ਟੀ ਡੀ ਵੈਕਸੀਨ ਕੀ ਹੈ?
ਟੀ ਡੀ ਵੈਕਸੀਨ ੨ ਬਿਮਾਰੀਆਂ ਤੋਂ ਬਚਾਅ ਕਰਦਾ ਹੈ:
- ਟੈੱਟਨਸ
- ਡਿਫਥੇਰੀਆ (ਗਲ ਘੋਟੂ)
ਇਹ ਵੈਕਸੀਨ ਹੈਲਥ ਵਿਭਾਗ ਵਲੋਂ ਪ੍ਰਵਾਨਿਤ ਹੈ ਅਤੇ ਮੁਫ਼ਤ ਦਿੱਤਾ ਜਾਂਦਾ ਹੈ। ਐਪੁਆਇੰਟਮੈਂਟ ਬਣਾਉਣ ਵਾਸਤੇ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਫ਼ੋਨ ਕਰੋ। ਬਚਪਨ ਦੇ ਸ਼ੁਰੂ ਵਿਚ ਟੈੱਟਨਸ ਅਤੇ ਡਿਫਥੇਰੀਆ ਲਈ ਇਮਿਊਨਾਇਜ਼ੇਸ਼ਨ ਆਮ ਤੌਰ ਤੇ ਹੋਰ ਵੈਕਸੀਨਜ਼ ਜਿਵੇਂ ਪ੍ਰਟੂਸਿਸ (ਕਾਲੀ ਖਾਂਸੀ) ਅਤੇ ਪੋਲੀਓ ਦੇ ਨਾਲ ਇਕੱਠਿਆਂ ਕਰ ਕੇ ਦਿੱਤੀ ਜਾਂਦੀ ਹੈ। ਇਹ ਖ਼ੁਰਾਕਾਂ ਦੀ ਇੱਕ ਲੜੀ ਵਜੋਂ ਦਿੱਤੀ ਜਾਂਦੀ ਹੈ। ਬਹੁਤੇ ਬੱਚਿਆਂ ਨੂੰ ਇਹ ਖ਼ੁਰਾਕਾਂ ਬਾਲ ਉਮਰੇ ਦਿੱਤੀਆਂ ਜਾਂਦੀਆਂ ਹਨ। ਇੱਕ ਬੂਸਟਰ ਖ਼ੁਰਾਕ ਕਿੰਡਰਗਾਰਟਨ ਵਿਚ ਦਾਖਲ ਹੋਣ ਸਮੇਂ ਅਤੇ ਫਿਰ ਗਰੇਡ ੯ ਵਿਚ ਦਿੱਤੀ ਜਾਂਦੀ ਹੈ।
ਹੋਰ ਜ਼ਿਆਦਾ ਜਾਣਕਾਰੀ ਲਈ ਇਹ ਹੈਲਥਲਿੰਕ ਬੀ.ਸੀ. ਫ਼ਾਈਲਾਂ ਦੇਖੋ:
- #੧੫ਬ ਡਿਫਥੇਰੀਆ, ਟੈੱਟਨਸ, ਪੋਲੀਓ, ਹੀਮੋਫਿਲਸ ਇਨਫ਼ਲੂਐਂਜ਼ਾਈ ਟਾਈਪ ਬੀ. ਵੈਕਸੀਨ|
- #੧੫ਦ ਡਿਫਥੇਰੀਆ, ਟੈੱਟਨਸ, ਪਰਟੂਸਿਸ, ਪੋਲੀਓ ਵੈਕਸੀਨ|
- #੧੮ਚ ਟੈੱਟਨਸ, ਡਿਫਥੇਰੀਆ, ਪਰਟੂਸਿਸ ਵੈਕਸੀਨ|
- #੧੦੫ ਡਿਫਥੇਰੀਆ, ਟੈੱਟਨਸ, ਪਰਟੂਸਿਸ, ਹੈਪਾਟਾਈਟਿਸ ਬੀ. ਪੋਲੀਓ, ਅਤੇ ਹੀਮੋਫਿਲਸ ਇਨਫ਼ਲੂਐਂਜ਼ਾਈ ਟਾਈਪ ਬੀ.ਵੈਕਸੀਨ।
ਇਹ ਵੈਕਸੀਨ ਕਿਸ ਨੂੰ ਲੈਣਾ ਚਾਹੀਦਾ ਹੈ?
ਇਹ ਵੈਕਸੀਨ ੭ ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ। ਜਿਨ੍ਹਾਂ ਬਾਲਗਾਂ ਦੀ ਬਚਪਨ ਵਿਚ ਇਮਿਊਨਾਈਜ਼ੇਸ਼ਨ ਹੋਈ ਹੋਵੇ ਉਨ੍ਹਾਂ ਨੂੰ ਇਸ ਵੈਕਸੀਨ ਦੀ ਬੂਸਟਰ ਖ਼ੁਰਾਕ ਹਰ ੧੦ ਸਾਲਾਂ ਬਾਦ ਲੈਣੀ ਚਾਹੀਦੀ ਹੈ। ਇਹ ਵੈਕਸੀਨ ਟੈੱਟਨਸ ਅਤੇ ਡਿਫਥੇਰੀਆ ਵਿਰੁੱਧ ਵਧੇਰੀ ਸੁਰੱਖਿਆ ਲਈ ਇਮਿਊਨ ਪ੍ਰਣਾਲੀ ਨੂੰ ਮਜ਼ਬੂਤ ਜਾਂ ਬੂਸਟ ਕਰਦੀ ਹੈ। ਜਿਨ੍ਹਾਂ ਬਾਲਗਾਂ ਦੀ ਪਹਿਲਾਂ ਕਦੇ ਇਮਿਊਨਾਈਜ਼ੇਸ਼ਨ ਨਹੀਂ ਹੋਈ ਜਾਂ ਜਿਨ੍ਹਾਂ ਕੋਲ ਇਮਿਊਨਾਈਜ਼ੇਸ਼ਨ ਦਾ ਕੋਈ ਰਿਕਾਰਡ ਨਹੀਂ ਉਨ੍ਹਾਂ ਨੂੰ ਇਹ ਵੈਕਸੀਨ ਲੈਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਗੰਭੀਰ ਕੱਟ ਲੱਗੇ ਹਨ ਜਾਂ ਕਾਫ਼ੀ ਡੂੰਘੇ ਜ਼ਖ਼ਮ ਹਨ ਅਤੇ ਟੈੱਟਨਸ ਦਾ ਵੈਕਸੀਨ ਲਿਆਂ ੫ ਸਾਲ ਜਾਂ ਇਸ ਤੋਂ ਵੱਧ ਸਮਾਂ ਹੋ ਗਿਆ ਹੈ ਉਨ੍ਹਾਂ ਨੂੰ ਵੀ ਇਹ ਵੈਕਸੀਨ ਲੈਣਾ ਚਾਹੀਦਾ ਹੈ। ਜੇ ਤੁਹਾਡੀ ਚਮੜੀ ਪੰਚਰ ਹੋਈ ਹੈ, ਕਿਸੇ ਜੀਵ ਨੇ ਕੱਟਿਆ ਹੈ, ਜਲੀ ਹੈ ਜਾਂ ਰਗੜ ਲੱਗੀ ਸਮੇਤ ਗੰਭੀਰ ਕੱਟ ਜਾਂ ਜ਼ਖ਼ਮ ਹੈ ਤਾਂ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਇਲਾਜ ਲਈ ਫ਼ੌਰਨ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਮਿਲੋ। ਇਹ ਖ਼ਾਸ ਕਰ ਬੜਾ ਜ਼ਰੂਰੀ ਹੈ ਜੇ ਕਰ ਜ਼ਖ਼ਮ ਬੜਾ ਗੰਦਾ ਹੈ। ਲਈਆਂ ਗਈਆਂ ਸਾਰੀਆਂ ਇਮਿਊਨਾਈਜ਼ੇਸ਼ਨਜ਼ ਦਾ ਰਿਕਾਰਡ ਰੱਖਣਾ ਬੜਾ ਮਹੱਤਵਪੂਰਨ ਹੈ।
ਇਸ ਵੈਕਸੀਨ ਦੇ ਕੀ ਫ਼ਾਇਦੇ ਹਨ?
ਟੈੱਟਨਸ ਅਤੇ ਡਿਫਥੇਰੀਆ ਜੋ ਗੰਭੀਰ ਅਤੇ ਕਈ ਵਾਰ ਜਾਨ ਲੇਵਾ ਬਿਮਾਰੀਆਂ ਹੋ ਸਕਦੀਆਂ ਹਨ, ਉਨ੍ਹਾਂ ਵਿਰੁੱਧ ਸੁਰੱਖਿਆ ਲਈ ਇਹ ਸਭ ਤੋਂ ਵਧੀਆ ਤਰੀਕਾ ਹੈ। ਤੁਸੀਂ ਆਪਣੀ ਇਮਿਊਨਾਈਜ਼ੇਸ਼ਨ ਕਰਵਾ ਕੇ ਹੋਰ ਲੋਕਾਂ ਦੀ ਸੁਰੱਖਿਆ ਵਿੱਚ ਵੀ ਮਦਦ ਕਰਦੇ ਹੋ।
ਇਸ ਵੈਕਸੀਨ ਤੋਂ ਬਾਅਦ ਸੰਭਵ ਪ੍ਰਤੀਕਰਮ ਕੀ ਹਨ?
ਵੈਕਸੀਨ ਬੜੇ ਸੁਰੱਖਿਅਤ ਹਨ। ਟੈੱਟਨਸ ਜਾਂ ਡਿਫਥੇਰੀਆ ਹੋਣ ਨਾਲੋਂ ਵੈਕਸੀਨ ਲੈਣਾ ਜ਼ਿਆਦਾ ਸੁਰੱਖਿਅਤ ਹੈ। ਜਿਸ ਥਾਂ ਵੈਕਸੀਨ ਲੱਗੇ ਉਹ ਥਾਂ ਦੁਖਣਾ, ਸੋਜ ਪੈਣਾ ਜਾਂ ਲਾਲ ਹੋਣਾ ਵੈਕਸੀਨ ਦੇ ਆਮ ਰਿਐਕਸ਼ਨਾਂ ਵਿਚ ਸ਼ਾਮਲ ਹੋ ਸਕਦਾ ਹੈ। ਐਸੀਟਾਮੀਨੋਫੇਨ ਜਾਂ ਟੈਲੀਨੋਲ ਬੁਖ਼ਾਰ ਲਈ ਅਤੇ ਦੁਖਣ ਤੋਂ ਦਿੱਤੀ ਜਾ ਸਕਦੀ ਹੈ। ਅਸ਼ਅ ਜਾਂ (ਅਸਪਰਿਨ੍ਰਿ) ਰਾਈ ਸਿੰਡਰੋਮ ਦੇ ਖ਼ਤਰੇ ਕਾਰਨ ੨੦ ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਕੋਈ ਵੀ ਵੈਕਸੀਨ ਜਾਂ ਟੀਕਾ ਲਵਾਉਣ ਤੋਂ ਬਾਅਦ ੧੫ ਮਿੰਟ ਕਲੀਨਿਕ ਵਿਚ ਰੁਕਣਾ ਮਹੱਤਵਪੂਰਨ ਹੈ ਕਿਉਂਕਿ ਭਾਵੇ ਬੇਹੱਦ ਹੀ ਘੱਟ ਪਰ ਫਿਰ ਵੀ ਐਨਾਫਾਇਲੈਕਸਿਸ ਨਾਮ ਦੀ ਇੱਕ ਜਾਨਲੇਵਾ ਐਲਰਜੀ ਦੇ ਰਿਐਕਸ਼ਨ ਦੀ ਸੰਭਾਵਨਾ ਹੁੰਦੀ ਹੈ। ਇਸ ਨਾਲ ਛਪਾਕੀ, ਸਾਹ ਲੈਣ ਵਿਚ ਤਕਲੀਫ਼ ਜਾਂ ਗਲੇ, ਜੀਭ ਜਾਂ ਬੁੱਲ੍ਹਾਂ ਦੀ ਸੋਜਸ਼ ਹੋ ਸਕਦੀ ਹੈ। ਜੇ ਕਰ ਕਲੀਨਿਕ ਵਿਚੋਂ ਜਾਣ ਤੋਂ ਬਾਅਦ ਤੁਹਾਡੇ ਨਾਲ ਇੰਜ ਹੁੰਦਾ ਹੈ ਤਾਂ ੯੧੧ ਜਾਂ ਸਥਾਨਕ ਐਮਰਜੈਂਸੀ ਨੰਬਰ ਤੇ ਫ਼ੋਨ ਕਰੋ। ਇਸ ਰਿਐਕਸ਼ਨ ਦਾ ਇਲਾਜ ਹੋ ਸਕਦਾ ਹੈ ਅਤੇ ਵੈਕਸੀਨ ਲੈਣ ਵਾਲੇ ਦਸ ਲੱਖ ਲੋਕਾਂ ਵਿਚੋਂ ਇਹ ਰਿਐਕਸ਼ਨ ਇੱਕ ਤੋਂ ਵੀ ਘੱਟ ਜਣੇ ਨੂੰ ਹੁੰਦਾ ਹੈ। ਗੰਭੀਰ ਜਾਂ ਅਚਨਚੇਤ ਹੋਏ ਪ੍ਰਤੀਕਰਮਾਂ ਦੀ ਰਿਪੋਰਟ ਹਮੇਸ਼ਾ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਕਰਨਾ ਬੜਾ ਮਹੱਤਵਪੂਰਨ ਹੈ।
ਕਿਸ ਨੂੰ ਟੀ ਡੀ ਵੈਕਸੀਨ ਨਹੀਂ ਲੈਣਾ ਚਾਹੀਦਾ?
ਜੇ ਕਰ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਟੈੱਟਨਸ ਜਾਂ ਡਿਫਥੇਰੀਆ ਵੈਕਸੀਨ ਜਾਂ ਵੈਕਸੀਨ ਦੇ ਕਿਸੇ ਅੰਸ਼ ਦੀ ਕਿਸੇ ਪਹਿਲਾਂ ਦਿੱਤੀ ਖ਼ੁਰਾਕ ਨਾਲ ਜਾਨ ਦੇ ਖ਼ਤਰੇ ਵਾਲਾ ਰਿਐਕਸ਼ਨ ਹੋਇਆ ਹੋਵੇ ਤਾਂ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ। ਕਿਸੇ ਹੋਰ ਕਾਰਨ ਤੋਂ ਬਿਨਾਂ ਜਿਨ੍ਹਾਂ ਲੋਕਾਂ ਵਿਚ ਟੈੱਟਨਸ ਵੈਕਸੀਨ ਲੈਣ ਤੋਂ ੮ ਹਫ਼ਤਿਆਂ ਦੇ ਅੰਦਰ ਅੰਦਰ ਗੁਇਲੇਨ - ਬਾਰੀ ਸਿੰਡਰੋਮ (ਘਭਸ਼) ਵਿਕਸਤ ਹੋ ਗਿਆ ਹੋਵੇ ਉਨ੍ਹਾਂ ਨੂੰ ਠਦ ਵੈਕਸੀਨ ਨਹੀਂ ਲਵਾਉਣਾ ਚਾਹੀਦਾ। ਘਭਸ਼ ਇੱਕ ਬਹੁਤ ਘੱਟ ਹੋਣ ਵਾਲੀ ਸਮੱਸਿਆ ਹੈ, ਜਿਸ ਕਾਰਨ ਕਮਜ਼ੋਰੀ ਅਤੇ ਸਰੀਰ ਦੇ ਤੰਤੂਆਂ ਦਾ ਲਕਵਾ ਹੋ ਸਕਦਾ ਹੈ। ਇਹ ਆਮ ਤੌਰ ਤੇ ਕਿਸੇ ਬਿਮਾਰੀ ਤੋਂ ਬਾਅਦ ਹੁੰਦਾ ਹੈ ਪਰ ਕੁੱਝ ਵਿਰਲੀਆਂ ਹਾਲਤਾਂ ਵਿਚ ਕਿਸੇ ਵੈਕਸੀਨ ਤੋਂ ਬਾਅਦ ਵੀ ਹੋ ਸਕਦਾ ਹੈ। ਜ਼ੁਕਾਮ ਜਾਂ ਕਿਸੇ ਮਾਮੂਲੀ ਬਿਮਾਰੀ ਕਾਰਨ ਇਮਿਊਨਾਈਜ਼ੇਸ਼ਨ ਨੂੰ ਰੋਕਣਾ ਨਹੀਂ ਚਾਹੀਦਾ। ਪਰ ਜੇ ਕਰ ਤੁਹਾਡੇ ਮਨ ਅੰਦਰ ਕੋਈ ਸ਼ੱਕ ਹੈ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ।
ਟੈੱਟਨਸ ਅਤੇ ਡਿਫਥੇਰੀਆ ਕੀ ਹਨ?
ਟੈੱਟਨਸ, ਜਿਸ ਨੂੰ 'ਲੌਕਜਾਅ' ਵੀ ਆਖਦੇ ਹਨ, ਇੱਹ ਆਮ ਤੌਰ ਤੇ ਮਿੱਟੀ ਵਿਚ ਪਾਏ ਜਾਣ ਵਾਲੇ ਜਰਮ (ਬੈਕਟੀਰੀਆ) ਕਾਰਨ ਹੁੰਦੀ ਹੈ। ਜਦੋਂ ਕੱਟੀ ਹੋਈ ਜਾਂ ਰਗੜ ਵਾਲੀ ਚਮੜੀ ਰਾਹੀਂ ਬੈਕਟੀਰੀਆ ਚਮੜੀ ਦੇ ਅੰਦਰ ਦਾਖਲ ਹੋ ਜਾਂਦੇ ਹਨ ਤਾਂ ਉਹ ਇੱਕ ਜ਼ਹਿਰ ਪੈਦਾ ਕਰਦੇ ਹਨ ਜੋ ਪੂਰੇ ਸਰੀਰ ਦੇ ਤੰਤੂਆਂ ਵਿਚ ਦਰਦਨਾਕ ਅਕੜਾਅ ਪੈਦਾ ਕਰ ਸਕਦੇ ਹਨ। ਜੇ ਕਰ ਸਾਹ ਵਾਲੇ ਤੰਤੂ ਪ੍ਰਭਾਵਿਤ ਹੋ ਜਾਣ ਤਾਂ ਇਹ ਬਹੁਤ ਗੰਭੀਰ ਹੋ ਜਾਂਦਾ ਹੈ। ਟੈੱਟਨਸ ਵਾਲੇ ੫ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ। ਡਿਫਥੇਰੀਆ, ਡਿਫਥੇਰੀਆ ਜਰਮ (ਬੈਕਟੀਰੀਆ) ਕਾਰਨ ਹੋਣ ਵਾਲੀ ਨੱਕ ਅਤੇ ਗਲੇ ਦੀ ਇੱਕ ਗੰਭੀਰ ਇਨਫੈਕਸ਼ਨ ਹੈ। ਮਰੀਜ਼ ਦੇ ਛਿੱਕਣ ਜਾਂ ਖੰਘਣ ਨਾਲ ਹਵਾ ਰਾਹੀਂ ਅਤੇ ਚਮੜੀ ਦੇ ਚਮੜੀ ਨਾਲ ਸਿੱਧੇ ਸੰਪਰਕ ਰਾਹੀਂ ਇਹ ਜਰਮ ਫੈਲਦੇ ਹਨ। ਬਿਮਾਰੀ ਦੇ ਨਤੀਜੇ ਵਜੋਂ ਸਾਹ ਦੀਆਂ ਬਹੁਤ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਨਾਲ ਦਿਲ ਫ਼ੇਲ੍ਹ ਅਤੇ ਲਕਵਾ ਵੀ ਹੋ ਸਕਦਾ ਹੈ। ਡਿਫਥੇਰੀਆ ਵਾਲੇ ੧੦ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ। ਬਚਪਨ ਦੇ ਰੁਟੀਨ ਇਮਿਊਨਾਈਜ਼ੇਸ਼ਨ ਦੇ ਪ੍ਰੋਗਰਾਮਾਂ ਕਾਰਨ ਬ੍ਰਿਟਿਸ਼ ਕੋਲੰਬੀਆ ਵਿਚ ਇਹ ਬਿਮਾਰੀਆਂ ਹੁਣ ਬਹੁਤ ਘੱਟ ਹਨ।
ਸਿਆਣੇ ਨਾਬਾਲਗ਼ਾਂ ਦੀ ਸਹਿਮਤੀ
ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲ ਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।