ਚਿੱਚੜਾਂ ਦੇ ਕੱਟਣ ਕਰਕੇ ਕਈ ਬੀਮਾਰੀਆਂ ਮਨੁੱਖਾਂ ਤੱਕ ਆ ਸਕਦੀਆਂ ਹਨ । ਸਭ ਤੋਂ ਜਾਣੀ ਮਾਣੀ ਲਾਈਮ (ਲ਼ੇਮੲ)
ਬੀਮਾਰੀ ਹੈ।
ਲਾਈਮ (ਲ਼ੇਮੲ) ਬੀਮਾਰੀ ਦੇ ਹੋਣ ਦਾ ਕਾਰਨ ਬਣਨ ਵਾਲਾ ਜੀਵਾਣੂ, ਬੋਰੇਲੀਆ ਬਰਗਡੋਰਫੇਰੀ ( ਭੋਰਰੲਲੳਿ ਬੁਰਗਦੋਰਡੲਰਿ),
ਬ੍ਰਿਟਿਸ਼ ਕੁਲੰਬੀਆ ਦੇ ਕਈ ਖੇਤਰਾਂ ਵਿੱਚੋਂ ਇਕੱਠੇ ਕੀਤੇ ਗਏ ਚਿੱਚੜਾਂ ਵਿੱਚ ਮਿਲਿਆ ਹੈ, ਅਤੇ ਪਿਛਲੇ ੧੫ ਸਾਲਾਂ ਵਿੱਚ ਲਾਈਮ (ਲ਼ੇਮੲ) ਬੀਮਾਰੀ ਦੇ ਦਰਜਨਾਂ ਮਾਮਲੇ ਪਛਾਣੇ ਗਏ ਹਨ। ਲਾਈਮ ਬੀਮਾਰੀ ਵਾਲੇ ਬਹੁਤ ਸਾਰੇ ਲੋਕਾਂ ਨੇ ਪ੍ਰਾਂਤ ਤੋਂ ਬਾਹਰ ਸਫਰ
ਨਹੀਂ ਕੀਤਾ ਹੈ, ਅਤੇ ਮੁਮਕਿਨ ਹੈ ਕਿ ਉਨ੍ਹਾਂ ਨੂੰ ਇਹ ਬੀਮਾਰੀ ਬੀ ਸੀ ਵਿੱਚ ਹੀ ਲੱਗੀ ਹੋਣੀ ਹੈ।
ਸਾਰੇ ਚਿੱਚੜਾਂ ਵਿੱਚ ਬੈਕਟੀਰਿਆ ਨਹੀਂ ਹੁੰਦੇ, ਅਤੇ ਇੰਨਾਂ ਦਾ ਤੁਹਾਨੂੰ ਇਹ ਦੇਣ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦਾ ਹੈ। ਪਰ, ਇਸ ਕਰਕੇ ਹੋਣ ਵਾਲੀਆਂ ਬੀਮਾਰੀਆਂ ਗੰਭੀਰ ਹੋ ਸਕਦੀਆਂ ਹਨ ਇਸ ਲਈ ਕੱਟੇ ਜਾਣ ਤੋਂ ਬੱਚਣ ਲਈ ਕਦਮ ਚੁੱਕਣਾ ਜਰੂਰੀ ਹੈ।
ਚਿੱਚੜਾਂ ਦੁਆਰਾ ਆਉਣ ਵਾਲੀਆਂ ਹੋਰ ਬੀਮਾਰੀਆਂ ਵਿੱਚ ਸ਼ਾਮਲ ਹਨ ਮੁੜ - ਮੁੜ ਕੇ ਹੋਣ ਵਾਲਾ ਬੁਖਾਰ ( ਰੲਲੳਪਸਨਿਗ ਡੲਵੲਰ ), ਟੁਲਾਰੇਮੀਆ (ਟੁਲੳਰੲਮੳਿ), ਰੌਕੀ ਮਾਉਂਨਟੇਨ ਸਪੌਟੇਡ ਫੀਵਰ - ਆਰ ਐਮ ਐਸ ਐਫ)(ਚਕੇ ਨਟੳਨਿ ਸ਼ਪੋਟਟੲਦ ਢੲਵੲਰ (ਸ਼ਢ), ਕਿਯੂ ਫੀਵਰ(ਥਡੲਵੲਰ), ਅਤੇ ਐਨਾਪਲਾਜ਼ਮੋਸਿਸ ਜਿਸ ਨੂੰ ਪਹਿਲਾਂ ਅਹਰਲੀਕਿਓਸਿਸ ਓਹਰਲਚਿਹੋਿਸਸਿ) ਕਹਿੰਦੇ ਸਨ। ਇਹ ਸਾਰੀਆਂ ਬੀਮਾਰੀਆਂ ਬ੍ਰਿਟਿਸ਼ ਕੁਲੰਬੀਆ ਵਿੱਚ ਵਿਰਲੀਆਂ ਹਨ।
ਕੁਝ ਚਿੱਚੜ ਅਜਿਹਾ ਜ਼ਹਿਰ (ਟੋਣਨਿ) ਛੱਡ ਸਕਦੇ ਹਨ ਜਿਨ੍ਹਾਂ ਕਰਕੇ ਅਸਥਾਈ ਲਕਵਾ ਹੋ ਸਕਦਾ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020