ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹੈਪੇਟਾਈਟਸ

ਵਿਸ਼ਾ ਹੈਪੇਟਾਈਟਸ ਸੰਬੰਧਿਤ ਮੁੱਦਿਆੰ ਦਾ ਵੇਰਵਾ ਦਿੰਦਾ ਹੈ।

ਜਾਣ-ਪਛਾਣ

ਹੈਪੇਟਾਈਟਸ (ਜਿਗਰ ਵਿਚ ਸੋਜਨ)  ਸ਼ਬਦ ਦਾ ਪ੍ਰਯੋਗ ਜਿਗਰ ਦੀ ਸੋਜਸ ਦੇ ਵਰਣਨ ਲਈ ਵਰਤਿਆ ਜਾਂਦਾ ਹੈ। ਇਹ ਬਿਮਾਰੀ ਵਾਇਰਲ ਦੇ ਸੰਕ੍ਰਮਣ ਜਾਂ ਜਿਗਰ ਦੇ ਸ਼ਰਾਬ ਵਰਗੇ ਹਾਨਿਕਾਰਕ ਪਦਾਰਥਾਂ ਦੇ ਸੰਪਰਕ ਵਿਚ ਆਉਣ ਕਾਰਣ ਹੁੰਦੀ ਹੈ। ਇਸ ਦੇ ਲੱਛਣ

ਸੀਮਿਤ ਜਾਂ ਨਾ ਦੇ ਬਰਾਬਰ ਪ੍ਰਗਟ ਹੋ ਸਕਦੇ ਹਨ। ਪਰ ਅਧਿਕਤਰ ਇਸ ਵਿਚ ਪੀਲੀਆ, ਐਨੋਰੇੱਕਸੀਆ (ਭੁੱਖ ਘੱਟ ਲਗਣਾ) ਅਤੇ ਹੋਰਨਾਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਹੈਪੇਟਾਈਟਸ ਦੋ ਪ੍ਰਕਾਰ ਦਾ ਹੁੰਦਾ ਹੈ- ਗੰਭੀਰ ਅਤੇ ਭਿਆਨਕ।

ਗੰਭੀਰ ਹੈਪੇਟਾਈਟਸ ਲਗਭਗ ਛੇ ਮਹੀਨਿਆਂ ਲਈ ਰਹਿੰਦਾ ਹੈ।

ਕ੍ਰੋਨਿਕ ਹੈਪੇਟਾਈਟਸ ਲੰਮੇ ਸਮੇਂ ਤੱਕ ਰਹਿੰਦਾ ਹੈ।

ਇਹ ਰੋਗ ਵਾਇਰਸ ਦਾ ਸਮੂਹ ਹੈ। ਜਿਵੇਂ ਕਿ ਹੈਪੇਟਾਈਟਸ ਵਾਇਰਸ ਬਿਮਾਰੀ ਨੂੰ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਪਰ ਇਹ ਕੁਝ ਜ਼ਹਿਰੀਲੇ ਪਦਾਰਥਾਂ (ਵਿਸ਼ੇਸ ਰੂਪ ਵਿਚ ਸ਼ਰਾਬ ਦੀ ਖ਼ਾਸ ਕਿਸਮ, ਖ਼ਾਸ ਦਵਾਈਆਂ, ਉਦਯੋਗਿਕ ਜੈਵਿਕ ਅਤੇ ਪੇੜ-ਪੌਦੇ) ਅਤੇ ਹੋਰ ਪ੍ਰਕਾਰ ਦੇ ਸੰਕ੍ਰਮਣ ਅਤੇ ਆਟੋਇਮਿਊਨ ਕਰਕੇ ਵੀ ਹੋ ਸਕਦਾ ਹੈ।

ਹੈਪੇਟਾਈਟਸ ਦੀਆਂ  ਕਿਸਮਾਂ : ਹੈਪੇਟਾਈਟਸ ਦੇ ਮੁੱਖ ਹੇਠ ਲਿਖਿਤ ਪ੍ਰਕਾਰ ਹਨ:

ਹੈਪੇਟਾਈਟਸ (ਏ) : ਇਹ ਬਿਮਾਰੀ ਹੈਪੇਟਾਈਟਸ (ਏ) ਦੇ ਕਾਰਣ ਹੁੰਦੀ ਹੈ ਜੋ ਕਿ ਹੈਪੇਟਾਈਟਸ ਵਾਇਰਲ ਦਾ ਸਾਧਾਰਣ ਰੂਪ ਹੈ। ਇਹ ਰੋਗ ਉਨ੍ਹਾਂ ਖੇਤਰਾਂ  ਵਿਚ ਪਾਇਆ ਜਾਂਦਾ ਹੈ, ਜਿੱਥੇ ਗੰਦਗੀ ਅਤੇ ਸੀਵਰੇਜ ਦਾ ਪ੍ਰਬੰਧ ਠੀਕ ਨਹੀਂ ਹੁੰਦਾ ਹੈ। ਇਹ ਬਿਮਾਰੀ ਮੂੰਹ ਜਾਂ ਗੰਦਗੀ ਦੇ ਮਾਧਿਅਮ ਦੁਆਰਾ ਫ਼ੈਲਦੀ ਹੈ। ਆਮ ਤੌਰ ’ਤੇ  ਇਹ ਘੱਟ ਮਿਆਦ ਵਾਲਾ (ਤੀਬਰ) ਸੰਕ੍ਰਮਣ ਹੈ। ਇਸ ਦੇ ਲੱਛਣ ਤਿੰਨ ਮਹੀਨਿਆਂ ਦੇ ਅੰਦਰ ਹੀ ਖ਼ਤਮ ਹੋ ਜਾਂਦੇ ਹਨ। ਹੈਪੇਟਾਈਟਸ (ਏ) ਵਿਚ ਦਵਾਈਆਂ ਦੇ ਪ੍ਰਯੋਗ ਤੋਂ ਇਲਾਵਾ ਕੋਈ ਵਿਸ਼ੇਸ਼ ਇਲਾਜ ਨਹੀਂ ਹੈ। ਇਸ ਦੇ ਲੱਛਣ ਦੂਰ ਕਰਨ ਵਿਚ ਦਰਦ ਨਿਵਾਰਕ ਦਵਾਈਆਂ ਜਿਵੇਂ ਕਿ ਇਬੁਪ੍ਰੋਫ਼ੇਨ ਮਦਦ ਕਰਦੀ ਹੈ।

ਹੈਪੇਟਾਈਟਸ (ਬੀ) :ਇਹ ਬਿਮਾਰੀ ਹੈਪੇਟਾਈਟਸ (ਬੀ) ਵਾਇਰਸ ਕਾਰਣ ਹੁੰਦੀ ਹੈ।  ਇਹ ਖ਼ੂਨ ਅਤੇ ਸਰੀਰ ਵਿਚੋਂ ਨਿਕਲਣ ਵਾਲੇ ਤਰਲ ਪਦਾਰਥ ਜਿਵੇਂ ਕਿ ਸੀਮਨ ਅਤੇ ਯੋਨੀ ਦੇ ਤਰਲ ਪਦਾਰਥਾਂ ਵਿਚ ਪਾਇਆ ਜਾਂਦਾ ਹੈ। ਇਸ ਲਈ ਆਮ ਤੌਰ ’ਤੇ ਇਹ ਅਸੁਰੱਖਿਤ ਸੈਕਸ ਅਤੇ ਪਹਿਲਾਂ ਤੋਂ ਪ੍ਰਯੋਗ ਕੀਤੀਆਂ ਗਾਈਆਂ ਸੂਈਆਂ ਦੇ ਦੁਬਾਰਾ ਪ੍ਰਯੋਗ ਨਾਲ ਫ਼ੈਲਦਾ ਹੈ। ਆਮ ਤੌਰ ’ਤੇ ਡਰੱਗਸ ਲੈਣ ਵਾਲਿਆਂ ਵਿਚ  ਹੈਪੇਟਾਈਟਸ (ਬੀ) ਪਾਇਆ ਜਾਂਦਾ ਹੈ। ਇਹ ਭਾਰਤ ਸਮੇਤ ਸੰਸਾਰ ਦੇ ਵਿਭਿੰਨ ਹਿੱਸਿਆਂ ਜਿਵੇਂ ਕਿ ਚੀਨ, ਮੱਧ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਉਪ-ਸਹਾਰਾ ਦੇ ਅਫ਼ਰੀਕੀ ਦੇਸ਼ਾਂ ਵਿਚ ਖ਼ਾਸ ਤੌਰ ’ਤੇ ਪਾਇਆ ਜਾਂਦਾ ਹੈ। ਹੈਪੇਟਾਈਟਸ (ਬੀ) ਤੋਂ ਸੰਕ੍ਰਮਿਤ ਅਧਿੱਕਤਰ ਲੋਕਾਂ ਨੂੰ ਵਾਇਰਲ ਤੋਂ ਲੜਨ ਅਤੇ ਸੰਕ੍ਰਮਣ ਤੋਂ ਪੂਰੀ ਤਰ੍ਹਾਂ ਠੀਕ ਹੋਣ ਵਿਚ ਦੋ ਮਹੀਨੇ ਲੱਗ ਜਾਂਦੇ ਹਨ। ਇਸ ਸੰਕ੍ਰਮਣ ਦੇ ਨਾਲ ਜੀਣਾ ਮੁਸ਼ਕਿਲ ਹੋ ਸਕਦਾ ਹੈ। ਪਰ ਆਮ ਤੌਰ ’ਤੇ ਇਹ ਕਿਸੇ ਸਥਾਈ ਨੁਕਸਾਨ ਦਾ ਕਾਰਣ ਨਹੀਂ ਬਣਦਾ ਹੈ। ਹਾਲਾਂਕਿ, ਲੋਕਾਂ ਦੇ ਇੱਕ ਘੱਟ-ਗਿਣਤੀ ਸਮੁਦਾਇ ਵਿਚ ਲੰਮੇ ਸਮੇਂ ਤੱਕ ਸੰਕ੍ਰਮਣ ਦਾ ਵਿਕਾਸ ਹੁੰਦਾ ਹੈ ਜਿਸ ਨੂੰ ਕ੍ਰੋਨਿਕ ਹੈਪੇਟਾਈਟਸ (ਬੀ) ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਹੈਪੇਟਾਈਟਸ (ਬੀ) ਵਾਸਤੇ ਟੀਕਾ ਉਪਲੱਬਧ ਹੈ, ਜੋ ਉਚ ਜ਼ੋਖਮ ਵਾਲੇ ਸਮੂਹ ਦੇ ਲੋਕਾਂ ਜਿਵੇਂ ਕਿ ਨਸ਼ਾਂ ਕਰਨ ਵਾਲਿਆਂ ਲਈ ਅਨੁਸ਼ਾਸਿਤ ਕੀਤਾ ਜਾਂਦਾ ਹੈ।

ਹੈਪੇਟਾਈਟਸ (ਸੀ):ਇਹ ਬਿਮਾਰੀ ਹੈਪੇਟਾਈਟਸ (ਸੀ) ਵਾਇਰਸ ਕਰਕੇ ਹੁੰਦੀ ਹੈ। ਜ਼ਿਆਦਾਤਰ ਇਹ ਵਾਇਰਸ ਸੰਕ੍ਰਮਿਤ ਵਿਅਕਤੀ ਦੇ ਖ਼ੂਨ, ਲਾਰ, ਸੀਮਨ ਅਤੇ ਯੋਨੀ ’ਚੋਂ ਨਿਕਲਣ ਵਾਲੇ ਤਰਲ ਪਦਾਰਥਾਂ ਵਿਚ ਪਾਇਆ ਜਾਂਦਾ ਹੈ। ਇਹ ਵਾਇਰਸ ਵਿਸ਼ੇਸ਼ ਰੂਪ ’ਚ ਖ਼ੂਨ ਵਿਚ ਕੇਂਦ੍ਰਿਤ ਹੁੰਦਾ ਹੈ। ਇਸ ਲਈ ਆਮ ਤੌਰ ’ਤੇ ਇਹ ਵਾਇਰਸ ਖ਼ੂਨ ਤੋਂ ਖ਼ੂਨ ਦੇ ਸੰਪਰਕ ਦੇ, ਮਾਧਿਅਮ ਰਾਹੀਂ ਫ਼ੈਲਦਾ ਹੈ। ਕਦੇ-ਕਦੇ ਹੈਪੇਟਾਈਟਸ (ਸੀ) ਦੇ ਲੱਛਣ ਸਪਸ਼ਟ ਦਿਖਾਈ ਨਹੀਂ ਦਿੰਦੇ ਜਾਂ ਇਸ ਦੇ ਲੱਛਣਾਂ ਨੂੰ ਗਲਤੀ ਨਾਲ ਫ਼ਲੂ ਸਮਝ ਲਿਆ ਜਾਂਦਾ ਹੈ, ਇਸਲਈ ਕਈ ਲੋਕ ਇਹ ਸਮਝ ਨਹੀਂ ਪਾਂਦੇ ਕਿ ਉਹ ਹੈਪੇਟਾਈਟਸ (ਸੀ) ਦੇ ਵਾਇਰਸ ਤੋਂ ਸੰਕ੍ਰਮਿਤ ਹਨ। ਬਹੁਤ ਸਾਰੇ ਲੋਕ ਸੰਕ੍ਰਮਣ ਤੋਂ ਲੜਕੇ ਵਾਇਰਸ ਮੁਕਤ ਹੋ ਜਾਂਦੇ ਹਨ। ਬਚਿਆ ਹੋਇਆ ਵਾਇਰਸ ਕਈ ਸਾਲ ਸਰੀਰ ਵਿਚ ਪਿਆ ਰਹਿੰਦਾ ਹੈ। ਇਸ ਨੂੰ ਕ੍ਰੋਨਿਕ ਹੈਪੇਟਾਈਟਸ (ਸੀ) ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਕ੍ਰੋਨਿਕ ਹੈਪੇਟਾਈਟਸ (ਸੀ) ਦਾ ਇਲਾਜ ਏਨਟੀਵਾਇਰਲ ਦਵਾਈਆਂ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਹਾਲਾਂਕਿ ਇਨ੍ਹਾਂ ਦਵਾਈਆਂ ਦਾ ਸਿਹਤ ਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ। ਵਰਤਮਾਨ ਸਮੇਂ ਵਿਚ ਹੈਪੇਟਾਈਟਸ (ਸੀ) ਲਈ ਕੋਈ ਟੀਕਾ ਉਪੱਲਬਧ ਨਹੀਂ ਹੈ।

ਸ਼ਰਾਬ ਹੈਪੇਟਾਈਟਸ :ਕਈ ਸਾਲਾਂ ਤੱਕ ਸ਼ਰਾਬ ਦਾ ਸੇਵਨ ਕਰਨ ਨਾਲ ਲੀਵਰ ਨੂੰ ਨੁਕਸਾਨ ਪਹੁੰਚਦਾ ਹੈ, ਜੋ ਕਿ ਹੈਪੇਟਾਈਟਸ ਦੀ ਅਗਵਾਈ ਕਰਦਾ ਹੈ। ਇਸ ਤਰ੍ਹਾਂ ਦੇ ਹੈਪੇਟਾਈਟਸ ਨੂੰ ਸ਼ਰਾਬ ਹੈਪੇਟਾਈਟਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਅਨੁਮਾਨ ਹੈ ਕਿ ਜ਼ਿਆਦਾ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਵਿਚ ਕੁਝ ਹਦ ਤੱਕ ਸ਼ਰਾਬ ਹੈਪੇਟਾਈਟਸ ਹੁੰਦਾ ਹੈ। ਆਮ ਤੌਰ ’ਤੇ  ਇਸ ਸਥਿਤੀ ’ਤੇ ਇਸ ਦਾ ਕੋਈ ਸਪਸ਼ਟ ਲੱਛਣ ਦਿਖਾਈ ਨਹੀਂ ਦਿੰਦਾ ਅਤੇ ਇਸ ਦਾ ਪਤਾ ਖ਼ੂਨ ਟੈਸਟ ਦੁਆਰਾ ਹੀ ਹੁੰਦਾ ਹੈ। ਅਗਰ ਸ਼ਰਾਬ ਹੈਪੇਟਾਈਟਸ ਤੋਂ ਪੀੜਿਤ ਵਿਅਕਤੀ ਲਗਾਤਾਰ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਇਹ ਸਥਿਤੀ ਅਸਲ ਵਿਚ ਉਸ ਲਈ ਖ਼ਤਰਨਾਕ ਹੈ, ਕਿਉਂਕਿ ਇਸ ਨਾਲ ਸਿਰੋਸਿਸ ਦੇ ਵਿਕਸਿਤ ਅਤੇ ਲੀਵਰ ਦੇ ਫੇਲ੍ਹ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਹੈਪੇਟਾਈਟਸ ਦੀਆਂ ਦੁਰਲੱਭ ਕਿਸਮਾਂ ਹੈਪੇਟਾਈਟਸ (ਡੀ) : ਇਹ ਹੈਪੇਟਾਈਟਸ (ਡੀ) ਵਾਇਰਸ ਕਾਰਣ ਹੁੰਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਪਹਿਲਾਂ ਤੋਂ ਹੈਪੇਟਾਈਟਸ (ਬੀ) ਨਾਲ ਸੰਕ੍ਰਮਿਤ ਹੁੰਦੇ ਹਨ (ਤੁਹਾਡੇ ਸਰੀਰ ਨੂੰ ਜੀਵਿਤ ਰਹਿਣ ਲਈ ਹੈਪੇਟਾਈਟਸ (ਬੀ) ਦੀ ਲੋੜ ਹੁੰਦੀ ਹੈ)।

ਹੈਪੇਟਾਈਟਸ (ਈ): ਹੈਪੇਟਾਈਟਸ (ਈ), ਹੈਪੇਟਾਈਟਸ ਈ ਵਾਇਰਸ ਕਰਕੇ ਹੁੰਦਾ ਹੈ। ਇਹ ਬਿਮਾਰੀ ਬਹੁਤ ਘੱਟ ਪਾਈ ਜਾਂਦੀ ਹੈ। ਆਮ ਤੌਰ ’ਤੇ ਇਹ ਬਿਮਾਰੀ ਵਿਚ ਹੱਲਕਾ ਅਤੇ ਘੱਟ ਮਿਆਦਾ ਵਾਲਾ ਸੰਕ੍ਰਮਣ ਹੁੰਦਾ ਹੈ। ਇਹ ਮੂੰਹ ਜਾਂ ਗੰਦਗੀ ਦੇ ਮਾਧਿਅਮ ਰਾਹੀਂ ਫ਼ੈਲਦਾ ਹੈ। ਇਸ ਦਾ ਪ੍ਰਸਾਰਣ ਵਿਅਕਤੀ-ਤੋਂ-ਵਿਅਕਤੀ ਰਾਹੀਂ ਬਹੁਤ ਘੱਟ ਹੁੰਦਾ ਹੈ।

ਆਟੋਇਮਿਊਨ ਹੈਪੇਟਾਈਟਸ: ਆਟੋਇਮਿਊਨ ਹੈਪੇਟਾਈਟਸ ਰੋਗ ਦਾ ਬਹੁਤ ਹੀ ਸਧਾਰਨ ਕਾਰਨ ਕ੍ਰੋਨਿਕ ਹੈਪੇਟਾਈਟਸ (ਪੁਰਾਣਾ ਜਾਂ ਲੰਬੀ-ਅਵਧੀ) ਹੈ। ਖ਼ੂਨ ਚਿੱਟੇ ਸੈੱਲ ਦਾ ਲੀਵਰ ’ਤੇ ਹਮਲੇ ਕਾਰਣ ਲੀਵਰ ਵਿਚ ਗੰਭੀਰ (ਕ੍ਰੋਨਿਕ) ਸੋਜ਼ਸਸ ਅਤੇ ਨੁਕਸਾਨ ਹੁੰਦਾ ਹੈ। ਇਸ ਨਾਲ ਬਹੁਤ ਹੀ ਗੰਭੀਰ ਸਮੱਸਿਆਵਾਂ ਦੀ ਅਗਵਾਈ ਹੁੰਦੀ ਹੈ, ਜਿਵੇਂ ਕਿ ਜਿਗਰ ਦਾ ਅਸਫ਼ਲ ਹੋਣਾ। ਇਸ ਪ੍ਰੀਕਿਰਿਆ ਦਾ ਕਾਰਣ ਅਗਿਆਤ ਹੈ। ਇਸ ਦੇ ਲੱਛਣਾਂ ਵਿਚ ਥਕਾਵਟ, ਪੇਟ ਦਰਦ, ਜੋੜਾਂ ਵਿਚ ਦਰਦ, ਪੀਲੀਆ (ਚਮੜੀ ਦਾ ਰੰਗ ਪੀਲਾ ਅਤੇ ਅੱਖਾਂ ਦਾ ਰੰਗ ਸਫ਼ੇਦ ਹੋਣਾ) ਅਤੇ ਸਿਰੋਸਿਸ  ਸ਼ਾਮਿਲ ਹੈ। ਆਟੋਇਮਿਊਨ ਹੈਪੇਟਾਈਟਸ ਜਿਗਰ ਦੇ ਇਲਾਜ ਵਿਚ ਸ਼ਾਮਿਲ ਦਵਾਈਆਂ, ਪ੍ਰਤੀਰੱਖਿਆ ਪ੍ਰਣਾਲੀ ਨੂੰ ਦਬਾਕੇ ਸੋਜਸ ਘੱਟ ਕਰਦੀਆਂ ਹਨ। ਕਈ ਹਫ਼ਤਿਆਂ ਤੱਕ ਸਟੇਰਾਇਲਡ ਦਵਾਈਆਂ (ਪ੍ਰੇਡਨਿਸੋਲੋਨ) ਦਾ ਉਪਯੋਗ ਕਰਨ ਨਾਲ ਹੌਲੇ- ਹੌਲੇ ਸੂਜਨ ਘੱਟ ਹੁੰਦੀ ਹੈ ਅਤੇ ਇਸ ਦਾ ਪ੍ਰਯੋਗ ਲੱਛਣ ਨੂੰ ਕੰਟਰੋਲ ਕਰਨ ਲਈ ਵਰਤਿਆ ਜਾ ਸਕਦਾ ਹੈ।

ਲੱਛਣ

ਹੈਪੇਟਾਈਟਸ ਦੇ ਸ਼ੁਰੂਆਤੀ ਲੱਛਣ ਸੰਕ੍ਰਮਣ ਕਰਕੇ ਫ਼ਲੂ ਦੇ ਸਮਾਨ ਹਨ, ਜਿਸ ਵਿਚ ਸ਼ਾਮਿਲ ਹੈ:

 • ਮਾਸਪੇਸ਼ੀਆਂ ਅਤੇ ਜੋੜਾ ਦਾ ਦਰਦ
 • ਉੱਚ ਤਾਪਮਾਨ (ਬੁਖ਼ਾਰ) 38˚C (100.4F) ਜਾਂ ਉਸ ਤੋਂ ਜ਼ਿਆਦਾ
 • ਠੀਕ ਮਹਿਸੂਸ ਨਾ ਹੋਣਾ
 • ਸਿਰਦਰਦ
 • ਕਦੇ-ਕਦੇ ਅੱਖਾਂ ਅਤੇ ਚਮੜੀ ਦਾ ਪੀਲਾਪਨ (ਪੀਲੀਆ) ਕ੍ਰੋਨਿਕ ਹੈਪੇਟਾਈਟਸ (ਪੁਰਾਣਾ ਜਾਂ ਲੰਬੀ-ਅਵਧੀ) ਜਿਗਰ ਦੀ ਬਿਮਾਰੀ ਦੇ ਲੱਛਣ ਸ਼ਾਮਿਲ ਹਨ।
  • ਹਰ ਸਮੇਂ ਥਕਾਵਟ ਮਹਿਸੂਸ ਕਰਨਾ।
  • ਡਿਪ੍ਰੇਸ਼ਨ (ਉਦਾਸੀ)
  • ਪੀਲੀਆ
  • ਆਮ ਤੌਰ ’ਤੇ ਬੀਮਾਰ ਵਰਗਾ ਮਹਿਸੂਸ ਕਰਨਾ।

ਕਾਰਣ

ਹੈਪੇਟਾਈਟਸ ਜਾਂ ਜਿਗਰ ਵਿਚ ਸੰਕ੍ਰਮਣ ਵਾਇਰਸ ਦੇ ਕਾਰਨ ਹੁੰਦਾ ਹੈ ਜਿਵੇਂ ਕਿ:

 • ਹੈੱਪਨਾਵਵਿਰੀਡੇ : ਹੈਪੇਟਾਈਟਸ (ਬੀ)
 • ਹੈਪਵਿਰੀਡੇ : ਹੈਪੇਟਾਈਟਸ (ਈ)
 • ਪਿਕੋਰਨਾ ਵਾਇਰਸ : ਈਕੋ ਵਾਇਰਸ

ਹੈਪੇਟਾਈਟਸ (ਏ):  ਹੈਪੇਟਾਈਟਸ ਬੈਕਟੀਰੀਆ ਐਨਾਪਲਾਜਮਾ, ਨੋਕਾਰ੍ਡਿਆ ਅਤੇ ਹੋਰਨਾਂ ਦੇ ਕਾਰਨ ਹੁੰਦਾ ਹੈ।

 • ਹੋਰ ਕਾਰਕ ਜਿਵੇਂ ਕਿ ਸ਼ਰਾਬ
 • ਆਟੋਇਮਿਊਨ ਹੈਪੇਟਾਈਟਸ : ਸਿਸਟਮੇਟਿਕ ਲੂਪਸ
 • ਦਵਾਈਆਂ:  ਪੈਰਾਸੀਟਾਮੋਲ, ਅਮੋਕਿਸਲਿਨ, ਏਨਟੀਟੁਬਕ੍ਯੋਲੋਸਿਸ (ਤਪੇਦਿਕ ਵਿਰੋਧੀ), ਮਾਇਨੋਸਾਇਕਿਲਨ ਅਤੇ ਹੋਰ।
 • ਇਸਕੇਮਿਕ ਹੈਪੇਟਾਈਟਸ ਜਾਂ ਸੰਚਾਰ ਦੀ ਥੁੜ
 • ਪਾਚਕ ਰੋਗ : ਵਿਲਸਨ ਦਾ ਰੋਗ
 • ਗਰਭਵਸਥਾ

ਨਿਦਾਨ

ਹੈਪੇਟਾਈਟਸ ਦਾ ਨਿਦਾਨ ਲੀਵਰ (ਜਿਗਰ) ਬਾਇਓਕੈਮੀਕਲ ਦੇ ਨਿਰਧਾਰਨ ਨਾਲ ਹੁੰਦਾ ਹੈ:

 • ਸ਼ੁਰੂਆਤੀ ਪ੍ਰਯੋਗਸ਼ਾਲਾ ਪੜਤਾਲ ਵਿਚ ਬਿਲੀਰੂਬਿਨ, ਏ.ਐਲ.ਟੀ, ਏ.ਐਸ.ਟੀ, ਖਾਰਾ ਫਾਸਫੇਟ (ਏਲਕਲਾਈਨ ਫਾਸਫੇਟ), ਪ੍ਰੋਥੋਮਿਨਬਿੰਨ ਦਾ ਵਧਿਆ ਹੋਇਆ ਸਮਾਂ, ਸੰਪੂਰਣ ਪ੍ਰੋਟੀਨ, ਐਲਬਿਊਮਿਨ, ਗਲੋਬੂਲਿਨ, ਪੂਰਨ ਖ਼ੂਨ ਦੀ ਗਿਣਤੀ ਅਤੇ ਜਮਾਉ ਸਿੱਖਿਆ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।
 • ਹੈਪੇਟਾਈਟਸ (ਸੀ) ਦਾ ਨਿਦਾਨ ਏਲਿਆ ਦੁਆਰਾ ਪਤਾ ਲਗਾਏ ਗਏ ਐਚ.ਸੀ.ਵੀ-ਵਿਰੋਧੀ ਘਟਕ ’ਤੇ ਨਿਰਭਰ ਕਰਦਾ ਹੈ।
 • ਜਿਗਰ ਬਾਇਓਪਸੀ ਟੈਸਟ ਜਿਗਰ ਨੂੰ ਨੁਕਸਾਨ ਪਹੁੰਚਾਉਣ ਦੀ ਹੱਦ ਪਤਾ ਕਰਨ ਲਈ ਵੀ ਕੀਤਾ ਜਾਂਦਾ ਹੈ।
 • ਕਿਸੇ ਵੀ ਸਵਾਲ ਲਈ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰੋ।

ਰੇਕਥਾਮ

 • ਬੈੱਡ ਰੈਸਟ ਅਤੇ ਸ਼ਰਾਬ ਤੋਂ ਦੂਰ ਰਹਿਣਾ। ਇਸ ਦੇ ਲੱਛਣਾਂ ਨੂੰ ਦਵਾਈ ਦੇ ਪ੍ਰਯੋਗ ਕਰਨ ਨਾਲ ਰਾਹਤ ਮਦਦ ਮਿਲਦੀ ਹੈ। ਹੈਪੇਟਾਈਟਸ (ਏ) ਅਤੇ (ਈ) ਤੋਂ ਪੀੜਿਤ ਮਰੀਜ ਕੁਝ ਹੀ ਹਫ਼ਤਿਆਂ ਬਾਅਦ ਠੀਕ ਹੋ ਜਾਂਦੇ ਹਨ।
 • ਹੈਪੇਟਾਈਟਸ (ਬੀ) ਦਾ ਇਲਾਜ ਲੈਮੀਵੁਡੀਨ, ਡੀਫੋਵਿਰ ਡੀਪਿਬਾਕਸਿਲ ਵਰਗੀਆਂ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ।
 • ਹੈਪੇਟਾਈਟਸ (ਸੀ) ਦੇ ਇਲਾਜ ਵਿਚ ਮਿਸ਼ਰਤ ਰੂਪ ਵਿਚ ਪੇਗੀਇੰਟਰਫੇਰੋਨ ਅਤੇ ਰਿਬਾਵਾਯ੍ਰੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ।
 • ਹੈਪੇਟਾਈਟਸ (ਬੀ) (ਸੀ) ਜਾਂ (ਡੀ) ਵਿਚ ਲੀਵਰ ਟ੍ਰਾਂਸਪਲਾਂਟੇਸ਼ਨ ਤੋਂ ਕੋਈ ਫਾਇਦਾ ਨਹੀਂ ਹੁੰਦਾ ਹੈ। ਉਸ ਨੂੰ ਬਦਲਣ ਨਾਲ ਜਿਗਰ ਕੰਮ ਕਰਨਾ ਬੰਦ ਕਰ ਦਿੰਦਾ ਹੈ।
 • ਇਹ ਸਿਰਫ ਸੰਕੇਤਕ ਜਾਣਕਾਰੀ ਹੈ।  ਹੋਰ ਸਵਾਲਾਂ ਲਈ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰੋ।

ਇਲਾਜ

ਟੀਕਾਕਰਣ

ਹੈਪਾਟਾਈਟਸ (ਏ) :ਬੱਚਿਆਂ ਦੇ ਟੀਕਾਕਰਣ ਲਈ (1 ਤੋਂ 18 ਸਾਲ ਦੀ ਉਮਰ) ਵੈਕਸੀਨ ਦੀਆਂ ਦੋ-ਤਿੰਨ ਖ਼ੁਰਾਕਾਂ ਹੁੰਦੀਆਂ ਹਨ। ਬਾਲਗ ਲਈ ਟੀਕਾਕਰਣ ਦੀ ਸ਼ੁਰੂਆਤੀ ਖ਼ੁਰਾਕ ਤੋਂ ਬਾਅਦ 6 ਤੋਂ 12 ਮਹੀਨਿਆਂ ਦੀ ਬੂਸਟਰ ਖ਼ੁਰਾਕ ਜਰੂਰੀ ਹੈ। ਇਹ ਟੀਕਾ 15 ਤੋਂ 20 ਸਾਲਾਂ ਜਾਂ ਉਸ ਤੋਂ ਵੱਧ ਸਮੇਂ ਤੱਕ ਪ੍ਰਭਾਵੀ ਮੰਨਿਆ ਜਾਂਦਾ ਹੈ।

ਹੈਪਾਟਾਈਟਸ (ਬੀ) : ਹੈਪਾਟਾਈਟਸ (ਬੀ) ਦੇ ਖਿਲਾਫ਼ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ 15 ਸਾਲ ਜਾਂ ਉਸ ਤੋਂ ਵੱਧ ਸਮੇਂ ਲਈ ਸੁਰੱਖਿਆ ਮੁਹੱਈਆ ਕਰਾਉਂਦੇ ਹਨ। ਵਰਤਮਾਨ ਵਿਚ, ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਇਹ ਸਿਫਾਰਿਸ਼ ਕੀਤੀ ਹੈ ਕਿ ਨਵਜੰਮੇ ਅਤੇ 18 ਸਾਲ ਤੱਕ ਦੀ ਉਮਰ ਦੇ ਬਾਲਗਾਂ ਨੂੰ ਸੰਕ੍ਰਮਣ ਦੇ ਖ਼ਤਰੇ ਤੋਂ ਸੁਰੱਖਿਅਤ ਕਰਨ ਲਈ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਤਿੰਨ ਟੀਕੇ 6 ਤੋਂ 12 ਮਹੀਨਿਆਂ ਦੀ ਮਿਆਦ ਤੱਕ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦੀ ਲੋੜ ਹੈ।

ਆਮ ਤੌਰ ਤੇ:

 • ਬਾਥਰੂਮ ਜਾਉਣ ਤੋਂ ਬਾਅਦ ਅਤੇ ਖਾਨਾ ਖਾਨ ਤੋਂ ਪਹਿਲਾਂ ਆਪਣੇ ਹੱਥ ਜਰੂਰ ਥੋਵੋ।
 • ਪ੍ਰਸਾਰਣ ਦੇ ਖ਼ਤਰੇ ਨੂੰ ਘੱਟ ਕਰਣ ਲਈ, ਲੈਟੇਕਸ ਕੰਡੋਮ ਦੀ ਵਰਤੋ ਕਰੋ।
 • ਪਹਿਲਾਂ ਤੋਂ ਪ੍ਰਯੋਗ ਕੀਤੀਆਂ ਗਈਆਂ ਸੂਈਆਂ ਦਾ ਪ੍ਰਯੋਗ  ਨਾ ਕਰੋ।
 • ਸੰਕ੍ਰਮਿਤ ਵਿਅਕਤੀ ਦਾ ਟੁੱਥਬ੍ਰਸ਼, ਉਸਤਰਾ ਅਤੇ ਨਹੁੰ ਕੱਟਣ ਵਾਲੀ ਕਤਰਨੀ ਵਰਗੀਆਂ ਨਿਜ਼ੀ ਚੀਜਾਂ ਦਾ ਪ੍ਰਯੋਗ ਨਾ ਕਰੋ।

ਸ੍ਰੋਤ: ਭਾਰਤ ਸਰਕਾਰ ਰਾਟ੍ਰੀਯ ਸ੍ਵਾਸਸ੍ਥਿਯ ਪੋਰ੍ਟਲ

3.40837696335
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top