ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਖੂਹ ਦੇ ਪਾਣੀ ਵਿੱਚ ਨਾਈਟ੍ਰੇਟਸ / ਮੈਨੂੰ ਕਿਵੇਂ ਪਤਾ ਲਗੇਗਾ ਜੇ ਮੇਰੇ ਖੂਹ ਦੇ ਪਾਣੀ ਵਿੱਚ ਨਾਈਟ੍ਰੇਟਸ ਹਨ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੈਨੂੰ ਕਿਵੇਂ ਪਤਾ ਲਗੇਗਾ ਜੇ ਮੇਰੇ ਖੂਹ ਦੇ ਪਾਣੀ ਵਿੱਚ ਨਾਈਟ੍ਰੇਟਸ ਹਨ?

ਮੇਰੇ ਖੂਹ ਦੇ ਪਾਣੀ ਵਿੱਚ ਨਾਈਟ੍ਰੇਟਸ ਹਨ ਕਿਵੇਂ ਪਤਾ ਲਗੇਗਾ ਉੱਤੇ ਜਾਣਕਾਰੀ।

ਕਿਉਂਕਿ ਨਾਈਟ੍ਰੇਟਸ ਰੰਗ-ਰਹਿਤ, ਸਵਾਦ- ਰਹਿਤ ਅਤੇ ਗੰਧ  ਰਹਿਤ ਹੁੰਦੇ ਹਨ, ਤੁਸੀਂ ਇਹ ਦੱਸ ਨਹੀਂ ਸਕਦੇ ਜੇ ਤੁਹਾਡੇ ਖੂਹ ਦੇ ਪਾਣੀ ਵਿੱਚ ਨਾਈਟ੍ਰੇਟਸ ਹਨ ਜਦੋਂ ਤੱਕ ਤੁਸੀਂ ਉਸ ਲਈ ਜਾਂਚ ਨਹੀਂ ਕਰਦੇ। ਜ਼ਮੀਨ ਦੇ ਪਾਣੀ ਵਿੱਚ ਨਾਈਟ੍ਰੇਟਸ ਦੇ ਸਤਰ ਸਮੇਂ ਨਾਲ ਬਦਲ ਸਕਦੇ ਹਨ ਖਾਸ ਕਰਕੇ ਤੇਜ਼ ਬਾਰਸ਼ਾਂ ਤੋਂ ਬਾਅਦ।ਬੀ ਸੀ ਭਰ ਵਿੱਚ, ਖਾਸ ਕਰਕੇ ਬਹੁਤ ਜਿਆਦਾ ਖੇਤੀਬਾੜੀ ਵਾਲੇ ਇਲਾਕਿਆਂ ਵਿੱਚ, ਖੂਹ ਦੇ ਪਾਣੀ ਦੇ ਨਮੂਨਿਆਂ ਵਿੱਚ ਨਾਈਟ੍ਰੇਟਸ ਦੇ ਉੱਚੇ ਸਤਰ (ਹਰ ਲੀਟਰ ਵਿੱਚ ੧੦ ਮਿਲੀਗ੍ਰਾਮ ਤੋਂ ਵੱਧ (ਐਮਜੀਫ਼ਲ- ਮਗਫ਼ਲ਼) ਮਿਲੇ ਹਨ। ਕੁਝ ਕੇਸਾਂ ਵਿੱਚ, ਇੱਕ ਦੂਸਰੇ ਦੇ ਨੇੜੇ ਸਥਿਤ ਖੂਹਾਂ ਵਿੱਚ ਨਾਈਟ੍ਰੇਟਸ ਦੇ ਵੱਖ ਵੱਖ ਸਤਰ ਹੋ ਸਕਦੇ ਹਨ, ਇਸ ਲਈ ਤੁਸੀਂ ਗੁਆਂਢੀ ਦੇ ਖੂਹ ਦੇ ਜਾਂਚ ਨਤੀਜਿਆਂ ਤੇ ਨਿਰਭਰ ਨਹੀਂ ਕਰ ਸਕਦੇ।

ਨਾਈਟ੍ਰੇਟਸ ਦੇ ਉੇਚੇ ਸਤਰਾਂ ਦੇ ਸਿਹਤ ਸੰਬੰਧੀ ਕੀ ਜੋਖਮ ਹਨ?

ਕੁਝ ਸਬੂਤ ਇਹ ਸੁਝਾਉਂਦੇ ਹਨ ਨਾਈਟ੍ਰੇਟਸ ਦੇ ਉੱਚੇ ਸਤਰਾਂ ਦਾ ਉਪਭੋਗ ਗਰਭਵਤੀ ਔਰਤਾਂ, ਵਿਕਸਤ ਹੋ ਰਹੇ ਬੱਚੇ, ੬ ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਵਾਲੀ ਕਮਜ਼ੋਰ ਹੋ ਗਈ ਪ੍ਰਣਾਲੀ ਜਾਂ ਦਿਲ, ਫੇਫੜਿਆਂ ਅਤੇ ਖੂਨ ਦੀਆਂ ਚਿਰਕਾਲੀਨ ਅਵਸਥਾਵਾਂ ਵਾਲੇ ਵਿਅਕਤੀਆਂ ਲਈ ਸਿਹਤ ਸੰਬੰਧੀ ਜੋਖਮ ਹੋ ਸਕਦਾ ਹੈ। ਹਾਲੀਆ ਸਾਲਾਂ ਵਿਚ, ਅਧਿਐਨਾਂ ਨੇ ਸੁਝਾਇਆ ਹੈ ਕਿ ਨਾਈਟ੍ਰੇਟਸ ਦੇ ਉੱਚੇ ਸਤਰਾਂ ਨਾਲ ਸੰਪਰਕ ਹੋਣ ਵਾਲੇ ਬਾਲਗਾਂ ਅਤੇ ਬੱਚਿਆਂ ਲਈ ਵੀ ਸਿਹਤ ਸੰਬੰਧੀ ਕੁਝ ਖਾਸ ਜੋਖਮ ਵੀ ਹੋ ਸਕਦੇ ਹਨ। ਨਾਈਟ੍ਰੇਟਸ ਦੇ ਉੱਚੇ ਸਤਰਾਂ ਦੇ ਨਾਲ ਸੰਪਰਕ ਕਰਕੇ ਖੂਨ ਵਿੱਚ ਆਕਸੀਜਨ ਦੀ ਮਾਤਰਾ ਨੂੰ ਘਟਾ ਦਿੰਦਾ ਹੈ। ਇਸ ਅਵਸਥਾ ਨੂੰ ਮੇਥੇਮੋਗਲੋਬੀਨੀਮਿਆ ਕਿਹਾ ਜਾਂਦਾ ਹੈ। ੬ ਮਹੀਨੇ ਤੋਂ ਘੱਟ ਉਮਰ ਦੇ ਬਾਲਕਾਂ ਨੂੰ ਨਾਈਟ੍ਰੇਟਸ ਦੇ ਉੱਚੇ ਸਤਰਾਂ ਵਾਲੇ ਖੂਹ ਦਾ ਪਾਣੀ ਪੀਣ ਕਰਕੇ ਖਾਸ ਖਤਰਾ ਹੈ। ਗੰਭੀਰ ਕੇਸਾਂ ਵਿੱਚ, ਇਸ ਕਰਕੇ ਬੱਚੇ ਦਾ ਰੰਗ ਉਨ੍ਹਾਂ ਦੇ ਖੂਨ ਵਿੱਚ ਆਕਸੀਜਨ ਦੀ ਕਮੀ ਕਰਕੇ ਸਲੇਟੀ - ਨੀਲਾ ਜਿਹਾ ਪੈ ਸਕਦਾ ਹੈ, ਮੁੱਖ ਰੂਪ ਨਾਲ ਅੱਖਾਂ ਅਤੇ ਮੂੰਹ ਦੇ ਆਸੇ ਪਾਸੇ।ਫੌਰੀ ਮੈਡੀਕਲ ਤਵੱਜੋ ਜ਼ਰੂਰੀ ਹੈ, ਕਿਉਂਕਿ ਇਹ ਗੰਭੀਰ ਅਵਸਥਾ ਜਾਨਲੇਵਾ ਹੋ ਸਕਦੀ ਹੈ। ਦਸਤ ਜਾਂ ਬੈਕਟੀਰੀਅਲ ਵਿਗਾੜ ਵਾਲੇ ਬੱਚਿਆਂ ਨੂੰ ਨਾਈਟ੍ਰੇਟਸ ਦੇ ਉੱਚੇ ਸਤਰਾਂ ਦੇ ਹਾਨੀਕਾਰਕ ਪ੍ਰਭਾਵਾਂ ਕਰਕੇ ਜਿਆਦਾ ਖਤਰਾ ਹੈ।

ਸਰੋਤ : ਏ ਬੂਕਸ ਓਨ੍ਲਿਨੇ

3.71936758893
Tina Oct 15, 2016 10:50 PM

Nice and good information about health.

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top