ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਟੌਕਸਿਕ ਸ਼ੌਕ ਸਿੰਡਰੋਮ ਕੀ ਹੈ ?

ਟੌਕਸਿਕ ਸ਼ੌਕ ਸਿੰਡਰੋਮ ਉੱਤੇ ਜਾਣਕਾਰੀ।

ਟੌਕਸਿਕ ਸ਼ੌਕ ਸਿੰਡਰੋਮ (ਟੀ.ਐੱਸ.ਐੱਸ.) ਬਹੁਤ ਵਿਰਲੀ ਪਰ ਕਈ ਵਾਰ ਜਾਨ ਲੇਵਾ ਬਿਮਾਰੀ ਹੈ ਜੋ ਬੈਕਟੀਰੀਅਲ ਇਨਫ਼ੈਕਸ਼ਨ ਤੋਂ ਬਾਅਦ ਇੱਕ ਦਮ ਪੈਦਾ ਹੁੰਦੀ ਹੈ। ਟੀ.ਐੱਸ.ਐੱਸ. ਬਹੁਤ ਜਲਦੀ ਜਿਗਰ, ਫੇਫੜੇ ਅਤੇ ਗੁਰਦਿਆਂ ਸਮੇਤ ਕਈ ਅੰਗਾਂ ਤੇ ਅਸਰ ਕਰ ਸਕਦਾ ਹੈ। ਕਿਉਂਕਿ ਟੀ.ਐੱਸ.ਐੱਸ. ਇੱਕ ਦਮ ਵਧਦਾ ਹੈ ਇਸ ਲਈ ਡਾਕਟਰੀ ਮਦਦ ਦੀ ਬਹੁਤ ਜਲਦੀ ਲੋੜ ਹੁੰਦੀ ਹੈ। ਟੀ.ਐੱਸ.ਐੱਸ. ਕਿਸ ਕਾਰਨ ਹੁੰਦਾ ਹੈ? ਕੁੱਝ ਕਿਸਮ ਦੇ ਬੈਕਟੀਰੀਆ ਦੁਆਰਾ ਬਣਾਏ ਗਏ ਟੌਕਸਿਨਜ਼ (ਜ਼ਹਿਰੀਲੇ ਪਦਾਰਥ) ਕਾਰਨ ਟੀ.ਐੱਸ.ਐੱਸ. ਹੁੰਦਾ ਹੈ। ੨ ਕਿਸਮ ਦੇ ਬੈਕਟੀਰੀਏ ਜਿਨ੍ਹਾਂ ਦੇ ਟੌਕਸਿਨਜ਼ ਕਾਰਨ ਟੀ.ਐੱਸ.ਐੱਸ. ਹੁੰਦਾ ਹੈ ਉਹ ਇਹ ਹਨ: ਸਟੈਫ਼ੀਲੋਕੋਕਸ ਔਰੀਅਸ (ਐੱਸ.ਏ.) ਸਟੈਫ਼ੀਲੋਕੋਕਸ ਔਰੀਅਸ (ਸ਼ਟੳਪਹੇਲੋਚੋਚਚੁਸ ਉਰੲੁਸ) ਤਕਰੀਬਨ ੩੦% ਲੋਕਾਂ ਦੇ ਨੱਕ ਵਿਚ ਜਾਂ ਚਮੜੀ ਤੇ ਹੁੰਦਾ ਹੈ। ਇਹ ਤਕਰੀਬਨ ੧੦% ਤੋਂ ੨੦% ਔਰਤਾਂ ਦੀ ਯੋਨੀ ਵਿਚ ਵੀ ਹੁੰਦਾ ਹੈ। ਇਹ ਬੈਕਟੀਰੀਏ ਆਮ ਤੌਰ ਤੇ ਨੁਕਸਾਨਦੇਹ ਨਹੀਂ ਹੁੰਦੇ ਇਨ੍ਹਾਂ ਕਾਰਨ ਨੱਕ, ਗਲ਼ੇ ਜਾਂ ਚਮੜੀ ਦੀ ਮਾਮੂਲੀ ਜਿਹੀ ਇਨਫ਼ੈਕਸ਼ਨ ਹੀ ਹੁੰਦੀ ਹੈ। ਕੁੱਝ ਹਾਲਤਾਂ ਵਿਚ ਐੱਸ.ਏ. ਇਨਫ਼ੈਕਸ਼ਨ ਦੇ ਨਤੀਜੇ ਵਜੋਂ ਟੀ.ਐੱਸ.ਐੱਸ. ਹੋ ਸਕਦਾ ਹੈ। ਐੱਸ.ਏ. ਕਈ ਕਿਸਮ ਦੇ ਟੌਕਸਿਨਜ਼ ਬਣਾਉਂਦਾ ਹੈ ਅਤੇ ਵਿਅਕਤੀ ਦੇ ਖ਼ੂਨ ਵਿਚ ਮਿਲੇ ਇਨ੍ਹਾਂ ਟੌਕਸਿਨਜ਼ ਦੇ ਗੰਭੀਰ ਪ੍ਰਤੀਕਰਮ ਵਜੋਂ ਟੀ.ਐੱਸ.ਐੱਸ. ਹੋ ਜਾਂਦਾ ਹੈ। ਡਾਕਟਰੀ ਜ਼ਖ਼ਮਾਂ ਸਮੇਤ ਚਮੜੀ ਤੇ ਕਿਸੇ ਵੀ ਜ਼ਖ਼ਮ ਰਾਹੀਂ ਟੌਕਸਿਨਜ਼ ਖ਼ੂਨ ਵਿਚ ਮਿਲ ਸਕਦੇ ਹਨ। ਮਾਹਵਾਰੀ ਦੌਰਾਨ ਟੈਂਪੋਨਜ਼ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਵੀ ਟੀ.ਐੱਸ.ਐੱਸ. ਹੋ ਸਕਦਾ ਹੈ। ਜ਼ਿਆਦਾਤਰ ਲੋਕਾਂ ਨੂੰ ਟੌਕਸਿਨਜ਼ ਦਾ ਅਸਰ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਵਿਚ ਐਂਟੀਬਾਡੀਜ਼ ਵਿਕਸਤ ਹੋ ਗਈਆਂ ਹੁੰਦੀਆਂ ਹਨ।

ਸਰੋਤ : ਏ ਬੂਕਸ ਓਨ੍ਲਿਨੇ

3.16759776536
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top