ਕੱਚੇ ਦੁੱਧ ਵਿੱਚ ਮਿਲਣ ਸਕਣ ਵਾਲੇ ਬੀਮਾਰੀ ਦਾ ਕਾਰਨ ਬਣ ਸਕਣ ਵਾਲੇ ਬੈਕਟੀਰੀਆ ਜਾਂ ਰੋਗਾਣੂਆਂ ਕਰਕੇ ਕੋਈ ਵੀ ਬੀਮਾਰ ਹੋ ਸਕਦਾ ਹੈ। ਛੋਟੇ ਬੱਚੇ, ਬੱਚੇ, ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਕੁਝ ਚਿਰਕਾਲੀ ਬੀਮਾਰੀਆਂ ਵਾਲੇ ਲੋਕਾਂ ਨੂੰ ਵਿਗਾੜ ਹੋਣ ਦਾ ਜਿਆਦਾ ਖਤਰਾ ਅਤੇ ਕੱਚਾ ਦੁੱਧ ਪੀਣ ਕਰਕੇ ਬੀਮਾਰ ਹੋਣ ਦਾ ਜਿਆਦਾ ਉੱਚਾ ਜੋਖਮ ਹੈ। ਛੋਟੇ ਬੱਚਿਆਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਜੋਖਮ ਹੈ ਕਿਉਂਕਿ ਉਹ ਆਮਤੌਰ ਤੇ ਕਾਫੀ ਜਿਆਦਾ ਦੁੱਧ ਪੀਂਦੇ ਹਨ।
ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ ? ਆਪਣੀਆਂ ਦੁੱਧ ਦੀਆਂ ਬਣੀਆਂ ਚੀਜ਼ਾਂ ਆਪਣੇ ਗਰੋਸਰ ਜਾਂ ਦੂਸਰੇ ਵਪਾਰਕ ਸਟੋਰਾਂ ਤੋਂ ਹੀ ਖਰੀਦੋ। ਤੁਹਾਡੇ ਦੁਆਰਾ ਖਰੀਦਿਆ ਦੁੱਧ ਪੈਸਚੁਰਾਈਜ਼ ਕੀਤਾ ਹੋਣਾ ਚਾਹੀਦਾ ਹੈ ਅਤੇ ਮਾਨਤਾ ਪ੍ਰਾਪਤ ਡੇਅਰੀ ਪਲਾਂਟ ਵਿੱਚ ਪੈਕ ਕੀਤਾ ਗਿਆ ਹੋਣਾ ਚਾਹੀਦਾ ਹੈ। ਜੇ ਤੁਸੀਂ ਦਿਹਾਤੀ ਇਲਾਕੇ ਵਿੱਚ ਰਹਿੰਦੇ ਹੋ ਅਤੇ ਵਪਾਰਕ ਤੌਰ ਤੇ ਪੈਸਚੁਰਾਈਜ਼ ਕੀਤਾ ਗਿਆ ਦੁੱਧ ਨਹੀਂ ਖਰੀਦ ਸਕਦੇ, ਤਾਂ ਤੁਸੀਂ ਘਰ ਵਿੱਚ ਪੈਸਚੁਰਾਈਜ਼ ਕਰਨ ਦੀ ਡਬਲ ਬੌਇਲਰ ਕਿਰਿਆ ਦੀ ਪਾਲਣਾ ਕਰਕੇ ਬੀਮਾਰੀ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਜਾਂ ਰੋਗਾਣੂਆਂ ਵਲੋਂ ਜੋਖਮ ਨੂੰ ਘੱਟਾ ਸਕਦੇ ਹੋ:
(੧) ਦੁੱਧ ਦੀਆਂ ਬੋਤਲਾਂ ਨੂੰ ਸਾਫ ਅਤੇ ਫਿਰ ਰੋਗਾਣੂ ਰਹਿਤ ਕਰੋ। ਕੱਚ ਦੀਆਂ ਦੁੱਧ ਦੀਆਂ ਬੋਤਲਾਂ ਅਤੇ ਢੱਕਣਾਂ ਨੂੰ ਬਰਤਨ ਧੋਣ ਵਾਲੇ ਗਰਮ ਸਾਬਣ ਨਾਲ ਸਾਫ ਕਰੋ। ਡੱਬਿਆਂ ਨੂੰ ਧੋਵੋ ਅਤੇ ਇਹ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੀ ਜਾਂਚ ਕਰੋ ਕਿ ਕੋਈ ਵੀ ਦਿਖਾਈ ਦੇਣ ਵਾਲੀ ਮਿੱਟੀ ਅਤੇ ਸਾਬਣ ਦੇ ਅਵਸ਼ੇਸ਼ ਹਟਾ ਦਿਤੇ ਗਏ ਹਨ। ਉਸ ਤੋਂ ਬਾਅਦ, ਹੇਠਾਂ ਦਿੱਤੇ ਅਨੁਸਾਰ ਗਰਮੀ ਜਾਂ ਰਸਾਇਣਿਕ ਪਦਾਰਥ ਵਰਤ ਕੇ ਬੋਤਲਾਂ ਨੂੰ ਰੋਗਾਣੂ ਰਹਿਤ ਕਰੋ:
ਗਰਮੀ ਵਰਤਣ ਵਾਲਾ ਤਰੀਕਾ (ਹੀਟ ਮੈਥਡ): ਡੱਬਿਆਂ ਨੂੰ ਘੱਟੋ ਘੱਟ ੨ ਮਿੰਟ ਲਈ ਗਰਮ ਪਾਣੀ ਵਿੱਚ ਡੁਬਾਓ (੭੭ ਸੈਂਟੀਗ੍ਰੇਡ ਫ਼੧੭੧ਫੈਰਨਹਾਇਟ)। ਸਾਫ ਚਿਮਟੇ ਨਾਲ ਕੱਢੋ ਅਤੇ ਡੱਬਿਆਂ ਨੂੰ ਪਾਣੀ ਨਿਕਲਣ, ਠੰਡਾ ਹੋਣ ਅਤੇ ਹਵਾ ਨਾਲ ਸੁਕਣ ਦਿਓ। ਰਸਾਇਣਿਕ ਪਦਾਰਥ ਵਰਤਣ ਵਾਲਾ ਤਰੀਕਾ
(ਛਹੲਮਚਿੳਲ ਮੲਟਹੋਦ): ੧੫ ਮਿਲੀਲੀਟਰ (੧ ਵੱਡਾ ਚਮਚ) ਘਰੇਲੂ ਬਲੀਚ ਨੂੰ ੪ਲੀਟਰ (੧ ਗੈਲਨ) ਪਾਣੀ ਵਿੱਚ ਮਿਲਾਓ। ੨ ਮਿੰਟ ਲਈ ਰੋਗਾਣੂ ਰਹਿਤ ਕਰਨ ਵਾਲੇ ਘੋਲ ਵਿੱਚ ਪਿਆ ਰਹਿਣ ਦਿਓ। ਪਾਣੀ ਕੱਢੋ ਅਤੇ ਹਵਾ ਨਾਲ ਸੁਕਣ ਦਿਓ।
(੨) ਕੱਚੇ ਦੁੱਧ ਨੂੰ ਡਬਲ ਬੌਇਲਰ ਦੇ ਉਪਰਲੇ ਹਿੱਸੇ ਵਿੱਚ ਰੱਖੋ। ਹੌਲੀ ਹੌਲੀ ਦੁੱਧ ਦੇ ਤਾਪਮਾਨ ਨੂੰ ੭੪ ਸੇਟੀਗ੍ਰੇਡ (੧੬੫ ਫੈਰਨਹਾਇਟ) ਜਾਂ ਉਸ ਤੋਂ ਵੱਧ ਤੱਕ ਵਧਾਓ, ਅਤੇ ਉਸ ਨੂੰ ਘੱਟੋ ਘੱਟ ੧੫ ਸੈਕਿੰਡ ਤੱਕ ਇਸ ਤਾਪਮਾਨ ਤੇ ਰੱਖੋ। ਸਾਰੇ ਦੁੱਧ ਨੂੰ ਇੱਕੋ ਤਾਪਮਾਨ ਤੇ ਰੱਖਣ ਲਈ ਉਸ ਨੂੰ ਅਕਸਰ ਹਿਲਾਓ।
ਨੋਟ: ਜਿਆਦਾ ਗਰਮ ਕਰਨ ਨਾਲ ਦੁੱਧ ਦੀ ਖੁਸ਼ਬੂ ਵਿੱਚ ਬਦਲਾਅ ਆ ਸਕਦਾ ਹੈ।
(੩) ਦੁੱਧ ਦੇ ਤਾਪਮਾਨ ਨੂੰ ਸਾਫ ਅਤੇ ਰੋਗਾਣੂ ਰਹਿਤ ਥਰਮਾਮੀਟਰ ਨਾਲ ਅਕਸਰ ਜਾਂਚੋ। ਥਰਮਾਮੀਟਰ ਨੂੰ ਦੋ ਤਿਹਾਈ ਹਿੱਸੇ ਤੱਕ ਦੁੱਧ ਦੇ ਵਿੱਚ ਪਾਓ; ਉਸ ਨੂੰ ਬਰਤਨ ਦੇ ਤਲੇ ਜਾਂ ਸਾਇਡ ਤੇ ਨਾ ਰੱਖੋ। ਜੇ ਤੁਸੀਂ ਦੇਖਦੇ ਹੋ ਕਿ ਤਾਪਮਾਨ ੭੪ ਸੈਂਟੀਗ੍ਰੇਡ (੧੬੫ ਫੈਰਨਹਾਇਟ) ਤੋਂ ਘੱਟ ਹੋ ਗਿਆ ਹੈ ਤਾਂ ਉਸ ਨੂੰ ੭੪ ਸੇਟੀਗ੍ਰੇਡ (੧੬੫ ਫੈਰਨਹਾਇਟ) ਜਾਂ ਉਸ ਤੋਂ ਵੱਧ ਤੱਕ ਵਧਾਓ ਅਤੇ ੧੫ ਸੈਕਿੰਡ ਦੇ ਟਾਇਮ ਨੂੰ ਮੁੜ ਕੇ ਸ਼ੁਰੂ ਕਰੋ।
(੪) ਦੁੱਧ ਨੂੰ ਡਬਲ ਬੌਇਲਰ ਦੇ ਉਪਰਲੇ ਹਿੱਸੇ ਨੂੰ ਬਰਫ ਵਾਲੇ ਪਾਣੀ ਬਾਥ ਵਿੱਚ ਪਾ ਕੇ ਤੇਜ਼ੀ ਨਾਲ ਠੰਡਾ ਕਰੋ। ਉਸ ਨੂੰ ਜਲਦੀ ਠੰਡਾ ਕਰਨ ਵਾਸਤੇ ਅਕਸਰ ਹਿਲਾਓ। ਦੁੱਧ ਨੂੰ ਉਸ ਵੇਲੇ ਤੱਕ ਠੰਡਾ ਕਰਦੇ ਰਹੋ ਜਦੋ ਤੱਕ ਕਿ ਉਹ ੨੦ ਸੈਂਟੀਗ੍ਰੇਡ (੬੮ ਫੈਰਨਹਾਇਟ) ਜਾਂ ਉਸ ਤੋਂ ਠੰਡਾ ਨਾ ਹੋ ਜਾਏ।
(੫) ਠੰਡੇ ਕੀਤੇ ਦੁੱਧ ਨੂੰ ਰੋਗਾਣੂ ਰਹਿਤ ਕੀਤੀਆਂ ਬੋਤਲਾਂ ਵਿੱਚ ਪਾਓ। ਉਨ੍ਹਾਂ ਨੰ ਤੁਰੰਤ ਹੀ ਅਜਿਹੇ ਫਰਿਜ ਵਿੱਚ ਰੱਖੋ ਜੋ ਦੁੱਧ ਨੂੰ ਹੋਰ ਜਿਆਦਾ ੪ ਸੇਟੀਗ੍ਰੇਡ (੪੦ ਫੈਰਨਹਾਇਟ) ਜਾਂ ਉਸ ਤੋਂ ਠੰਡਾ ਕਰੇਗਾ। ਸਹੀ ਹਾਲਾਤਾਂ ਹੇਠ, ਘਰ ਵਿੱਚ ਪੈਸਚੁਰਾਈਜ਼ ਕੀਤਾ ਗਿਆ ਦੁੱਧ ੨ ਹਫਤਿਆਂ ਤੱਕ ਫਰਿਜ ਵਿੱਚ ਰਹਿ ਸਕਦਾ ਹੈ।
ਨੋਟ: ਦੁੱਧ ਦੇ ਅਸਮਾਨ ਤਰੀਕੇ ਨਾਲ ਗਰਮ ਹੋਣ ਕਰਕੇ ਘਰ ਵਿੱਚ ਦੁੱਧ ਨੂੰ ਪੈਸਚੁਰਾਈਜ਼ ਕਰਨ ਲਈ ਮਾਈਕ੍ਰੋਵੇਵ ਅਵਨ ਨਾ ਵਰਤੋ। ਉਪਰ ਦਿੱਤਾ ਗਿਆ ਤਰੀਕਾ ਵਰਤੋ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020