ਗਰਮ ਟੱਬਾਂ ਅਤੇ ਤਲਾਬਾਂ ਸੰਬੰਧੀ ਕੀ ਸਿਹਤ ਚਿੰਤਾਵਾਂ ਹਨ?
ਗਰਮ ਟੱਬ ਅਤੇ ਤਲਾਬ ਬਹੁਤ ਸਾਰੇ ਬੈਕਟੀਰੀਆ ਲਈ ਵੱਧਣ ਦੀ ਜਗ੍ਹਾ ਮੁਹੱਈਆ ਕਰ ਸਕਦੇ ਹਨ।ਇਹ ਬੈਕਟੀਰੀਆ ਵਿਗਾੜ ਜਾਂ ਬੀਮਾਰੀ ਦੇ ਨਾਲ ਤੁਹਾਨੂੰ ਬੀਮਾਰ ਕਰ ਸਕਦੇ ਹਨ। ਇਸ ਵਿੱਚ ਸ਼ਾਮਲ ਹੈ, ਲੀਜਨੇਲਾ ਬੈਕਟੀਰੀਆ ਜਿਸ ਕਰਕੇ ਲੀਜੇਨੇਰਿਸ ਬੀਮਾਰੀ ਹੁੰਦੀ ਹੈ ਜੋ ਜਾਨਲੇਵਾ ਹੋ ਸਕਦੀ ਹੈ ਅਤੇ ਸੂਡੇਮੋਨਸ ਬੈਕਟੀਰੀਅ ਜਿਸ ਕਰਕੇ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਚਮੜੀ ਦੇ ਗੰਭੀਰ ਰੈਸ਼, ਅੱਖ ਅਤੇ ਕੰਨ ਦੇ ਵਿਗਾੜ ਅਤੇ ਨਿਮੌਨੀਆ। ਇੰਨਾਂ ਬੈਕਟੀਰੀਆ ਨੂੰ ਤੁਹਾਡੇ ਗਰਮ ਟੱਬ ਜਾਂ ਤਲਾਬ ਵਿੱਚ ਪਾਣੀ ਦਾ ਰੋਗਾਣੂਨਾਸ਼ਕ ਸਤਰ ਕਾਇਮ ਰੱਖਕੇ ਨਿਯੰਤਰਿਤ ਕੀਤਾ ਅਤੇ ਹਟਾਇਆ ਜਾ ਸਕਦਾ ਹੈ। ਸਹੀ ਢੰਗ ਨਾਲ ਰੱਖ ਰਖਾਅ ਨਾ ਕੀਤੇ ਗਏ ਗਰਮ ਟੱਬਾਂ ਅਤੇ ਤਲਾਬਾਂ ਦਾ ਨਤੀਜਾ ਸੱਟਾਂ, ਜਿਵੇ ਕਿ ਡੁ'ਬਣਾ ਜਾਂ ਫਸ ਜਾਣਾ ਹੋ ਸਕਦਾ ਹੈ।
ਮੈਂ ਕਿਵੇਂ ਸੁਨਿਸ਼ਚਿਤ ਕਰ ਸਕਦਾ/ਦੀ ਹਾਂ ਕਿ ਪਾਣੀ ਸੁਰੱਖਿਅਤ ਹੈ?
ਇਹ ਸੁਨਿਸ਼ਚਿਤ ਕਰਨ ਲਈ ਮਾਲਕ ਜ਼ਿੰਮੇਵਾਰ ਹਨ ਕਿ ਉਨ੍ਹਾਂ ਦਾ ਗਰਮ ਟ'ਬ ਜਾਂ ਤਲਾਬ ਸਾਫ ਹੈ ਅਤੇ ਬੀਮਾਰੀ ਫੈਲਣ ਦੀ ਰੋਕਥਾਮ ਲਈ ਪਾਣੀ ਨੂੰ ਸਹੀ ਢੰਗ ਨਾਲ ਰੋਗਾਣੂ ਰਹਿਤ ਕੀਤਾ ਗਿਆ ਹੈ।ਇਹ ਸੁਨਿਸ਼ਚਿਤ ਕਰਨ ਲਈ ਕਿ ਪਾਣੀ ਸਾਫ ਅਤੇ ਸੁਰੱਖਿਅਤ ਹੈ, ਤੁਹਾਨੂੰ ਰੋਗਾਣੂਨਾਸ਼ਕ, ਪੀਐਚ (ਪ੍ਹ) ਅਤੇ ਦੂਸਰੇ ਮਾਪਦੰਡਾਂ ਜਿਵੇਂ ਕਿ ਕਲੋਰੀਨ ਅਤੇ ਬਰੋਮੀਨ, ਦੇ ਸਹੀ ਸਤਰ ਕਾਇਮ ਰੱਖਣ ਦੀ ਲੋੜ ਹੈ। ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਤੁਹਾਡਾ ਤਲਾਬ ਜਾਂ ਗਰਮ ਟੱਬ ਵਰਤਣ ਤੋਂ ਪਹਿਲਾਂ ਸਾਰੇ ਰਸਾਇਣ ਸਿਫਾਰਸ਼ ਕੀਤੀ ਗਈ ਰੇਂਜ ਦੇ ਵਿੱਚ ਹਨ। ਕਲੋਰੀਨ ਅਤੇ ਬਰੋਮੀਨ ਸਭ ਤੋਂ ਆਮ ਵਰਤੇ ਜਾਣ ਵਾਲੇ ਰੋਗਾਣੂਨਾਸ਼ਕ ਹਨ। ਕਲੋਰੀਨ ਅਤੇ ਬਰੋਮੀਨ ਦੋਵੇਂ ਹੀ ਵਾਇਰਸਾਂ ਅਤੇ ਬੈਕਟੀਰੀਆ ਨੂੰ ਮਾਰਦੇ ਹਨ,ਪਰ ਉਨ੍ਹਾਂ ਦੀ ਕਾਮਯਾਬੀ ਗਾੜ੍ਹੇਪਨ ਅਤੇ ਪੀਐਚ (ਪ੍ਹ) ਤੇ ਨਿਰਭਰ ਕਰਦੀ ਹੈ। ਜੇ ਤੁਹਾਡੇ ਕੋਲ ਅੰਦਰ ਵਾਲਾ ਤਲਾਬ ਹੈ ਤਾਂ ਤੁਹਾਨੂੰ ਕਲੋਰੀਨ ਦੇ ਸਥਿਰ ਕੀਤੇ ਗਏ ਉਤਪਾਦ ਵਰਤਣ ਦੀ ਲੋੜ ਨਹੀਂ ਹੈ। ਜੇ ਉਸ ਨੂੰ ਵਰਤਿਆ ਜਾਂਦਾ ਹੈ, ਤਾਂ ਤੁਹਾਨੂੰ ਸਾਇਆਨਿਯੂੁਰਕ ਤੇਜ਼ਾਬ ਦੀ ਮਾਤਰਾ ਨੂੰ ਵੀ ਮਾਪਣਾ ਚਾਹੀਦਾ ਹੈ। ਬਹੁਤ ਜਿਆਦਾ ਸਾਇਆਨਿਯੂੁਰਕ ਤੇਜ਼ਾਬ ਦਾ ਨਤੀਜਾ ਕਲੋਰੀਨ ਲੌਕ ਹੋ ਸਕਦਾ ਹੈ, ਜਿਸਦਾ ਮਤਲਬ ਹੈ ਕਿ ਕਲੋਰੀਨ ਬਹੁਤ ਚੰਗੀ ਤਰ੍ਹਾਂ ਰੋਗਾਣੂਆਂ ਦਾ ਨਾਸ਼ ਨਹੀਂ ਕਰਦੀ। ਜੇ ਤੁਸੀਂ ਓਜ਼ੋਨ ਜਾਂ ਅਲਟ੍ਰਾਵਾਇਓਲਟ (ਯੂ ਵੀ) ਵਰਗੇ ਰੋਗਾਣੂਨਾਸ਼ਕ ਵਰਤਦੇ ਹੋ ਤਾਂ ਉਸ ਨੂੰ ਇਹ ਯਕੀਨੀ ਬਣਾਉਣ ਲਈ ਕਲੋਰੀਨ ਜਾਂ ਬਰੋਮੀਨ ਦੇ ਨਾਲ ਮਿਸ਼ਰਨ ਵਿੱਚ ਵਰਤਿਆ ਜਾਣਾ ਚਾਹੀਦਾ ਹੈ ਕਿ ਤਲਾਬ ਵਿੱਚ ਬਕਾਇਆ ਰੋਗਾਣੂਨਾਸ਼ਕ ਮੌਜੂਦ ਹੁੰਦਾ ਹੈ। ਓਜ਼ੋਨ ਦੇ ਨਾਲ ਖਾਸ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਕਰਕੇ ਅੱਖਾਂ ਜਾਂ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਯਕੀਨੀ ਬਣਾਓ ਕਿ ਓਜ਼ੋਨ ਦੇ ਕੋਈ ਵੀ ਬੁਲਬੁਲੇ ਨਹਾਉਣ ਵਾਲੇ ਖੇਤਰ ਵਿੱਚ ਦਾਖਲ ਨਹੀਂ ਹੋ ਰਹੇ ਹਨ ਅਤੇ ਓਜ਼ੋਨ ਦੀ ਕੋਈ ਗੰਧ ਨਹੀਂ ਹੈ। ੭.੨ ਅਤੇ ੭.੮ ਦੇ ਵਿੱਚ ਦਾ ਪੀਐਚ (ਪ੍ਹ) ਕਾਇਮ ਰੱਖਣਾ ਯਕੀਨੀ ਬਣਾਓ। ਇਹ ਸੁਨਿਸ਼ਚਿਤ ਕਰਦਾ ਹੈ ਕਿ ਕਲੋਰੀਨ ਪ੍ਰਭਾਵਸ਼ਾਲੀ ਢੰਗ ਨਾਲ ਰੋਗਾਣੂਆਂ ਦਾ ਨਾਸ਼ ਕਰਦੀ ਹੈ। ਜੇ ਪੀਐਚ (ਪ੍ਹ) ਇਸ ਆਦਰਸ਼ ਰੇਂਜ ਵਿੱਚ ਹੈ, ਤਾਂ ਉਹ ਅੱਖਾਂ ਅਤੇ ਲੇਸਦਾਰ ਝਿੱਲੀਆਂ ਦੀ ਜਲਨ, ਜੋ ਕਿ ਕਦੇ ਕਦੇ ਕਲੋਰੀਨ ਕਰਕੇ ਹੋ ਸਕਦੀ ਹੈ, ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।
ਮੈਂ ਪਾਣੀ ਦੀ ਕੈਮਿਸਟਰੀ ਕਿਵੇਂ ਮਾਪਾਂ?
ਤੁਹਾਡੇ ਗਰਮ ਟ'ਬ ਜਾਂ ਤਲਾਬ ਦੀ ਕੈਮਿਸਟਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਾਪਿਆ ਜਾਣਾ ਚਾਹੀਦਾ ਹੈ, ਜਾਂ ਘੱਟੋ ਘੱਟ ਰੋਜ਼ ਜੇ ਉਸ ਨੂੰ ਵਰਤਿਆ ਨਹੀਂ ਜਾ ਰਿਹਾ। ਤਲਾਬਾਂ ਅਤੇ ਗਰਮ ਟੱਬਾਂ ਦੇ ਮਾਲਕਾਂ ਨੂੰ ਇਕ ਜਾਂਚ ਕਿਟ ਵਰਤਣੀ ਚਾਹੀਦੀ ਹੈ ਜੋ ਘੱਟੋ ਘੱਟ, ਰੋਗਾਣੂਨਾਸ਼ਕਾਂ ਅਤੇ ਪੀਐਚ (ਪ੍ਹ) ਨੂੰ ਮਾਪ ਸਕਦੀ ਹੈ। ਤੁਹਾਡਾ ਗਰਮ ਟ'ਬ ਵੇਚਣ ਵਾਲਾ ਜਾਂ ਰਸਾਇਣ ਵੇਚਣ ਵਾਲਾ ਜਿਆਦਾ ਉਨੱਤ ਰਸਾਇਣਿਕ ਵਿਸ਼ਲੇਸ਼ਨ ਦੇ ਨਾਲ ਤੁਹਾਡੀ ਸਹਾਇਤਾ ਕਰ ਸਕਦਾ ਹੈ। ਯਕੀਨੀ ਬਣਾਓ ਕਿ ਜੋ ਵੀ ਪਾਣੀ ਦੀ ਜਾਂਚ ਕਰਦਾ ਹੈ ਉਹ ਆਦਰਸ਼ ਰੇਂਜ ਨੂੰ ਸਮਝਦਾ ਹੈ ਅਤੇ ਇਹ ਕਿ ਜੇ ਜਾਂਚਾਂ ਉਸ ਰੇਂਜ ਤੋਂ ਬਾਹਰ ਹੁੰਦੀਆਂ ਹਨ ਤਾਂ ਕੀ ਕਰਨਾ ਹੈ।
ਨਿਯਮਿਤ ਤੌਰ ਤੇ ਸ਼ੌਕ ਟ੍ਰੀਟਮੈਂਟ ਦੀ ਸਿਫਾਰਸ਼ ਕੀਤੀ ਜਾਂਦੀ ਹੈ
ਰੋਗਾਣੂਨਾਸ਼ਕ ਮਿ'ਟੀ, ਸਾਬਣ, ਸ਼ੈਂਪੂ, ਸਰੀਰ ਦੇ ਤੇਲਾਂ, ਪਸੀਨਾ, ਭੋਜਨ ਅਤੇ ਪੇਯ ਪਦਾਰਥਾਂ ਸਮੇਤ ਪਾਣੀ ਵਿਚਲੀ ਜੀਵੰਤ ਸਮੱਗਰੀ ਦੇ ਨਾਲ ਪ੍ਰਤੀਕਿਰਿਆ ਕਰਦੇ ਹਨ। ਜੀਵੰਤ ਸਮੱਗਰੀ ਦੇ ਨਾਲ ਪ੍ਰਤੀਕਿਰਿਆ ਕਰ ਚੁੱਕੀ ਕਲੋਰੀਨ ਨੂੰ ਮਿਸ਼ਰਿਤ ਉਪਲਬਧ ਕਲੋਰੀਨ (ਸੀ ਏ ਸੀ) ਦੀ ਤਰ੍ਹਾਂ ਜਾਣਿਆ ਜਾਂਦਾ ਹੈ। ਉਹ ਰੋਗਾਣੂ ਰਹਿਤ ਕਰਨ ਵਿੱਚ ਘੱਟ ਪ੍ਰਭਾਵਸ਼ਾਲੀ ਹੈ ਅਤੇ ਬੁਰੀਆਂ ਗੰਧਾਂ ਅਤੇ ਅੱਖਾਂ ਵਿੱਚ ਜਲਨ ਉਤਪੰਨ ਕਰਦੀ ਹੈ। ਉਹ ਕਲੋਰੀਨ ਜਿਸ ਨੇ ਕਿਸੇ ਵੀ ਜੀਵੰਤ ਸਮੱਗਰੀ ਦੇ ਨਾਲ ਪ੍ਰਤੀਕਿਰਿਆ ਨਹੀਂ ਕੀਤੀ ਹੈ ਨੂੰ ਫ੍ਰੀ ਉਪਲਬਧ ਕਲੋਰੀਨ (ਐਫ ਏ ਸੀ) ਦੀ ਤਰ੍ਹਾਂ ਜਾਣਿਆ ਜਾਂਦਾ ਹੈ ਅਤੇ ਉਹ ਇਕ ਪ੍ਰਭਾਵਸ਼ਾਲੀ ਰੋਗਾਣੂਨਾਸ਼ਕ ਹੈ। ਜਾਂਚ ਦੀਆਂ ਕਿਟਾਂ ਆਮਤੌਰ ਤੇ ਫ੍ਰੀ ਉਪਲਬਧ ਕਲੋਰੀਨ ਅਤੇ ਕੁਲ ਉਪਲਬਧ ਕਲੋਰੀਨ (ਟੀ ਏ ਸੀ) ਨੂੰ ਮਾਪਣਗੇ। ਸ਼ੌਕ ਟ੍ਰੀਟਮੈਂਟ ਗਰਮ ਟੱਬ ਜਾਂ ਤਲਾਬ ਵਿੱਚ ਉਪਲਬਧ ਕਲੋਰੀਨ ਨੂੰ ਖਤਮ ਕਰਨ ਦੀ ਕਿਰਿਆ ਹੈ ਅਤੇ ਇਹ ਕਲੋਰੀਨ ਦੇ ਗਾੜ੍ਹੇਪਨ ਨੂੰ ੧੦ ਗੁਣਾ ਵਧਾ ਕੇ ਅਤੇ ਫਿਰ ਉਸ ਨੂੰ ਉਸ ਵੇਲੇ ਤੱਕ ਖੜੇ ਰਹਿਣ ਦੇਕੇ ਕੀਤਾ ਜਾ ਸਕਦਾ ਹੈ ਜਦੋਂ ਤੱਕ ਕਿ ਫ੍ਰੀ ਕਲੋਰੀਨ ਦੇ ਸਤਰ ਵਾਪਸ ਸਿਫਾਰਸ਼ ਕੀਤੀਆਂ ਰੇਂਜਾਂ ਤੱਕ ਥਲੇ ਚਲੇ ਜਾਂਦੇ ਹਨ। ਆਦਰਸ਼ ਰੂਪ ਨਾਲ, ਸ਼ੌਕ ਟ੍ਰੀਟਮੈਂਟ ਉਪਲਬਧ ਕਲੋਰੀਨ ਦੇ ੦.੫ ਪੀ ਪੀ ਐਮ ਤੋਂ ਵੱਧ ਹੋ ਜਾਣ ਤੋਂ ਪਹਿਲਾਂ ਕੀਤਾ ਜਾਂਦਾ ਹੈ। ਗਰਮ ਟੱਬਾਂ ਵਿਚ, ਪਾਣੀ ਦੀ ਮੁਕਾਬਲਤਨ ਘੱਟ ਮਾਤਰਾ ਕਰਕੇ, ਅਕਸਰ ਸ਼ੌਕ ਟ੍ਰੀਟਮੈਂਟ ਕਰਨ ਦੀ ਬਜਾਏ ਪਾਣੀ ਨੂੰ ਬਦਲ ਦੇਣਾ ਜਿਆਦਾ ਅਸਾਨ ਹੁੰਦਾ ਹੈ। ਤਲਾਬ ਦੇ ਸਪਲਾਇਰ ਅਜਿਹੇ ਰਸਾਇਣ ਮੁਹੱਈਆ ਕਰ ਸਕਦੇ ਹਨ ਜਿਹੜੇ ਕਲੋਰੀਨ ਤੋਂ ਬਿਨਾਂ ਵਾਲਾ ਸ਼ੌਕ ਟ੍ਰੀਟਮੈਂਟ ਕਰਨਗੇ। ਕਲੋਰੀਨ ਤੋਂ ਬਿਨਾਂ ਵਾਲੇ ਸ਼ੌਕ ਟ੍ਰੀਟਮੈਂਟ ਦੀ ਵਰਤੋਂ ਪ੍ਰਭਾਵਸ਼ਾਲੀ ਹੋ ਸਕਦੀ ਹੈ, ਪਰ ਉਸ ਨਾਲ ਕਲੋਰੀਨ ਦੀ ਜਾਂਚ ਕਰਨ ਵਾਲੇ ਕਿਟਾਂ ਦੇ ਖਰੇਪਣ ਤੇ ਅਸਰ ਪੈ ਸਕਦਾ ਹੈ।
ਪੰਪ ਨੂੰ ਦਿਨ ਦੇ ੨੪ ਘੰਟੇ ਚਲਦਾ ਰੱਖੋ
ਗਰਮ ਟੱਬਾਂ ਅਤੇ ਤਲਾਬਾਂ ਦੀਆਂ ਪਾਣੀ ਦੀਆਂ ਲਾਇਨਾਂ ਵਿੱਚ ਪਾਣੀ ਖੜ੍ਹਾ ਹੋ ਸਕਦਾ ਹੈ (ਵਗਣਾ ਬੰਦ ਹੋ ਸਕਦਾ ਹੈ) ਅਤੇ ਉਸ ਵਿੱਚ ਬੈਕਟੀਰੀਆ ਜਾਂ ਕਾਈ ਵੱਧ ਸਕਦੀ ਹੈ। ਤੁਸੀਂ ਇਸ ਤਰ੍ਹਾਂ ਇਸ ਨੂੰ ਹੋਣ ਤੋਂ ਰੋਕ ਸਕਦੇ ਹੋ:
- ਸਾਰੀਆਂ ਪਾਈਪਾਂ ਵਿੱਚੋਂ ਪਾਣੀ ਨੂੰ ਘੁਮਾਉਣ ਲਈ ਦਿਨ ਦੇ ੨੪ ਘੰਟੇ ਪੰਪ ਨੂੰ ਚਲਾਉਣਾ; ਜਾਂ
- ਘਟੋ ਘੱਟ ਦਿਨ ਵਿੱਚ ਦੋ ਵਾਰੀ ਸਾਰੀਆਂ ਪਾਇਪਾਂ ਨੂੰ ਫਲੱਸ਼ ਕਰਨ ਲਈ ਕੁਝ ਘੰਟਿਆਂ ਵਾਸਤੇ ਪੰਪ ਨੂੰ ਚਾਲੂ ਕਰਨ ਲਈ ਟਾਈਮਰ ਸੈੱਟ ਕਰਨਾ; ਅਤੇ
- ਯਕੀਨੀ ਬਣਾਉਣਾ ਕਿ ਸਾਰੇ ਫਿਲਟਰਾਂ ਅਤੇ ਪੰਪਾਂ ਦਾ ਰੱਖ ਰਖਾਅ ਉਨ੍ਹਾਂ ਨੂੰ ਬਣਾਉਣ ਵਾਲੇ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਕੀਤਾ ਜਾਂਦਾ ਹੈ।
ਕਈ ਗਰਮ ਟੱਬਾਂ ਵਿੱਚ ਪਾਣੀ ਨੂੰ ਘੂਮਾਉਣ ਵਾਲੇ ਦੂਸਰੇ ਪੰਪ ਹੁੰਦੇ ਹਨ ਜਿਹੜੇ ਦਿਨ ਦੇ ੨੪ ਘੰਟੇ ਚਲਦੇ ਰਹਿੰਦੇ ਹਨ।ਇਸ ਪ੍ਰਣਾਲੀਆਂ ਪਾਣੀ ਦੀਆਂ ਕਈ ਲਾਇਨਾਂ ਨੂੰ ਬਾਈਪਾਸ ਕਰ ਸਕਦੀਆਂ ਹਨ ਅਤੇ ਹਲੇ ਵੀ ਉਨ੍ਹਾਂ ਲਾਇਨਾਂ ਵਿੱਚ ਪਾਣੀ ਖੜਿਆ ਹੋਇਆ ਛੱਡ ਸਕਦੀਆਂ ਹਨ। ਹਮੇਸ਼ਾ ਆਪਣੇ ਵਿਕਰੇਤਾ ਜਾਂ ਤਲਾਬ ਦੇ ਸਪਲਾਇਰ ਕੋਲੋਂ ਸਲਾਹ ਅਤੇ ਸਿਫਾਰਸ਼ਾਂ ਮੰਗੋ।
ਆਪਣੇ ਗਰਮ ਟੱਬ ਅਤੇ ਤਲਾਬ ਨੂੰ ਨਿਯਮਿਤ ਰੂਪ ਨਾਲ ਸਾਫ ਕਰੋ
ਤੁਹਾਡਾ ਸਫਾਈ ਦਾ ਕਾਰਜਕ੍ਰਮ ਕਿੰਨੇ ਲੋਕ ਤੁਹਾਡਾ ਤਲਾਬ ਜਾਂ ਗਰਮ ਟੱਬ ਵਰਤਦੇ ਹਨ ਅਤੇ ਉਹ ਕਿੰਨੀ ਵਾਰੀ ਵਰਤਿਆ ਜਾਂਦਾ ਹੈ ਤੇ ਨਿਰਭਰ ਕਰਦੇ ਹੋਏ ਵੱਖ ਵੱਖ ਹੋਏਗਾ। ਘੱਟੋ ਘੱਟ, ਉਸ ਨੂੰ ਬਣਾਉਣ ਵਾਲਿਆਂ ਦੇ ਨਿਰਦੇਸ਼ਾਂ ਅਨੁਸਾਰ ਸਾਫ ਕਰੋ। ਤੁਹਾਨੂੰ ਆਪਣੇ ਗਰਮ ਟੱਬ ਜਾਂ ਤਲਾਬ ਨੂੰ ਖਾਲੀ ਕਰਕੇ ਸਾਫ ਵੀ ਕਰਨਾ ਚਾਹੀਦਾ ਹੈ,ਜੇ ਹੇਠਾਂ ਦਿੱਤੀਆਂ ਵਿਵਿੱਚੋਂ ਕੋਈ ਵੀ ਸਮੱਸਿਆਵਾਂ ਵਾਪਰਦੀਆਂ ਹਨ:
- ਤਲਾਬ ਜਾਂ ਗਰਮ ਟੱਬ ਵਰਤਣ ਤੋਂ ਬਾਅਦ ਅੱਖਾਂ, ਕੰਨਾਂ ਜਾਂ ਚਮੜੀ ਦੀ ਜਲਨ ਦੀਆਂ ਸ਼ਿਕਾਇਤਾਂ; ਜਾਂ
- ਰੋਗਾਣੂ ਨਾਸ਼ਕ ਦੇ ਸਹੀ ਸਤਰਾਂ ਨੂੰ ਕਾਇਮ ਨਹੀਂ ਰੱਖਿਆ ਗਿਆ ਹੈ।
ਵਧੇਰੇ ਜਾਣਕਾਰੀ ਲਈ
ਗਰਮ ਟੱਬਾਂ ਅਤੇ ਤਲਾਬਾਂ ਵਿੱਚ ਪਾਣੀ ਦੀ ਸੁਰੱਖਿਅਤ ਗੁਣਵੱਤਾ ਨੂੰ ਕਾਇਮ ਰੱਖਣ ਬਾਰੇ ਹੋਰ ਜਾਣਕਾਰੀ ਲਈ, ਆਪਣੇ ਸਥਾਨਕ ਵਾਤਾਵਰਣ ਸਿਹਤ ਅਫਸਰ ਜਾਂ ਆਪਣੇ ਤਲਾਬ ਅਤੇ ਗਰਮ ਟ'ਬ ਲਈ ਸੇਵਾ ਪ੍ਰਦਾਨ ਕਰਨ ਵਾਲੇ ਨਾਲ ਸੰਪਰਕ ਕਰੋ।