ਜੇ ਤੁਹਾਡੀਆਂ ਥੁੱਕ ਵਾਲੀਆਂ ਗ੍ਰੰਥੀਆਂ ਸੁੱਜੀਆਂ ਹੋਈਆਂ ਹਨ। ਖਾਸ ਕਰਕੇ ਜੇ ਤੁਸੀਂ ਕੰਨ ਪੇੜਿਆਂ ਵਾਲੇ ਕਿਸੇ ਵਿਅਕਤੀ ਦੇ ਨਾਲ ਸੰਪਰਕ ਵਿੱਚ ਰਹੇ ਹੋ ਜਾਂ ਕੰਨ ਪੇੜਿਆਂ ਦੀ ਆਉਟਬ੍ਰੇਕ ਵਾਲੇ ਖੇਤਰ ਵਿੱਚ ਸਫਰ ਕੀਤਾ ਹੈ, ਤਾਂ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਕੋਲੋਂ ਆਪਣਾ ਨਿਰੀਖਣ ਕਰਵਾਓ। ਇਹ ਸਭ ਤੋਂ ਚੰਗਾ ਹੈ ਜੇ ਤੁਸੀਂ ਪਹਿਲਾਂ ਫੋਨ ਕਰਕੇ ਜਾਓ ਤਾਂ ਕਿ ਤੁਹਾਨੂੰ ਜਲਦੀ ਅਤੇ ਦੂਸਰੇ ਲੋਕਾਂ ਨੂੰ ਵਿਗਾੜਗ੍ਰਸਤ ਕੀਤੇ ਬਿਨਾਂ ਦੇਖਿਆ ਜਾ ਸਕੇ। ਕੰਨ ਪੇੜੇ ਵੇਟਿੰਗ ਰੂਮਾਂ ਅਤੇ ਐਮਰਜੈਂਸੀ ਰੂਮਾਂ ਵਰਗੀਆਂ ਥਾਵਾਂ ਵਿੱਚ ਅਸਾਨੀ ਨਾਲ ਫੈਲ ਸਕਦੇ ਹਨ। ਡਾਕਟਰ ਜਾਂ ਟ੍ਰੀਆਜ (ਟਰੳਿਗੲ) ਨਰਸ ਯਕੀਨੀ ਬਣਾ ਸਕਦੇ ਹਨ ਕਿ ਤੁਹਾਨੂੰ ਨਿਰੀਖਣ ਲਈ ਬੰਦ ਖੇਤਰ ਵਿੱਚ ਲਿਜਾਇਆ ਜਾਂਦਾ ਹੈ ਅਤੇ ਤੁਸੀਂ ਉਸ ਵੇਲੇ ਕਲੀਨਿਕ ਵਿੱਚ ਆਉਂਦੇ ਹੋ ਜਦੋਂ ਉਹ ਖਾਲੀ ਹੈ। ਆਪਣਾ ਬੀਮਾਰੀਆਂ ਤੋਂ ਬਚਾਓ ਲਈ ਲਗਾਏ ਗਏ ਟੀਕਿਆਂ ਦਾ ਰਿਕਾਰਡ ਆਪਣੇ ਨਾਲ ਲੈਕੇ ਆਓ। ਕੰਨ ਪੇੜਿਆਂ ਦੀ ਪਛਾਣ ਕਰਨ ਲਈ ਸਰੀਰਕ ਨਿਰੀਖਣ, ਖੂਨ ਦਾ ਟੈਸਟ ਅਤੇ ਤੁਹਾਡੇ ਮੂੰਹ ਦੇ ਅੰਦਰ ਤੁਹਾਡੀਆਂ ਥੁੱਕ ਵਾਲੀਆਂ ਗ੍ਰੰਥੀਆਂ ਤੋਂ ਰੂੰ ਦੇ ਫਹੇ ਨਾਲ ਲਿਆ ਜਾਣ ਵਾਲਾ ਨਮੂਨਾ ਜਾਂ ਪੇਸ਼ਾਬ ਦਾ ਨਮੂਨਾ ਇਕੱਠਾ ਕੀਤਾ ਜਾਏਗਾ।
ਕੰਨ ਪੇੜਿਆਂ ਵਾਲਾ ਵਿਅਕਤੀ ਵਿਕਸਤ ਸ਼ੁਰੂ ਹੋਣ ਤੋਂ ੭ ਦਿਨ ਪਹਿਲਾਂ ਤੋਂ ੯ ਦਿਨ ਬਾਅਦ ਤੱਕ ਵਾਇਰਸ ਨੂੰ ਦੂਸਰਿਆਂ ਤੱਕ ਫੈਲਾ ਸਕਦਾ ਹੈ।
ਜੇ ਤੁਹਾਨੂੰ ਕੰਨ ਪੇੜੇ ਹਨ ਤਾਂ ਤੁਸੀਂ ਇਹ ਕਰਕੇ ਉਸ ਨੂੰ ਦੂਜਿਆਂ ਤੱਕ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰ ਸਕਦੇ ਹੋ।
(੧) ਤੁਹਾਡੀਆਂ ਥੁੱਕ ਵਾਲੀਆਂ ਗ੍ਰੰਥੀਆਂ ਦੀ ਸੋਜ ਸ਼ੁਰੂ ਹੋਣ ਤੋਂ ਬਾਅਦ ਘੱਟੋ ਘੱਟ ੫ ਦਿਨ ਘਰ ਰਹਿਣਾ।
(੨) ਆਪਣੇ ਹੱਥ ਨੇਮਕ ਤੌਰ ਨਾਲ ਧੋਣਾ।
(੩) ਆਪਣੇ ਹੱਥਾਂ ਦੀ ਜਗ੍ਹਾ ਇੱਕ ਟਿਸ਼ੂ ਜਾਂ ਆਪਣੀ ਬਾਂਹ ਵਿੱਚ ਖੰਘਣਾ ਜਾਂ ਛਿੱਕਣਾ।
(੪) ਭੋਜਨ, ਪੇਯ ਪਦਾਰਥ ਜਾਂ ਸਿਗਰਟਾਂ ਸਾਂਝੀਆਂ ਨਾ ਕਰਨੀਆਂ ਜਾਂ ਦੂਸਰਿਆਂ ਨੂੰ ਨਾ ਚੁੰਮਣਾ।
ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਮਿਲਣ ਤੋਂ ਬਾਅਦ, ਹੋ ਸਕਦਾ ਹੈ ਹੇਠਾਂ ਦਿੱਤੇ ਗਏ ਘਰੇਲੂ ਇਲਾਜ ਦੇ ਨੁਮਖੇ ਅਰਾਮ ਕਰਦੇ ਅਤੇ ਠੀਕ ਹੋਣ ਦੇ ਦੌਰਾਨ ਤੁਹਾਨੂੰ ਜਿਆਦਾ ਸੁਖਾਵਾਂ ਰਹਿਣ ਵਿੱਚ ਸਹਾਇਤਾ ਕਰਨ।
(੧) ਬਹੁਤ ਸਾਰੇ ਤਰਲ ਪਦਾਰਥ ਜਿਵੇਂ ਕਿ ਪਾਣੀ, ਜੂਸ, ਅਤੇ ਸੂਪ ਪਿਓ, ਖਾਸ ਕਰਕੇ ਜੇ ਤੁਹਾਨੂੰ ਬੁਖਾਰ ਹੈ।
(੨) ਖੂਬ ਅਰਾਮ ਕਰੋ।
(੩) ਸੁੱਜੇ ਹੋਏ ਜਾਂ ਦਰਦ ਕਰਦੇ ਜਬੜੇ ਲਈ ਬਰਫ ਦਾ ਪੈਕ ਜਾਂ ਗਰਮ ਕਰਨ ਵਾਲਾ ਪੈਡ ਵਰਤੋ। ਯਕੀਨੀ ਬਣਾਓ ਕਿ ਚਮੜੀ ਦੀ ਰੱਖਿਆ ਲਈ ਜਬੜੇ ਤੇ ਪਤਲਾ ਜਿਹਾ ਤੌਲੀਆ ਰੱਖਦੇ ਹੋ।
(੪) ਖੱਟੇ ਭੋਜਨਾਂ ਅਤੇ ਦ੍ਰਵਾਂ ਤੋਂ ਪਰਹੇਜ਼ ਕਰੋ ਕਿਉਂਕਿ ਸੁੱਜੀਆਂ ਹੋਈਆਂ ਥੁੱਕ ਵਾਲੀਆਂ ਗ੍ਰੰਥੀਆਂ ਖੱਟੇ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ।
(੫) ਬਰਫ ਦੇ ਚਿਪਸ ਜਾਂ ਬਰਫ ਦੀਆਂ ਬਣੀਆਂ ਮਹਿਕ ਵਾਲੀਆਂ ਚੀਜ਼ਾਂ, ਅਤੇ ਨਰਮ ਭੋਜਨ ਖਾਓ ਜਿੰਨਾਂ ਨੂੰ ਚਿੱਥਣ ਦੀ ਲੋੜ ਨਹੀਂ ਹੁੰਦੀ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 6/15/2020