ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ ਰੈਸ਼, ਬੁਖਾਰ, ਜੋੜਾਂ ਦਾ ਦਰਦ, ਸਿਰਦਰਦ, ਬੇਅਰਾਮੀ, ਵਗਦਾ ਹੋਇਆ ਨੱਕ ਅਤੇ ਜਲਣ ਵਾਲੀਆਂ ਅੱਖਾਂ। ਕੰਨਾਂ ਦੇ ਪਿੱਛੇ ਅਤੇ ਗਲੇ ਦੇ ਪਿੱਛੇ ਸਥਿਤ ਲਸਿਕਾ ਨੋਡ ਸੁੱਜ ਸਕਦੇ ਹਨ ਅਤੇ ਦਰਦਨਾਕ ਮਹਿਸੂਸ ਹੋ ਸਕਦੇ ਹਨ। ਰੈਸ਼, ਜੋ ਖਾਰਸ਼ਵਾਲਾ ਹੋ ਸਕਦਾ ਹੈ, ਸਭ ਤੋਂ ਪਹਿਲਾਂ ਮੂੰਹ ਤੇ ਸ਼ੁਰੂ ਹੁੰਦਾ ਹੈ ਅਤੇ ਫਿਰ ਸਿਰ ਤੋਂ ਲੈਕੇ ਪੈਰਾਂ ਤਕ ਥਲੇ ਵਲ ਫੈਲਦਾ ਹੈ, ਅਤੇ ੩ ਤੋਂ ੫ ਦਿਨਾਂ ਤੱਕ ਰਹਿੰਦਾ ਹੈ। ਰੂਬੈਲਾ ਦੇ ਸਾਰੇ ਵਿਗਾੜਾਂ ਵਿੱਚੋਂ ਲਗਭਗ ਅੱਧੇ ਰੈਸ਼ ਦੇ ਕੋਈ ਵੀ ਲੱਛਣ ਨਹੀਂ ਦਿਖਾਉਂਦੇ। ਲੱਛਣ ਵਿਅਕਤੀ ਦੇ ਰੂਬੈਲਾ ਵਾਇਰਸ ਤੋਂ ਗ੍ਰਸਤ ਹੋਣ ਤੋਂ ੧੪ ਤੋਂ ੨੧ ਦਿਨ ਬਾਅਦ ਦਿਖਾਈ ਦੇ ਸਕਦੇ ਹਨ। ਜਿਆਦਾਤਰ ਕੇਸਾਂ ਵਿੱਚ, ਲੱਛਣ ਵਾਇਰਸ ਨਾਲ ਸੰਪਰਕ ਵਿੱਚ ਆਉਣ ਤੋਂ ੧੪ ਤੋਂ ੧੭ ਦਿਨਾਂ ਬਾਅਦ ਦਿਖਾਈ ਦਿੰਦੇ ਹਨ।
ਜੇ ਤੁਹਾਡਾ ਸੰਪਰਕ ਰੂਬੈਲਾ ਵਾਲੇ ਕਿਸੇ ਵਿਅਕਤੀ ਨਾਲ ਹੋ ਗਿਆ ਹੈ ਅਤੇ ਤੁਹਾਨੂੰ ਇਹ ਬੀਮਾਰੀ ਨਹੀਂ ਹੋ ਚੁੱਕੀ ਹੈ ਜਾਂ ਤੁਹਾਨੂੰ ਰੈਬੈਲਾ ਦੀ ਵੈਕਸੀਨ ਦੀ ੧ ਖੁਰਾਕ ਨਹੀਂ ਮਿਲੀ ਹੈ ਤੁਹਾਨੂੰ ਰੂਬੈਲਾ ਵਾਇਰਸ ਦੇ ਨਾਲ ਭਵਿੱਖ ਵਿੱਚ ਹੋਣ ਵਾਲੇ ਸੰਪਰਕ ਤੋਂ ਆਪਣੀ ਰੱਖਿਆ ਲਈ ਟੀਕਾ ਲਗਵਾ ਲੈਣਾ ਚਾਹੀਦਾ ਹੈ। ਬਚਾਅ ਵਾਸਤੇ ਟੀਕੇ ਲਗਾਉਣ ਲਈ ਆਪਣੇ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਦੇ ਨਾਲ ਮਿਲਣ ਦਾ ਸਮਾਂ ਤਹਿ ਕਰਨ ਲਈ ਸੰਪਰਕ ਕਰੋ। ਗਰਭਵਤੀ ਔਰਤਾਂ ਜਿੰਨਾਂ ਦਾ ਸੰਭਵ ਹੈ ਕਿ ਰੂਬੈਲਾ ਨਾਲ ਸੰਪਰਕ ਹੋ ਗਿਆ ਹੋਏ ਨੂੰ ਆਪਣੇ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਦੇ ਨਾਲ ਇਹ ਨਿਰਧਾਰਤ ਕਰਨ ਲਈ ਗੱਲ ਕਰਨੀ ਚਾਹੀਦੀ ਹੈ ਕਿ ਕੀ ਉਹ ਰੂਬੈਲਾ ਤੋਂ ਸੁਰੱਖਿਅਤ ਹਨ। ਰੂਬੈਲਾ ਦੇ ਨਾਲ ਸੰਪਰਕ ਵਿੱਚ ਆ ਗਈਆਂ ਔਰਤਾਂ ਨੂੰ ਇਹ ਪਤਾ ਕਰਨ ਲਈ ਖੂਨ ਦੇ ਟੈਸਟ ਕਰਵਾਉਣ ਦੀ ਲੋੜ ਪਏਗੀ ਕਿ ਕੀ ਉਹ ਵਿਗਾੜਗ੍ਰਸਤ ਹੋ ਗਈਆਂ ਹਨ।
ਜੇ ਤੁਹਾਨੂੰ ਬੁਖਾਰ ਅਤੇ ਰੈਸ਼ ਹੈ ਅਤੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਰੂਬੈਲਾ ਹੋ ਸਕਦਾ ਹੈ, ਖਾਸ ਕਰਕੇ ਜੇ ਤੁਸੀਂ ਰੂਬੈਲਾ ਵਾਲੇ ਕਿਸੇ ਵਿਅਕਤੀ ਦੇ ਨਾਲ ਸੰਪਰਕ ਵਿੱਚ ਰਹੇ ਹੋ ਜਾਂ ਰੂਬੈਲਾ ਦੀ ਆਉਟਬ੍ਰੇਕ ਵਾਲੇ ਖੇਤਰ ਵਿੱਚ ਸਫਰ ਕੀਤਾ ਹੈ, ਤਾਂ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਕੋਲੋਂ ਆਪਣਾ ਨਿਰੀਖਣ ਕਰਵਾਓ। ਇਹ ਸਭ ਤੋਂ ਚੰਗਾ ਹੈ ਜੇ ਤੁਸੀਂ ਪਹਿਲਾਂ ਫੋਨ ਕਰਕੇ ਜਾਓ ਤਾਂ ਕਿ ਤੁਹਾਨੂੰ ਜਲਦੀ ਅਤੇ ਦੂਸਰੇ ਲੋਕਾਂ ਨੂੰ ਵਿਗਾੜਗ੍ਰਸਤ ਕੀਤੇ ਬਿਨਾਂ ਦੇਖਿਆ ਜਾ ਸਕੇ। ਰੂਬੈਲਾ ਵੇਟਿੰਗ ਰੂਮਾਂ ਅਤੇ ਐਮਰਜੈਂਸੀ ਰੂਮਾਂ ਵਰਗੀਆਂ ਥਾਵਾਂ ਵਿੱਚ ਅਸਾਨੀ ਨਾਲ ਫੈਲ ਸਕਦਾ ਹੈ। ਡਾਕਟਰ ਜਾਂ ਟ੍ਰੀਆਜ ਨਰਸ ਯਕੀਨੀ ਬਣਾ ਸਕਦੇ ਹਨ ਕਿ ਤੁਹਾਨੂੰ ਨਿਰੀਖਣ ਲਈ ਬੰਦ ਖੇਤਰ ਵਿੱਚ ਲਿਜਾਇਆ ਜਾਂਦਾ ਹੈ ਅਤੇ ਤੁਸੀਂ ਉਸ ਵੇਲੇ ਕਲੀਨਿਕ ਵਿੱਚ ਆਉਂਦੇ ਹੋ ਜਦੋਂ ਉਹ ਖਾਲੀ ਹੈ। ਆਪਣਾ ਬੀਮਾਰੀਆਂ ਤੋਂ ਬਚਾਓ ਲਈ ਲਗਾਏ ਗਏ ਟੀਕਿਆਂ ਦਾ ਰਿਕਾਰਡ ਆਪਣੇ ਨਾਲ ਲੈਕੇ ਆਓ। ਰੂਬੈਲਾ ਦੀ ਪਛਾਣ ਕਰਨ ਲਈ ਸਰੀਰਕ ਨਿਰੀਖਣ, ਖੂਨ ਦਾ ਟੈਸਟ ਅਤੇ ਰੂੰ ਦੇ ਫਹੇ ਨਾਲ ਗਲੇ ਵਿੱਚੋਂ ਲਿਆ ਜਾਣ ਵਾਲਾ ਨਮੂਨਾ ਜਾਂ ਪੇਸ਼ਾਬ ਦਾ ਨਮੂਨਾ ਇਕੱਠਾ ਕੀਤਾ ਜਾਏਗਾ।
ਰੂਬੈਲਾ ਵਾਲਾ ਵਿਅਕਤੀ ਉਨ੍ਹਾਂ ਦੇ ਪਹਿਲੇ ਰੈਸ਼ ਦੇ ਉਭਰਨ ਤੋਂ ੭ ਦਿਨ ਪਹਿਲਾਂ ਤੋਂ ੭ ਜਾਂ ਉਸ ਤੋਂ ਵੱਧ ਦਿਨਾਂ ਬਾਅਦ ਤੱਕ ਵਾਇਰਸ ਨੂੰ ਦੂਸਰਿਆਂ ਤੱਕ ਫੈਲਾ ਸਕਦਾ ਹੈ। ਜੇ ਤੁਹਾਨੂੰ ਰੈਬੈਲਾ ਹੈ ਤਾਂ ਤੁਸੀਂ ਇਹ ਕਰਕੇ ਉਸ ਨੂੰ ਦੂਜਿਆਂ, ਖਾਸ ਕਰਕੇ ਗਰਭਵਤੀ ਔਰਤਾਂ, ਤੱਕ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰ ਸਕਦੇ ਹੋ:
(੧) ਰੈਸ਼ ਦੇ ਪਹਿਲੀ ਵਾਰੀ ਉਭਰਨ ਤੋਂ ਬਾਅਦ ੭ ਦਿਨ ਘਰ ਰਹਿਣਾ।
(੨) ਆਪਣੇ ਹੱਥ ਨੇਮਕ ਤੌਰ ਨਾਲ ਧੋਣਾ।
(੩) ਆਪਣੇ ਹੱਥਾਂ ਦੀ ਜਗ੍ਹਾ ਇੱਕ ਟਿਸ਼ੂ ਜਾਂ ਆਪਣੀ ਬਾਂਹ ਵਿੱਚ ਖੰਘਣਾ ਜਾਂ ਛਿੱਕਣਾ।
(੪) ਭੋਜਨ, ਪੇਯ ਪਦਾਰਥ ਜਾਂ ਸਿਗਰਟਾਂ ਸਾਂਝੀਆਂ ਨਾ ਕਰਨੀਆਂ ਜਾਂ ਦੂਸਰਿਆਂ ਨੂੰ ਨਾ ਚੁੰਮਣਾ।
ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਮਿਲਣ ਤੋਂ ਬਾਅਦ, ਹੋ ਸਕਦਾ ਹੈ ਹੇਠਾਂ ਦਿੱਤੇ ਗਏ ਘਰੇਲੂ ਇਲਾਜ ਦੇ ਨੁਮਖੇ ਅਰਾਮ ਕਰਦੇ ਅਤੇ ਠੀਕ ਹੋਣ ਦੇ ਦੌਰਾਨ ਤੁਹਾਨੂੰ ਜਿਆਦਾ ਰਹਿਣ ਵਿੱਚ ਸਹਾਇਤਾ ਕਰਨ।
(੧) ਬਹੁਤ ਸਾਰੇ ਤਰਲ ਪਦਾਰਥ ਜਿਵੇਂ ਕਿ ਪਾਣੀ, ਜੂਸ, ਅਤੇ ਸੂਪ ਪਿਓ, ਖਾਸ ਕਰਕੇ ਜੇ ਤੁਹਾਨੂੰ ਬੁਖਾਰ ਹੈ।
(੨) ਖੂਬ ਅਰਾਮ ਕਰੋ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020