অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਚਿੱਚੜ ਨੂੰ ਹਟਾਉਣ ਤੋਂ ਬਾਅਦ ਉਸ ਦਾ ਕੀ ਕਰਨਾ ਚਾਹੀਦਾ ਹੈ ?

ਚਿੱਚੜ ਨੂੰ ਹਟਾਉਣ ਤੋਂ ਬਾਅਦ ਉਸ ਦਾ ਕੀ ਕਰਨਾ ਚਾਹੀਦਾ ਹੈ ?

(੧) ਜੇ ਚਿੱਚੜ ਜ਼ਿੰਦਾ ਹੈ, ਤਾਂ ਉਸ ਨੂੰ ਜਿਉਂਦਾ ਰੱਖਣ ਲਈ ਪਾਣੀ ਨਾਲ ਗਿੱਲੇ ਕੀਤੇ ਗਏ ਰੂੰ ਦੇ ਫੋਹੇ ਦੇ ਨਾਲ ਇੱਕ ਘੁੱਟ ਕੇ ਬੰਦ ਹੋਣ ਵਾਲੇ ਢੱਕਣ ਵਾਲੇ ਡੱਬੇ ਵਿੱਚ ਪਾਓ। ਰੱਬਿੰਗ ਅਲਕੋਹਲ ਜਾਂ ਕੋਈ ਹੋਰ ਤਰਲ ਪਦਾਰਥ ਨਾ ਵਰਤੋ। ਕੇਵਲ ਜ਼ਿੰਦਾ ਚਿੱਚੜਾਂ ਦਾ ਹੀ ਵਿਗਾੜ ਲਈ ਪਰੀਖਣ ਕੀਤਾ ਜਾ ਸਕਦਾ ਹੈ। ਡੱਬੇ ਨੂੰ ਫਰਿਜ ਵਿੱਚ ਰੱਖੋ। ਉਹ ੮ ਦਿਨਾਂ ਤੱਕ ਉਥੇ ਰਹਿ ਸਕਦਾ ਹੈ, ਜਦੋਂ ਤੱਕ ਤੁਸੀਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਇਸ ਬਾਰੇ ਗੱਲ ਕਰ ਲਓ ਕਿ ਕੀ ਚਿੱਚੜ ਨੂੰ ਪਰੀਖਣ ਲਈ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ।

(੨) ਹੋਰ ਜਾਣਕਾਰੀ ਲਈ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਜਾਂ ਸਥਾਨਕ ਸਿਹਤ ਅਥਾਰਿਟੀ ਨਾਲ ਸੰਪਰਕ ਕਰੋ।
ਸੰਭਵ ਹੈ ਕਿ ਤੁਹਾਡੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲਾ ਮੁਲਾਂਕਣ ਕਰੇ ਅਤੇ ਜੇ ਲੋੜ ਹੋਵੇ ਤਾਂ, ਚਿੱਚੜ ਨੂੰ ਪਰੀਖਣ ਲਈ ਬੀ ਸੀ ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਕੋਲ ਭੇਜੇ।

ਚਿੱਚੜ ਸੰਬੰਧੀ ਬੀਮਾਰੀਆਂ ਦੇ ਕੀ ਲੱਛਣ ਹਨ ?

ਜੇ ਤੁਹਾਨੂੰ ਚਿੱਚੜ ਦੁਆਰਾ ਕੱਟੇ ਜਾਣ ਦੇ ਕੁਝ ਦਿਨਾਂ ਜਾਂ ਹਫਤਿਆਂ ਦੇ ਅੰਦਰ ਹੇਠਾਂ ਦਿੱਤੇ ਲੱਛਣ ਹੁੰਦੇ ਹਨ, ਤਾਂ ਤੁਰੰਤ ਹੀ ਆਪਣੀ ਸਿਹਤ ਦੀ ਦੇਖ ਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਦਸੋ। ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਦਸੋ ਕਿ ਚਿੱਚੜ ਨੇ ਤੁਹਾਨੂੰ ਕਦੋਂ ਅਤੇ ਕਿਥੇ ਕੱਟਿਆ ਸੀ।

(੧) ਬੁਖਾਰ, ਸਿਰਦਰਦ, ਮਾਸਪੇਸ਼ੀਆਂ ਅਤੇ ਜੋੜਾਂ ਦੀਆਂ ਦਰਦਾਂ, ਥਕੇਵਾਂ, ਜਾਂ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਮਜੋਰੀ ਦੇ ਆਮ ਲੱਛਣ।

(੨) ਚਮੜੀ ਤੇ ਰੈਸ਼, ਖਾਸ ਕਰਕੇ ਉਹ ਜਿਹੜਾ ਗੋਲ ਗੋਲ (ਬੁਲਲ'ਸ ਏੲ) ਵਰਗਾ ਦਿਖਦਾ ਹੈ, ਜਿਹੜਾ ਕੱਟੇ ਜਾਣ ਦੀ ਜਗ੍ਹਾ ਤੇ ਹੋ ਸਕਦਾ ਹੈ ਜਾਂ ਨਹੀਂ।

(੩) ਬਹੁਤ ਵਿਰਲੇ ਕੇਸਾਂ ਵਿੱਚ, ਲਕਵਾ ਵੀ ਹੋ ਸਕਦਾ ਹੈ। ਲਕਵਾ ਆਮਤੌਰ ਤੇ ਪੈਰਾਂ ਅਤੇ ਲੱਤਾਂ ਵਿੱਚ ਸ਼ੁਰੂ ਹੁੰਦਾ ਹੈ ਅਤੇ ਸਰੀਰ ਦੇ ਉਪਰਲੇ ਹਿੱਸੇ, ਬਾਹਵਾਂ ਅਤੇ ਸਿਰ ਤੱਕ ਪਹੁੰਚ ਜਾਂਦਾ ਹੈ। ਲਕਵਾ ਆਮਤੌਰ ਤੇ ਕੱਟੇ ਜਾਣ ਦੇ ਕੁਝ ਘੰਟਿਆਂ ਤੋਂ ਇੱਕ ਜਾਂ ਦੋ ਦਿਨ ਦੇ ਅੰਦਰ ਸ਼ੁਰੂ ਹੋ ਜਾਂਦਾ ਹੈ।

ਇਸ ਦਾ ਇਲਾਜ ਕੀ ਹੈ ?

ਇਸ ਵੇਲੇ ਚਿੱਚੜਾਂ ਦੁਆਰਾ ਹੋ ਸਕਣ ਵਾਲੀਆਂ ਕੋਈ ਵੀ ਬੀਮਾਰੀਆਂ ਲਈ ਕੈਨੇਡਾ ਵਿੱਚ ਕੋਈ ਵੀ ਲਸੰਸਸ਼ੁਦਾ ਵੈਕਸੀਨਾਂ ਨਹੀਂ ਹਨ। ਲਾਈਮ ਬੀਮਾਰੀ ਅਤੇ ਚਿੱਚੜਾਂ ਸੰਬੰਧੀ ਦੂਸਰੀਆਂ ਬੀਮਾਰੀਆਂ ਦਾ ਇਲਾਜ ਐਂਟੀਬਾਇਓਟਿਕਾਂ ਦੇ ਨਾਲ ਕੀਤਾ ਜਾ ਸਕਦਾ ਹੈ। ਜਲਦੀ ਪਛਾਣ ਅਤੇ ਇਲਾਜ ਨਾਲ ਜਟਿਲ ਤਾਵਾਂ ਨੂੰ ਰੋਕਿਆ ਜਾ ਸਕਦਾ ਹੈ।

ਸਰੋਤ : ਏ ਬੂਕਸ ਓਨ੍ਲਿਨੇ

ਆਖਰੀ ਵਾਰ ਸੰਸ਼ੋਧਿਤ : 8/14/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate