ਪੋਲਿਓ ਵੈਕਸੀਨ ਪੋਲਿਓ ਵਾਇਰਸ ਦੀਆਂ ਸਾਰੀਆਂ ੩ ਕਿਸਮਾਂ ਤੋਂ ਹੋਣ ਵਾਲੇ ਵਿਗਾੜ ਦੇ ਵਿਰੁਧ ਰੱਖਿਆ ਕਰਦੀ ਹੈ। ਇਹ ਵੈਕਸੀਨ, ਜਿਸ ਨੂੰ ਇੰਨਐਕਟੀਵੇਟਿਡ ਪੋਲਿਓ ਵੈਕਸੀਨ (ਆਈਪੀਵੀ) ਕਿਹਾ ਜਾਂਦਾ ਹੈ, ਹੈਲਥ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਹੈ।
ਇੰਨਐਕਟੀਵੇਟਿਡ ਪੋਲਿਓ ਵੈਕਸੀਨ ਆਮਤੌਰ ਤੇ ਉਨ੍ਹਾਂ ਬਾਲਗਾਂ ਨੂੰ ਬੂਸਟਰ ਖੁਰਾਕ ਦੀ ਤਰ੍ਹਾਂ ਦਿੱਤੀ ਜਾਂਦੀ ਹੈ, ਜਿੰਨਾਂ ਨੂੰ ਬਚਪਨ ਵਿੱਚ ਪੋਲਿਓ ਵੈਕਸੀਨ ਦੀ ਲੜੀ ਦਿੱਤੀ ਗਈ ਸੀ, ਅਤੇ ਜਿਹੜੇ ਦੁਨੀਆਂ ਦੇ ਉਸ ਖੇਤਰ ਵਿਵਿੱਚ ਕੰਮ ਜਾਂ ਸਫਰ ਕਰਨਗੇ ਜਿਥੇ ਪੋਲਿਓ ਹਲੇ ਵੀ ਹੁੰਦਾ ਹੈ। ਬ੍ਰਿਟਿਸ਼ ਕੁਲੰਬੀਆ ਵਿੱਚ ਸਾਰੇ ਸਿਹਤ ਸਂੰਭਾਲ ਕਰਮਚਾਰੀਆਂ ਲਈ ਵੀ ਬੂਸਟਰ ਖੁਰਾਕ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਉਹ ਲੋਕ ਜਿੰਨਾਂ ਨੂੰ ਬੀਮਾਰੀਆਂ ਤੋਂ ਬਚਾਅ ਲਈ ਟੀਕੇ ਨਹੀਂ ਲਗੇ ਹਨ ਅਤੇ ਜਿੰਨਾਂ ਦਾ ਸੰਪਰਕ ਕੰਮ ਜਾਂ ਸਫਰ ਰਾਹੀਂ ਪੋਲਿਓ ਵਾਇਰਸਾਂ ਦੇ ਨਾਲ ਹੋ ਸਕਦਾ ਹੈ ਨੂੰ ਵੀ ਵੈਕਸੀਨ ਲੈਣੀ ਚਾਹੀਦੀ ਹੈ। ਇੰਨਾਂ ਲੋਕਾਂ ਨੂੰ ਵੈਕਸੀਨ ਦੀਆਂ ੩ ਖੁਰਾਕਾਂ ਦੀ ਲੋੜ ਹੈ। ਪਹਿਲੀਆਂ ੨ ਖੁਰਾਕਾਂ ੪ ਤੋਂ ੮ ਹਫਤਿਆਂ ਦੇ ਫਾਸਲੇ ਉੱਤੇ ਦਿੱਤੀਆਂ ਜਾਦੀਆਂ ਹਨ, ਅਤੇ ਤੀਸਰੀ ਖੁਰਾਕ ਦੂਸਰੀ ਖੁਰਾਕ ਤੋਂ ੬ ਤੋਂ ੧੨ ਮਹੀਨਿਆਂ ਤੋਂ ਬਾਅਦ ਦਿੱਤੀ ਜਾਂਦੀ ਹੈ। ਛੋਟੇ ਬੱਚਿਆਂ ਵਿੱਚ, ਪੋਲਿਓ ਵਿਰੁੱਧ ਬਚਾਅ ਲਈ ਲਗਾਏ ਜਾਣ ਵਾਲੇ ਟੀਕਿਆਂ ਨੂੰ ਦੂਸਰੀਆਂ ਵੈਕਸੀਨਾਂ, ਜਿਵੇਂ ਕਿ ਡਿਪਥੀਰੀਆ, ਟੈਟਨਸ, ਪਰਟੂਸਿਸ, ਹੈਪੇਟਾਈਟਸ ਬੀ ਅਤੇ ਹੀਮੋਫਿਲਸ ਇਨਫਲੂਐਂਜ਼ਾਈ ਟਾਈਪ ਬੀ, ਦੇ ਨਾਲ ਸਮਿਲਿਤ ਕੀਤਾ ਜਾਂਦਾ ਹੈ।
ੲੰਨਐਕਟੀਵੇਟਿਡ ਪੋਲਿਓ ਵੈਕਸੀਨ ਦੀ ਲੜੀ ਉਨ੍ਹਾਂ ਬਾਲਕਾਂ ਅਤੇ ਬੱਚਿਆਂ ਨੂੰ ਵੀ ਦਿੱਤੀ ਜਾ ਸਕਦੀ ਹੈ ਜੋ ਦੂਸਰੀਆਂ ਵੈਕਸੀਨਾਂ ਵਿੱਚ ਡਿਪਥੀਰੀਆ, ਟੈਟਨਸ, ਪਰਟੂਸਿਸ ਅਤੇ ਹਿਬ ਕੋਲੋਂ ਪਹਿਲਾਂ ਹੀ ਸੁਰੱਖਿਆ ਪ੍ਰਾਪਤ ਕਰ ਚੁੱਕੇ ਹਨ।
ਪੋਲਿਓ ਵੈਕਸੀਨ ਪੋਲਿਓ ਜੋ ਕਿ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬੀਮਾਰੀਆਂ ਹੁੰਦੀ ਹੈ ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ।
ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ। ਵੈਕਸੀਨ ਲਗਵਾਉਣਾ ਪੋਲਿਓ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਬੁਖਾਰ ਅਤੇ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ, ਇੱਕ ਮਿਲਿਅਨ ਵਿੱਚੋਂ ੧ ਤੋਂ ਵੀ ਘੱਟ, ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹੀ ਪ੍ਰਤੀਕਿਰਿਆ ਹੁੰਦੀ ਹੈ, ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਇਸ ਦਾ ਇਲਾਜ ਕਰਨ ਲਈ ਤਿਆਰ ਹੈ। ਐਮਰਜੈਂਸੀ ਇਲਾਜ ਵਿੱਚ ਸ਼ਾਮਲ ਹੈ ਏਪੀਨੈਫਰਿੰਨ (ਐਡਰੇਨਲਿੰਨ) ਦੇਣਾ ਅਤੇ ਐਂਮਬੁਲੈਂਸ ਰਾਹੀਂ ਸਭ ਤੋਂ ਨਜ਼ਦੀਕੀ ਐਮਰਜੈਂਸੀ ਵਿਭਾਗ ਤੱਕ ਟਰਾਂਸਫਰ।
ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।
ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਦੇ ਨਾਲ ਗੱਲ ਕਰੋ ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕਿਸੇ ਵੀ ਪੋਲਿਓ ਵੈਕਸੀਨ ਦੀ ਪਹਿਲਾਂ ਦਿੱਤੀ ਗਈ ਖੁਰਾਕ ਜਾਂ ਨਿਓਮਾਈਸਨ ਜਾਂ ਸਟ੍ਰੈਪਟੋਮਾਈਸਿਨ ਜਾਂ ਪੌਲੀਮੈਕਸਿੰਨ ਬੀ ਸਮੇਤ ਵੈਕਸੀਨ ਦੇ ਕਿਸੇ ਅੰਸ਼ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਪ੍ਰਤੀਕ੍ਰਿਆ ਹੋਈ ਹੈ।
ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗ'ਲ ਕਰੋ।
ਪੋਲਿਓ ਪੋਲਿਓ ਵਾਇਰਸ ਦੇ ਨਾਲ ਵਿਗਾੜਗ੍ਰਸਤ ਹੋਣ ਕਰਕੇ ਹੋਣ ਵਾਲੀ ਬੀਮਾਰੀ ਹੈ। ਹਾਲਾਂਕਿ ਪੋਲਿਓ ਦੇ ਜਿਆਦਾਤਰ ਵਿਗਾੜ ਕੋਈ ਵੀ ਲੱਛਣ ਨਹੀਂ ਦਰਸ਼ਾਉਂਦੇ, ਦੂਸਰਿਆਂ ਦਾ ਨਤੀਜਾ ਬਾਹਵਾਂ ਜਾਂ ਲੱਤਾਂ ਦਾ ਕਲਵਾ ਅਤੇ ਮੌਤ ਵੀ ਹੋ ਸਕਦਾ ਹੈ। ਲਕਵਾ ਪੋਲਿਓ ਵਾਇਰਸ ਨਾਲ ਵਿਗਾੜਗ੍ਰਸਤ ੨੦੦ ਲੋਕਾਂ ਵਿੱਚੋਂ ਲਗਭਗ ੧ ਵਿੱਚ ਲਕਵਾ ਵਾਪਰਦਾ ਹੈ।
ਪੋਲਿਓ ਵਿਗਾੜਗ੍ਰਸਤ ਵਿਅਕਤੀ ਦੀਆਂ ਅੰਤੜੀਆਂ ਦੀਆਂ ਹਰਕਤਾਂ (ਮਲ) ਦੇ ਨਾਲ ਸੰਪਰਕ ਵਿੱਚ ਆਉਣ ਨਾਲ ਫੈਲ ਸਕਦਾ ਹੈ। ਇਹ ਮਲ ਦੇ ਨਾਲ ਦੂਸ਼ਿਤ ਭੋਜਨ ਖਾਣ ਜਾਂ ਪੀਣ ਦਾ ਪਾਣੀ ਪੀਣ ਨਾਲ ਹੋ ਸਕਦਾ ਹੈ।
ਬੀਮਾਰੀਆਂ ਤੋਂ ਬਚਾਉਣ ਲਈ ਕੀਤੇ ਗਏ ਟੀਕਾਕਰਣ ਕਰਕੇ, ਪੋਲਿਓ ਦੁਨੀਆਂ ਦੇ ਜਿਆਦਾਤਰ ਖੇਤਰਾਂ ਵਿੱਚ ਖਤਮ ਹੋ ਗਿਆ ਹੈ। ੧੯੯੪ ਵਿੱਚ, ਕੈਨੇਡਾ ਨੂੰ ਪੋਲਿਓ ਮੁਕਤ ਦੇਸ਼ ਦੀ ਤਰ੍ਹਾਂ ਪ੍ਰਮਾਣਿਤ ਕੀਤਾ ਗਿਆ ਸੀ। ਪਿਛਲੇ ੩੦ ਸਾਲਾਂ ਵਿਚ, ਬ੍ਰਿਟਿਸ਼ ਕੁਲੰਬੀਆ ਵਿਚਲੇ ਪੋਲਿਓ ਦੇ ਇਕੱਲੇ ਕੇਸਟੀਕਾਕਰਣ ਤੋਂ ਬਿਨਾਂ ਵਾਲੇ ਉਹ ਨਿਵਾਸੀ ਸਨ ਜਿੰਨਾਂ ਦਾ ਸੰਪਰਕ ਕਿਸੇ ਹੋਰ ਦੇਸ਼ ਤੋਂ ਆਏ ਪੋਲਿਓ ਨਾਲ ਵਿਗਾੜਗ੍ਰਸਤ ਮਹਿਮਾਨਾਂ ਨਾਲ ਹੋਇਆ ਸੀ।
ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020