ਕੰਨ ਪੇੜੇ (ਮੰਮਪਸ) ਮੰਮਪਸ ਵਾਇਰਸ ਕਰਕੇ ਹੋਣ ਵਾਲੀ ਬੀਮਾਰੀ ਹੈ। ਬੀਮਾਰੀ ਤੋਂ ਬਚਾਓ ਲਈ ਟੀਕੇ ਲਗਾਏ ਜਾਣ ਤੋਂ ਪਹਿਲਾਂ ਕੰਨ ਪੇੜੇ ਬਚਪਨ ਵਿੱਚ ਹੋਣ ਵਾਲੀ ਆਮ ਬੀਮਾਰੀ ਸੀ। ਹੁਣ ਇਹ ਨੌਜਵਾਨ ਬਾਲਗਾਂ ਵਿੱਚ ਜਿਆਦਾ ਆਮ ਹੈ। ਕੰਨ ਕਰਕੇ ਏਨਸਿਫਾਲਾਇਟਸ, ਦਿਮਾਗ ਦੀ ਸੋਜ ਹੋ ਸਕਦੀ ਹੈ, ਜਿਸ ਦਾ ਨਤੀਜਾ ਦੌਰੇ ਜਾਂ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ। ਕੰਨ ਪੇੜਿਆਂ ਵਾਲੇ ੨੦ ਲੋਕਾਂ ਵਿੱਚੋਂ ਲਗਭਗ ੧ ਨੂੰ ਕੰਨ ਪੇੜਿਆਂ ਵਾਲਾ ਮੇਨਿਨਜਾਈਟਸ, ਦਿਮਾਗ ਦੀ ਝਿੱਲੀ ਦੀ ਸੋਜ ਦਾ ਵਿਗਾੜ, ਹੁੰਦਾ ਹੈ। ਕੰਨ ਪੇੜਿਆਂ ਕਰਕੇ ਅਸਥਾਈ ਬੋਲਾਪਣ ਵੀ ਹੋ ਸਕਦਾ ਹੈ। ਸਥਾਈ ਬੋਲਾਪਣ ਕੰਨ ਪੇੜਿਆਂ ਵਾਲੇ ੨੦,੦੦੦ ਲੋਕਾਂ ਵਿੱਚੋਂ ੧ ਤੋਂ ਘੱਟ ਵਿੱਚ ਵਾਪਰਦਾ ਹੈ। ੪ ਬਾਲਗ ਆਦਮੀਆਂ ਅਤੇ ਕਿਸ਼ੋਰ ਮੁੰਡਿਆਂ ਵਿੱਚੋਂ ਲਗਭਗ ੧ ਵਿੱਚ ਆਂਡਾਂ ਦੀ ਦੁਖਦਾਇਕ ਸੋਜ ਅਤੇ ੨੦ ਔਰਤਾਂ ਅਤੇ ਕਿਸ਼ੋਰ ਕੁੜੀਆਂ ਵਿੱਚੋਂ ੧ ਵਿੱਚ ਦੀ ਸੋਜ ਹੁੰਦੀ ਹੈ। ਇਹ ਦੋਵੇਂ ਹੀ ਹਾਲਾਤਾਂ ਅਸਥਾਈ ਹਨ ਅਤੇ ਬਹੁਤ ਹੀ ਵਿਰਲੇ ਹੀ ਇੰਨਾਂ ਦਾ ਨਤੀਜਾ ਸਥਾਈ ਨੁਕਸਾਨ ਜਾਂ ਬਾਂਝਪਣ ਹੁੰਦਾ ਹੈ। ਗਰਭ ਅਵਸਥਾ ਦੇ ਸ਼ੁਰੂ ਦੇ ਪੜਾਅ ਵਿੱਚ ਕੰਨ ਪੇੜਿਆਂ ਦਾ ਵਿਗਾੜ ਗਰਭਪਾਤ ਦੀ ਦਰ ਨੂੰ ਵਧਾ ਸਕਦਾ ਹੈ ਪਰ ਇਸਦਾ ਜਨਮ ਸਮੇਂ ਹੋਣ ਵਾਲੇ ਨੁਕਸਾਂ ਦਾ ਕਾਰਨ ਹੋਣ ਦੇ ਕੋਈ ਸਬੂਤ ਨਹੀਂ ਹਨ।
ਬੀ ਸੀ ਵਿੱਚ ਅਜਿਹੀਆਂ ੨ ਵੈਕਸੀਨਾਂ ਉਪਲਬਧ ਹਨ ਜੋ ਕੰਨ ਪੇੜਿਆਂ ਦੇ ਵਿਰੁੱਧ ਰੱਖਿਆ ਕਰਦੀਆਂ ਹਨ:-
(੧) ਮੀਜ਼ਲਜ਼, ਮੰਮਪਸ, ਰੁਬੈਲਾ (ਐਮ ਐਮ ਆਰ) ਵੈਕਸੀਨ।
(੨) ਮੀਜ਼ਲਜ਼, ਮੰਮਪਸ, ਰੁਬੈਲਾ ਅਤੇ ਵੈਰੀਸੈਲਾ (ਐਮ ਐਮ ਆਰ ਵੀ) ਵੈਕਸੀਨ।
ਇਹ ਵੈਕਸੀਨਾਂ ਤੁਹਾਡੇ ਬੱਚੇ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਅਤੇ ਕੰਨ ਪੇੜਿਆਂ ਦੇ ਵਿਰੁੱਧ ਰੱਖਿਆ ਦੀ ਲੋੜ ਵਾਲੇ ਲੋਕਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ।
ਕੰਨ ਪੇੜੇ ਛੂਤਕਾਰੀ ਹਨ ਅਤੇ ਅਸਾਨੀ ਨਾਲ ਫੈਲਦੇ ਹਨ। ਕੰਨ ਪੇੜ ਵਿਗਾੜਗ੍ਰਸਤ ਵਿਅਕਤੀ ਦੇ ਮੂੰਹ, ਨੱਕ ਜਾਂ ਗਲੇ ਵਿਚੋਂ ਨਿਕਲਣ ਵਾਲੀ ਥੁੱਕ ਜਾਂ ਮੁਆਦ ਦੇ ਨਾਲ ਸੰਪਰਕ ਦੁਆਰਾ ਫੈਲਦੇ ਹਨ। ਜਦੋਂ ਇੱਕ ਵਿਗਾੜਗ੍ਰਸਤ ਵਿਅਕਤੀ ਸਾਹ ਲੈਂਦਾ, ਖੰਘਦਾ ਜਾਂ ਛਿੱਕਦਾ ਹੈ, ਤਾਂ ਵਾਇਰਸ ਹਵਾ ਵਿੱਚਲੀਆਂ ਬੂੰਦਾਂ ਦੇ ਰਾਹੀਂ ਫੈਲਦਾ ਹੈ। ਤੁਸੀਂ ਕੰਨ ਪੇੜਿਆਂ ਵਾਲੇ ਕਿਸੇ ਵਿਅਕਤੀ ਤੋਂ ੨ ਮੀਟਰ ਦੂਰ ਹੁੰਦੇ ਹੋਏ ਵੀ ਵਾਇਰਸ ਦੇ ਸੰਪਰਕ ਵਿੱਚ ਆ ਸਕਦੇ ਹੋ। ਤੁਸੀਂ ਵਿਗਾੜਗ੍ਰਸਤ ਹੋ ਸਕਦੇ ਹੋ ਜਦੋਂ ਤੁਸੀਂ ਇੰਨਾਂ ਬੂੰਦਾਂ ਨੂੰ ਸਾਹ ਰਾਹੀਂ ਅੰਦਰ ਲੈਂਦੇ ਹੋ ਜਾਂ ਵਾਇਰਸ ਨਾਲ ਦੂਸ਼ਿਤ ਵਸਤਾਂ ਨੂੰ ਛੂਂਦੇ ਹੋ। ਭੋਜਨ, ਪੇਯ ਪਦਾਰਥ ਜਾਂ ਸਿਗਰਟਾਂ ਸਾਂਝੀਆਂ ਕਰਨੀਆਂ, ਜਾਂ ਵਾਇਰਸ ਵਾਲੇ ਕਿਸੀ ਵਿਅਕਤੀ ਨੂੰ ਚੁੰਮਣਾ ਵੀ ਤੁਹਾਨੂੰ ਖਤਰੇ ਵਿੱਚ ਪਾ ਸਕਦਾ ਹੈ।
ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ ਬੁਖਾਰ, ਪੀੜਾਂ ਅਤੇ ਦਰਦਾਂ, ਸਿਰਦਰਦ ਅਤੇ ਥੁੱਕ ਵਾਲੀਆਂ ਗ੍ਰੰਥੀਆਂ, ਖਾਸ ਕਰਕੇ ਪਰੌਟਿਡ ਗ੍ਰੰਥੀਆਂ (ਪੳਰੋਟਦਿ ਗਲੳਨਦਸ) ਜੋ ਕਿ ਗਲ੍ਹਾਂ ਦੇ ਪਾਸਿਆਂ ਤੇ ਹੁੰਦੀਆਂ ਹਨ, ਦੀ ਸੋਜ।
ਕੰਨ ਪੇੜਿਆਂ ਵਾਲੇ ੫ ਵਿਅਕਤੀਆਂ ਵਿੱਚੋਂ ੧ ਤੱਕ ਨੂੰ ਕੋਈ ਲੱਛਣ ਨਹੀਂ ਹੁੰਦੇ। ਕੰਨ ਪੇੜਿਆਂ ਵਾਲੇ ੩ ਵਿਅਕਤੀਆਂ ਵਿੱਚੋਂ ਲਗਭਗ ੧ ਨੂੰ ਥੁੱਕ ਵਾਲੀਆਂ ਗ੍ਰੰਥੀਆਂ ਦੀ ਸੋਜ ਨਹੀਂ ਹੁੰਦੀ। ਪਰ, ਉਹ ਹਲੇ ਵੀ ਦੂਸਰੇ ਲੋਕਾਂ ਤੱਕ ਕੰਨ ਪੇੜਿਆਂ ਦੇ ਵਾਇਰਸ ਨੂੰ ਫੈਲਾ ਸਕਦੇ ਹਨ।
ਲੱਛਣ ਵਿਅਕਤੀ ਦੇ ਕੰਨ ਪੇੜਿਆਂ ਦੇ ਵਾਇਰਸ ਨਾਲ ਵਿਗਾੜਗ੍ਰਸਤ ਹੋਣ ਤੋਂ ੧੨ ਤੋਂ ੨੫ ਦਿਨਾਂ ਬਾਅਦ ਤੱਕ ਦਿਖਾਈ ਦੇ ਸਕਦੇ ਹਨ।
ਜੇ ਤੁਹਾਡਾ ਸੰਪਰਕ ਕੰਨ ਪੇੜਿਆਂ ਵਾਲੇ ਕਿਸੇ ਵਿਅਕਤੀ ਨਾਲ ਹੋ ਗਿਆ ਹੈ ਅਤੇ ਤੁਹਾਨੂੰ ਇਹ ਬੀਮਾਰੀ ਨਹੀਂ ਹੋ ਚੁੱਕੀ ਹੈ ਜਾਂ ਤੁਹਾਨੂੰ ਕੰਨ ਪੇੜਿਆਂ ਦੀ ਵੈਕਸੀਨ ਦੀਆਂ ਸਿਫਾਰਸ਼ ਕੀਤੀ ਗਈਆਂ ਖੁਰਾਕਾਂ ਨਹੀਂ ਲਗੀਆਂ ਹਨ ਤਾਂ ਤੁਹਾਨੂੰ ਬੀਮਾਰੀ ਨੂੰ ਰੋਕਣ ਲਈ ਟੀਕਾ ਲਗਵਾ ਲੈਣਾ ਚਾਹੀਦਾ ਹੈ। ਹਾਲਾਂਕਿ ਸੰਭਵ ਹੈ ਕਿ ਜੇ ਤੁਹਾਡਾ ਸੰਪਰਕ ਹਾਲ ਵਿੱਚ ਹੀ ਕੰਨ ਪੇੜਿਆਂ ਦੇ ਨਾਲ ਹੋਇਆ ਹੈ ਤਾਂ ਕੰਨ ਪੇੜਿਆਂ ਦੀ ਵੈਕਸੀਨ ਤੁਹਾਨੂੰ ਬੀਮਾਰ ਹੋਣ ਤੋਂ ਨਾ ਰੋਕ ਸਕੇ, ਇਹ ਕੰਨ ਪੇੜਿਆਂ ਦੇ ਵਾਇਰਸ ਦੇ ਨਾਲ ਭਵਿੱਖੁ ਵਿਚ ਹੋਣ ਵਾਲੇ ਤੁਹਾਡੇ ਸੰਪਰਕਾਂ ਦੇ ਵਿਰੁੱਧ ਤੁਹਾਡੀ ਰੱਖਿਆ ਕਰੇਗੀ। ਆਪਣਾ ਬੀਮਾਰੀਆਂ ਤੋਂ ਬਚਾਓ ਲਈ ਲਗਾਏ ਗਏ ਟੀਕਿਆਂ ਦਾ ਰਿਕਾਰਡ ਇਹ ਦੇਖਣ ਲਈ ਜਾਂਚੋ ਕਿ ਤੁਹਾਨੂੰ ਕੰਨ ਪੇੜਿਆਂ ਦੀ ਵੈਕਸੀਨ ਦੀਆਂ ਕਿੰਨੀਆਂ ਖੁਰਾਕਾਂ ਮਿਲੀਆਂ ਹਨ। ਕੰਨ ਪੇੜਿਆਂ ਤੋਂ ਬਚਾਓ ਲਈ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ੧੯੭੦ ਵਿੱਚ ਜਾਂ ਉਸ ਤੋਂ ਬਾਅਦ ਪੈਦਾ ਹੋਏ ਲੋਕ ਕੰਨ ਪੇੜਿਆਂ ਦੀ ਵੈਕਸੀਨ ਦੀਆਂ ੨ ਖੁਰਾਕਾਂ ਪ੍ਰਾਪਤ ਕਰਨ। ੧੯੭੦ ਤੋਂ ਪਹਿਲਾਂ ਪੈਦਾ ਹੋਏ ਲੋਕ ਦੀ ਕੰਨ ਪੇੜਿਆਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਇਸ ਤੋਂ ਬਚਾਅ ਵਾਸਤੇ ਟੀਕੇ ਲਗਾਉਣ ਦੀ ਲੋੜ ਨਹੀਂ ਹੈ। ਜੇ ਤੁਹਾਨੂੰ ਬਚਾਅ ਵਾਸਤੇ ਟੀਕੇ ਲਗਾਉਣ ਦੀ ਲੋੜ ਹੈ ਤਾਂ ਆਪਣੇ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਦੇ ਨਾਲ ਮਿਲਣ ਦਾ ਸਮਾਂ ਤਹਿ ਕਰਨ ਲਈ ਸੰਪਰਕ ਕਰੋ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 6/15/2020