অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਉਜਾੜ ਵਿੱਚ ਸਿਹਤ ਲਈ ਖ਼ਤਰੇ

ਜੇ ਤੁਸੀਂ ਉਜਾੜ ਵਿੱਚ ਸਫਰ ਜਾਂ ਸੈਰ ਕਰਨ ਜਾਂਦੇ ਹੋ, ਤਾਂ ਤੁਹਾਨੂੰ ਸਿਹਤ ਲਈ ਕੁਝ ਖਾਸ ਖਤਰਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੁਸੀਂ ਹਮੇਸ਼ਾ ਉਸ ਗਤੀਵਿਧੀ ਲਈ ਤਿਆਰ ਹੋਵੋ ਜੋ ਤੁਸੀਂ ਕਰ ਰਹੇ ਹੋ ਅਤੇ ਜਿਥੇ ਤੁਸੀਂ ਜਾ ਰਹੇ ਹੋ। ਸੈਰ ਕਰਨ ਵੇਲੇ ਹਮੇਸ਼ਾ ਚੰਗੀ ਤਰ੍ਹਾਂ ਅੰਕਿਤ ਰਸਤੇ ਵਰਤੋ ਅਤੇ ਗੁੰਮ ਜਾਣ ਤੋਂ ਬਚਣ ਲਈ ਉਨ੍ਹਾਂ ਤੇ ਰਹਿਣਾ ਸੁਨਿਸ਼ਚਿਤ ਕਰੋ।

ਮੈਂ ਉਜਾੜ ਲਈ ਕਿਵੇਂ ਤਿਆਰੀ ਕਰ ਸਕਦਾ/ਦੀ ਹਾਂ?

ਅਜਿਹੀਆਂ ਕਈ ਚੀਜ਼ਾਂ ਹਨ ਜਿਹੜੀਆਂ ਤੁਸੀਂ ਉਜਾੜ ਲਈ ਤਿਆਰੀ ਕਰਨ ਵਾਸਤੇ ਕਰ ਸਕਦੇ ਹੋ ਜਿਵੇਂ ਕਿ:
- ਆਪਣੀਆਂ ਸਰੀਰਕ ਕਾਬਲੀਅਤਾਂ ਅਤੇ ਸੀਮਾਵਾਂ ਬਾਰੇ ਜਾਣੋ ਅਤੇ ਉਨ੍ਹਾਂ ਦੇ ਅੰਦਰ ਰਹੋ।
- ਸੁਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਗਤੀਵਿਧੀ ਲਈ ਲੁੜੀਂਦੇ ਹੁਨਰ ਹਨ।
- ਉਜਾੜ ਨਾਲ ਸੰਬੰਧਤ ਵੱਖ ਵੱਖ ਗਤੀਵਿਧੀਆਂ ਦੇ ਲਈ ਆਪਣੇ ਆਪ ਨੂੰ ਜਿਆਦਾ ਚੰਗੀ ਤਰ੍ਹਾਂ ਤਿਆਰ ਕਰਨ ਲਈ ਕੋਈ ਕੋਰਸ ਜਾਂ ਵਾਧੂ ਸਿਖਲਾਈ ਪ੍ਰਾਪਤ ਕਰਨ ਬਾਰੇ ਸੋਚੋ।
- ਆਪਣੇ ਟ੍ਰਿਪ ਵਾਸਤੇ ਪਹਿਲਾਂ ਤੋਂ ਯੋਜਨਾ ਬਣਾਉਣ ਲਈ ਸਮਾਂ ਦਿਓ ਭਾਵੇਂ ਉਹ ਸਥਾਨਕ ਜੰਗਲ ਵਿੱਚ ਛੋਟੀ ਜਿਹੀ ਦੌੜ ਹੈ ਜਾਂ ਛੋਟੀ ਕਿਸ਼ਤੀ ਵਿੱਚ ਸਮੁੰਦਰ ਵਿਵਿੱਚ ਕਈ ਦਿਨਾਂ ਦਾ ਸਾਹਸੀ ਕਾਰਨਾਮਾ।
- ਟ੍ਰਿਪ ਦੀ ਯੋਜਨਾ ਪੂਰੀ ਕਰੋ ਅਤੇ ਉਸ ਨੂੰ ਕਿਸੇ ਜ਼ਿੰਮ ੇਵਾਰ ਵਿਅਕਤੀ ਕੋਲ ਛੱਡੋ।
- ਬਾਹਰ ਜਾਣ ਤੋਂ ਪਹਿਲਾਂ ਗਤੀਵਿਧੀ ਅਤੇ ਮੌਸਮ ਲਈ ਸਹੀ ਸਮਾਨ ਲੈ ਲਵੋ।
- ਉਜਾੜ ਵਿਵਿੱਚ ਜ਼ਿੰਦਾ ਰਹਿਣ ਲਈ ੧੦ ਜ਼ਰੂਰੀ ਚੀਜ਼ਾਂ ਆਪਣੇ ਕੋਲ ਰੱਖੋ ਅਤੇ ਜਾਣੋ ਕਿ ਉਨ੍ਹਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ।

ਉਜਾੜ ਵਿੱਚ ਜ਼ਿੰਦਾ ਰਹਿਣ ਲਈ ੧੦ ਜ਼ਰੂਰੀ ਚੀਜ਼ਾਂ

ਇਹ ਉਹ ਸਪਲਾਈਆਂ ਅਤੇ ਸਮੱਗਰੀ ਹੈ ਜੋ ਤੁਹਾਨੂੰ ਉਜਾੜ ਲਈ ਤਿਆਰ ਹੋਣ ਲਈ ਸਹਾਇਤਾ ਕਰੇਗੀ। ਉਨ੍ਹਾਂ ਵਿਵਿੱਚ ਸ਼ਾਮਲ ਹੈ:
(੧) ਦਿਸ਼ਾ ਨਿਰਦੇਸ਼ ਅਤੇ ਸੰਚਾਰ ਸਹਾਇਕ ਯੰਤਰ ਜਿਵੇਂ ਕਿ ਕੰਪਸ, ਨਕਸ਼ੇ, ਚਾਰਟ, ਪਰਸਨਲ ਲੋਕੇਟਰ ਬੀਕੰਨ (ਪੀ ਐਲ ਬੀ) ਜਾਂ ਸਾਵਧਾਨ ਕਰਨ ਵਾਲੇ ਦੂਸਰੇ ਉਪਕਰਣ ਜਿਵੇਂ ਕਿ ਜੀ ਪੀਐਸ, ਸੈੱਲ ਫੋਨ ਅਤੇ ਹੱਥ ਵਿੱਚ ਫੜਨ ਵਾਲਾ ਰੇਡੀਓ (ਸੁਨਿਸ਼ਚਿਤ ਕਰੋ ਕਿ ਸਾਰੇ ਉਪਕਰਣ/ਯੰਤਰ ਪੂਰੀ ਤਰ੍ਹਾਂ ਚਾਰਜ ਕੀਤੇ ਗਏ ਹਨ)।
(੨) ਵਾਧੂ ਭੋਜਨ ਅਤੇ ਪਾਣੀ (ਹਰੇਕ ਵਿਅਕਤੀ ਲਈ ਲਗਭਗ ੧ ਲੀਟਰ ਪਾਣੀ ਲਿਆਓ)
(੩) ਵਾਧੂ ਕੱਪੜੇ ਜਿਵੇਂ ਕਿ ਬਾਰਿਸ਼, ਹਵਾ, ਪਾਣੀ ਲਈ ਰੱਖਿਆ ਅਤੇ ਟੋਪੀ
(੪) ਫਸਟ ਏਡ ਕਿਟ
(੫) ਫਲੈਸ਼ਲਾਇਟ, ਵਾਧੂ ਬੈਟਰੀਆਂ ਅਤੇ ਬਲਬ
(੬) ਅ'ਗ ਬਾਲਣ ਵਾਲੀ ਕਿਟ ਜਿਸ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਹਨ ਵਾਟਰਪਰੂਫ ਮਾਚਿਸਾਂ ਜਾਂ ਇਕ ਲਾਈਟਰ, ਫਾਇਰਸਟਾਰਟਰ ਜਾਂ ਮੋਮਬਤੀ
(੭) ਜੇਬ ਵਾਲਾ ਚਾਕੂ
(੮) ਐਮਰਜੈਂਸੀ ਸ਼ੈਲਟਰ ਜਿਵੇਂ ਕਿ ਸੰਤਰੀ ਰੰਗ ਦਾ ਤਿਰਪਾਲ ਜਾਂ ਇਕ ਵਡਾ ਸੰਤਰੀ ਕੂੜੇ ਵਾਲਾ ਬੈਗ (ਇੰਨਾਂ ਨੂੰ ਇਸ਼ਾਰੇ ਕਰਨ ਵਾਲੇ ਯੰਤਰਾਂ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ)
(੯) ਜੇ ਤੁਸੀਂ ਗੁੰਮ ਜਾਂਦੇ ਹੋ ਤਾਂ ਲ'ਭਣ ਵਾਲਿਆਂ ਨੂੰ ਇਸ਼ਾਰੇ ਕਰਨ ਵਾਲੇ ਯੰਤਰ ਜਿਵੇਂ ਕਿ ਇ'ਕ ਸੀਟੀ ਜਾਂ ਸ਼ੀਸ਼ਾ
(੧੦) ਸੂਰਜ ਤੋਂ ਬਚਾ ਲਈ ਚੀਜ਼ਾਂ ਜਿਵੇਂ ਕਿ ਐਨਕਾਂ, ਸਨਸਕ੍ਰੀਨ ਅਤੇ ਇਕ ਟੋਪੀ
ਵਾਧੂ ਸਮਾਨ ਜਿਹੜਾ ਤੁਸੀਂ ਲਿਆ ਸਕਦੇ ਹੋ:
- ਪੈਰਾਂ ਲਈ ਸਹੀ ਕਿਸਮ ਦੇ ਬੂਟ
- ਗੀਅਰ ਦੀ ਮਰੰਮਤ ਲਈ ਡਕਟ ਟੇਪ
- ਕੀੜੇ ਭਜਾਉਣ ਵਾਲਾ ਪਦਾਰਥ ਅਤੇ ਜਰੂਰਤ ਅਨੁਸਾਰ ਟਾਇਲਟ ਦਾ ਦੂਸਰਾ ਸਮਾਨ ਜਦੋਂ ਵੀ ਸੰਭਵ ਹੋਏ ਤਾਂ ੩ ਜਾਂ ਉਸ ਤੋਂ ਵ'ਧ ਦੇ ਸਮੂਹਾਂ ਵਿੱਚ ਸਫਰ ਕਰੋ। ਇਸ ਤਰ੍ਹਾਂ, ਜੇ ਕਿਸੇ ਨੂੰ ਸ'ਟ ਲਗ ਜਾਂਦੀ ਹੈ, ਤਾਂ ੧ ਵਿਅਕਤੀ ਰਹਿ ਸਕਦਾ ਹੈ ਜਦ ਕਿ ਦੂਸਰਾ ਮਦਦ ਸਹਾਇਤਾ ਲਿਆ ਸਕਦਾ ਹੈ।

ਕੀ ਉਜਾੜ ਵਿੱਚ ਪਾਣੀ ਪੀਣਾ ਸੁਰੱਖਿਅਤ ਹੈ?

ਤੁਹਾਨੂੰ ਉਜਾੜ ਵਿੱਚ ਪਾਣੀ ਦਾ ਉਪਚਾਰ ਕਰਨ ਤੋਂ ਬਿਨਾਂ ਉਸ ਨੂੰ ਪੀਣਾ ਨਹੀਂ ਚਾਹੀਦਾ। ਪਰਜੀਵੀਆਂ ਅਤੇ ਕੁਝ ਬੈਕਟੀਰੀਆ ਕਰਕੇ ਦਸਤ, ਪੇਟ ਵਿੱਚ ਕੜਵਲ, ਮਤਲੀ ਅਤੇ/ਜਾਂ ਉਲਟੀਆਂ, ਭਾਰ ਦਾ ਘਟਣਾ ਅਤੇ ਕਈ ਹਫਤਿਆਂ ਤਕ ਰਹਿਣ ਵਾਲੀ ਥਕਾਵਟ ਹੋ ਸਕਦੀ ਹੈ। ਮਨੁੱਖਾਂ ਦੇ ਨਾਲ ਨਾਲ ਕੁਝ ਘਰੇਲੂ ਅਤੇ ਜੰਗਲੀ ਜਾਨਵਰ ਵੀ ਇੰਨਾਂ ਪਰਜੀਵੀਆਂ ਅਤੇ ਬੈਕਟੀਰੀਆ ਦੇ ਵਾਹਕ ਹੋ ਸਕਦੇ ਹਨ। ਉਹ ਸਤਹ ਵਾਲੇ ਕਿਸੀ ਵੀ ਪਾਣੀ ਜਿਵੇਂ ਕਿ: ਝੀਲਾਂ, ਨਦੀਆਂ ਅਤੇ ਦਰਿਆਵਾਂ ਵਿਵਿੱਚ ਵੜ੍ਹ ਸਕਦੇ ਹਨ, ਅਤੇ ਮਨੁ'ਖਾਂ ਦੁਅਰਾ ਪੀਣ ਅਤੇ ਖਾਣਾ
ਬਣਾਉਣ ਦੋਵਾਂ ਲਈ ਵਰਤਿਆ ਜਾਣ ਵਾਲਾ ਅਤੇ ਮਨੋਰੰਜਨ ਲਈ ਵਰਤੇ ਜਾਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਸਕਦੇ ਹਨ। ਪਾਣੀ ਦੀ ਗੁਣਵਤਾ ਅਤੇ ਸੁਰੱਖਿਆ ਸਫਾਈ ਦੇ ਗੈਰ ਸਿਹਤਮ ੰਤ, ਪਿਛੜੀ ਹੋਏ ਤਰੀਕੇ ਵਰਤਣ ਵਾਲੇ ਲੋਕਾਂ ਦੁਆਰਾ ਵੀ ਪ੍ਰਭਾਵਿਤ ਹੋ ਸਕਦੀ ਹੈ। ਜੇ ਟਾਇਲਟ ਲਈ ਸਹੀ ਸੁਵਿਧਾਵਾਂ ਉਪਲਬਧ ਨਹੀਂ ਹਨ, ਤਾਂ ਮਨੁੱਖੀ ਗੰਦ ਨੂੰ ਨਦੀਆਂ ਅਤੇ ਪਾਣੀ ਦੇ ਦੂਸਰੇ ਸ੍ਰੋਤਾਂ ਤੋਂ ਦੂਰ ਦਬਾ ਦਿ'ਤਾ ਜਾਣਾ ਚਾਹੀਦਾ ਹੈ। ਉਜਾੜ ਜਾਂ ਪਿਛੜੇ ਇਲਾਕੇ ਵਿਵਿੱਚ ਹੋਣ ਸਮੇਂ, ਤੁਸੀਂ ਇਹ ਕਰਕੇ ਪਾਣੀ ਨੂੰ ਪੀਣ ਜਾਂ ਆਪਣੇ ਦੰਦਾਂ ਨੂੰ ਸਾਫ ਕਰਨ ਲਈ ਵਰਤ ਸਕਦੇ ਹੋ|

ਜੇ ਖੇਤਰ ਵਿੱਚ ਜੰਗਲੀ ਜਾਨਵਰ ਹਨ ਤਾਂ ਮੈਂ ਸੁਰੱਖਿਅਤ ਰਹਿਣ ਲਈ ਕੀ ਕਰ ਸਕਦਾ/ਦੀ ਹਾਂ?

ਸਾਨੂੰ ਇਸ ਗ'ਲ ਦਾ ਆਦਰ ਕਰਨਾ ਚਾਹੀਦਾ ਹੈ ਕਿ ਉਜਾੜ ਜੰਗਲੀ ਜਾਨਵਰਾਂ ਦਾ ਘਰ ਹੈ। ਮਹਿਮਾਨਾਂ ਦੀ ਤਰ੍ਹਾਂ ਸਾਨੂੰ ਉਨ੍ਹਾਂ ਦੇ ਕੁਦਰਤੀ ਘਰ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜੇ ਤੁਸੀਂ ਜਿਆਦਾ ਨਜ਼ਦੀਕ ਹੋ ਜਾਂਦੇ ਹੋ ਤਾਂ ਜਾਨਵਰ, ਖਾਸ ਕਰਕੇ ਰਿੱਛਾਂ ਅਤੇ ਬੱਚਿਆਂ ਦੇ ਨਾਲ ਮਾਦਾ ਮੂਜ਼ ਦੇ ਵਿਵਹਾਰ ਬਾਰੇ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਅਤੇ ਉਹ ਖਤਰਨਾਕ ਹੋ ਸਕਦੇ ਹਨ। ਤੁਸੀਂ ਜਿਸ ਖੇਤਰ ਵਿਵਿੱਚ ਸਫਰ ਕਰਨ ਵਾਲੇ ਹੋ, ਉਸ ਵਿਚਲੇ ਜਾਨਵਰਾਂ ਅਤੇ ਵਾਇਲਡਲਾਇਫ ਬਾਰੇ ਜਾਣੋ, ਅਤੇ ਉਨ੍ਹਾਂ ਦੇ ਘਰ ਵਿੱਚ ਜਾਣ ਤੋਂ ਪਹਿਲਾਂ ਰਿਪੋਰਟ ਕੀਤੀ ਗਈ ਵਾਇਲਡਲਾਇਫ ਬਾਰੇ ਜਾਂਚ ਕਰੋ। ਪਾਰਕ ਵਾਰਡਨ, ਵਾਇਲਡਲਾਇਫ ਅਫਸਰ, ਅਤੇ ਰਸਤੇ ਦੀ ਸ਼ੁਰੂਆਤ ਤੇ ਲਗੇ ਹੋਏ ਸਾਇਨ ਵੀ ਸਹਾਇਕ ਹੋ ਸਕਦੇ ਹਨ। ਸਚੇਤ ਰਹੋ ਅਤੇ ਵਾਇਲਡਲਾਇਫ ਅਤੇ ਜਾਨਵਰਾਂ ਸੰਬੰਧੀ ਗਤੀਵਿਧੀ ਦੇ ਸੰਕੇਤਾਂ ਵਲ ਧਿਆਨ ਦਿਓ। ਉਜਾੜ ਵਾਲੇ ਖੇਤਰਾਂ ਵਿੱਚ ਘੁੰਮਦੇ ਹੋਏ, ਕੋਈ ਵੀ ਜੰਗਲੀ ਜਾਨਵਰਾਂ ਨੂੰ ਕੁਝ ਖੁਆਉਣ ਦੀ ਜਾਂ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਨਾ ਕਰੋ। ਬੀਮਾਰ ਜਾਂ ਮਰੇ ਹੋਏ ਦਿੱਖਣ ਵਾਲੇ ਕਿਸੇ ਵੀ ਜਾਨਵਰ ਦੇ ਨਾਲ ਕਿਸੇ ਵੀ ਸੰਪਰਕ ਤੋਂ ਬਚਣ ਲਈ ਖਾਸ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ। ਹਮੇਸ਼ਾ ਯਾਦ ਰੱਖੋ ਕਿ ਜੰਗਲੀ ਜਾਨਵਰ ਬੀਮਾਰੀਆਂ ਦੀਆਂ ਕਈ ਸਾਰੀਆਂ ਕਿਸਮਾਂ ਦੇ ਵਾਹਕ ਹੋ ਸਕਦੇ ਹਨ।
ਜੇ ਤੁਹਾਨੂੰ ਜੰਗਲੀ ਜਾਨਵਰ ਨੇ ਵੱਢ ਲਿਆ ਹੈ ਜਾਂ ਝਰੀਟ ਮਾਰ ਦਿੱਤੀ ਹੈ ਤਾਂ ਕੋਈ ਵੀ ਜ਼ੱਖਮਾਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਆਪਣੇ ਸਿਹਤ ਸੰਭਾਲ ਪ੍ਰਦਾਤਾ ਦੇ ਨਾਲ ਗੱਲ ਕਰੋ। ਸੰਭਵ ਹੈ ਕਿ ਤੁਹਾਨੂੰ ਟੈਟਨਸ ਵੈਕਸੀਨ ਲਗਵਾਉਣ ਦੀ ਲੋੜ ਪਵੇ। ਹਲਕਾਅ (ਰੇਬੀਜ਼) ਬੀ ਸੀ ਵਿੱਚ ਚਮਗਿ'ਦੜਾਂ ਦੀ ਛੋਟੀ ਪ੍ਰਤੀਸ਼ਤ ਵਿੱਚ ਮੌਜੂਦ ਇੱਕ ਬਹੁਤ ਗੰਭੀਰ ਬੀਮਾਰੀ ਹੈ। ਕਿਸੇ ਵੀ ਜ਼ਿੰਦਾ ਜਾਂ ਮਰੇ ਹੋਏ ਚਮਗਿਦੜ ਨੂੰ ਹੱਥ ਨਾ ਲਾਓ, ਅਤੇ ਚਮਗਿ'ਦੜ ਦੇ ਨਾਲ ਕਿਸੇ ਵੀ ਸਰੀਰਕ ਸੰਪਰਕ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਦਸੋ। ਹਲਕਾਅ (ਰੇਬੀਜ਼), ਜੋ ਕਿ ਜਾਨਲੇਵਾ ਹੋ ਸਕਦਾ ਹੈ, ਨੂੰ ਰੋਕਣ ਲਈ ਇਲਾਜ ਜਿੰਨੀ ਜਲਦੀ ਸੰਭਵ ਹੋਏ ਸੁਰੂ ਹੋਣਾ ਜ਼ਰੂਰੀ ਹੈ।

ਮੈਂ ਪਿੱਸੂਆਂ, ਚਿੱਚੜਾਂ ਅਤੇ ਦੂਸਰੇ ਕੀੜਿਆਂ ਤੋਂ ਆਪਣਾ ਬਚਾ ਕਿਵੇਂ ਕਰ ਸਕਦਾ/ਦੀ ਹਾਂ?

ਪਿੱਸੂ ਅਤੇ ਚਿਵਿੱਚੜ ਉਹ ਛੋਟੇ ਕੀੜੇ ਹਨ ਜਿਹੜੇ ਤੁਹਾਨੂੰ ਵੱਢ ਸਕਦੇ ਹਨ ਜਾਂ ਤੁਹਾਡੀ ਚਮੜੀ ਵਿੱਚ ਥੋੜਾ ਜਿਹਾ ਵੜ੍ਹ ਸਕਦੇ ਹਨ ਅਤੇ ਗਿਰਨ ਤੋਂ ਪਹਿਲਾਂ ਖੂਨ ਚੂਸ ਸਕਦੇ ਹਨ।ਉਹ ਕਈ ਬੀਮਾਰੀਆਂ ਦੇ ਵਾਹਕ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਫੈਲਾ ਸਕਦੇ ਹਨ। ਜੇ ਤੁਹਾਨੂੰ ਪਿੱਸੂ ਜਾਂ ਚਿਵਿੱਚੜ ਦੁਆਰਾ ਵੱਢਿਆ ਗਿਆ ਹੈ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗ'ਲ ਕਰੋ।
ਜੇ ਤੁਹਾਨੂੰ ਆਪਣੀ ਚਮੜੀ ਦੇ ਨਾਲ ਇ'ਕ ਚਿਵਿੱਚੜ ਚਿਪਕਿਆ ਹੋਇਆ ਮਿਲਦਾ ਹੈ, ਤਾਂ ਉਸ ਨੂੰ ਹਟਾਉਣ ਦਾ ਸਭ ਤੋਂ ਚੰਗਾ ਢੰਗ ਉਸ ਨੂੰ ਟਵੀਜ਼ਰ ਦੇ ਨਾਲ ਪਕੜ ਕੇ ਹਟਾਉਣਾ ਹੈ। ਉਸ ਨੂੰ ਹੌਲੀ ਜਿਹੇ ਖਿੱਚੋ, ਸਿੱਧਾ ਉਪਰ ਅਤੇ ਬਾਹਰ। ਜੇ ਉਸ ਦੇ ਮੂੰਹ ਦੇ ਹਿੱਸੇ ਡੂੰਘੇ ਖੂੱਭੇ ਹੋਏ ਹਨ, ਤਾਂ ਸੰਭਵ ਹੈ ਕਿ ਇੱਕ ਸਿਹਤ ਸੰਭਾਲ ਪ੍ਰਦਾਤਾ ਨੂੰ ਚਿਵਿੱਚੜ ਨੂੰ ਹਟਾਉਣਾ ਪਏ। ਕੱਟਣ ਦੇ ਜ਼ਖਮ ਨੂੰ ਰੋਗਾਣੂ ਰਹਿਤ ਕੀਤੇ ਗਏ ਪਾਣੀ ਅਤੇ ਸਾਬਣ ਦੇ ਨਾਲ ਚੰਗੀ ਤਰ੍ਹਾਂ ਧੋਵੋ। ਚਿਵਿੱਚੜ ਨੂੰ ਆਪਣ ੇ ਹੱਥਾਂ ਦੇ ਨਾਲ ਛੂਓ। ਤੁਸੀਂ ਚਿੱਚੜ ਨੂੰ ਪਲਾਸਟਿਕ ਜਾਂ ਕੱਚ ਦੇ ਇੱਕ ਛੋਟੇ ਜਿਹੇ ਡ'ਬੇ ਵਿੱਚ (ਉਸ ਨੂੰ ਜ਼ਿੰਦਾ ਰੱਖਣ ਲਈ ਪਾਣੀ ਦੇ ਨਾਲ ਨਮ ਕੀਤੇ ਗਏ ਰੂੰ ਦੇ ਫੋਹੇ ਦੇ ਨਾਲ) ਸੁਰੱਖਿਅਤ ਰੱਖਣਾ ਚਾਹ ਸਕਦੇ ਹੋ, ਆਪਣੇ ਸਿਹਤ ਸੰਭਾਲ ਪ੍ਰਦਾਤਾ ਦੇ ਰਾਹੀਂ ਉਸ ਨੂੰ ਜਾਂਚ ਵਾਸਤੇ ਜੰਮਾਂ ਕਰਵਾਉਣ ਲਈ। ਇਹ ਬਾਅਦ ਵਿੱਚ ਇਲਾਜ ਬਾਰੇ ਫੈਸਲੇ ਵਿੱਚ ਸਹਾਇਤਾ ਕਰੇਗਾ ਜੇ ਤੁਹਾਨੂੰ ਬੁਖਾਰ ਹੋ ਜਾਂਦਾ ਹੈ ਜਾਂ ਕੱਟੇ ਗਏ ਸਥਾਨ ਦੇ ਆਸੇ ਪਾਸੇ ਦਾ ਖੇਤਰ ਵਿਗਾੜਗ੍ਰਸਤ ਹੋ ਜਾਂਦਾ ਹੈ। ਜੇ ਚਿਵਿੱਚੜ ਦੇ ਕੱਟਣ ਦੇ ਕੁਝ ਹਫਤਿਆਂ ਦੇ ਅੰਦਰ ਕੋਈ ਬੀਮਾਰੀ ਹੁੰਦੀ ਹੈ ਤਾਂ ਇ'ਕ ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲੋ।
ਦੂਸਰੇ ਕੀੜਿਆਂ ਦਾ ਕੱਟਣ ਵੀ ਚਿੰਤਾਵਾਂ ਦਾ ਕਾਰਨ ਹੋ ਸਕਦਾ ਹੈ। ਕਈ ਲੋਕਾਂ ਨੂੰ ਮੱਖੀਆਂ ਅਤੇ ਭੂੰਡਾਂ ਦੇ ਡੰਗਾਂ ਕਰਕੇ ਗੰਭੀਰ ਅਲਰਜਿਕ ਪ੍ਰਤੀਕਿਰਿਆਵਾਂ ਹੋ ਸਕਦੀਆਂ ਹਨ। ਜੇ ਤੁਹਾਨੂੰ ਮੱਖੀਆਂ ਅਤੇ ਭੂੰਡਾਂ ਦੇ ਡੰਗਾਂ ਤੋਂ ਅਲਰਜੀ ਹੈ ਤਾਂ ਤੁਹਾਨੂੰ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਨਿਰਦਿਸ਼ਟ ਕੀਤੀ ਗਈ ਉਚਿਤ ਦਵਾਈ ਆਪਣੇ ਨਾਲ ਰੱਖਣੀ ਚਾਹੀਦੀ ਹੈ।
ਮੱਛਰ ਵੈਸਟ ਨਾਇਲ ਵਾਇਰਸ ਜਾਂ ਉਨ੍ਹਾਂ ਵਾਇਰਸਾਂ ਦੇ ਵਾਹਕ ਹੋ ਸਕਦੇ ਹਨ ਜਿੰਨਾਂ ਕਰਕੇ ਦੂਸਰੀਆਂ ਬੀਮਾਰੀਆਂ ਹੋ ਸਕਦੀਆਂ ਹਨ। ਚਿਚੜਾਂ ਸਮੇਤ, ਕੀੜਿਆਂ ਦੁਆਰਾ ਕੱਟੇ ਜਾਣ ਤੋਂ ਬਚਣ ਲਈ ਸਾਰੀ ਢੱਕੀ ਨਾ ਹੋਈ ਚਮੜੀ ਤੇ ਡੀਟ ਵਾਲਾ ਕੀੜਿਆਂ ਨੂੰ ਭਜਾਉਣ ਵਾਲਾ ਪਦਾਰਥ ਵਰਤੋ। ਮੱਛਰਾਂ ਦੁਆਰਾ ਕੱਟੇ ਜਾਣ ਤੋਂ ਬਚਣ ਲਈ, ਖੂ'ਲੀਆਂ ਢੁ'ਲੀਆਂ, ਹਲਕੇ ਰੰਗਾਂ ਦੀਆਂ, ਲੰਮੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਅਤੇ ਪੈਟਾਂ ਪਾਓ ਖਾਸ ਕਰਕੇ ਸੂਰਜ ਨਿਕਲਣ ਤੋਂ ਪਹਿਲਾਂ ਜਾਂ ਸੂਰਜ ਢਲਣ ਤੋਂ ਬਾਅਦ ਜਦੋਂ ਮੱਛਰ ਸਭ ਤੋਂ ਜਿਆਦਾ ਸਕ੍ਰਇਏ ਹੁੰਦੇ ਹਨ।

ਸਰੋਤ : ਸਿਹਤ ਵਿਭਾਗ© 2006–2019 C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate