ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਗਰਮੀ - ਸੰਬੰਧੀ ਬੀਮਾਰੀ

ਗਰਮੀ ਸੰਬੰਧੀ ਬੀਮਾਰੀ ਤੁਹਾਡੇ ਸਰੀਰ ਦੇ ਆਪਣੇ ਆਪ ਨੂੰ ਠੰਡਾ ਕਰ ਸਕਣ ਤੋਂ ਜਿਆਦਾ ਤੇਜ਼ੀ ਨਾਲ ਗਰਮ ਹੋਣ ਦਾ ਨਤੀਜਾ ਹੈ।

ਗਰਮੀ - ਸੰਬੰਧੀ ਬੀਮਾਰੀ ਕੀ ਹੈ?

ਬਹੁਤ ਜਿਆਦਾ ਗਰਮੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਗਰਮੀ ਸੰਬੰਧੀ ਬੀਮਾਰੀ ਤੁਹਾਡੇ ਸਰੀਰ ਦੇ ਆਪਣੇ ਆਪ ਨੂੰ ਠੰਡਾ ਕਰ ਸਕਣ ਤੋਂ ਜਿਆਦਾ ਤੇਜ਼ੀ ਨਾਲ ਗਰਮ ਹੋਣ ਦਾ ਨਤੀਜਾ ਹੈ। ਗਰਮੀ ਸੰਬੰਧੀ ਬੀਮਾਰੀਆਂ ਨੂੰ ਲਗਭਗ ਹਮੇਸ਼ਾ ਹੀ ਰੋਕਿਆ ਜਾ ਸਕਦਾ ਹੈ। ਗਰਮੀੁਸੰਬੰਧੀ ਬੀਮਾਰੀ ਕਰਕੇ ਕਮਜ਼ੋਰੀ, ਭਟਕਾਅ ਅਤੇ ਥਕਾਵਟ ਹੋ ਸਕਦੀ ਹੈ। ਗੰਭੀਰ ਕੇਸਾਂ ਵਿੱਚ, ਇਸ ਕਰਕੇ ਹੀਟ ਸਟ੍ਰੋਕ, ਜਿਸ ਨੂੰ ਸੰਨਸਟ੍ਰੋਕ ਵੀ ਕਿਹਾ ਜਾਂਦਾ ਹੈ, ਹੋ ਸਕਦਾ ਹੈ। ਹੀਟ ਸਟ੍ਰੋਕ ਜੀਵਨ ਨੂੰ ਖਤਰੇ ਵਿਵਿੱਚ ਪਾਉਣ ਵਾਲੀ ਐਮਰਜੈਂਸੀ ਹੈ। ਗਰਮੀ ਦੇ ਅਸਰ ਹੋਰ ਜਿਆਦਾ ਬਦਤਰ ਹੋ ਜਾਂਦੇ ਹਨ ਜੇ ਤੁਸੀਂ ਪਾਣੀ ਦੀ ਕਮੀ ਤੋਂ ਬਚਣ ਲਈ ਕਾਫੀ ਤਰਲ ਪਦਾਰਥ ਨਹੀਂ ਪੀਂਦੇ।

ਗਰਮੀ - ਸੰਬੰਧੀ ਬੀਮਾਰੀ ਹੋਣ ਦਾ ਕਾਰਨ ਕੀ ਹੈ?

ਸਿਹਤਮੰਦ ਮਨੁੱਖੀ ਸਰੀਰ ਲਗਭਗ ੩੭ ਸੈਂਟੀਗ੍ਰੇਡ ਦਾ ਤਾਪਮਾਨ ਕਾਇਮ ਰੱਖਦਾ ਹੈ। ਜਦੋਂ ਤੁਹਾਡੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ, ਤਾਂ ਪਸੀਨਾ ਆਉਣ ਦੀ ਵੱਧੀ ਹੋਈ ਮਾਤਰਾ ਅਤੇ ਚਮੜੀ ਨੂੰ ਖੂਨ ਦਾ ਵਧੇ ਹੋਏ ਪ੍ਰਵਾਹ ਦੁਆਰਾ ਗਰਮੀ ਬਾਹਰ ਨਿਕਲਦੀ ਹੈ। ਇਹ ਤੁਹਾਡੇ ਸਰੀਰ ਨੂੰ ਠੰਡਾ ਹੋਣ ਅਤੇ ਉਸਦੇ ਸੁਭਾਵਿਕ ਤਾਪਮਾਨ ਤ'ਕ ਵਾਪਸ ਆਉਣ ਦਿੰਦਾ ਹੈ। ਗਰਮੀੁਸੰਬੰਧੀ ਬੀਮਾਰੀ ਉਸ ਵੇਲੇ ਵਾਪਰਦੀ ਹੈ ਜਦੋਂ ਤੁਹਾਡਾ ਸਰੀਰ ਗਰਮ ਬਾਹਰਲੇ ਜਾਂ ਅੰਦਰਲੇ ਵਾਤਾਵਰਨਾਂ ਵਿੱਚ ਸਹੀ ਢੰਗ ਨਾਲ ਆਪਣੇ ਆਪ ਨੂੰ ਠੰਡਾ ਨਹੀਂ ਕਰ ਸਕਦਾ ਜਾਂ ਤੀਖਣ ਸਰੀਰਕ ਗਤੀਵਿਧੀ ਦੇ ਦੌਰਾਨ।ਇਹ ਬਹੁਤ ਜਿਆਦਾ ਗਰਮ ਵਾਤਾਵਰਨਾਂ ਵਿੱਚ ਜਾਂ ਗਰਮੀ ਨਾਲ ਲੋੜ ਤੋਂ ਵੱਧ ਸੰਪਰਕ ਦੇ ਕੇਸਾਂ ਵਿੱਚ ਵਾਪਰਦਾ ਹੈ। ਗਰਮ ਵਾਤਾਵਰਨ ਵਿਵਿੱਚ ਹੋਣਾ ਤੁਹਾਡੇ ਸਰੀਰਕ ਤਾਪਮਾਨ ਨੂੰ ਵਧਾ ਸਕਦਾ ਹੈ। ਗਰਮ ਵਾਤਾਵਰਨਾਂ ਦੇ ਉਦਹਾਰਣਾਂ ਵਿਵਿੱਚ ਸ਼ਾਮਲ ਹਨ ਗਰਮ ਦਿਨ ਨੂੰ ਕਾਰ ਜਾਂ ਟੈਂਟ ਦਾ ਅੰਦਰਲਾ ਹਿ'ਸਾ, ਧੁੱਪ ਵਾਲੇ ਦਿਨ ਨੂੰ ਘਰ ਦੀਆਂ ਉਪਰਲੀਆਂ ਮੰਜ਼ਲਾਂ, ਗਰਮ ਟ'ਬ ਜਾਂ ਸੌਨਾ ਅਤੇ ਗਰਮ ਜਗ੍ਹਾ ਤੋਂ ਸਿਧੀ ਗਰਮੀ ਜਾਂ ਬਾਹਰ ਦੀ ਧੁੱਪ। ਗਰਮੀ ਸੰਬੰਧੀ ਬੀਮਾਰੀ ਤੁਹਾਡੇ ਕੰਮ ਦੀ ਥਾਂ ਵਿੱਚ ਵੀ ਵਾਪਰ ਸਕਦੀ ਹੈ ਜੇ ਗਰਮ ਵਾਤਾਵਰਨ ਕੰਮ ਕਰਨ ਦੇ ਸਮਾਨ ਜਾਂ ਬੰਦ ਜਗ੍ਹਾਵਾਂ ਦੁਆਰਾ ਉਤਪੰਨ ਕੀਤਾ ਜਾਂਦਾ ਹੈ। ਉਦਹਾਰਣਾਂ ਵਿੱਚ ਸ਼ਾਮਲ ਹਨ: ਬੇਕਰੀਆਂ, ਰਸੋਈਆਂ, ਲੌਂਡਰੀਆਂ, ਬੌਇਲਰ ਰੂਮ, ਫਾਉਂਡਰੀਆਂ ਅਤੇ ਧਾਤ ਨੂੰ ਗਲਾਉਣ ਦਾ ਕੰਮ ਕਰਨ ਵਾਲੇ ਕਾਰਖਾਨੇ, ਖਾਨਾਂ, ਅਤੇ ਕਈ ਨਿਰਮਾਣ ਕਰਨ ਵਾਲੇ ਕਾਰਖਾਨੇ।

ਗਰਮੀ ਸੰਬੰਧੀ ਬੀਮਾਰੀ ਦੇ ਲੱਛਣ ਕੀ ਹਨ?

ਗਰਮੀ ਸੰਬੰਧੀ ਬੀਮਾਰੀ ਦੇ ਲੱਛਣ ਹਲਕੇ ਤੋਂ ਤੀਬਰ ਤਕ ਰੇਂਜ ਕਰ ਸਕਦੇ ਹਨ। ਉਨ੍ਹਾਂ ਵਿੱਚ ਸ਼ਾਮਲ ਹਨ:
- ਫਿੱਕੀ, ਠੰਡੀ, ਸਿਲ੍ਹੀ ਚਮੜੀ;
- ਬਹੁਤ ਜਿਆਦਾ ਪਸੀਨਾ ਆਉਣਾ;
- ਮਾਸਪੇਸ਼ੀਆਂ ਵਿੱਚ ਕੜਵੱਲ;
- ਰੈਸ਼;
- ਸੋਜ, ਖਾਸ ਕਰਕੇ ਹੱਥ ਅਤੇ ਪੈਰਾਂ ਦੀ;
- ਥਕਾਵਟ ਅਤੇ ਕਮਜ਼ੋਰੀ;
- ਚੱਕਰ ਆਉਣੇ ਅਤੇ/ਜਾਂ ਬੇਹੋਸ਼ ਹੋਣਾ;
- ਸਿਰਦਰਦ;
- ਮਤਲੀ ਅਤੇ/ਜਾਂ ਉਲਟੀਆਂ;
- ਬੁਖਾਰ, ਖਾਸ ਕਰਕੇ ੪੦ ਸੈਂਟੀਗ੍ਰੇਡ ਜਾਂ (੧੦੪ ਫੈਰਨਹਾਇਟ) ਉਸ ਤੋਂ ਵੱਧ ਦਾ ਅੰਤਹਕਰਨ ਸਰੀਰਕ ਤਾਪਮਾਨ;
- ਉਲਝਣ ਅਤੇ ਘਟੀ ਹੋਈ ਮਾਨਸਿਕ ਚੁਸਤੀ;
- ਮਨੋਭ੍ਰਾਂਤੀਆਂ;
- ਲਾਲ, ਗਰਮ, ਸੁੱਕੀ ਚਮੜੀ (ਹੀਟ ਸਟ੍ਰੋਕ ਦੇ ਆਖਰੀ ਪੜਾਆਂ ਵਿੱਚ);
- ਦੌਰੇ; ਅਤੇ
- ਬੇਹੋਸ਼/ ਡੂੰਘੀ ਬੇਹੋਸ਼ੀ।
ਗਰਮ ਤਾਪਮਾਨ ਖਤਰਨਾਕ ਹੋ ਸਕਦੇ ਹਨ ਖਾਸ ਕਰਕੇ ਜੇ ਤੁਹਾਨੂੰ ਦਿਲ ਸੰਬੰਧੀ ਸਮੱਸਿਆਵਾਂ ਅਤੇ ਸਾਹ ਲੈਣ ਸੰਬੰਧੀ ਪਰੇਸ਼ਾਨੀਆਂ ਹਨ।

ਗਰਮੀ - ਸੰਬੰਧੀ ਬੀਮਾਰੀ ਦਾ ਜਿਆਦਾ ਖਤਰਾ ਕਿਸ ਨੂੰ ਹੈ?

ਗਰਮੀ - ਸੰਬੰਧੀ ਬੀਮਾਰੀ ਦੇ ਵੱਧੇ ਹੋਏ ਖਤਰੇ ਵਾਲਿਆਂ ਵਿੱਚ ਸ਼ਾਮਲ ਹਨ:
- ਛੋਟੇ ਬੱਚੇ ਅਤੇ ੪ ਸਾਲ ਤੱਕ ਦੀ ਉਮਰ ਦੇ ਬੱਚੇ ਜੋ ਇਹ ਸੁਨਿਸ਼ਚਿਤ ਕਰਨ ਲਈ ਬਾਲਗਾਂ ਉ'ਤੇ ਨਿਰਭਰ ਕਰਦੇ ਹਨ ਕਿ ਉਨ੍ਹਾਂ ਦੇ ਵਾਤਾਵਰਨ ਅਰਾਮਦਾਇਕ ਹਨ ਅਤੇ ਉਨ੍ਹਾਂ ਨੂੰ ਕਾਫੀ ਤਰਲ ਪਦਾਰਥ ਮੁਹੱਈਆ ਕਰਦੇ ਹਨ।
- ੬੫ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਜਿਹੜੇ ਸੰਭਵ ਹੈ ਕਿ ਗਰਮੀ ਸੰਬੰਧੀ ਤਣਾਅ ਲਈ ਘਾਟੇ ਨੂੰ ਕੁਸ਼ਲ ਢੰਗ ਨਾਲ ਪੂਰਾ ਨਹੀਂ ਕਰਦੇ ਅਤੇ ਜਿੰਨਾਂ ਦੀ ਉੱਚੇ ਤਾਪਮਾਨਾਂ ਨੂੰ ਮਹਿਸੂਸ ਕਰਨ ਅਤੇ ਉਨ੍ਹਾਂ ਪ੍ਰਤੀ ਪ੍ਰਤੀਕਿਰਿਆ ਕਰਨ ਦੀ ਘ'ਟ ਸੰਭਾਵਨਾ ਹੈ।
- ਉਹ ਸਿਹਤਮੰਦ ਵਿਅਕਤੀ ਜੋ ਬਹੁਤ ਸਾਰੀ ਸਰੀਰਕ ਗਤੀਵਿਧੀ ਕਰਦੇ ਹਨ ਜਾਂ ਗਰਮ ਵਾਤਾਵਰਨ ਵਿੱਚ ਕੰਮ ਕਰਦੇ ਹਨ।
ਦੂਸਰੀਆਂ ਚੀਜ਼ਾਂ ਜਿਹੜੀਆਂ ਗਰਮੀ ਸੰਬੰਧੀ ਬੀਮਾਰੀ ਦੇ ਤੁਹਾਡੇ ਖਤਰੇ ਨੂੰ ਵਧਾ ਸਕਦੀਆਂ ਹਨ ਵਿਚ ਸ਼ਾਮਲ ਹਨ:
- ਸਰੀਰ ਦਾ ਵਧਿਆ ਹੋਇਆ ਭਾਰ;
- ਬਹੁਤ ਜਿਆਦਾ ਸ਼ਰਾਬ ਜਾਂ ਕੈਫੀਨ ਪੀਣਾ;
- ਚਿਰਕਾਲੀ ਬੀਮਾਰੀਆਂ ਜਿਵੇਂ ਕਿ ਅਨਿਯੰਤ੍ਰਿਤ ਸ਼ੱਕਰ ਰੋਗ ਜਾਂ ਹਾਈਪਰਟੈਨਸ਼ਨ, ਦਿਲ ਦਾ ਫੇਲ ਹੋਣਾ, ਐਮਫੇਜ਼ੀਮਾ, ਗੁਰਦਿਆਂ ਦਾ ਫੇਲ ਹੋਣਾ, ਵੱਡੀ ਆਂਤ ਵਿੱਚ ਸੋਜ, ਮਾਨਸਿਕ ਸਿਹਤ ਸੰਬੰਧੀ ਮੁੱਦੇ, ਅਤੇ ਸਿਸਟਿਕ ਫਾਈਬ੍ਰੋਸਿਸ;
- ਕੁਝ ਦਵਾਈਆਂ ਜਿਵੇਂ ਕਿ ਡਾਈਯੂਰੇਟਿਕਸ ਜਾਂ ਪਾਣੀ ਦੀਆਂ ਗੋਲੀਆਂ, ਅਤੇ ਕੁਝ ਮਾਨਸਿਕ ਰੋਗਾਂ ਦੀਆਂ ਦਵਾਈਆਂ;
- ਪਹਿਲਾਂ ਹੋਇਆ ਹੀਟ ਸਟ੍ਰੋਕ;
- ਗਰਮ ਮੌਸਮ ਵਿੱਚ ਕਸਰਤ ਜਾਂ ਕੰਮ ਕਰਨਾ;
- ਤਾਪਮਾਨ ਘਟਾਉਣ ਲਈ ਕੋਈ ਥਾਂ ਨਾ ਲੱਭ ਸਕਣਾ; ਅਤੇ
- ਗਰਮ ਮੌਸਮ ਦੌਰਾਨ ਕਾਫੀ ਪਾਣੀ ਨਾ ਪੀਣਾ।

ਮੈਂ ਗਰਮੀ - ਸੰਬੰਧੀ ਬੀਮਾਰੀ ਨੂੰ ਕਿਵੇਂ ਰੋਕ ਸਕਦਾ/ਦੀ ਹਾਂ?

ਗਰਮੀੁਸੰਬੰਧੀ ਬੀਮਾਰੀ ਹੋਣ ਦੇ ਖਤਰੇ ਨੂੰ ਘਟਾਉਣ ਦੇ ਕਈ ਸਾਰੇ ਢੰਗ ਹਨ। ਇੰਨਾਂ ਵਿੱਚ ਸ਼ਾਮਲ ਹਨ:
- ਬਚਿਆਂ ਨੂੰ ਕਦੇ ਵੀ ਪਾਰਕ ਕੀਤੀ ਕਾਰ ਵਿੱਚ ਇਕੱਲੇ ਨਾ ਛਡੋ। ਜਦੋਂ ਬਾਹਰ ਦਾ ਤਾਪਮਾਨ ੩੪ ਸੈਂਟੀਗ੍ਰੇਡ (੯੩ ਫੈਰਨਹਾਇਟ) ਹੁੰਦਾ ਹੈ ਤਾਂ ਵਾਹਨ ਦੇ ਅੰਦਰ ਦਾ ਤਾਪਮਾਨ ੨੦ ਮਿੰਂਟਾਂ ਵਿੱਚ ਹੀ ੫੨ ਸੈਂਟੀਗ੍ਰੇਡ (੧੨੫ ਫੈਰਨਹਾਇਟ) ਤੱਕ ਵ'ਧ ਜਾਂਦਾ ਹੈ। ਕਾਰ ਦੀਆਂ ਖਿੜਕੀਆਂ ਨੂੰ ਹਲਕਾ ਜਿਹਾ ਖੁ'ਲਾ ਛੱਡਣਾ ਵਾਹਨ ਦੇ ਅੰਦਰਲੇ ਹਿਸੇ ਨੂੰ ਸੁਰੱਖਿਅਤ ਤਾਪਮਾਨ ਤੇ ਨਹੀਂ ਰੱਖੇਗਾ।
- ਜਦੋਂ ਗਰਮੀ ਹੁੰਦੀ ਹੈ ਅਤੇ ਜਦੋਂ ਤੁਸੀਂ ਗਰਮ ਦਿਨ ਨੂੰ ਕਾਰਜਸ਼ੀਲ ਰਹਿੰਦੇ ਹੋ, ਤਾਂ ਬਹੁਤ ਸਾਰੇ ਤਰਲ ਪਦਾਰਥ ਪਿਓ। ਤੁਹਾਡੇ ਪਿਆਸਾ ਮਹਿਸੂਸ ਕਰਨ ਤੋਂ ਪਹਿਲਾਂ ਹੀ ਵਾਧੂ ਪਾਣੀ ਪਿਓ। ਜੇ ਤੁਸੀਂ ਪਾਣੀ ਦੀਆਂ ਗੋਲੀਆਂ ਲੈਂਦੇ ਹੋ ਜਾਂ ਆਪਣੀ ਦ੍ਰਵ ਪੀਣ ਦੀ ਮਾਤਰਾ ਨੂੰ ਸੀਮਿਤ ਕਰ ਰਹੇ ਹੋ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ ਕਿ ਤੁਹਾਨੂੰ ਗਰਮ ਦਿਨਾਂ ਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ।
- ਠੰਡਾ ਰਹਿਣ ਲਈ ਅਤੇ ਗਰਮ ਦਿਨਾਂ ਨੂੰ ਗਰਮੀ ਕਰਕੇ ਹੋਣ ਵਾਲੀ ਹਲਕੀ ਥਕਾਵਟ ਤੋਂ ਬਚਣ ਲਈ, ਏਅਰਕੰਡੀਸ਼ਨਰ ਵਾਲੀਆਂ ਇਮਾਰਤਾਂ ਵਿੱਚ ਅੰਦਰ ਰਹੋ ਜਾਂ ਠੰਡੇ ਪਾਣੀ ਨਾਲ ਨ੍ਹਾਓ। ੩੦ ਸੈਂਟੀਗ੍ਰੇਡ, ਤੋਂ ਵੱਧ ਤਾਪਮਾਨਾਂ ਤੇ ਸੰਭਵ ਹੈ ਕਿ ਸਿਰਫ ਪੱਖੇ ਹੀ ਗਰਮੀੁਸੰਬੰਧੀ ਬੀਮਾਰੀ ਨੂੰ ਨਾ ਰੋਕ ਸਕਣ। ਯਾਦ ਰੱਖੋ, ਕਿ ਸ'ਨਸਕ੍ਰੀਨ ਸੂਰਜ ਦੀਆਂ ਅਲਟ੍ਰਾਵਾਇਓਲੈਟ (ਯੂਵੀ) ਕਿਰਨਾਂ ਤੋਂ ਰੱਖਿਆ ਕਰੇਗੀ ਪਰ ਗਰਮੀ ਤੋਂ ਨਹੀਂ।
- ਆਪਣੀ ਬਾਹਰ ਦੀ ਗਤੀਵਿਧੀ ਦੀ ਯੋਜਨਾ ਸਵੇਰੇ ੧੧ ਵਜੇ ਜਾਂ ਸ਼ਾਮ ਨੂੰ ੪ ਵਜੇ ਤੋਂ ਬਾਅਦ ਬਣਾਓ, ਜਦੋਂ ਸੂਰਜ ਦੀ ਅਲਟ੍ਰਾ ਵਾਇਓਲੈਟ ਰੇਡੀਏਸ਼ਨ (ਯੂਵੀਆਰ) ਸਭ ਤੋਂ ਕਮਜ਼ੋਰ ਹੁੰਦੀ ਹੈ।
- ਥਕਾਵਟ ਵਾਲੇ ਕੰਮ ਜਾਂ ਗਰਮ, ਸਿਲ੍ਹੇ ਵਾਤਾਵਰਨਾਂ ਵਿੱਚ ਕਸਰਤ ਤੋਂ ਪਰਹੇਜ਼ ਕਰੋ। ਜੇ ਤੁਹਾਡੇ ਲਈ ਕੰਮ ਜਾਂ ਕਸਰਤ ਕਰਨਾ ਜਰੂਰੀ ਹੈ, ਤਾਂ ਹਰ ਘੰਟੇ ਸ਼ਰਾਬ ਤੋਂ ਬਿਨਾਂ ਦ੍ਰਵਾਂ ਦੇ ੨ ਤੋਂ ੪ ਗਲਾਸ ਪਿਓ। ਅਰਾਮ ਕਰਨ ਲਈ ਬ੍ਰੇਕਾਂ ਮਹੱਤਵਪੂਰਨ ਹਨ ਅਤੇ ਛਾਂ ਵਿੱਚ ਲਈਆਂ ਜਾਣੀਆਂ ਚਾਹੀਦੀਆਂ ਹਨ।
- ਸੂਰਜ ਦੀਆਂ ਕਿਰਨਾਂ ਕਰਕੇ ਚਮੜੀ ਨੂੰ ਸੜਨ ਤੋਂ ਬਚਾਓ - ੩੦ ਜਾਂ ਉਸ ਤੋਂ ਵੱਧ ਐਸਪੀਐਫ ਵਾਲੀ ਸੱਨਸਕ੍ਰੀਨ ਵਰਤੋ।
- ਹਲਕੇ, ਹਲਕੇ ਰੰਗਾਂ ਦੇ, ਢਿੱਲੇ ਢਾਲੇ ਕਪੜੇ ਪਾਓ ਅਤੇ ਛਾਂ ਲਈ ਚੌੜੇ ਕਿਨਾਰੇ ਵਾਲੀ ਟੋਪੀ ਪਾਓ ਜਾਂ ਛਤਰੀ ਵਰਤੋ।
- ਨਿਯਮਿਤ ਤੌਰ ਤੇ ਵਡੇਰੀ ਉਮਰ ਦੇ ਬਾਲਗਾਂ, ਬੱਚਿਆਂ ਅਤੇ ਦੂਸਰਿਆਂ ਦੀ ਗਰਮੀ - ਸੰਬੰਧੀ ਬੀਮਾਰੀ ਦੇ ਲੱਛਣਾਂ ਲਈ ਜਾਂਚ ਕਰੋ ਅਤੇ ਸੁਨਿਸ਼ਚਿਤ ਕਰੋ ਕਿ ਉਹ ਆਪਣੇ ਆਪ ਨੂੰ ਠੰਡਾ ਰੱਖ ਰਹੇ ਹਨ ਅਤੇ ਕਾਫੀ ਤਰਲ ਪਦਾਰਥ ਪੀ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਚੈੱਕ ਕਰੋ ਜਿਹੜੇ ਆਪਣੇ ਘਰਾਂ ਤੋਂ ਨਿਕਲਣ ਤੋਂ ਅਸਮਰਥ ਹਨ, ਅਤੇ ਉਹ ਲੋਕ ਵੀ ਜਿੰਨਾਂ ਦੀ ਫੈਸਲੇ ਕਰਨ ਦੀ ਸਮਰੱਥਾ ਭਾਵਾਤਮਕ ਜਾਂ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਕਰਕੇ ਕਮਜ਼ੋਰ ਹੈ।

ਹਲਕੀ ਗਰਮੀ - ਸੰਬੰਧੀ ਬੀਮਾਰੀ ਲਈ ਕਿਹੜੇ ਘਰੇਲੂ ਇਲਾਜ ਹਨ?

ਜਦੋਂ ਜਲਦੀ ਪਛਾਣ ਕਰ ਲਈ ਜਾਂਦੀ ਹੈ ਤਾਂ ਗਰਮੀੁਸੰਬੰਧੀ ਹਲਕੀਆਂ ਬੀਮਾਰੀਆਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ। ਨੋਟ ਕਰੋ ਕਿ ਗਰਮੀ ਕਰਕੇ ਹੋਣ ਵਾਲੀ ਹਲਕੀ ਥਕਾਵਟ ਕਰਕੇ ਮਾਨਸਿਕ ਚੁਸਤੀ ਵਿੱਚ ਕੋਈ ਤਬਦੀਲੀਆਂ ਨਹੀਂ ਹੁੰਦੀਆਂ। ਗਰਮੀ ਵਿਵਿੱਚ ਰਹੇ, ਕਸਰਤ ਕਰ ਰਹੇ ਜਾਂ ਕੰਮ ਕਰ ਰਹੇ ਕਿਸੇ ਵਿਅਕਤੀ ਦੀ ਮਾਨਸਿਕ ਚੁਸਤੀ ਵਿੱਚ ਤਬਦੀਲੀਆਂ ਬਾਰੇ ਇੱਕ ਸਿਹਤ ਸੰਭਾਲ ਪ੍ਰਦਾਤਾ ਨਾਲ ਸਲਾਹ ਕਰੋ। ਗਰਮੀ ਕਰਕੇ ਹੋਣ ਵਾਲੀ ਹਲਕੀ ਥਕਾਵਟ ਲਈ ਘਰੇਲੂ ਇਲਾਜ ਵਿੱਚ ਸ਼ਾਮਲ ਹੋ ਸਕਦੇ ਹਨ:
- ਠੰਡੇ ਵਾਤਾਵਰਨ ਵਿੱਚ ਜਾਣਾ;
- ਕਾਫੀ ਠੰਡੇ, ਸ਼ਰਾਬ ਤੋਂ ਬਿਨਾਂ ਦ੍ਰਵ ਪੀਣਾ;
- ਅਰਾਮ ਕਰਨਾ;
- ਠੰਡੇ ਪਾਣੀ ਨਾਲ ਨਹਾਉਣਾ; ਅਤੇ
- ਹਲਕੇ ਕਪੜੇ ਪਾਉਣਾ।
ਜੇ ਤੁਹਾਡੇ ਲਛਣ ੧ ਘੰਟੇ ਤੋਂ ਵ'ਧ ਜਾਰੀ ਰਹਿੰਦੇ ਹਨ, ਬਦਲਦੇ ਹਨ, ਬਦਤਰ ਹੁੰਦੇ ਹਨ ਜਾਂ ਤੁਹਾਡੇ ਲਈ ਚਿੰਤਾ ਦਾ ਕਾਰਨ ਬਣਦੇ ਹਨ, ਤਾਂ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ।
ਸਰੋਤ : ਸਿਹਤ ਵਿਭਾਗ
3.31132075472
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top