ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕੀ ਮੇਰਾ ਪੀਣ ਵਾਲਾ ਪਾਣੀ ਸੁਰੱਖਿਅਤ ਹੈ ?

ਕੀ ਮੇਰਾ ਪੀਣ ਵਾਲਾ ਪਾਣੀ ਸੁਰੱਖਿਅਤ ਹੈ ?

ਜੇ ਤੁਸੀਂ ਪੀਣ ਲਈ ਆਪਣੇ ਖੂਹ ਦਾ ਪਾਣੀ ਵਰਤਦੇ ਹੋ ਤਾਂ ਪਾਣੀ ਦੀ ਲੈਬਾਰਟਰੀ ਤੋਂ ਪਰਖ ਕਰਵਾ ਕੇ ਸੁਨਿਸ਼ਚਿਤ ਕਰ ਲਵੋ ਕਿ ਉਹ ਪਾਣੀ ਤੁਹਾਡੇ ਲਈ ਅਤੇ ਤੁਹਾਡੇ ਪਰਵਾਰ ਲਈ ਪੀਣ ਵਾਸਤੇ ਸੁਰੱਖਿਅਤ ਹੈ। ਬੇਸ਼ੱਕ ਤੁਸੀਂ ਬਿਮਾਰ ਨਹੀਂ ਹੋ ਰਹੇ, ਪਰ ਇਹ ਹੋ ਸਕਦਾ ਹੈ ਕਿ ਤੁਹਾਡੇ ਖੂਹ ਦਾ ਪਾਣੀ ਸੁਰੱਖਿਅਤ ਨਾ ਹੋਵੇ। ਕਦੇ ਕਦਾਈਂ ਖੂਹ ਦੇ ਪਾਣੀ ਵਿੱਚ ਕੁੱਝ ਪ੍ਰਦੂਸ਼ਣ ਵਾਲੇ ਪਦਾਰਥ ਸਿਹਤ ਤੇ ਲੰਮੇ ਸਮੇਂ ਦਾ ਅਸਰ ਕਰਦੇ ਹਨ ਅਤੇ ਤਕਲੀਫ਼ਾਂ ਕਈ ਸਾਲਾਂ ਬਾਅਦ ਵਿਕਸਤ ਹੁੰਦੀਆਂ ਹਨ। ਬੇਸ਼ੱਕ ਤੁਹਾਡੇ ਗੁਆਂਢੀ ਦਾ ਖੂਹ ਪਰਖ ਤੋਂ ਬਾਅਦ ਸੁਰੱਖਿਅਤ ਮਿਲਿਆ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਖੂਹ ਵੀ ਸੁਰੱਖਿਅਤ ਹੈ।

ਇਹ ਸਤਹ ਅਤੇ ਜ਼ਮੀਨ ਦੇ ਥੱਲੇ ਦਾ ਭੂ-ਵਿਗਿਆਨ, ਖੂਹ ਦੀ ਡੂੰਘਾਈ, ਬਣਤਰ ਅਤੇ ਕਈ ਹੋਰ ਕਾਰਨਾਂ ਤੇ ਨਿਰਭਰ ਕਰਦਾ ਹੈ। ਮੌਸਮੀ ਤੌਰ ਤੇ ਭਾਰੀ ਬਾਰਸ਼ਾਂ ਕਾਰਨ, ਕੁਝ ਸਮੇਂ ਬਾਅਦ ਜਾਂ ਜੇ ਤੁਹਾਡਾ ਖੂਹ ਸੁੱਕ ਜਾਏ ਅਤੇ ਤੁਸੀਂ ਉਸ ਨੂੰ ਦੁਬਾਰਾ ਭਰਦੇ ਹੋ ਤਾਂ ਤੁਹਾਡੇ ਖੂਹ ਦੇ ਪਾਣੀ ਦੀ ਕੁਆਲਿਟੀ ਬਦਲ ਸਕਦੀ ਹੈ। ਖੂਹ ਦੀ ਜਾਂਚ ਲਗਾਤਾਰ ਕਰਵਾਉਣੀ ਜ਼ਰੂਰੀ ਹੈ ਅਤੇ ਜਾਂਚ ਦੇ ਨਤੀਜੇ ਭਵਿੱਖ ਵਿਚ ਹਵਾਲੇ ਲਈ ਸਾਂਭ ਕੇ ਰੱਖਣੇ ਚਾਹੀਦੇ ਹਨ।

ਮੇਰੇ ਖੂਹ ਦੇ ਪਾਣੀ ਵਿਚ ਕੀ ਨੁਕਸ ਹੋ ਸਕਦਾ ਹੈ ?

ਬੇਸ਼ੱਕ ਤੁਹਾਡੇ ਖੂਹ ਦੇ ਪਾਣੀ ਦਾ ਸਵਾਦ ਅਤੇ ਦਿੱਖ ਠੀਕ ਲਗਦੀ ਹੈ ਪਰ ਫਿਰ ਵੀ ਉਸ ਵਿੱਚ ਕਈ ਨੁਕਸਾਨਦੇਹ ਤੱਤ ਹੋ ਸਕਦੇ ਹਨ ਜਿਨ੍ਹਾਂ ਦਾ ਨਾ ਕੋਈ ਸਵਾਦ ਚੱਖ ਸਕਦੇ ਹੋ ਅਤੇ ਨਾ ਹੀ ਤੁਸੀਂ ਉਨ੍ਹਾਂ ਨੂੰ ਦੇਖ ਜਾਂ ਸੁੰਘ ਸਕਦੇ ਹੋ, ਜਿਵੇਂ ਕਿ ਬੈਕਟੀਰੀਆ ਅਤੇ ਰਸਾਇਣਿਕ। ਇਹ ਇਨਸਾਨੀ ਜਾਂ ਹੋਰ ਸਰਗਰਮੀਆਂ ਕਾਰਨ ਖੂਹ ਦੇ ਪਾਣੀ ਵਿਚ ਮਿਲ ਸਕਦੇ ਹਨ।

ਇਹ ਸੈਪਟਿਕ ਪ੍ਰਣਾਲੀ ਤੋਂ ਜਾਂ ਸਤਹ ਦੇ ਪਾਣੀ ਦਾ ਰੁੜ੍ਹ ਕੇ ਖੂਹ ਵਿਚ ਪੈਣ ਨਾਲ ਵੀ ਪਾਣੀ ਵਿਚ ਮਿਲ ਸਕਦੇ ਹਨ। ਜਾਨਵਰਾਂ ਦੇ ਮਲ ਮੂਤਰ ਅਤੇ ਰਸਾਇਣਿਕ ਖਾਦਾਂ ਵਿੱਚੋਂ ਨਾਈਟ੍ਰੇਟ ਜ਼ਮੀਨ ਵਿੱਚ ਥੱਲੇ ਜਾ ਕੇ ਪਾਣੀ ਵਿੱਚ ਮਿਲ ਕੇ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ। ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਖੂਹ ਦੇ ਪਾਣੀ ਦੀ ਜਾਂਚ ਕਰਵਾਓ ਅਤੇ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਸ ਦੀ ਦੇਖ ਭਾਲ ਅਤੇ ਸੁਰੱਖਿਆ ਦਾ ਪ੍ਰਬੰਧ ਕਰੋ। ਤੁਹਾਡੀ ਮਲ ਮੂਤਰ ਦੀ ਪ੍ਰਣਾਲੀ (ਜੇ ਕੋਈ ਹੈ) ਦਾ ਬਾਕਾਇਦਾ ਰੱਖ ਰਖਾਅ ਵੀ ਤੁਹਾਡੇ ਪਾਣੀ ਦੀ ਕੁਆਲਿਟੀ ਨੂੰ ਬਚਾਅ ਸਕਦਾ ਹੈ।

ਸ੍ਰੋਤ : ਏ ਬੂਕਸ ਓਨ੍ਲਿਨੇ

3.34946236559
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top