ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਤੈਰਾਕਾਂ ਲਈ ਸੁਰੱਖਿਆ ਦੇ ਸੁਝਾਅ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਤੈਰਾਕਾਂ ਲਈ ਸੁਰੱਖਿਆ ਦੇ ਸੁਝਾਅ

ਬਾਲਗਾਂ ਦਾ ਡੁੱਬ ਕੇ ਮਰ ਜਾਣਾ ਇੱਕ ਆਮ ਕਾਰਨ ਹੈ। ਸਾਦੇ ਸੁਰੱਖਿਆ ਦੇ ਨਿਯਮ ਅਪਣਾ ਕੇ ਤਰਨ ਕਾਰਨ ਚੋਟਾਂ, ਡੁੱਬਣਾ ਅਤੇ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।

ਬਾਲਗਾਂ ਦਾ ਡੁੱਬ ਕੇ ਮਰ ਜਾਣਾ ਇੱਕ ਆਮ ਕਾਰਨ ਹੈ। ਸਾਦੇ ਸੁਰੱਖਿਆ ਦੇ ਨਿਯਮ ਅਪਣਾ ਕੇ ਤਰਨ ਕਾਰਨ ਚੋਟਾਂ, ਡੁੱਬਣਾ ਅਤੇ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਚਾਹੇ ਤੁਸੀਂ ਸਮੁੰਦਰ ਕਿਨਾਰੇ ਬੀਚ ਤੇ ਹੋ ਜਾਂ ਤਲਾਬ ਵਿਚ ਹੋ ਇਹ ਨਿਯਮ ਲਾਗੂ ਹੁੰਦੇ ਹਨ। ਇਨ੍ਹਾਂ ਨਿਯਮਾਂ ਤੇ ਅਮਲ ਕਰ ਕੇ ਤੁਸੀਂ ਆਪਣੀ ਸਵਿਮਿੰਗ ਨੂੰ ਸੁਖਦਾਇਕ ਅਤੇ ਮਨੋਰੰਜਕ ਬਣਾ ਸਕਦੇ ਹੋ।

ਤਰਨ ਸਮੇਂ ਮੈਂ ਸੁਰੱਖਿਅਤ ਕਿਵੇਂ ਰਹਿ ਸਕਦਾ ਹਾਂ?

ਸੰਕੇਤਾਂ ਨੂੰ ਪੜ੍ਹੋ

ਜੇ ਤੁਸੀਂ ਐਸੇ ਤਲਾਬ ਤੇ ਹੋ ਜਿੱਥੇ ਸੰਕੇਤ ਦਿੱਤੇ ਹੋਣ ਤਾਂ ਉੱਥੇ ਦਿੱਤੇ ਸੰਕੇਤਾਂ ਨੂੰ ਪੜ੍ਹੋ ਅਤੇ ਉਨ੍ਹਾਂ ਉੱਤੇ ਅਮਲ ਕਰੋ। ਤਲਾਬ ਦੇ ਨਿਯਮ ਤੁਹਾਡੀ ਸੁਰੱਖਿਆ ਲਈ ਹਨ। ਇਹ ਨਿਯਮ ਐਕਸੀਡੈਂਟਾਂ ਨੂੰ ਰੋਕਦੇ ਹਨ ਅਤੇ ਤਲਾਬ ਨੂੰ ਕੀਟਾਣੂਆਂ ਤੋਂ ਮੁਕਤ ਰੱਖਦੇ ਹਨ।

ਚਲੋ, ਦੌੜੋ ਨਾ

ਤਲਾਬ ਦੇ ਕਿਨਾਰਿਆਂ ਤੇ ਦੌੜੋ ਨਾ। ਬੱਚਿਆਂ ਦੁਆਰਾ ਪਾਣੀ ਸੁੱਟਣ ਕਾਰਨ ਤਲਾਬ ਦੇ ਦੁਆਲੇ ਤਿਲ੍ਹਕਣ ਹੋ ਸਕਦੀ ਹੈ।
ਤਲਾਬ ਵਿਚ ਵੜਨ ਅਤੇ ਨਿਕਲਣ ਲੱਗਿਆਂ ਹੁਸ਼ਿਆਰ ਰਹੋ।
ਤਲਾਬ ਵਿਚ ਵੜਨ ਅਤੇ ਨਿਕਲਣ ਲੱਗਿਆਂ ਹੁਸ਼ਿਆਰ ਰਹੋ। ਜੇ ਕਿਨਾਰੇ ਤੇ ਜੰਗਲਾ ਲਗਾ ਹੈ ਤਾਂ ਉਸ ਦੀ ਵਰਤੋਂ ਕਰੋ।

ਪਾਣੀ ਵਿਚ ਛਾਲ ਜਾਂ ਟੁੱਭੀ ਮਾਰਨ ਤੋਂ ਪਹਿਲਾਂ ਦੇਖੋ

ਜਦੋਂ ਤੁਸੀਂ ਕਿਸੇ ਝੀਲ ਜਾਂ ਤਰਨ ਵਾਲੀ ਜਗ੍ਹਾ ਤੇ ਟੁੱਭੀ ਮਾਰ ਰਹੇ ਹੋ ਤਾਂ ਘੱਟ ਪਾਣੀ, ਪਾਣੀ ਥੱਲੇ ਲਾਗ, ਵੱਡੀਆਂ ਚਟਾਨਾਂ ਸਭ ਬੜੀਆਂ ਖ਼ਤਰਨਾਕ ਹੁੰਦੀਆਂ ਹਨ। ਤਲਾਬ ਜਾਂ ਝੀਲ ਵਿਚ ਸਿਰ ਭਾਰ ਟੁੱਭੀ ਮਾਰਨ ਨਾਲ ਗੰਭੀਰ ਚੋਟ ਲੱਗ ਸਕਦੀ ਹੈ। ਹਮੇਸ਼ਾ ਸਾਰੀ ਥਾਂ ਨੂੰ ਧਿਆਨ ਨਾਲ ਵੇਖੋ ਫਿਰ ਪਹਿਲਾਂ ਪੈਰ ਪਾ ਕੇ ਪਾਣੀ ਵਿਚ ਵੜੋ। ਤਲਾਬ ਜਾਂ ਝੀਲ ਵਿਚ ਵੜਨ ਤੋਂ ਪਹਿਲਾਂ ਹਮੇਸ਼ਾ ਉਸ ਜਗ੍ਹਾ ਨੂੰ ਧਿਆਨ ਨਾਲ ਵੇਖੋ ਕਿਉਂਕਿ ਤਰਨ ਦੇ ਹਾਲਾਤ ਅਤੇ ਚੁਗਿਰਦਾ ਬਦਲ ਸਕਦਾ ਹੈ। ਹੋ ਸਕਦਾ ਹੈ ਕਿ ਪਾਣੀ ਥੱਲੇ ਤਰਨ ਵਾਲੇ, ਖਿਡਾਉਣੇ ਜਾਂ ਹੋਰ ਚੀਜ਼ਾਂ ਨੂੰ ਤੁਸੀਂ ਨਾ ਦੇਖ ਸਕੋ।

ਆਪਣੀ ਯੋਗਤਾ ਤੋਂ ਅੱਗੇ ਨਾ ਵਧੋ

ਜਦੋਂ ਤੁਸੀਂ ਪਾਣੀ ਵਿਚ ਜਾਓ ਤਾਂ ਜਿੱਥੇ ਆਰਾਮ ਨਾਲ ਤੈਰ ਸਕਦੇ ਹੋ ਤਰੋ। ਜ਼ਿਆਦਾ ਅੱਗੇ ਜਾਂ ਡੂੰਘਾ ਪਾਣੀ ਜਿਹੜਾ ਤੁਹਾਡੇ ਵੱਸ ਨਹੀਂ ਉਸ ਵਿਚ ਨਾ ਜਾਓ। ਬੀਚ ਅਤੇ ਸਮੁੰਦਰ ਦੇ ਕਿਨਾਰੇ ਦੇ ਸਮਾਨਾਂਤਰ ਤਰੋ ਅਤੇ ਰੱਸੀ ਦੇ ਘੇਰੇ ਅੰਦਰ ਰਹੋ।

ਕਦੀ ਇਕੱਲੇ ਨਾ ਤਰੋ

ਕਦੀ ਇਕੱਲੇ ਨਾ ਤਰੋ। ਦੋਸਤ ਦੋਸਤ ਦਾ ਤਰੀਕਾ ਅਪਣਾਓ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਇੱਕ ਦੂਜੇ ਨੂੰ ਦੇਖਦੇ ਰਹੋ। ਬੇਸ਼ੱਕ ਲਾਈਫ਼ ਗਾਰਡ ਹੋਣ ਦੋਸਤ ਦੋਸਤ ਦਾ ਤਰੀਕਾ ਫਿਰ ਵੀ ਚੰਗਾ ਹੈ।

ਬੜੇ ਧਿਆਨ ਨਾਲ ਖੇਡੋ

ਤਲਾਬ ਜਾਂ ਝੀਲ ਵਿਚ ਕੁਸ਼ਤੀਆਂ ਕਰਨਾ ਜਾਂ ਡਿਗਣਾ ਬੜਾ ਖ਼ਤਰਨਾਕ ਹੋ ਸਕਦਾ ਹੈ। ਤਲਾਬ ਦੇ ਕਿਨਾਰੇ ਦੀ ਦੀਵਾਰ ਜਾਂ ਫ਼ਰਸ਼, ਜਾਂ ਝੀਲ ਵਿਚ ਪੱਥਰਾਂ ਨਾਲ ਸਿਰ ਵੱਜ ਕੇ ਤੁਸੀਂ ਬੇਹੋਸ਼ ਹੋ ਸਕਦੇ ਹੋ। ਜੇ ਤੁਹਾਨੂੰ ਮਦਦ ਨਾ ਮਿਲੇ ਤਾਂ ਤੁਸੀਂ ਬੜੀ ਜਲਦੀ ਡੁੱਬ ਸਕਦੇ ਹੋ।

ਸ਼ਰਾਬ ਨਾ ਪੀਓ

ਨਿੱਜੀ ਤਲਾਵਾਂ, ਬੀਚ ਅਤੇ ਸਥਾਨਕ ਤਰਨ ਵਾਲੀਆਂ ਜਗ੍ਹਾਂ ਤੇ ਜ਼ਿਆਦਾ ਚੋਟਾਂ ਸ਼ਰਾਬ ਕਾਰਨ ਹੀ ਹੁੰਦੀਆਂ ਹਨ। ਸ਼ਰਾਬ ਐਕਸੀਡੈਂਟ ਨੂੰ ਗੰਭੀਰ ਬਣਾ ਸਕਦੀ ਹੈ ਕਿਉਂਕਿ ਇਹ ਤੁਹਾਡੀ ਸੋਚਣ ਦੀ ਸ਼ਕਤੀ ਨੂੰ ਸੁਸਤ ਕਰ ਕੇ ਤੁਹਾਨੂੰ ਅੱਖੜ ਬਣਾ ਦਿੰਦੀ ਹੈ। ਸ਼ਰਾਬ ਨਾਲ ਤੁਹਾਨੂੰ ਨੀਂਦ ਵੀ ਆ ਸਕਦੀ ਹੈ। ਗਰਮ ਟੱਬ ਵਿਚ ਇਹ ਜ਼ਿਆਦਾ ਖ਼ਤਰਨਾਕ ਹੈ। ਜੇ ਕਰ ਤੁਸੀਂ ਪਾਣੀ ਜਾਂ ਗਰਮ ਟੱਬ ਵਿਚ ਹੋ ਜਾਂ ਉਨ੍ਹਾਂ ਦੇ ਨੇੜੇ ਹੋ ਤਾਂ ਸ਼ਰਾਬ ਨਾ ਪੀਓ।

ਖ਼ਤਰਿਆਂ ਤੋਂ ਸਾਵਧਾਨ ਰਹੋ

ਤਲਾਬ ਦੀਆਂ ਪਾਣੀ ਖਿੱਚਣ ਵਾਲੀਆਂ ਪਾਈਪਾਂ ਅਤੇ ਤਲਾਬ ਖਾਲੀ ਕਰਨ ਵਾਲੇ ਪਾਈਪ ਕੋਲ ਨਾ ਖੇਡੋ। ਇੱਕ ਫ਼ਿਲਟਰ ਪ੍ਰਣਾਲੀ ਦੀ ਮਦਦ ਨਾਲ ਹਮੇਸ਼ਾ ਤਲਾਬ ਅਤੇ ਗਰਮ ਟੱਬ ਵਿਚ ਪਾਣੀ ਪੰਪ ਕੀਤਾ ਜਾ ਰਿਹਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਤਲਾਬ ਵਿਚੋਂ ਪਾਣੀ ਖਿੱਚਣ ਵਾਲੀਆਂ ਪਾਈਪਾਂ ਰਾਹੀਂ ਪਾਣੀ ਅੰਦਰ ਖਿੱਚਿਆ ਜਾ ਰਿਹਾ ਹੁੰਦਾ ਹੈ। ਕਦੀ ਵੀ ਆਪਣਾ ਸਿਰ ਪਾਣੀ ਥੱਲੇ ਘੁੰਮਣਘੇਰੀ ਜਾਂ ਗਰਮ ਟੱਬ ਵਿਚ ਨਾ ਪਾਓ ਕਿਉਂਕਿ ਪਾਣੀ ਖਿੱਚਣ ਵਾਲੀਆਂ ਪਾਈਪਾਂ ਤੁਹਾਡੇ ਵਾਲਾਂ ਨੂੰ ਖਿੱਚ ਕੇ ਤੁਹਾਡਾ ਸਿਰ ਥੱਲੇ ਕਰ ਦੇਣਗੀਆਂ ਅਤੇ ਤੁਸੀਂ ਡੁੱਬ ਜਾਉਗੇ। ਤੁਹਾਡੀਆਂ ਹੱਥਾਂ ਪੈਰਾਂ ਦੀਆਂ ਉਂਗਲਾਂ, ਲੱਤਾਂ, ਬਾਂਹਾਂ ਅਤੇ ਸਰੀਰ ਦਾ ਧੜ ਵੀ ਪਾਣੀ ਖਿੱਚਣ ਵਾਲੀਆਂ ਪਾਈਪਾਂ ਰਾਹੀਂ ਖਿੱਚਿਆ ਜਾ ਸਕਦਾ ਹੈ। ਜੇ ਤੁਹਾਡੇ ਵਾਲ ਲੰਬੇ ਹਨ ਤਾਂ ਨਹਾਉਣ ਵਾਲੀ ਟੋਪੀ ਪਾਓ ਜਾਂ ਵਾਲਾਂ ਦੀਆਂ ਗੁੱਤਾਂ ਜਾਂ ਜੂੜਾ ਕਰ ਲਵੋ। ਇਹ ਸੁਨਿਸ਼ਚਿਤ ਕਰੋ ਕਿ ਤਲਾਬ ਖਾਲੀ ਕਰਨ ਵਾਲੇ ਪਾਈਪਾਂ ਦੇ ਢੱਕਣ ਖਾਸ ਡਿਜ਼ਾਈਨ ਕੀਤੇ ਗਏ ਹੋਣ ਤਾਂ ਕਿ ਖਿੱਚਣ ਦੇ ਖ਼ਤਰਾ ਨਾ ਹੋਵੇ। ਜੇ ਤਲਾਬ ਵਿਚ ਪਾਈਪ ਦੇ ਢੱਕਣ ਗੁੰਮ ਹੋਣ ਤਾਂ ਉਤਨੀ ਦੇਰ ਤੱਕ ਤਲਾਬ ਨਾ ਵਰਤੋ ਜਦ ਤੱਕ ਢੱਕਣ ਨਾ ਲੱਗ ਜਾਣ।

ਪਾਣੀ ਥੱਲੇ ਖ਼ਤਰਿਆਂ ਤੋਂ ਸਾਵਧਾਨ ਰਹੋ

ਤਲਾਬ ਜਾਂ ਗਰਮ ਟੱਬ ਵਿਚ ਲੱਗੇ ਜੰਗਲੇ ਜਾਂ ਪੌੜੀਆਂ ਵਿਚ ਕਈ ਐਸੀਆਂ ਜਗ੍ਹਾ ਹੁੰਦੀਆਂ ਹਨ ਜਿਨ੍ਹਾਂ ਵਿਚ ਪਾਣੀ ਥੱਲੇ ਬੱਚੇ ਫਸ ਸਕਦੇ ਹਨ। ਕਈ ਦਫ਼ਾ ਬੱਚੇ ਡੁੱਬ ਜਾਂਦੇ ਹਨ ਕਿਉਂਕਿ ਉਹ ਜੰਗਲੇ ਜਾਂ ਪੌੜੀ ਅਤੇ ਤਲਾਬ ਦੀ ਦੀਵਾਰ ਵਿਚਲੀ ਜਗ੍ਹਾ ਵਿਚ ਫਸ ਜਾਂਦੇ ਹਨ।

ਮੈਂ ਆਪਣੇ ਬੱਚੇ ਨੂੰ ਕਿਵੇਂ ਸੁਰੱਖਿਅਤ ਰੱਖ ਸਕਦਾ ਹਾਂ?

ਆਪਣੇ ਬੱਚੇ ਨੂੰ ਕਦੀ ਇਕੱਲਿਆਂ ਨਾ ਛੱਡੋ ਬੱਚਾ ਕੁੱਝ ਮਿੰਟਾਂ ਵਿਚ ਹੀ ਕੁੱਝ ਸੈਂਟੀਮੀਟਰ ਡੂੰਘੇ ਪਾਣੀ ਵਿਚ ਡੁੱਬ ਸਕਦਾ ਹੈ। ਛੋਟੇ ਬੱਚੇ ਜਦੋਂ ਪਾਣੀ ਦੇ ਨਜ਼ਦੀਕ ਜਾਂ ਪਾਣੀ ਵਿਚ ਹੋਣ ਤਾਂ ਉਨ੍ਹਾਂ ਨੂੰ ਕਿਸੇ ਬਾਲਗ ਦੀ ਲਗਾਤਾਰ ਨਿਗਰਾਨੀ ਚਾਹੀਦੀ ਹੈ। ਨਿਆਣੇ ਅਤੇ ਬਹੁਤ ਛੋਟੇ ਬੱਚੇ ਜਦੋਂ ਪਾਣੀ ਦੇ ਨਜ਼ਦੀਕ ਜਾਂ ਪਾਣੀ ਵਿਚ ਹੋਣ ਤਾਂ ਤੁਹਾਡੇ ਹੱਥਾਂ ਦੀ ਪਹੁੰਚ ਵਿਚ ਹੋਣੇ ਚਾਹੀਦੇ ਹਨ। ਵੱਡੇ ਬੱਚਿਆਂ ਕੋਲ ਵੀ ਹਰ ਵਕਤ ਕੋਈ ਬਾਲਗ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੋਸਤ ਦੋਸਤ ਦਾ ਤਰੀਕਾ ਅਪਣਾਉਣਾ ਚਾਹੀਦਾ ਹੈ। ਬੀਚ ਉੱਤੇ ਕਈ ਖ਼ਤਰੇ ਛੁਪੇ ਹੁੰਦੇ ਹਨ ਜਿਵੇਂ ਕਿ ਪਾਣੀ ਥੱਲੇ ਲੱਕੜ ਦੇ ਮੋਛੇ (ਲੋਗ), ਇੱਕ ਦਮ ਪਾਣੀ ਦਾ ਡੂੰਘਾ ਹੋਣਾ, ਸਮੁੰਦਰ ਦੀਆਂ ਲਹਿਰਾਂ। ਆਪਣੇ ਬੱਚਿਆਂ ਦੇ ਨਾਲ ਰਹੋ। ਸਮੁੰਦਰੀ ਲਹਿਰਾਂ ਜਾਂ ਖ਼ਤਰਨਾਕ ਥਾਵਾਂ ਸਬੰਧੀ ਦਿੱਤੀਆਂ ਚਿਤਾਵਨੀਆਂ ਤੇ ਅਮਲ ਕਰੋ ਅਤੇ ਹੋਰ ਲੋਕਾਂ ਤੋਂ ਵੀ ਖ਼ਤਰਨਾਕ ਥਾਵਾਂ ਦੀ ਜਾਣਕਾਰੀ ਲਵੋ।

ਗਰਮ ਟੱਬ ਵਿਚ ਬੱਚਿਆਂ ਨੂੰ ਨਾ ਖੇਡਣ ਦਿਓ।

ਥੋੜ੍ਹੀ ਦੇਰ ਲਈ ਨਹਾਉਣਾ ਠੀਕ ਹੈ ਪਰ ਗਰਮ ਪਾਣੀ ਛੋਟੇ ਬੱਚੇ ਦੇ ਸਰੀਰ ਤੇ ਜਲਦੀ ਅਸਰ ਕਰ ਸਕਦਾ ਹੈ।

ਫ਼ਸਟ ਏਡ ਦਾ ਕੋਰਸ ਕਰੋ

ਫ਼ਸਟ ਏਡ ਦਾ ਉਹ ਕੋਰਸ ਕਰੋ ਜਿਸ ਵਿਚ ਸਿਖਾਇਆ ਜਾਏ: ਨਕਲੀ ਸਾਹ ਦਿਵਾਉਣਾ (ਜਿਸ ਨੂੰ ਕਈ ਵੇਰ ਨਵੀਂ ਜ਼ਿੰਦਗੀ ਕਹਿੰਦੇ ਹਨ) ਬੱਚਿਆਂ ਦੇ ਬਚਾਓ ਲਈ ਸਾਹ ਦੇਣਾ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਬਚਾਉਣ ਦੀ ਜਾਚ ਲਾਈਫ਼ ਜੈਕੇਟ ਬੱਚੇ ਜਦੋਂ ਤੈਰ ਰਹੇ ਜਾਂ ਬੇੜੀ ਵਿਚ ਹੋਣ ਤਾਂ ਲਾਈਫ਼ ਜੈਕੇਟ ਜ਼ਰੂਰ ਪਾਉਣ। ਲੇਬਲ ਚੈੱਕ ਕਰੋ ਕਿ ਬੱਚੇ ਦੇ ਭਾਰ ਮੁਤਾਬਿਕ ਲਾਈਫ਼ ਜੈਕੇਟ ਠੀਕ ਸਾਈਜ਼ ਦੀ ਅਤੇ ਗੌਰਮਿੰਟ ਵੱਲੋਂ ਮਨਜ਼ੂਰਸ਼ੁਦਾ ਹੈ।

ਮੈਂ ਆਪਣੇ ਤਲਾਬ ਨੂੰ ਸੁਰੱਖਿਅਤ ਕਿਵੇਂ ਬਣਾ ਸਕਦਾ ਹਾਂ?

ਆਪਣੇ ਤਲਾਬ ਦੁਆਲੇ ਜੰਗਲਾ ਲਗਾਓ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਤਲਾਬ ਦੇ ਚੁਗਿਰਦੇ ਗੇਟ ਵਾਲਾ ੧.੫ ਮੀਟਰ (੫ ਫ਼ੁੱਟ) ਉੱਚਾ ਜੰਗਲਾ ਹੈ ਜਿਸ ਨੂੰ ਬੱਚਾ ਨਾ ਖੋਲ੍ਹ ਸਕੇ। ਜਦੋਂ ਤੁਹਾਡੇ ਬੱਚੇ ਜਾਂ ਹੋਰ ਬੱਚਿਆਂ ਨੂੰ ਬਚਾਉਣ ਵਾਲਾ ਕੋਲ ਕੋਈ ਨਹੀਂ ਤਾਂ ਇਹ ਸੁਨਿਸ਼ਚਿਤ ਕਰੋ ਕਿ ਗੇਟ ਬੰਦ ਹੈ ਅਤੇ ਤਾਲਾ ਲਗਾ ਹੈ। ਇਹ ਵੀ ਚੈੱਕ ਕਰੋ ਕਿ ਤਰਨ ਵਾਲੇ ਤਲਾਬ ਦੀ ਸੁਰੱਖਿਆ ਬਾਰੇ ਲੋਕਲ ਗੌਰਮਿੰਟ ਦੇ ਕੀ ਕਾਨੂੰਨ ਹਨ।

ਆਪਣੇ ਤਲਾਬ ਨੂੰ ਸਾਫ਼ ਰੱਖੋ

ਗੰਦੇ ਤਲਾਵਾਂ ਵਿਚ ਕੀਟਾਣੂ ਅਤੇ ਹੋਰ ਜਰਾਸੀਮ ਹੁੰਦੇ ਹਨ ਜੋ ਤੁਹਾਨੂੰ ਬਿਮਾਰ ਕਰ ਸਕਦੇ ਹਨ। ਚੰਗੀਆਂ ਆਦਤਾਂ ਤਲਾਬ ਨੂੰ ਸਾਫ਼ ਰੱਖਣ ਅਤੇ ਸਿਹਤਮੰਦ ਵਾਤਾਵਰਨ ਬਣਾਉਨ ਵਿਚ ਮਦਦ ਕਰਦੀਆਂ ਹਨ:

ਤਲਾਬ ਵਿਚ ਜਾਣ ਤੋਂ ਪਹਿਲਾਂ ਹਮੇਸ਼ਾ ਨਹਾ ਲਵੋ:-

- ਜੇ ਤੁਸੀਂ ਬਿਮਾਰ ਹੋ ਖ਼ਾਸਕਰ ਜੇ ਤੁਹਾਨੂੰ ਦਸਤ ਲੱਗੇ ਹਨ ਤਾਂ ਤਲਾਬ ਵਿਚ ਨਾ ਜਾਓ।

- ਤਲਾਬ ਵਿਚ ਖਾਣ ਜਾਂ ਪੀਣ ਵਾਲੀਆਂ ਚੀਜ਼ਾਂ ਨਾ ਲਿਆਓ। ਉਨ੍ਹਾਂ ਦੇ ਡੁੱਲ੍ਹਣ ਨਾਲ ਤਲਾਬ ਗੰਦਾ ਹੁੰਦਾ ਹੈ। ਜੇ ਕੱਪ ਜਾਂ ਡਿਸ਼ ਦਾ ਕੱਚ ਦਾ ਟੁਕੜਾ ਟੁੱਟਾ ਹੈ ਤਾਂ ਤਲਾਬ ਦਾ ਸਾਰਾ ਪਾਣੀ ਕੱਢ ਕੇ ਤਲਾਬ ਸਾਫ਼ ਕਰੋ।

- ਬਾਹਰ ਦੀ ਗੰਦਗੀ ਤਲਾਬ ਵਿਚ ਨਾ ਸੁੱਟੋ।

- ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਠੀਕ ਬੇਦਿੰਗ ਸੂਟ ਪਾਇਆ ਹੈ। ਆਮ ਕੱਪੜਿਆਂ ਵਿਚ ਨਾ ਤਰੋ।

- ਡਿਸਪੋਜ਼ੇਬਲ ਡੈਪਰਾਂ ਦੀ ਥਾਂ ਸਵਿਮਿੰਗ ਡੈਪਰ ਵਰਤੋ। ਆਪਣੇ ਤਲਾਬ ਦੇ ਸਰਕੂਲੇਸ਼ਨ ਸਿਸਟਮ ਦੇ ਚਲਾਉਣ ਅਤੇ ਰੱਖ ਰਖਾਵ ਦੇ ਨਿਰਦੇਸ਼ਾਂ ਦੀ ਪਾਲਨਾ ਕਰੋ। ਇਹ ਜਾਣਕਾਰੀ ਤੁਸੀਂ ਤਲਾਬ ਸਪਲਾਈ ਕਰਨ ਵਾਲੇ ਤੋਂ ਲੈ ਸਕਦੇ ਹੋ।

ਇਹ ਸੁਨਿਸ਼ਚਿਤ ਕਰੋ ਕਿ ਅੰਦਰ ਬਾਹਰ ਨਿਕਲਨਾ ਸੌਖਾ ਹੈ

ਇਹ ਸੁਨਿਸ਼ਚਿਤ ਕਰੋ ਕਿ ਤਲਾਬ ਜਾਂ ਗਰਮ ਟੱਬ ਅੰਦਰ ਜਾਣਾ ਅਤੇ ਬਾਹਰ ਨਿਕਲਨਾ ਸੌਖਾ ਹੈ।

ਸਰੋਤ : ਸਿਹਤ ਵਿਭਾਗ

3.41991341991
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top