ਐਚ ਟੀ ਐਲ ਵੀ -੧ ਕੀ ਹੈ?
ਹਿਊਮਨ ਟੀ ਲਿੰਫੋਟ੍ਰੋਫਿਕ ਵਾਇਰਸ ਟਾਇਪ ੧ ਇੱਕ ਅਜਿਹਾ ਵਾਇਰਸ ਹੈ ਜਿਹੜਾ ਮਨੁੱਖੀ ਸਫੇਦ ਬਲੱਡ ਸੈਲਾਂ ਨੂੰ ਵਿਗਾੜਗ੍ਰਸਤ ਕਰਦਾ ਹੈ। ਇਸ ਕਰਕੇ ਤੰਤੂ ਪ੍ਰਣਾਲੀ ਜਾਂ ਲੂਕੀਮੀਆ ਦੀ ਬੀਮਾਰੀ ਹੋ ਸਕਦੀ ਹੈ।
ਕੀ ਇਹ ਬੀਮਾਰੀ ਨਵੀਂ ਹੈ?
ਨਹੀਂ। ਇਸ ਬੀਮਾਰੀ ਦਾ ਵਰਨਣ ਸਭ ਤੋਂ ਪਹਿਲਾਂ ੧੯੮੦ ਵਿੱਚ ਕੀਤਾ ਗਿਆ ਸੀ ਅਤੇ ਇਸ ਦੀ ਪਛਾਣ ਦੁਨੀਆਂ ਭਰ ਵਿਵਿੱਚ ਕੀਤੀ ਗਈ ਹੈ। ਐਚ ਟੀ ਐਲ ਵੀ -੧ ਜਪਾਨ ਅਤੇ ਪਛਮੀ ਪੈਸੇਫਿਕ ਖੇਤਰ ਦੇ ਦੂਸਰੇ ਮੁਲਕਾਂ, ਕਰੇਬੀਅਨ, ਪਛਮੀ ਅਫਰੀਕਾ ਅਤੇ ਦੱਖਣੀ ਅਮਰੀਕਾ ਵਿਵਿੱਚ ਜਿਆਦਾ ਆਮ ਹੈ। ਦੁਨੀਆਂ ਭਰ ਵਿਵਿੱਚ ਲਗਭਗ ੧੦ ਤੋਂ ੨੦ ਮਿਲੀਅਨ ਲੋਕ ਵਿਗਾੜਗ੍ਰਸਤ ਹਨ।
ਮੈਂ ਕਿਵੇਂ ਦੱਸ ਸਕਦਾ/ਦੀ ਹਾਂ ਕਿ ਮੈਨੂੰ ਐਚ ਟੀ ਐਲ ਵੀ -੧ ਹੈ?
ਵਾਇਰਸ ਵਾਲੇ ਜਿਆਦਾਤਰ ਲੋਕਾਂ ਨੂੰ ਕੋਈ ਵੀ ਲੱਛਣ ਨਹੀਂ ਹੋਣਗੇ ਜਾਂ ਇਸ ਵਾਇਰਸ ਕਰਕੇ ਸਿਹਤ ਸੰਬੰਧੀ ਕੋਈ ਸਮੱਸਿਆਵਾਂ ਵਿਕਸਤ ਨਹੀਂ ਹੋਣਗੀਆਂ। ਐਚ ਟੀ ਐਲ ਵੀ -੧ ਨਾਲ ਵਿਗਾੜਗ੍ਰਸਤ ਹੋਣ ਵਾਲੇ ੨੦ ਲੋਕਾਂ ਵਿੱਚੋਂ ਲਗਭਗ ੧ ਅੰਤ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਕਿਸੇ ਵੇਲੇ ਐਚ ਟੀ ਐਲ ਵੀ -੧ ਨਾਲ ਸੰਬੰਧਤ ਨਾਲ ਬੀਮਾਰ ਹੋਣਗੇ।ਬੀਮਾਰੀ ਆਮਤੌਰ ਤੇ ਵਿਗਾੜਗ੍ਰਸਤ ਹੋ ਜਾਣ ਤੋਂ ਕਈ ਦਹਾਕਿਆਂ ਬਾਅਦ ਤੱਕ ਨਹੀਂ ਵਾਪਰਦੀ। ਬੀਮਾਰ ਹੋਣ ਵਾਲੇ ਲੋਕ ਕੈਂਸਰ ਦੀ ਇੱਕ ਵਿਰਲੀ ਕਿਸਮ ਜਿਸ ਨੂੰ ਅਡਲਟ ਟੀੁਸੈਲ ਲੂਕੀਮੀਆ / ਲਿੰਫੋਮਾ ਵਿਕਸਤ ਕਰ ਸਕਦੇ ਹਨ, ਜਾਂ ਰੀੜ੍ਹ ਦੀ ਹੱਡੀ ਦੀ ਸੋਜਸ਼ ਹੋ ਸਕਦੀ ਹੈ ਜਿਸ ਕਰਕੇ ਲੱਤਾਂ ਵਿੱਚ ਕਮਜ਼ੋਰੀ, ਪਿੱਠ ਦਰਦ, ਮਸਾਨੇ ਤੇ ਕਾਬੂ ਦੀ ਕਮੀ ਜਾਂ ਕਬਜ਼ ਹੋ ਜਾਂਦੀ ਹੈ। ਇਹ ਪੁਸ਼ਟੀ ਕਰਨ ਲਈ ਕਿ ਤੁਹਾਨੂੰ ਐਚ ਟੀ ਐਲ ਵੀ -੧ ਹੈ, ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਖੂਨ ਦੇ ਟੈਸਟ ਲਈ ਭੇਜ ਸਕਦਾ ਹੈ।
ਵਾਇਰਸ ਕਿਵੇਂ ਫੈਲਦਾ ਹੈ?
ਐਚ ਟੀ ਐਲ ਵੀ -੧ ਇਕ ਵਿਗਾੜਗ੍ਰਸਤ ਵਿਅਕਤੀ ਤੋਂ ਦੂਸਰੇ ਲੋਕਾਂ ਤ'ਕ ਇੰਨਾਂ ਦੁਆਰਾ ਫੈਲਦੀ ਹੈ:
- ਸੂਈਆਂ, ਸਰਿੰਜਾਂ ਜਾਂ ਟੀਕੇ ਦੁਆਰਾ ਨਸ਼ੇ ਲਗਾਏ ਜਾਣ ਲਈ ਵਰਤੇ ਜਾਣ ਵਾਲਾ ਸਮਾਨ ਸਾਂਝਾ ਕਰਨਾ। ਲਿੰਗੀ ਸੰਪਰਕ। ਸਬੂਤ ਦਿਖਾਂਉਂਦੇ ਹਨ ਕਿ ਵਾਇਰਸ ਇੱਕ ਮਰਦ ਤੋਂ ਔਰਤ ਤਕ, ਇੱਕ ਔਰਤ ਤੋਂ ਮਰਦ ਤੱਕ ਦੇ ਬਜਾਏ ਜਿਆਦਾ ਅਸਾਨੀ ਨਾਲ ਫੈਲਦਾ ਹੈ। ਵਾਇਰਸ ੪੦ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਵਿਵਿੱਚ ਜਿਆਦਾ ਆਮ ਵੀ ਹੈ। ਮਾਂ ਤੋਂ ਬੱਚਾ। ਐਚ ਟੀ ਐਲ ਵੀ -੧ ਨਾਲ ਵਿਗਾੜਗ੍ਰਸਤ ਮਾਵਾਂ ਵਿੱਚੋਂ ਲਗਭਗ ਇੱਕ ਚੌਥਾਈ ਜਨਮ ਸਮੇਂ ਜਾਂ ਦੁੱਧ ਪਿਲਾਉਣ ਦੁਆਰਾ ਉਨ੍ਹਾਂ ਦੇ ਬੱਚਿਆਂ ਨੂੰ ਵਾਇਰਸ ਦਾ ਸੰਚਾਰ ਕਰ ਸਕਦੀਆਂ ਹਨ, ਖਾਸ ਕਰਕੇ ਜੇ ਉਹ ੬ ਮਹੀਨੇ ਜਾਂ ਉਸ ਤੋਂ ਵੱਧ ਲਈ ਦੁੱਧ ਪਿਲਾਉਂਦੀਆਂ ਹਨ।
ਜੇ ਮੈਨੂੰ ਐਚ ਟੀ ਐਲ ਵੀ -੧ ਹੈ ਤਾਂ ਕੀ ਮੈਨੂੰ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ?
ਜੇ ਤੁਸੀਂ ਐਚ ਟੀ ਐਲ ਵੀ -੧ ਨਾਲ ਵਿਗਾੜਗ੍ਰਸਤ ਹੋ ਤਾਂ ਤੁਹਾਨੂੰ ਬਚੇ ਨੂੰ ਦੁੱਧ ਨਹੀਂ ਪਿਲਾਉਣਾ ਚਾਹੀਦਾ। ਵਰਨਾ, ਬੱਚੇ ਨੂੰ ਦੁੱਧ ਪਿਲਾਉਣ ਦੀ ਪ੍ਰਬਲ ਸਿਫਾਰਸ਼ ਕੀਤੀ ਜਾਂਦੀ ਹੈ। ਐਚ ਟੀ ਐਲ ਵੀ -੧ ਰੋਜ਼ ਦੇ ਆਮ ਸੰਪਰਕਾਂ ਜਿਵੇਂ ਕਿ ਚੁੰਮਣ, ਟਾਇਲਟ ਵਰਤਣ ਜਾਂ ਭੋਜਨ ਬਣਾਉਣ, ਦੁਆਰਾ ਨਹੀਂ ਫੈਲਦੀ।ਬੀਮਾਰੀ ਦੇ ਫੈਲਣ ਲਈ, ਖੂਨ ਦੇ ਨਾਲ ਖੂਨ ਦਾ ਸੰਪਰਕ ਜਾਂ ਅਸੁਰੱਖਿਅਤ ਲਿੰਗੀ ਸੰਭੋਗ ਜਰੂਰੀ ਹੈ।
ਕੀ ਐਚ ਟੀ ਐਲ ਵੀ -੧ ਵਿਗਾੜ ਲਈ ਕੋਈ ਇਲਾਜ ਹੈ?
ਨਹੀਂ। ਇਸ ਸਮੇਂ ਤੇ ਅਜਿਹਾ ਕੋਈ ਇਲਾਜ ਨਹੀਂ ਹੈ ਜੋ ਤੁਹਾਡੇ ਇੱਕ ਵਾਰੀ ਵਿਗਾੜਗ੍ਰਸਤ ਹੋਣ ਤੋਂ ਬਾਅਦ ਵਾਇਰਸ ਨੂੰ ਖਤਮ ਕਰੇਗਾ, ਅਤੇ ਵਿਗਾੜਗ੍ਰਸਤ ਹੋਣ ਵਾਲਿਆਂ ਵਿੱਚੋਂ ੯੫ ਪ੍ਰਤੀਸ਼ਤ ਨੂੰ ਇਸ ਨਾਲ ਸੰਬੰਧਤ ਕੋਈ ਵੀ ਬੀਮਾਰੀ ਨਹੀਂ ਹੁੰਦੀ।ਪਰ, ਐਚ ਟੀ ਐਲ ਵੀ -੧ ਵਿਕਸਤ ਹੋ ਸਕਣ ਵਾਲੀਆਂ ਬੀਮਾਰੀਆਂ, ਜਿਵੇਂ ਕਿ ਏਟੀਐਲਐਲ ਲਈ ਕੁਝ ਇਲਾਜ ਹੋਂਦ ਵਿੱਚ ਹਨ।
ਕੀ ਮੈਨੂੰ ਟੈਸਟ ਕਰਵਾਉਣਾ ਚਾਹੀਦਾ ਹੈ?
ਨਹੀਂ, ਜਦੋਂ ਤ'ਕ ਕਿ ਤੁਹਾਨੂੰ ਐਚ ਟੀ ਐਲ ਵੀ -੧ ਸੰਬੰਧਤ ਬੀਮਾਰੀ ਹੈ ਜਿਸ ਲਈ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਸੋਚਦਾ ਹੈ ਕਿ ਟੈਸਟ ਕੀਤੇ ਜਾਣ ਦੀ ਲੋੜ ਹੈ, ਜਾਂ ਤੁਹਾਡਾ ਸੰਪਰਕ ਗਿਆਤ ਕੇਸ ਦੇ ਨਾਲ ਹੋਇਆ ਹੋਏ।
ਸਰੋਤ : ਸਿਹਤ ਵਿਭਾਗ