ਗਲਤਧਾਰਨਾ: ਕਿਡਨੀ ਦੇ ਸਾਰੇ ਰੋਗ ਗੰਭੀਰ ਹੁੰਦੇ ਹਨ।
ਹਕੀਕਤ: ਨਹੀਂ ਕਿਡਨੀ ਦੇ ਸਾਰੇ ਰੋਗ ਗੰਭੀਰ ਨਹੀਂ ਹੁੰਦੇ ਹਨ। ਫ਼ੋਰਨ ਨਿਦਾਨ ਅਤੇ ਉਪਚਾਰ ਨਾਲ ਕਿਡਨੀ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਹਨ।
ਗਲਤਧਾਰਨਾ: ਕਿਡਨੀ ਫੇਲਿਉਰ ਵਿਚ ਇਕ ਹੀ ਕਿਡਨੀ ਖ਼ਰਾਬ ਹੁੰਦੀ ਹੈ।
ਹਕੀਕਤ: ਨਹੀਂ, ਦੋਨੋਂ ਕਿਡਨੀਆਂ ਖ਼ਰਾਬ ਹੁੰਦੀਆਂ ਹਨ। ਅਕਸਰ ਜਦ ਕਿਸੀਂ ਮਰੀਜ਼ ਦੀ ਇਕ ਕਿਡਨੀ ਬਿਲਕੁਲ ਖ਼ਰਾਬ ਹੋ ਜਾਂਦੀ ਹੈ, ਤਦ ਵੀ ਮਰੀਜ਼ ਨੂੰ ਕਿਸੀ ਪ੍ਰਕਾਰ ਦੀ ਤਕਲੀਫ ਨਹੀਂ ਹੁੰਦੀਂ। ਖ਼ੂਨ ਵਿਚ ਕ੍ਰੀਏਟਿਨਿਨ ਤੇ ਯੂਰੀਆ ਦੀ ਮਾਤਰਾ ਵਿਚ ਕੋਈ ਤਬਦੀਲੀ ਨਹੀਂ ਹੁੰਦੀ। ਜਦ ਦੋਨੋਂ ਕਿਡਨੀਆਂ ਖ਼ਰਾਬ ਹੋ ਜਾਣ, ਤਦ ਸਰੀਰ ਦਾ ਫਾਲਤੂ ਕਚਰਾ ਜੋ ਕਿ ਕਿਡਨੀ ਦੁਆਰਾ ਸਾਫ ਹੁੰਦਾ ਹੈ, ਸਰੀਰ 'ਚੋਂ ਨਹੀਂ ਨਿਕਲਦਾ। ਜਿਸ ਕਰਕੇ ਖ਼ੂਨ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਵਧ ਜਾਂਦੀ ਹੈ। ਖ਼ੂਨ ਦੀ ਜਾਂਚ ਕਰਨ ਤੇ ਕ੍ਰੀਏਟਿਨਿਨ ਤੇ ਯੂਰੀਆ ਦੀ ਮਾਤਰਾ ਵਧ ਜਾਣਾ ਕਿਡਨੀ ਫੇਲਿਉਰ ਦਰਸ਼ਾਂਦਾ ਹੈ।
ਗਲਤਧਾਰਨਾ: ਕਿਡਨੀ ਦੇ ਕਿਸੀ ਵੀ ਹੋਗ ਵਿਚ ਸਰੀਰ ਵਿਚ ਸੂਜਨ ਹੌਣੀ ਕਿਡਨੀ ਫੇਲਿਉਰ ਦਾ ਸਂਕੇਤ ਹੈ।
ਹਕੀਕਤ: ਨਹੀਂ, ਕਿਡਨੀ ਦੇ ਕਈ ਰੋਗਾਂ ਵਿਚ ਕਿਡਨੀ ਦੀ ਕਾਰਜ ਪ੍ਰਣਾਲੀ ਪੂਰੀ ਤਰ੍ਹਾਂ ਨਾਰਮਲ ਹੁੰਦੇ ਹੋਏ ਵੀ ਸੂਜਨ ਆ ਜਾਂਦੀ ਹੈ ਜਿਵੇਂ ਕਿ ਨੇਫ੍ਰੋਟਿਕ ਸਿੰਨਡੋ੍ਰਮ ਵਿਚ ਹੁੰਦਾ ਹੈ।
ਗਲਤਧਾਰਨਾ: ਕਿਡਨੀ ਫੇਲਿਉਰ ਦੇ ਸਾਰੇ ਮਰੀਜ਼ਾਂ ਵਿਚ ਸੂਜਨ ਦਿਖਾਈ ਦਿੰਦੀ ਹੈ।
ਹਕੀਕਤ: ਨਹੀਂ,ਕੁਝ ਮਰੀਜ਼ ਜਦ ਦੋਨੋਂ ਕਿਡਨੀਆਂ ਖ਼ਰਾਬ ਹੌਣ ਦੇ ਕਾਰਨ ਡਾਇਲਿਸਿਸ ਕਰਵਾਂਦੇ ਹਨ, ਤਦ ਵੀ ਸੂਜਨ ਨਹੀਂ ਹੁੰਦੀ। ਸੰਖੇਪ ਵਿਚ ਕਿਡਨੀ ਫੇਲਿਉਰ ਦੇ ਜ਼ਿਆਦਾਤਰ ਮਰੀਜ਼ਾਂ ਵਿਚ ਸੂਜਨ ਨਜ਼ਰ ਆਉਂਦੀ ਹੈ, ਪਰ ਸਾਰੇ ਮਰੀਜ਼ਾਂ ਵਿਚ ਨਹੀਂ।
ਗਲਤਧਾਰਨਾ: ਹੁਣ ਮੇਰੀ ਕਿਡਨੀ ਠੀਕ ਹੈ, ਮੈਨੂੰ ਦਵਾਈ ਲੈਣ ਦੀ ਲੋੜ ਨਹੀਂ।
ਹਕੀਕਤ: ਕੋ੍ਰਨਿਕ ਕਿਡਨੀ ਫੇਲਿਉਰ ਦੇ ਕਈ ਮਰੀਜ਼ਾਂ ਵਿਚ ਉਪਚਾਰ ਦੁਆਰਾ ਰੋਗ ਦੇ ਲ'ਛਣਾਂ ਦਾ ਛੁਪ ਜਾਣਾ ਹੋ ਜਾਂਦਾ ਹੈ। ਅਜਿਹੇ ਕੁੱਝ ਮਰੀਜ਼ ਨਿਰੋਗੀ ਹੌਣ ਦੇ ਭਰਮ ਵਿਚ ਰਹਿ ਕੇ ਆਪਣੇ ਆਪ ਹੀ ਦਵਾਈ ਬੰਦ ਕਰ ਦਿੰਦੇ ਹਨ, ਜੋ ਖ਼ਤਰਨਾਕ ਸਾਬਤ ਹੋ ਸਕਦਾ ਹੈ। ਦਵਾਈ ਅਤੇ ਪਰਹੇਜ਼ ਦੇ ਅਭਾਵ ਨਾਲ ਕਿਡਨੀ ਜਲਦੀ ਖ਼ਰਾਬ ਹੌਣ ਅਤੇ ਕੁਝ ਹੀ ਸਮੇਂ ਵਿਚ ਮਰੀਜ਼ ਨੂੰ ਡਾਇਲਿਸਿਸ ਦਾ ਸਹਾਰਾ ਲੈਣ ਦਾ ਡਰ ਹੋ ਜਾਂਦਾ ਹੈ।
ਗਲਤਧਾਰਨਾ: ਖ਼ੂਨ ਵਿਚ ਕੀਏਟਿਨਿਨ ਦੀ ਮਾਤਰਾ ਥੋੜੀ ਵਧ ਹੋਵੈ, ਪਰ ਤਬੀਅਤ ਠੀਕ ਰਹੇ, ਤਾਂ ਚਿੰਤਾ ਅਤੇ ਉਪਚਾਰ ਦੀ ਲੋੜ ਨਹੀਂ ਹੈ।
ਹਕੀਕਤ: ਇਹ ਬਹੁਤ ਹੀ ਗਲਤ ਵਿਚਾਰ ਹੈ। ਕੋ੍ਰਨਿਕ ਕਿਡਨੀ ਫੇਲਿਉੁਰ ਦੇ ਮਰੀਜ਼ ਵਿਚ ਕ੍ਰੀਏਟਿਨਿਨ ਦੀ ਮਾਤਰਾ ਵਿਚ ਥੋੜੀ ਵਧੀਕ ਤਾਹਿਉ ਦੇਖਣ ਨੂੰ ਮਿਲਦੀ ਹੈ ਜਦ ਦੋਨਾਂ ਕਿਡਨੀਆਂ ਦੀ ਵਰਕਿੰਗ ਕੇਪੈਬਿਲਟੀ ਵਿਚ ੫੦ ਪ੍ਰਤੀਸ਼ਤ ਤੋਂ ਜ਼ਿਆਦਾ ਦੀ ਕਮੀ ਆਈ ਹੋਵੈ। ਜਦ ਖ਼ੂਨ ਵਿਚ ਕ੍ਰੀਏਟਿਨਿਨ ਦੀ ਮਾਤਰਾ ੧.੬ ਪ੍ਰਤੀਸ਼ਤ ਤੋਂ ਜ਼ਿਆਦਾ ਹੋਵੈ, ਤਦ ਕਿਹਾ ਜਾ ਸਕਦਾ ਹੈ ਕਿ ਦੋਵੈ ਕਿਡਨੀਆਂ ੫੦ ਪ੍ਰਤੀਸ਼ਤ ਤੋਂ ਵਧ ਖ਼ਰਾਬ ਹੋ ਗਈਆਂ ਹਨ। ਇਸ ਅਵਸਥਾ ਵਿਚ ਲ'ਛਣਾਂ ਦੇ ਅਭਾਵ ਕਰਕੇ ਉੁਪਚਾਰ ਅਤੇ ਪਰਹੇਜ਼ ਦੇ ਪਤਿ ਲਾਪਰਵਾਹ ਰਹਿੰਦੇ ਹਨ। ਪਰ ਇਸ ਅਵਸਥਾ ਵਿਚ ਉਪਚਾਰ ਅਤੇ ਪਰਹੇਜ਼ ਨਾਲ ਸਬ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ। ਅਜਿਹੇ ਸਮੇਂ ਨੇਫੋ੍ਰਲਾਜਿਸਟ (ਕਿਡਨੀ ਰੋਗ ਸਪੇਸ਼ਲਿਸਟ) ਦੇ ਦੁਆਰਾ ਦਿਤੀ ਗਈ ਦਵਾਈ, ਲੰਮੇ ਸਮੇਂ ਤਕ ਕਿਡਨੀ ਦੀ ਕਾਰਜ ਸ਼ਕਤੀ ਨੂੰ ਸਲਾਮਤ ਬਣਾ ਕੇ ਰਖਣ ਵਿਚ ਸਹਾਇਕ ਬਣਦੀ ਹੈ।
ਅਕਸਰ ਖ਼ੂਨ ਵਿਚ ਕੀੲ ਟਿਨਿਨ ਦੀ ਮਾਤਰਾ ਜਦ ੫.੦ ਮਿਲੀਗਾਮ ਪ੍ਰਤੀਸ਼ਤ ਹੋ ਜਾਏ, ਤਦ ਦੋਨੋਂ ਕਿਡਨੀਆਂ ੮੦ ਪ੍ਰਤੀਸ਼ਤ ਤਕ ਖ਼ਰਾਬ ਹੋ ਚੁਕੀਆ ਹੁੰਦੀਆ ਹਨ।ਇਸ ਅਵਸਥਾ ਵਿਚ ਕਿਡਨੀ ਵਿਚ ਖ਼ਰਾਬੀ ਕਾਫੀ ਜ਼ਿਆਦਾ ਹੁੰਦੀ ਹੈ। ਇਸ ਅਵਸਥਾ ਵਿਚ ਵੀ ਸਹੀ ਉਪਚਾਰ ਨਾਲ ਕਿਡਨੀ ਨੂੰ ਮਦਦ ਮਿਲ ਸਕਦੀ ਹੈ। ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਅਵਸਥਾ ਵਿਚ ਉਪਚਾਰ ਨਾਲ ਕਿਡਨੀ ਨੂੰ ਮਿਲਣ ਵਾਲੇ ਸਹੀ ਫਾਇਦੇ ਦਾ ਅਵਸਰ ਅਸਾਂਨੇ ਗਵਾ ਦਿਤਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020