অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਤੁਹਾਡੇ ਨਿਆਣਿਆਂ ਅਤੇ ਰਿੜ੍ਹਨ ਵਾਲੇ ਬੱਚਿਆਂ ਦੀ ਦੇਖਭਾਲ

ਤੁਹਾਡੇ ਨਿਆਣਿਆਂ ਅਤੇ ਰਿੜ੍ਹਨ ਵਾਲੇ ਬੱਚਿਆਂ ਦੀ ਦੇਖਭਾਲ

ਦੰਦਾਂ ਦੀ ਦੇਖਭਾਲ ਜਲਦੀ ਸ਼ੁਰੂ ਕਰਨਾ ਤੁਹਾਡੇ ਬੱਚੇ ਲਈ ਅਤੇ ਜੀਵਨਕਾਲ ਲਈ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਮਹੱਤਵਪੂਰਨ ਹੈ। ਸਿਹਤਮੰਦ ਦੁਧ ਦੇ ਦੰਦ ਬੱਚਿਆਂ ਨੂੰ ਖਾਣ ਅਤੇ ਸਾਫ ਤਰੀਕੇ ਨਾਲ ਬੋਲਣ ਵਿੱਚ ਮਦਦ ਕਰਦੇ ਹਨ। ਦੁਧ ਦੇ ਦੰਦ ਬਾਲਗਾਂ ਦੇ ਸਥਾਈ ਦੰਦਾਂ ਨੂੰ ਸਹੀ ਥਾਂ ਤੇ ਨਿਕਲਣ ਲਈ ਸੇਧ ਦਿੰਦੇ ਹਨ। ਦੁਧ ਦੇ ਕਈ ਦੰਦਾਂ ਦੀ ਥਾਂ ਤੇ ਸਥਾਈ ਦੰਦ ੧੨ ਜਾਂ ੧੩ ਸਾਲ ਦੀ ਉਮਰ ਤ'ਕ ਨਹੀਂ ਲੈਂਦੇ। ਦੰਦਾਂ ਦੀ ਦੇਖਭਾਲ ਵਿੱਚ ਆਪਣੇ ਬੱਚੇ ਦੇ ਮਸੂੜਿਆਂ ਨੂੰ ਮੂੰਹ ਵਿੱਚ ਦੰਦ ਆਉਣ ਤੋਂ ਪਹਿਲਾਂ ਸਾਫ ਕਰਨਾ ਸ਼ਾਮਲ ਹੈ।ਆਪਣੇ ਬੱਚੇ ਦੇ ਦੰਦਾਂ ਅਤੇ ਮਸੂੜਿਆਂ ਨੂੰ ਸਾਫ ਰੱਖਣਾ ਉਨ੍ਹਾਂ ਨੂੰ ਸਿਹਤਮੰਦ ਰੱਖਣ ਦਾ ਸਭ ਤੋਂ ਅਸਾਨ ਢੰਗ ਹੈ।

ਬਚਪਨ ਦੀ ਸ਼ੁਰੂਆਤ ਵਿੱਚ ਦੰਦਾਂ ਦਾ ਸੜਨਾ (ਕੈਵੀਟੀਜ਼) ਕੀ ਹੈ?

ਬਚਪਨ ਦੀ ਸ਼ੁਰੂਆਤ ਵਿੱਚ ਦੰਦਾਂ ਦੇ ਸੜਨ ਦਾ ਇਸ਼ਾਰਾ ੬ ਮਹੀਨਿਆਂ ਤੋਂ ੬ ਸਾਲ ਤੱਕ ਦੀ ਉਮਰ ਦੇ ਬ'ਚਿਆਂ ਵਿੱਚ ਸੁਰਾਖਾਂ (ਕੈਵੀਟੀਜ਼) ਦਾ ਵਿਕਾਸ ਹੋਣ ਵਲ ਹੈ।ਇੱਕ ਵਾਰੀ ਤੁਹਾਡੇ ਬਵਿੱਚੇ ਦੇ ਦੰਦ ਨਿਕਲ ਆਉਂਦੇ ਹਨ, ਤਾਂ ਉਨ੍ਹਾਂ ਨੂੰ ਦੰਦਾਂ ਦੇ ਸੜਨ ਦਾ ਖਤਰਾ ਹੈ। ਦੰਦਾਂ ਦੇ ਸੜਨ ਦੇ ਮੂੰਹ ਵਿੱਚ ਆਮਤੌਰ ਤੇ ਰਹਿਣ ਵਾਲੇ ਬੈਰਟੀਰੀਆ ਸਮੇਤ ਕਈ ਕਾਰਕ ਹਨ। ਇਲਾਜ ਤੋਂ ਬਿਨਾਂ, ਦੰਦਾਂ ਦੀ ਸੜਨ ਦੰਦ ਵਿੱਚ ਡੂੰਘਾਈ ਤੱਕ ਫੈਲ ਸਕਦੀ ਹੈ, ਜਿਸ ਕਰਕੇ ਦਰਦ ਅਤੇ ਵਿਗਾੜ ਹੋ ਸਕਦਾ ਹੈ, ਅਤੇ ਇੱਥੋਂ ਤ'ਕ ਕਿ ਥਲੇ ਦੇ ਬਾਲਗ ਦੰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।ਦੁੱਧ ਦੇ ਦੰਦ ਜਾਂ ਦੰਦ ਨੂੰ ਕੱਢ ਦੇਣ ਦੀ ਲੋੜ ਪੈ ਸਕਦੀ ਹੈ।

ਦੰਦ ਦੇ ਸੜਨ ਵਿੱਚ ਕਿਹੜੇ ਕਾਰਨਾਂ ਦਾ ਯੋਗਦਾਨ ਹੋ ਸਕਦਾ ਹੈ?

ਹੇਠਾਂ ਲਿਖੇ ਕਾਰਕਾਂ ਦਾ ਬਚਪਨ ਦੀ ਸ਼ੁਰੂਆਤ ਵਿੱਚ ਦੰਦ ਸੜਨ ਵਿੱਚ ਯੋਗਦਾਨ ਹੋ ਸਕਦਾ ਹੈ:
- ਅਕਸਰ ਸਨੈਕ ਖਾਣਾ (ਖਾਸ ਕਰਕੇ ਚਿਪਚਿਪੇ ਜਾਂ ਸ਼ੱਕਰ ਵਾਲੇ ਭੋਜਨ);
- ਸ਼ੱਕਰ ਵਾਲੇ ਪੇਯ ਪਦਾਰਥਾਂ ਜਿਵੇਂ ਕਿ ਦੁੱਧ, ਜੂਸ ਜਾਂ ਫਾਰਮੂਲਾ ਦੇ ਨਾਲ ਭਰੀ ਹੋਈ ਬ'ਚਿਆਂ ਦੀ ਬੋਤਲ ਜਾਂ ਸਿੱਪੀ ਕੱਪ ਦੀ ਲਗਾਤਾਰ
ਵਰਤੋਂ (ਖਾਸ ਕਰਕੇ ਸੌਣ ਦੇ ਸਮੇਂ);
- ਆਪਣੇ ਬਵਿੱਚੇ ਦੇ ਦੰਦਾਂ ਨੂੰ ਬੁਰਸ਼ ਨਾਲ ਸਾਫ ਨਾ ਕਰਨਾ।
ਡੈਂਟਲ ਅਸੋਸੀਏਸ਼ਨ ਦੇ ਅਨੁਸਾਰ, ਸ਼ੱਕਰ ਦੁਆਰਾ ਦੰਦਾਂ ਨੂੰ ਪਹੁੰਚਾਇਆ ਗਿਆ ਨੁਕਸਾਨ ਇਸ ਤੇ ਨਿਰਭਰ ਕਰਦਾ ਹੈ ਕਿ ਕਿੰਨੀ ਸ਼ੱਕਰ ਮੂੰਹ ਵਿੱਚ ਜਾਂਦੀ ਹੈ ਅਤੇ ਉਹ ਕਿੰਨੀ ਦੇਰ ਤੱਕ ਮੂੰਹ ਵਿੱਚ ਰਹਿੰਦੀ ਹੈ। ਜਦੋਂ ਤੁਹਾਡਾ ਬੱਚਾ ਸ਼ੱਕਰ ਖਾਂਦਾ ਜਾਂ ਪੀਂਦਾ ਹੈ, ਤਾਂ ਤੁਹਾਡੇ ਬਵਿੱਚੇ ਦੇ ਮੂੰਹ ਵਿਚਲੇ ਰੋਗਾਣੂ (ਬੈਕਟੀਰੀਆ) ਹਲਕਾ ਤੇਜ਼ਾਬ ਬਣਾਉਣ ਲਈ ਸ਼ੱਕਰਾਂ ਦੇ ਨਾਲ ਮਿਲ ਜਾਂਦੇ ਹਨ। ਇਹ ਤੇਜ਼ਾਬ ਸੁਰਾਖ ਬਣਾਉਣ ਲਈ ਦੰਦਾਂ ਦੀ ਬਾਹਰਲੀ ਸਖਤ ਪਰਤ (ਜਿਸ ਨੂੰ ਇਨੈਮਲ ਵੀ ਕਿਹਾ ਜਾਂਦਾ ਹੈ) ਤੇ ਹਮਲਾ ਕਰਦਾ ਹੈ।
ਜੇ ਤੁਹਾਡਾ ਬੱਚਾ ਖਾਣਿਆਂ ਦੇ ਵਿਚਕਾਰ ਹਰ ਵੇਲੇ ਜੂਸ ਪੀਂਦਾ ਰਹਿੰਦਾ ਹੈ ਜਾਂ ਚਿਪਚਿਪੇ, ਸ਼'ਕਰ ਵਾਲੇ ਸਨੈਕ ਖਾਂਦਾ ਰਹਿੰਦਾ ਹੈ ਤਾਂ ਦੰਦਾਂ ਤੇ ਵਾਰੀ ਵਾਰੀ ਸ਼ੱਕਰਾਂ ਦੀ ਪਰਤ ਚੜ੍ਹਦੀ ਰਹਿੰਦੀ ਹੈ।ਦੰਦਾਂ ਦਾ ਸੜਨਾ ਉਸ ਵੇਲੇ ਵੀ ਵਿਕਸਤ ਹੋ ਸਕਦਾ ਹੈ ਜਦੋਂ ਬਵਿੱਚੇ ਨੂੰ ਦੁੱਧ ਦੀ ਬੋਤਲ ਜਾਂ ਜੂਸ ਦੇ ਨਾਲ ਸੁਆ ਦਿੱਤਾ ਜਾਂਦਾ ਹੈ, ਕਿਉਂਕਿ ਤਰਲ ਪਦਾਰਥ ਦੰਦਾਂ ਨੂੰ ਸ਼ੱਕਰ ਦੇ ਨਾਲ ਨਹਾਉਂਦੇ ਹੋਏ ਜਿਆਦਾ ਦੇਰ ਤੱਕ ਮੂੰਹ ਵਿੱਚ ਰਹਿੰਦਾ ਹੈ।

ਆਪਣੇ ਮੂੰਹ ਤੋਂ ਆਪਣੇ ਬੱਚੇ ਦੇ ਮੂੰਹ ਤੱਕ ਬੈਕਟੀਰੀਆ ਟਰਾਂਸਫਰ ਕਰਨਾ:

ਬੈਕਟੀਰੀਆ ਥੁੱਕ ਰਾਹੀਂ ਵੀ ਪਰਿਵਾਰ ਦੇ ਮੈਂਬਰਾਂ ਦੁਆਰਾ ਤੁਹਾਡੇ ਬਵਿੱਚੇ ਤੱਕ ਪਾਸ ਕੀਤਾ ਜਾ ਸਕਦਾ ਹੈ।ਤੁਸੀਂ ਆਪਣੇ ਬਵਿੱਚੇ ਤ'ਕ ਸੁਰਾਖ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਪਹੁੰਚਾਉਣ ਦੇ ਸੰਜੋਗ ਨੂੰ ਘਟਾ ਸਕਦੇ ਹੋ - ਦੰਦਾਂ ਦੇ ਬੁਰਸ਼ ਸਾਂਝੇ ਕਰਨ, ਸਾਫ ਕਰਨ ਲਈ ਸੂਦਰਾਂ ਨੂੰ ਚੱਟਣ ਜਾਂ ਆਪਣੇ ਬਵਿੱਚੇ ਨੂੰ ਅਜਿਹੇ ਚਮਚ ਨਾਲ ਖਾਣਾ ਖੁਆਉਣ ਤੋਂ ਪਰਹੇਜ਼ ਕਰੋ ਜਿਹੜਾ ਤੁਹਾਡੇ ਮੂੰਹ ਵਿੱਚ ਪਾਇਆ ਗਿਆ ਸੀ।
ਦੰਦਾਂ ਦੀ ਮਾੜੀ ਸਫਾਈ ਅਤੇ ਖਾਣ ਸੰਬੰਧੀ ਮਾੜੀਆਂ ਆਦਤਾਂ ਦੇ ਨਾਲ ਮਿਲਕੇ ਸੁਰਾਖ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਨੂੰ ਟਰਾਂਸਫਰ ਕਰਨ ਦਾ ਇਹ ਜੋਖਮ ਤੁਹਾਡੇ ਬਵਿੱਚੇ ਦੇ ਬਚਪਨ ਦੀ ਸ਼ੁਰੂਆਤ ਵਿੱਚ ਦੰਦਾਂ ਦੇ ਸੜਨ ਨੂੰ ਵਿਕਸਤ ਕਰਨ ਦੇ ਜੋਖਮ ਨੂੰ ਵਧਾ ਸਕਦਾ ਹੈ।

ਦੰਦਾਂ ਨੂੰ ਸੜਨ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

ਦੰਦਾਂ ਦੀ ਚੰਗੀ ਦੇਖਭਾਲ ਦਾ ਅਭਿਆਸ ਕਰੋ:-
ਦੰਦਾਂ ਦੀ ਚੰਗੀ ਦੇਖਭਾਲ ਵਿੱਚ ਤੁਹਾਡੇ ਬਵਿੱਚੇ ਦੇ ਦੰਦਾਂ ਅਤੇ ਮੂੰਹ ਨੂੰ ਹਰ ਰੋਜ਼ ਸਾਫ ਕਰਨਾ ਅਤੇ ਉਸ ਦੀ ਜਾਂਚ ਕਰਨਾ ਸ਼ਾਮਲ ਹੈ। ਬੁ'ਲ ਨੂੰ ਚੁਕੋ ਤਾਂ ਕਿ ਤੁਸੀਂ ਸਾਫ ਕਰਨ ਵੇਲੇ ਮਸੂੜਿਆਂ ਦੀ ਲਾਇਨ ਦੇ ਨਾਲ ਦੇਖ ਸਕੋ ਅਤੇ ਚਿਟੇ ਜਾਂ ਭੁਰੇ ਦਾਗਾਂ ਵਲ ਧਿਆਨ ਦਿਓ ਜੋ ਦੰਦਾਂ ਦੇ ਸੜਨ ਦੇ ਅਗੇਤੇ ਲੱਛਣ ਹੋ ਸਕਦੇ ਹਨ।

ਆਪਣੇ ਬੱਚੇ ਦੇ ਮੂੰਹ ਨੂੰ ਬੱਚਿਆਂ ਦੇ ਨਰਮ ਦੰਦਾਂ ਦੇ ਬਰੱਸ਼ ਜਾਂ ਮੂੰਹ ਨੂੰ ਸਾਫ ਕਰਨ ਵਾਲੇ ਗਿੱਲੇ ਕਪੜੇ ਦੇ ਨਾਲ ਸਹਿਜੇ ਸਾਫ ਕਰੋ। ਜਦੋਂ ਦੰਦ ਨਿਕਲਣੇ ਸ਼ੁਰੂ ਹੋ ਜਾਣ, ਤਾਂ ਥੋੜੀ ਜਿਹੀ ਫਲੋਰਾਇਡ ਟੂਥਪੇਸਟ (ਚਾਵਲ ਦੇ ਦਾਣੇ ਜਿੰਨੀ) ਲਗਾ ਕੇ ਦੰਦਾਂ ਦਾ ਬਰੱਸ਼ ਵਰਤੋ।ਆਪਣੇ ਬੱਚੇ ਦੇ ਦੰਦਾਂ ਨੂੰ ਸਵੇਰੇ ਅਤੇ ਖਾਸ ਕਰਕੇ ਸੌਣ ਤੋਂ ਪਹਿਲਾਂ ਸਾਫ ਕਰੋ।ਤੁਹਾਡੇ ਬੱਚੇ ਦੇ 3 ਸਾਲ ਦਾ ਹੋ ਜਾਣ ਦੇ ਬਾਅਦ, ਆਪਣੇ ਬੱਚੇ ਦੇ ਦੰਦਾਂ ਨੂੰ ਬੱਚਿਆਂ ਦੇ ਨਰਮ ਦੰਦਾਂ ਦੇ ਬਰੱਸ਼ ਤੇ ਫਲੋਰਾਇਡ ਪੇਸਟ ਦੀ “ਮਟਰ ਦੇ ਦਾਣੇ“ ਜਿੰਨੀ ਮਾਤਰਾ ਲਗਾ ਕੇ ਸਾਫ ਕਰੋ। ਇੰਨਾਂ ਮਾਤਰਾਵਾਂ ਵਿੱਚ ਵਰਤੀ ਗਈ ਫਲੋਰਾਇਡ ਟੂਥਪੇਸਟ ਨੂੰ ਸੁਰੱਖਿਅਤ ਅਤੇ ਦੰਦਾਂ ਦੇ ਸੜਨ ਵਿਰੁੱਧ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।

ਖਾਣਾ ਖਾਣ ਦੇ ਵਿਚਕਾਰ ਪੀਣ ਲਈ ਪਾਣੀ ਪੇਸ਼ ਕਰੋ

ਖਾਣ ਦੇ ਨੇਮਕ ਸਮਿਆਂ ਅਤੇ ਪਿਆਸ ਲਈ ਪਾਣੀ ਸਭ ਤੋਂ ਵਧੀਆ ਚੋਣ ਹੈ। 6 ਅਤੇ 9 ਮਹੀਨਿਆਂ ਦੀ ਉਮਰ ਦੇ ਵਿਚਕਾਰ ਆਪਣੇ ਬੱਚੇ ਦੀ ਪਛਾਣ ਬਿਨਾਂ ਢੱਕਣ ਵਾਲਾ ਕੱਪ ਵਰਤਣ ਨਾਲ ਕਰਵਾਓ।

ਮੇਰੇ ਬੱਚੇ ਦੇ ਦੰਦ ਕਦੋਂ ਨਿਕਲਣਗੇ?

ਬੱਚਿਆਂ ਦਾ ਦੰਦ ਨਿਕਲਣ ਦਾ ਆਪਣਾ ਕਾਰਜਕ੍ਰਮ ਹੁੰਦਾ ਹੈ। ਜਿਆਦਾਤਰ ਬੱਚਿਆਂ ਵਿੱਚ ਲਗਭਗ 6 ਮਹੀਨੇ ਦੀ ਉਮਰ ਤੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਬੱਚੇ ਦੇ 3 ਸਾਲ ਦੀ ਉਮਰ ਤੱਕ ਦੰਦਾਂ ਦੇ ਪਹਿਲੇ ਸੈਟ ਦੇ ਸਾਰੇ ਦੰਦ ਜਾਂ “ਦੁੱਧ ਦੇ ਦੰਦ ਨਿਕਲ ਆਉਣੇ ਚਾਹੀਦੇ ਹਨ। ਥਲੇ ਦੇ ਅਗਲੇ ਦੰਦ ਆਮਤੌਰ ਤੇ ਪਹਿਲਾਂ ਨਿਕਲਦੇ ਹਨ, ਅਤੇ ਉਸ ਤੋਂ ਬਾਅਦ ਉਪਰ ਦੇ ਅਗਲੇ ਦੰਦ। ਕੁਲ ਮਿਲਾ ਕੇ, 20 ਦੰਦ ਨਿਕਲਣੇ ਚਾਹੀਦੇ ਹਨ 10 ਉਪਰਲੇ ਜਬੜੇ ਵਿੱਚ ਅਤੇ 10 ਥਲੇ ਦੇ ਜਬੜੇ ਵਿੱਚ।

ਮੈਂ ਆਪਣੇ ਬੱਚੇ ਦੇ ਦੰਦ ਨਿਕਲਣ ਦੇ ਦੌਰਾਨ ਉਸਨੂੰ ਕਿਵੇਂ ਸੁਖਾਵਾਂ ਕਰ ਸਕਦੀ/ਦਾ ਹਾਂ?

ਦੰਦਾਂ ਦੇ ਨਿਕਲਣ ਕਰਕੇ ਕੁਝ ਬੇਆਰਾਮੀ ਹੋ ਸਕਦੀ ਹੈ, ਜਿਸ ਕਰਕੇ ਤੁਹਾਡਾ ਬੱਚਾ ਚਿੜਚਿੜਾ ਹੋ ਸਕਦਾ ਹੈ। ਸੰਭਵ ਹੈ ਕਿ ਤੁਹਾਡੇ ਬੱਚੇ ਨੂੰ

ਬਿਹਤਰ ਮਹਿਸੂਸ ਹੋਏ ਜੇ ਉਸ ਨੂੰ ਇੱਕ ਸਾਫ, ਠੰਡੇ ਕੀਤੇ ਟੀਥਿੰਗ ਰਿੰਗ ਜਾਂ ਮੂੰਹ ਨੂੰ ਸਾਫ ਕਰਨ ਵਾਲੇ ਸਾਫ ਗਿੱਲੇ ਕਪੜੇ ਨੂੰ ਚਬਾਉਣ ਦੀ ਇਜਾਜ਼ਤ ਦਿੱਤੀ ਜਾਏ। ਟੀਥਿੰਗ ਕੁਕੀਜ਼ ਜਾਂ ਬਿਸਕੁਟ ਚੰਗੀ ਚੋਣ ਨਹੀਂ ਹੈ ਕਿਉਂਕਿ ਇਹ ਤੁਹਾਡੇ ਬੱਚੇ ਦੇ ਦੰਦਾਂ ਤੇ ਚਿਪਕ ਸਕਦੇ ਹਨ ਅਤੇ ਦੰਦਾਂ ਦੇ ਸੜਨ ਦਾ ਕਾਰਨ ਬਣ ਸਕਦੇ ਹਨ।

ਦੰਦਾਂ ਦੇ ਨਿਕਲਣ ਸੰਬੰਧੀ ਦਵਾਈਆਂ, ਜੈਲਾਂ ਜਾਂ ਗੋਲੀਆਂ ਜਾਂ ਦੰਦ ਨਿਕਲਣ ਸੰਬੰਧੀ ਕੋਈ ਵੀ ਸਮਾਨ ਵਰਤਣ ਤੋਂ ਪਹਿਲਾਂ ਆਪਣੇ ਡਾਕਟਰ, ਦੰਦਾਂ ਦੇ ਡਾਕਟਰ ਜਾਂ ਸਿਹਤ ਸੰਭਾਲ ਪ੍ਰਦਾਤਾ ਨਾਲ ਜਾਂਚ ਕਰੋ। ਦੰਦਾਂ ਦੇ ਨਿਕਲਣ ਕਰਕੇ ਬੁਖਾਰ ਨਹੀਂ ਹੁੰਦਾ।ਜੇ ਤੁਹਾਡੇ ਬੱਚੇ ਨੂੰ ਦੰਦ ਨਿਕਲਣ ਸਮੇਂ ਬੁਖਾਰ ਜਾਂ ਦਸਤ ਹਨ, ਤਾਂ ਉਸ ਦੇ ਨਾਲ ਉਸੀ ਤਰ੍ਹਾਂ ਵਰਤੋ ਜਿਸ ਤਰ੍ਹਾਂ ਤੁਸੀਂ ਕਿਸੇ ਹੋਰ ਵੇਲੇ ਕਰੋਗੇ।

ਸੂਦਰਜ਼ ਜਾਂ ਚੁੰਘਣੀਆਂ (ਪੈਸੀਫਾਇਰਜ਼) ਬਾਰੇ ਕੀ ਵਿਚਾਰ ਹੈ?

ਬੱਚਿਆਂ ਨੂੰ ਆਰਾਮ ਕਰਨ, ਸੌਣ ਦੌਰਾਨ ਜਾਂ ਦੂਜੇ ਸਮਿਆਂ ਤੇ ਕਈ ਵਾਰੀ ਸੂਦਰਜ਼ (ਬੱਚਿਆਂ ਦੇ ਚੂਸਣ ਜਾਂ ਚਿੱਥਣ ਲਈ ਬਣੀਆਂ ਚੀਜ਼ਾਂ) ਜਾਂ ਚੁੰਘਣੀਆਂ (ਪੈਸੀਫਾਇਰਜ਼) ਦਿੱਤੀਆਂ ਜਾਂਦੀਆਂ ਹਨ।ਜੇ ਤੁਸੀਂ ਆਪਣੇ ਬੱਚੇ ਨੂੰ ਸੂਦਰ ਦੇਣ ਦੀ ਚੋਣ ਕਰਦੇ ਹੋ, ਤਾਂ ਇਹ ਕੁਝ ਸੁਝਾ ਹਨ:

- ਇਹ ਯਕੀਨੀ ਬਣਾਓ ਕਿ ਮਾਂ ਦਾ ਦੁੱਧ ਪੀਣ ਦੀ ਆਦਤ ਚੰਗੀ ਤਰ੍ਹਾਂ ਸਥਾਪਤ ਹੋ ਚੁੱਕੀ ਹੈ;

- ਆਪਣੇ ਬੱਚੇ ਦੇ ਮੂੰਹ ਲਈ ਸਹੀ ਸਾਇਜ਼ ਵਾਲਾ ਸੂਦਰ ਚੁਣੋ;

- ਸੂਦਰ ਨਿੱਪਲ ਦੀ ਅਕਸਰ ਜਾਂਚ ਕਰੋ  ਜੇ ਉਹ ਚਿਪਚਿਪਾ, ਟੁੱਟਿਆ ਜਾਂ ਫਟਿਆ ਹੋਇਆ ਹੈ ਤਾਂ ਉਸ ਨੂੰ ਸੁੱਟ ਦਿਓ;

- ਸੂਦਰ ਨੂੰ ਸਾਫ ਰੱਖੋ;

- ਸੂਦਰ ਨੂੰ ਸ਼ਹਿਦ ਜਾਂ ਦੰਦ ਸੜਨ ਦਾ ਕਾਰਨ ਬਣ ਸਕਣ ਵਾਲੇ ਕੋਈ ਵੀ ਹੋਰ ਪਦਾਰਥਾਂ ਵਿੱਚ ਡੁਬਾਉਣ ਤੋਂ ਪਰਹੇਜ਼ ਕਰੋ; ਅਤੇ

- 1 ਜਾਂ 2 ਸਾਲ ਦੀ ਉਮਰ ਤੱਕ, ਜੇ ਸੂਦਰ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਸ ਦੀ ਵਰਤੋਂ ਨੂੰ ਨੈਪ ਟਾਇਮ ਜਾਂ ਸੌਣ ਦੇ ਸਮੇਂ ਤੱਕ ਸੀਮਤ ਕਰੋ।
ਤੁਹਾਡੇ ਬੱਚੇ ਦੇ ਸਾਰੇ ਦੁੱਧ ਦੇ ਦੰਦ ਨਿਕਲ ਆਉਣ ਦੇ ਬਾਅਦ, ਆਮਤੌਰ ਤੇ ਜਦੋਂ ਬੱਚਾ ਲਗਭਗ 3 ਸਾਲ ਦਾ ਹੁੰਦਾ ਹੈ, ਸੂਦਰਜ਼ ਜਾਂ ਪੈਸੀਫਾਇਰਜ਼ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਇਸ ਉਮਰ ਤੋਂ ਬਾਅਦ, ਸੂਦਰ ਦੀ ਨਿਯਮਿਤ ਵਰਤੋਂ ਬੱਚੇ ਦੀ ਬੋਲੀ ਅਤੇ ਭਾਸ਼ਾ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਕੀ ਫਲੋਰਾਇਡ ਦੰਦਾਂ ਦੇ ਸੜਨ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ?

ਕਨੇਡੀਅਨ ਡੈਂਟਲ ਐਂਡ ਮੈਡੀਕਲ ਅਸੋਸੀਏਸ਼ਨਜ਼ ਅਤੇ ਦ ਡੇਂਟਲ ਪ੍ਰੋਫੈਸਨਲਜ਼ ਆਫ ਬ੍ਰਿਟਿਸ਼ ਕੁਲੰਬੀਆ ਸਾਰੀਆਂ ਉਮਰਾਂ ਦੇ ਲੋਕਾਂ ਦੇ ਦੰਦਾਂ ਨੂੰ
ਸੜਨ ਤੋਂ ਰੋਕਣ ਲਈ ਫਲੋਰਾਇਡ ਦੀ ਸਿਫਾਰਸ਼ ਕਰਦੇ ਹਨ। ਫਲੋਰਾਇਡ ਸੁਰਾਖਾਂ ਨੂੰ ਰੋਕਣ ਦਾ ਪ੍ਰਮਾਣਿਤ, ਪ੍ਰਭਾਵਸ਼ਾਲੀ ਅਤੇ ਸਸਤਾ
ਤਰੀਕਾ ਹੈ। ਦਿਨ ਵਿੱਚ ਦੋ ਵਾਰੀ ਫਲੋਰਾਇਡ ਟੂਥਪੇਸਟ ਦੀ ਸਿਫਾਰਸ਼ ਕੀਤੀ ਮਾਤਰਾ ਵਰਤਣਾ ਦੰਦਾਂ ਦੇ ਏਨੈਮਲ ਨੂੰ ਮਜ਼ਬੂਤ ਅਤੇ ਦੰਦਾਂ ਦੇ ਸੜਨ ਦਾ ਵਿਰੋਧ ਕਰਨ ਦੇ ਜਿਆਦਾ ਕਾਬਲ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਦੰਦਾਂ ਦੀਆਂ ਕਈ ਪੇਸਟਾਂ ਵਿੱਚ ਫਲੋਰਾਇਡ ਨਹੀਂ ਹੁੰਦਾ। ਹਮੇਸ਼ਾ ਲੇਬਲ ਚੈਕ ਕਰੋ। ਸੰਭਵ ਹੈ ਕਿ ਤੁਹਾਡਾ ਦੰਦਾਂ ਦਾ ਡਾਕਟਰ ਜਾਂ ਦੰਦਾਂ ਦਾ ਪੇਸ਼ੇਵਰ ਦੰਦਾਂ ਲਈ ਨੇਮਕ ਮੁਲਾਕਾਤਾਂ ਦੌਰਾਨ ਵੀ ਫਲੋਰਾਇਡ ਲਗਾਏ।

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate