ਕਿਡਨੀ ਅਤੇ ਮੂਤਰ-ਮਾਰਗ ਦੇ ਸੰਕ੍ਰਮਣ ਦੇ ਨਿਦਾਨ ਦੇ ਲਈ ਜ਼ਰੂਰੀ ਜਾਂਚਾ ਦੀ ਮੁਖਘ ਤੌਰ ਤੇ ਦੋ ਹਿਸਿਆਂ ਵਿਚ ਵੰਡਿਆ ਜਾਂ ਸਕਦਾ ਹੈ:
(1) ਮੂਤਰ-ਮਾਰਗ ਦੇ ਸੰਕ੍ਰਮਣ ਦਾ ਨਿਦਾਨ।
(2) ਮੂਤਰ-ਮਾਰਗ ਦੇ ਸੰਕ੍ਰਮਣ ਦੇ ਕਾਰਨ ਦਾ ਨਿਦਾਨ।
(1) ਮੂਤਰ-ਮਾਰਗ ਦੇ ਸੰਕ੍ਰਮਣ ਦਾ ਨਿਦਾਨ: ਪੇਸ਼ਾਬ ਦੀ ਸਾਮਾਨਯ (ਨਾਰਮਲ) ਅਤੇ ਕਲਚਰ ਦੀ ਜਾਂਚ ਵਿਚ ਮਵਾਦ (ਫੁਸ) ਦੀ ਉਪਸਥਿਤੀ ਮੂਤਰ-ਮਾਰਗ ਦੇ ਸੰਕ੍ਰਮਣ ਦਾ ਸਂਕੇਤ ਹੈ। ਇਹ ਜਾਂਚ ਸੰਕ੍ਰਮਣ ਦੇ ਨਿਦਾਨ ਅਤੇ ਉਪਚਾਰ ਦੇ ਲਈ ਮਹਤਵਪੂਰਨ ਹੈ।
(2) ਮੂਤਰ-ਮਾਰਗ ਦੇ ਸੰਕ੍ਰਮਣ ਹੌਣ ਦੇ ਕਾਰਨ ਦਾ ਨਿਦਾਨ: ਅਨਯ ਜ਼ਰੂਰੀ ਜਾਂਚਾ ਦੁਆਰਾ ਕਿਡਨੀ ਅਤੇ ਮੂਤਰ-ਮਾਰਗ ਦੀ ਰਚਨਾ ਵਿਚ ਦੋਸ਼, ਪੇਸ਼ਾਬ ਦੇ ਮਾਰਗ ਵਿਚ ਅਵਰੋਧ (ਰੁਕਾਵਟ) ਅਤੇ ਪੇਸ਼ਾਬ ਕਰਨ ਦੀ ਕਿਰਿਆ ਵਿਚ ਖ਼ਾਮੀ ਵਗੈਰਾ੍ਹ ਸਮਸਿਆਵਾਂ ਦਾ ਨਿਦਾਨ ਹੋ ਸਕਦਾ ਹੈ। ਇਹ ਸ'ਮਸਿਆਵਾਂ ਮੂਤਰ-ਮਾਰਗ ਵਿਚ ਵਾਰ-ਵਾਰ ਸੰਕ੍ਰਮਣ ਦੇ ਲਈ ਜਿੰਮੇਦਾਰ ਹੁੰਦੀਆਂ ਹਨ। ਇਨਾਂ ਸਮਸਿਆਵਾਂ ਦੇ ਨਿਦਾਨ ਦੇ ਲਈ ਜ਼ਰੂਰੀ ਜਾਂਚਾਂ ਅਸਾਂ ਨੇ ਅਗੇ ਚਰਚਾ ਕੀਤੀ ਹੈ।
ਮਿਕਣਉਰੇਟਿੰਗ ਸਿਸਟੋਯੂਰੇਥ੍ਰਗ੍ਰਾਮ - ਐਮ.ਸੀ.ਯੂ ਦੇ ਰੂਪ ਵਿਚ ਕੀਤੀ ਜਾਣ ਵਾਲੀ ਇਸ ਜਾਂਚ ਵਿਚ ਵਿਸ਼ੇਸ਼ ਪ੍ਕਾਰ ਦੇ ਆਯੋਡੀਨ ਯੁਕਤ ਦ੍ਵ ਨੂੰ ਕੇਥੇਟਰ (ਨਲੀ) ਦੁਆਰਾ ਮੂਤਰਾਸ਼ਯ ਵਿਚ ਭਰਿਆ ਜਾਂਦਾ ਹੈ। ਉਸਦੇ ਬਾਅਦ ਬਚੇ ਨੂੰ ਪੇਸ਼ਾਬ ਕਰਨ ਦੇ ਲਈ ਕਿਹਾ ਜਾਂਦਾ ਹੈ। ਪੇਸ਼ਾਬ ਕਰਨ ਦੀ ਕਿਰਿਆ ਦੇ ਦੌਰਾਨ ਮੂਤਰਾਸ਼ਯ ਅਤੇ ਮੂਤਰਨਲੀ ਦੇ ਐਕਸਰੇ ਲਏ ਜਾਂਦੇ ਹਨ। ਇਸ ਜਾਂਚ ਦੁਆਰਾ ਪੇਸ਼ਾਬ ਦਾ ਮੂਤਰਾਸ਼ਯ ਵਿਚੋਂ ੳਲਟੇ ਪਾਸੇ ਮੂਤਰ-ਵਾਹਿਨੀ ਵਿਚ ਜਾਣਾ, ਮੂਤਰਾਸ਼ਯ ਵਿਚ ਕੋਈ ਕਸ਼ੜੀ ਹੌਣਾ ਜਾਂ ਮੂਤਰਾਸ਼ਯ ਵਿਚੋਂ ਪੇਸ਼ਾਬ ਬਾਹਰ ਨਿਕਲਣ ਦੇ ਮਾਰਗ ਵਿਚ ਕੋਈ ਅਵਰੋਧ ਹੌਣਾ ਆਦਿ ਜਾਣਕਾਰੀਆ ਮਿਲਦੀਆਂ ਹਨ।
ਤਿੰਨ ਸਾਲ ਤੋਂ ਵਧ ਉਮਰ ਦੇ ਬ'ਚਿਆਂ ਵਿਚ ਜਦ ਵਾਰ-ਵਾਰ ਪੇਸ਼ਾਬ ਦਾ ਸੰਕ੍ਰਮਣ ਹੋਵੈ ਤਦ ਪੇਟ ਦੇ ਐਕਸਰੇ ਅਤੇ ਸੋਨੋਗ੍ਰਾਫੀ ਜਾਂਚ ਦੇ ਬਾਅਦ ਜੇਕਰ ਜ਼ਰੂਰੀ ਹੋਵੈ, ਤਾਂ ਇਹ ਜਾਂਚ ਕੀਤੀ ਜਾਂਦੀ ਹੈ। ਇਸ ਜਾਂਚ ਦੁਆਰਾ ਪੇਸ਼ਾਬ ਦੇ ਸੰਕ੍ਰਮਣ ਦੇ ਲਈ ਜਿੰਮੇਦਾਰ ਕਿਸੀ ਜਨਮ-ਜਾਂਤ ਕਸ਼ੜੀ ਜਾਂ ਮੂਤਰਮਾਰਗ ਵਿਚ ਰੁਕਾਵਟ ਦੇ ਸੰਬੰਧ ਵਿਚ ਜਾਣਕਾਰੀ ਮਿਲ ਸਕਦੀ ਹੈ।
ਸਾਮਾਨਯ ਸਾਵਧਾਨੀਆਂ:
- ਬਚੇ ਨੂੰ ਦੋ ਦਿਨ ਵਿਚ ਜ਼ਿਆਦਾ ਤੋਂ ਜ਼ਿਆਦਾ ਅਤੇ ਰਾਤ ਵਿਚ ਵੀ 1 ਤੋਂ 2 ਵਾਰ ਪਾਣੀ ਦੇਣਾ ਚਾਹੀਦਾ ਹੈ।
- ਕਬਜ਼ ਨਹੀਂ ਹੌਣ ਦੇਣੀ ਚਾਹੀਦੀ। ਨਿਯਮਤ ਪਾਖ਼ਾਨਾ ਜਾਣ ਅਤੇ ਥੋੜੇ - ਥੋੜੇ ਸਮੇਂ ਵਿਚ ਪੇਸ਼ਾਬ ਕਰਨ ਦੀ ਆਦਤ ਪਾਣੀ ਚਾਹੀਦੀ ਹੈ।
- ਪਾਖਾਨਾ ਅਤੇ ਪੇਸ਼ਾਬ ਜਗਾ੍ਹ ਦੇ ਆਸ-ਪਾਸ ਪੂਰੀ ਸਫਾਈ ਰਖਣੀ ਚਾਹੀਦੀ ਹੈ।
- ਪਾਖਾਨਾ ਕਰਨ ਦੇ ਬਾਅਦ ਜ਼ਿਆਦਾ ਪਾਣੀ ਨਾਲ ਅ'ਗੇ ਤੋਂ ਪਿਛੇ ਦੈ ਹਿਸੇ ਦੀ ਤਰਫ ਸਫਾਈ ਕਰਨ ਨਾਲ ਪੇਸ਼ਾਬ ਦੇ ਸੰਕ੍ਰਮਣ ਦੀ ਸੰਭਾਵਨਾ ਵਿਚ ਕਮੀ ਹੋ ਸਕਦੀ ਹੈ।
- ਬਚੇ ਨੂੰ ਨਾਰਮਲ ਆਹਾਰ ਲੈਣ ਦੀ ਛੁਟ ਦਿਤੀ ਜਾਂਦੀ ਹੈ।
- ਬਚੇ ਨੂੰ ਬੁਖ਼ਾਰ ਹੋਵੈ, ਤਾਂ ਬੁਖ਼ਾਰ ਘਟ ਕਰਨ ਦੀ ਦਵਾਈ ਦਿਤੀ ਜਾਂਦੀ ਹੈ।
- ਪੇਸ਼ਾਬ ਦੇ ਸੰਕ੍ਰਮਣ ਦਾ ਉਪਚਾਰ ਪੂਰਾ ਹੌਣ ਦੇ ਬਾਅਦ ਪੇਸ਼ਾਬ ਦੀ ਜਾਂਚ ਕਰਾਕੇ ਜਾਣ ਲੈਣਾ ਚਾਹੀਦਾ ਹੈ ਕਿ ਸੰਕ੍ਰਮਣ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਜਾਂ ਨਹੀਂ।
- ਪੇਸ਼ਾਬ ਵਿਚ ਸੰਕ੍ਰਮਣ ਦੁਬਾਰਾ ਤੋਂ ਨਾ ਹੋਇਆ ਹੋਵੈ, ਇਹ ਜਾਣਨ ਦੇ ਲਈ ਉਪਚਾਰ ਪੂਰਾ ਹੌਣ ਦੇ ਸਤ ਦਿਨ ਬਾਅਦ ਅਤੇ ਬਾਅਦ ਵਿਚ ਡਾਕਟਰ ਦੀ ਸਲਾਹ ਦੇ ਅਨੁਸਾਰ ਵਾਰ-ਵਾਰ ਪੇਸ਼ਾਬ ਦੀ ਜਾਂਚ ਕਰਾਣੀ ਚਾਹੀਦੀ ਹੈ। ਇਹ ਅਤਿਅੰਤ ਜ਼ਰੂਰੀ ਹੈ।
- ਪੇਸ਼ਾਬ ਦੇ ਸੰਕ੍ਰਮਣ ਦੇ ਨਿਦਾਨ ਦੇ ਬਾਅਦ ਉਸ ਤੇ ਕਾਬੂ ਪਾਣ ਦੇ ਲਈ ਬਚੇ ਵਿਚ ਸੰਕ੍ਰਮਣ ਦੇ ਲਛਣਾਂ, ਉਸਦੀ ਗੰਭੀਰਤਾ ਅਤੇ ਬਚੇ ਦੀ ਉਮਰ ਨੂੰ ਧਿਆਨ ਵਿਚ ਰਖਦੇ ਹੋਈ ੲੰਟੀਬਾਉਟਿਕਸ ਦੁਆਰਾ ਉਪਚਾਰ ਕੀਤਾ ਜਾਂਦਾ ਹੈ।
- ਇਸ ਉਪਚਾਰ ਨੂੰ ਸ਼ੂਰੁ ਕਰਨ ਤੋਂ ਪਹਿਲਾਂ ਪੇਸ਼ਾਬ ਦੀ ਕਲਚਰ ਅਤੇ ਸੇੰਸਟਿਵੀਟੀ ਦੀ ਜਾਂਚ ਕਰਾਣੀ ਜ਼ਰੂਰੀ ਹੈ। ਇਸ ਦੀ ਰਿਪੋਰਟ ਦੇ ਆਧਾਰ ਤੇ ਡਾਕਟਰ ਦੁਆਰਾ ਸਰਵਸ੍ਰੇਸ਼ਟ ਦਵਾਈ ਦਾ ਚੁਣਾਵ ਕਰਨ ਨਾਲ ਸੰਕ੍ਰਮਣ ਦਾ ਜ਼ਿਆਦਾ ਅਸਰਕਾਰਕ ਉਪਚਾਰ ਹੋ ਸਕਦਾ ਹੈ।
- ਘਟ ਉਮਰ ਦੇ ਬਚਿਆਂ ਵਿਚ ਜੇਕਰ ਸੰਕ੍ਰਮਣ ਗੰਭੀਰ ਪ੍ਰਕਾਰ ਦਾ ਹੋਵੈ ਤਾ ਏੰਟੀਬਾਇਟਿਕਸ, ਏਮੀਕੋਗਲਾਈਕੋਸਾਈਡਸ, ਸੀਫੇਲੋਸਪੋਰੀਨ, ਕੋਟ੍ਰਾਈਮੇਕਸੇਜੋਲ, ਨਾਈਪ੍ਰੋਫਯੁਰੇੰਟੋਇਨ ਵਗੈਰਾ, ਦਾ ਸਮਾਵੇਸ਼ ਹੁੰਦਾ ਹੈ।
- ਇਸ ਪ੍ਰਕਾਰ ਦਾ ਉਪਚਾਰ ਸਾਮਾਨਯਤ (ਸਾਧਾਰਨ ਤੌਰ ਤੇ) ਸਤ ਤੋ ਦਸ ਦਿਨ ਤਕ ਕੀਤਾ ਜਾਂਦਾ ਹੈ। ਸੰਕ੍ਰਮਣ ਦੇ ਉਪਚਾਰ ਦੇ ਨਾਲ ਸੰਕ੍ਰਮਣ ਹੌਣ ਦੇ ਕਾਰਨਾਂ ਦੇ ਅਨੁਸਾਰ ਅਗੇ ਦੇ ਉਪਚਾਰ ਦਾ ਨਿਰਣਾ ਲਿਆ ਜਾਂਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020