ਦਵਾਈਆਂ ਦੁਆਰਾ ਉਪਚਾਰ:
- ਜਿਸ ਮਰੀਜ਼ ਨੂੰ ਸਾਲ ਭਰ ਵਿਚ ਤਿੰਨ ਤੋਂ ਜ਼ਿਆਦਾ ਵਾਰ ਪੇਸ਼ਾਬ ਦਾ ਸੰਕ੍ਰਮਣ ਹੋਵੈ, ਐਸੇ ਮਰੀਜ਼ ਨੂੰ ਵਿਸ਼ੇਸ਼ ਪ੍ਕਾਰ ਦੀਆਂ ਦਵਾਈਆਂ ਘਟ ਮਾਤਰਾ ਵਿਚ ਤੇ ਰਾਤ ਵਿਚ ਇਕ ਵਾਰ ਲੰਮੇ ਸਮੇਂ ਤਕ (3 ਮਹੀਨਿਆਂ ਤਕ) ਲੈਣ ਦੀ ਸਲਾਹ ਦਿਤੀ ਜਾਂਦੀ ਹੈ।
- ਕਿਤਨੇ ਸਮੇਂ ਤਕ ਇਸ ਦਵਾਈ ਨੂੰ ਲੈਣਾ ਚਾਹੀਦਾ ਹੈ ਇਹ ਮਰੀਜ਼ ਦੀ ਤਕਲੀਫ, ਸੰਕ੍ਰਮਣ ਦੀ ਮਾਤਰਾ, ਸੰਕ੍ਰਮਣ ਹੌਣ ਦੇ ਕਾਰਨ ਇਤਆਦਿ ਨੂੰ ਧਿਆਨ ਵਿਚ ਰਖਦੇ ਹੋਏ ਡਾਕਟਰ ਦੁਆਰਾ ਨਿਸ'ਚਤ ਕੀਤਾ ਜਾਂਦਾ ਹੈ।
- ਲੰਮੇ ਸਮੇਂ ਤਕ ਘਟ ਮਾਤਰਾ ਵਿਚ ਦਵਾਈ ਲੈਣ ਨਾਲ ਪੇਸ਼ਾਬ ਦੇ ਸੰਕ੍ਰਮਣ ਨੂੰ ਵਾਰ-ਵਾਰ ਹੌਣ ਤੋਂ ਰੋਕਿਆ ਜਾਂ ਸਕਦਾ ਹੈ ਅਤੇ ਇਸ ਦਵਾਈ ਦਾ ਕੋਈ ਵਿਪਰੀਤ ਅਸਰ ਵੀ ਨਹੀਂ ਹੁੰਦਾ ਹੈ।
ਇਨਾਂਹ ਰੋਗਾਂ ਦੇ ਵਿਸ਼ਿਸ਼ਟ ਉਪਚਾਰ ਕਿਡਨੀ ਫਿਜ਼ਿਸ਼ਿਅਨ - ਨੇਫ੍ਰੋਲਾਜਿਸਟ, ਕਿਡਨੀ ਸਰਜਨ - ਯੂਰੋਲਾਜਿਸ ਜਾਂ ਬ'ਚਿਆਂ ਦੇ ਸਰਜਨ ਦੁਆਰਾ ਤੈਅ ਕੀਤਾ ਜਾਂਦਾ ਹੈ।
ਇਸ ਜਨਮ-ਜਾਂਤ ਕਮੀ ਵਿਚ ਕਿਡਨੀ ਦਾ ਭਾਗ ਪੇਲਵਿਸ (ਜੋ ਕਿਡਨੀ ਦੇ ਅੰਦਰ ਦੀ ਤਰਫ ਮਧ ਭਾਗ ਵਿਚ ਹੁੰਦਾ ਹੈ ਅਤੇ ਕਿਡਨੀ ਵਿਚ ਬਣੇ ਪੇਸ਼ਾਬ ਨੂੰ ਹੇਠਾਂ ਵਲ ਮੂਤਰਵਾਹਿਨੀ ਵਿਚ ਭੇਜਦਾ ਹੈ) ਅਤੇ ਮੂਤਰਵਾਹਿਨੀ ਨੂੰ ਜੋੜਨ ਵਾਲੀ ਜਗਾ੍ਹ ਸਿਕੁੜ ਜਾਣ ਨਾਲ ਪੇਸ਼ਾਬ ਦੇ ਮਾਰਗ ਵਿਚ ਅਵਰੋਧ ਹੁੰਦਾ ਹੈ। ਇਸ ਅਵਰੋਧ ਦੇ ਕਾਰਨ ਕਿਡਨੀ ਫੁਲ ਜਾਂਦੀ ਹੈ ਅਤੇ ਕੁ'ਝ ਮਰੀਜ਼ਾ ਵਿਚ ਵਾਰ-ਵਾਰ ਸੰਕ੍ਰਮਣ ਹੁੰਦਾ ਹੈ। ਜੇਕਰ ਸਮੇਂ ਤੇ ਉੁਚਿਤ ਉਪਚਾਰ ਨਾ ਕਰਾਇਆ ਜਾਏ, ਤਾਂ ਲੰਮੇ ਸਮੇਂ (ਸਾਲਾ) ਬਾਅਦ ਫੁਲੀ ਹੋਈ ਕਿਡਨੀ ਹੋਲੀ-ਹੋਲੀ ਕਮਜ਼ੋਰ ਹੋ ਕੇ ਫੇਲ ਹੋ ਜਾਂਦੀ ਹੈ।
ਇਸ ਜਨਮ-ਜਾਂਤ ਕਮੀ ਦਾ ਇਲਾਜ ਕਿਸੀ ਦਵਾਈ ਨਾਲ ਨਹੀਂ ਹੋ ਸਕਦਾ ਇਸ ਕਮੀ ਦੇ ਵਿਸ਼ਿਸ਼ਟ ਉਪਚਾਰ ਵਿਚ 'ਪਾਲਿੋਪਲਾਸਟੀ' ਆਪਰੇਸ਼ਨ ਦੁਆਰਾ ਪੇਸ਼ਾਬ ਦੇ ਅਵਰੋਧ ਨੂੰ ਦੂਰ ਕੀਤਾ ਜਾਂਦਾ ਹੈ।
ਬਚਿਆ ਵਿਚ ਪਾਣੀ ਜਾਣ ਵਾਲੀ ਇਸ ਸ'ਮਸਿਆ ਵਿਚ ਮੂਤਰਨਲੀ ਵਿਚ ਸਿਥਿਤ ਵਾਲਵ (ਜੋ ਜਨਮ-ਜਾਂਤ ਹੋ ਸਕਦਾ ਹੈ) ਦੇ ਕਾਰਨ ਮੂਤਰ-ਮਾਰਗ ਵਿਚ ਅਵਰੋਧ ਹੌਣ ਨਾਲ ਪੇਸ਼ਾਬ ਕਰਨ ਵਿਚ ਤਕਲੀਫ ਹੁੰਦੀ ਹੈ। ਪੇਸ਼ਾਬ ਕਰਨ ਦੇ ਲਈ ਜ਼ੋਰ ਲਗਾਣਾ ਪੈਂਦਾ ਹੈ। ਪੇਸ਼ਾਬ ਦੀ ਧਾਰ ਪਤਲੀ ਆਂਦੀ ਹੈ ਜਾਂ ਬੂੰਦ-ਬੂੰਦ ਕਰਕੇ ਪੇਸ਼ਾਬ ਨਿਕਲਦਾ ਹੈ। ਜਨਮ ਤੋਂ ਪਹਿਲੇ ਹੀ ਮਹੀਨੇ ਵਿਚ ਅਤੇ ਗਰਭਅਵਸਥਾ ਦੇ ਆਖ਼ਿਰੀ ਮਹੀਨੇ ਵਿਚ ਕੀਤੀ ਜਾਣ ਵਾਲੀ ਸੋਨੋਗ੍ਰਾਫੀ ਦੀ ਜਾਂਚ ਵਿਚ ਇਸ ਰੋਗ ਦੇ ਚਿੰਨ ਦੇਖਣ ਨੂੰ ਮਿਲ ਸਕਦੇ ਹਨ।
ਪੇਸ਼ਾਬ ਦੇ ਮਾਰਗ ਵਿਚ ਜ਼ਿਆਦਾ ਅਵਰੋਧ ਹੌਣ ਦੇ ਕਾਰਨ ਮੂਤਰਾਸ਼ਯ ਦੀ ਦੀਵਾਰ ਮੋਟੀ ਹੋ ਜਾਂਦੀ ਹੈ, ਨਾਲ ਹੀ ਮੂਤਰਾਸ਼ਯ ਦਾ ਆਕਾਰ ਵੀ ਵਧ ਜਾਂਦਾ ਹੈ। ਮੂਤਰਾਸ਼ਯ ਵਿਚੋਂ ਪੂਰੀ ਮਾਤਰਾ ਵਿਚ ਪੇਸ਼ਾਬ ਨਾ ਨਿਕਲਣ ਨਾਲ ਇਹ ਪੇਸ਼ਾਬ ਮੂਤਰਾਸ਼ਯ ਵਿਚ ਭਰਿਆ ਰਹਿੰਦਾ ਹੈ। ਜ਼ਿਆਦਾ ਪੇਸ਼ਾਬ ਦੇ ਇਕਠ ਨਾਲ ਮੂਤਰਾਸ਼ਯ ਵਿਚ ਦਬਾਅ ਵਧਣ ਲਗਦਾ ਹੈ। ਜਿਸਦੇ ਵਿਪਰੀਤ ਅਸਰ ਨਾਲ ਮੂਤਰਵਾਹਿਨੀ ਅਤੇ ਕਿਡਨੀ ਵੀ ਫੁਲ ਸਕਦੀ ਹੈ। ਇਸ ਸਿਥਿਤੀ ਵਿਚ ਜੇਕਰ ਉਚਿਤ ਉਪਚਾਰ ਨਹੀਂ ਕਰਾਇਆ ਜਾਏ ਤਾਂ ਕਿਡਨੀ ਨੂੰ ਹੋਲੀ-ਹੋਲੀ ਗੰਭੀਰ ਨੁਕਸਾਨ ਹੋ ਸਕਦਾ ਹੈ।
ਇਸ ਪ੍ਰਕਾਰ ਦੀ ਸ'ਮਸਿਆ ਵਿਚ ਮੂਤਰਨਲੀ ਵਿਚ ਸਿਥਤ ਵਾਲਵ ਨੂੰ ਆਪਰੇਸ਼ਨ ਦੁਆਰਾ ਦੂਰ ਕੀਤਾ ਜਾਂਦਾ ਹੈ। ਕੁਝ ਬਚਿਆਂ ਵਿਚ ਪੇਡੂ ਦੇ ਭਾਗ ਵਿਚ ਚੀਰਾ ਲਗਾ ਕੇ ਮੂਤਰਾਸ਼ਯ ਵਿਚੋਂ ਪੇਸ਼ਾਬ ਸਿਧਾ ਬਾਹਰ ਨਿਕਲੇ ਇਸ ਪ੍ਰਕਾਰ ਦਾ ਆਪਰੇਸ਼ਨ ਕੀਤਾ ਜਾਂਦਾ ਹੈ।
(3) ਪਥਰੀ: ਛੋਟੇ ਬਚਿਆਂ ਵਿਚ ਪਾਈ ਜਾਣ ਵਾਲੀ ਪਥਰੀ ਦੀ ਸਮਸਿਆ ਦੇ ਉਪਚਾਰ ਦੇ ਲਈ ਪਥਰੀ ਦਾ ਸਥਾਨ, ਆਕਾਰ, ਪ੍ਰਕਾਰ ਆਦਿ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰਖਦੇ ਹੋਏ ਲੋੜ ਅਨੁਸਾਰ ਦੂਰਬੀਨ ਦੀ ਮਦਦ ਨਾਲ, ਆਪਰੇਸ਼ਨ ਦੁਆਰਾ ਜਾਂ ਲੀਥੋਟ੍ਰੀਪਸੀ ਦੇ ਦੁਆਰਾ ਉਪਚਾਰ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੂਰ ਕੀਤੀ ਗਈ ਪਥਰੀ ਦਾ ਪ੍ਰਯੋਗਸਾਲਾ ਵਿਚ ਜਾਂਚ ਕਰਨ ਦੇ ਬਾਅਦ ਦਵਾਈ ਅਤੇ ਜ਼ਰੂਰੀ ਸਲਾਹ ਦਿਤੀ ਜਾਂਦੀ ਹੈ ਤਾਕਿ ਪਥਰੀ ਦੁਬਾਰਾ ਨਾ ਬਣ ਸਕੇ।
(4) ਵੀ.ਯੂ.ਆਰ ਵਸਾਈਕੋ, ਯੂਰੇਟੇਰਿਕ ਰਿਫਲਕਸ ਬਚਿਆਂ ਵਿਚ ਪੇਸ਼ਾਬ ਦੇ ਸੰਕ੍ਰਮਣ ਹੌਣ ਦੇ ਸਾਰੇ ਕਾਰਨਾਂ ਵਿਚ ਸਭ ਤੋਂ ਪ੍ਰਮੁਖ ਅਤੇ ਮਹਤਵਪੂਰਨ ਕਾਰਨ ਵਸਾਈਕੋ ਯੂਰੇਟੇਰਿਕ ਰਿਫਲਕਸ ਵੀ.ਯੂ.ਆਰ ਹੈ। ਵੀ.ਯੂ.ਆਰ ਵਿਚ ਜਨਮ-ਜਾਂਤ ਕਮੀ ਦੇ ਕਾਰਨ ਪੇਸ਼ਾਬ ਮੂਤਰਾਸ਼ਯ ਵਿਚੋਂ ਉਲਟੀ ਤਰਫ ਮੂਤਰਵਾਹਿਨੀ ਅਤੇ ਕਿਡਨੀ ਦੀ ਵਲ ਜਾਂਦਾ ਹੈ।
ਵੀ.ਯੂ.ਆਰ ਬ'ਚਿਆਂ ਵਿਚ ਪੇਸ਼ਾਬ ਦੇ ਸੰਕ੍ਰਮਣ, ਉਚ ਰਕਤਚਾਪ ਅਤੇ ਕੋ੍ਰਨਿਕ ਕਿਡਨੀ ਫੇਲਿਉਰ ਹੌਣ ਦਾ ਸਭ ਤੋ ਮਹਤਵਪੂਰਨ ਕਾਰਨ ਹੈ।
ਸਾਧਾਰਨ ਤੌਰ ਤੇ ਮੂਤਰਾਸ਼ਯ ਵਿਚ ਜ਼ਿਆਦਾ ਦਬਾਅ ਹੌਣ ਤੇ ਵੀ ਮੂਤਰਵਾਹਿਨੀ ਅਤੇ ਮੂਤਰਾਸ਼ਯ ਦੇ ਵਿਚ ਸਿਥਿਤ ਵਾਲਵ, ਪੇਸ਼ਾਬ ਨੂੰ ਮੂਤਰਵਾਹਿਨੀ ਵਿਚ ਜਾਣ ਤੋਂ ਰੋਕਦਾ ਹੈ। ਅਤੇ ਪੇਸ਼ਾਬ ਕਰਨ ਦੀ ਕਿਰਿਆ ਵਿਚ ਪੇਸ਼ਾਬ ਮੂਤਰਾਸ਼ਯ ਤੋਂ ਇਕ ਹੀ ਪਾਸੇ ਮੂਤਰਨਲੀ ਦੁਆਰਾ ਬਾਹਰ ਨਿਕਲਦਾ ਹੈ। ਵੀ.ਯੂ.ਆਰ ਵਿਚ ਇਸ ਵਾਲਵ ਦੀ ਰਚਨਾ ਵਿਚ ਕਮੀ ਹੌਣ ਨਾਲ, ਮੂਤਰਾਸ਼ਯ ਵਿਚ ਜ਼ਿਆਦਾ ਇਕਠਾ ਹੌਣ ਤੇ ਅਤੇ ਪੇਸ਼ਾਬ ਕਰਨ ਦੀ ਕਿਰਿਆਂ ਦੇ ਦੌਰਾਨ ਪੇਸ਼ਾਬ ਉਲਟੀ ਪਾਸੇ ਮੂਤਰਾਸ਼ਯ ਵਿਚੋ ਇਕ ਜਾਂ ਦੋਨੋਂ ਮੂਤਰਵਾਹਿਨੀਆਂ ਵਲ ਜਾਂਦਾ ਹੈ। ਵੀ.ਯੂ.ਆਰ, ਵਿਚ ਕਿਸ ਪ੍ਰਕਾਰ ਦੀ ਤਕਲੀਫ ਹੋ ਸਕਦੀ ਹੈ?
ਇਸ ਰੋਗ ਵਿਚ ਹੌਣ ਵਾਲੀ ਤਕਲੀਫ, ਇਸ ਰੋਗ ਦੀ ਤੀਬਰਤਾ ਤੇ ਅਧਾਰਤ ਹੁੰਦੀ ਹੈ। ਘਟ ਤੀਬਰਤਾ ਦੇ ਰੋਗ ਵਿਚ ਉਲਟੀ ਦਿਸ਼ਾ ਵਿਚ ਜਾਣ ਵਾਲੇ ਪੇਸ਼ਾਬ ਦੀ ਮਾਤਰਾ ਘਟ ਹੁੰਦੀ ਹੈ ਅਤੇ ਪੇਸ਼ਾਬ ਸਿਰਫ ਮੂਤਰਵਾਹਿਨੀ ਅਤੇ ਕਿਡਨੀ ਦੇ ਪੇਲਵੀਸ ਦੇ ਭਾਗ ਤਕ ਹੀ ਜਾਂਦਾ ਹੈ। ਇਸ ਪ੍ਰਕਾਰ ਦੇ ਬਚਿਆਂ ਵਿਚ ਪੇਸ਼ਾਬ ਦੇ ਵਾਰ-ਵਾਰ ਸੰਕ੍ਰਮਣ ਹੌਣ ਦੇ ਸਿਵਾਏ ਹੋਰ ਕੋਈ ਸਮਸਿਆ ਸਾਮਾਨਯਤਾ (ਆਮ ਤੋਰ ਤੇ) ਨਹੀਂ ਹੁੰਦੀ ਹੈ।
ਰੋਗ ਜਦ ਜ਼ਿਆਦਾ ਤੀਬਰ ਹੋਵੈ, ਤਾਂ ਪੇਸ਼ਾਬ ਵਿਚ ਜ਼ਿਆਦਾ ਮਾਤਰਾ ਵਿਚ ਉਲਟੀ ਦਿਸ਼ਾ ਵਿਚ ਜਾਣ ਦੇ ਕਾਰਨ ਕਿਡਨੀ ਫੁਲ ਜਾਂਦੀ ਹੈ ਅਤੇ ਪੇਸ਼ਾਬ ਦੇ ਦਬਾਅ ਦੇ ਕਾਰਨ ਕਿਡਨੀ ਫੁਲ ਜਾਂਦੀ ਹੈ ਅਤੇ ਪੇਸ਼ਾਬ ਦੇ ਕਾਰਨ ਲੰਮੇ ਸਮੇਂ ਵਿਚ ਹੌਲੀ - ਹੌਲੀ ਕਿਡਨੀ ਨੂੰ ਨੁਕਸਾਨ ਹੁੰਦਾ ਹੈ। ਇਸ ਸਮਸਿਆ ਦਾ ਜੇਕਾਰ ਸਮੇਂਤੇ ਉਚਿਤ ਉਪਚਾਰ ਨਾ ਕਰਾਇਆ ਜਾਏ, ਤਾਂ ਕਿਡਨੀ ਪੂਰਨਰੂਪ ਤੋਂ ਖ਼ਰਾਬ ਹੋ ਸਕਦੀ ਹੈ।
ਇਸ ਰੋਗ ਦਾ ਉਪਚਾਰ ਰੋਗ ਦੇ ਲਛਣ, ਉਸਦੀ ਮਾਤਰਾ ਅਤੇ ਬਚਿਆਂ ਦੀ ਉਮਰ ਨੂੰ ਧਿਆਨ ਵਿਚ ਰ'ਖਦੇ ਹੋਏ ਤੈਅ ਕੀਤਾ ਜਾਂਦਾ ਹੈ।
- ਪੇਸ਼ਾਬ ਵਿਚ ਸੰਕ੍ਰਮਣ ਦਾ ਨਿਅਨੰਤ੍ਰਣ ਮਰੀਜ਼ ਦੇ ਉਪਚਾਰ ਦਾ ਸਭ ਤੋਂ ਮਹਤਵਪੂਰਨ ਭਾਗ ਹੈ। ਸੰਕ੍ਰਮਣ ਦੇ ਨਿਅੰਨਤ੍ਰਣ ਦੇ ਲਈ ਉਚਿਤ ਏੰਨਟੀਬਾਉਟਿਕਸ ਦੇਣੀ ਜ਼ਰੂਰੀ ਹੈ।ਕਿਹੜੀ ਏੰਨਟੀਬਾਉਟਿਕਸ ਜ਼ਿਆਦਾ ਪ੍ਰਭਾਵਸ਼ਾਲੀ ਰਹੇਗੀ। ਇਹ ਤੈਅ ਕਰਨ ਵਿਚ ਪੇਸ਼ਾਬ ਦੀ ਕ'ਲਚਰ ਦੀ ਜਾਂਚ ਸਹਾਇਕ ਹੁੰਦੀ ਹੈ।
- ਦਵਾਈ ਲੈਣ ਨਾਲ ਸੰਕ੍ਰਮਣ ਪੂਰੀ ਤਰਾ ਨਿਅੰਨਤ੍ਰਣ ਵਿਚ ਆ ਜਾਏੇ, ਉਸਦੇ ਬਾਅਦ ਬਚੇ ਨੂੰ ਫਿਰ ਤੋਂ ਸੰਕ੍ਰਮਣ ਨਾ ਹੋਵੈ, ਇਸਦੇ ਲਈ ਘਟ ਮਾਤਰਾ ਵਿਚ ਏੰਨਟੀਬਾਉਟਿਕਸ ਹਰ ਰੋਜ਼ ਇਕ ਵਾਰ, ਰਾਤ ਨੂੰ ਸੋਣ ਸਮੇਂ, ਲੰਮੇ ਸਮੇਂ ਤਕ (ਦੋ ਤੋਂ ਤਿੰਨ ਸਾਲ ਤਕ) ਦਿਤੀ ਜਾਂਦੀ ਹੈ। ਉਪਚਾਰ ਦੇ ਦੌਰਾਨ ਹਰ ਮਹੀਨੇ ਅਤੇ ਜੇ ਲੋੜ ਪਵੈ ਤਾਂ ਇਸ ਤੋਂ ਪਹਿਲੇ ਵੀ ਪੇਸ਼ਾਬ ਦੀ ਜਾਂਚ ਦੀ ਸਹਾਇਤਾ ਨਾਲ ਸੰਕ੍ਰਮਣ ਪੂਰੀ ਤਰ੍ਹਾਂ ਨਾਲ ਨਿਅੰਨਤ੍ਰਣ ਵਿਚ ਹੈ ਜਾਂ ਨਹੀਂ ਇਹ ਨਿ'ਸਚਿਤ ਕੀਤਾ ਜਾਂਦਾ ਹੈ ਤੇ ਉਸਦੇ ਆਧਾਰ ਤੇ ਦਵਾਈ ਵਿਚ ਪਰਿਵਰਤਨ ਕੀਤਾ ਜਾਂਦਾ ਹੈ।
- ਜਦ ਰੋਗ ਘਟ ਤੀਬਤਾ ਪ੍ਰਕਾਰ ਦਾ ਹੋਵੈ, ਤਾਂ ਕਰੀਬ ਇਕ ਤੋਂ ਤਿੰਨ ਸਾਲ ਤਕ ਇਸੀ ਪ੍ਕਾਰ ਦਵਾਈ ਦੁਆਰਾ ਉਪਚਾਰ ਕਰਾਣ ਨਾਲ, ਬਿਨਾਂ ਆਪਰੇਸ਼ਨ ਇਹ ਰੋਗ ਹੌਲੀ-ਹੌਲੀ ਸੰਪੂਰਨ ਰੂਪ ਵਿਚ ਠੀਕ ਹੋ ਜਾਂਦਾ ਹੈ। ਉਪਚਾਰ ਦੇ ਦੌਰਾਨ ਹਰ ਇਕ ਜਾਂ ਦੋ ਸਾਲ ਦੇ ਅੰਦਰ ਉਲਟੀ ਦਿਸ਼ਾਂ ਵਿਚ ਮੂਤਰਵਾਹਿਨੀ ਵਿਚ ਜਾਣ ਵਾਲੇ ਪੇਸ਼ਾਬ ਦੀ ਮਾਤਰਾ ਵਿਚ ਕਿਤਨਾ ਪਰਿਵਰਤਨ ਹੋਇਆ ਹੈ, ਉਸਨੂੰ ਜਾਣਨ ਲਈ ਐਮ.ਸੀ.ਯੂ ਦੀ ਜਾਂਚ ਫਿਰ ਤੋਂ ਕੀਤੀ ਜਾਂਦੀ ਹੈ।
ਜਦ ਵੀ.ਯੂ.ਆਰ ਜਿਆਦਾ ਤੀਬਤਾ ਹੋਵੈ ਅਤੇ ਉਸਦੇ ਕਾਰਨ ਮੂਤਰਵਾਹਿਨੀ ਅਤੇ ਕਿਡਨੀ ਫੁਲ ਗਈ ਹੋਵੈ, ਤਾਂ ਅਜਿਹੇ ਬਚਿਆਂ ਵਿਚ ਕਮੀ ਨੂੰ ਠੀਕ ਕਰਨ ਅਤੇ ਕਿਡਨੀ ਦੀ ਸੁਰਖਿਆ ਦੇ ਲਈ ਆਪਰੇਸ਼ਨ ਜ਼ਰੂਰੀ ਹੁੰਦਾ ਹੈ। ਜਿਨਾਂ ਬਚਿਆਂ ਵਿਚ ਰੋਗ ਜ਼ਿਆਦਾ ਤੀਬਤਾ ਹੌਣ ਦੀ ਵਜਾ੍ਹ ਨਾਲ ਪੇਸ਼ਾਬ ਜ਼ਿਆਦਾ ਮਾਤਰਾ ਵਿਚ ਉਲਟੀ ਦਿਸ਼ਾ ਵਿਚ ਜਾਂ ਰਿਹਾ ਹੋਵੈ, ਐਸੇ ਬਚਿਆਂ ਵਿਚ ਸਮੇਂ ਤੇ ਆਪਰੇਸ਼ਨ ਦਾ ਉਦੇਸ਼ ਮੂਤਰ - ਵਾਹਿਨੀ ਅਤੇ ਮੂਤਰਾਸ਼ਯ ਦੇ ਵਿਚ ਵਾਲਵ ਜੈਸੀ ਵਿਵਸਥਾ ਫਿਰ ਤੋ ਸਥਾਪਤ ਕਰਨੀ ਅਤੇ ਪੇਸ਼ਾਬ ਉਲਟੀ ਦਿਸ਼ਾ ਵਿਚ ਮੂਤਰਵਾਹਿਨੀ ਵਿਚ ਜਾਣ ਤੋਂ ਰੋਕਣਾ ਹੈ। ਇਹ ਬਹੁਤ ਹੀ ਨਾਜੁਕ ਆਪਰੇਸ਼ਨ ਹੁੰਦਾ ਹੈ, ਜੋ ਪੀਡਿਆਟਿ੍ਰਕ ਸਰਜਨ ਜਾਂ ਯੂਰੋਲਾਜਿਸਟ ਦੁਆਰਾ ਕੀਤਾ ਜਾਂਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020