ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਇੰਨਫਲੂਐਨਜ਼ਾ: ਮਿਥਾਂ ਅਤੇ ਤੱਥ

ਇੰਨਫਲੂਐਨਜ਼ਾ ਵਾਇਰਸ ਕੁਝ ਸਿਹਤ ਸੰਬੰਧੀ ਚਿਰਕਾਲੀ ਅਵਸਥਾਵਾਂ ਵਾਲੇ ਲੋਕਾਂ ਵਿੱਚ ਗੰਭੀਰ ਬੀਮਾਰੀ ਅਤੇ ਮੌਤ ਤੱਕ ਦਾ ਕਾਰਨ ਹੋ ਸਕਦਾ ਹੈ।

ਇੰਨਫਲੂਐਨਜ਼ਾ (ਫਲੂ) ਵੈਕਸੀਨਾਂ

ਲੋਕਾਂ ਨੂੰ ਸਿਹਤਮੰਦ ਰਹਿਣ, ਬੀਮਾਰੀ ਨੂੰ  ਰੋਕਣ,ਅਤੇ ਇਥੋਂ ਤੱਕ ਕਿ ਜਾਨਾਂ ਬਚਾਉਣ ਵਿੱਚ ਸਹਾਇਤਾ ਕਰਨ ਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹਨ। ਇੰਨਫਲੂਐਨਜ਼ਾ ਵਾਇਰਸ ਕੁਝ ਸਿਹਤ ਸੰਬੰਧੀ ਚਿਰਕਾਲੀ ਅਵਸਥਾਵਾਂ ਵਾਲੇ ਲੋਕਾਂ ਵਿੱਚ ਗੰਭੀਰ ਬੀਮਾਰੀ ਅਤੇ ਮੌਤ ਤੱਕ ਦਾ ਕਾਰਨ ਹੋ ਸਕਦਾ ਹੈ।

ਬੀ ਸੀ ਵਿੱਚ ਉਪਲਬਧ ਇੰਨਫਲੂਐਨਜ਼ਾ ਵੈਕਸੀਨਾਂ ਜਾਂ ਤਾਂ ਇੰਨਐਕਟੀਵੇਟਿਡ ਜਾਂ ਲਾਇਵ ਅਟੈਨੁਏਟਿਡ ਵੈਕਸੀਨਾਂ ਹਨ। ਇੰਨਐਕਟੀਵੇਟਡ ਇੰਨਫਲੂਐਨਜ਼ਾ ਵੈਕਸੀਨ, ਜਾਂ ਫਲੂ ਦਾ ਟੀਕਾ ਮਾਰੇ ਗਏ ਇੰਨਫਲੂਐਨਜ਼ਾ ਵਾਇਰਸਾਂ ਦੀ ਬਣਿਆ ਹੋਇਆ ਹੁੰਦਾ ਹੈ ਅਤੇ ਟੀਕੇ ਦਿੱਤਾ ਜਾਂਦਾ ਹੈ। ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਵੈਕਸੀਨ ਕਮਜ਼ੋਰ ਕੀਤੇ ਗਏ ਇੰਨਫਲੂਐਨਜ਼ਾ ਵਾਇਰਸਾਂ ਤੋਂ ਬਣੀ ਹੁੰਦੀ ਹੈ ਅਤੇ ਨੱਕ ਵਿੱਚ ਛਿੜਕੇ ਜਾਣ ਵਾਲੇ ਸਪ੍ਰੇ ਦੀ ਤਰ੍ਹਾਂ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕ ਫਲੂ ਸ਼ਬਦ ਦੀ ਵਰਤੋਂ ਵਾਇਰਸ ਕਾਰਨ ਹੋਣ ਵਾਲੀ ਕਿਸੇ ਵੀ ਬੀਮਾਰੀ, ਜਿਵੇਂ ਕਿ ਪੇਟ ਦਾ ਫਲੂ ਜਾਂ ਆਮ ਜ਼ੁਕਾਮ, ਬਾਰੇ ਗੱਲ ਕਰਨ ਲਈ ਕਰਦੇ ਹਨ। ਪਰ, ਇੰਨਫਲੂਐਨਜ਼ਾ ਵਾਇਰਸ ਦਾ ਨਤੀਜਾ ਅਜਿਹੀ ਬੀਮਾਰੀ ਹੁੰਦਾ ਹੈ ਜਿਹੜੀ ਆਮਤੌਰ ਤੇ ਇੰਨਾਂ ਵਾਇਰਸਾਂ ਨਾਲੋਂ ਜਿਆਦਾ ਗੰਭੀਰ ਹੁੰਦੀ ਹੈ। ਇੰਨਫਲੂਐਨਜ਼ਾ ਅਤੇ ਇੰਨਫਲੂਐਨਜ਼ਾ ਇੰਮਿਊਨਾਈਜ਼ੇਸ਼ਨ ਬਾਰੇ ਮਿਥਾਂ ਅਤੇ ਤੱਥ ਮਿਥ: ਇੰਨਫਲੂਐਨਜ਼ਾ ਇਕ ਗੰਭੀਰ ਬੀਮਾਰੀ ਨਹੀਂ ਹੈ।

ਤੱਥ: ਉਨ੍ਹਾਂ ਸਾਲਾਂ ਜਿੰਨਾਂ ਵਿੱਚ ਇੰਨਫਲੂਐਨਜ਼ਾ ਬੀ ਸੀ ਵਿੱਚ ਜਿਆਦਾ ਫੈਲਦਾ ਹੈ, ਸੈਂਕੜੇ ਲੋਕ ਇੰਨਫਲੂਐਨਜ਼ਾ ਜਾਂ ਇਸ ਦੀਆਂ ਜਟਿਲਤਾਵਾਂ, ਜਿਵੇਂ ਕਿ ਨਿਮੋਨੀਆ,ਕਰਕੇ ਮਰ ਸਕਦੇ ਹਨ।ਇੰਨਫਲੂਐਨਜ਼ਾ ਦਾ ਨਤੀਜਾ ੬੫ ਸਾਲਾਂ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਜ਼ਿਆਦਾ ਜੋਖਮ ਵਾਲੇ ਦੂਸਰੇ ਸਮੂਹਾਂ ਵਿੱਚ ਗੰਭੀਰ ਬੀਮਾਰੀ ਹੋ ਸਕਦਾ ਹੈ।

ਮਿਥ: ਮੈਨੂੰ ਕਦੇ ਵੀ ਇੰਨਫਲੂਐਨਜ਼ਾ ਨਹੀਂ ਹੋਇਆ ਹੈ, ਇਸ ਕਰਕੇ ਮੈਨੂੰ ਇੰਨਫਲੂਐਨਜ਼ਾ ਵੈਕਸੀਨ ਲੈਣ ਦੀ ਲੋੜ ਨਹੀਂ ਹੈ।

ਤੱਥ: ਇੰਨਫਲੂਐਨਜ਼ਾ ਵਾਇਰਸ ਅਕਸਰ ਬਦਲਦੇ ਜਾਂ ਉਨ੍ਹਾਂ ਦਾ ਸਰੂਪ ਬਦਲਦਾ ਹੈ। ਜਿਆਦਾਤਰ ਲੋਕ ਉਨ੍ਹਾਂ ਦੇ ਜੀਵਨਾਂ ਵਿੱਚ ਕਈ ਵਾਰੀ ਇੰਨਫਲੂਐਨਜ਼ਾ ਕਰਕੇ ਬੀਮਾਰ ਹੋ ਸਕਦੇ ਹਨ। ਇੰਨਫਲੂਐਨਜ਼ਾ ਵੈਕਸੀਨ ਇੰਨਫਲੂਐਨਜ਼ਾ ਵਾਇਰਸ ਵਿਰੁੱਧ ਸਭ ਤੋਂ ਚੰਗੀ ਸੁਰੱਖਿਆ ਹੈ।

ਮਿਥ: ਮੈਨੂੰ ਇੰਨਫਲੂਐਨਜ਼ਾ ਵੈਕਸੀਨਾਂ ਕਰਕੇ ਇੰਨਫਲੂਐਨਜ਼ਾ ਹੋ ਸਕਦਾ ਹੈ।

ਤੱਥ: ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ, ਜਾਂ ਫਲੂ ਦੇ ਟੀਕੇ ਕਰਕੇ ਤੁਹਾਨੂੰ ਇੰਨਫਲੂਐਨਜ਼ਾ ਨਹੀਂ ਹੋ ਸਕਦਾ।

ਵੈਕਸੀਨ ਵਿੱਚ ਮਾਰੇ ਗਏ ਇੰਨਫਲੂਐਨਜ਼ਾ ਵਾਇਰਸ ਹੁੰਦੇ ਹਨ ਜਿੰਨਾਂ ਕਰਕੇ ਵਿਗਾੜ ਨਹੀਂ ਹੋ ਸਕਦਾ।

ਨਕ ਵਿੱਚ ਛਿੜਕੇ ਜਾਣ ਵਾਲੇ ਸਪ੍ਰੇ ਦੀ ਤਰ੍ਹਾਂ ਦਿੱਤੀ ਜਾਣ ਵਾਲੀ ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਵੈਕਸੀਨ ਵਿੱਚ ਕਮਜ਼ੋਰ ਕੀਤੇ ਗਏ ਇੰਨਫਲੂਐਨਜ਼ਾ ਵਾਇਰਸ ਹੁੰਦੇ ਹਨ।ਜ਼ਿੰਦਾ (ਲਾਇਵ) ਵਾਇਰਸਾਂ ਪ੍ਰਤੀ ਆਮ ਪ੍ਰਤੀਕਿਰਿਆਵਾਂ ਵਿਵਿੱਚ ਹਲਕੇ ਲੱਛਣ ਸ਼ਾਮਲ ਹੁੰਦੇ ਹਨ, ਜਿਵੇਂ ਕਿ ਨੱਕ ਵਗਣਾ, ਨੱਕ ਬੰਦ ਹੋਣਾ,ਖੰਘ, ਗਲੇ ਵਿੱਚ ਦਰਦ ਅਤੇ ਬੁਖਾਰ।

ਇਹ ਲੱਛਣ ਇੰਨਫਲੂਐਨਜ਼ਾ ਵਿਗਾੜ ਦੇ ਲੱਛਣਾਂ ਤੋਂ ਘੱਟ ਗੰਭੀਰ ਹੁੰਦੇ ਹਨ ਅਤੇ ਸਮੇਂ ਦੀ ਛੋਟੀ ਮਿਆਦ ਲਈ ਰਹਿੰਦੇ ਹਨ। ਸਾਵਧਾਨੀ ਵਜੋਂ, ਕਮਜ਼ੋਰ ਸਰੀਰਕ ਸੁਰੱਖਿਆ ਪ੍ਰਣਾਲੀ ਵਾਲੇ ਲੋਕਾਂ ਨੂੰ ਜ਼ਿੰਦਾ (ਲਾਇਵ) ਵੈਕਸੀਨ ਨਹੀਂ ਲੈਣੀ ਚਾਹੀਦੀ।

ਮਿਥ: ਇੰਨਫਲੂਐਨਜ਼ਾ ਵੈਕਸੀਨਾਂ ਦਾ ਨਤੀਜਾ ਗੰਭੀਰ ਪ੍ਰਤੀਕਿਰਿਆਵਾਂ ਜਾਂ ਬੁਰੇ ਪ੍ਰਭਾਵ ਹੋ ਸਕਦਾ ਹੈ।

ਤੱਥ: ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨਾਂ ਸੁਰੱਖਿਅਤ ਹਨ। ਫਲੂ ਦਾ ਟੀਕਾ ਲਗਵਾਉਣ ਵਾਲੇ ਜਿਆਦਾਤਰ ਲੋਕਾਂ ਨੂੰ ਟੀਕਾ ਲਗਾਏ ਜਾਣ ਦੀ ਥਾਂ ਤੇ ਕੇਵਲ ਲਾਲੀ, ਜਲਨ ਜਾਂ ਸੋਜ ਹੀ ਹੁੰਦੀ ਹੈ। ਕੁਝ ਲੋਕਾਂ, ਖਾਸ ਕਰਕੇ ਪਹਿਲੀ ਬਾਰੀਫਲੂ ਦਾ ਟੀਕਾ ਲਗਵਾਉਣ ਵਾਲਿਆਂ ਨੂੰ ਸਿਰਦਰਦ,ਮਾਸਪੇਸ਼ੀਆਂ ਵਿੱਚ ਦਰਦ ਜਾਂ ਥਕੇਵਾਂ ਹੋ ਸਕਦਾ ਹੈ। ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਵੈਕਸੀਨ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਉਤੇ ਵਰਨਣ ਕੀਤੇ ਅਨੁਸਾਰ ਇੰਨਫਲੂਐਨਜ਼ਾ ਦੇ ਹਲਕੇ ਲੱਛਣ ਹੋ ਸਕਦੇ ਹਨ।

ਜੀ ਬੀ ਐਸ (ਘਭਸ਼) ਇੱਕ ਵਿਰਲੀ ਅਵਸਥਾ ਹੈ ਜਿਸ ਦਾ ਨਤੀਜਾ ਕਮਜ਼ੋਰੀ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਦਾ ਲਕਵਾ ਹੋ ਸਕਦਾ ਹੈ। ਇਹ ਸਭ ਤੋਂ ਆਮ ਵਿਗਾੜ ਤੋਂ ਬਾਅਦ ਵਾਪਰਦੀ ਹੈ, ਪਰ ਵਿਰਲੇ ਕੇਸਾਂ ਵਿੱਚ ਕਈ ਵੈਕਸੀਨਾਂ ਤੋਂ ਬਾਅਦ ਵੀ ਵਾਪਰ ਸਕਦੀ ਹੈ।ਜੀ ਬੀ ਐਸ (ਘਭਸ਼) ਨੂੰ ਪ੍ਰਾਪਤ ਕਰਨ ਵਾਲਿਆਂ ਵਿਵਿੱਚ ਹਰ ਮਿਲੀਅਨ ਵਿੱਚੋਂ ੧ ਵਿੱਚ ਇੰਨਫਲੂਐਨਜ਼ਾ ਵੈਕਸੀਨ ਨਾਲ ਜੋੜਿਆ ਜਾ ਸਕਦਾ ਹੈ।

ਮਿਥ: ਹਰ ਸਾਲ ਇੰਨ ਫਲੂਐਨਜ਼ਾ ਵੈਕਸੀਨ ਲਗਵਾਉਣਾ ਮੇਰੇ ਸਰੀਰ ਦੀ ਸੁਰੱਖਿਆ ਕਰਨ ਵਾਲੀ ਪ੍ਰਣਾਲੀ ਨੂੰ ਕਮਜ਼ੋਰ ਬਣਾ ਦਿੰਦਾ ਹੈ।

ਤੱਥ: ਕਿਉਂਕਿ ਇੰਨਫਲੂਐਨਜ਼ਾ ਵਾਇਰਸਾਂ ਦੀਆਂ ਕਿਸਮਾਂ ਜਿਆਦਾਤਰ ਸਾਲਾਂ ਵਿੱਚ ਬਦਲ ਜਾਂਦੀਆਂ ਹਨ, ਤੁਹਾਨੂੰ ਨਵੀਆਂ ਕਿਸਮਾਂ ਵਿਰੁੱਧ ਸੁਰਖਿਆ ਲਈ ਹਰ ਸਾਲ ਟੀਕਾ ਲਗਵਾਉਣ ਦੀ ਲੋੜ ਹੈ। ਹਰ ਸਾਲ ਵੈਕਸੀਨ ਲੈਣ ਵਾਲੇ ਲੋਕ ਦੀ ਰੱਖਿਆ ਟੀਕਾ ਨਾ ਲਗਵਾਏ ਬਿਨਾਂ ਰਹਿਣ ਵਾਲੇ ਲੋਕਾਂ ਨਾਲੋਂ ਬਿਹਤਰ ਹੁੰਦੀ ਹੈ।

ਮਿਥ: ਮੈਨੂੰ ਇੰਨਫਲੂਐਨਜ਼ਾ ਵੈਕਸੀਨ ਨਹੀਂ ਲੈਣੀ ਚਾਹੀਦੀ ਕਿੳਂਕਿ ਮੈਨੂੰ ਅਲਰਜੀਆਂ ਹਨ।

ਤੱਥ: ਅਲਰਜੀਆਂ ਵਾਲੇ ਜਿਆਦਾਤਰ ਲੋਕ ਬਿਨਾਂ ਕੋਈ ਸਮੱਸਿਆਵਾਂ ਦੇ ਇੰਨਫਲੂਐਨਜ਼ਾ ਵੈਕਸੀਨ ਪ੍ਰਾਪਤ ਕਰ ਸਕਦੇ ਹਨ। ਪਰ, ਜੇ ਤੁਹਾਨੂੰ ਇੰਨਫਲੂਐਨਜ਼ਾ ਵੈਕਸੀਨ ਦੀ ਪੂਰਵ ਖੁਰਾਕ ਜਾਂ ਵੈਕਸੀਨ ਦੇ ਕਿਸੇ ਅੰਸ਼ ਪ੍ਰਤੀ ਜਾਨ ਨੂੰ ਖਤਰੇ ਵਿਵਿੱਚ ਪਾਉਣ ਵਾਲੀ ਪ੍ਰਤੀਕਿਰਿਆ ਹੋਈ ਹੈ,ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ।

ਸੰਭਵ ਹੈ ਕਿ ਬੀਮਾਰੀ ਤੋਂ ਬਚਾਅ ਲਈ ਟੀਕਾ ਲਗਾਏ ਜਾਣ ਤੋਂ ਪਹਿਲਾਂ ਅਲਰਜੀਆਂ ਲਈ ਤੁਹਾਡੀ ਜਾਂਚ ਕਰਨ ਦੀ ਲੋੜ ਹੋਵੇ। ਅੰਡਿਆਂ ਪ੍ਰਤੀ ਅਲਰਜੀ ਵਾਲੇ ਲੋਕਾਂ ਵਾਸਤੇ ਬੀਮਾਰੀ ਤੋਂ ਬਚਾਉਣ ਲਈ ਇੰਨ ਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਦਾ ਟੀਕਾ ਦੇਣਾ ਸੁਰੱਖਿਅਤ ਹੈ।

ਇਹ ਗਿਆਤ ਨਹੀਂ ਹੈ ਜੇਕਰ ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਵੈਕਸੀਨ ਅੰਡਿਆਂ ਪ੍ਰਤੀ ਅਲਰਜੀਆਂ ਵਾਲੇ ਲੋਕਾਂ ਲਈ ਸੁਰੱਖਿਅਤ ਹੈ।

ਮਿਥ: ਇੰਨਫਲੂਐਨਜ਼ਾ ਵੈਕਸੀਨਾਂ ਜ਼ੁਕਾਮਾਂ ਜਾਂ ਪੇਟ ਦੀਆਂ ਬੀਮਾਰੀਆਂ ਦੇ ਕਾਰਨ ਬਣਨ ਵਾਲੇ ਵਾਇਰਸਾਂ ਜਾਂ ਬੈਕਟੀਰੀਆ ਵਿਰੁੱਧ ਰੱਖਿਆ ਕਰਦੀਆਂ ਹਨ।

ਤੱਥ: ਇੰਨਫਲੂਐਨਜ਼ਾ ਵੈਕਸੀਨਾਂ ਜ਼ੁਕਾਮਾਂ ਜਾਂ ਪੇਟ ਦੀਆਂ ਬੀਮਾਰੀਆਂ, ਜਿੰਨਾਂ ਨੂੰ ਅਕਸਰ ਪੇਟ ਦਾ ਫਲੂ ਕਿਹਾ ਜਾਂਦਾ ਹੈ, ਦੇ ਕਾਰਨ ਬਣਨ ਵਾਲੇ ਵਾਇਰਸਾਂ ਜਾਂ ਬੈਕਟੀਰੀਆ ਵਿਰੁੱਧ ਰੱਖਿਆ ਨਹੀਂ ਕਰਦੀਆਂ ਹਨ। ਇੰਨਫਲੂਐਨਜ਼ਾ ਵਾਇਰਸ ਬਹੁਤ ਫਰਕ ਹੈ ਅਤੇ ਆਮਤੌਰ ਤੇ ਆਮ ਜ਼ੁਕਾਮ ਜਾਂ ਪੇਟ ਦੇ ਫਲੂ ਨਾਲੋਂ ਜਿਆਦਾ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇੰਨਫਲੂਐਨਜ਼ਾ ਵੈਕਸੀਨਾਂ ਕੇਵਲ ਇੰਨਫਲੂਐਨਜ਼ਾ ਦਾ ਕਾਰਨ ਬਣਨ ਵਾਲੇ ਵਾਇਰਸਾਂ ਦੇ ਵਿਰੁੱਧ ਹੀ ਰੱਖਿਆ ਕਰਦੀਆਂ ਹਨ।

ਮਿਥ: ਵੈਕਸੀਨਾਂ ਕੰਮ ਨਹੀਂ ਕਰਦੀਆਂ ਕਿਉਂਕਿ ਮੈਨੂੰ ਹਲੇ ਵੀ ਇੰਨਫਲੂਐਨਜ਼ਾ ਜਾਂ ਫਲੂ ਹੋ ਜਾਂਦਾ ਹੈ।

ਤੱਥ: ਸਾਰੇ ਸਾਲ ਵਿੱਚ ਬਹੁਤ ਸਾਰੇ ਵੱਖ ਵੱਖ ਕਿਸਮ ਦੇ ਵਾਇਰਸ ਹੁੰਦੇ ਹਨ ਜੋ ਕਿ ਫਲੂ ਵਰਗੇ ਲੱਛਣਾਂ ਦਾ ਕਾਰਨ ਬਣ ਸਕਦੇ ਹਨ, ਪਰ ਇਹ ਅਸਲ ਵਿੱਚ ਇੰਨਫਲੂਐਨਜ਼ਾ ਵਾਇਰਸ ਨਹੀਂ ਹੁੰਦੇ। ਇੰਨਫਲੂਐਨਜ਼ਾ ਵੈਕਸੀਨਾਂ ਇੰਨਫਲੂਐਨਜ਼ਾ ਵਾਇਰਸਾਂ ਦੀਆਂ।

ਉਨ੍ਹਾਂ ਕਿਸਮਾਂ:

ਵਿਰੁੱਧ ਰੱਖਿਆ ਕਰਦੇ ਹਨ ਜਿੰਨਾਂ ਦੀ ਸਿਹਤ ਮਾਹਰ ਸੋਚਦੇ ਹਨ ਕਿ ਫਲੂ ਦੇ ਮੌਸਮ ਦੇ ਦੌਰਾਨ ਇੰਨਫਲੂਐਨਜ਼ਾ ਦਾ ਕਾਰਨ ਬਣਨ ਦੀ ਸੰਭਾਵਨਾ ਹੈ। ਵੈਕਸੀਨਾਂ ਉਨ੍ਹਾਂ ਵਾਇਰਸਾਂ ਦੇ ਵਿਰੁੱਧ ਰ'ਖਿਆ ਨਹੀਂ ਕਰਦੇ ਜੋ ਕਿ ਮਿਲਦੀਆਂ ਜੁਲਦੀਆਂ ਬੀਮਾਰੀਆਂ ,ਜਿਵੇਂ ਕਿ ਰੈਸਪੀਰੇਟਰੀ ਸਿੰਨਸੀਸ਼ਲ ਵਾਇਰਸ ਜਿਸ ਨੂੰ ਆਰ ਐਸ ਵੀ (ਸ਼ੜ) ਜਾਂ ਪੈਰਾ ਇੰਨਫਲੂਐਨਜ਼ਾ ਵੀ ਕਿਹਾ ਜਾਂਦਾ ਹੈ,ਦਾ ਕਾਰਨ ਹਨ। ਕਿਉਂਕਿ ਇੰਨਫਲੂਐਨਜ਼ਾ ਵਾਇਰਸ ਦੀਆਂ ਕਿਸਮਾਂ ਜਿਆਦਾਤਰ ਸਾਲ ਵਿੱਚ ਬਦਲ ਜਾਂਦੀਆਂ ਹਨ,ਤੁਹਾਨੂੰ ਨਵੀਆਂ ਕਿਸਮਾਂ ਵਿਰੁੱਧ ਰੱਖਿਆ ਪ੍ਰਾਪਤ ਕਰਨ ਲਈ ਹਰ ਸਾਲ ਟੀਕਾ ਲਗਵਾਉਣ ਦੀ ਲੋੜ ਹੈ। ਸੰਭਵ ਹੈ ਕਿ ਵਡੇਰੀ ਉਮਰ ਅਤੇ ਸਿਹਤ ਸੰਬੰਧੀ ਕੁਝ ਅਵਸਥਾਵਾਂ ਵਾਲੇ ਲੋਕਾਂ ਵਿੱਚ ਵੈਕਸੀਨ ਇੰਨਫਲੂਐਨਜ਼ਾ ਨੂੰ ਪੂਰੀ ਤਰ੍ਹਾਂ ਨਾ ਰੋਕਣ ਪਰ ਉਹ ਇੰਨਫਲੂਐਨਜ਼ਾ ਦੇ ਲੱਛਣਾਂ, ਜਟਿਲਤਾਵਾਂ ਅਤੇ ਉਸ ਕਰਕੇ ਮੌਤ ਦੇ ਜੋਖਮ ਨੂੰ ਘਟਾ ਸਕਦੀਆਂ ਹਨ।

ਮਿਥ: ਮੈਂ ਗਰਭਵਤੀ ਹਾਂ ਅਤੇ ਮੈਨੂੰ ਇੰਨਫਲੂਐਨਜ਼ਾ ਵੈਕਸੀਨ ਨਹੀਂ ਲੈਣੀ ਚਾਹੀਦੀ|

ਤੱਥ: ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ, ਜਾਂ ਫਲੂ ਦੇ ਟੀਕੇ ਨੂੰ ਗਰਭ ਅਵਸਥਾ ਦੇ ਕਿਸੇ ਵੀ ਪੜਾਅ ਤੇ ਸੁਰੱਖਿਅਤ ਮੰਨਿਆ ਜਾਂਦਾ ਹੈ।

ਗਰਭ ਅਵਸਥਾ ਦੇ ਦੂਸਰੇ ਹਿਸੇ ਵਿੱਚ ਔਰਤਾਂ,ਖਾਸ ਕਰਕੇ ਉਹ ਜਿਹੜੀਆਂ ਤੀਸਰੀ ਤਿਮਾਹੀ ਵਿੱਚ ਹਨ, ਨੂੰ ਇੰਨਫਲੂਐਨਜ਼ਾ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਦਾ ਜਿਆਦਾ ਜੋਖਮ ਹੁੰਦਾ ਹੈ। ਇਸਦੇ ਨਾਲ ਹੀ, ਗਰਭ ਅਵਸਥਾ ਦੇ ਕਿਸੇ ਵੀ ਪੜਾਅ ਤੇ ਔਰਤਾਂ ਜਿੰਨਾਂ ਨੂੰ ਚਿਰਕਾਲੀ ਮੈਡੀਕਲ ਅਵਸਥਾਵਾਂ ਹਨ ਨੂੰ ਵੀ ਇੰਨਫਲੂਐਨਜ਼ਾ ਸੰਬੰਧੀ ਗੰਭੀਰ ਜਟਿਲਤਾਵਾਂ ਦਾ ਜਿਆਦਾ ਖਤਰਾ ਹੈ ਅਤੇ ਉਨ੍ਹਾਂ ਨੂੰ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਇਹ ਗਿਆਤ ਨਹੀਂ ਹੈ ਜੇਕਰ ਲਾਇਵ ਅਟੈਨੁਏਟਿਡ ਇੰਨਫਲੂਐਨਜ਼ਾ ਵੈਕਸੀਨ ਗਰਭ ਅਵਸਥਾ ਦੇ ਦੌਰਾਨ ਸੁਰੱਖਿਅਤ ਹੈ।ਗਰਭਵਤੀ ਔਰਤਾਂ, ਜਾਂ ਉਹ ਔਰਤਾਂ ਜੋ ਗਰਭਵਤੀ ਹੋਣ ਦਾ ਵਿਚਾਰ ਕਰ ਰਹੀਆਂ ਹਨ, ਇੰਨਐਕਟੀਵੇਟਿਡ ਇੰਨਫਲੂਐਨਜ਼ਾ ਵੈਕਸੀਨ ਜਾਂ ਫਲੂ ਦਾ ਟੀਕਾ ਲਗਵਾਉਣਾ ਚਾਹੀਦਾ ਹੈ ਜਿਸ ਮਾਰੇ ਗਏ ਇੰਨਫਲੂਐਨਜ਼ਾ ਵਾਇਰਸ ਹੁੰਦੇ ਹਨ ਜਿਹੜੇ ਵਿਗਾੜ ਦਾ ਕਾਰਨ ਨਹੀਂ ਬਣ ਸਕਦੇ।

ਮਿਥ: ਮੈਂ ਇੱਕ ਦੁੱਧ ਪਿਲਾਉਣ ਵਾਲੀ ਮਾਂ ਹਾਂ ਅਤੇ ਮੈਨੂੰ ਇੰਨਫਲੂਐਨਜ਼ਾ ਵੈਕਸੀਨ ਨਹੀਂ ਲੈਣੀ ਚਾਹੀਦੀ।

ਤੱਥ: ਮਾਤਾਵਾਂ ਦੇ ਇੰਨਫਲੂਐਨਜ਼ਾ ਵੈਕਸੀਨ ਪ੍ਰਾਪਤ ਕਰਨ ਤੋਂ ਬਾਅਦ ਬੱਚਿਆਂ ਦਾ ਮਾਤਾਵਾਂ ਦਾ ਦੁੱਧ ਪੀਣਾ ਸੁ੍ਰੱਖਿਅਤ ਹੈ।

ਸਰੋਤ : ਏ ਬੂਕਸ ਓਨ੍ਲਿਨੇ

3.13740458015
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top