ਪੈਸਚੁਰਾਈਜ਼ਡ ਦੁੱਧ ਉਹ ਕੱਚਾ ਦੁੱਧ ਹੈ ਜੋ ਕੱਚੇ ਦੁੱਧ ਵਿੱਚ ਮਿਲਣ ਸਕਣ ਵਾਲੇ ਬੀਮਾਰੀ ਪੈਦਾ ਕਰਨ ਵਾਲੇ ਸਾਰੇ ਬੈਕਟੀਰੀਆ ਨੂੰ ਮਾਰਨ ਲਈ ਦਸੇ ਗਏ ਖਾਸ ਤਾਪਮਾਨ ਅਤੇ ਸਮੇਂ ਤੱਕ ਗਰਮ ਕੀਤਾ ਗਿਆ ਹੈ। ਕੱਚੇ ਦੁੱਧ ਵਿੱਚ ਕੈਮਪਾਏਲੋਬੈਲਟਰ, ਈ.ਕੋਲਾਈ ਓ ੧੫੭ : ਹ ੭, ਸੈਲਮੋਨੈਲਾ, ਲਿਸਟੀਰੀਆ ਅਤੇ ਦੂਸਰੇ ਬੈਕਟੀਰੀਆ ਹੋ ਸਕਦੇ ਹਨ। ਕੱਚੇ ਦੁੱਧ ਵਿੱਚ ਗਾਵਾਂ, ਬਕਰੀਆਂ, ਭੇਡਾਂ ਅਤੇ ਦੂਸਰੇ ਡੇਅਰੀ ਜਾਨਵਰਾਂ ਤੋਂ ਆਉਣ ਵਾਲਾ ਦੁੱਧ ਸ਼ਾਮਲ ਹੈ। ਕਾਨੂੰਨ ਦੇ ਅਨੁਸਾਰ, ਜਨਤਾ ਨੂੰ ਵੇਚਿਆ ਜਾਣ ਵਾਲਾ ਸਾਰਾ ਦੁੱਧ, ਪੈਸਚੁਰਾਈਜ਼ ਕੀਤਾ ਹੋਣਾ ਚਾਹੀਦਾ ਹੈ। ਦੁੱਧ ਵਿੱਚ ਕੇਵਲ ਵਿਟਾਮਿਨ ਏ ਅਤੇ ਡੀ ਹੀ ਮਿਲਾਏ ਜਾ ਸਕਦੇ ਹਨ, ਕਾਨੂੰਨੀ ਤੌਰ ਤੇ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੋਈ ਵੀ ਹੋਰ ਚੀਜ਼ ਜਾਂ ਪਦਾਰਥ ਨਹੀਂ ਮਿਲਾਇਆ ਜਾ ਸਕਦਾ। ਵਿਟਾਮਿਨ ਏ ਨਜ਼ਰ ਨੂੰ ਬੇਹਤਰ ਬਣਾਉਂਦਾ ਹੈ, ਤੁਹਾਨੂੰ ਰਾਤ ਨੂੰ ਜਾਂ ਘੱਟ ਰੌਸ਼ਨੀ ਵਿੱਚ ਹੋਰ ਚੰਗਾ ਦੇਖਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਨੂੰ ਰੰਗਾਂ ਵਿੱਚ ਫਰਕ ਕਰ ਸਕਣ ਵਿੱਚ ਸਹਾਇਤਾ ਕਰਦਾ ਹੈ। ਵਿਟਾਮਿਨ ਡੀ ਤੁਹਾਡੇ ਸਰੀਰ ਨੂੰ ਕੈਲਸ਼ੀਅਮ ਨੂੰ ਸੋਖਣ ਵਿੱਚ ਅਤੇ ਔਸਟਿਓਪੋਰੋਸਿਸ ਦੇ ਜੋਖਮ ਨੂੰ ਘੱਟਾਉਣ ਵਿੱਚ ਮਦਦ ਕਰਦਾ ਹੈ।
ਕੱਚੇ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਪੈਸਚੁਰਾਈਜ਼ ਕੀਤਾ ਦੁੱਧ ਦੀਆਂ ਬਣੀਆਂ ਚੀਜ਼ਾਂ ਨਾਲੋਂ ੧੫੦ ਗੁਨਾ ਜਿਆਦਾ ਆਉਟਬ੍ਰੇਕਾਂ ਅਤੇ ਆਉਟਬ੍ਰੇਕਾਂ ਨਾਲ ਸੰਬੰਧਤ ਬੀਮਾਰੀਆਂ ਦਾ ਕਾਰਨ ਬਣਨ ਦੀਆਂ ਰਿਪੋਰਟਾਂ ਹਨ। ਬੱਚੇ ਅਤੇ ਛੋਟੀ ਉਮਰ ਦੇ ਬਾਲਗਾਂ ਉੱਤੇ ਇੰਨਾਂ ਬੀਮਾਰੀਆਂ ਦਾ ਜਿਆਦਾ ਪ੍ਰਭਾਵ ਦੇਖਿਆ ਗਿਆ ਹੈ। ਕੱਚੇ ਦੁੱਧ ਵਿੱਚ ਅਜਿਹੇ ਰੋਗਾਣੂ ਜਾਂ ਬੈਕਟੀਰੀਆ ਹੋ ਸਕਦੇ ਹਨ ਜੋ ਰੋਗ ਜਾਂ ਬੀਮਾਰੀ ਦਾ ਕਾਰਨ ਬਣ ਸਕਦੇ ਹਨ। ਫਾਰਮ ਦੇ ਗੇਟਾਂ ਤੇ ਹੋਈਆਂ ਸੇਲਾਂ ਤੋਂ ਜਾਂ ਕਾਓ ਸੇਅਰਾਂਤੋਂ ਆਉਣ ਵਾਲਾ ਕੱਚਾ ਦੁੱਧ ਸਰਕਾਰ ਦੁਆਰਾ ਮਾਨਤਾ ਪ੍ਰਾਪਤ, ਜਾਂਚ ਕੀਤਾ ਜਾਂ ਮਾਨੀਟਰ ਨਹੀਂ ਕੀਤਾ ਜਾਂਦਾ।
ਕੁਝ ਲੋਕ ਕਹਿੰਦੇ ਹਨ ਕਿ ਉਹ ਕੱਚਾ ਦੁੱਧ ਪੀਕੇ ਵੱਡੇ ਹੋਏ ਹਨ ਅਤੇ ਉਸ ਕਰਕੇ ਕਦੇ ਵੀ ਬੀਮਾਰ ਨਹੀਂ ਹੋਏ ਹਨ। ਪਰ, ਪਬਲਿਕ ਹੈਲਥ ਅਥਾਰਿਟੀਆਂ ਨੂੰ ਅਜਿਹੇ ਕਈ ਕੇਸਾਂ ਦਾ ਪਤਾ ਹੈ ਜਿਥੇ ਲੋਕ ਕੱਚਾ ਦੁੱਧ ਪੀਣ ਕਰਕੇ ਬੀਮਾਰ ਹੋਏ ਹਨ। ਦੁੱਧ ਦੇ ਲਾਜ਼ਮੀ ਤੌਰ ਤੇ ਪੈਸਚੁਰਾਈਜ਼ ਕੀਤੇ ਜਾਣ ਨੇ ਕੈਨੇਡਾ ਵਿੱਚ ਦੁੱਧ ਰਾਹੀਂ ਫੈਲਣ ਵਾਲੀ ਬੀਮਾਰੀ ਦੀਆਂ ਵੱਡੀਆਂ ਆਉਟਬ੍ਰੇਕਾਂ ਨੂੰ ਖਤਮ ਕਰ ਦਿੱਤਾ ਹੈ। ਪਰ ਕੱਚੇ ਦੁੱਧ ਕਰਕੇ ਆਉਟਬ੍ਰੇਕਾਂ ਹਲੇ ਵੀ ਵਾਪਰਦੀਆਂ ਹਨ ਅਤੇ ਸਾਨੂੰ ਕੱਚਾ ਦੁੱਧ ਪੀਣ ਦੇ ਖਤਰਿਆਂ ਬਾਰੇ ਯਾਦ ਕਰਵਾਉਂਦੀਆਂ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020