ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਜਪਾਨੀ ਇੰਸੇਫਲਾਇਟਸ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜਪਾਨੀ ਇੰਸੇਫਲਾਇਟਸ

ਵਿਸ਼ਾ ਜਪਾਨੀ ਇੰਸੇਫਲਾਇਟਸ ਸੰਬੰਧਿਤ ਮੁੱਦਿਆੰ ਦਾ ਵੇਰਵਾ ਦਿੰਦਾ ਹੈ।

ਜਾਣ-ਪਛਾਣ

ਜਪਾਨੀ ਇੰਸੇਫਲਾਇਟਸ (ਜੇ.ਈ) ਇਕ ਵਾਇਰਲ ਰੋਗ ਹੈ ਜੋ ਕਿ ਇਨਸਾਨ ਅਤੇ ਜਾਨਵਰਾਂ ਨੂੰ ਸੰਕ੍ਰਮਿਤ ਕਰਦਾ ਹੈ। ਇਹ ਰੋਗ ਇਨਸਾਨ ਵਿਚ ਮੱਛਰਾਂ ਰਾਹੀਂ ਪ੍ਰਸਾਰਿਤ ਹੁੰਦਾ ਹੈ ਜਿਸ ਵਿਚ ਦਿਮਾਗ ਦੇ ਆਲੇ-ਦੁਆਲੇ ਵਾਲੇ ਪਰਦੇ ਵਿਚ ਸੋਜ਼ਸ਼ ਆ ਜਾਉਂਦੀ ਹੈ। ਆਮ ਤੌਰ 'ਤੇ ਜਪਾਨੀ ਇੰਸੇਫਲਾਇਟਸ ਵਾਇਰਲ ਫੈਲਣ ਦੇ ਪ੍ਰਮੁੱਖ ਕਾਰਣਾਂ ਦੀ ਅਗਵਾਈ ਪੱਛਮੀ ਮਹਾਸਾਗਰ ਤੋਂ ਹੁੰਦੇ ਹੋਏ, ਪੂਰਵੀ ਅਤੇ ਪੱਛਮੀ ਪਾਕਸਿਤਾਨ ਅਤੇ ਉਤੱਰੀ ਕੋਰੀਆ ਤੋਂ ਦੱਖਣ ਪਾਪੁਆ ਨਿਊ ਗੁਇਨੀਆ ਤੋਂ ਫੈਲਦਾ ਹੋਇਆ ਏਸ਼ੀਆ ਤੱਕ ਪਹੁੰਚਿਆ ਹੈ।

ਜਪਾਨੀ ਇੰਸੇਫਲਾਇਟਸ ਇੱਕ ਅਜਿਹਾ ਰੋਗ ਹੈ, ਜੋ ਫ਼ਲੈਵੀ ਵਾਇਰਸ ਦੇ ਕਾਰਨ ਹੁੰਦਾ ਹੈ ਤੇ ਦਿਮਾਗ ਦੇ ਆਲੇ-ਦੁਆਲੇ ਵਾਲੇ ਪਰਦੇ ਨੂੰ ਪ੍ਰਭਾਵਿਤ ਕਰਦਾ ਹੈ। ਆਮ ਤੌਰ ’ਤੇ  ਇਸ ਲਾਗ ਦਾ ਕਾਰਣ, ਜਪਾਨੀ ਇੰਸੇਫਲਾਇਟਸ ਵਾਇਰਸ ਦਾ ਕਾਰਣ (ਹਲਕਾ ਬੁਖ਼ਾਰ ਅਤੇ ਸਿਰ ਦਰਦ) ਜਾਂ ਅਸਪਸ਼ਟ ਲੱਛਣ ਹਨ। ਪਰ ਕਈ ਵਾਰੀ 200 ਲਾਗ ਵਿਚੋਂ ਇਕ ਗੰਭੀਰ ਹੋ ਸਕਦਾ ਹੈ ਜਿਸ ਕਾਰਣ ਬਹੁਤ ਤੇਜ਼ ਬੁਖਾਰ, ਸਿਰ ਦਰਦ, ਗਰਦਨ ਦੀ ਜਕੜਨ, ਅਨਿਰਧਾਰਨ, ਕੋਮਾ, ਦੌਰੇ , ਮਾਨਸਿਕ ਅਧਰੰਗ ਤੇ ਮੌਤ ਵੀ ਹੋ ਸਕਦੀ ਹੈ।

ਲੱਛਣ

ਜਪਾਨੀ ਇੰਸੇਫਲਾਇਟਸ ਦੇ ਪ੍ਰਫੁੱਲਤ ਹੋਣ ਦੀ ਮਿਆਦ ਪੰਜ ਤੋਂ ਪੰਦਰਾਂ ਦਿਨਾਂ ਤੱਕ ਹੁੰਦਾ ਹੈ ਅਤੇ ਦੋ ਸੋ ਪੰਜਾਹ ਲਾਗਾਂ ਦੀ ਬਹੁਗਿਣਤੀ

ਸੰਕ੍ਰਮਣ ਇੰਸੇਫਲਾਇਟਸ ਵਿਚੋਂ ਵਿਕਸਿਤ ਹੁੰਦਾ ਹੈ।

ਸ਼ੁਰੂਆਤੀ ਲੱਛਣ ਸ਼ਾਮਿਲ ਹਨ:

 • 38˚C ( 100.4F ) ਡਿਗਰੀ ਬੁਖ਼ਾਰ ਜਾਂ ਇਸ ਤੋਂ ਤੇਜ਼ ਬੁਖ਼ਾਰ
 • ਸਿਰ ਦਰਦ
 • ਬੀਮਾਰ ਮਹਿਸੂਸ ਕਰਨਾ
 • ਦਸਤ
 • ਮਾਸੇਸ਼ੀਆਂ ਦਾ ਦਰਦ

ਬਹੁਤ ਹੀ ਦੁਰਲੱਭ ਹਾਲਾਤ ਵਿਚ ਇਹ ਹੁੰਦਾ ਹੈ ਕਿ ਇਹ ਸ਼ੁਰੂਆਤੀ ਲੱਛਣ ਕੁਝ ਦਿਨ ਲਈ ਬਣੇ ਰਹਿੰਦੇ ਹਨ ਅਤੇ ਬਾਅਦ ਵਿਚ ਗੰਭੀਰ ਲੱਛਣ ਦੇ ਰੂਪ ਵਿੱਚ ਵਿਕਸਿਤ ਹੋ ਜਾਂਦੇ ਹਨ:

 • ਦੌਰੇ (ਇਕ ਦਮ)
 • ਮਾਨਸਿਕ ਸਥਿਤੀ ਵਿਚ ਪਰਿਵਰਤਨ, ਜੋ ਕਿ ਹਲਕੀ ਉਲਝਣ ਤੋਂ ਸ਼ੁਰੂ ਹੋ ਕੇ ਬਹੁਤ ਜ਼ਿਆਦਾ ਉਤੇਜਨਾ ਤੱਕ ਪਹੁੰਚ ਸਕਦਾ ਹੈ ਜਾਂ ਵਿਅਕਤੀ ਕੋਮਾ ਵਿਚ ਵੀ ਜਾ ਸਕਦਾ ਹੈ।
 • ਸਰੀਰ ਦੇ ਅੰਗਾਂ ਦਾ ਬੇਕਾਬੂ ਹਿੱਲਣਾ (ਕੰਬਣੀ)
 • ਬੋਲਣ ਦੀ ਯੋਗਤਾ ਘੱਟ ਹੋ ਜਾਣਾ ਜਾਂ ਗੁਆਉਣਾ
 • ਮਾਸੇਸ਼ੀਆਂ ਕਮਜ਼ੋਰ ਹੋਣਾ
 • ਮਾਸੇਸ਼ੀਆਂ ਅਸਧਾਰਣ ਤਨਾਉ(ਹਾਈਪਰਟੋਨਿਆ)
 • ਹਿੱਲਣ ਵਿਚ ਪਰੇਸ਼ਾਨੀ ਜਿਵੇਂ ਕਿ ਕਬੰਨਾ, ਜਕੜਨ ਸਰੀਰਕ ਗਤੀਵਿਧੀਆਂ ਵਿਚ ਸੁਸਤੀ ਜਾਂ ਅਧਰੰਗ
 • ਅੱਖਾਂ ਦੀ ਗਤੀਵਿਧੀ ਨੂੰ ਕ਼ਾਬੂ ਕਰਨ ਵਿਚ ਮੁਸ਼ਕਲ ਹੋਣਾ
 • ਚਿਹਰੇ ਦੀ ਗਤੀਵਿਧੀਆਂ ਨੂੰ ਕ਼ਾਬੂ ਕਰਨ ਵਿਚ ਮੁਸ਼ਕਲ ਹੋਣਾ

ਕਾਰਣ

ਜਪਾਨੀ ਇੰਸੇਫਲਾਇਟਸ ਇਕ ਫਲੈਵੀ ਵਾਇਰਲ ਦੇ ਕਾਰਣ ਹੁੰਦਾ ਹੈ। ਇਸ ਤਰ੍ਹਾਂ ਇਹ ਵਾਇਰਲ ਜਾਨਵਰਾਂ ਅਤੇ ਮਨੁੱਖਾਂ ਦੋਹਾਂ ਨੂੰ ਸਮਾਨ ਰੂਪ ਵਿਚ ਪ੍ਰਭਾਵਿਤ ਕਰਦਾ ਹੈ। ਇਸ ਵਾਇਰਸ ਲਾਗ ਵਾਲੇ ਮੱਛਰ ਰਾਹੀਂ ਪ੍ਰਸਾਰਿਤ ਹੁੰਦਾ ਹੋਇਆ ਮਨੁੱਖੀ ਸਰੀਰ ਵਿਚ ਫੈਲ ਜਾਂਦਾ ਹੈ।

ਇਸ ਵਿਚ ਜ਼ੋਖਮ ਦੇ ਜੋ ਕਾਰਕ ਸ਼ਾਮਿਲ ਹਨ ਉਹ ਇਸ ਪ੍ਰਕਾਰ ਹਨ:/p>

 • ਜਿਸ ਖੇਤਰ ਵੱਲ ਜਾਉਂਦੇ ਹੋ।
 • ਸਾਲ ਦਾ ਉਹ ਸਮਾਂ ਜਦੋਂ ਦੌਰਾ ਕੀਤਾ ਜਾਂਦਾ ਹੈ।
 • ਜੋ ਗਤੀਵਿਧੀ ਤੁਸੀਂ ਕਰਦੇ ਹੋ।

ਨਿਦਾਨ

ਖ਼ੂਨ ਟੈਸਟ :ਖ਼ੂਨ ਵਿੱਚ ਮੌਜੂਦ ਰੋਗਨਾਸ਼ਕ ਦਾ ਪਤਾ ਕਰਨਾ

ਲੰਬਰ ਪੰਕਚਰ : ਇਹ ਸੀ.ਐਸ.ਐਫ ਅਤੇ ਰੀੜ੍ਹ ਦੇ ਤਰਲ ਵਿਚ ਰੋਗਨਾਸ਼ਕ ਨੂੰ ਚੈੱਕ ਕਰਨ ਲਈ ਕੀਤਾ ਜਾਂਦਾ ਹੈ।

ਸਕੈਨ : ਦਿਮਾਗੀ ਇੰਸੇਫਲਾਇਟਸ ਦੇ ਮਾਮਲੇ ਵਿਚ :

ਕੰਪਿਊਟਰਰਾਇਸਡ ਟੇਮੋਗ੍ਰਾਫ਼ੀ ( ਸੀ.ਟੀ ) ਸਕੈਨ: ਇਸ ਵਿਚ ਸਰੀਰ ਦੇ ਅੰਦਰਲੇ ਹਿੱਸਿਆਂ ਦਾ ਵੱਖ-ਵੱਖ ਕੋਣਾਂ ਤੋਂ ਐਕਸ-ਰੇ ਕੀਤਾ ਜਾਂਦਾ ਹੈ ਜੋ ਬਿਲਕੁਲ ਸਾਫ਼ ਤਸਵੀਰ ਪੈਸ਼ ਕਰਦਾ ਹੈ।

ਚੁੰਬਕੀ ਪ੍ਰਤਿਧੁਨੀ ਪ੍ਰਤੀਬਿੰਬ (ਐਮ.ਆਰ.ਆਈ) ਸਕੈਨ:ਇਸ ਰਾਹੀਂ ਸਰੀਰ ਦੇ ਅੰਦਰਲੇ ਚਿੱਤਰ ਲਈ ਰੇਡੀਓ ਤਰੰਗਾਂ ਨਾਲ ਮਜਬੂਤ ਚੁੰਬਕੀ ਖੇਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਐਨ.ਐਚ.ਪੀ ਸਿਹਤ ਦੀ ਬੇਹਤਰ ਸਮਝ ਲਈ ਸੰਕੇਤਾਤਮਕ ਜਾਣਕਾਰੀ ਪ੍ਰਦਾਨ ਕਰਦਾ ਹੈ। ਕਿਸੇ ਵੀ ਨਿਦਾਨ ਜਾਂ ਇਲਾਜ ਲਈ ਆਪਣੇ ਡਾਕਟਰ ਨਾਲ ਸਲਾਹ ਕਰੋ।

ਪ੍ਰਬੰਧਨ

ਜਪਾਨੀ ਇੰਸੇਫਲਾਇਟਸ ਲਈ ਕੋਈ ਖ਼ਾਸ ਇਲਾਜ ਨਹੀਂ ਹੈ, ਇਸ ਲਈ ਸਿਰਫ਼ ਸਹਾਇਕ ਇਲਾਜ ਦੀ ਪ੍ਰਦਾਨ ਕੀਤਾ ਜਾਂਦਾ ਹੈ। ਉਪਾਅ ਸਿਰਫ਼ ਲੱਛਣ ਨੂੰ ਕ਼ਾਬੂ ਕਰਨ ਅਤੇ ਜਟਿਲਤਾਵਾਂ ਨੂੰ ਰੋਕਣ ਲਈ ਕੀਤੇ ਜਾਂਦੇ ਹਨ।

ਐਨ.ਐਚ.ਪੀ ਸਿਹਤ ਦੀ ਬੇਹਤਰ ਸਮਝ ਲਈ ਸੰਕੇਤਾਤਮਕ ਜਾਣਕਾਰੀ ਪ੍ਰਦਾਨ ਕਰਦਾ ਹੈ। ਕਿਸੇ ਵੀ ਨਿਦਾਨ ਜਾਂ ਇਲਾਜ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਜਟਿਲਤਾਏਂ

ਇਹ ਹਲਕੀ ਜਟਿਲਤਾਵਾਂ ਪੈਦਾ ਕਰ ਸਕਦਾ ਹੈ: ਜਿਵੇਂ ਕਿ

 • ਹੱਥਾਂ ਦਾ ਬੇਕਾਬੂ ਹਿੱਲਣਾ
 • ਸ਼ਖ਼ਸੀਅਤ ਵਿਚ ਬਦਲਾਉ
 • ਮਾਸੇਸ਼ੀਆਂ ਵਿਚ ਕਮਜੋਰੀ ਅਤੇ ਹੱਥਾਂ-ਬਾਹਵਾਂ ਵਿਚ ਫੜਕਣ ਹੋਣਾ

ਮੱਧਮ ਅਪੰਗਤਾ ਦੇ ਰੂਪ ਲੈ ਸਕਦੇ ਹੈ:

 • ਸਿੱਖਣ ਵਿਚ ਹਲਕੀ ਮੁਸ਼ਕਲ
 • ਇਕੱਲੇ ਅੰਗ ਵਿਚ ਅਧਰੰਗ
 • ਸਰੀਰ ਦੇ ਇਕ ਪਾਸੇ 'ਤੇ ਕਮਜ਼ੋਰੀ

ਰੇਕਥਾਮ

ਜਪਾਨੀ ਦਿਮਾਗੀ ਬੁਖਾਰ ਦੀ ਰੋਕਥਾਮ ਅਤੇ ਕ਼ਾਬੂ ਕਰਨ ਲਈ ਉਪਾਅ :

(ਅ) ਵਿਅਕਤੀਗਤ ਪੱਧਰ 'ਤੇ

 • ਵੈਕਟਰ ਘਣਤਾ ਨੂੰ ਘੱਟ ਕਰਨ ਲਈ ਕਦਮ ਅਪਣਾਓ।
 • ਮੱਛਰ ਦੇ ਕੱਟਣ ਖ਼ਿਲਾਫ਼ ਨਿੱਜੀ ਸੁਰੱਖਿਆ ਦੇ ਕਦਮ।
 • ਖ਼ਾਸ ਤੌਰ ’ਤੇ ਮੱਛਰ ਕਟਣ ਵਾਲੇ ਸਮੇਂ ਅਤੇ ਮੱਛਰ ਦੇ ਕੱਟਣ ਤੋਂ ਬੱਚਣ ਲਈ ਸਹੀ ਕਪੜੇ ਪਾਉ।
 • ਮੱਛਰਾਂ ਨੂੰ ਦੂਰ ਕਰਨ ਵਾਲੀ ਕਰੀਮ, ਤਰਲ ਪਦਾਰਥ, ਅਗਰਬਤੀ ਅਤੇ ਟਿੱਕੀਆਂ ਦੀ ਵਰਤੋਂ ਕਰੋ।
 • ਕੀਟਨਾਸ਼ਕ ਵਾਲੀ ਮੱਛਰਦਾਨੀ ਦਾ ਪ੍ਰਯੋਗ ਕਰੋ।
 • ਸੌਣ ਵਾਲੇ ਕਮਰੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰੋ।
 • ਸ਼ਾਮ ਵੇਲੇ ਖ਼ਾਸ ਤੌਰ’ਤੇ ਆਪਣੇ ਕਮਰੇ ਆਪਣੇ ਕੀਟਨਾਸ਼ਕ ਦਾ ਛਿੜਕਾਉ ਜਰੂਰ ਕਰੋ।
 • ਤਾਰ ਦੀ ਜਾਲੀ ਰਾਹੀਂ ਘਰਾਂ ਦੀ ਸਕਰੀਨਿੰਗ ਜਰੂਰ ਕਰਵਾਉ।
 • ਡੀ.ਈ.ਈ.ਟੀ ਮੱਛਰਾਂ ਨੂੰ ਦੂਰ ਭਜਾਉਣ ਦਾ ਸਭ ਤੋਂ ਪ੍ਰਭਾਵੀ ਉਪਾਅ ਹੈ। ਇਹ ਸਪ੍ਰੇ, ਅਗਰਬਤੀ ਅਤੇ ਕਰੀਮ ਦੇ ਰੂਪ ਵਿੱਚ ਉਪਲੱਬਧ ਹੈ।
 • ਜਪਾਨੀ ਇੰਸੇਫਲਾਇਟਸ ਦੀ ਰੋਕਥਾਮ ਲਈ (ਜੇ.ਈ) ਟੀਕਾਕਰਣ ਇੱਕ ਮਹੱਤਵਪੂਰਨ ਸਾਧਨ ਹੈ।  ਇੱਕ ਵਿਅਕਤੀ ਤਿੰਨ ਖ਼ੁਰਾਕਾਂ ਅਤੇ ਟੀਕਾਕਰਣ ਕਰਨ ਨਾਲ ਕਈ ਸਾਲਾਂ ਲਈ ਜਪਾਨੀ ਇੰਸੇਫਲਾਇਟਸ (ਜੇ.ਈ) ਵਰਗੀ ਬਿਮਾਰੀ ਤੋਂ ਰੋਕਿਆ ਜਾ ਸਕਦਾ ਹੈ।

(ਬ) ਸਮੂਹ/ਸਮਾਜ ਵਿਚ

 • ਪ੍ਰਕੋਪ ਦੌਰਾਨ ਮੇਲਾਥੀਆਨ ਦਾ ਛਿੜਕਾਉ ਕਰਵਾਉ।
 • ਸੰਚਾਲਨ ਦਾ ਪਤਾ ਕਰਨ ਲਈ ਸੰਵੇਦਨਸ਼ੀਲ ਬਣੋ ਅਤੇ ਸਮਾਜ ਨਾਲ ਜੁੜੋ।
 • ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਈਕੋ-ਪਰਬੰਧ ਸਿਸਟਮ ਅਪਣਾਓ।
 • ਗੰਦੀ ਜਗ੍ਹਾ ਨੂੰ ਮਨੁੱਖੀ ਆਵਾਸ ਤੋਂ ਘੱਟੋ-ਘੱਟ 4-5 ਕਿਲੋਮੀਟਰ ਦੂਰ ਰੱਖਿਆ ਜਾਣਾ ਚਾਹੀਦਾ ਹੈ।
 • ਹੱਥ ਪੰਪ ਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਸੀਮੇਂਟ ਰਾਹੀਂ ਚੰਗੀ ਤਰ੍ਹਾਂ ਮਜ਼ਬੂਤ ਕਰਾਉਣ ਦੇ ਨਾਲ-ਨਾਲ ਡਰੇਨੇਜ ਸਿਸਟਮ ਨੂੰ ਵੀ ਠੀਕ ਕੀਤਾ ਜਾਉਣਾ ਚਾਹੀਦਾ ਹੈ।

(ਸ) ਯਾਤਰਾ ਦੇ ਦੌਰਾਨ ਰੋਕਥਾਮ

 • ਅਗਰ ਤੁਸੀਂ ਯਾਤਰਾ ਕਰਦੇ ਹੋ ਤਾਂ ਜਪਾਨੀ ਇੰਸੇਫਲਾਇਟਸ (ਜੇ.ਈ) ਜੋਖਿਮ ਨੂੰ ਪ੍ਰਭਾਵਿਤ ਕਰਨ ਵਾਲੇ ਖੇਤਰ ਦਾ ਪਤਾ ਕਰਨ ਦੀ ਕੋਸ਼ਿਸ਼ ਕਰੋ ਅਤੇ ਉਸ ਜਗ੍ਹਾ ਦਾ ਦੌਰਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ।

(ਕ) ਗਰਭਾਵਸਥਾ ਦੌਰਾਨ ਜਪਾਨੀ ਇੰਸੇਫਲਾਇਟਸ (ਜੇ.ਈ) ਤੋਂ ਬਚਾਉ:

 • ਕੀਟਨਾਸ਼ਕ ਜਾਲੀ ਐਲ.ਐਲ.ਆਈ.ਐਨ.ਐਸ (ਲੋਂਗ ਲਾਸਟਿੰਗ ਇੰਸੇਕਟੀਸਾਇਡਸ ਨੇਟ੍ਸ) ਦਾ ਪ੍ਰਯੋਗ ਕਰੋ। ਸਾਰੇ ਨਿੱਜੀ ਰੋਕਥਾਮ ਦਾ ਜ਼ਿਕਰ ਉਪਰ ਕੀਤਾ ਗਿਆ ਹੈ।

ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ:

 • ਕੀੜਿਆਂ ਤੋਂ ਬੱਚਣ ਵਾਲੀ ਕਰੀਮ ਦਾ ਪ੍ਰਯੋਗ ਸਿੱਧਾ ਆਪਣੇ ਚਿਹਰੇ ਨੂੰ ਉੱਤੇ ਨਾ ਕਰੋ ਬਲਕਿ ਪਹਿਲਾਂ ਹੱਥ ਉੱਤੇ ਲੱਗਾ ਕੇ ਦੇਖੋ, ਤੇ ਫਿਰ ਚਿਹਰੇ ’ਤੇ ਲਗਾਉ।
 • ਸਰੀਰ ਦੇ ਕੱਟੇ ਹੋਏ ਭਾਗ ਅਤੇ ਜ਼ਖਮ 'ਤੇ ਇਸ ਦੀ ਵਰਤੋਂ ਨਾ ਕਰੋ।
 • ਅੱਖਾਂ, ਬੁੱਲ੍ਹ, ਮੂੰਹ ਅਤੇ ਕੰਨ ਦੇ ਆਲੇ-ਦੁਆਲੇ ਦੇ ਖੇਤਰ ਤੇ ਲਗਾਉਣ ਤੋਂ ਬਚੋ।
 • ਕੀਟਨਾਸ਼ਕ ਦਾ ਪ੍ਰਯੋਗ ਕਰਨ ਵਿਚ ਬੱਚਿਆਂ ਅਤੇ ਨੌਜਵਾਨਾਂ ਦੀ ਮਦਦ ਕਰੋ। ਨੌਜਵਾਨਾਂ ਇਸ ਦੇ ਆਪ ਪ੍ਰਯੋਗ ਦੀ ਇਜਾਜ਼ਤ ਨਾ ਦੇਵੋ।
 • ਸਨਸਕ੍ਰੀਨ ਦਾ ਪ੍ਰਯੋਗ ਕਰਨ ਤੋਂ ਬਾਅਦ ਕੀੜੇਨਾਸ਼ਕ ਦਾ ਪ੍ਰਯੋਗ ਨਾ ਕਰੋ।
 • ਇਸ ਦੇ ਪ੍ਰਯੋਗ ਤੋਂ ਬਾਅਦ ਆਪਣੇ ਹੱਥ ਚੰਗੀ ਤਰ੍ਹਾਂ ਥੋਵੇ।
 • ਆਪਣੀ ਚਮੜੀ ਤੋਂ ਕੀਟਨਾਸ਼ਕ ਦਵਾਈ ਦਾ ਅਸਰ ਘੱਟ ਕਰਨ ਲਈ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ।
 • ਕੀਟਨਾਸ਼ਕ ਦੇ ਪਿੱਛੇ ਲਿਖੀਆਂ ਹਦਾਇਤਾਂ ਦਾ ਪਾਲਣਾ ਜਰੂਰ ਕਰੋ।

ਸ੍ਰੋਤ: ਭਾਰਤ ਸਰਕਾਰ ਰਾਟ੍ਰੀਯ ਸ੍ਵਾਸਸ੍ਥਿਯ ਪੋਰ੍ਟਲ

3.41981132075
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top