ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਟੈਟਨਸ,ਡਿਪਥੀਰੀਆ ਅਤੇ ਪਰਟੂਸਿਸ (ਟੀਡੈਪ) ਵੈਕਸੀਨ

ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨੇ ਪਿਛਲੇ 50 ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਟੀਡੈਪ ਵੈਕਸੀਨ ਕੀ ਹੈ?

ਟੀਡੈਪ ਵੈਕਸੀਨ ਇੰਨ੍ਹਾਂ ਦੇ ਵਿਰੁੱਧ ਰੱਖਿਆ ਕਰਦੀ ਹੈ :
- ਟੈਟਨਸ
- ਡਿਪਥੀਰੀਆ
- ਪਰਟੂਸਿਸ (ਵੂਪਿੰਗ ਕੱਫ)
ਇਹ ਵੈਕਸੀਨ ਹੈਲਥ ਵਲੋਂ ਮਾਨਤਾ ਪ੍ਰਾਪਤ ਹੈ ਅਤੇ ਤੁਹਾਡੇ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਮੁਫਤ ਦਿੱਤੀ ਜਾਂਦੀ ਹੈ। ਮਿਲਣ ਦਾ ਸਮਾਂ ਤਹਿ ਕਰਨ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਫੋਨ ਕਰੋ।

ਟੀਡੈਪ ਵੈਕਸੀਨ ਕਿਸ ਨੂੰ ਲੈਣੀ ਚਾਹੀਦੀ ਹੈ?

ਟੈਟਨਸ, ਡਿਪਥੀਰੀਆ ਅਤੇ ਪਰਟੂਸਿਸ (ਟੀਡੈਪ) ਵੈਕਸੀਨ ਗਰੇਡ 9 ਵਿਚਲੇ ਸਾਰੇ ਵਿਦਿਆਰਥੀਆਂ ਨੂੰ ਪੇਸ਼ ਕੀਤੀ ਜਾਂਦੀ ਹੈ।ਇਹ ਉਨ੍ਹਾਂ
ਬੱਚਿਆਂ ਲਈ ਬੂਸਟਰ ਖੁਰਾਕ ਹੈ ਜਿੰਨ੍ਹਾਂ ਨੂੰ ਛੋਟੀ ੳਮਰ ਵਿੱਚ ਇਨ੍ਹਾਂ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ ਸੀ।ਬੂਸਟਰ ਖੁਰਾਕ
ਬੀਮਾਰੀਆਂ ਤੋਂ ਬਚਾਉਣ ਵਾਲੇ ਸਿਸਟਮ ਨੂੰ ਇਨ੍ਹਾਂ ਬੀਮਾਰੀਆਂ ਤੋਂ ਜਿਆਦਾ ਚੰਗੀ ਤਰ੍ਹਾਂ ਰੱਖਿਆ ਕਰਨ ਲਈ ਮਜ਼ਬੂਤ ਬਣਾਉਂਦੀ ਜਾਂ ਵਧਾਵਾ ਦਿੰਦੀ ਹੈ।ਉਹ ਬੱਚੇ ਜਿੰਨਾਂ ਨੂੰ ਉਨ੍ਹਾਂ ਦੇ 10ਵੇਂ ਜਨਮਦਿਨ ਤੇ ਜਾਂ ਉਸ ਤੋਂ ਬਾਅਦ ਟੀਡੈਪ ਵੈਕਸੀਨ ਦੀ ਇੱਕ ਬੂਸਟਰ ਖੁਰਾਕ ਮਿਲੀ ਹੈ ਨੂੰ ਗਰੇਡ 9 ਵਿੱਚ ਖੁਰਾਕ ਦੀ ਲੋੜ ਨਹੀਂ ਹੈ। ਟੀਡੈਪ ਵੈਕਸੀਨ 7 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਵੀ ਦਿੱਤੀ ਜਾ ਸਕਦੀ ਹੈ ਜਿੰਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਪੂਰੇ ਟੀਕੇ ਨਹੀਂ ਲਗੇ ਹਨ, ਅਤੇ ਉਨ੍ਹਾਂ ਬਾਲਗਾਂ ਜਾਂ ਆਵਾਸੀਆਂ ਨੂੰ ਜਿੰਨ੍ਹਾਂ ਦਾ ਬੀਮਾਰੀਆਂ ਤੋਂ ਬਚਾਉ ਲਈ ਟੀਕਾਕਰਣ ਨਹੀਂ ਹੋਇਆ ਹੈ ਜਾਂ ਜਿੰਨ੍ਹਾਂ ਦਾ ਬੀਮਾਰੀਆਂ ਤੋਂ ਬਚਾਉ ਲਈ ਟੀਕਾਕਰਣ ਦਾ ਇਤਿਹਾਸ ਨਾਮਾਲੂਮ ਹੈ। ਬਚਪਨ ਵਿੱਚ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ ਬਾਲਗਾਂ ਲਈ ਪਰਟੂਸਿਸ ਵੈਕਸੀਨ ਦੀ ਬੂਸਟਰ ਖੁਰਾਕ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਰ ਇਹ ਖੁਰਾਕ ਬੀ.ਸੀ ਵਿੱਚ ਮੁਫਤ ਉਪਲਬਧ ਨਹੀਂ ਕਰਵਾਈ ਜਾਂਦੀ। ਪਰਟੂਸਿਸ ਫੈਲਣ ਦੇ ਦੌਰਾਨ ਸੰਭਵ ਹੈ ਟੀਡੈਪ ਵੈਕਸੀਨ 26 ਹਫਤੇ ਜਾਂ ਉਸ ਤੋਂ ਵੱਧ ਗਰਭਵਤੀ ਔਰਤਾਂ ਨੂੰ ਅਤੇ ਉਨ੍ਹਾਂ ਦੇ ਨਵੇਂਜੰਮੇ ਬੱਚਿਆਂ ਦੀ ਰੱਖਿਆ ਕਰਨ ਲਈ ਮੁਫਤ ਮੁਹੱਈਆ ਕੀਤੀ ਜਾਏ। ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਟੀਡੈਪ ਵੈਕਸੀਨ ਦੇ ਕੀ ਲਾਭ ਹਨ?

ਟੀਡੈਪ ਵੈਕਸੀਨ ਟੈਟਨਸ, ਡਿਪਥੀਰੀਆ ਅਤੇ ਪਰਟੂਸਿਸ ਜੋ ਕਿ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਹਨ ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ।ਜਦੋਂ ਤੁਸੀਂ ਬੀਮਾਰੀਆਂ ਤੋਂ ਬਚਾਉ ਲਈ ਟੀਕੇ ਲਗਵਾਉਂਦੇ ਹੋ ਤਾਂ,ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ।

ਟੀਡੈਪ ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ।ਵੈਕਸੀਨ ਲਗਵਾਉਣਾ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨਾਂ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਬਾਂਹ ਵਿੱਚ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਸਿਰਦਰਦ, ਥਕਾਨ, ਮਾਸਪੇਸ਼ੀਆਂ ਜਾਂ ਜੋੜਾਂ ਵਿੱਚ ਜਲਨ ਅਤੇ ਹਲਕਾ ਬੁਖਾਰ ਵੀ ਹੋ ਸਕਦੇ ਹਨ।
ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ 15 ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ, ਇੱਕ ਮਿਲਿਅਨ ਵਿੱਚੋਂ 1 ਤੋਂ ਵੀ ਘੱਟ, ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹੀ ਪ੍ਰਤੀਕਿਰਿਆ ਹੁੰਦੀ ਹੈ ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਇਸ ਦਾ ਇਲਾਜ ਕਰਨ ਲਈ ਤਿਆਰ ਹੈ। ਐਮਰਜੈਂਸੀ ਇਲਾਜ ਵਿੱਚ ਸ਼ਾਮਲ ਐਪੀਨੈਫਰਿੰਨ (ਐਡਰੇਨੇਲਿੰਨ) ਦੇਣਾ ਅਤੇ ਐਂਬੁਲੈਂਸ ਰਾਹੀਂ ਸਭ ਤੋਂ ਨਜ਼ਦੀਕੀ ਐਮਰਜੈਂਸੀ ਵਿਭਾਗ ਤੱਕ ਟਰਾਂਸਫਰ।ਜੇ ਅਜਿਹੇ ਲੱਛਣ ਤੁਹਾਡੇ ਕਲੀਨਿਕ ਤੋਂ ਜਾਣ ਤੋਂ ਬਾਦ ਐਸੀਟਾਮੀਨੋਫੇਨ ਜਾਂ ਟੈਲੀਨੋਲ ਬੁਖ਼ਾਰ ਲਈ ਅਤੇ ਦੁਖਣ ਤੋਂ ਦਿੱਤੀ ਜਾ ਸਕਦੀ ਹੈ। ਅਸ਼ਅ ਜਾਂ ਐਸਪਰੀਨ (ਅਸਪਰਿਨ੍ਰਿ) ਰਾਈ ਸਿੰਡਰੋਮ ਦੇ ਖ਼ਤਰੇ ਕਾਰਨ 20 ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਸਾਰੇ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਟੀਡੈਪ ਵੈਕਸੀਨ ਕਿਸ ਨੂੰ ਨਹੀਂ ਲੈਣੀ ਚਾਹੀਦੀ?

ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਪਹਿਲਾਂ ਲਈ ਗਈ ਟੈਟਨਸ, ਡਿਪਥੀਰੀਆ,ਜਾਂ ਪਰਟੂਸਿਸ ਦੀ ਖੁਰਾਕ,ਜਾਂ ਵੈਕਸੀਨਾਂ ਦੇ ਕਿਸੇ ਵੀ ਅੰਸ਼ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਟੈਟਨਸ ਵੈਕਸੀਨ ਲਗਵਾਉਣ ਦੇ 8 ਹਫਤਿਆਂ ਦੇ ਅੰਦਰ ਹੀ ਬਿਨਾਂ ਕਿਸੇ ਹੋਰ ਜਾਣੇ ਪਛਾਣੇ ਕਾਰਣ ਦੀ ਪਛਾਣ ਕੀਤੇ ਜਾਣ ਬਗੈਰ ਗੁਲੀਅਨ ਬਾਰ ਸਿੰਨਡਰੋਮ (ਜੀ ਬੀ ਐਸ) ਵਿਕਸਤ ਕਰਨ ਵਾਲੇ ਲੋਕਾਂ ਨੂੰ ਟੀਡੈਪ ਵੈਕਸੀਨ ਨਹੀਂ ਲੈਣੀ ਚਾਹੀਦੀ।ਜੀ ਬੀ ਐਸ ਇੱਕ ਵਿਰਲੀ ਅਵਸਥਾ ਹੈ ਜਿਸ ਦਾ ਨਤੀਜਾ ਸਰੀਰ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਅਤੇ ਲਕਵਾ ਹੋ ਸਕਦਾ ਹੈ। ਇਹ ਸਭ ਤੋਂ ਆਮਤੌਰ ਉਤੇ ਵਿਗਾੜਾਂ ਤੋਂ ਬਾਦ ਹੁੰਦੀ ਹੈ,ਪਰ ਵਿਰਲੇ ਕੇਸਾਂ ਵਿੱਚ ਕੁਝ ਵੈਕਸੀਨਾਂ ਤੋਂ ਬਾਦ ਵੀ ਹੋ ਸਕਦੀ ਹੈ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਟੈਟਨਸ, ਡਿਪਥੀਰੀਆ ਅਤੇ ਪਰਟੂਸਿਸ ਕੀ ਹਨ?

ਟੈਟਨਸ, ਜਿਸ ਨੂੰ ਲੌਕਜਾਅ ਵੀ ਕਿਹਾ ਜਾਂਦਾ ਹੈ, ਦਾ ਕਾਰਨ ਅਜਿਹਾ ਬੈਕਟੀਰੀਆ ਹੈ ਜੋ ਅਕਸਰ ਮਿੱਟੀ ਵਿੱਚ ਪਾਇਆ ਜਾਂਦਾ ਹੈ। ਜਦੋਂ ਇਹ ਬੈਕਟੀਰੀਆ ਚੀਰ ਜਾਂ ਝਰੀਟ ਦੇ ਰਾਹੀਂ ਚਮੜੀ ਵਿੱਚ ਦਾਖਲ ਹੋ ਜਾਂਦੇ ਹਨ, ਤਾਂ ਉਹ ਅਜਿਹੇ ਜ਼ਹਿਰ ਦਾ ਉਤਪਾਦਨ ਕਰਦੇ ਹਨ ਜੋ ਸਾਰੇ ਸਰੀਰ ਵਿੱਚ ਮਾਸਪੇਸ਼ੀਆਂ ਦੀ ਦਰਦਨਾਕ ਅਕੜਨ ਅਤੇ ਮੂੰਹ ਖੋਲਣ ਵਿੱਚ ਤਕਲੀਫ ਦਾ ਕਾਰਨ ਬਣ ਸਕਦਾ ਹੈ। ਜੇ ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਪ੍ਰਭਾਵਤ ਹੋ ਜਾਣ ਤਾਂ ਇਹ ਬਹੁਤ ਗੰਭੀਰ ਹੈ। ਟੈਟਨਸ ਹੋਣ ਵਾਲੇ 5 ਵਿਅਕਤੀਆਂ ਵਿੱਚੋਂ 1 ਦੀ ਮੌਤ ਤੱਕ ਹੋ ਸਕਦੀ ਹੈ।
ਡਿਪਥੀਰੀਆ, ਨੱਕ ਅਤੇ ਗਲੇ ਦਾ ਇੱਕ ਗੰਭੀਰ ਵਿਗਾੜ ਹੈ ਜੋ ਡਿਪਥੀਰੀਆ ਬੈਕਟੀਰੀਆ ਕਰਕੇ ਹੁੰਦਾ ਹੈ।ਇਹ ਬੈਕਟੀਰੀਆ ਲੋਕਾਂ ਦੇ ਛਿੱਕਣ ਜਾਂ ਖੰਘਣ ਕਰਕੇ ਹਵਾ ਰਾਹੀਂ,ਅਤੇ ਸਿੱਧੇ ਤੌਰ ਉੱਤੇ ਚਮੜੀ ਨਾਲ ਚਮੜੀ ਦਾ ਸੰਪਰਕ ਹੋਣ ਨਾਲ ਫੈਲਦੇ ਹਨ। ਇਸ ਬੀਮਾਰੀ ਦਾ ਨਤੀਜਾ ਸਾਹ ਸੰਬੰਧੀ ਬਹੁਤ ਗੰਭੀਰ ਸਮੱਸਿਆਵਾਂ ਹੋ ਸਕਦਾ ਹੈ।ਇਹ ਹਾਰਟ ਫੇਲ ਹੋਣ ਜਾਂ ਲਕਵੇ ਦਾ ਕਾਰਨ ਵੀ ਬਣ ਸਕਦੀ ਹੈ।ਸੰਭਵ ਹੈ ਕਿ ਡਿਪਥੀਰੀਆ ਹੋਣ ਵਾਲੇ ਲਗਭਗ 10 ਲੋਕਾਂ ਵਿੱਚੋਂ 1 ਦੀ ਮੌਤ ਹੋ ਜਾਏ।
ਪਰਟੂਸਿਸ, ਜਿਸ ਨੂੰ ਵੂਪਿੰਗ ਕੱਫ ਦੀ ਤਰ੍ਹਾਂ ਵੀ ਜਾਣਿਆ ਜਾਂਦਾ ਹੈ, ਪਰਟੂਸਿਸ ਬੈਕਟੀਰੀਆ ਕਰਕੇ ਹੋਣ ਵਾਲਾ ਸਾਹ ਦੇ ਰਸਤਿਆਂ ਦਾ ਗੰਭੀਰ ਵਿਗਾੜ ਹੈ।ਪਰਟੂਸਿਸ ਨਿਮੋਨਿਆ,ਝੰਜੋੜਾਂ, ਦਿਮਾਗ ਨੂੰ ਨੁਕਸਾਨ ਜਾਂ ਮੌਤ ਦਾ ਕਾਰਨ ਬਣ ਸਕਦੀ ਹੈ।ਇਹ ਜਟਿਲਤਾਵਾਂ ਅਕਸਰ ਸਭ ਤੋਂ ਜਿਆਦਾ ਛੋਟੇ ਬੱਚਿਆਂ ਵਿੱਚ ਦੇਖੀਆਂ ਜਾਂਦੀਆਂ ਹਨ।ਇਹ ਬੈਕਟੀਰੀਆ ਖੰਘਣ, ਛਿੱਕਣ ਜਾਂ ਨਿਕਟੀ ਆਮ੍ਹੋ ਸਾਮ੍ਹਣੇ ਦੇ ਸੰਪਰਕ ਨਾਲ ਅਸਾਨੀ ਨਾਲ ਫੈਲ ਜਾਂਦੇ ਹਨ।ਪਰਟੂਸਿਸ ਕਰਕੇ ਜ਼ੋਰਦਾਰ ਖੰਘ ਆਉਂਦੀ ਹੈ ਜਿਸ ਦਾ ਅੰਤ ਅਕਸਰ ਅਗਲੇ ਸਾਹ ਤੋਂ ਪਹਿਲਾਂ ਇੱਕ ਲਲਕਾਰ ਵਰਗੀ ਅਵਾਜ ਨਾਲ ਹੁੰਦਾ ਹੈ। ਇਹ ਖੰਘ ਕਈ ਮਹੀਨਿਆਂ ਤੱਕ ਰਹਿ ਸਕਦੀ ਹੈ ਅਤੇ ਅਕਸਰ ਸਭ ਤੋਂ ਜਿਆਦਾ ਰਾਤ ਵੇਲੇ ਵਾਪਰਦੀ ਹੈ। ਪਰਟੂਸਿਸ ਹੋਣ ਵਾਲੇ ਲਗਭਗ 170 ਬੱਚਿਆਂ ਵਿੱਚੋਂ 1 ਦੀ ਮੌਤ ਹੋ ਸਕਦੀ ਹੈ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ / ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ 19 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ
ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।
3.17708333333
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top