ਇਸ ਨਾਲ ਛਪਾਕੀ, ਸਾਹ ਲੈਣ ਵਿਚ ਤਕਲੀਫ਼ ਜਾਂ ਗਲੇ, ਜੀਭ ਜਾਂ ਬੁੱਲ੍ਹਾਂ ਦੀ ਸੋਜ ਹੋ ਸਕਦੀ ਹੈ। ਜੇ ਕਰ ਕਲੀਨਿਕ ਵਿਚੋਂ ਜਾਣ ਤੋਂ ਬਾਅਦ ਤੁਹਾਡੇ ਇੰਜ ਨਾਲ ਹੁੰਦਾ ਹੈ ਤਾਂ ੯੧੧ ਜਾਂ ਸਥਾਨਕ ਐਮਰਜੈਂਸੀ ਨੰਬਰ ਤੇ ਫੋਨ ਕਰੋ। ਇਸ ਰੀਐਕਸ਼ਨ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲੈਣ ਵਾਲੇ ਦਸ ਲੱਖ ਲੋਕਾਂ ਵਿਚੋਂ ਇੱਕ ਤੋਂ ਵੀ ਘੱਟ ਜਣੇ ਨੂੰ ਹੁੰਦਾ ਹੈ। ਗੰਭੀਰ ਜਾਂ ਅਚਨਚੇਤ ਹੋਏ ਰੀਐਕਸ਼ਨਜ਼ ਦੀ ਰਿਪੋਰਟ ਆਪਣੇ ਸਿਹਤ ਸੰਭਾਲ ਕਰਨ ਵਾਲੇ ਨੂੰ ਕਰਨਾ ਬੜਾ ਮਹੱਤਵਪੂਰਨ ਹੈ।
ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਟੈੱਟਨਸ, ਡਿਫਥੇਰੀਆ, ਪਰਟੂਸਿਸ ਜਾਂ ਪੋਲੀਓ ਵੈਕਸੀਨ ਜਾਂ ਨੀਓਮਾਈਸੀਨ, ਪੌਲੀਮਾਈਕਸਿਨ ਬੀ. ਸਟ੍ਰੈਪਟੋਮਾਈਸੀਨ ਜਾਂ ਲੇਟੈਕਸ ਸਮੇਤ ਵੈਕਸੀਨ ਵਿਚਲੇ ਕਿਸੇ ਅੰਸ਼, ਕਿਸੇ ਪਹਿਲਾਂ ਦਿੱਤੀ ਖ਼ੁਰਾਕ ਨਾਲ ਜਾਨ ਲੇਵਾ ਰੀਐਕਸ਼ਨ ਹੋਇਆ ਹੋਵੇ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ। ਇਹ ਵੈਕਸੀਨ ੪ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤਾ ਜਾਂਦਾ। ਹੋਰ ਕਿਸੇ ਕਾਰਨ ਤੋਂ ਬਿਨਾਂ ਜਿਨ੍ਹਾਂ ਲੋਕਾਂ ਵਿੱਚ ਟੈੱਟਨਸ ਵੈਕਸੀਨ ਲੈਣ ਤੋਂ ੮ ਹਫ਼ਤਿਆਂ ਦੇ ਅੰਦਰ ਗੁਇਲੇਨ - ਬਾਰੀ ਸਿੰਡਰੋਮ (ਘਭਸ਼) ਵਿਕਸਤ ਹੋ ਗਿਆ ਹੋਵੇ ਉਨ੍ਹਾਂ ਨੂੰ ਵੈਕਸੀਨ ਨਹੀਂ ਲੈਣਾ ਚਾਹੀਦਾ। ਘਭਸ਼ ਇੱਕ ਬਹੁਤ ਘੱਟ ਹੋਣ ਵਾਲੀ ਸਮੱਸਿਆ ਹੈ, ਜਿਸ ਦੇ ਨਤੀਜੇ ਵਜੋਂ ਕਮਜ਼ੋਰੀ ਅਤੇ ਸਰੀਰ ਦੇ ਪੱਠਿਆਂ ਨੂੰ ਲਕਵਾ ਹੋ ਸਕਦਾ ਹੈ। ਇਹ ਆਮ ਤੌਰ ਤੇ ਕਿਸੇ ਇਨਫ਼ੈਕਸ਼ਨ ਤੋਂ ਬਾਅਦ ਹੁੰਦੀ ਹੈ ਪਰ ਕੁੱਝ ਵਿਰਲੀਆਂ ਹਾਲਤਾਂ ਵਿਚ ਕੁੱਝ ਵੈਕਸੀਨਜ਼ ਲੈਣ ਤੋਂ ਬਾਅਦ ਵੀ ਹੋ ਸਕਦੀ ਹੈ।ਠੰਢ ਜ਼ੁਕਾਮ ਜਾਂ ਮਾਮੂਲੀ ਬਿਮਾਰੀ ਕਾਰਨ ਇਮਿਊਨਾਈਜ਼ੇਸ਼ਨ ਵਿਚ ਦੇਰ ਕਰਨ ਦੀ ਲੋੜ ਨਹੀਂ। ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ।
ਟੈੱਟਨਸ, ਜਿਸ ਨੂੰ 'ਲੌਕਜਾਅ' ਵੀ ਆਖਦੇ ਹਨ, ਇੱਹ ਆਮ ਤੌਰ ਤੇ ਮਿੱਟੀ ਵਿਚ ਪਾਏ ਜਾਣ ਵਾਲੇ ਜਰਮ (ਬੈਕਟੀਰੀਆ) ਕਾਰਨ ਹੁੰਦੀ ਹੈ। ਜਦੋਂ ਕੱਟੀ ਹੋਈ ਜਾਂ ਰਗੜ ਵਾਲੀ ਚਮੜੀ ਰਾਹੀਂ ਬੈਕਟੀਰੀਆ ਚਮੜੀ ਦੇ ਅੰਦਰ ਦਾਖਲ ਹੋ ਜਾਂਦੇ ਹਨ ਤਾਂ ਉਹ ਇੱਕ ਜ਼ਹਿਰ ਪੈਦਾ ਕਰਦੇ ਹਨ ਜੋ ਪੂਰੇ ਸਰੀਰ ਦੇ ਤੰਤੂਆਂ ਵਿਚ ਦਰਦਨਾਕ ਅਕੜਾਅ ਪੈਦਾ ਕਰ ਸਕਦਾ ਹੈ। ਜੇ ਕਰ ਸਾਹ ਵਾਲੇ ਤੰਤੂ ਪ੍ਰਭਾਵਿਤ ਹੋ ਜਾਣ ਤਾਂ ਇਹ ਬਹੁਤ ਗੰਭੀਰ ਹੋ ਜਾਂਦਾ ਹੈ। ਟੈੱਟਨਸ ਵਾਲੇ ੫ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ। ਡਿਫਥੇਰੀਆ, ਡਿਫਥੇਰੀਆ ਜਰਮ (ਬੈਕਟੀਰੀਆ) ਕਾਰਨ ਹੋਣ ਵਾਲੀ ਨੱਕ ਅਤੇ ਗਲੇ ਦੀ ਇੱਕ ਗੰਭੀਰ ਇਨਫੈਕਸ਼ਨ ਹੈ। ਮਰੀਜ਼ ਦੇ ਛਿੱਕਣ ਜਾਂ ਖੰਘਣ ਨਾਲ ਹਵਾ ਰਾਹੀਂ ਅਤੇ ਚਮੜੀ ਦੇ ਚਮੜੀ ਨਾਲ ਸਿੱਧੇ ਸੰਪਰਕ ਰਾਹੀਂ ਇਹ ਜਰਮ ਫੈਲਦੇ ਹਨ। ਬਿਮਾਰੀ ਦੇ ਨਤੀਜੇ ਵਜੋਂ ਸਾਹ ਦੀਆਂ ਬਹੁਤ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਦਿਲ ਫ਼ੇਲ੍ਹ ਅਤੇ ਲਕਵਾ ਵੀ ਹੋ ਸਕਦਾ ਹੈ। ਡਿਫਥੇਰੀਆ ਵਾਲੇ ੧੦ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ। ਪਰਟੂਸਿਸ ਜਾਂ 'ਕਾਲੀ ਖਾਂਸੀ' ਸਾਹ ਪ੍ਰਣਾਲੀ ਦੀ ਇੱਕ ਗੰਭੀਰ ਇਨਫੈਕਸ਼ਨ ਹੈ ਜੋ ਪਰਟੂਸਿਸ ਬੈਕਟੀਰੀਏ ਕਾਰਨ ਹੁੰਦੀ ਹੈ।
ਪਰਟੂਸਿਸ ਕਾਰਨ ਨਮੂਨੀਆ, ਮਰੋੜੇ, ਦਿਮਾਗ਼ ਦਾ ਨੁਕਸਾਨ ਜਾਂ ਮੌਤ ਹੋ ਸਕਦੀ ਹੈ। ਇਹ ਜਟਿਲਤਾਵਾਂ ਆਮ ਤੌਰ ਤੇ ਛੋਟੇ ਬਾਲਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਜਰਮ (ਬੈਕਟੀਰੀਆ) ਖੰਘਣ, ਛਿੱਕਣ ਜਾਂ ਮੂੰਹੋਂ - ਮੂੰਹੀਂ ਨਿਕਟ ਸੰਪਰਕ ਦੁਆਰਾ ਸੌਖਿਅਾਂ ਹੀ ਫੈਲ ਜਾਂਦੇ ਹਨ। ਪਰਟੂਸਿਸ ਕਾਰਨ ਬਹੁਤ ਗੰਭੀਰ ਖੰਘ ਹੋ ਸਕਦੀ ਹੈ ਜਿਹੜੀ ਅਕਸਰ ਅਗਲੇ ਸਾਹ ਤੋਂ ਪਹਿਲਾਂ ਸੀਟੀ ਵਰਗੀ ਆਵਾਜ਼ ਨਾਲ ਖ਼ਤਮ ਹੁੰਦੀ ਹੈ। ਇਹ ਖੰਘ ਕਈ ਮਹੀਨਿਆਂ ਤੱਕ ਰਹਿ ਸਕਦੀ ਹੈ ਅਤੇ ਜ਼ਿਆਦਾਤਰ ਰਾਤ ਵੇਲੇ ਹੁੰਦੀ ਹੈ। ਪਰਟੂਸਿਸ ਦੇ ੧੭੦ ਮਰੀਜ਼ਾਂ ਵਿਚੋਂ ਤਕਰੀਬਨ ੧ ਮਰ ਸਕਦਾ ਹੈ।
ਵਾਇਰਸ ਦੀ ਇਨਫੈਕਸ਼ਨ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ। ਜਦ ਕਿ ਜ਼ਿਆਦਾਤਰ ਪੋਲੀਓ ਇਨਫੈਕਸ਼ਨਾਂ ਦੇ ਕੋਈ ਰੋਗ - ਲੱਛਣ ਨਜ਼ਰ ਨਹੀਂ ਆਉਂਦੇ, ਪਰ ਕੁੱਝ ਹੋਰਨਾਂ ਦੇ ਕਾਰਨ ਬਾਂਹਾਂ ਜਾਂ ਲੱਤਾਂ ਦਾ ਲਕਵਾ ਜਾਂ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਪੋਲੀਓ ਵਾਇਰਸ ਦੇ ੨੦੦ ਮਰੀਜ਼ਾਂ ਵਿਚੋਂ ੧ ਨੂੰ ਲਕਵਾ ਹੋ ਸਕਦਾ ਹੈ। ਪੋਲੀਓ ਦੇ ਮਰੀਜ਼ ਦੇ ਮਲ - ਤਿਆਗ ਨਾਲ ਸੰਪਰਕ ਹੋਣ ਨਾਲ ਪੋਲੀਓ ਫੈਲ ਸਕਦੀ ਹੈ। ਇਹ ਬਿਮਾਰੀ ਟੱਟੀ ਨਾਲ ਦੂਸ਼ਿਤ ਹੋਇਆ ਖਾਣਾ ਖਾਣ ਜਾਂ ਪਾਣੀ ਪੀਣ ਨਾਲ ਵੀ ਹੋ ਸਕਦੀ ਹੈ। ਬਚਪਨ ਵੇਲੇ ਦੇ ਬਾਕਾਇਦਾ ਇਮਿਊਨਾਈਜ਼ੇਸ਼ਨ ਪ੍ਰੋਗਰਾਮਾਂ ਕਾਰਨ ਟੈੱਟਨਸ , ਡਿਫਥੇਰੀਆ ਅਤੇ ਪੋਲੀਓ ਹੁਣ ਬੀ.ਸੀ. ਵਿਚ ਬਹੁਤ ਘੱਟ ਹੁੰਦੀਆਂ ਹਨ। ਕਾਲੀ ਖਾਂਸੀ ਅਜੇ ਵੀ ਹੁੰਦੀ ਹੈ ਪਰ ਪਹਿਲਾਂ ਨਾਲੋਂ ਬਹੁਤ ਘੱਟ ਅਤੇ ਟੀਕਾ ਲੱਗੇ ਲੋਕਾਂ ਵਿਚ ਬਹੁਤ ਹਲਕੀ ਹੁੰਦੀ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/19/2020