ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਕੀ ਮੈਂ ਆਪਣੇ ਖੂਹ ਦਾ ਪਾਣੀ ਟੈੱਸਟ ਕਰਵਾਵਾਂ ? / ਜੇ ਟੈੱਸਟ ਨਤੀਜਿਆਂ ਤੋਂ ਪਾਣੀ ਦੇ ਦੂਸ਼ਿਤ ਹੋਣ ਬਾਰੇ ਪਤਾ ਲੱਗੇ ਤਾਂ ਮੈਂ ਕੀ ਕਰਾਂ ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜੇ ਟੈੱਸਟ ਨਤੀਜਿਆਂ ਤੋਂ ਪਾਣੀ ਦੇ ਦੂਸ਼ਿਤ ਹੋਣ ਬਾਰੇ ਪਤਾ ਲੱਗੇ ਤਾਂ ਮੈਂ ਕੀ ਕਰਾਂ ?

ਜੇ ਟੈੱਸਟ ਨਤੀਜਿਆਂ ਤੋਂ ਪਾਣੀ ਦੇ ਦੂਸ਼ਿਤ ਹੋਣ ਬਾਰੇ ਪਤਾ ਲੱਗੇ ਤਾਂ ਮੈਂ ਕੀ ਕਰਾਂ ?

ਜੇ ਟੈੱਸਟ ਦੇ ਨਤੀਜੇ ਖ਼ਰਾਬ ਹੋਣ ਤਾਂ ਜਦੋਂ ਤੱਕ ਪ੍ਰਦੂਸ਼ਣ ਦੇ ਕਾਰਨ ਦੀ ਪਹਿਚਾਣ, ਉਸ ਦਾ ਇਲਾਜ ਅਤੇ ਪਾਣੀ ਦੇ ਦੁਬਾਰਾ ਨਮੂਨੇ ਦੀ ਜਾਂਚ ਨਾ ਹੋ ਜਾਏ ਉਦੋਂ ਤੱਕ ਉਹ ਪਾਣੀ ਨਾ ਪੀਓ। ਬੈਕਟੀਰੀਏ ਸਬੰਧੀ ਖ਼ਰਾਬ ਨਤੀਜੇ ਸਿਹਤ ਲਈ ਇੱਕ ਦਮ ਚਿੰਤਾ ਦਾ ਕਾਰਨ ਹਨ। ਜਿੱਥੇ ਬੈਕਟੀਰੀਏ ਮਿਲਦੇ ਹਨ ਉਸ ਜਗ੍ਹਾ ਦਾ ਪਾਣੀ ਪੀਣ, ਖਾਣਾ ਬਣਾਉਣ ਅਤੇ/ਜਾਂ ਦੰਦ ਸਾਫ਼ ਕਰਨ ਦੀ ਵਰਤੋਂ ਤੋਂ ਪਹਿਲਾਂ ਉਸ ਦਾ

ਉਪਚਾਰ ਕਰੋ। ਥੋੜ੍ਹੇ ਸਮੇਂ ਦੇ ਉਪਚਾਰਾਂ ਦੇ ਵਿਕਲਪਾਂ ਜਿਵੇਂ ਕਿ ਪਾਣੀ ਉਬਾਲਨ ਬਾਰੇ ਹੈਲਥਲਿੰਕ ਬੀ.ਸੀ. ਫ਼ਾਈਲ ਜੇ ਉਪਚਾਰ ਤੋਂ ਬਾਅਦ ਵੀ ਬੈਕਟੀਰੀਆ ਰਹੇ ਤਾਂ ਖੂਹ ਦੀ ਖ਼ੂਬ ਕਲੋਰੀਨੇਸ਼ਨ ਕਰੋ ਅਤੇ ਹਫ਼ਤੇ ਬਾਅਦ ਫਿਰ ਟੈੱਸਟ ਕਰੋ। ਖੂਹ ਵਿਚ ਸ਼ਾਕ ਕਲੋਰੀਨੇਸ਼ਨ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਉਸ ਦਾ ਯੋਗ ਤਰੀਕੇ ਨਿਪਟਾਰਾ ਕਰ ਦੇਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਜੇ ਟੈੱਸਟਾਂ ਤੋਂ ਬਾਅਦ ਵੀ ਪਤਾ ਚੱਲੇ ਕਿ ਸ਼ਾਕ ਟਰੀਟਮੈਂਟ ਤੋਂ ਬਾਅਦ ਵੀ ਬੈਕਟੀਰੀਆ ਰਹਿੰਦਾ ਹੈ ਤਾਂ ਤੁਹਾਨੂੰ ਆਪਣੇ ਪਾਣੀ ਲਈ ਲੰਮੇ ਸਮੇਂ ਦਾ ਇਲਾਜ ਕਰਨ ਬਾਰੇ ਸੋਚਣਾ ਪਵੇਗਾ।

ਜੇ ਤੁਸੀਂ ਸੁਨਿਸ਼ਚਿਤ ਨਹੀਂ ਤਾਂ ਆਪਣੇ ਵਾਤਾਵਰਨ ਹੈਲਥ ਅਫ਼ਸਰ ਨਾਲ ਵਿਚਾਰ ਕਰੋ। ਜਿੱਥੇ ਨਤੀਜੇ ਸਿਫ਼ਾਰਸ਼ ਦੇ ਨਜ਼ਦੀਕ ਜਾਂ ਬਰਾਬਰ ਹੋਣ ਤਾਂ ਸਿਹਤ ਲਈ ਇੱਕ ਦਮ ਕੋਈ ਚਿੰਤਾ ਦਾ ਫ਼ਿਕਰ ਨਹੀਂ ਪਰ ਪ੍ਰਦੂਸ਼ਣ ਵਾਲੇ ਪਦਾਰਥ ਹਟਾਉਣ ਲਈ ਲੰਮੇ ਸਮੇਂ ਦੇ ਉਪਚਾਰ ਬਾਰੇ ਸੋਚਣਾ ਚਾਹੀਦਾ ਹੈ।

ਲੰਮੇ ਸਮੇਂ ਦਾ ਉਪਚਾਰ ਪਾਣੀ ਵਿਚੋਂ ਪ੍ਰਦੂਸ਼ਣ ਕਰਨ ਵਾਲੇ ਪਦਾਰਥ ਕੱਢਣ ਲਈ ਕਈ ਕਿਸਮ ਦੇ ਯੰਤਰ ਹਨ। ਪਾਣੀ ਦੀ ਕੁਆਲਿਟੀ ਦੀਆਂ ਸਮੱਸਿਆਵਾਂ ਮੁਤਾਬਿਕ ਤੁਹਾਡਾ ਲੋਕਲ ਪੀਣ ਵਾਲੇ ਪਾਣੀ ਦਾ ਅਫ਼ਸਰ ਉਪਚਾਰ ਦੇ ਵਿਕਲਪਾਂ ਬਾਰੇ ਸਲਾਹ ਦੇ ਸਕਦਾ ਹੈ। ਆਖਰੀ ਚੋਣ ਦਾ ਫੈਸਲਾ ਅਤੇ ਉਸ ਉਪਚਾਰ ਦੇ ਯੰਤਰ ਅਤੇ ਰੱਖ ਰਖਾਅ ਦੇ ਖਰਚੇ ਅਤੇ ਬਾਅਦ ਵਿਚ ਨਮੂਨਿਆਂ ਦੀ ਜਾਂਚ ਇਹ ਸਭ ਨਿਜੀ ਖੂਹ ਦੇ ਮਾਲਕ ਦੀ ਜ਼ਿੰਮੇਵਾਰੀ ਹੈ।ਇਹ ਸੁਨਿਸ਼ਚਿਤ ਕਰਨ ਲਈ ਕਿ ਪਾਣੀ ਪੀਣ ਲਈ ਸੁਰੱਖਿਅਤ ਹੈ ਉਪਚਾਰ ਤੋਂ ਬਾਅਦ ਲਗਾਤਾਰ ਜਾਂਚ ਦੀ ਲੋੜ ਹੈ। ਜੇ ਕਰ ਇੱਕ ਨਮੂਨੇ ਵਿਚ ਦੂਸ਼ਿਤ ਪਦਾਰਥ ਨਾ ਹੋਣ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪਾਣੀ ਪੀਣ ਲਈ ਸੁਰੱਖਿਅਤ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਲਿਆ ਗਿਆ ਐਕਸ਼ਨ ਅਸਰਦਾਰ ਹੈ ਅਤੇ ਪਾਣੀ ਨੂੰ ਸੁਰੱਖਿਅਤ ਬਣਾ ਰਿਹਾ ਹੈ ਪਾਣੀ ਦੀ ਲਗਾਤਾਰ ਜਾਂਚ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ।

ਸ੍ਰੋਤ : ਏ ਬੂਕਸ ਓਨ੍ਲਿਨੇ

3.34433962264
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top