অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਜੀਆਰਡੀਆ ਵਿਗਾੜ

ਜੀਆਰਡੀਆ ਵਿਗਾੜ

ਜੀਆਰਡੀਆ ਵਿਗਾੜ ਇੱਕ ਅਜਿਹਾ ਪੈਰਾਸਾਇਟ ਹੈ ਜੋ ਮਨੁੱਖਾਂ ਅਤੇ ਜਾਨਵਰਾਂ ਦੀਆਂ ਅੰਤੜੀਆਂ ਨੂੰ ਵਿਗਾੜ ਗ੍ਰਸਤ ਕਰਦਾ ਹੈ। ਜਦੋਂ ਇੱਕ ਵਿਅਕਤੀ ਬੀਮਾਰ ਹੁੰਦਾ ਹੈ, ਤਾਂ ਉਸ ਵਿਗਾੜ ਨੂੰ ਜੀਆਰਡਾਇਆਸਿਸ ਜਾਂ ਬੀਵਰ ਫੀਵਰ 'ਕਿਹਾ ਜਾਂਦਾ ਹੈ।

ਜੀਆਰਡਾਇਆਸਿਸ ੨ ਹਫਤਿਆਂ ਤੋਂ ਵੱਧ ਜਾਰੀ ਰਹਿਣ ਵਾਲੀ ਦਸਤ ਦੇ ਅਕਸਰ ਪਛਾਣ ਕੀਤੇ ਜਾਣ ਵਾਲੇ ਵਿਗਾੜ ਫੈਲਾਉਣ ਵਾਲੇ ਕਾਰਨਾਂ ਵਿੱਚੋਂ ਇੱਕ ਹੈ। ਇਹ  ਜੰਗਲੀ ਖੇਤਰਾਂ ਵਿੱਚ ਸੈਰ ਕਰਨ ਵਾਲਿਆਂ ਅਤੇ ਉਨ੍ਹਾਂ ਯਾਤਰੀਆਂ ਵਿੱਚ ਦਸਤ ਸੰਬੰਧੀ ਬੀਮਾਰੀ ਦਾ ਆਮ ਕਾਰਨ ਹੈ ਜੋ ਉਹ ਪਾਣੀ ਪੀਂਦੇ ਹਨ ਜਿਹੜਾ ਠੀਕ ਤਰ੍ਹਾਂ ਛਾਣਿਆ ਨਹੀਂ ਗਿਆ, ਰਸਾਇਣਕ ਪਦਾਰਥ ਮਿਲਾ ਕੇ ਸੁਰੱਖਿਅਤ ਨਹੀਂ ਕੀਤਾ ਗਿਆ ਜਾਂ ਉਬਾਲਿਆ ਨਹੀਂ ਗਿਆ।

ਮੈਂ ਜੀਆਰਡੀਆ ਨਾਲ ਗ੍ਰਸਤ ਕਿਸ ਤਰ੍ਹਾਂ ਹੋ ਸਕਦਾ/ਦੀ ਹਾਂ ?

ਜੀਆਰਡੀਆ ਦੇ ਮਸਾਨ ਵਿਗਾੜ ਗ੍ਰਸਤ ਵਿਅਕਤੀਆਂ ਵਿਚਕਾਰ ਪਾਣੀ, ਭੋਜਨ, ਜਾਂ ਮਲ - ਮੌਖਿਕ ਸੰਚਾਰ ਨਾਲ ਫੈਲ ਸਕਦੇ ਹਨ। ਮਲ - ਮੌਖਿਕ ਸੰਚਾਰ ਉਸ ਵੇਲੇ ਹੁੰਦਾ ਹੈ ਜਦੋਂ ਦੂਸ਼ਿਤ ਮਲ ਦੇ ਕਣ ਖਾ ਲਏ ਜਾਂਦੇ ਹਨ।

ਦੂਸ਼ਿਤ ਪਾਣੀ ਜੀਆਰਡਾਇਆਸਿਸ ਦੇ ਫੈਲਣ ਦਾ ਮੁੱਖ ਸ੍ਰੋਤ ਹੈ। ਜੀਆਰਡੀਆ ਦੇ ਮਸਾਨ ਝੀਲਾਂ, ਤਲਾਬਾਂ, ਖਾੜੀਆਂ ਅਤੇ ਨਦੀਆਂ ਵਿੱਚ ਜ਼ਿੰਦਾ ਰਹਿ ਸਕਦੇ ਹਨ। ਤੁਸੀਂ ਵਿਗਾੜ ਗ੍ਰਸਤ ਹੋ ਸਕਦੇ ਹੋ ਜੇ ਤੁਸੀਂ ਇਹ ਪਾਣੀ ਪੀ ਲਓ ਜਾਂ ਤੈਰਦੇ ਹੋਏ ਅਚਾਨਕ ਪਾਣੀ ਨਿਗਲ ਜਾਓ। ਤੁਸੀਂ ਮਸਾਨਾਂ ਨਾਲ ਦੂਸ਼ਿਤ ਕੱਚਾ ਜਾਂ ਪੂਰੀ ਤਰ੍ਹਾਂ ਨਾ ਪਕਾਇਆ ਗਿਆ ਭੋਜਨ ਖਾ ਕੇ ਵੀ ਵਿਗਾੜ ਗ੍ਰਸਤ ਹੋ ਸਕਦੇ ਹੋ।

ਜੀਆਰਡੀਆ ਅਜਿਹੀਆਂ ਥਾਵਾਂ ਵਿੱਚ ਵੀ ਵਿਅਕਤੀ ਤੋਂ ਵਿਅਕਤੀ ਤੱਕ ਫੈਲ ਸਕਦਾ ਹੈ ਜਿਥੇ ਮਲ ਸੰਬੰਧੀ ਅਸੰਜਮ (ਅੰਤੜੀਆਂ ਦੀ ਹਰਕਤ ਉੱਤੇ ਕਾਬੂ ਦੀ ਕਮੀ) ਅਤੇ ਮਾੜੀ ਸਫਾਈ ਹੁੰਦੀ ਹੈ ਜਿਵੇਂ ਕਿ ਬੱਚਿਆਂ ਦੀ ਦੇਖਭਾਲ ਵਾਲੇ ਸੈਂਟਰ। ਜੋਖਮ ਉਨ੍ਹਾਂ ਬੱਚਿਆਂ ਲਈ ਸਭ ਤੋਂ ਵੱਧ ਹੈ ਜਿੰਨਾਂ ਦੀ ਹਲੇ ਤੱਕ ਟੱਟੀ ਲਈ ਸਿਖਲਾਈ ਨਹੀਂ ਹੋਈ ਹੈ। ਇਹ ਬੱਚੇ ਆਪਣੇ ਪਰਿਵਾਰਾਂ ਵਿੱਚ ਦੂਸਰੇ ਲੋਕਾਂ ਤੱਕ ਵੀ ਇਹ ਵਿਗਾੜ ਫੈਲਾ ਸਕਦੇ ਹਨ। ਜੀਆਰਡੀਆ ਜਿਨਸੀ ਗਤੀਵਿਧੀਆਂ ਦੌਰਾਨ ਵੀ ਫੈਲ਼ ਸਕਦਾ ਹੈ ਜਦੋਂ ਮਲ ਨਾਲ ਸੰਪਰਕ ਹੋ ਜਾਂਦਾ ਹੈ।

ਜੀਆਰਡਾਇਆਸਿਸ ਦੇ ਲੱਛਣ ਕੀ ਹਨ ?

ਜੀਆਰਡਾਇਆਸਿਸ ਕਰਕੇ ਦਸਤ, ਪੇਟ ਵਿੱਚ ਮਰੋੜ,ਗੈਸ,ਅਫਾਰਾ,ਅਕਸਰ ਆਉਣ ਵਾਲੀਆਂ ਪਤਲੀਆਂ ਅਤੇ ਫਿੱਕੀਆਂ ਥਿੰਧੀਆਂ ਟੱਟੀਆਂ, ਮਤਲੀ, ਭਾਰ ਘੱਟਣਾ, ਅਤੇ ਥਕੇਵਾਂ ਹੋ ਸਕਦੇ ਹਨ। ਲੱਛਣ ਪੈਰਾਸਾਇਟ ਦਾ ਪ੍ਰਭਾਵ ਹੋਣ ਦੇ ੭ ਤੋਂ ੧੪ ਦਿਨ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ। ਲੱਛਣ ੨ ਤੋਂ ੪ ਹਫਤੇ ਜਾਂ ਇਸ ਤੋਂ ਜਿਆਦਾ ਦੇਰ ਲਈ ਜਾਰੀ ਰਹਿ ਸਕਦੇ ਹਨ। ਅਕਸਰ ਤੁਸੀਂ ਵਿਗਾੜ ਗ੍ਰਸਤ ਹੋ ਸਕਦੇ ਹੋ ਅਤੇ ਤੁਹਾਨੂੰ ਕੋਈ ਲੱਛਣ ਨਹੀਂ ਹੋਣਗੇ। ਕੁਝ ਕੇਸਾਂ ਵਿੱਚ, ਤੁਹਾਡੇ ਠੀਕ ਹੋਣਾ ਸ਼ੁਰੂ ਹੋ ਜਾਣ ਤੋਂ ਬਾਅਦ ਲੱਛਣ ਵਾਪਸ ਆ ਸਕਦੇ ਹਨ। ਜੀਆਰਡੀਆ ਦੇ ਵਿਗਾੜ ਨਾਲ ਗ੍ਰਸਤ ਲੋਕਾਂ ਵਿੱਚੋਂ ਲਗਭਗ ਅੱਧੇ ਲੋਕ ਬਿਨਾਂ ਕੋਈ ਲੱਛਣਾਂ ਦੇ ਹੀ ਵਿਗਾੜ ਨੂੰ ਸਾਫ ਕਰ ਲੈਣਗੇ। ਹਾਲਾਂਕਿ ਇਹ ਵਿਰਲਾ ਹੈ, ਸੰਭਵ ਹੈ ਕਿ ਜੀਆਰਡਾਇਆਸਿਸ ਕਰਕੇ ਤੁਹਾਡੇ ਸਰੀਰ ਨੂੰ ਪੋਸ਼ਕ ਤੱਤਾਂ ਨੂੰ ਸੋਖਣ ਵਿੱਚ ਮੁਸ਼ਕਲ ਹੋਏ। ਇਹ ਕਈ ਹਫਤਿਆਂ ਜਾਂ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। ਜੀਆਰਡਾਇਆਸਿਸ ਵਾਲੇ ੪੦ ਪ੍ਰਤੀਸ਼ਤ ਤੱਕ ਲੋਕਾਂ ਨੂੰ ਲੈਕਟੋਜ਼ ਨੂੰ ਸਹਿਣ ਨਾ ਕਰ ਸਕਣ ਦੀ ਗਰੈਹਤ ਸ਼ਿਕਾਇਤ ਹੋ ਸਕਦੀ ਹੈ, ਜਿਸ ਕਰਕੇ ਦੁੱਧ ਦੀਆਂ ਬਣੀਆਂ ਚੀਜ਼ਾਂ ਖਾਣ ਦੇ ਬਾਅਦ ਅੰਤੜੀਆਂ ਸੰਬੰਧੀ ਲੱਛਣ ਹੋ ਸਕਦੇ ਹਨ।

ਜੀਆਰਡਾਇਆਸਿਸ ਦੀ ਪਛਾਣ ਅਤੇ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਜੀਆਰਡਾਆਸਿਸ ਹੈ, ਤਾਂ ਪਰੀਖਣ, ਸਲਾਹ ਅਤੇ ਇਲਾਜ ਲਈ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ  ਕਰਨ ਵਾਲੇ ਨੂੰ ਮਿਲੋ। ਤੁਹਾਨੂੰ ਪਰੀਖਣ ਲਈ ਸਟੂਲ ਦਾ ਇੱਕ ਸੈਂਪਲ ਦੇਣ ਲਈ ਕਿਹਾ ਜਾਏਗਾ। ਜੀਆਰਡੀਆ ਦਾ ਪਤਾ ਲਗਾਉਣਾ ਮੁਸ਼ਕਲ ਹੈ ਇਸ ਲਈ ਹੋ ਸਕਦਾ ਹੈ ਕਿ ਤੁਹਾਨੂੰ ੧ ਸੈਂਪਲ ਤੋਂ ਵੱਧ ਦੇਣਾ ਪਏ। ਤੁਹਾਡੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲਾ ਫੈਸਲਾ ਕਰੇਗਾ ਜੇ ਐਂਟੀ - ਪੈਰਾਸਿਟਿਕ ਦਵਾਈ ਦੇ ਨਾਲ ਇਲਾਜ ਦੀ  ਲੋੜ  ਹੈ। ਵਿਗਾੜ ਤੋਂ ਬਾਅਦ, ਤੁਹਾਨੂੰ  ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਹਜ਼ਮ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।

ਜੇ ਮੈਂ ਜੀਆਰਡੀਆ ਨਾਲ ਗ੍ਰਸਤ ਹੋ ਜਾਵਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ?

ਜੀਆਰਡੀਆ ਮਲ ਦੇ ਵਿੱਚ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ, ਇਸ ਕਰਕੇ ਜੇ ਤੁਹਾਨੂੰ ਦਸਤ ਹਨ, ਜੋ ਵਿਗਾੜ ਕਰਕੇ ਹੋ ਸਕਦੇ ਹਨ, ਤਾਂ ਤੁਹਾਨੂੰ ਕੰਮ ਤੇ ਜਾਂ ਸਕੂਲ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਜੀਆਰਡੀਆ ਵਿਗਾੜ ਨਾਲ ਗ੍ਰਸਤ ਹੋ ਤਾਂ ਦਸਤ ਹੁੰਦੇ ਹੋੲੇ ਜਾਂ ਉਲਟੀਆਂ ਕਰਦੇ ਹੋਏ ਦਸਤ ਅਤੇਫ਼ਜਾਂ ਉਲਟੀਆਂ ਦੇ ਰੁੱਕ ਜਾਣ ਤੋਂ ਘੱਟੋ ਘੱਟ ੪੮ ਘੰਟੇ ਬਾਅਦ ਜਾਂ ਆਪਣੀ ਸਥਾਨਕ ਸਿਹਤ ਅਥਾਰਿਟੀ ਦੁਆਰਾ  ਨਿਰਦੇਸ਼ਤ ਕੀਤੇ ਅਨੁਸਾਰ ਤੱਕ ਝੀਲਾਂ, ਤਲਾਬਾਂ, ਨਦੀਆਂ, ਦਰਿਆਵਾਂ, ਸਵਿਮਿੰਗ ਪੂਲਾਂ ਜਾਂ ਹੌਟ ਟੱਬਾਂ ਵਿੱਚ ਨਾ ਤੈਰੋ। ਇਸ ਗਤੀਵਿਧੀ ਤੋਂ ਪਰਹੇਜ਼ ਕਰਨਾ ਇਹ ਸੁਨਿਸ਼ਚਤ ਕਰੇਗਾ ਕਿ ਦੂਸਰੇ ਤੈਰਨ ਵਾਲੇ ਵਿਗਾੜ ਗ੍ਰਸਤ ਨਹੀਂ ਹੋ ਜਾਂਦੇ। ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਅਤੇ ਭੋਜਨ ਕਰਨ ਜਾਂ ਤਿਆਰ ਕਰਨ ਤੋਂ ਪਹਿਲਾਂ, ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਸੁੱਟ ਦਿੱਤੇ ਜਾ ਸਕਣ ਵਾਲੇ ਤੌਲੀਏ ਨਾਲ ਸੁਕਾਓ।

ਜੇ ਤੁਸੀਂ ਭੋਜਨ ਨੂੰ ਹੈਂਡਲ ਕਰਨ ਵਾਲੇ ਜਾਂ ਸਿਹਤ ਦੀ ਦੇਖਭਾਲ ਵਾਲੇ ਕਰਮਚਾਰੀ ਹੋ ਤਾਂ ਤੁਹਾਡੇ ਲਈ ਦੂਸਰਿਆਂ ਤੱਕ ਜੀਆਰਡੀਆ ਫੈਲਾਉਣਾ ਸੰਭਵ ਹੈ। ਦਸਤ ਜਾਂ ਉਲਟੀਆਂ ਹੋਣ ਦੇ ਦੌਰਾਨ ਕੰਮ ਨਾ ਕਰੋ ਅਤੇ ਆਪਣੀ ਆਖਰੀ ਪਤਲੀ ਟੱਟੀ ਜਾਂ ਉਲਟੀ ਦੇ ਆਖਰੀ ਪਰਸੰਗ ਤੋਂ ਬਾਅਦ ਘੱਟੋ ਘੱਟ ੪੮ ਘੰਟੇ ਜਾਂ ਆਪਣੀ ਸਥਾਨਕ ਸਿਹਤ ਅਥਾਰਿਟੀ ਦੁਆਰਾ ਨਿਰਦੇਸ਼ਤ ਕੀਤੇ ਅਨੁਸਾਰ ਤੱਕ ਕੰੰਮ ਤੇ ਵਾਪਸ ਨਾ ਜਾਓ। ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਅਤੇ ਅਕਸਰ ਧੋਵੋ, ਜੋ ਦੂਸਰਿਆਂ ਤੱਕ ਵਿਗਾੜ ਨੂੰ ਫੈਲਾਉਣ ਦੇ ਸੰਜੋਗ ਨੂੰ ਘਟਾਉਣ ਵਿੱਚ ਮਦਦ ਕਰੇਗਾ। ਡੇ ਕੇਅਰ ਵਿਚਲੇ ਬੱਚੇ ਜਿਨਾਂ ਨੂੰ ਦਸਤ ਹੈ ਦੀ ਦੇਖਭਾਲ ਉਨ੍ਹਾਂ ਦੇ ਮਾਪਿਆਂ ਦੁਆਰਾ ਲਿਜਾਏ ਜਾਣ ਤੱਕ ਦੂਸਰੇ ਬੱਚਿਆਂ ਤੋਂ ਦੂਰ ਨਿਗਰਾਨੀ ਵਾਲੇ ਖੇਤਰ ਵਿੱਚ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਉਨ੍ਹਾਂ ਦੀ ਆਖਰੀ ਪਤਲੀ ਟੱਟੀ ਜਾਂ ਉਲਟੀ ਦੇ ਆਖਰੀ ਪਰਸੰਗ ਤੋਂ ਬਾਅਦ ਘੱਟੋ ਘੱਟ ੪੮ ਘੰਟੇ ਤੱਕ ਡੇਕੇਅਰ ਵਿੱਚ ਵਾਪਸ ਨਹੀਂ ਮੁੜਨਾ ਚਾਹੀਦਾ। ਪਰ, ਪਹਿਲਾਂ ਆਪਣੀ ਸਥਾਨਕ ਸਿਹਤ ਅਥਾਰਿਟੀ ਦੇ ਨਾਲ ਚੈੱਕ ਕਰ ਲਓ, ਕਿਉਂਕਿ ਹਰੇਕ ਸਿਹਤ ਅਥਾਰਿਟੀ ਦੀਆਂ ਡੇਕੇਅਰ, ਕੰਮ, ਜਾਂ ਸਕੂਲ ਵਿੱਚ ਵਾਪਸ ਮੁੜਨ ਦੀਆਂ ਆਪਣੀਆਂ ਸੇਧਾਂ ਹਨ।

ਜੀਆਰਡਾਇਆਸਿਸ ਕਈ ਹਫਤਿਆਂ ਲਈ ਤੁਹਾਡੇ ਮਲ ਵਿੱਚ ਹੋ ਸਕਦਾ ਹੈ ਅਤੇ ਤੁਸੀਂ ਹਲੇ ਵੀ ਦੂਸਰਿਆਂ ਨੂੰ ਵਿਗਾੜ ਗ੍ਰਸਤ ਕਰ ਸਕਦੇ ਹੋ।

ਜੀਆਰਡਾਇਆਸਿਸ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?

(੧) ਜੇ ਤੁਹਾਡੇ ਸਮਾਜ ਦੇ ਪਾਣੀ ਦੇ ਸਿਸਟਮ ਲਈ ਪਾਣੀ ਉਬਾਲਣ ਦਾ ਨੋਟਿਸ ਦਿੱਤਾ ਗਿਆ ਹੈ, ਤਾਂ ਇਸ ਸਲਾਹ ਨੂੰ ਗੰਭੀਰਤਾ ਨਾਲ ਲਓ ਅਤੇ ਦਿੱਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰੋ।

(੨) ਝਰਨਿਆਂ, ਨਦੀਆਂ, ਦਰਿਆਵਾਂ, ਝੀਲਾਂ, ਤਲਾਬਾਂ ਜਾਂ ਘੱਟ ਡੂੰਘੇ ਖੂਹਾਂ ਵਿੱਚੋਂ ਰਸਾਇਣਕ ਪਦਾਰਥ ਮਿਲਾ ਕੇ ਸੁਰੱਖਿਅਤ ਨਾ ਬਣਾਇਆ ਗਿਆ ਧਰਾਤਲ ਦਾ ਪਾਣੀ ਨਾ ਪਿਓ। ਉਸ ਦੀ ਜਾਨਵਰਾਂ ਦੇ ਮਲ ਨਾਲ ਦੂਸ਼ਿਤ ਹੋਣ ਦੀ ਸੰਭਾਵਨਾ ਹੈ।

(੩) ਕੈਮਪਿੰਗ ਕਰਦੇ ਹੋਏ ਆਪਣੇ ਆਪ ਨੂੰ ਕਿਸੇ ਪਾਣੀ ਦੇ ਸ੍ਰੋਤ ਦੇ ੩੦ ਮੀਟਰ ਦੇ ਅੰਦਰ ਹਲਕਾ ਨਾ ਕਰੋ (ਮਲ ਤਿਆਗ ਨਾ ਕਰੋ)।

(੪) ਪੈਸਚੁਰਾਈਜ਼ੇਸ਼ਨ ਦੀ ਕਿਰਿਆ ਵਿੱਚੋਂ ਨਾ ਲੰਘਿਆ ਹੋਇਆ ਦੁੱਧ ਜਾਂ ਜੂਸ ਨਾ ਪਿਓ।

(੫) ਭੋਜਨ ਖਾਣ ਜਾਂ ਉਸ ਨਾਲ ਕੰਮ ਕਰਨ ਤੋਂ ਪਹਿਲਾਂ ਅਤੇ ਟਾਇਲਟ ਦੀ ਵਰਤੋਂ ਕਰਨ,  ਡਾਇਪਰ ਬਦਲਣ, ਜਾਂ ਜਾਨਵਰਾਂ ਨੂੰ ਛੂਣ ਤੋਂ ਬਾਅਦ ਆਪਣੇ ਹੱਥ ਧੋਵੋ।

(੬) ਸੁਨਿਸ਼ਚਤ ਕਰੋ ਕਿ ਬੱਚੇ, ਖਾਸ ਕਰਕੇ ਉਹ ਜੋ ਪਾਲਤੂ ਜਾਨਵਰਾਂ ਨੂੰ ਹੱਥ ਵਗੈਰਾ ਲਗਾਉਂਦੇ ਹਨ, ਭੋਜਨ ਕਰਨ ਤੋਂ ਪਹਿਲਾਂ ਅਤੇ ਨਿਯਮਿਤ ਤੌਰ ਤੇ ਆਪਣੇ ਹੱਥ ਧਿਆਨ ਨਾਲ ਧੋਂਦੇ ਹਨ।

(੭) ਕੱਚੇ ਭੋਜਨਾਂ ਜਾਂ ਰਸਾਇਣਕ ਪਦਾਰਥ ਮਿਲਾ ਕੇ ਸੁਰੱਖਿਅਤ ਨਾ ਬਣਾਏ ਗਏ ਪਾਣੀ ਨਾਲ ਤਿਆਰ ਕੀਤੇ ਗਏ ਪੇਯ ਪਦਾਰਥਾਂ ਤੋਂ ਪਰਹੇਜ਼ ਕਰੋ, ਖਾਸ ਕਰਕੇ ਅੰਤਰਰਾਸ਼ਟਰੀ ਸਫਰ ਦੇ ਦੌਰਾਨ।

(੮) ਸੰਭੋਗ ਸੰਬੰਧੀ ਸੁਰੱਖਿਅਤ ਵਿਹਾਰਾਂ ਦੀ ਵਰਤੋਂ ਕਰੋ ਅਤੇ ਜਿਨਸੀ ਗਤੀਵਿਧੀ ਦੇ ਦੌਰਾਨ ਮਲ ਦੇ ਨਾਲ ਸੰਪਰਕ ਵਿੱਚ ਆਉਣ ਤੋਂ ਬਚਣ ਦੀ ਕੋਸ਼ਿਸ਼ ਕਰੋ।

ਜੀਆਰਡੀਆ ਦੇ ਮਸਾਨਾਂ ਨੂੰ ਪਾਣੀ ਵਿੱਚੋਂ ਕਿਸ ਤਰ੍ਹਾਂ ਹਟਾਇਆ ਜਾ ਸਕਦਾ ਹੈ ?

ਜੇ ਤੁਹਾਡੀ ਪਾਣੀ ਦੀ ਸਪਲਾਈ ਰਸਾਇਣਕ ਪਦਾਰਥ ਮਿਲਾ ਕੇ ਸੁਰੱਖਿਅਤ ਨਾ ਬਣਾਏ ਗਏ ਧਰਾਤਲ ਦੇ ਪਾਣੀ ਦੇ ਸ੍ਰੋਤ ਤੋਂ ਆਉਂਦੀ  ਹੈ, ਤਾਂ ਤੁਹਾਨੂੰ  ਪੀਣ, ਬਰਫ ਦੇ ਕਯੂਬ ਬਣਾਉਣ, ਕੱਚੇ ਫਲ਼ ਅਤੇ ਸਬਜ਼ੀਆਂ ਧੋਣ, ਬੇਬੀ ਫਾਰਮੂਲਾ ਬਣਾਉਣ, ਦੰਦ ਬਰੱਸ਼ ਕਰਨ ਜਾਂ ਡੈਂਚਰ ਧੋਣ ਲਈ ਪਾਣੀ ਨੂੰ ਰੋਗਾਣੂ ਰਹਿਤ ਕਰਨਾ ਪਵੇਗਾ। ਤੁਸੀਂ ਹੇਠਾਂ ਦਿੱਤੇ ਰੋਗਾਣੂ ਰਹਿਤ ਕਰਨ ਦੇ ਤਰੀਕੇ ਵਰਤ ਕੇ ਜੀਆਰਡੀਆ ਹਟਾ ਸਕਦੇ ਹੋ:

(੧) ਉਬਾਲਣਾ: ਪਾਣੀ ਨੂੰ ਘੱਟੋ ਘੱਟ ੧ ਮਿੰਟ ਲਈ ਪੂਰੇ ਉਬਾਲ ਤੇ ਲੈਕੇ ਆਓ। ਜੇ ਤੁਸੀਂ ਆਪਣੇ ਆਪ ਬੰਦ ਹੋਣ ਵਾਲੀ ਕੈਟਲ ਵਰਤ ਰਹੇ ਹੋ, ਤਾਂ ਸੁਨਿਸ਼ਚਤ ਕਰੋ ਕਿ ਪਾਣੀ ੧ ਮਿੰਟ ਲਈ ਉਬਲ ਗਿਆ ਹੈ। ਜੇ ਤੁਸੀਂ ਸਮੁੰਦਰੀ ਤਲ ਤੋਂ ੨,੦੦੦ ਮੀਟਰ (੬,੫੦੦ ਫੁੱਟ) ਤੋਂ ਵੱਧ ਦੀ ਉਚਾਈ ਤੇ ਹੋ, ਤਾਂ ਪਾਣੀ ਨੂੰ ਰੋਗਾਣੂ ਰਹਿਤ ਕਰਨ ਲਈ ਘੱਟੋ ਘੱਟ ੨ ਮਿੰਟ ਲਈ ਉਬਾਲੋ। ਪਾਣੀ ਨੂੰ ਠੰਡਾ ਹੋਣ ਦਿਓ। ਆਪਣੇ ਸਾਫ ਪਾਣੀ ਨੂੰ ਹਮੇਸ਼ਾ ਭੋਜਨ ਜਾਂ ਪਾਣੀ ਰੱਖਣ ਲਈ ਬਣਾਏ ਗਏ ਸਾਫ ਭਾਂਡਿਆਂ ਵਿੱਚ ਰੱਖੋ। ਉਬਾਲਣਾ ਬਹੁਤ ਜਿਆਦਾ ਦੂਸ਼ਿਤ ਜਾਂ ਰਸਾਇਣਾਂ ਨਾਲ ਦੂਸ਼ਿਤ ਪਾਣੀ ਨੂੰ ਸਾਫ ਨਹੀਂ ਕਰੇਗਾ।

(੨) ਫਿਲਟਰ  ਕਰਨਾ (ਛਾਣਨਾ): ਜੀਆਰਡੀਆ ਦੇ ਮਸਾਨਾਂ ਨੂੰ ਹਟਾਉਣ ਲਈ, ਫਿਲਟਰਾਂ ਦਾ ਪੋਰ ਸਾਇਜ਼ ਕੇਵਲ ੧ ਮਾਈਕਰੌਨ ਜਾਂ ਉਸ ਤੋਂ ਘੱਟ ਹੋਣਾ ਚਾਹੀਦਾ ਹੈ, ਅਤੇ ਉਹ ਨੈਸ਼ਨਲ ਸ਼ੈਨੀਟੇਸ਼ਨ ਫਾਉਂਡੇਸ਼ਨ (ਐਨ ਐਸ ਐਫ)  ਇੰਟਰਨੈਸ਼ਨਲ ਜਾਂ ਕਿਸੇ ਹੋਰ ਪ੍ਰਮਾਣਿਤ ਤੀਸਰੀ ਪਾਰਟੀ ਏਜੰਸੀ ਦੁਆਰਾ ਪ੍ਰਮਾਣਿਤ ਹੋਣਾ ਚਾਹੀਦਾ ਹੈ। ਜਗ ਵਰਗੇ ਪਾਣੀ ਦੇ ਫਿਲਟਰ (ਜਿਵੇਂ ਕਿ ਬਰਿਟਾ) ਜੀਆਰਡੀਆ ਨੂੰ ਨਹੀਂ ਹਟਾਉਣਗੇ। ਕੂਝ ਅੰਦਰ ਹੀ ਬਣੇ ਹੋਏ ਪਾਣੀ ਫਿਲਟਰ ਕਰਨ ਦੇ ਸਿਸਟਮ ਜੀਆਰਡੀਆ ਨੂੰ ਹਟਾ ਦੇਣਗੇ, ਪਰ ਉਨ੍ਹਾਂ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਨਿਯਮਿਤ ਅਤੇ ਚੰਗੀ ਤਰ੍ਹਾਂ ਨਾਲ ਕੀਤੀ ਗਈ ਦੇਖਭਾਲ ਦੀ ਲੋੜ ਹੈ।

(੩) ਅਲਟਰਾਵਾਇਓਲੈਟ (ਯੂਵੀ) ਟ੍ਰੀਟਮੈਂਟ: ਰੋਗਾਣੂ ਰਹਿਤ ਕਰਨ ਲਈ ਯੂਵੀ ਯੂਨਿਟ ਵੀ ਉਪਲਬਧ ਹਨ। ਹੋਰ ਜਾਣਕਾਰੀ ਲਈ ਪਾਣੀ ਸ਼ੂੱਧੀਕਰਨ  ਦੇ  ਸਥਾਨਕ  ਸਪਲਾਇਰਾਂ ਜਾਂ ਆਪਣੇ ਵਾਤਾਵਰਨ ਸਿਹਤ ਅਫਸਰ ਨਾਲ ਚੈਕ ਕਰੋ। ਫਿਲਟਰਾਂ ਦੀ ਤਰ੍ਹਾਂ ਹੀ, ਪਾਣੀ ਨੂੰ ਸੁਰੱਖਿਅਤ ਬਣਾਉਣ ਵਾਲਾ ਯੂਨਿਟ ਐਨ  ਐਸ  ਐਫ  ਇੰਟਰਨੈਸ਼ਨਲ  ਜਾਂ  ਕਿਸੇ  ਹੋਰ  ਪ੍ਰਮਾਣਿਤ ਤੀਸਰੀ ਪਾਰਟੀ ਏਜੰਸੀ ਦੁਆਰਾ ਮਸਾਨਾ (ਚੇਸਟ) ਨੂੰ ਘਟਾਉਣ ਜਾਂ ਪ੍ਰਭਾਵਹੀਣ ਬਣਾਉਣ ਲਈ ਪ੍ਰਮਾਣਿਤ ਹੋਣਾ ਚਾਹੀਦਾ ਹੈ।

(੪) ਪਾਣੀ ਨੂੰ ਸੁਰੱਖਿਅਤ ਬਣਾਉਣ ਦੇ ਦੂਸਰੇ ਤਰੀਕੇ: ਡਿਸਟੀਲੇਸ਼ਨ ਯੁਨਿਟ ਅਤੇ ਮਿਸ਼ਰਨ (ਫਿਲਟਰੇਸ਼ਨ ਅਤੇ ਯੂਵੀ) ਯੂਨਿਟ ਵੀ  ਉਪਲਬਧ  ਹਨ। ਹੋਰ ਜਾਣਕਾਰੀ ਲਈ ਪਾਣੀ ਸ਼ੂੱਧੀਕਰਨ ਦੇ ਸਥਾਨਕ ਸਪਲਾਇਰਾਂ ਜਾਂ ਆਪਣੇ ਵਾਤਾਵਰਨ ਸਿਹਤ ਅਫਸਰ ਨਾਲ ਚੈਕ ਕਰੋ।

ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਜੀਆਰਡੀਆ ਕਲੋਰੀਨ ਪ੍ਰਤੀ ਥੋੜਾ ਵਿਰੋਧੀ ਹੈ। ਇਸ ਲਈ ਕਲੋਰੀਨ ਦੇ ਨਾਲ ਪਾਣੀ ਦਾ ਉਪਚਾਰ ਕਰਨਾ ਆਮਤੌਰ ਤੇ ਪੈਰਾਸਾਇਟ ਨੂੰ ਹਟਾਉਣ ਵਿੱਚ ਪ੍ਰਭਾਵਸ਼ਾਲੀ ਨਹੀਂ ਹੁੰਦਾ।

ਸਰੋਤ : ਏ ਬੂਕਸ ਓਨ੍ਲਿਨੇ

ਆਖਰੀ ਵਾਰ ਸੰਸ਼ੋਧਿਤ : 6/23/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate