ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਕੀ ਮੈਂ ਆਪਣੇ ਖੂਹ ਦਾ ਪਾਣੀ ਟੈੱਸਟ ਕਰਵਾਵਾਂ ? / ਸਾਡੀ ਪਾਣੀ ਦੀ ਸਪਲਾਈ ਨੂੰ ਕੌਣ ਚੈੱਕ ਕਰ ਸਕਦਾ ਹੈ ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਾਡੀ ਪਾਣੀ ਦੀ ਸਪਲਾਈ ਨੂੰ ਕੌਣ ਚੈੱਕ ਕਰ ਸਕਦਾ ਹੈ ?

ਪਾਣੀ ਦੀ ਜਾਂਚ ਯੋਗਤਾ ਪ੍ਰਾਪਤ ਲੈਬਾਰਟਰੀਜ਼ ਦੁਆਰਾ ਕੀਤੀ ਜਾਂਦੀ ਹੈ ਜਿੱਥੇ ਪਾਣੀ ਦੇ ਬਿੱਲ ਰਾਹੀਂ ਇਸ ਦੀ ਪੇਮੈਂਟ ਲਈ ਜਾਂਦੀ ਹੈ। ਜੇ ਖੂਹ ਤੁਹਾਡਾ ਆਪਣਾ ਹੈ ਤਾਂ ਤੁਹਾਡਾ ਪਾਣੀ ਪੀਣ ਯੋਗ ਹੈ ਕਿ ਨਹੀਂ ਇਸ ਲਈ ਪਾਣੀ ਦੀ ਜਾਂਚ ਤੁਹਾਨੂੰ ਆਪ ਕਰਵਾਉਣੀ ਪਵੇਗੀ।

ਬੀ.ਸੀ. ਵਿਚ ਸਾਰੇ ਪਾਣੀ ਸਪਲਾਈ ਕਰਨ ਵਾਲਿਆਂ ਨੂੰ ਆਪਣੇ ਪਾਣੀ ਦੀ ਜਾਂਚ ਬਾਕਾਇਦਾ ਕਰਵਾਉਣੀ ਪੈਂਦੀ ਹੈ, ਇਸ ਵਿਚ ਛੋਟੇ ਨਿਜੀ ਸਿਸਟਮ ਜਿਵੇਂ ਕਿ ਰੈਸਟੋਰੈਂਟ ਜਾਂ ਟਰੇਲਰਾਂ ਦੇ ਪਾਰਕ, ਕੋਆਪਰੇਟਿਵ ਸੁਸਾਇਟੀਆਂ ਦੇ ਸਿਸਟਮ ਜਿਵੇਂ ਕਿ ਸਟਰੈਟਾ ਪ੍ਰਾਪਰਟੀਜ਼ ਅਤੇ ਲੋਕਲ ਗੌਰਮਿੰਟ ਦੇ ਵੱਡੇ ਮਿਊਨਿਸਪਲ ਕਮੇਟੀ ਦੇ ਸਿਸਟਮ ਸ਼ਾਮਲ ਹਨ। ਪਾਣੀ ਦੀ ਜਾਂਚ ਯੋਗਤਾ ਪ੍ਰਾਪਤ ਲੈਬਾਰਟਰੀਜ਼ ਦੁਆਰਾ ਕੀਤੀ ਜਾਂਦੀ ਹੈ ਜਿੱਥੇ ਪਾਣੀ ਦੇ ਬਿੱਲ ਰਾਹੀਂ ਇਸ ਦੀ ਪੇਮੈਂਟ ਲਈ ਜਾਂਦੀ ਹੈ। ਜੇ ਖੂਹ ਤੁਹਾਡਾ ਆਪਣਾ ਹੈ ਤਾਂ ਤੁਹਾਡਾ ਪਾਣੀ ਪੀਣ ਯੋਗ ਹੈ ਕਿ ਨਹੀਂ ਇਸ ਲਈ ਪਾਣੀ ਦੀ ਜਾਂਚ ਤੁਹਾਨੂੰ ਆਪ ਕਰਵਾਉਣੀ ਪਵੇਗੀ।

ਖੂਹ ਦੇ ਪਾਣੀ ਦੀ ਜਾਂਚ ਦੀਆਂ ੨ ਕਿਸਮਾਂ ਹਨ :-

ਬੈਕਟੀਰੀਆ ਦੀ ਜਾਂਚ ਲਈ ਅਤੇ ਰਸਾਇਣਿਕ ਪਦਾਰਥਾਂ ਦੀ ਜਾਂਚ ਲਈ।

ਬੈਕਟੀਰੀਆ ਦੀ ਜਾਂਚ ਬੈਕਟੀਰੀਏ ਲਈ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਜਦ ਤੱਕ ਕਿ ਪਾਣੀ ਪੂਰੀ ਤਰ੍ਹਾਂ ਠੀਕ ਸਾਬਤ ਨਾ ਹੋ ਜਾਵੇ।

ਟੋਟਲ ਕੋਲੀਫਾਰਮਜ਼: ਜ਼ਮੀਨ ਵਿਚ, ਪਾਣੀ ਵਿਚ ਅਤੇ ਜਾਨਵਰਾਂ ਦੀਆਂ ਆਂਤਾਂ ਵਿਚ ਮਿਲਣ ਵਾਲੇ ਸਾਰੇ ਬੈਕਟੀਰੀਆ ਇਸ ਵਿਚ ਸ਼ਾਮਲ ਹਨ। ਖੂਹ ਦੇ ਪਾਣੀ ਵਿਚ ਟੋਟਲ ਕੋਲੀਫਾਰਮ ਮਿਲਣ ਦਾ ਮਤਲਬ ਹੈ ਕਿ:

(੧) ਖੂਹ ਦੀ ਸਫ਼ਾਈ ਵਿਚ ਸੁਧਾਰ/ਵਧੀਆ ਬਣਾਉਣ ਦੀ ਜ਼ਰੂਰਤ ਹੋ ਸਕਦੀ ਹੈ ਅਤੇ /ਜਾਂ

(੨) ਖੂਹ ਜ਼ਮੀਨ ਦੀ ਸਤਹ ਤੋਂ ਦੂਸ਼ਿਤ ਹੋਇਆ ਹੈ।

ਈ.ਕੋਲੀ (ਓ.ਛੋਲ) ਈ.ਕੋਲੀ ਜਾਨਵਰਾਂ ਦੀ ਆਂਤ ਵਿਚ ਪੈਦਾ ਹੁੰਦਾ ਹੈ। ਤੁਹਾਡੇ ਖੂਹ ਵਿਚ ਈ.ਕੋਲੀ ਦਾ ਹੋਣਾ ਮਲ ਮਤਰ ਦੇ ਤਾਜ਼ਾ ਪ੍ਰਦੂਸ਼ਣ ਦਾ ਸੰਕੇਤ ਕਰਦਾ ਹੈ।ਇਹ ਸਿਹਤ ਲਈ ਚਿੰਤਾ ਦਾ ਕਾਰਨ ਹੈ ਅਤੇ ਐਸਾ ਪਾਣੀ ਪੀਣ ਲਈ ਸੁਰੱਖਿਅਤ ਨਹੀਂ। ਰਸਾਇਣਿਕ ਪਦਾਰਥਾਂ ਲਈ ਜਾਂਚ ਬੀ.ਸੀ. ਦੇ ਸਤਹ ਹੇਠਲੇ ਪਾਣੀ ਵਿਚ ਚਿੰਤਾ ਵਾਲੇ ਰਸਾਇਣਿਕ ਹਨ: ਨਾਈਟ੍ਰੇਟ, ਫ਼ਲੋਰਾਈਡ, ਅਤੇ ਧਾਤਾਂ ਜਿਵੇਂ ਕਿ ਆਰਸਿਨਿਕ, ਸੀਸਾ, ਤਾਂਬਾ। ਜਾਂਚ ਦੇ ਨਤੀਜਿਆਂ ਮੁਤਾਬਿਕ ਰਸਾਇਣਿਕ ਪਦਾਰਥਾਂ ਲਈ ਜਾਂਚ ਹਰ ਸਾਲ ਜਾਂ ੩ ਤੋਂ ੫ ਸਾਲਾਂ ਬਾਅਦ ਹੋਣੀ ਚਾਹੀਦੀ ਹੈ।

ਨਾਈਟ੍ਰੇਟਸ/ਸ਼ੋਰਾ ਸਾਰੇ ਬੀ.ਸੀ. ਵਿਚ ਕਈ ਖੂਹਾਂ ਵਿਚ ਨਾਈਟ੍ਰੇਟ ਦੀ ਕਾਫ਼ੀ ਜ਼ਿਆਦਾ ਮਾਤਰਾ ਮਿਲੀ ਹੈ। ਆਮ ਤੌਰ ਤੇ ਜ਼ਮੀਨ ਹੇਠਲਾ ਪਾਣੀ ਖੇਤੀ ਬਾੜੀ ਦੀ ਬਹੁਤ ਜ਼ਿਆਦਾ ਸਰਗਰਮੀ ਕਾਰਨ ਦੂਸ਼ਿਤ ਹੁੰਦਾ ਹੈ।

ਧਾਤਾਂ

ਕਿਉਂਕਿ ਖੂਹ ਦਾ ਪਾਣੀ ਜ਼ਮੀਨ ਹੇਠੋਂ ਆਉਂਦਾ ਹੈ ਇਸ ਲਈ ਮਿੱਟੀ ਅਤੇ ਪੱਥਰਾਂ ਵਿਚਲੀਆਂ ਧਾਤਾਂ ਪਾਣੀ ਵਿਚ ਮਿਲ ਜਾਂਦੀਆਂ ਹਨ। ਕੁੱਝ ਧਾਤਾਂ ਜਿਵੇਂ ਕਿ ਆਰਸਿਨਿਕ ਦੇ ਸਿਹਤ ਤੇ ਬੜੇ ਗੰਭੀਰ ਲੰਮੇ ਸਮੇਂ ਦੇ ਅਸਰ ਹੁੰਦੇ ਹਨ। ਕੁੱਝ ਹੋਰ ਧਾਤਾਂ ਜਿਵੇਂ ਕਿ ਸੀਸਾ ਅਤੇ ਤਾਂਬਾ ਆਮ ਤੌਰ ਤੇ ਜ਼ਮੀਨ ਹੇਠਲੇ ਪਾਣੀ ਵਿਚ ਨਹੀਂ ਮਿਲਦੀਆਂ ਪਰ ਪਾਈਪਾਂ ਅਤੇ ਪਾਈਪਾਂ ਦੇ ਜੋੜਾਂ ਤੋਂ ਪਾਣੀ ਵਿਚ ਰਲ਼ ਜਾਂਦੀਆਂ ਹਨ। ਤੁਸੀਂ ਸੁਆਦ ਜਾਂ ਮਹਿਕ ਅਤੇ ਟੂਟੀਆਂ ਵਗੈਰਾ ਤੇ ਲੱਗੇ ਦਾਗ਼ ਦੇਖੋਗੇ ਜਿਨ੍ਹਾਂ ਕਾਰਨ ਬੈਕਟੀਰੀਆ ਵਧਦਾ ਹੈ।

ਸ੍ਰੋਤ : ਏ ਬੂਕਸ ਓਨ੍ਲਿਨੇ

3.33333333333
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top