ਇਲਾਜ ਦੇ ਬਾਰੇ ਉਸ ਵੇਲੇ ਹੀ ਸੋਚਣਾ ਚਾਹੀਦਾ ਹੈ ਜਦੋਂ ਸਿਰ ਦੀਆਂ ਜੂੰਆਂ ਜਾਂ ਜਿਉਂਦੀਆਂ ਨਿਟਸ (ਨਟਿਸ) ਮਿਲਦਆਂ ਹਨ। ਸਿਰ ਦੀਆਂ ਜੂੰਆਂ ਇਲਾਜ ਤੋਂ ਬਿਨਾਂ ਖਤਮ ਨਹੀਂ ਹੋਣਗੀਆਂ। ਜੇ ਘਰ ਵਿੱਚ ਕਿਸੇ ਵਿਅਕਤੀ ਨੂੰ ਸਿਰ ਦੀਆਂ ਜੂੰਆਂ ਹਨ, ਤਾਂ ਇਸ ਗੱਲ ਦਾ ਚੰਗਾ ਸੰਜੋਗ ਹੈ ਕਿ ਘਰ ਦੇ ਦੂਸਰੇ ਸਦੱਸਾਂ ਨੂੰ ਵੀ ਹੋਣਗੀਆਂ। ਘਰ ਦੇ ਹਰੇਕ ਸਦੱਸ ਦੇ ਸਿਰਾਂ ਦੀ ਜਾਂਚ ਕਰੋ ਅਤੇ ਕੇਵਲ ਉਨ੍ਹਾਂ ਦਾ ਹੀ ਇਲਾਜ ਕਰੋ ਜਿੰਨਾਂ ਨੂੰ ਸਿਰ ਦੀਆਂ ਜੂੰਆਂ ਜਾਂ ਨਿਟਸ (ਨਟਿਸ) ਹਨ। ਇੱਕੋ ਵੇਲੇ ਸਾਰਿਆਂ ਦਾ ਇਲਾਜ ਕਰਨਾ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗਾ ਕਿ ਸਿਰ ਦੀਆਂ ਜੂੰਆਂ ਦਾ ਇਲਾਜ ਸਹੀ ਢੰਗ ਨਾਲ ਹੁੰਦਾ ਹੈ ਅਤੇ ਉਨ੍ਹਾਂ ਦੇ ਫੈਲਣ ਨੂੰ ਜਾਰੀ ਰਹਿਣ ਤੋਂ ਰੋਕਣ ਵਿੱਚ ਸਹਾਇਤਾ ਕਰੇਗਾ। ਸਿਰ ਦੀਆਂ ਜੂੰਆਂ ਦਾ ਇਲਾਜ ਕਰਨ ਲਈ ਬਹੁਤ ਸਾਰੇ ਵੱਖ ਵੱਖ ਉਤਪਾਦ ਅਤੇ ਤਰੀਕੇ ਹਨ। ਜੇ ਇੱਕ ਇਲਾਜ ਸਿਰ ਦੀਆਂ ਜੂੰਆਂ ਦਾ ਖਾਤਮਾ ਕਰਨ ਲਈ ਕੰਮ ਨਹੀਂ ਕਰਦਾ ਹੈ, ਤਾਂ ਕੋਈ ਦੂਸਰਾ ਇਲਾਜ ਅਜਮਾਓ। ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਥਾਨਕ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲਿਆਂ ਦੇ ਨਾਲ ਇਲਾਜ ਸੰਬੰਧੀ ਵਿਕਲਪਾਂ ਲਈ ਨਜਦੀਕੀ ਤੌਰ ਨਾਲ ਕੰਮ ਕਰਨ।
ਜੇ ਪਹਿਲੇ ਇਲਾਜ ਦੇ ੨੪ ਤੋਂ ੪੮ ਘੰਟਿਆਂ ਦੇ ਬਾਅਦ ਜਿਉਂਦੀਆਂ, ਕਿਰਿਆਸ਼ੀਲ ਜੂੰਆਂ ਦੇਖੀਆਂ ਜਾਂਦੀਆਂ ਹਨ, ਤਾਂ ਸੰਭਵ ਹੈ ਕਿ ਵਿਰੋਧ ਜਾਂ ਭਾਰੀ ਸੰਕ੍ਰਮਣ ਹੋਏ। ਜੇ ਅਜਿਹਾ ਕੇਸ ਹੈ, ਤਾਂ ਇੱਕ ਵਖਰਾ ਉਤਪਾਦ ਵਰਤ ਕੇ ਤਤਕਾਲੀ ਇਲਾਜ, ਅਤੇ ਉਸ ਤੋਂ ੭ ਦਿਨ ਬਾਅਦ ਦੂਸਰੇ ਇਲਾਜ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਭਾਵੇਂ ਸਿਹਤ ਸੰਬੰਧੀ ਕਈ ਮਾਹਰ ਗਿੱਲੇ ਵਾਲਾਂ ਨੂੰ ਕੰਘੀ ਕਰਨ ਦੀ ਸਿਫਾਰਸ਼ ਕਰਦੇ ਹਨ, ਕੁਝ ਹੋਰ ਸੋਚਦੇ ਹਨ ਕਿ ਪਹਿਲਾਂ ਰਸਾਇਣਕ ਇਲਾਜ ਵਰਤੇ ਜਾਣੇ ਚਾਹੀਦੇ ਹਨ। ਤੁਹਾਡੇ ਲਈ ਕਿਹੜਾ ਇਲਾਜ ਸਹੀ ਹੈ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020