ਤਪੇਦਿਕ ਦੀ ਬਿਮਾਰੀ ਵਿਭਿੰਨ ਪ੍ਰਕਾਰ ਦੇ ਮਾਈਕਰੋਬੈਕਟੀਰੀਅਮ ਦੇ ਕਾਰਣ ਹੁੰਦਾ ਹੈ। ਟੀ.ਬੀ ਆਮ ਤੌਰ ’ਤੇ ਫੇਫੜਿਆਂ ਵਿਚ ਫੈਲਦਾ ਹੈ ਪਰ ਇਹ ਸਰੀਰ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਟੀ.ਬੀ ਦੀ ਲਾਗ ਦੀ ਬਿਮਾਰੀ ਸੰਕ੍ਰਮਿਤ ਲੋਕਾਂ ਦੀ ਖਾਂਸੀ, ਛਿੱਕ ਜਾਂ ਸਾਹ ਲੈਣ ਨਾਲ ਫੈਲਦੀ ਹੈ। ਇਹ ਇਕ ਗੰਭੀਰ ਬਿਮਾਰੀ ਹੈ, ਪਰ ਸਹੀ ਇਲਾਜ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ 2011 ਦੇ ਆਂਕੜਿਆਂ ਅਨੁਸਾਰ ਵਿਸ਼ਵ ਦੇ ਲਗਭਗ 84 ਲੱਖ ਟੀ.ਬੀ ਦੇ, ਮਾਮਲਿਆਂ ਵਿਚ 22 ਲੱਖ ਮਾਮਲੇ ਭਾਰਤ ਵਿਚ ਪਾਏ ਜਾਂਦੇ ਹਨ।
ਆਮ ਤੌਰ ’ਤੇ ਤਪੇਦਿਕ ਦੀ ਬਿਮਾਰੀ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਿਚ ਹੇਠ ਲਿਖੇ ਲੱਛਣ ਸ਼ਾਮਿਲ ਹਨ:-
ਟੀ.ਬੀ ਦਾ ਮੁੱਖ ਕਾਰਣ ਮਾਈਕਰੋਬੈਕਟੀਰੀਅਮ ਤਪੇਦਿਕ ਹੈ, ਨਿੱਕਾ ਜਿਹਾ ਇਕ ਏਰੋਬਿਕ, ਗੈਰ-ਗਤੀਸ਼ੀਲ ਬੇਸਿਲਸ ਹੈ। ਟੀ.ਬੀ, ਸੰਕ੍ਰਮਣ ਨਾਲ ਗ੍ਰਸਤ ਵਿਅਕਤੀ ਦੇ ਫੇਫੜਿਆਂ, ਖੰਘ ਜਾਂ ਛਿੱਕ ਦੇ ਪ੍ਰਸਾਰ ਨਾਲ ਹੁੰਦਾ ਹੈ ਅਤੇ ਕਿਸੇ ਹੋਰ ਟੀ.ਬੀ ਬੈਕਟੀਰਿਆ ਵਾਲੀਆਂ ਬੂੰਦਾ ਨੂੰ ਸਾਹ ਰਾਹੀਂ ਲੈਣ ਨਾਲ ਹੁੰਦਾ ਹੈ।
ਖਤਰੇ ਦੇ ਕਾਰਕ: ਦੁਨੀਆ ਭਰ ਵਿਚ ਟੀ.ਬੀ ਦੇ ਨਾਲ ਜੜਿਆ ਸਭ ਤੋਂ ਮਹਤਵਪੂਰਣ ਕਾਰਕ ਐਚ.ਆਈ.ਵੀ ਹੈ।
ਹੋਰ ਕਾਰਕ ਵੀ ਸ਼ਾਮਿਲ ਹਨ :
ਨਿਦਾਨ : ਟੀ.ਬੀ ਦੇ ਸਾਧਾਰਣ ਲੱਛਣ ਦੋ ਹਫ਼ਤਿਆਂ ਤੋਂ ਵੱਧ ਖੰਘ, ਵਜਨ ਵਿਚ ਕਮੀ, ਭੁੱਖ ਦੀ ਕਮੀ, ਬੁਖਾਰ ਅਤੇ ਰਾਤ ਨੂੰ ਪਸੀਨਾ ਅਤੇ ਥਕਾਵਟ ਹਨ। ਅਗਰ ਕਿਸੇ ਵਿਅਕਤੀ ਵਿਚ ਇਹ ਲੱਛਣ ਪਾਏ ਜਾਂਦੇ ਹਨ ਤਾਂ ਕੀ ਇਹ ਟੀ.ਬੀ ਹੈ? ਕੀ ਇਸ ਨੂੰ ਚੈੱਕ ਕਰਨ ਲਈ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ?
ਤਪਦਿਕ ਦਾ ਇਲਾਜ ਇਸ ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸ ਟਾਈਪ ਦਾ ਟੀ.ਬੀ ਹੈ। ਪਰ ਲੰਮੇ ਸਮੇਂ ਤੱਕ ਪ੍ਰਯੋਗ ਕਰਨ ਵਾਲੀ (ਲੰਬੇ ਕੋਰਸ) ਰੋਗਾਣੂਨਾਸ਼ਕ ਦਵਾਈਆਂ ਨੂੰ ਵਰਤਿਆ ਜਾਂਦਾ ਹੈ। ਡਾਟਸ [ਪ੍ਰਤੱਖ ਇਲਾਜ ਦਾ ਮੁਲਾਂਕਣ, ਘੱਟ ਸਮੇਂ ਦਾ ਕੋਰਸ) ਇਕ ਨਿਸ਼ਚਿਤ ਸਮੇਂ ਸੀਮਾ ਦੌਰਾਨ ਦਵਾਈਆਂ ਦਾ ਲੜੀਬੱਧ ਸੇਵਨ] ਪ੍ਰਤਖ ਰੂਪ ਵਿਚ ਕੀਤਾ ਜਾਣ ਵਾਲਾ ਇਲਾਜ ਅਰਥਾਤ ਇਕ ਸਿਹਤ ਸੇਵਾ ਪ੍ਰਦਾਨ ਕਰਨ ਵਾਲਾ ਇਸ ਗੱਲ ਦਾ ਧਿਆਨ ਰਖਦਾ ਹੈ ਕਿ ਲੋਕ ਦਵਾਈ ਲੈਣ। ਇਸ ਤਰ੍ਹਾਂ ਦੇ ਇਲਾਜ ਦੀ ਡਬਲਿਊ.ਐਚ.ਔ ਦੁਆਰਾ ਸਿਫਾਰਸ਼ ਕੀਤੀ ਗਈ ਹੈ ਜੋ ਇਨ੍ਹਾਂ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਦੀ ਕੋਸ਼ਿਸ ਕਰਦੇ ਹਨ ਜੋ ਆਪਣੀ ਦਵਾਈਆਂ ਦਾ ਨਿਯਮਿਤ ਪ੍ਰਯੋਗ ਨਹੀਂ ਕਰਦੇ। 2010 ਵਿਚ, ਨਵੇਂ ਸ਼ੁਰੂ ਕੀਤੇ ਫੇਫੜਿਆਂ ਨਾਲ ਸੰਬੰਧਿਤ ਇਲਾਜ ਛੇ ਮਹੀਨਿਆਂ ਦੇ ਇਲਾਜ ਵਿਚ ਦੋ ਮਹੀਨਿਆਂ ਤੱਕ ਆਸੋਨਿਯਾਜੈੱਡ, ਪਾਇਰਾਜ਼ਿਨਾਮਿਡ, ਏਥੇਮਬੱਲੂਟਾਲ ਵਰਗੀਆਂ ਰੋਗਾਣੂਨਾਸ਼ਕ ਦੇ ਸੁਮੇਲ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਚਾਰ ਮਹੀਨਿਆਂ ਵਿਚ ਸਿਰਫ਼ ਰੀਫ਼ੈਮਿਪਸਿਨ ਅਤੇ ਆਇਸੋਨਿਜਿਡ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਨ੍ਹਾਂ ਮਾਮਲਿਆਂ ਵਿਚ ਆਇਸੋਨਿਯਾਜਿਡ ਦਾ ਪ੍ਰਤੀਰੋਧ ਉੱਚ ਹੁੰਦਾ ਹੈ, ਉਸ ਵਿਚ ਬਾਅਦ ਦੇ ਮਹੀਨਿਆਂ ਵਿਚ ਏਥੇਮਬੱਲੂਟਾਲ ਨੂੰ ਵਿਕਲਪ ਦੇ ਰੂਪ ਵਿਚ ਜੋੜਿਆ ਜਾਂਦਾ ਹੈ। ਜੋ ਇਕ ਤੋਂ ਵੱਧ ਪ੍ਰਤੀਰੋਧੀ ਟੀ.ਬੀ ਦੀ ਦਵਾਈਆਂ (ਐਮ.ਡੀ.ਆਰ) ਦਾ ਪਤਾ ਚੱਲਿਆ ਹੈ ਇਸਲਈ 18 ਤੋਂ 24 ਮਹੀਨਿਆਂ ਤੱਕ ਘੱਟ ਤੋਂ ਘੱਟ ਚਾਰ ਪ੍ਰਭਾਵੀ ਰਰੋਗਾਣੁਨਾਸ਼ਕ ਦਵਾਈਆਂ ਦੇ ਇਲਾਜ ਦੀ ਸਿਫਾਰਿਸ ਕੀਤੀ ਜਾਂਦੀ ਹੈ।
ਟੀ.ਬੀ ਦੀ ਰੋਕਥਾਮ ਟੀਕਾਕਰਣ ਦੇ ਮਾਧਿਅਮ ਰਾਹੀਂ ਹੁੰਦੀ ਹੈ, ਸਾਲ 2011 ਵਿਚ ਸਿਰਫ਼ ਬੈਸਿਲਸ ਕਾੱਲਮੇਟ-ਗੁਏਰੀਨ (ਬੀ.ਸੀ.ਜੀ), ਜੋ ਬਚਪਣ ਵਿਚ ਪ੍ਰਸਾਰ ਦੀ ਬਿਮਾਰੀ ਦੇ ਖਿਲਾਫ ਪ੍ਰਭਾਵਸ਼ਾਲੀ ਹੈ ਅਤੇ ਫੇਫੜਿਆਂ ਦੋ ਟੀ.ਬੀ ਦੇ ਵਿਰੁੱਧ ਅਸੰਗਤ ਸੁਰੱਖਿਆ ਪ੍ਰਦਾਨ ਕਰਦੀ ਹੈ।
ਸ੍ਰੋਤ: ਭਾਰਤ ਸਰਕਾਰ ਰਾਟ੍ਰੀਯ ਸ੍ਵਾਸਸ੍ਥਿਯ ਪੋਰ੍ਟਲ
ਆਖਰੀ ਵਾਰ ਸੰਸ਼ੋਧਿਤ : 7/3/2020