ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ। ਸਾਰੇ ਟੀਕੇ ਸਮੇਂ ਸਿਰ ਲਵਾਉ।
ਸਾਰੇ ਟੀਕੇ ਸਮੇਂ ਸਿਰ ਲਵਾਉਣ ਨਾਲ ਤੁਹਾਡੇ ਬੱਚੇ ਦਾ ਉਮਰ ਭਰ ਲਈ ਕਈ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਪਿਛਲੇ ੫੦ ਸਾਲਾਂ ਵਿਚ ਇਮਿਊਨਾਇਜ਼ੇਸ਼ਨ ਨੇ ਕੈਨੇਡਾ ਵਿਚ ਸਿਹਤ ਦੇ ਕਿਸੇ ਵੀ ਹੋਰ ਉਪਾਅ ਨਾਲੋਂ ਵਧੇਰੇ ਜਾਨਾਂ ਬਚਾਈਆਂ ਹਨ।
ਵੈਕਸੀਨ ਚਾਰ ਬਿਮਾਰੀਆਂ ਤੋਂ ਬਚਾਅ ਕਰਦਾ ਹੈ: ਟੈੱਟਨਸ ਗਲ਼ਘੋਟੂ ਰੋਗ (ਡਿਫਥੇਰੀਆ) ਪਰਟੂਸਿਸ (ਜਾਂ ਕਾਲੀ ਖਾਂਸੀ) ਪੋਲੀਓ ਇਹ ਵੈਕਸੀਨ ਹੈਲਥ ਕੈਨੇਡਾ ਵੱਲੋਂ ਪ੍ਰਵਾਨਿਤ ਹੈ ਅਤੇ ਤੁਹਾਡੇ ਬੱਚੇ ਦੀ ਬਾਕਾਇਦਾ ਇਮਿਊਨਾਇਜ਼ੇਸ਼ਨ ਦੇ ਹਿੱਸੇ ਵਜੋਂ ਮੁਫ਼ਤ ਮੁਹੱਈਆ ਕੀਤਾ ਜਾਂਦਾ ਹੈ।
ਇਹ ਵੈਕਸੀਨ ੭ - ੧੭ ਸਾਲ ਦੀ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਕਿੰਡਰਗਾਰਟਨ ਤੋਂ ਪਹਿਲਾਂ ਟੈੱਟਨਸ, ਡਿਫਥੇਰੀਆ, ਪਰਟੂਸਿਸ, ਪੋਲੀਓ (ਧਠੳਫ-ੀਫੜ) ਵੈਕਸੀਨ ਦੀ ਬੂਸਟਰ ਖ਼ੁਰਾਕ ਨਹੀਂ ਮਿਲੀ। ਬੂਸਟਰ ਖ਼ੁਰਾਕ ਇਨ੍ਹਾਂ ਬਿਮਾਰੀਆਂ ਵਿਰੁੱਧ ਬਿਹਤਰ ਸੁਰੱਖਿਆ ਲਈ ਇਮਿਊਨ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਜਾਂ ਤੇਜ਼ ਕਰਦੀ ਹੈ। ਇਹ ਵੈਕਸੀਨ ੭ ਸਾਲ ਤੋਂ ਵੱਡੇ ਉਨ੍ਹਾਂ ਲੋਕਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਦੀ ਪੂਰੀ ਤਰ੍ਹਾਂ ਇਮਿਊਨਾਈਜ਼ ਨਹੀਂ ਹੋਈ ਜਾਂ ਜਿਨ੍ਹਾਂ ਦੀ ਇਮਿਊਨਾਈਜ਼ੇਸ਼ਨ ਬਾਰੇ ਕੁੱਝ ਪਤਾ ਹੀ ਨਹੀਂ। ਲਈਆਂ ਗਈਆਂ ਸਾਰੀਆਂ ਇਮਿਊਨਾਈਜ਼ੇਸ਼ਨਜ਼ ਦਾ ਰਿਕਾਰਡ ਰੱਖਣਾ ਬੜਾ ਮਹੱਤਵਪੂਰਨ ਹੈ।
ਡਿਫਥੇਰੀਆ, ਟੈੱਟਨਸ, ਪਰਟੂਸਿਸ ਅਤੇ ਪੋਲੀਓ ਜਿਹੀਆਂ ਗੰਭੀਰ ਬਿਮਾਰੀਆਂ ਜੋ ਕਦੀ ਕਦੀ ਜਾਨਲੇਵਾ ਵੀ ਹੋ ਸਕਦੀਆਂ ਹਨ ਉਨ੍ਹਾਂ ਤੋਂ ਬਚਾਅ ਲਈ ਵੈਕਸੀਨ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੁਸੀਂ ਆਪਣੇ ਬੱਚੇ ਨੂੰ ਵੈਕਸੀਨ ਲਵਾ ਲੈਂਦੇ ਹੋ ਤਾਂ ਤੁਸੀਂ ਦੂਜਿਆਂ ਦੇ ਬਚਾਅ ਵਿਚ ਵੀ ਮਦਦ ਕਰਦੇ ਹੋ।
ਵੈਕਸੀਨ ਬਹੁਤ ਸੁਰੱਖਿਅਤ ਹਨ। ਇਨ੍ਹਾਂ ਬਿਮਾਰੀਆਂ ਨਾਲ ਬਿਮਾਰ ਹੋਣ ਨਾਲੋਂ ਵੈਕਸੀਨ ਲਗਵਾ ਲੈਣਾ ਜ਼ਿਆਦਾ ਸੁਰੱਖਿਅਤ ਹੈ। ਜਿਸ ਥਾਂ ਲੋਦਾ ਲੱਗਿਆ ਹੋਵੇ ਉੱਥੋਂ ਦੁਖਣਾ, ਲਾਲ ਹੋਣਾ ਅਤੇ ਸੋਜ ਪੈਣਾ ਵੈਕਸੀਨ ਤੋਂ ਹੋਣ ਵਾਲੇ ਆਮ ਰੀਐਕਸ਼ਨਾਂ ਵਿਚ ਸ਼ਾਮਲ ਹਨ। ਵੈਕਸੀਨ ਲੈਣ ਤੋਂ ਬਾਅਦ ਕੁੱਝ ਬੱਚਿਆਂ ਨੂੰ ਬੁਖ਼ਾਰ, ਦਸਤ, ਰੈਸ਼, ਉਲਟੀਆਂ ਜਾਂ ਥਕਾਵਟ ਜਿਹੀ ਮਹਿਸੂਸ ਹੋ ਸਕਦੀ ਹੈ। ਇਹ ਪ੍ਰਤੀਕਰਮ ਹਲਕੇ ਹੁੰਦੇ ਹਨ ਅਤੇ ਆਮ ਕਰ ਕੇ ੧ ਤੋਂ ੨ ਦਿਨ ਤੱਕ ਰਹਿੰਦੇ ਹਨ। ਵੱਡੀਆਂ ਜਗ੍ਹਾ ਤੇ ਲਾਲੀ ਅਤੇ ਸੋਜ ਆਮ ਤੌਰ ਤੇ ਹੋ ਸਕਦੀ ਹੈ ਪਰ ਇਨ੍ਹਾਂ ਕਾਰਨ ਆਮ ਸਰਗਰਮੀਆਂ ਵਿਚ ਰੁਕਾਵਟ ਨਹੀਂ ਪੈਂਦੀ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 9/4/2020