ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਟੌਕਸਿਕ ਸ਼ੌਕ ਸਿੰਡਰੋਮ / ਟੀ.ਐੱਸ.ਐੱਸ. ਦੀਆਂ ਕੀ ਨਿਸ਼ਾਨੀਆਂ ਹਨ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਟੀ.ਐੱਸ.ਐੱਸ. ਦੀਆਂ ਕੀ ਨਿਸ਼ਾਨੀਆਂ ਹਨ?

ਟੀ.ਐੱਸ.ਐੱਸ. ਦੀਆਂ ਕੀ ਨਿਸ਼ਾਨੀਆਂ ਹਨ?

ਟੀ.ਐੱਸ.ਐੱਸ. ਦੀਆਂ ਨਿਸ਼ਾਨੀਆਂ ਵਿਚ ਫ਼ਲੂ ਜਿਹਾ ਬੁਖ਼ਾਰ, ਸਿਰ ਦਰਦ ਅਤੇ ਪੱਠਿਆਂ ਦਾ ਦੁਖ਼ਣਾ ਸ਼ਾਮਲ ਹਨ ਜੋ ਬਹੁਤ ਜਲਦੀ ਵਧਦੇ ਹਨ ਅਤੇ ਗੰਭੀਰ ਹੁੰਦੇ ਹਨ। ਹੋਰ ਨਿਸ਼ਾਨੀਆਂ ਵਿਚ ਜ਼ਖ਼ਮ ਵਾਲੀ ਜਗ੍ਹਾ ਤੇ ਦਰਦ, ਉਲਟੀਆਂ, ਦਸਤ, ਘਬਰਾਹਟ ਦੀਆਂ ਨਿਸ਼ਾਨੀਆਂ ਖ਼ੂਨ ਦਾ ਦਬਾਅ ਘਟਨਾ, ਸਿਰ ਚਕਰਾਉਣਾ, ਸਾਹ ਤੇਜ਼ ਚੱਲਣਾ ਅਤੇ ਸੂਰਜ ਨਾਲ ਜਲਨ ਜਿਹੇ ਰੈਸ਼ ਸ਼ਾਮਲ ਹਨ। ਆਮ ਤੌਰ ਤੇ ਟੀ.ਐੱਸ.ਐੱਸ. ਦੀਆਂ ਨਿਸ਼ਾਨੀਆਂ ਡਾਕਟਰੀ ਚੀਰ ਫਾੜ ਤੋਂ ੧੨ ਘੰਟਿਆਂ ਦੇ ਅੰਦਰ ਹੀ ਸ਼ੁਰੂ ਹੋ ਜਾਂਦੀਆਂ ਹਨ। ਮਾਹਵਾਰੀ ਸਮੇਂ ਜਿਹੜੀਆਂ ਔਰਤਾਂ ਟੈਂਪੋਨਜ਼ ਦੀ ਵਰਤੋਂ ਕਰਦੀਆਂ ਹਨ ਉਨ੍ਹਾਂ ਵਿਚ ਇਹ ਨਿਸ਼ਾਨੀਆਂ ੩ ਤੋਂ ੫ ਦਿਨਾਂ ਅੰਦਰ ਵਿਕਸਤ ਹੁੰਦੀਆਂ ਹਨ। ਜੇ ਮੈਨੂੰ ਲੱਗੇ ਕਿ ਮੈਨੂੰ ਟੀ.ਐੱਸ.ਐੱਸ. ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ? ਟੌਕਸਿਕ ਸ਼ੌਕ ਸਿੰਡਰੋਮ ਲਈ ਇੱਕ ਦਮ ਹਸਪਤਾਲ ਵਿਚ ਫ਼ੌਰੀ ਦੇਖ ਭਾਲ ਦੀ ਲੋੜ ਹੁੰਦੀ ਹੈ। ੯-੧-੧ ਨੂੰ ਫ਼ੋਨ ਕਰ ਕੇ ਨਜ਼ਦੀਕ ਦੇ ਐਮਰਜੈਂਸੀ ਵਿਭਾਗ ਵਿਚ ਜਾਓ। ਜੇ ਟੈਂਪੋਨਜ਼ ਦੀ ਵਰਤੋਂ ਸਮੇਂ ਤੁਹਾਨੂੰ ਟੀ.ਐੱਸ.ਐੱਸ. ਦੀ ਕੋਈ ਨਿਸ਼ਾਨੀ ਨਜ਼ਰ ਆਏ ਤਾਂ ਟੈਂਪੋਨਜ਼ ਹਟਾ ਲਵੋ ਅਤੇ ਇੱਕ ਦਮ ਡਾਕਟਰ ਨੂੰ ਮਿਲੋ। ਡਾਕਟਰ ਨੂੰ ਦੱਸੋ ਕਿ ਟੈਂਪੋਨਜ਼ ਦੀ ਵਰਤੋਂ ਕਰਦਿਆਂ ਇਹ ਨਿਸ਼ਾਨੀਆਂ ਸ਼ੁਰੂ ਹੋਈਆਂ ਹਨ।

ਟੀ.ਐੱਸ.ਐੱਸ. ਦਾ ਕੀ ਇਲਾਜ ਹੈ?

ਟੀ.ਐੱਸ.ਐੱਸ. ਦਾ ਇਲਾਜ ਘਰ ਵਿਚ ਨਹੀਂ ਹੋ ਸਕਦਾ। ਐੱਸ.ਏ. ਦੀ ਇਨਖ਼ੈਕਸ਼ਨ ਅਤੇ ਟੀ.ਐੱਸ.ਐੱਸ. ਨਾਲ ਸਬੰਧਿਤ ਉਲਝਣਾ ਜਿਵੇਂ ਕਿ ਸ਼ੌਕਫ਼ਸਦਮਾ ਦੇ ਇਲਾਜ ਲਈ ਹਸਪਤਾਲ ਵਿਚ ਇਲਾਜ ਹੋਣਾ ਜ਼ਰੂਰੀ ਹੈ। ਬੈਕਟੀਰੀਏ ਨੂੰ ਮਾਰਨ ਲਈ ਅਤੇ ਹੋਰ ਟੌਕਸਿਨਜ਼ ਪੈਦਾ ਹੋਣ ਨੂੰ ਰੋਕਣ ਲਈ ਐਂਟੀਬਾਇਟਿਕਸ ਦੁਆਰਾ ਇਲਾਜ ਕੀਤਾ ਜਾਂਦਾ ਹੈ। ਇਨਫ਼ੈਕਸ਼ਨ ਦਾ ਸਰੋਤ ਟੈਂਪੋਨਜ਼, ਡਾਇਆਫ਼ਰਾਮ, ਗਰਭ ਨਿਰੋਧਕ ਸਪੌਂਜ ਹੈ ਤਾਂ ਉਸ ਨੂੰ ਜਿੰਨੀ ਜਲਦੀ ਹੋ ਸਕੇ ਹਟਾਉਣਾ ਚਾਹੀਦਾ ਹੈ।

ਸਰੋਤ : ਏ ਬੂਕਸ ਓਨ੍ਲਿਨੇ

3.27624309392
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top