ਸੈਲਮੁਨੋਲੋਸਿਸ ਭੋਜਨ ਰਾਹੀਂ ਫੈਲਣ ਵਾਲੀ ਸੈਲਮੋਨੈਲਾ ਬੈਕਟੀਰੀਆ ਕਰਕੇ ਹੋਣ ਵਾਲਾ ਵਿਗਾੜ ਹੈ। ਲ'ਛਣਾਂ ਵਿੱਚ ਸ਼ਾਮਲ ਹਨ ਪੇਟ ਵਿੱਚ ਅਚਾਨਕ ਦਰਦ, ਦਸਤ, ਬੁਖਾਰ, ਮਤਲੀ ਅਤੇ ਉਲਟੀਆਂ। ਪਾਣੀ ਦੀ ਕਮੀ ਗੰਭੀਰ ਹੋ ਸਕਦੀ ਹੈ,ਖਾਸ ਕਰਕੇ ਬਜ਼ੁਰਗਾਂ, ਛਟੇ ਬਚਿਆਂ ਅਤੇ ਕਮਜ਼ੋਰ ਸਰੀਰਕ ਪ੍ਰਣਾਲੀ ਵਾਲੇ ਲੋਕਾਂ ਸਮੇਤ ਜੋਖਮ ਵਾਲੇ ਸਮੂਹਾਂ ਵਿੱਚ। ਲ'ਛਣ ਆਮਤੌਰ ਤੇ ੬ ਤੋਂ ੭੨ ਘੰਟਿਆਂ ਦੇ ਅੰਦਰ ਸ਼ੁਰੂ ਹੁੰਦੇ ਹਨ ਅਤੇ ੪ ਤੋਂ ੭ ਦਿਨਾਂ ਤੱਕ ਰਹਿੰਦੇ ਹਨ।
- ਆਪਣੇ ਹ'ਥਾਂ ਨੂੰ ਬਾਥਰੂਮ ਵਰਤਣ ਜਾਂ ਡਾਇਪਰ ਬਦਲਣ ਤੋਂ ਬਾਅਦ ਹਮੇਸ਼ਾ ਧੋਵੋ।
- ਕਈ ਘਰੇਲੂ ਅਤੇ ਪਾਲਤੂ ਜਾਨਵਰਾਂ, ਜਿਵੇਂ ਕਿ ਚੂਚਿਆਂ,ਬਤਖਾਂ ਦੇ ਬੱਚਿਆਂ, ਕੱਛੂਕੰਮਿਆਂ, ਸੱਪਾਂ ਅਤੇ ਇਗੂਆਨਾਜ਼ (ਗਿੁੳਨੳਸ), ਵਿੱਚ ਸੈਲਮੁਨੋਲੋਸਿਸ ਬੈਕਟੀਰੀਆ ਹੋ ਸਕਦਾ ਹੈ।ਇੰਨਾਂ ਜਾਨਵਰਾਂ ਜਾਂ ਪਾਲਤੂ ਜਾਨਵਰਾਂ ਨੂੰ ਹੱਥ ਲਗਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਹੱਥ ਧੋਣ ਵਿੱਚ ਮਦਦ ਕਰੋ। ਪੈਟਿੰਗ ਜ਼ੂ ਵਿੱਚ ਜਾਣ ਤੋਂ ਬਾਅਦ ਲਈ ਵੀ ਇਹੀ ਲਾਗੂ ਹੁੰਦਾ ਹੈ।
- ਜੇ ਤੁਹਾਨੂੰ ਸੈਲਮੋਨੈਲਾ (ਸ਼ੳਲਮੋਨੲਲਲੳ) ਜਾਂ ਦਸਤਾਂ ਦਾ ਕਾਰਨ ਬਣਨ ਵਾਲਾ ਕੋਈ ਹੋਰ ਵਿਗਾੜ ਹੈ ਤਾਂ ਭੋਜਨ ਤਿਆਰ ਨਾ ਕਰੋ।
- ਆਪਣੇ ਹੱਥਾਂ ਨੂੰ ਭੋਜਨ ਤਿਆਰ ਕਰਨ ਤੋਂ ਪਹਿਲਾਂ, ਉਸ ਦੌਰਾਨ ਅਤੇ ਉਸ ਤੋਂ ਬਾਅਦ ਧੋਵੋ।
- ਜਾਨਵਰਾਂ ਦੇ ਸ੍ਰੋਤਾਂ ਤੋਂ ਆਉਣ ਵਾਲੇ ਸਾਰੇ ਭੋਜਨਾਂ, ਖਾਸ ਕਰਕੇ ਪੋਲਟਰੀ, ਅੰਡਿਆਂ ਦੇ ਉਤਪਾਦਾਂ ਅਤੇ ਮੀਟ ਦੇ ਵਿਅੰਜਨਾਂ ਨੂੰ ਚੰਗੀ ਤਰ੍ਹਾਂ ਪਕਾਓ।
- ਮੀਟਾਂ ਅਤੇ ਪੋਲਟਰੀ ਨੂੰ ਘੱਟੋ ਘੱਟ ੭੪ੋ ਸੇਂਟੀਗ੍ਰੇਡ (੧੬੫ੋ ਫੇਰਹਹਾਇਟ) ਦੇ ਅੰਦਰੂਨੀ ਤਾਪਮਾਨ ਤੱਕ ਪਕਾਓ। ਇਹ ਸੁਨਿਸ਼ਚਿਤ ਕਰਨ ਲਈ ਕਿ ਮੀਟ ਸਹੀ ਤਾਪਮਾਨ ਤੱਕ ਪੱਕ ਗਿਆ ਹੈ ਮੀਟ ਥਰਮਾਮੀਟਰ ਵਰਤੋ।ਜੇ ਟਰਕੀ ਜਾਂ ਚਿਕਨ ਨੂੰ ਸਟੱਫਿੰਗ ਨਾਲ ਪਕਾਇਆ ਜਾਂਦਾ ਹੈ, ਤਾਂ ਸੁਨਿਸ਼ਚਿਤ ਕਰੋ ਕਿ ਮੀਟ ਅਤੇ ਸਟੱਫਿੰਗ ਦੋਵੇਂ ਘ'ਟੋ ਘੱਟ ੭੪ੋ ਸੇਂਟੀਗ੍ਰੇਡ (੧੬੫ੋ ਫੇਰਹਹਾਇਟ) ਦੇ ਅੰਦਰੂਨੀ ਤਾਪਮਾਨ ਤੱਕ ਚੰਗੀ ਤਰ੍ਹਾਂ ਪਕਾਏ ਗਏ ਹਨ।
- ਜੰਮੇ ਹੋਏ ਭੋਜਨਾਂ ਨੂੰ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਿਘਲਾਓ, ਜਦ ਤੱਕ ਕਿ ਭੋਜਨਾਂ ਤੇ ਜੰਮੇ ਹੋਏ ਤੋਂ ਪਕਾਓ (ਕੁਕ ਫਰੌਮ ਫਰੋਜ਼ਨ) ਨਾ ਲਿਖਿਆ ਹੋਏ। ਭੋਜਨਾਂ ਨੂੰ ਹਮੇਸ਼ਾ ਫਰਿਜ ਵਿੱਚ,ਵਗਦੇ ਠੰਡੇ ਪਾਣੀ ਹੇਠ, ਜਾਂ ਮਾਈਕ੍ਰੋਵੇਵ ਵਿੱਚ ਪਿਘਲਾਓ।
- ਸਿਰਫ ਪੈਸਚੁਰਾਇਜ਼ ਕੀਤਾ ਗਿਆ ਦੁੱਧ ਅਤੇ ਦੁੱਧ ਦੇ ਉਤਪਾਦ ਹੀ ਵਰਤੋ।
- ਅੰਡਿਆਂ ਨੂੰ ਫਰਿਜ ਵਿੱਚ ਰੱਖੋ ਅਤੇ ਗੰਦੇ ਜਾਂ ਦਰਾੜਾਂ ਵਾਲੇ ਅੰਡੇ ਨਾ ਵਰਤੋ।
- ਪਕਾਏ ਹੋਏ ਜਾਂ ਖਾਣ ਲਈ ਤਿਆਰ ਭੋਜਨਾਂ ਨੂੰ ਦੂਸ਼ਿਤ ਨਾ ਕਰੋ: ਭੋਜਨਾਂ ਨੂੰ ਹਮੇਸ਼ਾ ਸਾਫ, ਰੋਗਾਣੂ ਰਹਿਤ ਕੀਤੇ ਸਤਹਾਂ ਤੇ ਰੱਖੋ ਜਿੰਨਾਂ ਨੂੰ ਦੂਸਰੇ ਭੋਜਨ ਤਿਆਰ ਕਰਨ ਲਈ ਵਰਤਿਆ ਨਹੀਂ ਗਿਆ ਹੈ।
- ਕੱਚੇ ਜਾਂ ਪਕਾਏ ਗਏ ਭੋਜਨਾਂ ਨੂੰ ਲੰਮੇ ਸਮੇਂ ਲਈ ਕਮਰੇ ਦੇ ਤਾਪਮਾਨ ਤੇ ਨਾ ਰਹਿਣ ਦਿਓ।
- ਸਚੇਤ ਰਹੋ ਕਿ ਹੇਠਾਂ ਦਿੱਤੇ ਭੋਜਨਾਂ ਨੂੰ ਖਾਣਾ ਤੁਹਾਡੇ
- ਸੈਲਮੁਨੋਲੋਸਿਸ ਵਿਗਾੜ ਦੇ ਜੋਖਮ ਨੂੰ ਵਧਾ ਦੇਵੇਗਾ: ਕੱਚੇ ਜਾਂ ਪੂਰੀ ਤਰ੍ਹਾਂ ਨਾ ਪਕਾਏ ਗਏ ਅੰਡੇ ਜਾਂ ਕੱਚੇ ਅੰਡਿਆਂ ਵਾਲੇ ਉਤਪਾਦ ਜਿਵੇਂ ਕਿ ਐਗਨੌਗਜ਼, ਕੱਚਾ ਆਟਾ, ਮਿੱਠੇ ਪਦਾਰਥ, ਸੌਸਾਂ ਜਾਂ ਘਰ ਵਿੱਚ ਬਣਾਈ ਗਈ ਆਇਸਕ੍ਰੀਮ।ਆਪਣੇ ਸੈਲਮੁਨੋਲੋਸਿਸ ਵਿਗਾੜ ਦੇ ਜੋਖਮ ਨੂੰ ਘਟਾਉਣ ਲਈ ਇੰਨਾਂ ਅਤੇ ਚੰਗੀ ਤਰ੍ਹਾਂ ਨਾ ਪਕਾਏ ਗਏ ਦੂਸਰੇ ਭੋਜਨਾਂ ਵਾਸਤੇ ਤਰਲ ਪੈਸਚੁਰਾਇਜ਼ ਕੀਤੇ ਪੂਰੇ ਅੰਡਿਆਂ ਦੇ ਉਤਪਾਦ ਵਰਤੋ।
- ਸਚੇਤ ਰਹੋ ਕਿ ਕੱਚੇ ਜਾਂ ਪੂਰੀ ਤਰ੍ਹਾਂ ਨਾ ਪਕਾਏ ਗਏ ਸਪਰਾਊਟਸ ਖਾਣ ਨਾਲ ਸੈਲਮੁਨੋਲੋਸਿਸ ਵਿਗਾੜ ਦਾ ਖਤਰਾ ਹੋ ਸਕਦਾ ਹੈ। ਜੇ ਸਹੀ ਢੰਗ ਨਾਲ ਪਕਾਏ ਜਾਂਦੇ ਹਨ, ਤਾਂ ਇੰਨਾਂ ਤੋਂ ਕੋਈ ਖਤਰਾ ਨਹੀਂ ਹੈ।
- ਭੋਜਨ ਨਾਲ ਕੰਮ ਕਰਨ ਅਤੇ ਭੋਜਨ ਤਿਆਰ ਕਰਨ ਵਾਲਿਆਂ ਲੋਕਾਂ ਨੂੰ ਹੇਠਾਂ ਦਿੱਤੇ ਭੋਜਨ ਸੁਰੱਖਿਆ ਅਮਲਾਂ ਦਾ ਪਾਲਣ ਕਰਨ ਦੇ ਮਹੱਤਵ ਬਾਰੇ ਸਿਖਾਓ:
- ਗਰਮ ਭੋਜਨਾਂ ਨੂੰ ਗਰਮ ਅਤੇ ਠੰਡੇ ਭੋਜਨਾਂ ਨੂੰ ਠੰਡਾ ਰੱਖੋ;
- ਭੋਜਨ ਤਿਆਰ ਕਰਨ ਤੋਂ ਪਹਿਲਾਂ, ਉਸ ਦੌਰਾਨ ਅਤੇ ਉਸ ਤੋਂ ਬਾਅਦ ਹੱਥਾਂ ਨੂੰ ਧੋਵੋ;
- ਰਸੋਈ ਨੂੰ ਸਾਫ ਰੱਖੋ; ਅਤੇੋ ਤਿਆਰ ਕੀਤੇ ਭੋਜਨਾਂ ਨੂੰ ਚੂਹਿਆਂ ਤੋਂ ਦੂਸ਼ਿਤ ਹੋਣ ਤੋਂ ਬਚਾਓ।
ਜੇ ਤੁਸੀਂ ਵਿਗਾੜਗ੍ਰਸਤ ਹੋ ਗਏ ਹੋ, ਤਾਂ ਤੁਹਾਨੂੰ ਬਿਓਰੇਵਾਰ ਪ੍ਰਸ਼ਨਾਂ ਦਾ ਜਵਾਬ ਦੇਣ ਅਤੇ ਮਲ ਜਾਂ ਟੱਟੀ (ਆਂਤਾਂ ਦੀ ਹਰਕਤ) ਦਾ ਨਮੂਨਾ ਦੇਣ ਲਈ ਕਿਹਾ ਜਾ ਸਕਦਾ ਹੈ। ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਐਂਟੀਬਾਇਓਟਿਕਸ ਨਿਰਦਿਸ਼ਟ ਕਰ ਸਕਦਾ ਹੈ ਜੇ ਤੁਹਾਨੂੰ ਤੀਬਰ ਸੈਲਮੁਨੋਲੋਸਿਸ, ਕੋਈ ਹੋਰ ਚਿਰਕਾਲੀ ਬੀਮਾਰੀ ਹੈ ਜਾਂ ਤੁਹਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੈ।
ਸਰੋਤ : ਸਿਹਤ ਵਿਭਾਗ
ਆਖਰੀ ਵਾਰ ਸੰਸ਼ੋਧਿਤ : 6/15/2020