(੧) ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰਮਪਸ), ਜਾਂ ਰੁਬੈਲਾ (ਜਰਮਨ ਖਸਰਾ) ਵੈਕਸੀਨ ਦੀ ਪਹਿਲਾਂ ਦਿੱਤੀ ਗਈ ਖੁਰਾਕ ਜਾਂ ਜੈਲੇਟਿੰਨ ਜਾਂ ਨਿਓਮਾਈਸਨ ਸਮੇਤ ਵੈਕਸੀਨ ਦੇ ਕਿਸੇ ਅੰਸ਼ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਪ੍ਰਤੀਕ੍ਰਿਆ ਹੋਈ ਹੈ।
(੨) ਤੁਹਾਡਾ ਜਾਂ ਤੁਹਾਡੇ ਬੱਚੇ ਦਾ ਸਰੀਰ ਨੂੰ ਬੀਮਾਰੀ ਤੋਂ ਬਚਾਉਣ ਵਾਲਾ ਸਿਸਟਮ ਬੀਮਾਰੀ ਜਾਂ ਮੈਡੀਕਲ ਇਲਾਜ ਕਰਕੇ ਕਮਜ਼ੋਰ ਹੈ।
(੩) ਤੁਹਾਡੇ ਜਾਂ ਤੁਹਾਡੇ ਬੱਚੇ ਦੇ ਪਲੈਟਲਟਸ, ਖੂਨ ਨੂੰ ਵੱਗਣ ਤੋਂ ਰੋਕਣ ਵਾਲੇ ਖੂਨ ਦੇ ਸੈਲ, ਵਿੱਚ ਐਮ ਐਮ ਆਰ ਵੈਕਸੀਨ ਦੀ ਪਹਿਲਾਂ ਦਿੱਤੀ ਗਈ ਖੁਰਾਕ ਦਿੱਤੇ ਜਾਣ ਤੋਂ ਬਾਅਦ ਬਿਨਾਂ ਕਿਸੇ ਹੋਰ ਕਾਰਨ ਦੀ ਪਛਾਣ ਕੀਤੇ ਗਏ, ਗਿਰਾਵਟ ਆਈ ਹੈ।
੪) ਤੁਹਾਡਾ ਜਾਂ ਤੁਹਾਡੇ ਬੱਚੇ ਦਾ ਪਿਛਲੇ ੧੨ ਮਹੀਨਿਆਂ ਦੇ ਵਿੱਚ ਖੂਨ ਬਦਲੀ ਕੀਤਾ ਗਿਆ ਹੈ ਜਾਂ ਉਸ ਨੂੰ ਖੂਨ ਤੋਂ ਬਣੇ ਪਦਾਰਥ ਦਿੱਤੇ ਗਏ ਹਨ।
(੫) ਤੁਸੀਂ ਗਰਭਵਤੀ ਹੋ ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੇ ਹੋ। ਔਰਤਾਂ ਨੂੰ ਐਮ ਐਮ ਆਰ ਵੈਕਸੀਨ ਲਗਵਾਉਣ ਤੋਂ ੧ ਮਹੀਨੇ ਬਾਅਦ ਤੱਕ ਗਰਭਵਤੀ ਹੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।
ਖਸਰਾ (ਮੀਜ਼ਲਜ਼),ਕੰਨ ਪੇੜੇ (ਮੰਮਪਸ), ਅਤੇ ਰੁਬੈਲਾ (ਜਰਮਨ ਖਸਰਾ) ਵਾਇਰਸ ਕਰਕੇ ਹੋਣ ਵਾਲੀਆਂ ਬੀਮਾਰੀਆਂ ਹਨ। ਇਹ ਵਾਇਰਸ ਵਿਗਾੜ ਗ੍ਰਸਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਦੇ ਨਾਲ ਹਵਾ ਦੇ ਰਾਹੀਂ ਅਸਾਨੀ ਦੇ ਨਾਲ ਫੈਲਦੇ ਹਨ। ਤੁਸੀਂ ਵਿਗਾੜ ਗ੍ਰਸਤ ਹੋ ਸਕਦੇ ਹੋ ਜਦੋਂ ਤੁਸੀਂ ਵਾਇਰਸ ਨਾਲ ਦੂਸ਼ਿਤ ਹਵਾ ਨੂੰ ਸਾਹ ਰਾਹੀਂ ਅੰਦਰ ਲੈਂਦੇ ਹੋ ਜਾਂ ਕਿਸੇ ਤਲ ਨੂੰ ਸਪਰਸ਼ ਕਰਦੇ ਹੋ।ਵਾਇਰਸ ਵਿਗਾੜ ਗ੍ਰਸਤ ਵਿਅਕਤੀ ਦੀ ਥੁੱਕ ਦੇ ਨਾਲ ਸੰਪਰਕ ਵਿੱਚ ਆਉਣ ਰਾਹੀਂ ਫੈਲ ਸਕਦੇ ਹਨ ਜਿਵੇਂ ਕਿ ਭੋਜਨ, ਪੇਯ ਪਦਾਰਥ ਜਾਂ ਸਿਗਰੇਟ ਸਾਂਝੇ ਕਰਨ ਨਾਲ ਜਾਂ ਚੁੰਮਣ ਨਾਲ।
(੧) ਖਸਰਾ (ਮੀਜ਼ਲਜ਼) - ਜਿਨਾਂ ਨੂੰ ਰੇਡ ਮੀਜ਼ਲਜ਼ ਵੀ ਕਿਹਾ ਜਾਂਦਾ ਹੈ, ਕਰਕੇ ਬੁਖਾਰ, ਛਪਾਕੀ, ਜ਼ੁਕਾਮ ਵਰਗੇ ਲੱਛਣ ਅਤੇ ਲਾਲ, ਜਲਣ ਵਾਲੀਆਂ ਅੱਖਾਂ ਜੋ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੋ ਸਕਦੀਆਂ ਹਨ। ਇਸ ਕਰਕੇ ਕੰਨਾਂ ਜਾਂ ਫੇਫੜਿਆਂ (ਨਿਮੋਨਿਯਾ) ਦੇ ਵਿਗਾੜ ਹੋ ਸਕਦੇ ਹਨ। ਜਿਆਦਾ ਗੰਭੀਰ ਜਟਿਲਤਾਵਾਂ, ੧,੦੦੦ ਵਿੱਚੋਂ ੧ ਵਿਅਕਤੀ ਵਿੱਚ ਵਾਪਰਨ ਵਾਲੀਆਂ, ਵਿੱਚ ਏਨਸਿਫਾਲਾਇਟਸ, ਦਿਮਾਗ ਦੀ ਸੋਜ ਅਤੇ ਜਲਨ, ਸ਼ਾਮਲ ਹਨ। ਇਸ ਕਰਕੇ ਦੌਰੇ, ਬੋਲਾਪਨ ਜਾਂ ਦਿਮਾਗ ਦਾ ਸਥਾਈ ਨੁਕਸਾਨ ਹੋ ਸਕਦਾ ਹੈ। ਮੀਜ਼ਲਜ਼ ਵਾਲੇ ੩,੦੦੦ ਲੋਕਾਂ ਵਿੱਚੋਂ ਲਗਭਗ ਇੱਕ ਦੀ ਜਟਿਲਤਾਵਾਂ ਕਰਕੇ ਮੌਤ ਹੋ ਸਕਦੀ ਹੈ।
(੨) ਕੰਨ ਪੇੜਿਆਂ (ਮੰਮਪਸ) - ਕਰਕੇ ਬੁਖਾਰ, ਸਿਰਦਰਦ, ਅਤੇ ਥੁੱਕ ਸੰਬੰਧੀ ਗ੍ਰੰਥੀਆਂ ਅਤੇ ਗੱਲ੍ਹਾਂ ਵਿੱਚ ਸੋਜ ਹੁੰਦੀ ਹੈ। ਜਿਆਦਾ ਗੰਭੀਰ ਜਟਿਲਤਾਵਾਂ ਵਿੱਚ ਏਨਸਿਫਾਲਾਇਟਸ ਸ਼ਾਮਲ ਹੈ। ਕੰਨ ਪੇੜਿਆਂ ਵਾਲੇ ੨੦ ਲੋਕਾਂ ਵਿੱਚੋਂ ਲਗਭਗ ੧ ਨੂੰ ਕੰਨ ਪੇੜਿਆਂ ਵਾਲਾ ਮੇਨਿਨਜਾਈਟਸ, ਦਿਮਾਗ ਦੀ ਝਿੱਲੀ ਦੀ ਸੋਜ ਦਾ ਵਿਗਾੜ ਹੋਏਗਾ। ਕੰਨ ਪੇੜਿਆਂ ਕਰਕੇ ਅਸਥਾਈ ਬੋਲਾਪਣ ਵੀ ਹੋ ਸਕਦਾ ਹੈ। ਸਥਾਈ ਬੋਲਾਪਣ ਕੰਨ ਪੇੜਿਆਂ ਵਾਲੇ ੨੦,੦੦੦ ਲੋਕਾਂ ਵਿੱਚੋਂ ੧ ਤੋਂ ਘੱਟ ਵਿੱਚ ਵਾਪਰਦਾ ਹੈ। ੪ ਬਾਲਗ ਆਦਮੀਆਂ ਅਤੇ ਕਿਸ਼ੋਰ ਮੁੰਡਿਆਂ ਵਿੱਚੋਂ ਲਗਭਗ ੧ ਵਿੱਚ ਆਂਡਾਂ ਦੀ ਦੁਖਦਾਇਕ ਸੋਜ ਵਿਕਸਤ ਹੋਏਗੀ।
(੩) ਰੁਬੈਲਾ - ਜਿਸ ਨੂੰ ਜਰਮਨ ਖਸਰੇ ਦੀ ਤਰ੍ਹਾਂ ਵੀ ਜਾਣਿਆ ਜਾਂਦਾ ਹੈ, ਅਣਜੰਮੇ ਬੱਚੇ ਦੇ ਵਿੱਚ ਬੋਲੇਪਣ, ਅੱਖਾਂ ਦੀਆਂ ਸਮੱਸਿਆਵਾਂ, ਦਿਲ ਦੇ ਨੁਕਸ, ਜਿਗਰ ਦੇ ਨੁਕਸਾਨ ਅਤੇ ਦਿਮਾਗ ਦੇ ਨੁਕਸਾਨ, ਸਮੇਤ ਕਈ ਗੰਭੀਰ ਜਟਿਲਤਾਵਾਂ ਅਤੇ ਜਨਮ ਸੰਬੰਧੀ ਨੁਕਸਾਂ ਦਾ ਕਾਰਨ ਬਣ ਸਕਦਾ ਹੈ। ਇਸ ਨੂੰ ਕੰਨਜੈਨੀਟਲ ਰੁਬੈਲਾ ਸਿੰਨਡਰੋਮ ਕਿਹਾ ਜਾਂਦਾ ਹੈ। ਇਹ ਉਨ੍ਹਾਂ ਔਰਤਾਂ ਦੇ ਪੈਦਾ ਹੋਣ ਵਾਲੇ ੧੦ ਬੱਚਿਆਂ ਵਿੱਚੋਂ ਲਗਭਗ ੯ ਬੱਚਿਆਂ ਵਿੱਚ ਹੁੰਦਾ ਹੈ ਜੋ ਆਪਣੇ ਗਰਭ ਦੇ ਪਹਿਲੇ ੩ ਮਹੀਨਿਆਂ ਵਿੱਚ ਇਸ ਵਾਰਿਸ ਦੇ ਨਾਲ ਗ੍ਰਸਤ ਹੋ ਗਈਆਂ ਸਨ। ਰੁਬੈਲਾ ਕਰਕੇ ਗਰਭਪਾਤ ਹੋ ਸਕਦਾ ਹੈ ਜਾਂ ਮਰੇ ਹੋਏ ਬੱਚੇ ਵੀ ਪੈਦਾ ਹੋ ਸਕਦੇ ਹਨ। ਇਹ ਬੀਮਾਰੀਆਂ ਬਚਪਨ ਦੇ ਨੇਮਕ ਇਮਿਊਨਾਈਜ਼ੇਸ਼ਨ ਕਰਕੇ ਹੁਣ ਬੀ.ਸੀ. ਵਿੱਚ ਵਿਰਲੀਆਂ ਹਨ।
ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020