অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਜੇ ਮੇਰੇ ਪਾਣੀ ਵਿੱਚ ਨਾਈਟ੍ਰੇਟਸ ਦੀ ਮਾਤਰਾ ਵੱਧ ਹੈ ਤਾਂ ਕੀ ?

ਜੇ ਮੇਰੇ ਪਾਣੀ ਵਿੱਚ ਨਾਈਟ੍ਰੇਟਸ ਦੀ ਮਾਤਰਾ ਵੱਧ ਹੈ ਤਾਂ ਕੀ ?

ਲ਼ਗਾਤਾਰ ਨਾਈਟ੍ਰੇਟਸ ਜਾਂਚ ਦੇ ਅਧਿਕਤਮ ਸਵੀਕਾਰਯੋਗ ਇਕੱ ਤਰੀਕਰਣਾਂ ਤੋਂ ਵੱਧ ਨਤੀਜੇ ਆਉਣ ਵਾਲੇ ਘਰਾਂ ਦੇ ਮਾਲਕਾਂ ਨੂੰ ਹੇਠਾਂ ਲਿੱਖੀਆਂ ਚੀਜ਼ਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ:

(੧) ਪੀਣ ਵਾਲਾ ਪਾਣੀ ਸਾਫ ਕਰਨ ਵਾਲਾ ਯੰਤਰ ਲਗਾਓ

(੨) ਪੀਣ ਵਾਲੇ ਪਾਣੀ ਦਾ ਵਟਾਵਾਂ ਸ੍ਰੋਤ ਵਰਤੋ ਜਾਂ

(੩) ਖੂਹ ਦੀ ਜਗ੍ਹਾ ਬਦਲੋ ਜਾਂ ਅਜਿਹਾ ਹੋਰ ਜਿਆਦਾ ਡੂੰਘਾ ਖੂਹ ਡਰਿੱਲ ਕਰੋ ਜਿਸ ਦੀ ਜਾਂਚ ਕੀਤੀ ਗਈ ਜਾਂ ਉਸ ਨੂੰ ਤਸਦੀਕ ਕੀਤਾ ਅਤੇ ਸੁਰੱਖਿਅਤ ਸਪਲਾਈ ਮੰਨਿਆ ਗਿਆ ਹੈ।

ਜੇ ਤੁਸੀਂ ਗਰਭਵਤੀ ਹੋ, ਤੁਹਾਡਾ ੬ ਮਹੀਨੇ ਤੋਂ ਘੱਟ ਉਮਰ ਦਾ ਬੱਚਾ ਹੈ ਜਾਂ ਤੁਹਾਨੂੰ ਸਿਹਤ ਸੰਬੰਧੀ ਅਜਿਹੀ ਅਵਸਥਾ ਹੈ ਜੋ ਤੁਹਾਨੂੰ ਖਤਰੇ ਵਿੱਚ ਪਾਉਂਦੀ ਹੈ ਤਾਂ ਤੁਹਾਡੇ ਲਈ ਉਪਰ ਦਿੱਤੀਆਂ ਚੋਣਾਂ ਬਾਰੇ ਸੋਚਣਾ ਖਾਸ ਕਰਕੇ ਜ਼ਰੂਰੀ ਹੈ।ਤੁਹਾਨੂੰ ਆਪਣੇ ਪੀਣ ਦੇ ਪਾਣੀ ਲਈ ਹੇਠਾਂ ਦਿ'ਤਿਆਂ ਵਿਵਿੱਚੋਂ ੧ ਜਾਂ ਉਸ ਤੋਂ ਵੱਧ ਸ੍ਰੋਤ ਵਰਤਣੇ ਚਾਹੀਦੇ ਹਨ :-

(੧) ਮਿਊਂਸੀਪਲ ਵਿਤਰਨ ਪ੍ਰਣਾਲੀ ਤੋਂ ਪਾਣੀ;

(੨) ਨਜ਼ਦੀਕੀ ਖੂਹ, ਜਿਸ ਦੀ ਜਾਂਚ ਨਾਈਟ੍ਰੇਟਸ ਲਈ ਸੁਰ'ਖਿਅਤ ਕੀਤੀ ਗਈ ਹੈ, ਤੋਂ ਪਾਣੀ;

(੩) ਵਪਾਰਕ ਤੌਰ ਨਾਲ ਬੋਤਲਬੰਦ ਕੀਤਾ ਗਿਆ ਪਾਣੀ; ਜਾਂ

(੪) ਖਾਸ ਕਰਕੇ ਨਾਈਟ੍ਰੇਟਸ ਨੂੰ ਹਟਾਉਣ ਲਈ ਡਿਜ਼ਾਇਨ ਕੀਤਾ ਗਿਆ ਆਇਔਨ ਐਕਸਚੇਂਜ ਜਾਂ ਰਿਵਰਸ ਓਸਮੋਸਿਸ ਸਿਸਟਮ ਵਰਤੋ ਅਤੇ ਜਿਥੇ ਸੰਭਵ ਹੋਏ ਐਨਐਸਐਫ ਅੰਤਰਰਾਸ਼ਟਰੀ ਜਾਂ ਨਿਯੁਕਤ ਏਜੰਸੀ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੋਣਾ ਚਾਹੀਦਾ ਹੈ।

ਇਹ ਨੋਟ ਕਰਨਾ ਮਹਤਵਪੂਰਨ ਹੈ ਕਿ ਪਾਣੀ ਨੂੰ ਉਬਾਲਣਾ ਨਾਈਟ੍ਰੇਟਸ ਨੂੰ ਘਟਾਏਗਾ ਜਾ ਹਟਾਏਗਾ ਨਹੀਂ। ਇਸ ਦੇ ਨਾਲ ਹੀ, ਕਾਉਂਟਰ ਤੇ ਰੱਖੇ ਜਾਣ ਵਾਲੇ ਜਿਆਦਾਤਰ ਯੁਨਿਟ ਨਾਈਟ੍ਰੇਟਸ ਨੂੰ ਹਟਾਉਣਗੇ ਨਹੀਂ। ਆਪਣੇ ਪਾਣੀ ਦੀ ਜਾਂਚ ਕਰਵਾਉਣ ਦਾ ਕੋਈ ਵਿਕਲਪ ਨਹੀਂ ਹੈ। ਤੁਹਾਨੂੰ ਲਗਾਤਾਰ ਆਪਣੇ ਖੂਹ ਦੇ ਪਾਣੀ ਦੀ ਨਾਈਟ੍ਰੇਟਸ ਲਈ ਨਿਗਰਾਨੀ ਇਹ ਯਕੀਨੀ ਬਣਾਉਣ ਲਈ ਕਰਨੀ ਚਾਹੀਦੀ ਹੈ ਕਿ ਤੁਹਾਡਾ ਪਾਣੀ ਸੁਰੱਖਿਅਤ ਹੈ।ਇਸ ਨੂੰ ਦੂਸਰੇ ਮਾਪਦੰਡਾਂ ਜਿਵੇਂ ਕਿ ਮੁਫਤ ਅਮੋਨੀਆ ਜਾਂ ਕੁਲ ਕਲੋਰੀਨ ਤੋਂ ਇਲਾਵਾ ਕੀਤਾ ਜਾਣਾ ਚਾਹੀਦਾ ਹੈ।

ਖੇਤੀਬਾੜੀ ਵਾਲੇ ਖੇਤਰਾਂ ਵਿਵਿੱਚ ਸਥਿਤ ਘ'ਟ ਡੂੰਘੇ ਖੂਹਾਂ ਦੀ ਨਾਈਟ੍ਰੇਟਸ ਦੇ ਨਾਲ ਦੂਸ਼ਿਤ ਹੋਣ ਦੀ ਜਿਆਦਾ ਸੰਭਾਵਨਾ ਹੈ। ਸਿਫਾਰਸ਼ ਕੀਤੀ ਜਾਂਦੀ ਹੈ ਕਿ ਇਸ ਕਿਸਮ ਦੇ ਖੂਹਾਂ ਵਾਲੇ ਘਰਾਂ ਦੇ ਮਾਲਕਾਂ ਨੂੰ ਸਾਲ ਵਿੱਚ ਘ'ਟੋ ਘੱਟ ਇੱਕ ਵਾਰੀ, ਯਾ ਬਸੰਤ ਵਿਵਿੱਚ ਜਾਂ ਪੱਤਝੜ ਵਿਵਿੱਚ, ਜਦੋਂ ਇਕੱਤਰੀਕਰਣ ਅਕਸਰ ਸਭ ਤੋਂ ਵੱਧ ਹੁੰਦੀਆਂ ਹਨ, ਆਪਣੇ ਪਾਣੀ ਦੀ ਜਾਂਚ ਕਰਨੀ ਚਾਹੀਦੀ ਹੈ।

ਸਰੋਤ : ਏ ਬੁਕਸ ਓਂਨਲਿਨ

ਆਖਰੀ ਵਾਰ ਸੰਸ਼ੋਧਿਤ : 7/25/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate