ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਰੂਬੈਲਾ ਕੀ ਹੈ ?

ਰੂਬੈਲਾ ਕੀ ਹੈ ਅਤੇ ਕਿਵੇਂ ਫੈਲਦਾ ਹੈ?

ਰੂਬੈਲਾ ਵਾਇਰਸ ਕਰਕੇ ਹੋਣ ਵਾਲੀ ਬੀਮਾਰੀ ਹੈ। ਰੂਬੈਲਾ ਆਮ ਕਰਕੇ ਇੱਕ ਹਲਕੀ ਬੀਮਾਰੀ ਹੈ ਪਰ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਵਿਕਸਤ ਹੋ ਰਹੇ ਬੱਚਿਆਂ ਲਈ ਬਹੁਤ ਗੰਭੀਰ ਹੋ ਸਕਦੀ ਹੈ। ਜੇ ਇੱਕ ਗਰਭਵਤੀ ਔਰਤ ਰੈਬੈਲਾ ਨਾਲ ਵਿਗਾੜਗ੍ਰਸਤ ਹੁੰਦੀ ਹੈ ਤਾਂ ਸੰਭਵ ਹੈ ਉਸ ਦਾ ਗਰਭਪਾਤ ਹੋ ਜਾਏ ਜਾਂ ਉਸ ਦਾ ਬੱਚਾ ਮਰਿਆ ਹੋਇਆ ਪੈਦਾ ਹੋਏ। ਉਸਦਾ ਬੱਚਾ, ਬੋਲੇਪਣ, ਅੱਖਾਂ ਦੀਆਂ ਸਮੱਸਿਆਵਾਂ, ਦਿਲ ਦੇ ਨੁਕਸਾਂ, ਜਿਗਰ, ਤਿੱਲੀ ਅਤੇ ਦਿਮਾਗ ਦੇ ਨੁਕਸਾਨ, ਸਮੇਤ ਕਈ ਗੰਭੀਰ ਜਟਿਲਤਾਵਾਂ ਦੇ ਨਾਲ ਪੈਦਾ ਹੋ ਸਕਦਾ ਹੈ। ਇਸ ਨੂੰ ਕੰਨਜੈਨੀਟਲ ਰੁਬੈਲਾ ਸਿੰਨਡਰੋਮ ਸੀ ਆਰ ਐਸ ਕਿਹਾ ਜਾਂਦਾ ਹੈ। ਸੀ ਆਰ ਐਸ (ਛ੍ਰਸ਼) ਉਨ੍ਹਾਂ ਔਰਤਾਂ ਦੇ ਪੈਦਾ ਹੋਣ ਵਾਲੇ ੧੦ ਬੱਚਿਆਂ ਵਿੱਚੋਂ ਲਗਭਗ ੯ ਬੱਚਿਆਂ ਵਿੱਚ ਹੁੰਦਾ ਹੈ ਜੋ ਆਪਣੇ ਗਰਭ ਦੇ ਪਹਿਲੇ ੩ ਮਹੀਨਿਆਂ ਵਿੱਚ ਇਸ ਵਾਰਿਸ ਦੇ ਨਾਲ ਗ੍ਰਸਤ ਹੋ ਗਈਆਂ ਸਨ। ਸੀ ਆਰ ਐਸ (ਛ੍ਰਸ਼) ਵਿਰਲਾ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਬੀਮਾਰੀਆਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਟੀਕਾਕਰਣ ਕਰਕੇ ਰੂਬੈਲਾ ਵਿਗਾੜ ਤੋਂ ਸੁਰੱਖਿਅਤ ਹਨ। ਕੈਨੇਡਾ ਵਿੱਚ ਕੇਸ ਹਲੇ ਵੀ ਵਾਪਰਦੇ ਹਨ, ਪਰ, ਕੈਨੇਡਾ ਵਿੱਚ ਆਵਾਸੀਆਂ ਦੇ ਤੌਰ ਤੇ ਆਉਣ ਵਾਲੀਆਂ ਔਰਤਾਂ ਨੂੰ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਕਿਉਂਕਿ ਰੈਬੈਲਾ ਤੋਂ ਬਚਾਅ ਲਈ ਟੀਕੇ ਲਗਾਏ ਜਾਣਾ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਨੇਮਕ ਨਹੀਂ ਹੈ।

ਕੀ ਰੂਬੈਲਾ ਲਈ ਕੋਈ ਵੈਕਸੀਨ ਹੈ ?

ਬੀ ਸੀ ਵਿੱਚ ਅਜਿਹੀਆਂ ੨ ਵੈਕਸੀਨਾਂ ਉਪਲਬਧ ਹਨ ਜੋ ਰੂਬੈਲਾ ਦੇ ਵਿਰੁੱਧ ਰੱਖਿਆ ਕਰਦੀਆਂ ਹਨ:

(੧) ਮੀਜ਼ਲਜ਼, ਮੰਮਪਸ, ਰੁਬੈਲਾ (ਐਮ ਐਮ ਆਰ) ਵੈਕਸੀਨ

(੨) ਮੀਜ਼ਲਜ਼, ਮੰਮਪਸ, ਰੁਬੈਲਾ ਅਤੇ ਵੈਰੀਸੈਲਾ (ਐਮ ਐਮ ਆਰ ਵੀ) ਵੈਕਸੀਨ

ਇਹ ਵੈਕਸੀਨਾਂ ਤੁਹਾਡੇ ਬੱਚੇ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਅਤੇ ਰੈਬੈਲਾ ਦੇ ਵਿਰੁੱਧ ਰੱਖਿਆ ਦੀ ਲੋੜ ਵਾਲੇ ਲੋਕਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ।

ਜੇ ਮੈਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੀ ਹਾਂ ਤਾਂ ਕੀ ?

ਜੇ ਤੁਸੀਂ ਬੱਚੇ ਪੈਦਾ ਕਰ ਸਕਣ ਵਾਲੀ ਉਮਰ ਦੀ ਔਰਤ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਗਰਭਵਤੀ ਹੋਣ ਤੋਂ ਪਹਿਲਾਂ ਰੂਬੈਲਾ ਤੋਂ ਸੁਰੱਖਿਅਤ ਹੋ। ਜੇ ਤੁਸੀਂ ਸੁਰੱਖਿਅਤ ਨਹੀਂ ਹੋ (ਤੁਹਾਨੂੰ ਇਹ ਬੀਮਾਰੀ ਨਹੀਂ ਹੋ ਚੁੱਕੀ ਹੈ ਜਾਂ ਤੁਹਾਨੂੰ ਬੀਮਾਰੀ ਤੋਂ ਬਚਾਉਣ ਲਈ ਟੀਕਾ ਨਹੀਂ ਲਗਿਆ ਹੈ), ਤਾਂ ਤੁਹਾਨੂੰ ਐਮ ਐਮ ਆਰ ਵੈਕਸੀਨ ਲੈਣੀ ਚਾਹੀਦੀ ਹੈ, ਅਤੇ ਫਿਰ ਗਰਭਵਤੀ ਹੋਣ ਤੋਂ ਪਹਿਲਾਂ ੧ ਮਹੀਨਾ ਇੰਤਜ਼ਾਰ ਕਰਨਾ ਚਾਹੀਦਾ ਹੈ।

ਜੇ ਮੈਂ ਪਹਿਲਾਂ ਤੋਂ ਹੀ ਗਰਭਵਤੀ ਹਾਂ ਤਾਂ ਕੀ ?

ਜੇ ਤੁਸੀਂ ਗਰਭਵਤੀ ਹੋ ਅਤੇ ਤੁਹਾਨੂੰ ਇਹ ਪਤਾ ਨਹੀਂ ਹੈ ਕਿ ਕੀ ਤੁਸੀਂ ਰੂਬੈਲਾ ਤੋਂ ਸੁਰੱਖਿਅਤ ਹੋ, ਤਾਂ ਤੁਹਾਨੂੰ ਬੱਚਾ ਪੈਦਾ ਹੋਣ ਤੋਂ ਪਹਿਲਾਂ ਵਾਲੀ ਦੇਖਭਾਲ ਦੇ ਹਿੱਸੇ ਵਜੋਂ ਰੂਬੈਲਾ ਪ੍ਰਤੀ ਸੁਰੱਖਿਆ ਲਈ ਬਲੱਡ ਟੈਸਟ ਪੇਸ਼ ਕੀਤਾ ਜਾਏਗਾ। ਜੇ ਤੁਸੀਂ ਸੁਰੱਖਿਅਤ ਨਹੀਂ ਹੋ, ਤਾਂ ਤੁਹਾਨੂੰ ਤੁਹਾਡੇ ਗਰਭ ਅਵਸਥਾ ਤੋਂ ਬਾਅਦ ਬੀਮਾਰੀ ਤੋਂ ਬਚਾਓ ਲਈ ਟੀਕਾ ਲਗਾਇਆ ਜਾਣਾ ਚਾਹੀਦਾ ਹੈ, ਸਭ ਤੋਂ ਚੰਗਾ ਹੈ ਹਸਪਤਾਲ ਛੱਡਣ ਤੋਂ ਪਹਿਲਾਂ। ਗਰਭ ਅਵਸਥਾ ਵਿੱਚ ਜ਼ਿੰਦਾ ਵੈਕਸੀਨਾਂ ਤੋਂ ਪਰਹੇਜ਼ ਕਰਨ ਦੀ ਆਮ ਸਾਵਧਾਨੀ ਦੀ ਤਰ੍ਹਾਂ ਰੂਬੈਲਾ ਵੈਕਸੀਨ ਗਰਭ ਅਵਸਥਾ ਦੇ ਦੌਰਾਨ ਨਹੀਂ ਦਿੱਤੀ ਜਾਣੀ ਚਾਹੀਦੀ। ਜੇ ਇੱਕ ਔਰਤ ਉਸਦੀ ਗਰਭ ਅਵਸਥਾ ਦੇ ਦੌਰਾਨ ਰੂਬੈਲਾ ਵੈਕਸੀਨ ਪ੍ਰਾਪਤ ਕਰਦੀ ਹੈ, ਤਾਂ ਇਹ ਗਰਭ ਅਵਸਥਾ ਨੂੰ ਖਤਮ ਕਰਨ ਦਾ ਕਾਰਨ ਨਹੀਂ ਹੈ। ਇਸ ਵੈਕਸੀਨ ਕਰਕੇ ਕਦੇ ਵੀ ਕੰਨਜੈਨੀਟਲ ਰੁਬੈਲਾ ਸਿੰਨਡਰੋਮ ਹੋਣ ਦਾ ਪਤਾ ਨਹੀਂ ਲਗਿਆ ਹੈ।

ਰੈਬੈਲਾ ਕਿਵੇਂ ਫੈਲਦਾ ਹੈ ?

ਰੂਬੈਲਾ ਵਿਗਾੜਗ੍ਰਸਤ ਵਿਅਕਤੀ ਦੇ ਮੂੰਹ, ਨੱਕ ਜਾਂ ਗਲੇ ਵਿਚੋਂ ਨਿਕਲਣ ਵਾਲੀ ਥੁੱਕ ਜਾਂ ਮੁਆਦ ਦੇ ਨਾਲ ਸੰਪਰਕ ਦੁਆਰਾ ਫੈਲਦਾ ਹੈ। ਜਦੋਂ ਇੱਕ ਵਿਗਾੜਗ੍ਰਸਤ ਵਿਅਕਤੀ ਸਾਹ ਲੈਂਦਾ, ਖੰਘਦਾ ਜਾਂ ਛਿੱਕਦਾ ਹੈ, ਤਾਂ ਵਾਇਰਸ ਹਵਾ ਵਿੱਚਲੀਆਂ ਬੂੰਦਾਂ ਦੇ ਰਾਹੀਂ ਫੈਲਦਾ ਹੈ। ਤੁਸੀਂ ਵਿਗਾੜਗ੍ਰਸਤ ਹੋ ਸਕਦੇ ਹੋ ਜਦੋਂ ਤੁਸੀਂ ਇੰਨਾਂ ਬੂੰਦਾਂ ਨੂੰ ਸਾਹ ਰਾਹੀਂ ਅੰਦਰ ਲੈਂਦੇ ਹੋ ਜਾਂ ਵਾਇਰਸ ਨਾਲ ਦੂਸ਼ਿਤ ਵਸਤਾਂ ਨੂੰ ਛੂਂਦੇ ਹੋ। ਭੋਜਨ, ਪੇਯ ਪਦਾਰਥ ਜਾਂ ਸਿਗਰਟਾਂ ਸਾਂਝੀਆਂ ਕਰਨੀਆਂ, ਜਾਂ ਵਾਇਰਸ ਵਾਲੇ ਕਿਸੀ ਵਿਅਕਤੀ ਨੂੰ ਚੁੰਮਣਾ ਵੀ ਤੁਹਾਨੂੰ ਖਤਰੇ ਵਿੱਚ ਪਾ ਸਕਦਾ ਹੈ।

ਸਰੋਤ : ਏ ਬੂਕਸ ਓਨ੍ਲਿਨੇ

3.18604651163
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top