ਕਿਡਨੀ ਦੀ ਇਹ ਬਿਮਾਰੀ ਵੀ ਬਾਕੀ ਉਮਰ ਦੀ ਤੁਲਨਾ ਵਿਚ ਬ'ਚਿਆਂ ਵਿਚ ਅਧਿ'ਕ(ਜ਼ਿਆਦਾ)ਪਾਈ ਜਾਂਦੀ ਹੈ। ਇਸ ਰੋਗ ਦਾ ਮੁ'ਖਘ ਲ'ਛਣ ਸਰੀਰ ਵਿਚ ਵਾਰ-ਵਾਰ ਸੋਜਸ਼ ਦਾ ਆਣਾ ਹੈ। ਇਸ ਰੋਗ ਵਿਚ ਪੇਸ਼ਾਬ ਵਿਚ ਪੋ੍ਰਟੀਨ ਦਾ ਆਣਾ, ਖ਼ੂਨ ਪ੍ਰੀਖ਼ਣ ਦੀ ਰਿਪੋਰਟ ਵਿਚ ਪੋ੍ਰਟੀਨ ਦਾ ਘਟ ਹੋਣਾ ਅਤੇ ਕੋਲੇਸਟਾਲ ਦਾ ਵਧ ਜਾਣਾ ਹੁੰਦਾ ਹੈ। ਇਸ ਬਿਮਾਰੀ ਵਿਚ ਖ਼ੂਨ ਦਾ ਦਬਾਅ ਨਹੀਂ ਵਧਦਾ ਹੈ ਅਤੇ ਕਿਡਨੀ ਖ਼ਰਾਬ ਹੋਣ ਦੀ ਸੰਭਾਵਨਾ ਬਿਲਕੁਲ ਘਟ ਹੁੰਦੀ ਹੈ। ਇਹ ਬਿਮਾਰੀ ਦਵਾਈ ਲੈਣ ਨਾਲ ਠੀਕ ਹੋ ਜਾਂਦੀ ਹੈ। ਪਰ ਵਾਰ-ਵਾਰ ਰੋਗ ਦਾ ਉਭਰਨਾ (ਮੁੜ-ਮੁੜ ਕੇ ਰੋਗ ਸਾਹਮਣੇ ਆਣਾ) ਨਾਲ ਹੀ ਸਰੀਰ ਵਿਚ ਸੂਜਨ ਆਉਣੀ ਨੇਫ਼੍ਰੋਟਿਕ ਸਿੰਨਡ੍ਰੋਮ ਦੀ ਵਿਸ਼ੇਸ਼ਤਾ ਹੈਂ। ਇਸ ਪਰਕਾਰ ਇਸ ਰੋਗ ਦਾ ਲੰਮੇ ਸਮੇਂ(ਕਈ ਸਾਲਾਂ) ਤਕ ਚਲਣਾ ਬ'ਚੇ ਅਤੇ ਪਰਿਵਾਰ ਲਈ ਧੀਰਜ (ਸਬਰ) ਦੀ ਕਸੌਟੀ ਦੇ ਬਰਾਬਰ ਹੈ। ਪੇਸ਼ਾਬ ਦਾ ਇੰਨਫੈਕਸ਼ਨ ਪੇਸ਼ਾਬ ਵਿਚ ਜਲਣ ਹੋਣੀ, ਵਾਰ-ਵਾਰ ਪੇਸ਼ਾਬ ਆਣਾ, ਪੇਡੂ ਵਿਚ ਦਰਦ ਹੌਣਾ, ਬੁਖ਼ਾਰ ਆਦਿ ਪੇਸ਼ਾਬ ਦੇ ਇੰਨਫੇਕਸ਼ਨ ਦੇ ਲਛਣ ਹਨ। ਪੇਸ਼ਾਬ ਦੀ ਜਾਂਚ ਵਿਚ ਮਵਾਦ ਦਾ ਹੌਣਾ ਰੋਗ ਦਾ ਨਿਦਾਨ (ਨਿਵਾਰਨ) ਕਰਦਾ ਹੈ। ਅਕਸਰ ਇਹ ਰੌਗ ਦਵਾਈ ਦੇ ਸੇਵਨ ਨਾਲ ਠੀਕ ਹੋ ਜਾਂਦਾ ਹੈ। ਬਚਿਆਂ ਵਿਚ ਇਸ ਰੋਗ ਦੇ ਉਪਚਾਰ ਦੇ ਦੌਰਾਨ ਖ਼ਾਸ ਦੇਖ-ਭਾਲ ਦੀ ਲੋੜ ਹੁੰਦੀ ਹੈ। ਬਚਿਆਂ ਵਿਚ ਪੇਸ਼ਾਬ ਦੇ ਇੰਨਫੈਕਸ਼ਨ ਦੇ ਨਿਦਾਨ ਵਿਚ ਦੇਰੀ ਅਤੇ ਅਨਉਚਿਤ ਉਪਚਾਰ ਦੇ ਕਾਰਨ ਕਿਡਨੀ ਨੂੰ ਗੰਭੀਰ ਨੁਕਸਾਨ (ਜੋ ਠੀਕ ਨਾ ਹੋ ਸਕੇ) ਪਹੁੰਚਣ ਦਾ ਡਰ ਹੁੰਦਾ ਹੈ। ਜੇਕਰ ਵਾਰ-ਵਾਰ ਪੇਸ਼ਾਬ ਦਾ ਇੰਨਫੈਕਸ਼ਨ ਹੋਵੈ, ਤਾਂ ਮਰੀਜ਼ ਨੂੰ ਮੂਤਰਮਾਰਗ ਵਿਚ ਰੁਕਾਵਟ, ਪ'ਥਰੀ, ਮੂਤਰਮਾਰਗ ਦੇ ਟੀ.ਬੀ. ਆਦਿ ਦੇ ਨਿਦਾਨ ਲਈ ਜਾਂਚ ਕਰਵਾਣੀ ਜ਼ਰੂਰੀ ਹੁੰਦੀ ਹੈ। ਬਚਿਆਂ ਵਿਚ ਪੇਸ਼ਾਬ ਦਾ ਇੰਨਫੈਕਸ਼ਨ ਵਾਰ-ਵਾਰ ਹੌਣ ਦਾ ਮੁਖਘ ਵੀ.ਯੂ.ਆਰ ਹੈ (ਵਸਾਇਕੋਯੂਰੇਟਰਿਕ ਰਿਫਲੈਕਸ) । ਇਸ ਵਿਚ ਮੂਤਰਾਸ਼ਹ ਅਤੇ ਮੂਤਰਵਾਹਿਣੀ ਸਿਖਿਤ ਵਿਚਕਾਰ ਦੇ ਵਾਲਵ ਵਿਚ ਜਨਮ-ਜਾਤ ਹੀ ਹਾਨੀ ਹੁੰਦੀ ਹੈ, ਜਿਸਦੇ ਕਾਰਨ ਪੇਸ਼ਾਬ ਮੂਰਤਾਸ਼ਹਿ ਤੋਂ ਉਲਟਾ ਮੂਤਰਵਾਹਿਣੀ ਵਿਚੋਂ ਕਿਡਨੀ ਵਲ ਜਾਂਦਾ ਹੈ।
ਪਥਰੀ ਇਕ ਮ'ਹਤਵਪੂਰਨ ਕਿਡਨੀ ਦਾ ਰੋਗ ਹੈ। ਸਮਾਨਯਤਾ: ਪਥਰੀ ਕਿਡਨੀ, ਮੂਤਰਵਾਹਿਣੀ ਅਤੇ ਮੂਤਰਾਸ਼ਹਿ ਵਿਚ ਹੌਣ ਵਾਲੀ ਬਿਮਾਰੀ ਹੈ। ਇਸ ਰੋਗ ਦੇ ਮੁਖਘ ਲ'ਛਣਾਂ ਵਿਚੋਂ ਪੇਟ ਵਿਚ ਅਸਹਿ ਦਰਦ ਹੌਣਾ, ਉਲਟੀ ਉਬਕਾਈ ਆਣੀ, ਪੇਸ਼ਾਬ ਦਾ ਲਾਲ ਹੌਣਾ ਆਦਿ ਹੈ। ਇਸ ਬਿਮਾਰੀ ਵਿਚ ਕਈ ਮਰੀਜ਼ਾ ਨੂੰ ਪਥਰੀ ਹੁੰਦ ਹੋਏ ਵੀ ਦਰਦ ਨਹੀਂ ਹੁੰਦਾ, ਜਿਸ ਨੂੰ ਸਾਈਲੇਂਟ ਸਟੋਨ ਕਹਿੰਦੇ ਹਨ।
ਪੇਟ ਦਾ ਐਕਸਰੇ ਅਤੇ ਸੋਨੋਗ੍ਰਾਫੀ ਪ'ਥਰੀ ਦੇ ਨਿਦਾਨ ਲਈ ਸਬ ਤੋ ਮਹਤਵਪੂਰਨ ਜਾਂਚ ਹੈ। ਛੋਟੀ ਪ'ਥਰੀ ਜ਼ਿਆਦਾ ਪਾਣੀ ਪੀਣ ਨਾਲ ਅਪਣੇ ਆਪ ਕੁਦਰਤੀ ਢੰਗ ਨਾਲ ਨਿਕਲ ਜਾਂਦੀ ਹੈ।
ਜੇਕਰ ਪ'ਥਰੀ ਦੇ ਕਾਰਨ ਵਾਰ-ਵਾਰ ਜ਼ਿਆਦਾ ਦਰਦ ਹੋ ਰਿਹਾ ਹੋਵੈ, ਵਾਰ-ਵਾਰ ਪੇਸ਼ਾਬ ਵਿਚ ਖ਼ੂਨ ਜਾਂ ਮਵਾਦ ਆ ਰਿਹਾ ਹੋਵੈ ਅਤੇ ਪਥਰੀ ਤੋਂ ਮੂਤਰਮਾਰਗ ਵਿਚ ਰੁਕਾਵਟ ਹੋਣ ਦੀ ਵਜਾ੍ਹ ਨਾਲ ਕਿਡਨੀ ਨੂੰ ਨਕਸਾਨ ਹੌਣ ਦਾ ਡਰ ਹੋਵੈ, ਤਦ ਅਜਿਹੇ ਮਰੀਜ਼ਾ 'ਚੋਂ ਪਥਰੀ ਦਾ ਨਿਕਲਵਾਣਾ ਜ਼ਰੂਰੀ ਹੁੰਦਾ ਹੈ।
ਪਥਰੀ ਨਿਕਾਲਣ ਲਈ ਪ੍ਰਚਲਤ ਪਦਤੀਆਂ ਵਿਚੋਂ ਲੀਥੋਟ੍ਰੀਪਸੀ, ਦੂਰਬੀਨ (ਪੀ.ਸੀ. ਐਨ.ਅੇਲ, ਸਿਸਟੋਕੋਪੀ ਅਤੇ ਯੂਰੋਟਰੋਸਕੋਪੀ,) ਦੁਵਾਰਾ ਉਪਚਾਰ ਅਤੇ ਆਪਰੇਸ਼ਨ ਦੁਵਾਰਾ ਪ'ਥਰੀ ਕ'ਢਣਾ ਇਤਿਆਦਿ ਹੈ। 80 ਪ੍ਰਤੀਸ਼ਤ ਮਰੀਜ਼ਾ ਵਿਚ ਪਥਰੀ ਫਿਰ ਤੋਂ ਹੋ ਸਕਦੀ ਹੈ। ਇਸਦੇ ਲਈ ਜ਼ਿਆਦਾ ਪਾਣੀ ਪੀਣਾ, ਆਹਾਰ ਵਿਚ ਵੀ ਪਰਹੇਜ਼ ਰ'ਖਣਾ ਅਤੇ ਵੇਲੇ ਸਿਰ ਡਾਕਟਰ ਤੋਂ ਜਾਂਚ ਕਰਵਾਣਾ ਜ਼ਰੂਰੀ ਅਤੇ ਲਾਭਦਾਇਕ ਹੈ।
ਪ੍ਰੋਸਟੇਟ ਗ੍ਰੰਥੀ ਕੇਵਲ ਪੁਰਸ਼ਾਂ ਵਿਚ ਹੁੰਦੀ ਹੈ। ਮੂਤਰਾਸ਼ਹਿ ਤੋਂ ਪੇਸ਼ਾਬ ਬਾਹਰ ਨਿਕਾਲਣ ਵਾਲੀ ਨਲੀ ਮੂਤਰਨਲੀ ਦੇ ਸ਼ੂਰੁ ਦਾ ਹਿ'ਸਾ ਪੋ੍ਰਸਟੇਟ ਗ੍ਰੰਥੀ ਦੇ ਵਿਚੋਂ ਦੀ ਨਿਕਲਦਾ ਹੈ। ਵਡੀ ਉਮਰ ਦੇ ਪੁਰਸ਼ਾਂ ਵਿਚ ਪ੍ਰੋਸਟੇਟ ਦਾ ਆਕਾਰ ਵ'ਧਣ ਦੇ ਕਾਰਨ ਮੂਤਰਨਲੀ ਤੇ ਦਬਾਵ ਆਂਦਾ ਹੈ ਅਤੇ ਮਰੀਜ਼ ਨੂੰ ਪੇਸ਼ਾਬ ਕਰਨ ਵਿਚ ਤਕਲੀਫ ਹੁੰਦੀ ਹੈ, ਇਸਨੂੰ ਬੀ.ਪੀ. ਐਚ (ਬਿਨਾਇਨ ਪੋ੍ਰਸਟੇਟਿਕ ਹਾਈਪਰਟ੍ਰਾਫੀ) ਕਹਿੰਦੇ ਹਨ। ਰਾਤ ਨੂੰ ਕਈ ਵਾਰ ਪੇਸ਼ਾਬ ਕਰਨ ਲਈ ਉਠਣਾ, ਪੇਸ਼ਾਬ ਦੀ ਧਾਰ ਪਤਲੀ ਆਉਣਾ (ਨਿਕਲਣਾ) ਆਦਿ ਬੀ.ਪੀ. ਐਚ ਦਾ ਸਂਕੇਤ ਹੈ। ਸ਼ੂਰੁ ਦੀ ਅਵਸਥਾ ਵਿਚ ਇਸ ਦਾ ਉਪਚਾਰ ਦਵਾਈ ਨਾਲ ਹੁੰਦਾ ਹੈ। ਜੇਕਰ ਦਵਾਈ ਨਾਲ ਸੁਧਾਰ ਨਾ ਹੋਵੈ, ਤਾਂ ਦੂਰਬੀਨ ਦੁਆਰਾ (ਠੂ੍ਰਫ) ਕਰਾਉਣੀ ਜ਼ਰੂਰੀ ਹੁੰਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020