ਚੇਚਕ ਇਕ ਵਾਇਰਲ ਤੇ ਸੰਕ੍ਰਮਿਤ ਬਿਮਾਰੀ ਹੈ। ਇਹ ਵੇਰਿਸਲਾ-ਜੋਸਟਰ ਵਾਇਰਸ (ਵੀ.ਜੈਡ.ਵੀ) ਦੇ ਕਾਰਣ ਹੁੰਦੀ ਹੈ। ਇਹ ਬਿਮਾਰੀ ਆਮ ਤੌਰ ਤੇ ੧੦ ਸਾਲ ਤੱਕ ਦੇ ਬੱਚਿਆਂ ਵਿਚ ਪਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਇਹ ਬਾਲਗ/ਨੌਜਵਾਨ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਵਿਚ ਖੁਜਲੀ, ਥਕਾਵਟ ਅਤੇ ਬੁਖ਼ਾਰ ਤੋਂ ਇਲਾਵਾ ਚਮੜੀ ਤੇ ਫ਼ੋੜਿਆਂ ਦੇ ਉਭਰਨ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ, ਜਿਸ ਨੂੰ “ਪਲੀਓਮੋਰਫ਼ਿਕ ਰੇਸ਼” ਦੇ ਤੌਰ ’ਤੇ ਜਾਣਿਆ ਜਾਂਦਾ ਹੈ।
ਚੇਚਕ ਸੰਕ੍ਰਮਿਤ ਵਿਅਕਤੀ ਤੋਂ ਗੈਰ-ਸੰਕ੍ਰਮਿਤ ਵਿਅਕਤੀ ਵਿੱਚ (ਛੂਤ ਦੀ ਬਿਮਾਰੀ) ਦੇ ਰੂਪ ਵਿਚ ਫੈਲਦੀ ਹੈ। ਇਹ ਬਿਮਾਰੀ ਸੰਕ੍ਰਮਿਤ ਵਿਅਕਤੀ ਦੇ ਖੰਘਣ ਅਤੇ ਨਿੱਛਣ ਨਾਲ ਫੈਲਦੀ ਹੈ। ਇਹ ਚੇਚਕ ਦੇ ਛਾਲਿਆਂ ’ਚੋਂ ਆਉਣ ਵਾਲੇ ਵਾਇਰਸ ਕਣਾਂ ਦੇ ਕਾਰਣ ਫੈਲਦੀ ਹੈ। ਸੰਕ੍ਰਮਿਤ ਵਿਅਕਤੀ ਨਾਲ ਸੰਪਰਕ ਕਰਨ ਤੋਂ ਬਾਅਦ ਇਸ ਬਿਮਾਰੀ ਦੇ ਲੱਛਣ ਦਿੱਸਣ ਵਿਚ ਆਮ ਤੌਰ 'ਤੇ ੧੦ ਤੋਂ ੨੧ ਦਿਨ ਲੱਗ ਜਾਂਦੇ ਹਨ। ਇਹ ਸਮਾਂ ਇਸ ਬਿਮਾਰੀ ਦੇ ਪ੍ਰਫੁੱਲਤ ਹੋਣ ਦਾ ਸਮਾਂ ਹੁੰਦਾ ਹੈ।
ਚੇਚਕ ਦੇ ਲੱਛਣ ਦਾ ਪੁਰਾਣੇ ਤਰੀਕੇ ਨਾਲ ਪਤਾ ਕੀਤਾ ਜਾ ਸਕਦਾ ਹੈ। ਪਰ ਇਸ ਦੇ ਬਾਵਜੂਦ ਸੂਖ਼ਮ ਪ੍ਰੀਖਿਆ ਰਾਹੀਂ ਵੀ ਪ੍ਰਯੋਗਸ਼ਾਲਾ ਵਿਚ ਚਮੜੀ ’ਤੇ ਹੋਏ ਜ਼ਖ਼ਮਾਂ ਦੁਆਰਾ ਇਸ ਬਿਮਾਰੀ ਦਾ ਪਤਾ ਕੀਤਾ ਜਾ ਸਕਦਾ ਹੈ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 6/16/2020