ਗਰਮ ਟੱਬਾਂ ਅਤੇ ਤਲਾਬਾਂ ਦੀ ਵਰਤੋਂ ਸੰਬੰਧੀ ਕੀ ਸਿਹਤ ਚਿੰਤਾਵਾਂ ਹਨ?
ਗਰਮ ਟੱਬ ਅਤੇ ਤਲਾ ਬਹੁਤ ਸਾਰੇ ਅਜਿਹੇ ਬੈਕਟੀਰੀਆ ਲਈ ਵੱਧਣ ਦੀ ਜਗ੍ਹਾ ਮੁਹੱਈਆ ਕਰ ਸਕਦੇ ਹਨ ਜਿੰਨਾਂ ਕਰਕੇ ਵਿਗਾੜ ਜਾਂ ਬੀਮਾਰੀ ਹੋ ਸਕਦੀ ਹੈ। ਇਸ ਵਿੱਚ ਸ਼ਾਮਲ ਹੈ, ਲੀਜਨੇਲਾ ਬੈਕਟੀਰੀਆ ਜਿਸ ਕਰਕੇ ਲੀਜੇਨੇਰਿਸ ਬੀਮਾਰੀ ਹੁੰਦੀ ਹੈ ਜੋ ਜਾਨਲੇਵਾ ਹੋ ਸਕਦੀ ਹੈ। ਇਸ ਦੇ ਨਾਲ ਹੀ, ਸੂਡੇਮੋਨਸ ਬੈਕਟੀਰੀਆ ਵੀ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਚਮੜੀ ਦੇ ਗੰਭੀਰ ਰੈਸ਼, ਅੱਖ ਅਤੇ ਕੰਨ ਦੇ ਵਿਗਾੜ ਅਤੇ ਨਿਮੌਨੀਆ। ਇੰਨਾਂ ਬੈਕਟੀਰੀਆ ਨੂੰ ਪਾਣੀ ਦਾ ਰੋਗਾਣੂਨਾਸ਼ਕ ਸਤਰ ਕਾਇਮ ਰੱਖਕੇ ਨਿਯੰਤਰਿਤ ਕੀਤਾ ਅਤੇ ਹਟਾਇਆ ਜਾ ਸਕਦਾ ਹੈ।
ਮੈਂ ਕਿਵੇਂ ਸੁਨਿਸ਼ਚਿਤ ਕਰ ਸਕਦਾ/ਦੀ ਹਾਂ ਕਿ ਪਾਣੀ ਸੁਰੱਖਿਅਤ ਹੈ?
ਜੇ ਤੁਹਾਨੂੰ ਰੱਖ ਰਖਾਵ ਜਾਂ ਪਾਣੀ ਦੀ ਗੁਣਵੱਤਾ ਦੇ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਹੈ, ਤਾਂ ਤਲਾਬ ਜਾਂ ਗਰਮ ਟੱਬ ਵਿਚ ਦਾਖਲ ਨਾ ਹੋਵੋ। ਜੇ ਸ਼ੱਕ ਹੋਏ, ਤਾਂ ਬਾਹਰ ਰਹੋ। ਆਪਣੇ ਗਰਮ ਟੱਬ ਜਾਂ ਤਲਾਬ ਨੂੰ ਜਿੰਨਾ ਸੰਭਵ ਹੋਏ ਸੁਰੱਖਿਅਤ ਅਤੇ ਅਨੰਦ ਵਾਲਾ ਬਣਾਉਣ ਲਈ, ਹਮੇਸ਼ਾ ਹੇਠਾਂ ਦਿ'ਤੀਆਂ ਸਾਵਧਾਨੀਆਂ ਬਾਰੇ ਸੋਚੋ:
ਸਫਾਈ ਅਤੇ ਰੋਗਾਣੂ ਮੁਕਤ ਕਰਨਾ
ਇਹ ਸੁਨਿਸ਼ਚਿਤ ਕਰਨਾ ਮਾਲਕ ਦੀ ਜ਼ਿੰਮੇਵਾਰੀ ਹੈ ਕਿ ਗਰਮ ਟ'ਬ ਜਾਂ ਤਲਾਬ ਸਾਫ ਹੈ ਅਤੇ ਬੀਮਾਰੀ ਫੈਲਣ ਦੀ ਰੋਕਥਾਮ ਲਈ ਪਾਣੀ ਨੂੰ ਸਹੀ ਢੰਗ ਨਾਲ ਰੋਗਾਣੂ ਰਹਿਤ ਕੀਤਾ ਗਿਆ ਹੈ। ਸਾਫ ਅਤੇ ਸੁਰੱਖਿਅਤ ਪਾਣੀ ਸੁਨਿਸ਼ਚਿਤ ਕਰਨ ਲਈ ਰੋਗਾਣੂਨਾਸ਼ਕ ਦਾ ਸਹੀ ਸਤਰ ਕਾਇਮ ਰ'ਖਣਾ ਮਹੱਤਵਪੂਰਨ ਹੈ। ਕਲੋਰੀਨ ਅਤੇ ਬਰੋਮੀਨ ਸਭ ਤੋਂ ਆਮ ਵਰਤੇ ਜਾਣ ਵਾਲੇ ਰੋਗਾਣੂਨਾਸ਼ਕ ਹਨ। ਜਿੰਨਾ ਜਿਆਦਾ ਗਰਮ ਟੱਬ ਜਾਂ ਤਲਾਬ ਵਰਤਿਆ ਜਾਂਦਾ ਹੈ ਉਨੀ ਹੀ ਜਲਦੀ ਪਾਣੀ ਵਿਚਲਾ ਰੋਗਾਣੂਨਾਸ਼ਕ ਵਰਤਿਆ ਜਾਂਦਾ ਹੈ। ਵਰਤਣ ਤੋਂ ਪਹਿਲਾਂ ਅਤੇ ਬਾਅਦ ਤੁਹਾਨੂੰ ਰੋਗਾਣੂਨਾਸ਼ਕ ਦਾ ਸਤਰ ਜਾਂਚਣਾ ਚਾਹੀਦਾ ਹੈ ਅਤੇ ਜੇ ਉਹ ਘ'ਟ ਹੈ ਤਾਂ ਕਲੋਰੀਨ ਜਾਂ ਕੋਈ ਦੂਸਰਾ ਰੋਗਾਣੂਨਾਸ਼ਕ ਮਿਲਾਉਣਾ ਚਾਹੀਦਾ ਹੈ।ਤਲਾਬ ਵਾਲੇ ਰਸਾਇਣਾਂ ਨੂੰ ਹਮੇਸ਼ਾ ਬੱਚਿਆਂ ਤੋਂ ਦੂਰ ਅਤੇ ਸੁਰੱਖਿਅਤ ਢੰਗ ਨਾਲ ਵਰਤਣਾ ਅਤੇ ਸਟੋਰ ਕਰਨਾ ਚਾਹੀਦਾ ਹੈ। ਗਰਮ ਟੱਬਾਂ ਨੂੰ ਸਾਫ ਰੱਖਣ ਵਿੱਚ ਸਹਾਇਤਾ ਕਰਨ ਲਈ, ਤੁਹਾਨੂੰ ਉਨ੍ਹਾਂ ਨੂੰ ਖਾਲੀ ਕਰਨਾ ਅਤੇ ਘੱਟੋ ਘੱਟ ਹਰ ਮਹੀਨੇ ਜਾਂ ਜਿਆਦਾ ਵਾਰੀ ਵਰਤੇ ਜਾਣ ਵਾਲੇ ਗਰਮ ਟੱਬਾਂ ਲਈ ਉਸ ਤੋਂ ਵੱਧ ਵਾਰੀ ਬਲੀਚ ਦੇ ਘੋਲ (ਹਰ ੪ ਲੀਟਰ ਪਾਣੀ ਵਿੱਚ ੫ ਮਿਲੀਲੀਟਰ) ਦੇ ਨਾਲ ਸਾਫ ਕਰਨਾ ਚਾਹੀਦਾ ਹੈ। ਫਿਲਟਰਾਂ ਅਤੇ ਪੰਪ ਕਰਨ ਵਾਲੇ ਸਿਸਟਮਾਂ ਨੂੰ ਨਿਯਮਿਤ ਰੂਪ ਨਾਲ ਸਾਫ ਅਤੇ ਸਰਵਿਸ ਕੀਤਾ ਜਾਣਾ ਚਾਹੀਦਾ ਹੈ। ਸਤਹਾਂ ਉ'ਤੇ ਮੌਜੂਦ ਬੈਕਟੀਰੀਆ ਅਤੇ ਮਿੱਟੀ ਤੁਹਾਡੇ ਨਾਲ ਪਾਣੀ ਵਿੱਚ ਦਾਖਲ ਹੋ ਸਕਦੇ ਹਨ। ਸਤਹਾਂ ਅਤੇ ਡੈਕਾਂ ਨੂੰ ਹਮੇਸ਼ਾ ਸਾਫ ਰੱਖੋ। ਗਰਮ ਟ'ਬ ਜਾਂ ਤਲਾਬ ਦੇ ਕਵਰ ਦੇ ਥਲੇ ਜੰਮਣ ਵਾਲੀ ਬੈਕਟੀਰੀਆ ਦੇ ਰਹਿਣ ਲਈ ਉਤੱਮ ਥਾਂ ਹੈ, ਇਸ ਲਈ ਉਸਨੂੰ ਬਲੀਚ ਦੇ ਘੋਲ ਦੇ ਨਾਲ ਪੂੰਝਿਆ ਜਾਣਾ ਚਾਹੀਦਾ ਹੈ। ਗਰਮ ਟ'ਬ ਜਾਂ ਤਲਾਬ ਵਰਤਣ ਤੋਂ ਪਹਿਲਾਂ ਹਮੇਸ਼ਾ ਸ਼ਾਵਰ ਕਰੋ ਜਾਂ ਸਾਬਣ ਦੇ ਨਾਲ ਨਹਾਓ। ਇਹ ਪਾਣੀ ਨੂੰ ਰੋਗਾਣੂਆਂ ਅਤੇ ਸਰੀਰ ਦੇ ਤੇਲ ਰਹਿਤ ਰੱਖਣ ਵਿੱਚ ਸਹਾਇਤਾ ਕਰਦਾ ਹੈ ਅਤੇ ਰੋਗਾਣੂਨਾਸ਼ਕ ਵੀ ਘੱਟ ਲਗੇਗਾ। ਜੇ ਤੁਹਾਨੂੰ ਦਸਤ, ਕੋਈ ਖੁ'ਲਾ ਜ਼ਖਮ, ਜਾਂ ਕੋਈ ਹੋਰ ਵਿਗਾੜ ਜਾਂ ਬੀਮਾਰੀ ਹੈ, ਤਾਂ ਤੁਹਾਨੂੰ ਘੱਟੋ ਘੱਟ ੪੮ ਘੰਟੇ ਲੱਛਣਾਂ ਤੋਂ ਬਿਨਾਂ ਰਹਿਣ ਤ'ਕ ਤਲਾ ਜਾਂ ਗਰਮ ਟੱਬ ਵਿਵਿੱਚ ਨਹੀਂ ਜਾਣਾ ਚਾਹੀਦਾ।
ਪਾਣੀ ਦਾ ਤਾਪਮਾਨ
ਗਰਮ ਟੱਬ ਦਾ ਤਾਪਮਾਨ ਕਦੇ ਵੀ ੪੦ੋ ਸੈਂਟੀਗ੍ਰੇਡ (੧੦੪ੋ) ਤੋਂ ਵੱਧ ਨਹੀਂ ਹੋਣਾ ਚਾਹੀਦਾ।ਜਿਆਦਾ ਸਮੇਂ ਲਈ ਗਰਮ ਪਾਣੀ ਵਿੱਚ ਰਹਿਣਾ ਜਾਂ ਨਹਾਉਣਾ ਗਰਮੀ ਕਰਕੇ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਜਿਵੇਂ ਕਿ ਮਤਲੀ, ਚੱਕਰ ਆਉਣੇ ਜਾਂ ਬੇਹੋਸ਼ ਹੋਣਾ, ਅਤੇ ਮੌਤ ਤੱਕ ਦਾ ਕਾਰਨ ਬਣ ਸਕਦਾ ਹੈ। ਇਕ ਸਮੇਂ ਤੇ ਗਰਮ ਪਾਣੀ ਵਿੱਚ ੧੦ ਮਿੰਟਾਂ ਤੋਂ ਵੱਧ ਰਹਿਣ ਤੋਂ ਪਰਹੇਜ਼ ਕਰੋ। ਸਮੇਂ ਦਾ ਟਰੈਕ ਰੱਖਣ ਲਈ ਇੱਕ ਦਿਖਾਈ ਦੇਣ ਵਾਲੀ ਘੜੀ ਨੇੜੇ ਰੱਖੋ।
ਮੈਂ ਗਰਮ ਟੱਬ ਵਰਤਣ ਵਾਲਿਆਂ ਦੀ ਸੁਰੱਖਿਆ ਨੂੰ ਕਿਵੇਂ ਸੁਨਿਸ਼ਚਿਤ ਕਰ ਸਕਦਾ/ਦੀ ਹਾਂ?
ਇਹ ਸੁਨਿਸ਼ਚਿਤ ਕਰਨਾ ਮਾਲਕ ਦੀ ਜ਼ਿੰਮੇਵਾਰੀ ਹੈ ਕਿ ਗਰਮ ਟੱਬ ਜਾਂ ਤਲਾਬ ਦਾ ਰੱਖ ਰਖਾਅ ਸੁਰੱਖਿਅਤ ਢੰਗ ਨਾਲ ਕੀਤਾ ਜਾਂਦਾ ਹੈ ਅਤੇ ਉਹ ਨਹਾਉਣ ਵਾਲਿਆਂ ਨੂੰ ਸਾਰੇ ਖਤਰਿਆਂ ਬਾਰੇ ਸੂਚਿਤ ਰੱਖਣ ਸਮੇਤ, ਖਤਰਿਆਂ, ਫਸਾ ਸਕਣ ਵਾਲੀਆਂ ਚੀਜ਼ਾਂ ਅਤੇ ਦੂਸਰੇ ਖਤਰਿਆਂ ਤੋਂ ਬਿਨਾਂ ਹੈ।
ਗਰਭਵਤੀ ਔਰਤਾਂ
ਗਰਭਵਤੀ ਔਰਤਾਂ ਨੂੰ ਉਸ ਵੇਲੇ ਜਿਆਦਾ ਗਰਮ ਹੋ ਜਾਣ ਦਾ ਖਤਰਾ ਹੋ ਸਕਦਾ ਹੈ ਜਦੋਂ ਉਹ ਗਰਮ ਟਬ ਜਾਂ ਗਰਨ ਪਾਣੀ ਵਿੱਚ ਹੁੰਦੀਆਂ ਹਨ।ਆਮਤੌਰ ਤੇ, ਗਰਭਵਤੀ ਔਰਤਾਂ ਨੂੰ ਇੱਕ ਗਰਮ ਟੱਬ ਜਾਂ ਸੌਨਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਮੇਸ਼ਾ ਉਨ੍ਹਾਂ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਕਿਉਂਕਿ ਗਰਭ ਅਵਸਥਾ ਦੌਰਾਨ ਬਹੁਤ ਜਿਆਦਾ ਗਰਮੀ ਅਤੇ ਲੰਮੇ ਸਮੇਂ ਤ'ਕ ਸੋਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨਹਾਉਣ ਵਾਲਿਆਂ ਦੀ ਗਿਣਤੀ
ਹਰ ਗਰਮ ਟੱਬ ਅਤੇ ਤਲਾਬ ਨੂੰ ਇੱਕ ਸਮੇਂ ਤੇ ਅਧਿਕਤਮ ਨਹਾਉਣ ਵਾਲਿਆਂ ਦੀ ਗਿਣਤੀ ਲਈ ਡਿਜ਼ਾਇਨ ਕੀਤਾ ਜਾਂਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਨੰਬਰ ਕੀ ਹੈ ਅਤੇ ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ। ਡੁਬਣ ਨੂੰ ਰੋਕਣ ਲਈ ਗਰਮ ਟੱਬ ਅਤੇ ਤਲਾਬਾਂ ਤ'ਕ ਪਹੁੰਚ ਨੂੰ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ।ਇੱਕ ਜੰਗਲਾ ਜਾਂ ਤਾਲਾਬੰਦ ਕੀਤਾ ਜਾ ਸਕਣ ਵਾਲਾ ਗੇਟ ਲਗਾਕੇ ਪਹੁੰਚ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਜਦੋਂ ਵਰਤਿਆ ਨਾ ਜਾ ਰਿਹਾ ਹੋਏ ਤਾਂ ਆਪਣੇ ਗਰਮ ਟੱਬ ਨੂੰ ਢੱਕੋ ਅਤੇ ਤਾਲਾ ਲਗਾਓ।
ਬੱਚੇ ਅਤੇ ਨਿਗਰਾਨੀ
ਹਰ ਸਮੇਂ ਬ'ਚਿਆਂ ਦੀ ਨਿਗਰਾਨੀ ਕਰਨਾ ਜਰੂਰੀ ਹੈ।ਬੱਚਿਆਂ ਨੂੰ ਸ਼ਾਮਲ ਕਰਨ ਵਾਲੇ ਗਰਮ ਟੱਬਾਂ ਜਾਂ ਤਲਾਬਾਂ ਵਾਲੀਆਂ ਜਿਆਦਾਤਰ ਦੁਰਘਟਨਾਵਾਂ ਉਸ ਵੇਲੇ ਵਾਪਰਦੀਆਂ ਹਨ ਬੱਚਿਆਂ ਦੀ ਨਿਗਰਾਨੀ ਨਹੀਂ ਕੀਤੀ ਜਾਂਦੀ, ਜਾਂ ਜਦੋਂ ਉਨ੍ਹਾਂ ਦੀ ਨਿਗਰਾਨੀ ਕਰਨ ਵਾਲਿਆਂ ਦਾ ਧਿਆਨ ਉਨ੍ਹਾਂ ਤੋਂ ਹੱਟ ਜਾਂਦਾ ਹੈ, ਭਾਵੇਂ ਇੱਕ ਪਲ ਲਈ ਹੀ। ਬੱਚਿਆਂ ਨੂੰ ਜਿਆਦਾ ਗਰਮ ਹੋ ਜਾਣ ਦਾ ਖਤਰਾ ਬਾਲਗਾਂ ਨਾਲੋਂ ਜਿਆਦਾ ਹੈ। ੭ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਖਾਸ ਕਰਕੇ ਬਾਲਕਾਂ ਨੂੰ ਗਰਮ ਟੱਬਾਂ ਅਤੇ ਸਪਾਆਂ ਤੋਂ ਬਾਹਰ ਰੱਖੋ। ਉਨ੍ਹਾਂ ਦੇ ਛੋਟੇ ਸਰੀਰ ਬਹੁਤ ਜਿਆਦਾ ਤੇਜ਼ੀ ਨਾਲ ਬਹੁਤ ਗਰਮ ਹੋ ਜਾਂਦੇ ਹਨ।
ਸਰੀਰਕ ਖਤਰੇ
ਗਰਮ ਟੱਬ ਵਰਤਣ ਵਾਲਿਆਂ ਨੂੰ ਹਮੇਸ਼ਾ ਨਿਕਾਸ ਵਾਲੀ ਥਾਂ ਦੇ ਖਿਚਾਅ ਦੁਆਰਾ ਪਾਣੀ ਦੇ ਥਲੇ ਫਸ ਜਾਣ ਦਾ ਖਤਰਾ ਹੁੰਦਾ ਹੈ। ਇਸ ਨੂੰ ਹੋਣ ਤੋਂ ਰੋਕਣ ਵਿੱਚ ਸਹਾਇਤਾ ਕਰਨ ਲਈ, ਤਲਾਬਾਂ ਦੇ ਸਾਰੇ ਨਿਕਾਸਾਂ ਦੇ ਉਪਰ ਇੱਕ ਸਕ੍ਰੀਨ ਲਗੀ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਪ ਨੂੰ ਬੰਦ ਕਰਨ ਦਾ ਸਵਿਚ ਕਿਥੇ ਹੈ, ਤਾਂ ਕਿ ਜੇ ਲੋੜ ਪਏ ਤਾਂ ਉਸ ਨੂੰ ਜਲਦੀ ਬੰਦ ਕੀਤਾ ਜਾ ਸਕੇ।
ਸ਼ਰਾਬ ਅਤੇ ਨਸ਼ੇ
ਸ਼ਰਾਬ ਅਤੇ ਨਸੇ ਜੋਖਮ ਨੂੰ ਵਧਾਉਂਦੇ ਹਨ।ਤਲਾਬਾਂ ਅਤੇ ਗਰਮ ਟੱਬਾਂ ਵਾਲੇ ਵਾਤਾਵਰਣਾਂ ਵਿੱਚ ਬਾਲਗਾਂ ਸੰਬੰਧੀ ਹੋਣ ਵਾਲੇ ਜਿਆਦਾਤਰ ਹਾਦਸੇ ਸ਼ਰਾਬ ਜਾਂ ਨਸ਼ਿਆਂ ਨਾਲ ਸੰਬੰਧਤ ਹੁੰਦੇ ਹਨ। ਸ਼ਰਾਬ ਵਾਲੇ ਪੇਯ ਪਦਾਰਥਾਂ ਅਤੇ ਕਈ ਨਸ਼ਿਆਂ ਦਾ ਨਤੀਜਾ ਸੁਸਤੀ ਹੋ ਸਕਦਾ ਹੈ।ਉਹ ਜਿਆਦਾ ਗਰਮ ਹੋਣ ਦੇ ਅਸਰਾਂ ਪ੍ਰਤੀ ਸਰੀਰ ਦੇ ਪ੍ਰਤੀਰੋਧ ਨੂੰ ਵੀ ਘਟਾ ਸਕਦੇ ਹਨ।
ਚਲੋ, ਦੌੜੋ ਨਹੀਂ
ਗਰਮ ਟੱਬ ਅਤੇ ਤਲਾਬ ਤਿਲਕਵੀਆਂ ਥਾਵਾਂ ਹੁੰਦੀਆਂ ਹਨ। ਕਿਨਾਰਿਆਂ ਦੇ ਆਸੇ ਪਾਸੇ ਭੱਜਣ ਦੀ ਇਜਾਜ਼ਤ ਨਾ ਦਿਓ।ਅੰਦਰ ਵੜ੍ਹਨ ਅਤੇ ਬਾਹਰ ਨਿਕਲਣ ਵੇਲੇ ਚੌਕਸ ਰਹੋ, ਕਿਉਂਕਿ ਕਈ ਟੱਬਾਂ ਦੇ ਪਾਸੇ ਬਹੁਤ ਤਿਲਕਵੇਂ ਹੁੰਦੇ ਹਨ। ਸਹੀ ਢੰਗ ਨਾਲ ਲਗਾਈਆਂ ਗਈਆਂ ਹੈਂਡਰੇਲਾਂ ਫਿਸਲਣ ਜਾਂ ਗਿਰਨ ਕਰਕੇ ਲ'ਗਣ ਵਾਲੀਆਂ ਸੱਟਾਂ ਦੇ ਜੋਖਮ ਨੂੰ ਘਟਾ ਸਕਦੀਆਂ ਹਨ। ਸੁਨਿਸ਼ਚਿਤ ਕਰੋ ਕਿ ਹੈਂਡਰੇਲਾਂ ਕਿਸੇ ਨੂੰ ਪਾਣੀ ਦੇ ਥਲੇ ਫਸਾ ਨਹੀਂ ਸਕਦੀਆਂ ਹਨ। ਕਦੇ ਵੀ ਗਰਮ ਟੱਬ ਜਾਂ ਘੱਟ ਡੂੰਘੇ ਤਲਾਬ ਵਿੱਚ ਗੋਤਾ ਨਾ ਲਗਾਓ। ਹਮੇਸ਼ਾ ਪਹਿਲਾਂ ਪੈਰਾਂ ਨੂੰ ਅੰਦਰ ਪਾਕੇ ਕੇ ਦਾਖਲ ਹੋਵੋ।
ਵਧੇਰੇ ਜਾਣਕਾਰੀ ਲਈ
ਤਲਾਬ ਅਤੇ ਗਰਮ ਟੱਬ ਵਰਤਣ ਸੰਬੰਧੀ ਹੋਰ ਸਿਹਤ ਅਤੇ ਸੁਰੱਖਿਆ ਨੁਸਖਿਆਂ ਲਈ ਆਪਣੇ ਸਥਾਨਕ ਵਾਤਾਵਰਣ ਸਿਹਤ ਅਫਸਰ ਨਾਲ ਸੰਪਰਕ ਕਰੋ।ਆਪਣੇ ਗਰਮ ਟੱਬ ਦੀ ਸਹੀ ਦੇਖਭਾਲ ਅਤੇ ਰੱਖ ਰਖਾਅ ਬਾਰੇ ਹੋਰ ਜਾਣਕਾਰੀ ਲਈ ਤੁਹਾਨੂੰ ਸੇਵਾ ਪ੍ਰਦਾਨ ਕਰਨ ਵਾਲੇ ਜਾਂ ਟੱਬ ਨੂੰ ਬਣਾਉਣ ਵਾਲੀ ਕੰਪਨੀ ਨਾਲ ਸੰਪਰਕ ਕਰੋ।
ਸਰੋਤ : ਸਿਹਤ ਵਿਭਾਗ