অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਵਿਕਲਪਕ ਤੰਬਾਕੂ ਉਤਪਾਦਾਂ ਦੇ ਸਿਹਤ ਸੰਬੰਧੀ ਜੋਖਮ

ਵਿਕਲਪਕ ਤੰਬਾਕੂ ਉਤਪਾਦਾਂ ਦੇ ਸਿਹਤ ਸੰਬੰਧੀ ਜੋਖਮ

ਬੀ.ਸੀ. ਵਿੱਚ ਵੇਚੇ ਜਾਣ ਵਾਲੇ ਤੰਬਾਕੂ ਉਤਪਾਦਾਂ ਦੀ ਕੀ ਰੇਂਜ ਹੈ?

ਜਦੋਂ ਲੋਕ ਤੰਬਾਕੂ ਉਤਪਾਦਾਂ ਬਾਰੇ ਸੋਚਦੇ ਹਨ, ਤਾਂ ਉਹ ਆਮਤੌਰ ਤੇ ਸਿਗਰੇਟਾਂ ਬਾਰੇ ਸੋਚਦੇ ਹਨ, ਪਰ ਵਿਲਕਲਪਕ ਤੰਬਾਕੂ ਉਤਪਾਦਾਂ ਦੀ ਇੱਕ ਰੇਂਜ ਹੈ। ਬੀ.ਸੀ. ਵਿੱਚ ਵੇਚੇ ਜਾਣ ਵਾਲੇ ਤੰਬਾਕੂ ਉਤਪਾਦਾਂ ਦੇ ਉਦਹਾਰਣਾਂ ਵਿੱਚ ਸ਼ਾਮਲ ਹਨ:
- ਧੰਆਂ ਰਹਿਤ ਤੰਬਾਕੂ ਜਾਂ ਥੁੱਕਣ ਵਾਲਾ ਤੰਬਾਕੂ;
- ਸਿਗਾਰ, ਸਿਗਾਰਿਲੋਜ਼ ਅਤੇ ਪਾਇਪ ਤੰਬਾਕ;
- ਬੀੜੀਆਂ;
- ਕ੍ਰੈਟੇਕਸ ਲੌਂਗ ਅਤੇ ਜੜ੍ਹੀਆਂ ਬੂਟੀਆਂ ਨਾਲ ਬਣੀਆਂ ਦੂਸਰੀਆਂ ਸਿਗਰੇਟਾਂ; ਅਤੇ
- ਹੁੱਕਾ ਜਾਂ ਵੌਟਰਪਾਇਪ ਤੰਬਾਕੂ।

ਕੀ ਵਿਕਲਪਕ (ਬਦਲਵੇਂ) ਤੰਬਾਕੂ ਉਤਪਾਦ ਸੁਰੱਖਿਅਤ ਹਨ?

ਨਹੀਂ। ਕਈ ਲੋਕ ਬਦਲਵੇਂ ਤੰਬਾਕੂ ਉਤਪਾਦ ਵਰਤਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹ ਸਿਗਰੇਟਾਂ ਤੋਂ ਜਿਆਦਾ ਸੁਰੱਖਿਅਤ ਹਨ ਜਾਂ ਇਹ ਕਿ ਉਤਪਾਦ ਉਨ੍ਹਾਂ ਨੂੰ ਸਿਗਰੇਟ ਪੀਣਾ ਛੱਡਣ ਵਿੱਚ ਸਹਾਇਤਾ ਕਰਨਗੇ। ਪਰ, ਇੰਨਾਂ ਵਿਚੋਂ ਜਿਆਦਾਤਰ ਉਤਪਾਦਾਂ ਵਿੱਚ ਸਿਗਰੇਟਾਂ ਜਿੰਨੇ ਹੀ ਜ਼ਹਰੀਲੇ ਰਸਾਇਣ ਹੁੰਦੇ ਹਨ ਅਤੇ ਇਹ ਲਤ ਲਗਾਉਣ ਵਾਲੇ ਅਤੇ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।

ਤੰਬਾਕੂ ਉਤਪਾਦਾਂ ਦੀਆਂ ਵੱਖ - ਵੱਖ ਕਿਸਮਾਂ ਦੀਆਂ ਕਿਹੜੀਆਂ ਸਿਹਤ ਸੰਬੰਧੀ ਚਿੰਤਾਵਾਂ ਹਨ?

ਧੰਆਂ ਰਹਿਤ ਤੰਬਾਕੂ
ਤੰਬਾਕੂ ਦੀਆਂ ਕਿਸਮਾਂ ਨੂੰ ਮੂੰਹ ਦੇ ਅੰਦਰ ਰੱਖਣ ਲਈ ਬਣਾਇਆ ਗਿਆ ਹੈ। ਇਸ ਨੂੰ ਧੂੰਆਂ ਰਹਿਤ ਤੰਬਾਕੂ ਕਿਹਾ ਜਾਂਦਾ ਹੈ। ਉਦਹਾਰਣਾਂ ਵਿੱਚ ਸ਼ਾਮਲ ਹਨ: ਚੂ (ਚਹੲਾ), ਪਲਗ (ਪਲੁਗ), ਸਨਫ (ਸਨੁਡਡ) ਅਤੇ ਸਨੂਸ।
- ਚੂ ਪਾਊਚਾਂ ਵਿੱਚ ਵੇਚੀ ਜਾਣ ਵਾਲੀ ਤੰਬਾਕੂ ਦੀ ਪੱਤੇਦਾਰ ਕਿਸਮ ਹੈ। ਇੱਕ ਵਿਅਕਤੀ ਚੂ ਨੂੰ ਇੱਕ ਸਮੇਂ ਤੇ ਕਈ ਘੰਟਿਆਂ ਵਾਸਤੇ ਆਪਣੇ ਗੱਲ੍ਹ ਅਤੇ ਮਸੜ੍ਹਿਆਂ ਦੇ ਵਿੱਚ ਰੱਖਦਾ ਹੈ।ਇਸ ਨੂੰ ਵਾਡ ਵੀ ਕਿਹਾ ਜਾਂਦਾ ਹੈ।
- ਪਲਗ (ਪਲੁਗ) ਚੂ ਤੰਬਾਕੂ ਨੂੰ ਦਬਾ ਕੇ ਬਣਾਇਆ ਸਖਤ ਟੁਕੜਾ ਹੈ ਅਤੇ ਗੱਲ੍ਹ ਅਤੇ ਮਸੂੜ੍ਹੇ ਦੇ ਵਿਚਕਾਰ ਰੱਖਿਆ ਜਾਂਦਾ ਹੈ।
- ਸਨਫ (ਸਨੁਡਡ) ਡੱਬਿਆਂ ਵਿੱਚ ਵੇਚੀ ਜਾਣ ਵਾਲਾ ਪੀਸਿਆ ਹੋਇਆ ਸਿਲ੍ਹਾ ਤੰਬਾਕੂ ਹੈ। ਉਸ ਨੂੰ ਆਮਤੌਰ ਤੇ ਥਲੇ ਵਾਲੇ ਬੁਲ੍ਹ ਅਤੇ ਮਸੂੜ੍ਹੇ ਦੇ ਵਿਚਕਾਰ ਰੱਖਿਆ ਜਾਂਦਾ ਹੈ।ਇਸ ਨੂੰ ਡਿਪਿੰਗ ਵੀ ਕਿਹਾ ਜਾਂਦਾ ਹੈ।
- ਸਨੂਸ (ਸਨੁਸ) ਸਿਲ੍ਹੇ ਧੂੰਆ ਰਹਿਤ ਤੰਬਾਕੂ ਦਾ ਬਰੀਕ ਪੀਸਿਆ ਹੋਇਆ ਰੂਪ ਹੈ।ਸਨੂਸ ਕਿਸ਼ੌਰਾਂ ਨੂੰ ਆਕਰਸ਼ਤ ਕਰਦਾ ਹੈ ਕਿਉਂਕਿ
ਇਹ ਕਈ ਸਆਦਾਂ ਵਿੱਚ ਮਿਲਦਾ ਹੈ ਅਤੇ ਦੂਸਰਿਆਂ ਤੋਂ ਵੱਖ (ਦੂਸਰਿਆਂ ਨੂੰ ਪਤਾ ਲਗੇ ਬਿਨਾਂ) ਲਿਆ ਜਾ ਸਕਦਾ ਹੈ। ਧੂੰਆਂ ਰਹਿਤ ਤੰਬਾਕੂ ਸਿਗਰੇਟਾਂ ਪੀਣ ਜਿੰਨਾਂ ਹੀ ਲਤ ਲਗਾਉਣ ਵਾਲਾ ਹੋ ਸਕਦਾ ਹੈ। ਇੱਕ ਦਿਨ ਵਿਵਿੱਚ ੮ ਤੋਂ ੧੦ ਡਿਪਾਂ ਜਾਂ ਚੂਆਂ ਵਰਤਣ ਵਾਲੇ ਵਿਅਕਤੀ ਦਾ ਇ'ਕ ਦਿਨ ਵਿੱਚ ੩੦ ਤੋਂ ੪੦ ਸਿਗਰੇਟਾਂ ਪੀਣ ਵਾਲੇ ਵਿਅਕਤੀ ਜਿੰਨੀ ਹੀ ਨਿਕੋਟੀਨ ਦੀ ਮਾਤਰਾ ਦੇ ਨਾਲ ਸੰਪਰਕ ਹੋ ਸਕਦਾ ਹੈ। ਧੂੰਆਂ ਰਹਿਤ ਤੰਬਾਕੂ ਨੂੰ ਲਿਕੋਰਿਸ, ਪੁਦੀਨੇ ਜਾਂ ਫਲਾਂ ਦੇ ਅਰਕਾਂ ਦੇ ਨਾਲ ਸੁਗੰਧਤ ਅਤੇ ਸ਼ੱਕਰ ਨਾਲ ਮਿੱਠਾ ਕੀਤਾ ਜਾਂਦਾ ਹੈ। ਪਰ, ਧੂੰਏਂ ਰਹਿਤ ਤੰਬਾਕੂ ਵਿੱਚ ਕੈਂਸਰ ਦਾ ਕਾਰਣ ਬਣਨ ਲਈ ਗਿਆਤ ੨੮ ਰਸਾਇਣਾਂ, ਜਿਵੇਂ ਕਿ ਫੌਰਮੈਲਡਾਹਾਇਡ ਅਤੇ ਕੇਡਮੀਅਮ,ਸਮੇਤ ੩,੦੦੦ ਤੋਂ ਵੱਧ ਰਸਾਇਣ ਹੁੰਦੇ ਹਨ।
ਧੰਆਂ ਰਹਿਤ ਤੰਬਾਕੂ ਵਰਤਣ ਵਾਲੇ ਲੋਕਾਂ ਨੂੰ ਇੰਨਾਂ ਦਾ ਜਿਆਦਾ ਖਤਰਾ ਹੁੰਦਾ ਹੈ:
- ਬੁਲਾਂ, ਜੀਭ ਅਤੇ ਗਲ੍ਹਾਂ ਦੇ ਕੈਂਸਰਾਂ ਸਮੇਤ ਮੂੰਹ ਦੇ ਕੈਂਸਰ;
- ਗਲੇ, ਸਾਈਨਸ ਅਤੇ ਪੇਟ ਦੇ ਕੈਂਸਰ;
- ਦਿਲ ਦੀ ਬੀਮਾਰੀ, ਸਟ੍ਰੋਕ ਅਤੇ ਹਾਈ ਬਲੱਡ ਪ੍ਰੈਸ਼ਰ; ਅਤੇ
- ਮਸੂੜ੍ਹਿਆਂ ਦੇ ਪਿੱਛੇ ਹ'ਟਣ, ਦੰਦਾਂ ਦੇ ਸੜ੍ਹਨ ਸਮੇਤ ਦੀਆਂ ਦੀਆਂ ਬੀਮਾਰੀਆਂ।
ਸਿਗਾਰ, ਸਿਗਾਰਿਲੋਜ਼ ਅਤੇ ਪਾਇਪ ਤੰਬਾਕੂ
ਸਿਗਾਰਿਲੋਜ਼ ਜਾਂ ਛੋਟੇ ਸਿਗਾਰਾਂ ਦੀ ਕੀਮਤ ਸਿਗਾਰਾਂ ਨਾਲੋਂ ਘਟ ਹੋ ਸਕਦੀ ਹੈ ਅਤੇ ਉਹ ਕਈ ਸੁਆਦਾਂ ਵਿੱਚ ਮਿਲਦੇ ਹਨ। ਸਿਗਾਰ ਪੀਣ ਵਾਲੇ ਇੱਕ ਵੱਡਾ ਸਿਗਾਰ, ਜਿਸ ਵਿੱਚ ਸਿਗਰੇਟਾਂ ਦੇ ਇੱਕ ਪੂਰੇ ਪੈਕੇਟ ਦੇ ਬਰਾਬਰ ਤੰਬਾਕੂ ਹੁੰਦਾ ਹੈ, ਪੀਣ ਵਿੱਚ ਇਕ ਘੰਟਾ ਤੱਕ ਲਗਾ ਸਕਦੇ ਹਨ। ਸਿਗਾਰ ਪੀਣ ਦਾ ਨਤੀਜਾ ਮੂੰਹ, ਫੇਫੜਿਆਂਮ ਪੇਟ ਅਤੇ ਗਲੇ ਦੇ ਕੈਂਸਰ ਹੁੰਦੇ ਹਨ।ਨਿਯਮਿਤ ਤੌਰ ਤੇ ਸਿਗਾਰ ਪੀਣ ਵਾਲਿਆਂ ਦਾ ਦਿਲ ਦੀਆਂ ਧੰਮਣੀਆਂ ਸੁੰਘੜਨ ਕਰਕੇ ਹੋਣ ਵਾਲੀ ਦਿਲ ਦੀ ਬੀਮਾਰੀ ਅਤੇ ਫੇਫੜਿਆਂ ਨਾਲ ਸੰਬੰਧਤ ਸਾਹ ਨੂੰ ਰੋਕਣ ਵਾਲੀ ਚਿਰਕਾਲੀ ਬੀਮਾਰੀ ਦਾ ਜਿਆਦਾ ਖਤਰਾ ਹੁੰਦਾ ਹੈ।

ਬੀੜੀਆਂ

ਬੀੜੀਆਂ, ਪੱਤਿਆਂ ਵਿੱਚ ਲਪੇਟੀਆਂ ਅਤੇ ਰੰਗਦਾਰ ਧਾਗਿਆਂ ਨਾਲ ਬੰਨ੍ਹੀਆਂ ਹੋਈਆਂ ਤੰਬਾਕੂ ਦੀਆਂ ਪਤਲੀਆਂ ਸਿਗਰੇਟਾਂ ਹੁੰਦੀਆਂ ਹਨ ਕਿਉਂਕਿ ਬੀੜੀਆਂ ਨੂੰ ਕਾਗਜ਼ ਦੀ ਬਜਾਏ ਪੱਤਿਆਂ ਵਿੱਚ ਲਪੇਟੀਆਂ ਹੁੰਦੀਆਂ ਹਨ, ਕਿਸ਼ੋਰ ਇਹ ਸਮਝ ਸਕਦੇ ਹਨ ਕਿ ਇਹ ਸਿਗਰੇਟਾਂ ਲਈ ਇੱਕ ਸੁਰੱਖਿਅਤ, ਕੁਦਰਤੀ ਵਿਕਲਪ ਹਨ। ਆਮ ਸਿਗਰੇਟਾਂ ਨਾਲੋਂ ਘੱਟ ਤੰਬਾਕੂ ਹੋਣ ਦੇ ਬਾਵਜੂਦ, ਬੀੜੀਆਂ ਵਿੱਚ ਨਿਕੋਟੀਨ, ਲੁੱਕ ਅਤੇ ਕਾਰਬਨ ਮੋਨੋਆਕਸਾਇਡ ਦੇ ਜਿਆਦਾ ਉੱਚੇ ਸਤਰ ਹੋ ਸਕਦੇ ਹਨ।ਬੀੜੀਆਂ ਅਸਾਨੀ ਨਾਲ ਜਲਦੀਆਂ ਨਹੀਂ ਰਹਿੰਦੀਆਂ, ਇਸ ਕਰਕੇ ਇੰਨਾਂ ਨੂੰ ਪੀਣ ਵਾਲੇ ਲੋਕਾਂ ਨੂੰ ਇੰਨਾਂ ਨੂੰ ਜਲਦਾ ਰੱਖਣ ਲਈ ਜਿਆਦਾ ਜ਼ੋਰ ਦੀ ਕਸ਼ ਖਿੱਚਣਾ ਪੈਂਦਾ ਹੈ ਅਤੇ ਧੂੰਏਂ ਨੂੰ ਜਿਆਦਾ ਡੂੰਘਾਈ ਨਾਲ ਆਪਣੇ ਫੇਫੜਿਆਂ ਦੇ ਅੰਦਰ ਖਿੱਚਣਾ ਪੈਂਦਾ ਹੈ। ਬੀੜੀਆਂ ਪੀਣ ਵਾਲੇ ਲੋਕ ਦਿਲ ਦੀ ਬੀਮਾਰੀ ਅਤੇ ਮੂੰਹ, ਫੇਫੜਿਆਂ, ਪੇਟ ਅਤੇ ਗਲੇ ਦੇ ਕੈਂਸਰਾਂ ਦੇ ਆਪਣੇ ਜੋਖਮ ਨੂੰ ਵਧਾਉਂਦੇ ਹਨ।

ਕ੍ਰੈਟੇਕਸ

ਕ੍ਰੈਟੇਕਸ ਤੰਬਾਕੂ, ਪੀਸੇ ਹੋਏ ਲੌਗਾਂ ਅਤੇ ਦੂਸਰੇ ਮਿਲਾਏ ਗਏ ਪਦਾਰਥਾਂ ਦੀਆਂ ਬਣੀਆਂ ਇੰਡੋਨੇਸ਼ੀਅਨ ਸਿਗਰੇਟਾਂ ਹਨ।ਕ੍ਰੈਟੇਕਸ ਨੂੰ ਕਈ ਵਾਰੀ ਕੁਦਰਤੀ ਤੰਬਾਕੂ ਦੀ ਤਰ੍ਹਾਂ ਲੇਬਲ ਕੀਤਾ ਜਾਂਦਾ ਹੈ।ਇਹ ਭੁਲਾਵਾਂ ਹੋ ਸਕਦਾ ਹੈ ਕਿਉਂਕਿ ਕੁਦਰਤੀ ਤੰਬਾਕੂ ਆਮ ਸਿਗਰੇਟਾਂ ਜਿੰਨਾ ਹੀ ਹਾਨੀਕਾਰਕ ਹੋ ਸਕਦਾ ਹੈ। ਕ੍ਰੈਟੇਕਸ ਪੀਣ ਵਾਲਿਆਂ ਨੂੰ ਫੇਫੜਿਆਂ ਵਿੱਚ ਪਾਣੀ, ਕੋਸ਼ਕਾਵਾਂ ਵਿੱਚੋਂ ਰਿਸਾਵ ਅਤੇ ਸੋਜਸ਼ ਸਮੇਤ, ਫੇਫੜਿਆਂ ਨੂੰ ਨੁਕਸਾਨ ਦੇ ਵੱਖ ਵੱਖ ਰੂਪਾਂ ਦਾ ਜਿਆਦਾ ਜੋਖਮ ਹੁੰਦਾ ਹੈ ਅਤੇ ਸਿਗਰੇਟ ਨਾ ਪੀਣ ਵਾਲਿਆਂ ਤੇ ਮੁਕਾਬਲੇ ਫੇਫੜਿਆਂ ਦੇ ਅਸੁਭਾਵਿਕ ਢੰਗ ਨਾਲ ਕੰਮ ਕਰਨ ਦਾ ਜੋਖਮ ੧੩ ਤੋਂ ੨੦ ਗੁਣਾ ਜਿਆਦਾ ਹੁੰਦਾ ਹੈ।

ਹੁੱਕੇ

ਹੁਕੇ ਵੌਟਰਪਾਇਪ ਰਾਹੀਂ ਤੰਬਾਕੂ ਪੀਣ ਦੀ ਤਰੀਕਾ ਹੈ ਜਿਸਦੀ ਸ਼ੁਰੂਆਤ ਈਰਾਨ ਅਤੇ ਹਿੰਦੁਸਤਾਨ ਵਿੱਚ ਹੋਈ। ਤੰਬਾਕੂ ਨੂੰ ਸੁਗੰਧ ਦੇ ਨਾਲ ਮਿਲਾਇਆ ਜਾਂਦਾ ਹੈ ਅਤੇ ਗਰਮ ਕੋਲਿਆਂ ਹੇਠ ਹੁੱਕੇ ਦੇ ਸਿਰ ਵਿੱਚ ਰੱਖਿਆ ਜਾਂਦਾ ਹੈ। ਤੰਬਾਕੂ ਪੀਣ ਵਾਲਾ ਪਾਇਪ ਦੇ ਰਾਹੀਂ ਧੂੰਏਂ ਨੂੰ ਅੰਦਰ ਖਿੱਚਦਾ ਹੈ ਅਤੇ ਧੂੰਆਂ ਸਾਹ ਰਾਹੀਂ ਅੰਦਰ ਖਿੱਚੇ ਜਾਣ ਤੋਂ ਪਹਿਲਾਂ ਪਾਣੀ ਦੇ ਇੱਕ ਕਟੋਰੇ ਵਿਚੋਂ ਲੰਘਦਾ ਹੈ। ਹੁਕੇ ਸਿਗਰੇਟਾਂ ਲਈ ਸੁਰੱਖਿਅਤ ਵਿਕਲਪ ਨਹੀਂ ਹਨ। ਵੌਟਰਪਾਇਪ ਰਾਹੀਂ ਤੰਬਾਕੂ ਪੀਣਾ ਤੰਬਾਕੂ ਪੀਣ ਵਾਲੇ ਦਾ ਸੰਪਰਕ ਸਿਗਰੇਟ ਦੀ ਤਰ੍ਹਾਂ ਹੀ ਬਹੁਤ ਸਾਰੇ ਕੈਂਸਰ ਦਾ ਕਾਰਣ ਬਣਨ ਵਾਲੇ ਸਮਾਨ ਰਸਾਇਣਾਂ ਨਾਲ ਕਰਵਾਉਂਦਾ ਹੈ। ਇਸ ਤੋਂ ਇਲਾਵਾ, ਹੁੱਕਾ ਪੀਣ ਵਾਲਾ ਸਮੇਂ ਦੀ ਲੰਮੀ ਮਿਆਦ ਦੌਰਾਨ ਸਿਗਰੇਟਾਂ ਦੇ ਮੁਕਾਬਲੇ ਜਿਆਦਾ ਧੂੰਆਂ ਸਾਹ ਅੰਦਰ ਖਿੱਚ ਸਕਦਾ ਹੈ। ਹੁੱਕਾ ਪੀਣ ਦੀ ਇੱਕ ਬੈਠਕ ਦੇ ਦੌਰਾਨ, ਹੁੱਕਾ ਪੀਣ ਵਾਲਾ ੧੦੦ ਸਿਗਰੇਟਾਂ ਦੇ ਬਰਾਬਰ ਧੂੰਏਂ ਦੀ ਮਾਤਰਾ ਨੂੰ ਸਾਹ ਰਾਹੀਂ ਆਪਣੇ ਅੰਦਰ ਖਿੱਚ ਸਕਦਾ ਹੈ।

ਕੁਦਰਤੀ, ਔਰਗੈਨਿਕ ਜਾਂ ਮਿਲਾਈ ਗਈ ਕਿਸੇ ਵੀ ਹੋਰ ਚੀਜ਼ ਰਹਿਤ ਦੇ ਲੇਬਲ ਵਾਲੇ ਤੰਬਾਕੂ ਉਤਪਾਦ ਵਰਤਣ ਲਈ ਸੁਰੱਖਿਅਤ ਹਨ?

ਕਈ ਤੰਬਾਕੂ ਕੰਪਨੀਆਂ ਉਤਪਾਦਾਂ ਤੇ ਕੁਦਰਤੀ, ਔਰਗੈਨਿਕ ਜਾਂ ਮਿਲਾਈ ਗਈ ਕਿਸੇ ਵੀ ਹੋਰ ਚੀਜ਼ ਰਹਿਤ ਦੇ ਲੇਬਲ ਲਗਾ ਦਿੰਦੀਆਂ ਹਨ।ਤੰਬਾਕੂ ਦੇ ਇਹ ਉਤਪਾਦ ਸਿਗਰੇਟਾਂ ਨਾਲੋਂ ਜਿਆਦਾ ਸੁਰੱਖਿਅਤ ਨਹੀਂ ਹੁੰਦੇ। ਜਲਾਏ ਜਾਣ ਤੇ, ਤੰਬਾਕੂ ਅਤੇ ਉਸ ਦੇ ਉਪੁਉਤਪਾਦ ਸਿਗਰੇਟ ਵਿਚਲੀਆਂ ਸਭ ਤੋਂ ਜਿਆਦਾ ਖਤਰਨਾਕ ਸਮੱਗਰੀਆਂ ਹੁੰਦੀਆਂ ਹਨ। ਬੀੜੀਆਂ ਅਤੇ ਕ੍ਰੈਟੇਕਸ ਤੰਬਾਕੂ ਉਤਪਾਦਾਂ ਦੇ ਉਹ ਉਦਹਾਰਣ ਹਨ ਜਿੰਨਾਂ ਨੂੰ ਕੁਦਰਤੀ ਪਦਾਰਥਾਂ ਦੀ ਤਰ੍ਹਾਂ ਪ੍ਰਚਾਰਿਆ ਜਾਂਦਾ ਹੈ।

ਕੀ ਈੁਸਿਗਰੇਟਾਂ ਵਰਤਣ ਲਈ ਸੁਰੱਖਿਅਤ ਹਨ?

ਧੂਮਰਪਾਨ ਦੇ ਇਲੈਕਟ੍ਰੌਨਿਕ ਉਤਪਾਦ (ਜਿੰਨਾਂ ਨੂੰ ਈੁਸਿਗਰੇਟਾਂ, ਇਲੈਕਟ੍ਰੌਨਿਕ ਸਿਗਰੇਟਾਂ ਜਾਂ ਵੇਪਰ (ਵੳਪੁੋਰ) ਦੀ ਤਰ੍ਹਾਂ ਵੀ ਜਾਣਿਆ ਜਾਂਦਾ ਹੈ) ਜਿਹੜੇ ਲੋਕਾਂ ਨੂੰ ਸਿਗਰੇਟ ਪੀਣਾ ਛ'ਡਣ ਵਿੱਚ ਸਹਾਇਤਾ ਕਰਨ ਦਾ ਦਾਅਵਾ ਕਰਦੇ ਹਨ ਜਾਂ ਜਿੰਨਾ ਵਿੱਚ ਨਿਕੋਟੀਨ ਹੁੰਦੀ ਹੈ, ਹੈਲਥ ਦੁਆਰਾ ਵਿਕਰੀ ਜਾਂ ਵਰਤੋਂ ਵਾਸਤੇ ਮਾਨਤਾ ਪ੍ਰਾਪਤ ਨਹੀਂ ਹਨ। ਇੰਨਾਂ ਉਤਪਾਦਾਂ ਦੀ ਸੁਰ'ਖਿਆ,ਕੁਸ਼ਲਤਾ ਅਤੇ ਗੁਣਵੱਤਾ ਦਾ ਹੈਲਥ ਦੁਆਰਾ ਪੂਰੀ ਤਰ੍ਹਾਂ ਮੁਲਾਂਕਣ ਨਹੀਂ ਕੀਤਾ ਗਿਆ ਹੈ ਅਤੇ ਇਹ ਉਤਪਾਦ ਸਿਹਤ ਲਈ ਖਤਰਨਾਕ ਹੋ ਸਕਦੇ ਹਨ।

ਸਰੋਤ : ਸਿਹਤ ਵਿਭਾਗ

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate