ਸਿਰ ਦੀਆਂ ਜੂੰਆਂ ਨੂੰ ਮਾਪਿਆਂ, ਬੱਚਿਆਂ, ਡੇਕੇਅਰਾਂ, ਸਕੂਲਾਂ ਅਤੇ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲਿਆਂ ਦੇ ਸਹਿਯੋਗ ਦੇ ਰਾਹੀਂ ਸਭ ਤੋਂ ਵਧੀਆ ਢੰਗ ਨਾਲ ਨਿਯੰਤਰਿਤ ਕੀਤਾ ਜਾ ਸਕਦਾ ਹੈ। ਇੱਕ ਵਾਰੀ ਤੁਹਾਡੇ ਦੁਆਰਾ ਸਿਰ ਦੀਆਂ ਜੂੰਆਂ ਦੀ ਪਛਾਣ ਕਰਨਾ ਸਿਖ ਲੈਣ ਤੋਂ ਬਾਅਦ, ਨਿਯਮਿਤ ਰੂਪ ਦੇ ਨਾਲ ਆਪਣੇ ਅਤੇ ਆਪਣੇ ਬੱਚੇ ਦੇ ਵਾਲਾਂ ਦਾ ਨਰੀਖਣ ਕਰਨਾ ਇਸ ਦੇ ਫੈਲਾਅ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ। ਬੱਚਿਆਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਕਿ ਉਹ ਟੋਪੀਆਂ, ਹੈਲਮੇਟਾਂ, ਸਕਾਰਫ, ਕੰਘੀਆਂ, ਵਾਲਾਂ ਵਿੱਚ ਲਗਾਉਣਫ਼ਪਾਉਣ ਵਾਲੀਆਂ ਚੀਜਾਂ, ਵਾਲਾਂ ਦੇ ਬਰੱਸ਼ਾਂ ਜਾਂ ਹੈਡਫੋਨਾਂ ਵਰਗੀਆਂ ਨਿਜੀ ਚੀਜਾਂ ਸਾਝੀਆਂ ਨਾ ਕਰਨ। ਜੇ ਤੁਹਾਡੇ ਬੱਚੇ ਦੇ ਵਾਲ ਲੰਮੇ ਹਨ, ਤਾਂ ਉਨ੍ਹਾਂ ਨੂੰ ਬੰਨ੍ਹ ਦਿਓ ਜਾਂ ਗੁੰਨ ਦਿਓ।
ਸਿਰ ਦੀਆਂ ਜੂੰਆਂ ਦੇ ਲੱਛਣਾਂ ਵਿੱਚ ਸ਼ਾਮਲ ਹਨ :-
(੧) ਖੋਪਰੀ ਤੇ ਰਿੜ੍ਹਨ ਜਾਂ ਗੁਦਗੁਦੀ ਵਰਗਾ ਅਹਿਸਾਸ
(੨) ਵੱਡ੍ਹਨ ਕਰਕੇ ਹੋਣ ਵਾਲੀ ਅਲਰਜਿਕ ਪ੍ਰਤੀਕਿਰਿਆ ਕਾਰਨ ਖੋਪਰੀ ਵਿੱਚ ਖੁਜਲੀ ਅਤੇ
(੩) ਝਰੀਟ ਦੇ ਨਿਸ਼ਾਨਾਂ ਜਾਂ ਰੈਸ਼ ਵਰਗੇ ਛੋਟੇ ਲਾਲ ਧੱਫੜ। ਸੰਭਵ ਹੈ ਕਿ ਸਿਰ ਦੀਆਂ ਜੂੰਆਂ ਵਾਲੇ ਕਈ ਲੋਕਾਂ ਨੂੰ ਕੋਈ ਵੀ ਲੱਛਣ ਨਾ ਹੋਣ।
ਸਭ ਤੋਂ ਪਹਿਲਾਂ ਆਪਣੇ ਬੱਚੇ ਦੀ ਖੋਪਰੀ ਅਤੇ ਗਰਦਨ ਅਤੇ ਕੰਨਾਂ ਦੇ ਪਿੱਛੇ ਵਾਲਾਂ ਦੀ ਲਾਇਨ ਜਾਂਚੋ।ਜਿਉਂਦੀਆਂ ਜੂੰਆਂ ਜਾਂ ਅੰਡਿਆਂ ਨੂੰ ਲੱਭਣਾ ਇੰਨਾਂ ਖੇਤਰਾਂ ਵਿੱਚ ਅਸਾਨ ਹੋ ਸਕਦਾ ਹੈ। ਇਸ ਤੋਂ ਬਾਅਦ, ਵਾਲਾਂ ਨੂੰ ਛੋਟੇ ਭਾਗਾਂ ਵਿੱਚ ਵੰਡੋ ਅਤੇ ਸਾਰੀ ਖੋਪਰੀ ਅਤੇ ਵਾਲਾਂ ਦੀ ਲਾਇਨ ਦੇ ਨਾਲ ਨਾਲ ਆਪਣੀਆਂ ਉਂਗਲਾਂ ਜਾਂ ਜੂੰਆਂ ਦੀ ਖਾਸ ਕੰਘੀ ਦੇ ਨਾਲ ਇੱਕ ਪਾਸੇ ਤੋਂ ਦੂਸਰੇ ਪਾਸੇ ਜਾਂਦੇ ਹੋਏ ਜਾਂਚ ਕਰੋ। ਚੰਗੀ ਰੌਸ਼ਨੀ ਮਹੱਤਵਪੂਰਨ ਹੈ। ਕੁਝ ਲੋਕ ਮੰਨਦੇ ਹਨ ਕਿ ਪਹਿਲਾਂ ਵਾਲਾਂ ਦਾ ਕੰਡੀਸ਼ਨਰ ਲਗਾਉਣਾ ਜਿਉਂਦੇ ਨਿਟਸ ਜਾਂ ਅੰਡਿਆਂ ਨੂੰ ਲੱਭਣ ਵਿੱਚ ਸਹਾਇਕ ਹੁੰਦਾ ਹੈ। ਜੇ ਕੋਈ ਵੀ ਜੂੰਆਂ ਜਾਂ ਨਿਟਸ ਨਹੀਂ ਮਿਲਦੀਆਂ ਹਨ, ਤਾਂ ੧ ਹਫਤੇ ਬਾਅਦ ਉੱਤੇ ਦਿੱਤੀ ਗਈ ਕਿਰਿਆ ਮੁੜ ਕੇ ਦੁਹਰਾਓ ਅਤੇ ਜੇ ਤੁਹਾਡੇ ਬੱਚੇ ਦੇ ਸਕੂਲ ਜਾਂ ਡੇਕੇਅਰ ਵਿੱਚ ਆਉਟਬ੍ਰੇਕ ਹੁੰਦੀ ਹੈ ਤਾਂ ਜਿਆਦਾ ਵਾਰੀ ਜਾਂਚ ਕਰੋ। ਜੇ ਪਰਿਵਾਰ ਵਿੱਚ ਕਿਸੇ ਹੋਰ ਨੂੰ ਸਿਰ ਦੀਆਂ ਜੂੰਆਂ ਹੋਣ ਤਾਂ ੨ ਹਫਤੇ ਦੇ ਬਾਅਦ ਮੁੜ ਕੇ ਦੁਹਰਾਓ। ਇੱਕ ਵਾਰੀ ਸਿਰ ਦੀਆਂ ਜੂੰਆਂ ਹੋਣਾ ਤੁਹਾਡੇ ਬੱਚੇ ਦੀ ਉਨ੍ਹਾਂ ਨੂੰ ਮੁੜ ਕੇ ਹੋਣ ਤੋਂ ਰੱਖਿਆ ਨਹੀਂ ਕਰਦਾ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/16/2020