ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਦੂਜੇ ਦਰਜੇ ਦੇ ਧੂੰਏ / ਦੂਜੇ ਦਰਜੇ ਦੇ ਧੂੰਏ ਦੇ ਹਾਨੀਕਾਰਕ ਪ੍ਰਭਾਵ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਦੂਜੇ ਦਰਜੇ ਦੇ ਧੂੰਏ ਦੇ ਹਾਨੀਕਾਰਕ ਪ੍ਰਭਾਵ

ਦੂਜੇ ਦਰਜੇ ਦਾ (ਸੈਂਕਡ ਹੈਂਡ) ਧੂੰਆਂ ਇੱਕ ਬਲਦੀ ਹੋਈ ਸਿਗਰੇਟ, ਪਾਇਪ ਜਾਂ ਸਿਗਾਰ ਤੋਂ ਨਿਕਲਦੇ ਧੂੰਏਂ ਅਤੇ ਸਿਗਰੇਟ ਪੀ ਰਹੇ ਵਿਅਕਤੀ ਦੁਆਰਾ ਹਵਾ ਵਿੱਚ ਛ'ਡੇ ਗਏ ਧੂੰਏਂ ਦਾ ਮਿਸ਼ਰਨ ਹੈ।

ਦੂਜੇ ਦਰਜੇ ਦਾ ਧੂੰਆਂ ਕੀ ਹੈ?

ਦੂਜੇ ਦਰਜੇ ਦਾ (ਸੈਂਕਡ ਹੈਂਡ) ਧੂੰਆਂ ਇੱਕ ਬਲਦੀ ਹੋਈ ਸਿਗਰੇਟ, ਪਾਇਪ ਜਾਂ ਸਿਗਾਰ ਤੋਂ ਨਿਕਲਦੇ ਧੂੰਏਂ ਅਤੇ ਸਿਗਰੇਟ ਪੀ ਰਹੇ ਵਿਅਕਤੀ ਦੁਆਰਾ ਹਵਾ ਵਿੱਚ ਛ'ਡੇ ਗਏ ਧੂੰਏਂ ਦਾ ਮਿਸ਼ਰਨ ਹੈ।

ਦੂਜੇ ਦਰਜੇ ਦਾ ਧੂੰਆਂ ਕਿੰਨਾ ਹਾਨੀਕਾਰਕ ਹੈ?

ਦੂਜੇ ਦਰਜੇ ਦਾ (ਸੈਂਕਡ ਹੈਂਡ) ਧੂੰਆਂ ਜ਼ਹਰੀਲਾ ਹੁੰਦਾ ਹੈ। ਉਸ ਵਿੱਚ ੪੦੦੦ ਤੋਂ ਵੱਧ ਰਸਾਇਣ ਹੁੰਦੇ ਹਨ, ਜਿਸ ਵਿੱਚ ਸ਼ਾਮਲ ਹਨ ੫੦ ਜਿੰਨਾਂ ਕਰਕੇ ਕੈਂਸਰ ਹੋ ਸਕਦਾ ਹੈ। ਦੂਜੇ ਦਰਜੇ ਦੇ ਧੂੰਏਂ ਵਿਚਲੇ ਕਈ ਰਸਾਇਣ ਹਨ:
- ਬੇਨਜ਼ੋ (ਏ) ਪਾਏਰੀਨ - ਜਿਹੜਾ ਲੁੱਕ ਵਿੱਚ ਮਿਲਦਾ ਹੈ, ਕੈਂਸਰ ਦਾ ਕਾਰਣ ਬਣਨ ਵਾਲੇ ਸਭ ਤੋਂ ਖਤਰਨਾਕ ਰਸਾਇਣਾਂ ਵਿੱਚੋਂ ਇੱਕ।
- ਫੌਰਮੈਲਡਾਹਾਇਡ - ਮਰੇ ਹੋਏ ਜਾਨਵਰਾਂ ਦੀ ਸਾਂਭ ਸੰਭਾਲ ਲਈ ਵਰਤਿਆ ਜਾਂਦਾ ਹੈ।
- ਹਾਈਡ੍ਰੋਜਨ ਸਾਏਨਾਇਡ - ਚੂਹਿਆਂ ਦੇ ਜ਼ਹਿਰ ਵਿੱਚ ਵਰਤਿਆ ਜਾਂਦਾ ਹੈ।
- ਅਮੋਨੀਆ (ਅਮਮੋਨੳਿ) - ਫਰਸ਼ਾਂ ਅਤੇ ਟਾਇਲਟਾਂ ਨੂੰ ਸਾਫ ਕਰਨ ਲਈ ਵਰਤਿਆ ਜਾਂਦਾ ਹੈ।
ਬਲਦੀ ਸਿਗਰੇਟ ਤੋਂ ਹਵਾ ਵਿੱਚ ਦਾਖਲ ਹੋਣ ਵਾਲਾ ਦੋ ਤਿਹਾਈ ਧੂੰਆਂ ਉਸ ਖੇਤਰ ਵਿੱਚਲੇ ਕਿਸੇ ਵੀ ਵਿਅਕਤੀ ਦੁਆਰਾ ਸਾਹ ਰਾਹੀਂ ਅੰਦਰ ਲਿਆ ਜਾ ਸਕਦਾ ਹੈ। ਦੂਜੇ ਦਰਜੇ ਦੇ ਧੂੰਏਂ ਕਾਰਨ ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਸਾਲ ੧੦੦ ਤੋਂ ਵੱਧ ਮੌਤਾਂ ਹੁੰਦੀਆਂ ਹਨ। ਇਹ ਬਹੁਤ ਸਾਰੇ ਲੋਕਾਂ ਨੂੰ ਸਿਹਤਮੰਦ ਜੀਵਨ ਜੀਣ ਤੋਂ ਰੋਕਦਾ ਹੈ।

ਦੂਜੇ ਦਰਜੇ ਦਾ ਧੂੰਆਂ ਤੁਹਾਡੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

ਉਹ ਲੋਕ ਜਿਹੜੇ ਸਿਗਰੇਟ ਨਹੀਂ ਪੀਂਦੇ ਅਤੇ ਜਿੰਨਾਂ ਦਾ ਸੰਪਰਕ ਨਿਯਮਿਤ ਤੌਰ ਨਾਲ ਦੂਜੇ ਦਰਜੇ ਦੇ ਧੂੰਏਂ ਵਿਚਲੇ ਜ਼ਹਰੀਲੇ ਰਸਾਇਣਾਂ ਦੇ ਨਾਲ ਹੁੰਦਾ ਹੈ ਗੰਭੀਰ ਅਤੇ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਸਿਹਤ ਸੰਬੰਧੀ ਚਿੰਤਾਵਾਂ ਦੇ ਸ਼ਿਕਾਰ ਹੋ ਸਕਦੇ ਹਨ। ਸਮੇਂ ਦੀ ਲੰਮੀ ਮਿਆਦ ਵਿੱਚ, ਦੂਜੇ ਦਰਜੇ ਦੇ ਧੂੰਏਂ ਦੇ ਨਾਲ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਇੰਨਾਂ ਤੋਂ ਪੀੜਤ ਹੋਣ ਦਾ ਜਿਆਦਾ ਖਤਰਾ ਹੈ:
- ਫੇਫੜਿਆਂ ਦਾ ਕੈਂਸਰ;
- ਨੱਕ ਦੇ ਸਾਈਨਸਾਂ ਦਾ ਕੈਂਸਰ;
- ਦਿਲ ਦੀ ਬੀਮਾਰੀ;
- ਸਟ੍ਰੋਕ (ਸਟਰੋਕੲ); ਅਤੇ
- ਸਾਹ ਸੰਬੰਧੀ ਸਮੱਸਿਆਵਾਂ, ਜਿਵੇਂ ਕਿ ਖੰਘ ਦਾ ਵੱਧਣਾ, ਸਾਹ ਨਾਲ ਆਉਣ ਵਾਲੀਆਂ ਅਵਾਜ਼ਾਂ, ਨਿਮੋਨੀਆ, ਬ੍ਰੌਂਕਾਈਟਸ, ਅਤੇ ਦਮਾ।
ਸਿਗਰੇਟ ਨਾ ਪੀਣ ਵਾਲੇ ਲੋਕਾਂ ਤੇ ਦੂਜੇ ਦਰਜੇ ਦੇ ਧੂੰਏਂ ਦਾ ਅਸਰ ਤੁਰੰਤ ਹੋਏਗਾ।ਕੇਵਲ ੮ ਤੋਂ ੨੦ ਮਿੰਟਾਂ ਵਿੱਚ ਅਜਿਹੀਆਂ ਸਰੀਰਕ
ਪ੍ਰਤੀਕਿਰਿਆਵਾਂ ਹੋ ਸਕਦੀਆਂ ਹਨ ਜਿਹੜੀਆਂ ਦਿਲ ਦੀ ਬੀਮਾਰੀ ਅਤੇ ਸਟ੍ਰੋਕ ਨਾਲ ਸੰਬੰਧਤ ਹਨ।ਇੰਨਾਂ ਪ੍ਰਤੀਕਿਰਿਆਵਾਂ ਵਿੱਚ ਸ਼ਾਮਲ ਹਨ ਦਿਲ ਦੀ ਵਧੀ ਹੋਈ ਧੜਕਣ, ਦਿਲ ਤੱਕ ਘਟ ਆਕਸੀਜਨ ਪਹੁੰਚਣਾ ਅਤੇ ਸੁੰਗੜੀਆਂ ਹੋਈਆਂ ਖੂਨ ਦੀਆਂ ਧਮਣੀਆਂ ਜੋ ਬਲ'ਡ ਪ੍ਰੈਸ਼ਰ ਨੂੰ ਵਧਾਉਂਦਾ ਹੈ ਅਤੇ ਦਿਲ ਨੂੰ ਜਿਆਦਾ ਮਿਹਨਤ ਕਰਵਾਉਂਦਾ ਹੈ।
ਦੂਜੇ ਦਰਜੇ ਦੇ ਧੂੰਏਂ ਨਾਲ ਸੰਪਰਕ ਹੋਣ ਵਾਲੀਆਂ ਗਰਭਵਤੀ ਔਰਤਾਂ ਨੂੰ ਗਰਭਪਾਤ, ਸਮੇਂ ਤੋਂ ਪਹਿਲਾਂ ਬੱਚਾ ਪੈਦਾ ਹੋਣ ਅਤੇ ਜਨਮ ਦੇ ਸਮੇਂ ਬਵਿੱਚੇ ਦਾ ਭਾਰ ਘੱਟ ਹੋਣ ਦਾ ਜਿਆਦਾ ਜੋਖਮ ਹੋ ਸਕਦਾ ਹੈ।

ਦੂਜੇ ਦਰਜੇ ਦਾ ਧੂੰਆਂ ਨਿਆਣਿਆਂ ਅਤੇ ਬਚਿਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

ਬੱਚਿਆਂ ਨੂੰ ਦੂਜੇ ਦਰਜੇ ਦੇ ਧੂੰਏਂ ਕਰਕੇ ਬੀਮਾਰ ਹੋਣ ਦਾ ਜਿਆਦਾ ਖਤਰਾ ਹੈ ਕਿਉਂਕਿ ਉਨ੍ਹਾਂ ਦੇ ਫੇਫੜੇ ਹਲੇ ਵਿਕਸਤ ਹੋ ਰਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਅਸਾਨੀ ਨਾਲ ਨੁਕਸਾਨ ਪਹੁੰਚ ਸਕਦਾ ਹੈ। ਨਿਆਣੇ ਸਾਹ ਰਾਹੀਂ ਜਿਆਦਾ ਧੂੰਆਂ ਵੀ ਅੰਦਰ ਖਿੱਚਦੇ ਹਨ ਕਿਉਂਕਿ ਉਹ ਬਾਲਗਾਂ ਨਾਲੋਂ ਜਿਆਦਾ ਤੇਜ਼ ਸਾਹ ਲੈਂਦੇ ਹਨ। ਦੂਜੇ ਦਰਜੇ ਦਾ ਧੂੰਆਂ ਨਿਆਣਿਆਂ ਅਤੇ ਬ'ਚਿਆਂ ਲਈ ਹੇਠਾਂ ਦਿੱਤੇ ਢੰਗਾਂ ਵਿੱਚ ਹਾਨੀਕਾਰਕ ਹੈ:
- ਸਾਹ ਦੂਆਰਾ ਦੂਜੇ ਦਰਜੇ ਦਾ ਧੂੰਆਂ ਅੰਦਰ ਲੈਣ ਵਾਲੇ ਬੱਚਿਆਂ ਦਾ ਸਡਨ ਇੰਨਫੈਂਟ ਡੈਥ ਸਿੰਨਡਰੋਮ (ਸਿਡਜ਼) ਕਰਕੇ ਮੌਤ ਹੋਣ ਦਾ ਜਿਆਦਾ ਸੰਜੋਗ ਹੈ|
ਦੂਜੇ ਦਰਜੇ ਦੇ ਧੂੰਏਂ ਨਾਲ ਸੰਪਰਕ ਵਿੱਚ ਆਉਣ ਵਾਲੇ ਬ'ਚਿਆਂ ਨੂੰ ਫੇਫੜਿਆਂ ਦੇ ਵਿਗਾੜ ਜਿਵੇਂ ਕਿ ਬ੍ਰੌਂਕਾਈਟਸ ਅਤੇ ਨਿਮੋਨੀਆ, ਹੋਣ ਦਾ ਜਿਆਦਾ ਖਤਰਾ ਹੈ। ਉਹ ਚਿਰਕਾਲੀ ਖਾਂਸੀ, ਸਾਹ ਨਾਲ ਆਉਣ ਵਾਲੀਆਂ ਅਵਾਜ਼ਾਂ ਅਤੇ ਸਾਹ ਸੰਬੰਧੀ ਸਮੱਸਿਆਵਾਂ ਜਿਆਦਾ ਝਲਣੀਆਂ ਪੈਂਦੀਆਂ ਹਨ।
- ਦੂਜੇ ਦਰਜੇ ਦੇ ਧੂੰਏਂ ਕਰਕੇ ਅੰਦਰਲੇ ਕੰਨ ਵਿੱਚ ਤਰਲ ਪਦਾਰਥ ਇਕ'ਠਾ ਹੋ ਸਕਦਾ ਹੈ, ਜਿਸ ਕਰਕੇ ਕੰਨ ਦਾ ਵਿਗਾੜ ਹੋ ਸਕਦਾ ਹੈ।
- ਬੱਚਿਆਂ ਨੂੰ ਦਮਾ ਹੋਣ ਦੀ ਜਿਆਦਾ ਸੰਭਾਵਨਾ ਹੁੰਦੀ ਹੈ ਜਦੋਂ ਉਨ੍ਹਾਂ ਦਾ ਸੰਪਰਕ ਦੂਜੇ ਦਰਜੇ ਦੇ ਧੂੰਏਂ ਨਾਲ ਹੁੰਦਾ ਹੈ। ਦੂਜੇ ਦਰਜੇ ਦਾ ਧੂੰਆਂ ਫੇਫੜਿਆਂ ਦੀਆਂ ਮੌਜੂਦਾ ਚਿਰਕਾਲੀ ਅਵਸਥਾਵਾਂ ਅਤੇ ਦਮੇ ਵਾਲੇ ਬੱਚਿਆਂ ਲਈ ਹਾਨੀਕਾਰਕ ਹੈ ਕਿਉਂਕਿ ਦੂਜੇ ਦਰਜੇ ਦਾ ਧੂੰਆਂ ਸਿਹਤ ਸੰਬੰਧੀ ਅਵਸਥਾਵਾਂ ਨੂੰ ਬਦਤਰ ਬਣਾਉਂਦਾ ਹੈ।

ਦੂਜੇ ਦਰਜੇ ਦੇ ਧੂੰਏਂ ਨਾਲ ਸੰਪਰਕ ਨੂੰ ਕਿਵੇਂ ਰੋਕ ਸਕਦਾ/ਸਕਦੀ ਹਾਂ?

ਆਪਣੇ ਪਰਿਵਾਰ ਦੀ ਦੂਜੇ ਦਰਜੇ ਦੇ ਧੂੰਏਂ ਤੋਂ ਰ'ਖਿਆ ਕਰਨ ਵਾਸਤੇ ਆਪਣੇ ਘਰ ਅਤੇ ਕਾਰ ਨੂੰ ਧੂੰਆਂ ਰਹਿਤ ਬਣਾਓ। ਕਿਸੇ ਨੂੰ ਵੀ ਆਪਣੇ ਬੱਚੇ ਦੇ ਨੇੜੇ ਸਿਗਰੇਟ ਨਾ ਪੀਣ ਦਿਓ। ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਧੂੰਆਂ ਰਹਿਤ ਵਾਤਾਵਰਨ ਬਣਾਉਣ ਲਈ ਉਤਸ਼ਾਹਿਤ ਕਰੋ।
- ਸਿਗਰੇਟ ਦਾ ਧੂੰਆਂ, ਖੁੱਲੀ ਖਿੜਕੀ ਦੇ ਨਾਲ ਵੀ, ਕਈ ਘੰਟਿਆਂ ਤੱਕ ਇੱਕ ਕਮਰੇ ਵਿੱਚ ਰਹਿ ਸਕਦਾ ਹੈ। ਕਈ ਸਾਰੇ ਜ਼ਹਰੀਲੇ ਰਸਾਇਣ ਹਵਾ, ਅਤੇ ਕਾਲੀਨਾਂ, ਪਰਦਿਆਂ, ਫਰਨੀਚਰ ਅਤੇ ਕਪੜਿਆਂ ਵਿੱਚ ਰਹਿ ਜਾਂਦੇ ਹਨ।ਹਵਾ ਸਾਫ ਕਰਨ ਵਾਲੇ ਯੰਤਰ ਅਤੇ ਕਮਰਿਆਂ ਨੂੰ ਹਵਾਦਾਰ ਬਣਾਉਣ ਵਾਲੀਆਂ ਪ੍ਰਣਾਲੀਆਂ ਕੁਝ ਧੂੰਏਂ ਨੂੰ ਹਟਾ ਸਕਦੀਆਂ ਹਨ ਪਰ ਸੰਭਵ ਹੈ ਕਿ ਉਹ ਸਾਰੇ ਜ਼ਹਰੀਲੇ ਰਸਾਇਣਾਂ ਨੂੰ ਨਾ ਹਟਾਉਣ।

ਕੀ ਦੂਜੇ ਦਰਜੇ ਦੇ ਧੂੰਏਂ ਨਾਲ ਸੰਪਰਕ ਤੋਂ ਬਚਾਅ ਵਾਸਤੇ ਕੋਈ ਕਾਨੂੰਨ ਹਨ?

੧੬ ਸਾਲਾਂ ਤੋਂ ਘੱਟ ਉਮਰ ਵਾਲੇ ਕਿਸੇ ਵੀ ਵਿਅਕਤੀ ਦੇ ਨਾਲ ਕਾਰ ਵਿੱਚ ਸਿਗਰੇਟ ਪੀਣਾ ਕਾਨੂੰਨ ਦੇ ਵਿਰੁੱਧ ਹੈ। ਜਿਆਦਾਤਰ ਕਾਰਾਂ ਹਵਾਬੰਦ ਹੁੰਦੀਆਂ ਹਨ ਅਤੇ ਸਿਗਰੇਟ ਦੇ ਧੂੰਏਂ ਲਈ ਬਾਹਰ ਨਿਕਲਣ ਵਾਸਤੇ ਕੋਈ ਥਾਂ ਨਹੀਂ ਹੁੰਦੀ।ਖਿੜਕੀ ਨੂੰ ਖੋਲ੍ਹਣਾ ਹਵਾ ਦੇ ਵਹਾ ਨੂੰ ਬਦਲ ਸਕਦਾ ਹੈ ਅਤੇ ਇਸ ਦਾ ਨਤੀਜਾ ਧੂੰਏਂ ਦਾ ਕਾਰ ਵਿੱਚ ਬੈਠੇ ਲੋਕਾਂ ਵਲ ਸਿੱਧੇ ਵਾਪਸ ਪ੍ਰਵਾਹ ਹੋ ਸਕਦਾ ਹੈ। ਸਕੂਲਾਂ ਵਿੱਚ ਜਾਂ ਸਕੂਲਾਂ ਦੀ ਸੰਪਤੀ ਤੇ ਤੰਬਾਕੂ ਪੀਣਾ ਜਾਂ ਵਰਤਣਾ ਕਾਨੂੰਨ ਦੇ ਵਿਰੁੱਧ ਹੈ।
ਕਿਸੇ ਜਨਤਕ ਇਮਾਰਤ ਜਾਂ ਕੰਮ ਦੀ ਥਾਂ (ਕੰਮ ਦੇ ਵਾਹਨਾਂ ਸਮੇਤ) ਦੇ ਦਰਵਾਜ਼ੇ, ਖਿੜਕੀ ਜਾਂ ਹਵਾ ਅੰਦਰ ਜਾਣ ਵਾਲੀ ਥਾਂ ਦੇ ਅੰਦਰ ਜਾਂ ੩ ਮੀਟਰ ਦੀ ਦੂਰੀ ਦੇ ਅੰਦਰ ਸਿਗਰੇਟ ਪੀਣਾ ਕਾਨੂੰਨ ਦੇ ਵਿਰੁੱਧ ਹੈ।

ਸ੍ਰੋਤ : ਸਿਹਤ ਵਿਭਾਗ

3.28301886792
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top