অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਐਮ ਐਮ ਆਰ ਵੈਕਸੀਨ ਕੀ ਹੈ ?

ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ। ਸਾਰੇ ਵੈਕਸੀਨ ਸਮੇਂ ਸਿਰ ਦਿਵਾਓ। ਸਮੇਂ ਸਿਰ ਵੈਕਸੀਨਾਂ ਲਗਵਾ ਕੇ ਤੁਹਾਡੇ ਬੱਚੇ ਦਾ ਜ਼ਿੰਦਗ਼ੀ - ਭਰ ਲਈ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨੇ ਪਿਛਲੇ ੫੦ ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਐਮ ਐਮ ਆਰ ਵੈਕਸੀਨ ਕੀ ਹੈ ?

ਐਮ ਐਮ ਆਰ ਵੈਕਸੀਨ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ) ਅਤੇ ਰੁਬੈਲਾ (ਜਰਮਨ ਖਸਰਾ) ਦੇ ਵਿਰੁੱਧ ਰੱਖਿਆ ਕਰਦੀ ਹੈ। ਇਸ ਵੈਕਸੀਨ ਦੇ ਵਿੱਚ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ),ਅਤੇ ਰੁਬੈਲਾ (ਜਰਮਨ ਖਸਰਾ) ਵਾਇਰਸਾਂ ਦੇ ਕਮਜ਼ੋਰ ਰੂਪ ਹੁੰਦੇ ਹਨ ਜਿਸ ਕਰਕੇ ਬੀਮਾਰੀ ਨਹੀਂ ਹੁੰਦੀ। ਇਹ ਵੈਕਸੀਨ ਹੈਲਥ ਦੁਆਰਾ ਮਾਨਤਾ ਪ੍ਰਾਪਤ ਹੈ। ਐਮ ਐਮ ਆਰ ਵੈਕਸੀਨ ਤੁਹਾਡੇ ਬੱਚੇ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਮੁਫਤ ਦਿੱਤੀ ਜਾਂਦੀ ਹੈ।

ਐਮ ਐਮ ਆਰ ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ ?

ਐਮ ਐਮ ਆਰ ਵੈਕਸੀਨ ਬੱਚਿਆ ਨੂੰ ੨ ਖੁਰਾਕਾਂ ਦੀ ਲੜੀ ਦੀ ਤਰ੍ਹਾਂ ਦਿੱਤੀ ਜਾਂਦੀ ਹੈ। ਪਹਿਲੀ ਖੁਰਾਕ ੧੨ ਮਹੀਨੇ ਦੀ ਉਮਰ ਤੇ ਦਿੱਤੀ ਜਾਂਦੀ ਹੈ। ੧ ਜਨਵਰੀ, ੨੦੧੨ ਤੋਂ, ਵੈਕਸੀਨ ਦੀ ਦੂਜੀ ਖੁਰਾਕ ਨੂੰ ੧੮ ਮਹੀਨੇ ਦੀ ਉਮਰ ਤੋਂ ਬਦਲ ਕੇ ੪ ਤੋਂ ੬ ਸਾਲ ਦੀ ਉਮਰ ਤੇ ਕਰ ਦਿੱਤਾ ਗਿਆ ਹੈ। ਅਜਿਹੇ ਬੱਚਿਆਂ ਲਈ ਜਿੰਨਾਂ ਨੂੰ ਚਿਕਨਪੌਕਸ (ਵੈਰੀਸੈਲਾ) ਦੇ ਵਿਰੁੱਧ ਵੀ ਸੁਰੱਖਿਆ ਦੀ ਲੋੜ ਹੈ, ਨੂੰ ਵੈਕਸੀਨ ਦੀ ਦੂਸਰੀ ਖੁਰਾਕ ਸਮਿਲਿਤ ਮੀਜ਼ਲਜ਼, ਮੰਮਪਸ, ਰੁਬੈਲਾ ਅਤੇ ਵੈਰੀਸੈਲਾ (ਐਮ ਐਮ ਆਰ ਵੀ) ਵੈਕਸੀਨ ਦੀ ਤਰ੍ਹਾਂ ਦਿੱਤੀ ਜਾ ਸਕਦੀ ਹੈ।

ਇਹ ਵੈਕਸੀਨ ਬਚਪਨ ਵਿੱਚ ਬੀਮਾਰੀਆਂ ਤੋਂ ਬਚਾਉਣ ਲਈ ਦਿੱਤੇ ਜਾਣ ਵਾਲੇ ਦੂਸਰੇ ਟੀਕਿਆਂ ਦੇ ਨਾਲ ਦਿੱਤੀ ਜਾਂਦੀ ਹੈ।

ਐਮ ਐਮ ਆਰ ਵੈਕਸੀਨ 
ਬੀਮਾਰੀਆਂ ਤੋਂ ਬਚਾਉ ਲਈ ਦਿੱਤੇ ਜਾਣ ਵਾਲੇ ਟੀਕਿਆਂ ਸਮੇਂ ਬੱਚੇ ਦੀ ਉਮਰ
ਪਹਿਲੀ ਖੁਰਾਕ        
੧੨ ਮਹੀਨੇ
ਦੂਸਰੀ ਖੁਰਾਕ    
੪ ਤੋਂ ੬ ਸਾਲ

ਐਮ ਐਮ ਆਰ ਵੈਕਸੀਨ ਹੇਠਾਂ ਦਿੱਤੇ ਲੋਕਾਂ ਨੂੰ ਵੀ ਮੁਫਤ ਦਿੱਤੀ ਜਾਂਦੀ ਹੈ|

(੧) ੬ ਤੋਂ ੧੧ ਤੱਕ ਦੇ ਉਨ੍ਹਾਂ ਛੋਟੇ ਬੱਚਿਆਂ ਨੂੰ ਜੋ ਅਜਿਹੇ ਮੁਲਕਾਂ ਨੂੰ ਸਫਰ ਕਰਨਗੇ ਜਿਥੇ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰਮਪਸ) ਅਤੇ ਰੁਬੈਲਾ (ਜਰਮਨ ਖਸਰਾ) ਬੀਮਾਰੀ ਹੈ, ਜਾਂ ਉਨ੍ਹਾਂ ਨੂੰ ਜਿੰਨਾਂ ਦਾ ਖਸਰੇ (ਮੀਜ਼ਲਜ਼) ਵਾਲੇ ਕਿਸੇ ਵਿਅਕਤੀ ਦੇ ਨਾਲ ਸੰਪਰਕ ਵਿੱਚ ਆਉਣ ਦਾ ਪਤਾ ਲੱਗਿਆ ਹੈ।

(੨) ਬੱਚੇ ਪੈਦਾ ਕਰ ਸਕਣ ਵਾਲੀ ਉਮਰ ਦੀਆਂ ਔਰਤਾਂ ਜੋ ਰੁਬੈਲਾ (ਜਰਮਨ ਖਸਰਾ) ਤੋਂ ਸੁਰੱਖਿਅਤ ਨਹੀਂ ਹਨ ਅਤੇ।

(੩) ਵੱਡੇ ਬੱਚੇ ਅਤੇ ਬਾਲਗ ਜਿੰਨਾਂ ਦਾ ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨਹੀਂ ਕੀਤਾ ਗਿਆ ਹੈ ਜਾਂ ਜਿੰਨਾਂ ਦਾ ਖਸਰੇ (ਮੀਜ਼ਲਜ਼), ਕੰਨ ਪੇੜੇ (ਮੰਮਪਸ) ਅਤੇ ਰੁਬੈਲਾ (ਜਰਮਨ ਖਸਰਾ) ਤੋਂ ਛੁਟਕਾਰੇ ਦਾ ਕੋਈ ਸਬੂਤ ਨਹੀਂ ਹੈ।

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ੧੯੭੦ ਜਾਂ ਉਸ ਤੋਂ ਬਾਅਦ ਪੈਦਾ ਹੋਏ ਲੋਕਾਂ ਨੂੰ ਵੈਕਸੀਨ ਦੀਆਂ ੨ ਖੁਰਾਕਾਂ ਦਿੱਤੀਆਂ ਜਾਣ। ਇਹ ਯਾਤਰੀਆਂ ਲਈ ਖਾਸ ਕਰਕੇ ਮਹੱਤਵਪੂਰਨ ਹੈ।

ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਐਮ ਐਮ ਆਰ ਵੈਕਸੀਨ ਦੇ ਕੀ ਲਾਭ ਹਨ ?

ਐਮ ਐਮ ਆਰ ਵੈਕਸੀਨ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰਮਪਸ), ਅਤੇ ਰੁਬੈਲਾ (ਜਰਮਨ ਖਸਰਾ) ਜੋ ਕਿ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬੀਮਾਰੀਆਂ ਹੁੰਦੀਆਂ ਹਨ ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ। ਵੈਕਸੀਨ ਲਗਵਾਉਣਾ ਖਸਰਾ, ਕੰਨ ਪੇੜੇ (ਮੰਪਸ), ਜਾਂ ਰੁਬੈਲਾ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਵੈਕਸੀਨ ਪ੍ਰਾਪਤ ਕਰਨ ਦੇ ਲਗਭਗ ੭ ਤੋਂ ੧੨ ਦਿਨ ਦੇ ਬਾਦ ਹਲਕਾ ਬੁਖਾਰ,ਖਸਰੇ ਵਰਗਾ ਲੱਗਣ ਵਾਲਾ ਰੈਸ਼ ਅਤੇ ਗੱਲ੍ਹਾਂ ਜਾਂ ਗਲੇ ਵਿੱਚ ਲੇ ਗਲੈਂਡਾਂ ਵਿੱਚ ਸੋਜ ਵਾਪਰ ਸਕਦੀ ਹੈ। ਕਿਸ਼ੋਰ ਅਤੇ ਬਾਲਗ ਔਰਤਾਂ ਵਿੱਚ ਜੋੜਾਂ ਦੀ ਅਸਥਾਈ ਦਰਦ ਵੀ ਵਾਪਰ ਸਕਦੀ ਹੈ।

ਖੂਨ ਦੇ ਉਨ੍ਹਾਂ ਸੈਲਾਂ,ਜੋ ਖੂਨ ਨੂੰ ਵੱਗਣ ਤੋਂ ਰੋਕਦੇ ਹਨ, ਵਿੱਚ ਅਸਥਾਈ ਗਿਰਾਵਟ (੩੦,੦੦੦ ਵਿੱਚੋਂ ਲਗਭਗ  ੧ ਵਿਅਕਤੀ) ਅਤੇ ਏਨਸਿਫਾਲਾਇਟਸ, ਦਿਮਾਗ ਦੀ ਸੋਜ (੧ ਮਿਲੀਅਨ ਵਿੱਚ ਲਗਭਗ ੧ ਵਿਅਕਤੀ)। ਖਸਰੇ ਤੋਂ ਏਨਸਿਫਾਲਾਇਟਸ ਹੋਣ ਦੀ ਸੰਭਾਵਨਾ ੧,੦੦੦ ਵਿੱਚ ੧ ਹੈ, ਜੋ ਕਿ ਵੈਕਸੀਨ ਕਰਕੇ ਹੋਣ ਨਾਲੋਂ ਕਿਧਰੇ ਵੱਧ ਹੈ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ ੧੫ ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਇਸ ਪ੍ਰਤੀਕ੍ਰਿਆ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿੱਚੋਂ ਇੱਕ ਮਿਲਿਅਨ ਵਿੱਚੋਂ ੧ ਤੋਂ ਵੀ ਘੱਟ ਵਿੱਚ ਹੁੰਦਾ ਹੈ। ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਸਰੋਤ : ਏ ਬੂਕਸ ਓਨ੍ਲਿਨੇ

ਆਖਰੀ ਵਾਰ ਸੰਸ਼ੋਧਿਤ : 8/21/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate