ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਡਿਫਥੇਰੀਆ, ਟੈਟਨਸ, ਪਰਟੂਸਿਸ, ਪੋਲੀਓ (ਡੀ ਟੈਪ ਆਈ ਪੀ ਵੀ) ਵੈਕਸੀਨ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਡਿਫਥੇਰੀਆ, ਟੈਟਨਸ, ਪਰਟੂਸਿਸ, ਪੋਲੀਓ (ਡੀ ਟੈਪ ਆਈ ਪੀ ਵੀ) ਵੈਕਸੀਨ

ਡਿਫਥੇਰੀਆ, ਟੈਟਨਸ, ਪਰਟੂਸਿਸ, ਪੋਲੀਓ (ਡੀ ਟੈਪ ਆਈ ਪੀ ਵੀ) ਵੈਕਸੀਨ ਬਾਰ ਜਾਣਕਾਰੀ।

ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ। ਸਾਰੇ ਵੈਕਸੀਨ ਸਮੇਂ ਸਿਰ ਦਿਵਾਓ।

ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਤੁਹਾਡੇ ਬੱਚੇ ਦਾ ਜ਼ਿੰਦਗ਼ੀ-ਭਰ ਲਈ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ।

ਪਿਛਲੇ ੫੦ ਸਾਲਾਂ ਵਿਚ ਇਮਿਊਨਾਇਜ਼ੇਸ਼ਨ ਨੇ ਕੈਨੇਡਾ ਵਿਚ ਸਿਹਤ ਦੇ ਕਿਸੇ ਵੀ ਹੋਰ ਉਪਾਅ ਨਾਲੋਂ ਵਧੇਰੇ ਜਾਨਾਂ ਬਚਾਈਆਂ ਹਨ।

ਡੀ ਟੈਪ ਆਈ ਪੀ ਵੀ ਵੈਕਸੀਨ ਕੀ ਹੈ?

ਡੀ ਟੈਪ ਆਈ ਪੀ ਵੀ ਵੈਕਸੀਨ ਚਾਰ ਬਿਮਾਰੀਆਂ ਤੋਂ ਬਚਾਅ ਕਰਦਾ ਹੈ:

- ਗਲ਼ਘੋਟੂ ਰੋਗ (ਡਿਫਥੇਰੀਆ)

- ਟੈਟਨਸ

- ਪਰਟੂਸਿਸ (ਜਾਂ ਕਾਲੀ ਖਾਂਸੀ)

- ਪੋਲੀਓ

ਇਹ ਵੈਕਸੀਨ ਹੈਲਥ ਵੱਲੋਂ ਪ੍ਰਵਾਨਿਤ ਹੈ ਅਤੇ ਤੁਹਾਡੇ ਬੱਚੇ ਦੀ ਬਾਕਾਇਦਾ ਇਮਿਊਨਾਇਜ਼ੇਸ਼ਨ ਦੇ ਹਿੱਸੇ ਵਜੋਂ ਮੁਫ਼ਤ ਮੁਹੱਈਆ ਕੀਤਾ ਜਾਂਦਾ ਹੈ। ਐਪੁਆਇੰਟਮੈਂਟ ਬਣਾਉਣ ਵਾਸਤੇ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਫ਼ੋਨ ਕਰੋ।

ਡੀ ਟੈਪ ਆਈ ਪੀ ਵੀ ਵੈਕਸੀਨ ਕਿਸ ਨੂੰ ਲੈਣਾ ਚਾਹੀਦਾ ਹੈ?

ਇਸ ਵੈਕਸੀਨ ਦੀ ਇੱਕ ਖ਼ੁਰਾਕ ੪ ਸਾਲ ਦੀ ਉਮਰ ਦੇ ਕਿੰਡਰਗਾਰਟਨ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਜਿਨ੍ਹਾਂ ਬੱਚਿਆਂ ਨੂੰ ਛੋਟੀ ਉਮਰ ਵਿਚ ਡਿਫਥੇਰੀਆ, ਟੈਟਨਸ, ਪਰਟੂਸਿਸ ਅਤੇ ਪੋਲੀਓ ਵਿਰੁੱਧ ਇਮਿਊਨਾਈਜ਼ ਕੀਤਾ ਗਿਆ ਹੋਵੇ ਉਨ੍ਹਾਂ ਲਈ ਇਹ ਬੂਸਟਰ ਖ਼ੁਰਾਕ ਹੁੰਦੀ ਹੈ।

ਇਨ੍ਹਾਂ ਬਿਮਾਰੀਆਂ ਦੇ ਵਿਰੁੱਧ ਸੁਰੱਖਿਆ ਲਈ ਬੂਸਟਰ ਖ਼ੁਰਾਕ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਜਾਂ ਸ਼ਕਤੀਸ਼ਾਲੀ ਬਣਾਉਂਦੀ ਹੈ। ਲਈਆਂ ਗਈਆਂ ਸਾਰੀਆਂ ਇਮਿਊਨਾਈਜ਼ੇਸ਼ਨਜ਼ ਦਾ ਰਿਕਾਰਡ ਰੱਖਣਾ ਬੜਾ ਮਹੱਤਵਪੂਰਨ ਹੈ।

ਡੀ ਟੈਪ ਆਈ ਪੀ ਵੀ ਵੈਕਸੀਨ ਦੇ ਕੀ ਫ਼ਾਇਦੇ ਹਨ?

ਡਿਫਥੇਰੀਆ, ਟੈਟਨਸ, ਪਰਟੂਸਿਸ ਅਤੇ ਪੋਲੀਓ ਜਿਹੀਆਂ ਗੰਭੀਰ ਅਤੇ ਕਦੀ ਕਦੀ ਜਾਨਲੇਵਾ ਵੀ ਹੋ ਸਕਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਧਠੳਫ-ੀਫੜ ਵੈਕਸੀਨ ਸਭ ਤੋਂ ਵਧੀਆ ਤਰੀਕਾ ਹੈ।

ਜਦੋਂ ਤੁਸੀਂ ਆਪਣੇ ਬੱਚੇ ਨੂੰ ਵੈਕਸੀਨ ਲਵਾ ਲੈਂਦੇ ਹੋ ਤਾਂ ਤੁਸੀਂ ਦੂਜਿਆਂ ਦੇ ਬਚਾਅ ਵਿਚ ਵੀ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨ ਬਹੁਤ ਸੁਰੱਖਿਅਤ ਹਨ। ਇਨ੍ਹਾਂ ਬਿਮਾਰੀਆਂ ਨਾਲ ਬਿਮਾਰ ਹੋਣ ਨਾਲੋਂ ਵੈਕਸੀਨ ਲਗਵਾ ਲੈਣਾ ਜ਼ਿਆਦਾ ਸੁਰੱਖਿਅਤ ਹੈ।

ਜਿਸ ਥਾਂ ਲੋਦਾ ਲੱਗਿਆ ਹੋਵੇ ਉੱਥੋਂ ਦੁਖਣਾ, ਲਾਲ ਹੋਣਾ ਅਤੇ ਸੋਜ ਪੈਣਾ ਵੈਕਸੀਨ ਤੋਂ ਹੋਣ ਵਾਲੇ ਆਮ ਰੀਐਕਸ਼ਨਾਂ ਵਿਚ ਸ਼ਾਮਲ ਹਨ। ਕੁੱਝ ਬੱਚਿਆਂ ਨੂੰ ਬੁਖ਼ਾਰ, ਚਿੜਚਿੜਾਪਣ, ਸੁਸਤੀ ਅਤੇ ਭੁੱਖ ਘੱਟ ਲੱਗ ਸਕਦੀ ਹੈ। ਇਹ ਪ੍ਰਤੀਕਰਮ ਹਲਕੇ ਹੁੰਦੇ ਹਨ ਅਤੇ ਆਮ ਕਰ ਕੇ ੧ ਤੋਂ ੨ ਦਿਨ ਤੱਕ ਰਹਿੰਦੇ ਹਨ। ਵੱਡੀਆਂ ਜਗ੍ਹਾ ਤੇ ਲਾਲੀ ਅਤੇ ਸੋਜ ਆਮ ਤੌਰ ਤੇ ਹੋ ਸਕਦੀ ਹੈ ਪਰ ਇਨ੍ਹਾਂ ਕਾਰਨ ਆਮ ਸਰਗਰਮੀਆਂ ਵਿਚ ਰੁਕਾਵਟ ਨਹੀਂ ਪੈਂਦੀ।

ਕੋਈ ਵੀ ਵੈਕਸੀਨ ਲੈਣ ਤੋਂ ਬਾਅਦ ੧੫ ਮਿੰਟ ਕਲੀਨਿਕ ਵਿਚ ਠਹਿਰਨਾ ਬੜਾ ਮਹੱਤਵਪੂਰਨ ਹੈ ਕਿਉਂਕਿ ਭਾਵੇਂ ਬੇਹੱਦ ਘੱਟ ਪਰ ਇੱਕ ਜਾਨ ਲੇਵਾ ਐਲਰਜੀ ਐਨਾਫਾਇਲੈਕਸਿਸ ਦੇ ਰੀਐਕਸ਼ਨ ਦੀ ਸੰਭਾਵਨਾ ਹੁੰਦੀ ਹੈ। ਇਸ ਨਾਲ ਛਪਾਕੀ, ਸਾਹ ਲੈਣ ਵਿਚ ਤਕਲੀਫ਼ ਜਾਂ ਗਲੇ, ਜੀਭ ਜਾਂ ਬੁੱਲ੍ਹਾਂ ਦੀ ਸੋਜ ਹੋ ਸਕਦੀ ਹੈ। ਜੇ ਐਸੀਟਾਮੀਨੋਫੇਨ ਜਾਂ ਟੈਲੀਨੋਲ ਬੁਖ਼ਾਰ ਲਈ ਅਤੇ ਦੁਖਣ ਤੋਂ ਦਿੱਤੀ ਜਾ ਸਕਦੀ ਹੈ। ਅਸ਼ਅ ਜਾਂ ਐਸਪਰੀਨ (ਅਸਪਰਿਨ੍ਰਿ) ਰਾਈ ਸਿੰਡਰੋਮ ਦੇ ਖ਼ਤਰੇ ਕਾਰਨ ੨੦ ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਕਰ ਕਲੀਨਿਕ ਵਿਚੋਂ ਜਾਣ ਤੋਂ ਬਾਅਦ ਇੰਜ ਤੁਹਾਡੇ ਨਾਲ ਹੁੰਦਾ ਹੈ ਤਾਂ ੯-੧-੧ ਜਾਂ ਸਥਾਨਕ ਐਮਰਜੈਂਸੀ ਨੰਬਰ ਤੇ ਫੋਨ ਕਰੋ। ਇਸ ਰੀਐਕਸ਼ਨ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲੈਣ ਵਾਲੇ ਦਸ ਲੱਖ ਲੋਕਾਂ ਵਿਚੋਂ ਇੱਕ ਤੋਂ ਵੀ ਘੱਟ ਜਣੇ ਨੂੰ ਹੁੰਦਾ ਹੈ। ਗੰਭੀਰ ਜਾਂ ਅਚਨਚੇਤ ਹੋਏ ਰੀਐਕਸ਼ਨਜ਼ ਦੀ ਰਿਪੋਰਟ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਕਰਨਾ ਬੜਾ ਮਹੱਤਵਪੂਰਨ ਹੈ।

ਡੀ ਟੈਪ ਆਈ ਪੀ ਵੀ ਵੈਕਸੀਨ ਕਿਸ ਨੂੰ ਨਹੀਂ ਲੈਣਾ ਚਾਹੀਦਾ?

ਜੇ ਤੁਹਾਡੇ ਬੱਚੇ ਨੂੰ ਪਹਿਲਾਂ ਲਈ ਗਈ ਡਿਪਥੀਰੀਆ, ਟੈਟਨਸ, ਪਰਟੂਸਿਸ ਜਾਂ ਪੋਲਿਓ ਦੀ ਖੁਰਾਕ, ਜਾਂ ਨਿਓਮਾਈਸਨ ਅਤੇ ਪੌਲੀਮੈਕਸਿੰਨ ਬੀ ਜਾਂ ਲੇਟੈਕਸ ਸਮੇਤ ਵੈਕਸੀਨ ਦੇ ਕਿਸੇ ਵੀ ਅੰਸ਼ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਇਹ ਵੈਕਸੀਨ ੭ ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ। ਹੋਰ ਕਿਸੇ ਕਾਰਨ ਤੋਂ ਬਿਨਾਂ ਜਿਨ੍ਹਾਂ ਲੋਕਾਂ ਵਿਚ ਟੈੱਟਨਸ ਵੈਕਸੀਨ ਲੈਣ ਤੋਂ ੮ ਹਫ਼ਤਿਆਂ ਦੇ ਅੰਦਰ ਗੁਇਲੇਨ-ਬਾਰੀ ਸਿੰਡਰੋਮ (ਘਭਸ਼) ਵਿਕਸਤ ਹੋ ਗਿਆ ਹੋਵੇ ਉਨ੍ਹਾਂ ਨੂੰ ਧਠੳਫ-ੀਫੜ ਵੈਕਸੀਨ ਨਹੀਂ ਲੈਣਾ ਚਾਹੀਦਾ। ਘਭਸ਼ ਇੱਕ ਬਹੁਤ ਘੱਟ ਹੋਣ ਵਾਲੀ ਸਮੱਸਿਆ ਹੈ, ਜਿਸ ਦੇ ਨਤੀਜੇ ਵਜੋਂ ਕਮਜ਼ੋਰੀ ਅਤੇ ਸਰੀਰ ਦੇ ਪੱਠਿਆਂ ਨੂੰ ਲਕਵਾ ਹੋ ਸਕਦਾ ਹੈ। ਇਹ ਆਮ ਤੌਰ ਤੇ ਕਿਸੇ ਇਨਫ਼ੈਕਸ਼ਨ ਤੋਂ ਬਾਅਦ ਹੁੰਦੀ ਹੈ ਪਰ ਕੁੱਝ ਵਿਰਲੀਆਂ ਹਾਲਤਾਂ ਵਿਚ ਕੁੱਝ ਵੈਕਸੀਨਜ਼ ਲੈਣ ਤੋਂ ਬਾਅਦ ਵੀ ਹੋ ਸਕਦੀ ਹੈ। ਠੰਢ ਜ਼ੁਕਾਮ ਜਾਂ ਮਾਮੂਲੀ ਬਿਮਾਰੀ ਕਾਰਨ ਇਮਿਊਨਾਈਜ਼ੇਸ਼ਨ ਵਿਚ ਦੇਰ ਕਰਨ ਦੀ ਲੋੜ ਨਹੀਂ। ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ।

ਡਿਫਥੇਰੀਆ, ਪਰਟੂਸਿਸ, ਟੈਟਨਸ ਅਤੇ ਪੋਲੀਓ ਕੀ ਹਨ?

ਡਿਫਥੇਰੀਆ, ਡਿਫਥੇਰੀਆ ਜਰਮ (ਬੈਕਟੀਰੀਆ) ਕਾਰਨ ਹੋਣ ਵਾਲੀ ਨੱਕ ਅਤੇ ਗਲੇ ਦੀ ਇੱਕ ਗੰਭੀਰ ਇਨਫੈਕਸ਼ਨ ਹੈ। ਮਰੀਜ਼ ਦੇ ਛਿੱਕਣ ਜਾਂ ਖੰਘਣ ਨਾਲ ਹਵਾ ਰਾਹੀਂ ਅਤੇ ਚਮੜੀ ਦੇ ਚਮੜੀ ਨਾਲ ਸਿੱਧੇ ਸੰਪਰਕ ਰਾਹੀਂ ਇਹ ਜਰਮ ਫੈਲਦੇ ਹਨ। ਬਿਮਾਰੀ ਦੇ ਨਤੀਜੇ ਵਜੋਂ ਸਾਹ ਦੀਆਂ ਬਹੁਤ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਦਿਲ ਫ਼ੇਲ੍ਹ ਅਤੇ ਲਕਵਾ ਵੀ ਹੋ ਸਕਦਾ ਹੈ। ਡਿਫਥੇਰੀਆ ਵਾਲੇ ੧੦ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ।

ਪਰਟੂਸਿਸ ਜਾਂ 'ਕਾਲੀ ਖਾਂਸੀ' ਸਾਹ ਪ੍ਰਣਾਲੀ ਦੀ ਇੱਕ ਗੰਭੀਰ ਇਨਫੈਕਸ਼ਨ ਹੈ ਜੋ ਪਰਟੂਸਿਸ ਬੈਕਟੀਰੀਏ ਕਾਰਨ ਹੁੰਦੀ ਹੈ। ਪਰਟੂਸਿਸ ਕਾਰਨ ਨਮੂਨੀਆ, ਮਰੋੜੇ, ਦਿਮਾਗ਼ ਦਾ ਨੁਕਸਾਨ ਜਾਂ ਮੌਤ ਹੋ ਸਕਦੀ ਹੈ। ਇਹ ਜਟਿਲਤਾਵਾਂ ਆਮ ਤੌਰ ਤੇ ਛੋਟੇ ਬਾਲਾਂ ਵਿਚ ਵੇਖਣ ਨੂੰ ਮਿਲਦੀਆਂ ਹਨ। ਜਰਮ (ਬੈਕਟੀਰੀਆ) ਖੰਘਣ, ਛਿੱਕਣ ਜਾਂ ਮੂੰਹੋਂ-ਮੂੰਹੀਂ ਨਿਕਟ ਸੰਪਰਕ ਦੁਆਰਾ ਸੌਖਿਆਂ ਹੀ ਫੈਲ ਜਾਂਦੇ ਹਨ। ਪਰਟੂਸਿਸ ਕਾਰਨ ਬਹੁਤ ਗੰਭੀਰ ਖੰਘ ਹੋ ਸਕਦੀ ਹੈ| ਜਿਹੜੀ ਅਕਸਰ ਅਗਲੇ ਸਾਹ ਤੋਂ ਪਹਿਲਾਂ ਸੀਟੀ ਵਰਗੀ ਆਵਾਜ਼ ਨਾਲ ਖ਼ਤਮ ਹੁੰਦੀ ਹੈ। ਇਹ ਖੰਘ ਕਈ ਮਹੀਨਿਆਂ ਤੱਕ ਰਹਿ ਸਕਦੀ ਹੈ ਅਤੇ ਜ਼ਿਆਦਾਤਰ ਰਾਤ ਵੇਲੇ ਹੁੰਦੀ ਹੈ। ਪਰਟੂਸਿਸ ਦੇ ੧੭੦ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ।

ਟੈਟਨਸ, ਜਿਸ ਨੂੰ 'ਲੌਕਜਾਅ' ਵੀ ਆਖਦੇ ਹਨ, ਇੱਹ ਆਮ ਤੌਰ ਤੇ ਮਿੱਟੀ ਵਿਚ ਪਾਏ ਜਾਣ ਵਾਲੇ ਜਰਮ (ਬੈਕਟੀਰੀਆ) ਕਾਰਨ ਹੁੰਦੀ ਹੈ। ਜਦੋਂ ਕੱਟੀ ਹੋਈ ਜਾਂ ਰਗੜ ਵਾਲੀ ਚਮੜੀ ਰਾਹੀਂ ਬੈਕਟੀਰੀਆ ਚਮੜੀ ਦੇ ਅੰਦਰ ਦਾਖਲ ਹੋ ਜਾਂਦੇ ਹਨ ਤਾਂ ਉਹ ਇੱਕ ਜ਼ਹਿਰ ਪੈਦਾ ਕਰਦੇ ਹਨ ਜੋ ਪੂਰੇ ਸਰੀਰ ਦੇ ਤੰਤੂਆਂ ਵਿਚ ਦਰਦਨਾਕ ਅਕੜਾਅ ਪੈਦਾ ਕਰ ਸਕਦਾ ਹੈ। ਜੇ ਕਰ ਸਾਹ ਵਾਲੇ ਤੰਤੂ ਪ੍ਰਭਾਵਿਤ ਹੋ ਜਾਣ ਤਾਂ ਇਹ ਬਹੁਤ ਗੰਭੀਰ ਹੋ ਜਾਂਦਾ ਹੈ। ਟੈਟਨਸ ਵਾਲੇ ੫ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ।

ਪੋਲੀਓ, ਵਾਇਰਸ ਦੀ ਇਨਫੈਕਸ਼ਨ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ। ਜਦ ਕਿ ਜ਼ਿਆਦਾਤਰ ਪੋਲੀਓ ਇਨਫੈਕਸ਼ਨਾਂ ਦੇ ਕੋਈ ਰੋਗ-ਲੱਛਣ ਨਜ਼ਰ ਨਹੀਂ ਆਉਂਦੇ, ਪਰ ਕੁੱਝ ਹੋਰਨਾਂ ਦੇ ਕਾਰਨ ਬਾਂਹਾਂ ਜਾਂ ਲੱਤਾਂ ਦਾ ਲਕਵਾ ਜਾਂ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਪੋਲੀਓ ਦੇ ਮਰੀਜ਼ ਦੇ ਮਲ-ਤਿਆਗ (ਟੱਟੀ) ਨਾਲ ਸੰਪਰਕ ਹੋਣ ਨਾਲ ਪੋਲੀਓ ਫੈਲ ਸਕਦੀ ਹੈ। ਇਹ ਬਿਮਾਰੀ ਟੱਟੀ ਨਾਲ ਦੂਸ਼ਿਤ ਹੋਇਆ ਖਾਣਾ ਖਾਣ ਜਾਂ ਪਾਣੀ ਪੀਣ ਨਾਲ ਵੀ ਹੋ ਸਕਦੀ ਹੈ।

ਬਚਪਨ ਵੇਲੇ ਦੇ ਬਾਕਾਇਦਾ ਇਮਿਊਨਾਈਜ਼ੇਸ਼ਨ ਦੇ ਪ੍ਰੋਗਰਾਮਾਂ ਕਾਰਨ ਡਿਫਥੇਰੀਆ, ਟੈਟਨਸ ਅਤੇ ਪੋਲੀਓ ਹੁਣ ਬੀ.ਸੀ. ਵਿਚ ਬਹੁਤ ਘੱਟ ਹੁੰਦੀਆਂ ਹਨ। ਕਾਲੀ ਖਾਂਸੀ ਅਜੇ ਵੀ ਹੁੰਦੀ ਹੈ ਪਰ ਪਹਿਲਾਂ ਨਾਲੋਂ ਬਹੁਤ ਘੱਟ ਅਤੇ ਟੀਕਾ ਲੱਗੇ ਲੋਕਾਂ ਵਿਚ ਬਹੁਤ ਹਲਕੀ ਹੁੰਦੀ ਹੈ।

ਸਰੋਤ : ਡਿਫਥੇਰੀਆ, ਟੈਟਨਸ

3.35185185185
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top