ਰੇਬੀਜ਼ ਇੱਕ ਗੰਭੀਰ ਅਤੇ ਜਾਨ ਲੇਵਾ ਬਿਮਾਰੀ ਹੈ ਜੋ ਰੇਬੀਜ਼ ਦੇ ਕਈ ਵਾਇਰਸਜ਼ ਵਿਚੋਂ ਕਿਸੇ ਇੱਕ ਨਾਲ ਹੋ ਸਕਦੀ ਹੈ। ਇਹ ਵਾਇਰਸ ਜਾਨਵਰ ਦੇ ਦਿਮਾਗ਼ ਅਤੇ ਨਾੜੀ ਪ੍ਰਬੰਧ ਨੂੰ ਇਨਫ਼ੈਕਸ਼ਨ ਕਰਦਾ ਹੈ ਅਤੇ ਮਨੁੱਖਾਂ ਲਈ ਇਹ ਜਾਨ ਲੇਵਾ ਹੈ, ਜੇ ਕਰ ਰੇਬੀਜ਼ ਵਾਇਰਸ ਨਾਲ ਸੰਪਰਕ ਤੋਂ ਇੱਕ ਦਮ ਬਾਅਦ ਬਿਮਾਰੀ ਨੂੰ ਇਮਿਊਨਾਈਜ਼ੇਸ਼ਨ ਨਾਲ ਨਾ ਰੋਕਿਆ ਜਾਵੇ। ਇਸ ਵਾਇਰਸ ਨਾਲ ਕਿਸੇ ਵੀ ਜਾਨਵਰ ਨੂੰ ਇਨਫ਼ੈਕਸ਼ਨ ਹੋ ਸਕਦੀ ਹੈ। ਬੀ.ਸੀ. ਵਿਚ ਸਿਰਫ਼ ਚਮਗਿੱਦੜਾਂ ਵਿਚ ਹੀ ਰੇਬੀਜ਼ ਵਾਇਰਸ ਹੁੰਦਾ ਹੈ ਅਤੇ ਬਾਕੀ ਜਾਨਵਰਾਂ ਨੂੰ ਬਹੁਤ ਘੱਟ ਇਨਫ਼ੈਕਸ਼ਨ ਹੁੰਦੀ ਹੈ। ਕੈਨੇਡਾ ਦੇ ਹੋਰ ਹਿੱਸਿਆਂ ਅਤੇ ਉੱਤਰੀ ਅਮਰੀਕਾ ਦੇ ਦੂਜੇ ਹਿੱਸਿਆਂ ਵਿਚ ਰਕੂਨ, ਸਕੰਕ, ਲੂੰਬੜ ਅਤੇ ਕਿਓਟੀਆਂ ਵਿਚ ਵੀ ਇਹ ਵਾਇਰਸ ਹੋ ਸਕਦਾ ਹੈ। ਦੁਨੀਆਂ ਭਰ ਵਿਚ, ਅਵਾਰਾ ਕੁੱਤਿਆਂ ਵਿਚ ਆਮ ਤੌਰ ਤੇ ਰੇਬੀਜ਼ ਵਾਰਿਸ ਹੁੰਦਾ ਹੈ।
ਬਿਮਾਰੀ ਦੇ ਲੱਛਣਾਂ ਵਿਚ ਇਹ ਸ਼ਾਮਲ ਹਨ:
(੧) ਸਿਰ ਦਰਦ
(੨) ਬੁਖ਼ਾਰ
(੩) ਗਲ਼ੇ ਵਿਚੋਂ ਕੋਈ ਚੀਜ਼ ਲੰਘਾਉਣ ਸਮੇਂ ਤਕਲੀਫ਼
(੪) ਜ਼ਿਆਦਾ ਰਾਲ਼ਾਂ ਵਗਣੀਆਂ
(੫) ਪੱਠਿਆਂ ਵਿਚ ਕੜਵੱਲ ਪੈਣੇ/ਅਕੜਾਅ ਹੋਣਾ ਜਾਂ ਕਮਜ਼ੋਰੀ ਅਤੇ
(੬) ਅਜੀਬ ਕਿਸਮ ਦਾ ਵਰਤਾਓ। ਜ਼ਿਆਦਾਤਰ ਵਿਅਕਤੀ ਇਸ ਬਿਮਾਰੀ ਨਾਲ ਮਰ ਜਾਂਦੇ ਹਨ।
ਹਲ਼ਕਾਅ ਵਾਲੇ ਜਾਨਵਰ ਬੜੀਆਂ ਅਜੀਬ ਹਰਕਤਾਂ ਕਰਦੇ ਹਨ। ਰੇਬੀਜ਼ ਵਾਲੇ ਜਾਨਵਰਾਂ ਵਿਚ ਦੋ ਕਿਸਮ ਦਾ ਵਿਵਹਾਰ ਦੇਖਿਆ ਗਿਆ ਹੈ 'ਬਹੁਤ ਗੁੱਸੇ ਵਾਲਾ' ਅਤੇ 'ਗੁੰਮ ਸੁੰਮ'। ਗੁੱਸੇ ਦੇ ਸੁਭਾਅ ਵਾਲੇ ਹਮਲਾ ਕਰਦੇ ਹਨ ਜਦ ਕਿ ਗੁੰਮ ਸੁੰਮ ਹੋਏ ਜੰਤੂ ਬਿਮਾਰ ਅਤੇ ਸੁਸਤ ਜਿਹੇ ਹੋ ਜਾਂਦੇ ਹਨ। ਜਾਨਵਰਾਂ ਵਿਚ ਰੇਬੀਜ਼ ਦੀ ਹੋਰ ਨਿਸ਼ਾਨੀ ਵਿਚ ਖ਼ਾਸਕਰ ਪਿਛਲੇ ਪਾਸੇ ਦੀਆਂ ਲੱਤਾਂ ਦਾ ਅਤੇ ਗਲ਼ੇ ਦੇ ਪੱਠਿਆਂ ਦਾ ਲਕਵਾ ਜਾਂ ਕੰਮ ਨਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਇਨਫ਼ੈਕਸ਼ਨ ਵਾਲੇ ਚਮਗਿੱਦੜ ਅਜੀਬ ਹਰਕਤਾਂ ਕਰਦੇ ਹਨ। ਆਮ ਤੌਰ ਤੇ ਚਮਗਿੱਦੜ ਰਾਤੀਂ ਹੀ ਦਿਸਦੇ ਹਨ ਪਰ ਇਨਫ਼ੈਕਟਿਡ ਚਮਗਿੱਦੜ ਦਿਨੇ ਵੀ ਨਜ਼ਰ ਆ ਸਕਦੇ ਹਨ। ਰੇਬੀਜ਼ ਵਾਲੇ ਚਮਗਿੱਦੜ ਕਮਜ਼ੋਰ ਦਿਸਦੇ ਹਨ ਅਤੇ ਉਨ੍ਹਾਂ ਦੀ ਉੱਡਣ ਸ਼ਕਤੀ ਵੀ ਘੱਟ ਜਾਂਦੀ ਹੈ।
ਜੇ ਤੁਹਾਨੂੰ ਕਿਸੇ ਐਸੇ ਜਾਨਵਰ ਨੇ ਕੱਟਿਆ ਹੈ ਜਾਂ ਖਰੋਚਿਆ ਹੈ ਜਿਸ ਨੂੰ ਹਲ਼ਕਾਅ ਹੋਵੇ ਜਾਂ ਬਿਮਾਰ ਨਜ਼ਰ ਆਉਂਦਾ ਹੋਵੇ ਅਤੇ ਅਜੀਬ ਹਰਕਤਾਂ ਕਰਦਾ ਹੋਵੇ ਤਾਂ ਤੁਸੀਂ:
(੧) ਜ਼ਖਮ ਨੂੰ ਸਾਬਣ ਅਤੇ ਸਾਧਾਰਨ ਪ੍ਰੈੱਸ਼ਰ ਵਾਲੇ ਗਰਮ ਪਾਣੀ ਨਾਲ ੧੫ ਮਿੰਟਾਂ ਲਈ ਧੋ ਕੇ ਫਿਰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰੋ। ਇਸ ਤਰ੍ਹਾਂ ਇਨਫ਼ੈਕਸ਼ਨ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ।
(੨) ਆਪਣੇ ਸਿਹਤ ਸੰਭਾਲ ਕਰਨ ਵਾਲੇ ਜਾਂ ਲੋਕਲ ਹੈ ਲਥ ਯੂਨਿਟ ਤੋਂ ਜਲਦੀ ਡਾਕਟਰੀ ਮਦਦ ਲਵੋ।
ਹਲ਼ਕਾਅ ਰੋਗ ਦੀ ਰੋਕ ਥਾਮ ਲਈ ਜਿੰਨੀ ਜਲਦੀ ਹੋ ਸਕੇ ਇਲਾਜ ਸ਼ੁਰੂ ਕਰ ਦੇਣਾ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਹਲ਼ਕਾਅ ਦੇ ਲੱਛਣ ਸ਼ੁਰੂ ਹੋਣ ਨੂੰ ੩ ਤੋਂ ੮ ਹਫ਼ਤੇ ਲੱਗ ਜਾਂਦੇ ਹਨ ਪਰ ਕਈ ਵਾਰ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। ਜੇ ਲੱਛਣ ਸ਼ੁਰੂ ਹੋਣ ਤੱਕ ਤੁਸੀਂ ਇੰਤਜ਼ਾਰ ਕਰਦੇ ਰਹੋਗੇ ਤਾਂ ਸ਼ਾਇਦ ਅਸਰਦਾਰ ਇਲਾਜ ਸ਼ੁਰੂ ਕਰਨ ਲਈ ਇਹ ਬਹੁਤ ਲੇਟ ਹੋਵੇਗਾ। ਜੇਕਰ ਰੇਬੀਜ਼ ਨਾਲ ਸੰਪਰਕ ਹੋਣ ਦੀ ਕੋਈ ਵੀ ਸੰਭਾਵਨਾ ਹੈ ਤਾਂ ਲੋਕਲ ਹੈ ਲਥ ਯੂਨਿਟ ਜਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਮਿਲੋ ਬੇਸ਼ੱਕ ਸੰਪਰਕ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਹੋਵੇ। ਉਹ ਹੀ ਦੱਸ ਸਕਣਗੇ ਕਿ ਤੁਹਾਨੂੰ ਹਲ਼ਕਾਅ ਦੇ ਰੋਕ ਥਾਮ ਲਈ ਇਲਾਜ ਦੀ ਲੋੜ ਹੈ ਕਿ ਨਹੀਂ।
ਰੋਗ ਰੋਕੂ ਇਲਾਜ ਤਾਂ ਹੀ ਫ਼ਾਇਦੇਮੰਦ ਹੈ ਜੇ ਅਲਾਮਤਾਂ ਦਿਸਣ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਵੇ। ਇਸ ਦੇ ਇਲਾਜ ਵਿਚ ਰੇਬੀਜ਼ ਇਮਿਊਨ ਗਲੋਬਿਊਲਿਨ ਅਤੇ ਰੇਬੀਜ਼ ਦੇ ਲੋਦੇ ਸ਼ਾਮਲ ਹਨ। ਰੇਬੀਜ਼ ਇਮਿਊਨ ਗਲੋਬਿਊਲਿਨ :
(੧) ਰੇਬੀਜ਼ ਇਮਿਊਨ ਗਲੋਬਿਊਲਿਨ ਵਿੱਚ ਦਾਨ ਕੀਤੇ ਮਨੁੱਖੀ ਖ਼ੂਨ ਵਿਚੋਂ ਲਈਆਂ ਗਈਆਂ ਐਂਟੀਬਾਡੀਜ਼ ਹੁੰਦੀਆਂ ਹਨ। ਇਹ ਆਮ ਤੌਰ ਤੇ ਰੇਬੀਜ਼ ਵੈਕਸੀਨ ਦੀ ਪਹਿਲੀ ਖ਼ੁਰਾਕ ਦੇ ਨਾਲ ਇੱਕ ਵਾਰ ਦਿੱਤਾ ਜਾਂਦਾ ਹੈ। ਸਰੀਰ ਦੇ ਜਿਹੜੇ ਹਿੱਸੇ ਤੇ ਕੱਟਿਆ ਗਿਆ ਜਾਂ ਝਰੀਟ ਲੱਗੀ ਹੁੰਦੀ ਹੈ ਉੱਥੇ ਸੂਈ ਨਾਲ ੳਬੀਗ ਦਾ ਟੀਕਾ ਪਹਿਲਾਂ ਲੱਗੇ ਵੈਕਸੀਨ ਵਾਲੀ ਥਾਂ ਤੋਂ ਵੱਖਰੀ ਥਾਂ ਤੇ ਦਿੱਤਾ ਜਾਂਦਾ ਹੈ।
(੧) ਜੇ ਕਰ ਤੁਹਾਨੂੰ ਰੇਬੀਜ਼ ਦਾ ਵੈਕਸੀਨ ਪਹਿਲਾਂ ਨਹੀਂ ਲੱਗਾ ਤਾਂ ਤੁਹਾਨੂੰ ੪ ਖ਼ੁਰਾਕਾਂ ਜਾਂ ਟੀਕੇ ਬਾਂਹ ਦੇ ਉੱਪਰਲੇ ਹਿੱਸੇ ਵਿਚ ੨ ਹਫ਼ਤਿਆਂ ਦੇ ਦੌਰਾਨ ਲਗਾਏ ਜਾਣਗੇ। ਜੇ ਕਿਸੇ ਬਿਮਾਰੀ ਜਾਂ ਇਲਾਜ ਜਾਂ ਮਲੇਰੀਏ ਦੀ ਦਵਾਈ ਕਲੋਰੋਕੁਇਨ ਕਾਰਨ ਤੁਹਾਡੀ ਇਮਿਊਨ ਪ੍ਰਣਾਲੀ ਕਮਜ਼ੋਰ ਹੈ ਤਾਂ ਤੁਹਾਨੂੰ ੫ ਖ਼ੁਰਾਕਾਂ ਮਿਲਣਗੀਆਂ। ਇਹ ਵੈਕਸੀਨ ਤੁਹਾਡੀ ਇਮਿਊਨ ਪ੍ਰਣਾਲੀ ਵਿਚ ਰੇਬੀਜ਼ ਵਾਇਰਸ ਵਿਰੁੱਧ ਐਂਟੀਬਾਡੀਜ਼ ਪੈਦਾ ਕਰਦਾ ਹੈ। ਐਂਟੀਬਾਡੀਜ਼ ਉਹ ਪ੍ਰੋਟੀਨ ਹਨ ਜੋ ਇਨਫ਼ੈਕਸ਼ਨ ਨਾਲ ਲੜਨ ਵਿਚ ਮਦਦ ਕਰਦੀਆਂ ਹਨ।
(੨) ਜੇਕਰ ਤੁਹਾਨੂੰ ਪਹਿਲਾਂ ਕਦੇ ਰੇਬੀਜ਼ ਵੈਕਸੀਨ ਦੀਆਂ ਪੂਰੀਆਂ ਖ਼ੁਰਾਕਾਂ ਮਿਲੀਆਂ ਹਨ ਤਾਂ ਤੁਹਾਨੂੰ ਰੇਬੀਜ਼ ਵੈਕਸੀਨ ਦੇ ੨ ਟੀਕੇ ੩ ਦਿਨਾਂ ਦੇ ਦੌਰਾਨ ਲੱਗਣਗੇ। ਇਹ ਰੇਬੀਜ਼ ਵਿਰੁੱਧ ਐਂਟੀਬਾਡੀਜ਼ ਨੂੰ ਤਕੜਿਆਂ ਕਰਨਗੇ।
ਜਿੱਥੇ ਟੀਕਾ ਲੱਗਿਆ ਹੈ ਉਸ ਥਾਂ ਦਾ ਦੁਖਣਾ ਲਾਲ ਹੋਣਾ ਜਾਂ ਆਕੜ ਜਾਣਾ ਰੇਬੀਜ਼ ਇਮਿਊਨ ਗਲੋਬਿਊਲਿਨ ਦੇ ਆਮ ਪ੍ਰਤੀਕਰਮਾਂ ਵਿਚ ਸ਼ਾਮਲ ਹਨ। ਬੁਖ਼ਾਰ ਅਤੇ ਸਿਰ ਦਰਦ ਵੀ ਹੋ ਸਕਦਾ ਹੈ। ਰੇਬੀਜ਼ ਵੈਕਸੀਨ ਦੇ ਆਮ ਰਿਐਕਸ਼ਨਜ਼ ਵਿਚ ਟੀਕੇ ਵਾਲੀ ਜਗ੍ਹਾ ਦਾ ਦੁਖਣਾ, ਲਾਲ ਹੋਣਾ, ਸੁੱਜਣਾ ਅਤੇ ਖ਼ਾਰਸ਼ ਸ਼ਾਮਲ ਹੋ ਸਕਦੇ ਹਨ। ਬੁਖ਼ਾਰ, ਦਿਲ ਕੱਚਾ ਹੋਣਾ, ਸਿਰ ਦਰਦ, ਪੱਠਿਆਂ ਵਿਚ ਦਰਦ, ਥਕਾਵਟ ਅਤੇ ਚੱਕਰ ਵੀ ਆ ਸਕਦੇ ਹਨ। ਗੰਭੀਰ ਜਾਂ ਅਚਨਚੇਤ ਰਿਐਕਸ਼ਨਜ਼ ਦੀ ਰਿਪੋਰਟ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਕਰੋ।
ਜੋ ਵੀ ਰੇਬੀਜ਼ ਵਾਇਰਸ ਦੇ ਸੰਪਰਕ ਵਿਚ ਆਇਆ ਹੈ ਉਸ ਨੂੰ ਰੇਬੀਜ਼ ਵੈਕਸੀਨ ਅਤੇ ਇਮਿਊਨ ਗਲੋਬਿਊਲਿਨ ਦਿੱਤਾ ਜਾਵੇਗਾ। ਜੇ ਤੁਹਾਨੂੰ ਅੰਡਿਆਂ ਜਾਂ ਅੰਡਿਆਂ ਵਾਲੀ ਕਿਸੇ ਚੀਜ਼ ਤੋਂ ਜਾਨ ਦੇ ਖ਼ਤਰੇ ਵਾਲਾ ਰਿਐਕਸ਼ਨ ਹੋਇਆ ਹੈ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਦੱਸੋ।
(੧) ਆਪਣੀ ਬਿੱਲੀ, ਕੁੱਤੇ ਜਾਂ ਫ਼ੈਰਟ ਨੂੰ ਰੇਬੀਜ਼ ਵਿਰੁੱਧ ਵੈਕਸੀਨ ਲਗਵਾਓ ਅਤੇ ਇਮਿਊਨਾਈਜ਼ੇਸ਼ਨ ਸਮੇਂ ਸਿਰ ਕਰਵਾਉਂਦੇ ਰਹੋ।
(੨) ਜੇ ਤੁਹਾਡੇ ਪਾਲਤੂ ਜਾਨਵਰ ਦਾ ਚਮਗਿੱਦੜ ਨਾਲ ਸੰਪਰਕ ਹੋਇਆ ਹੈ ਤਾਂ ਆਪਣੀ ਪਬਲਿਕ ਹੈ ਲਥ ਯੂਨਿਟ ਅਤੇ ਜਾਨਵਰਾਂ ਦੇ ਡਾਕਟਰ ਦੀ ਸਲਾਹ ਲਵੋ।
(੩) ਜੇ ਤੁਹਾਨੂੰ ਮਰਿਆ ਹੋਇਆ ਚਮਗਿੱਦੜ ਮਿਲੇ ਤਾਂ ਉਸ ਨੂੰ ਨਾ ਛੂਹੋ। ਰੇਬੀਜ਼ ਵਾਇਰਸ ਫਟੀ ਹੋਈ ਚਮੜੀ ਵਿਚੋਂ ਦਾਖ਼ਲ ਹੋ ਸਕਦਾ ਹੈ।
(੪) ਜੇ ਤੁਹਾਡਾ ਸਰੀਰਕ ਸੰਪਰਕ ਜ਼ਿੰਦਾ ਚਮਗਿੱਦੜ ਨਾਲ ਹੋਇਆ ਹੈ ਜੋ ਫੜਿਆ ਜਾ ਸਕਦਾ ਹੈ ਤਾਂ ਤੁਸੀਂ ਹੇਠ ਲਿਖੇ ਅਨੁਸਾਰ ਕੰਮ ਕਰੋ|
(੧) ਜੰਗਲੀ ਜੰਤੂਆਂ ਦੇ ਮਾਹਿਰ ਜਾਂ ਪੈਸਟ ਕੰਟਰੋਲ ਕੰਪਨੀ ਨੂੰ ਸੰਪਰਕ ਕਰੋ ਜੋ ਇਸ ਨੂੰ ਪਕੜਨ ਲਈ ਪ੍ਰਬੰਧ ਕਰਨ,ਤੁਹਾਡੀ ਮਦਦ ਲਈ ਲੋਕਲ ਪਬਲਿਕ ਹੈ ਲਥ ਯੂਨਿਟ ਕਿਸੇ ਦੀ ਦੱਸ ਪਾ ਸਕਦੀ ਹੈ।
(੨) ਜੇ ਚਮਗਿੱਦੜ ਨੂੰ ਪਕੜਨ ਵਾਲਾ ਕੋਈ ਨਾ ਮਿਲੇ ਤਾਂ ਇਸ ਨੂੰ ਛੂਹਣ ਤੋਂ ਬਗੈਰ ਪਕੜੋ ਤਾਂ ਕਿ ਇਸ ਦਾ ਰੇਬੀਜ਼ ਲਈ ਟੈੱਸਟ ਕੀਤਾ ਜਾ ਸਕੇ।
(੧) ਜੇ ਚਮਗਿੱਦੜ ਅੰਦਰ ਹੈ ਤਾਂ ਸਾਰੇ ਦਰਵਾਜ਼ੇ ਬਾਰੀਆਂ ਬੰਦ ਕਰੋ।
(੨) ਟੋਪੀ, ਚਮੜੇ ਦੇ ਦਸਤਾਨੇ, ਲੰਮੀਆਂ ਬਾਂਹਾਂ ਵਾਲੀ ਜੈਕਟ ਅਤੇ ਪੈਂਟ ਪਾਓ।
(੩) ਚਮਗਿੱਦੜ ਨੂੰ ਛੂਹੇ ਬਗੈਰ ਚਮਗਿੱਦੜ ਨੂੰ ਢੱਕਣ ਲਈ ਬੂਟਾਂ ਦਾ ਡੱਬਾ, ਕਾਫ਼ੀ ਦਾ ਡੱਬਾ, ਪਤੀਲਾ ਜਾਂ ਕੋਈ ਇਹੋ ਜਿਹੀ ਚੀਜ਼ ਵਰਤੋ।
(੪) ਗੱਤੇ ਦੇ ਟੁਕੜੇ ਨੂੰ ਥੱਲੇ ਖਿਸਕਾ ਕੇ ਬਰਤਨ ਦਾ ਮੂੰਹ ਬੰਦ ਕਰੋ।
(੫) ਢੱਕੇ ਹੋਏ ਬਰਤਨ ਨੂੰ ਠੰਢੀ ਜਗ੍ਹਾ ਇੱਕ ਪਾਸੇ ਰੱਖੋ ਤਾਂ ਕਿ ਕੋਈ ਇਨਸਾਨ ਜਾਂ ਪਾਲਤੂ ਜੰਤੂ ਇਸ ਦੇ ਸੰਪਰਕ ਵਿਚ ਨਾ ਆਏ।
(੬) ਚਮਗਿੱਦੜ ਨੂੰ ਮਾਰੋ ਨਾ।
(੭) ਹੋਰ ਨਿਰਦੇਸ਼ਾਂ ਲਈ ਪਬਲਿਕ ਹੈ ਲਥ ਯੂਨਿਟ ਨੂੰ ਸੰਪਰਕ ਕਰੋ।
(੮) ਬਰਤਨ ਨੂੰ ਉੱਬਲਦੇ ਪਾਣੀ ਨਾਲ ਸਾਫ਼ ਕਰੋ।
ਜੇ ਤੁਹਾਡਾ ਚਮਗਿੱਦੜ ਨਾਲ ਸੰਪਰਕ ਨਹੀਂ ਹੋਇਆ ਅਤੇ ਉਹ ਤੁਹਾਡੇ ਘਰ ਵਿਚ ਹੈ ਜਾਂ ਐਸੀ ਬੰਦ ਜਗ੍ਹਾ ਵਿਚ ਹੈ ਜਿੱਥੇ ਲੋਕ ਜਾਂਦੇ ਹਨ ਤਾਂ ਚਮਗਿੱਦੜ ਨੂੰ ਪਕੜਨ ਦੀ ਕੋਸ਼ਿਸ਼ ਨਾ ਕਰੋ।
(੧) ਦਰਵਾਜ਼ਾ ਬੰਦ ਕਰ ਦਿਓ ਅਤੇ ਖਿੜਕੀਆਂ ਖੋਲ੍ਹ ਦਿਓ ਤਾਂ ਕਿ ਚਮਿਗੱਦੜ ਆਪਣੇ ਆਪ ਬਾਹਰ ਉੱਡ ਜਾਏ। ਜਦ ਤੱਕ ਚਮਗਿੱਦੜ ਉੱਡ ਨਾ ਜਾਏ ਕਮਰੇ ਵਿਚ ਨਾ ਰਹੋ।
(੨) ਜੇ ਇਹ ਸੰਭਵ ਨਾ ਹੋਵੇ ਤਾਂ ਜੰਗਲੀ ਜੰਤੂਆਂ ਦੇ ਮਾਹਿਰ ਜਾਂ ਕੀੜੇ - ਮਾਰ ਕੰਪਨੀ ਨੂੰ ਸੰਪਰਕ ਕਰੋ ਕਿ ਉਹ ਪਕੜਨ ਦਾ ਪ੍ਰਬੰਧ ਕਰਨ।
(੧) ਜੇ ਕਰ ਤੁਸੀਂ ਕਿਸੇ ਵਿਕਾਸਸ਼ੀਲ ਮੁਲਕ ਵਿਚ ਇੱਕ ਮਹੀਨਾ ਜਾਂ ਇਸ ਤੋਂ ਜ਼ਿਆਦਾ ਸਮੇਂ ਲਈ ਸਫ਼ਰ ਤੇ ਜਾ ਰਹੇ ਹੋ ਜਿੱਥੇ ਰੇਬੀਜ਼ ਕਈ ਵੱਖਰੇ ਜਾਨਵਰਾਂ ਵਿਚ ਹੋ ਸਕਦੀਆਂ ਹਨ ਤਾਂ ਜਾਣ ਤੋਂ ਪਹਿਲਾਂ ਇਮਿਊਨਾਈਜ਼ ਹੋਣ ਬਾਰੇ ਸੋਚੋ। ਟ੍ਰੈਵਲ ਕਲੀਨਿਕ ਤੋਂ ਸਲਾਹ ਲਵੋ।
(੨)ਜੇ ਬੀ.ਸੀ. ਤੋਂ ਬਾਹਰ ਤੁਹਾਨੂੰ ਕਿਸੇ ਜਾਨਵਰ ਨੇ ਹਮਲਾ ਕੀਤਾ ਜਾਂ ਕੱਟਿਆ ਹੈ ਤਾਂ ਤੁਸੀਂ ਰੇਬੀਜ਼ ਦੀ ਰੋਕ ਬਾਰੇ ਇਲਾਜ ਲਈ ਡਾਕਟਰੀ ਸਲਾਹ ਲਵੋ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੱਟੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਹੈ।
(੩) ਜੇ ਕਿਸੇ ਹੋਰ ਮੁਲਕ ਵਿਚ ਰੇਬੀਜ਼ ਦੇ ਸੰਪਰਕ ਤੋਂ ਬਾਅਦ ਇਮਿਊਨਾਈਜ਼ੇਸ਼ਨ ਹੋਈ ਹੈ ਤਾਂ ਇਲਾਜ ਲਈ ਵਰਤੇ ਪਦਾਰਥ ਦੀ ਜਾਣਕਾਰੀ ਅਤੇ ਇਮਿਊਨ ਗਲੋਬੁਲਿਨ ਵੈਕਸੀਨ ਦੇ ਲੇਬਲ ਦੀ ਕਾਪੀ ਲਵੋ। ਇਹ ਸੁਨਿਸ਼ਚਿਤ ਕਰਨ ਲਈ ਇਲਾਜ ਕਾਫ਼ੀ ਹੈ ਬੀ.ਸੀ. ਵਿਚ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਸਾਰੀ ਜਾਣਕਾਰੀ ਦਿਓ। ਡਾਕਟਰੀ ਇਲਾਜ ਲਈ ਕੈਨੇਡਾ ਆਪਣੇ ਘਰ ਵਾਪਸ ਆਉਣ ਬਾਰੇ ਸੋਚੋ।
ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਮਾਪਿਆਂ/ਸਰਪ੍ਰਸਤਾਂ ਦੀ ਸਹਿਮਤੀ ਲੈਣ ਦਾ ਯਤਨ ਕੀਤਾ ਜਾਂਦਾ ਹੈ। ਪਰ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਪ੍ਰਤੀਕਰਮਾਂ ਅਤੇ ਇਮਿਊਨਾਈਜ਼ੇਸ਼ਨ ਨਾ ਕਰਾਉਣ ਦੇ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਬਾਰੇ ਆਪਣੀ ਸਹਿਮਤੀ ਦੇ ਸਕਦੇ ਹਨ ਜਾਂ ਇਨਕਾਰ ਕਰ ਸਕਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020