অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਰੇਡਿਉਲਾਜਿਕਲ ਪੀਖ਼ਣ ?

ਕਿਡਨੀ ਦੀ ਸੋਨੋਗਾਫੀ

ਇਹ ਸਰਲ, ਸੁ'ਰਖਿਅਤ ਅਤੇ ਛੇਤੀ (ਜਲਦੀ) ਹੋਣ ਵਾਲੀ ਜਾਂਚ ਹੈ, ਜਿਸ ਰਾਹੀਂ ਕਿਡਨੀ ਦਾ ਆਕਾਰ, ਰਚਨਾ ਅਤੇ ਸਥਾਨ, ਮੂਤਰ-ਮਾਰਗ ਦੇ ਅਵਰੋਧ (ਰੁਕਾਵਟਾਂ) ਪਥਰੀ ਜਾਂ ਗੰਡ (ਗਾਂਠ) ਦਾ ਹੋਣਾ ਆਦਿ ਜ਼ਰੂਰੀ ਜਾਣਕਾਰੀ ਮਿਲਦੀ ਹੈ। ਖਾਸ ਤੌਰ ਤੇ ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾ ਦੀ ਸੋਨੋਗ੍ਰਾਫੀ ਵਿਚ ਕਿਡਨੀ (ਸਂਕੁਚਿਤ) ਸੁ'ਕੜੀ ਹੋਈ ਦੇਖਣ ਨੂੰ ਮਿਲਦੀ ਹੈ।

(1) ਪੇਟ ਦਾ ਐਕਸਰੇ: ਇਹ ਪਰੀਖ਼ਣ (ਟੇਸਟ) ਪਥਰੀ ਦੇ ਨਿਵਾਰਨ (ਨਿਦਾਨ) ਲਈ ਕੀਤਾ ਜਾਂਦਾ ਹੈ।

(2) ਇਨਟ੍ਰਾਵੀਨਮ ਪਾਇਲੋੁਾਫੀ (ਆਈ.ਵੀ.ਪੀ.) ਇਸ ਟੇਸਟ ਵਿਚ ਮਰੀਜ਼ ਨੂੰ ਇਕ ਖ਼ਾਸ ਪ੍ਰਕਾਰ ਦੀ ਆਇਉਡੀਨ ਯੁਕਤ (ਰੇਡਿਉਕਾਨੰਟ੍ਰਾਸਟ ਪਦਾਰਥ) ਦਵਾਈ ਦਾ ਇੰਨਜੇਕਸ਼ਨ ਦਿ'ਤਾ ਜਾਂਦਾ ਹੈ। ਇੰਨਜੇਕਸ਼ਨ (ਟੀਕਾ) ਦੇਣ ਦੇ ਬਾਅਦ ਥੋੜੇ - ਥੋੜੇ ਸਮੇਂਦੇ ਫਰਕ ਬਾਅਦ ਪੇਟ ਦੇ ਐਕਸਰੇ ਲਏ ਜਾਂਦੇ ਹਨ। ਇਸ ਪੇਟ ਦੇ ਐਕਸਰੇ ਵਿਚ ਕਿਡਨੀ ਤੋਂ ਹੁੰਦੀ ਹੋਈ ਮੂਤਰਮਾਰਗ ਦੁਆਰਾ ਮੂਤਰਾਸ਼ਹਿ ਵਿਚ ਜਾਂਦੀ ਦਿਖਾਈ ਦਿੰਦੀ ਹੈ। ਆਈ.ਵੀ.ਪੀ. ਕਿਡਨੀ ਦੀ ਕਾਰਜਸ਼ਕਤੀ ਅਤੇ ਮੂਤਰਮਾਰਗ ਦੀ ਰਚਨਾ ਦੇ ਬਾਰੇ ਵਿਚ ਜਾਣਕਾਰੀ ਦਿੰਦਾ ਹੈ। ਇਹ ਟੇਸਟ ਖ਼ਾਸ ਤੌਰ ਤੇ ਕਿਡਨੀ ਵਿਚ ਪਥਰੀ, ਮੂਤਰਮਾਰਗ ਵਿਚ ਰੁਕਾਵਟ ਅਤੇ ਗੰਡ ਜਿਹੀ ਬਿਮਾਰੀਆਂ ਦੇ ਨਿਵਾਰਨ ਲਈ ਕੀਤਾ ਜਾਂਦਾ ਹੈ। ਜਦ ਕਿਡਨੀ ਵਿਚ ਖ਼ਰਾਬੀ ਦੀ ਵਜਹ ਤੋਂ ਕਿਡਨੀ ਘਟ ਕੰਮ ਕਰ ਰਹੀ ਹੋਵੈ, ਤਦ ਇਹ ਟੇਸਟ ਉਪਯੋਗੀ ਨਹੀਂ ਹੁੰਦ ਹੈ। ਰੇਡਿੳ ਕਾਨੰਟ੍ਰਾਸਟ ਇੰਨਜੇਕਸ਼ਨ ਖ਼ਰਾਬ ਕਿਡਨੀ ਨੂੰ ਜਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਕਿਡਨੀ ਫੇਲਿਉਰ ਦੇ ਮਰੀਜ਼ਾ ਲਈ ਇਹ ਟੇਸਟ ਹਾਨੀਕਾਰਕ ਹੋ ਸਕਦਾ ਹੈ। ਆਈ.ਵੀ.ਪੀ. ਇਕ ਐਕਸਰੇ ਜਾਂਚ ਹੌਣ ਦੀ ਵਜਹ ਤੋਂ ਗਰਭਅਵਸਥਾ ਵਿਚ ਬ'ਚੇ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਗਰਭਅਵਸਥਾ ਦੇ ਦੌਰਾਨ ਇਹ ਟੇਸਟ ਨਹੀਂ ਕੀਤਾ ਜਾਂਦਾ ਹੈ।

(3) ਬਾਕੀ ਰੇਡਿਉਲਾਜੀਕਲ ਟੇਸਟ: ਕੁਝ ਵਿਸ਼ੇਸ਼ ਪ੍ਰਕਾਰ ਦੇ ਰੋਗਾਂ ਦੇ ਨਿਦਾਨ ਦੇ ਲਈ ਕਿਡਨੀ ਡ੍ਰਾਪਲਰ, ਮਿਕੀਚਉਰੇ ਟਿੰਗ ਸਿਸਟੋਯੂਰੇਥੋ੍ਰਗ੍ਰਾਮ, ਰੇਡਿਉਨਯੂਕਲੀਅਰ ਸ'ਟਡੀ, ਰੀਨਲ ਇੰਨਜਿਉਗ੍ਰਾਫੀ, ਸੀ.ਟੀ ਸਕੇਨ, ਏਨਟੀਗ੍ਰੇਡ ਅਤੇ ਰਿਟੋ੍ਰਗੇ੍ਰਡ ਪਾਇਲੋਗ੍ਰਾਫੀ ਆਦਿ ਖ਼ਾਸ ਪ੍ਰਕਾਰ ਦੀ ਜਾਂਚ ਕੀਤੀ ਜਾਂਦੀ ਹੈ।

(4) ਅਨਯ (ਹੋਰ) ਖ਼ਾਸ ਪ੍ਰੀਖ਼ਣ: ਕਿਡਨੀ ਦੀ ਬਾਇਉਪਸੀ, ਦੂਰਬੀਨ ਤੋਂ ਮੂਤਰਮਾਰਗ ਦੀ ਜਾਂਚ ਅਤੇ ਯੁਰੋਡਾਈਨ ਮਿਕਸਜਿਹੀ ਵਿਸ਼ੇਸ਼ ਪ੍ਕਾਰ ਦੀ ਜਾਂਚ ਕਿਡਨੀ ਦੇ ਕਈ ਰੋਗਾਂ ਦੇ ਉਚਿਤ ਨਿਦਾਨ ਲਈ ਜ਼ਰੂਰੀ ਹੈ।

ਕਿਡਨੀ ਦੀ ਬਾਇਉਪਸੀ

ਕਿਡਨੀ ਦੀ ਬਾਇਉਪਸੀ ਪਤਲੀ ਸੂਈ ਦਵਾਰਾਂ ਬਿਨਾਂ ਬੇਹੋਸ਼ ਕੀਤੇ ਜਾਣ ਵਾਲੀ ਪੀੜਾਰਹਿਤ ਜਾਂਚ ਹੈ। ਕਿਡਨੀ ਦੇ ਕਈ ਰੋਗਾਂ ਦੇ ਕਾਰਨ ਜਾਣਨ ਲਈ, ਕਿਡਨੀ ਬਾਇਉਪਸੀ ਅਤਿ ਮ'ਹਤਵਪੂਰਨ ਜਾਂਚ ਹੈ। ਕਿਡਨੀ ਬਾਇਉੁਪਸੀ ਕੀ ਹੈ? ਕਿਡਨੀ ਦੇ ਅਨੇਕ ਰੋਗਾਂ ਦਾ ਕਾਰਨ ਜਾਣਨ ਦੇ ਲਈ ਸੂਈ ਦੀ ਮਦਦ ਨਾਲ ਕਿਡਨੀ ਵਿਚੋਂ ਪਤਲੇ ਡੋਰੇ (ਧਾਗੇ) ਜੈਸਾ ਟੁਕੜਾ ਕ'ਢ ਕੇ ਉਸਦੀ ਵਿਸ਼ੇਸ਼ ਪ੍ਰਕਾਰ ਦੀ ਹੀਸਟੋਪੈਥੋਲਾਜੀਕਲ ਜਾਂਚ ਨੂੰ ਕਿਡਨੀ ਬਾਇਉਪਸੀ ਕਹਿੰਦੇ ਹਨ।

ਕਿਡਨੀ ਬਾਇਉਪਸੀ ਦੀ ਲੋੜ ਕਦ ਹੁੰਦੀ ਹੈ?

ਪੇਸ਼ਾਬ ਵਿਚ ਪ੍ਰੋਟੀਨ ਦਾ ਆਉਣਾ, ਕਿਡਨੀ ਫੇਲਿਉਰ ਹੌਣਾ, ਅਜਿਹੇ ਕਈ ਕਿਡਨੀ ਰੋਗਾਂ ਦੇ ਕੁਝ ਮਰੀਜ਼ਾਂ ਵਿਚ (ਪ੍ਰੀਖਣਾਂ) ਟੇਸਟਾਂ ਦੇ ਬਾਵਜੂਦ ਨਿਵਾਰਨ ਨਿਸ'ਚਤ ਨਹੀਂ ਹੋ ਪਾਂਦਾ, ਅਜਿਹੇ ਰੋਗਾਂ ਵਿਚ ਕਿਡਨੀ ਬਾਇਉਪਸੀ ਕਰਨਾ ਜ਼ਰੂਰੀ ਹੁੰਦਾ ਹੈ।

ਕਿਡਨੀ ਬਾਇਉਪਸੀ ਟੇਸਟਾਂ ਦੇ ਕੀ ਲਾਭ ਹਨ?

ਇਸ ਟੇਸਟ ਦੁਆਰਾ ਕਿਡਨੀ ਦੇ ਰੋਗਾਂ ਦਾ ਨਿਸਚਿਤ ਕਾਰਨ ਜਾਣ ਕੇ ਸਹੀ ਉਪਚਾਰ (ਇਲਾਜ) ਕੀਤਾ ਜਾ ਸਕਦਾ ਹੈ; ਇਹ ਟੇਸਟ, ਕਿਸਤਰਾਂ ਦਾ ਉਪਚਾਰ ਕਰਾਉਣਾ ਹੈ, ਇਲਾਜ ਕਿਤਨਾ ਲਾਭਦਾਇਕ ਹੋਵੈਗਾ ਅਤੇ ਭਵਿਖ ਵਿਚ ਕਿਡਨੀ ਖ਼ਰਾਬ ਹੌਣ ਦੀ ਕਿਤਨੀ ਸੰਭਾਵਨਾ ਹੈ, ਅਜਿਹੀਆਂ ਕਈ ਮ'ਹਤਵਪੂਰਨ ਜਾਣਕਾਰੀਆਂ ਦਿੰਦਾ ਹੈ।

ਕਿਡਨੀ ਬਾਇਉਪਸੀ ਕਿਸ ਪ੍ਰਕਾਰ ਕੀਤੀ ਜਾਂਦੀ ਹੈ?

(1) ਕਿਡਨੀ ਬਾਇਉਪਸੀ ਲਈ ਮਰੀਜ਼ ਨੂੰ ਹਸਪਤਾਲ ਵਿਚ ਭਰਤੀ ਕੀਤਾ ਜਾਂਦਾ ਹੈ।

(2) ਇਸ ਅੇਗਜ਼ਾਮਿਨ ਨੂੰ ਸੁਰ'ਖਿਅਤ ਰੂਪ ਨਾਲ ਕਰਨ ਦੇ ਲਈ ਰ'ਕਤ ਚਾਪ (ਭ.ਫ.) ਅਤੇ ਰਕਤ ਥਕਾ ਬਣਨ ਦੀ ਕਿਰਿਆ ਨਾਰਮਲ ਹੌਣੀ ਚਾਹੀਦੀ ਹੈ।

(3) ਖ਼ੂਨ ਨੂੰ ਪਤਲਾ ਕਰਨ ਵਾਲੀ ਦਵਾਈ ਜਿਵੇਂ ਕਿ ਐਸਪ੍ਰੀਨ ਆਦਿ ਬਾਇਉਪਸੀ ਕਰਨ ਤੋਂ ਦੋ ਹਫ਼ਤੇ ਪਹਿਲਾਂ ਬੰਦ ਕਰਨੀ ਜ਼ਰੂਰੀ ਹੈ।

(4) ਇਹ ਪ੍ਰੀਖ਼ਣ ਮਰੀਜ਼ ਨੂੰ ਬਿਨਾਂ ਬੇਹੋਸ਼ ਕੀਤੇ ਕੀਤਾ ਜਾਂਦਾ ਹੈ। ਜਦਕਿ ਛੋਟੇ ਬ'ਚਿਆਂ ਵਿਚ ਬਾਇਉਪਸੀ ਬੇਹੋਸ਼ ਕਰਨ ਦੇ ਬਾਅਦ ਕੀਤੀ ਜਾਂਦੀ ਹੈ।

(5) ਬਾਇਉਪਸੀ ਦੇ ਦੌਰਾਨ ਮਰੀਜ਼ ਨੂੰ ਪੇਟ ਦੇ ਬਲ ਲਿਟਾ ਕੇ ਹੇਠਾਂ ਤਕਿਆ ਰਖਿਆ ਜਾਂਦਾ ਹੈ।

(6) ਬਾਇਉਪਸੀ ਕਰਨ ਲਈ ਪਿ'ਠ ਵਿਚ ਨਿਸਚਿਤ ਕੀਤੀ ਜਗਾ੍ਹ ਸੋਨੋਗ੍ਰਾਫੀ ਦੀ ਮਦਦ ਨਾਲ ਤੈਅ ਕੀਤੀ ਜਾਂਦੀ ਹੈ। ਪਿਠ ਵਿਚ ਪਸਲੀ ਦੇ ਹੇਠਾਂ, ਕਮਰ ਦੇ ਸਨਾਯੁ ਦੇ ਕੋਲ ਬਾਇਉਪਸੀ ਦੇ ਲਈ ਉਪਯੁਕਤ ਜਗਾ੍ਹ ਹੁੰਦੀ ਹੈ।

(7) ਇਸ ਜਗਾ੍ਹ ਨੂੰ ਦਵਾਈ ਨਾਲ ਸਾਫ਼ ਕਰਨ ਦੇ ਬਾਅਦ ਦਰਦਨਾਸ਼ਕ ਇੰਨਜੇਕਸ਼ਨ ਦੇ ਕੇ ਸੁੰਨ ਕੀਤਾ ਜਾਂਦਾ ਹੈ।

(8) ਵਿਸ਼ੇਸ਼ ਪ੍ਰਕਾਰ ਦੀ ਸੂਈ (ਬਾਇਉਪਸੀ ਨੀਡਲ) ਦੀ ਮਦਦ ਨਾਲ ਕਿਡਨੀ ਵਿਚੋ ਪਤਲੇ ਧਾਗੇ ਜਿਹੇ ੨-੩ ਟੁਕੜੇ ਲੈ ਕੇ ਉਸਨੂੰ ਹਿਸਟੋਪੈਥੋਲਾਜੀ ਜਾਂਚ ਲਈ ਪੈਥੋਲਾਜਿਸਟ ਦੇ ਕੋਲ ਭੇਜਿਆ ਜਾਂਦਾ ਹੈ।

(9) ਬਾਇਉਪਸੀ ਕਰਨ ਦੇ ਬਾਅਦ ਮਰੀਜ਼ ਨੂੰ ਪਲੰਘ ਤੇ ਆਰਾਮ ਕਰਨ ਦੀ ਸਲਾਹ ਦਿਤੀ ਜਾਂਦੀ ਹੈ।ਜ਼ਿਆਦਾਤਰ ਮਰੀਜ਼ਾਂ ਨੂੰ ਦੂਜੇ ਦਿਨ ਘਰ ਜ਼ਾਣ ਦੀ ਇਜ਼ਾਜਤ ਦਿਤੀ ਜਾਂਦੀ ਹੈ।

(10) ਕਿਡਨੀ ਬਾਇਉਪਸੀ ਕਰਨ ਦੇ ਬਾਅਦ ਮਰੀਜ਼ ਨੂੰ ੨ - ੪ ਹਫਤਿਆਂ ਤਕ ਮਿਹਨਤ ਵਾਲਾ ਕੰਮ ਨਾ ਕਰਨ ਦੀ ਹਿਦਾਅਤ ਦਿਤੀ ਜਾਂਦੀ ਹੈ। ਖ਼ਾਸ ਕਰ ਵਜ਼ਨ ਵਾਲੀ ਚੀਜ਼ ਨੂੰ ਨਾ ਚੁਕ'ਣ ਦੀ ਸਲਾਹ ਦਿਤੀ ਜਾਂਦੀ ਹੈ।

ਸਰੋਤ : ਕਿਡਨੀ ਸਿੱਖਿਆ

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate