(1) ਮੇਡੀਕਲ ਰੋਗ (ਮੇਡੀਸਨ ਸੰਬੰਧੀ): ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਉਪਚਾਰ ਨੇਫ਼ੋ੍ਰਲਾਜਿਸਟ ਦਵਾਈਆਂ ਦੁਆਰਾ ਕਰਦੇ ਹਨ। ਕਿਡਨੀ ਫੇਲਿਉਰ ਦੇ ਗੰਭੀਰ ਮਰੀਜ਼ਾ ਨੂੰ ਡਾਇਲਿਸਿਸ ਅਤੇ ਕਿਡਨੀ ਟਾ੍ਰਸਫਰ ਦੀ ਲੋੜ ਵੀ ਪੈ ਸਕਦੀ ਹੈ।
(2) ਸਰਜਿਕਲ ਰੋਗ (ਆਪਰੇਸ਼ਨ ਸੰਬੰਧੀ): ਇਸ ਤਰ੍ਹਾਂ ਦੇ ਕਿਡਨੀ ਰੋਗਾਂ ਦਾ ਉਪਚਾਰ ਯੂਰੋਲਾ'ਜਿਸਟ ਕਰਦੇ ਹਨ, ਜਿਸ ਵਿਚ ਨਾਰਮਲ ਢੰਗ ਦੇ ਆਪਰੇਸ਼ਨ, ਦੂਰਬੀਨ ਨਾਲ ਜਾਂਚ, ਇੰਡੋਸਕੋਪੀ ਅਤੇ ਲੇਸਰ (ਲੇਜ਼ਰ) ਨਾਲ ਪ'ਥਰੀ ਨੂੰ ਤੋੜਨਾ ਲੀਥੋਟ੍ਰੀਪਸੀ ਆਦਿ ਸ਼ਾਮਲ ਹਨ।
(3) ਨੇਫਲਾਜਿਸਟ ਅਤੇ ਯੂਰੋਲਾਜਿਸਟ ਵਿਚ ਕੀ ਅੰਤਰ (ਫਰਕ) ਹੈ: ਕਿਡਨੀ ਦੇ ਸਪੇਸ਼ਲਿਸਟ ਫਿਜਿਸ਼ਿਯਨ ਨੂੰ ਨੇਫੋਲਾਜਿਸਟ ਕਹਿੰਦੇ ਹਨ, ਜੋ ਦਵਾਈਆਂ ਦੇ ਜ਼ਰੀਏ (ਰਾਹੀਂ) ਉਪਚਾਰ ਅਤੇ ਡਾਇਲਿਸਿਸ ਦੁਆਰਾ ਖ਼ੂਨ ਦਾ ਸ਼ੂਧੀਕਰਨ ਕਰਦੇ ਹਨ। ਜਦਕਿ ਕਿਡਨੀ ਦੇ ਸਪੈਸ਼ਲਇਸਟ ਸਰਜਨ ਨੂੰ ਯੁਰੋਲਾਜਿਸਟ ਕਹਿੰਦੇ ਹਨ ਜੋ ਨਾਰਮਲੀ ਆਪਰੇਸ਼ਨ ਅਤੇ ਦੂਰਬੀਨ ਰਾਹੀਂ ਆਪਰੇਸ਼ਨ ਕਰਕੇ, ਕਿਡਨੀ ਰੋਗਾਂ ਦਾ ਇਲਾਜ ਕਰਦੇ ਹਨ।
ਮੇਡੀਕਲ ਰੋਗ | ਸਰਜੀਕਲ ਰੋਗ |
---|---|
ਕਿਡਨੀ ਫੇਲਿਉਰ | ਮੂਤਰਮਾਰਗ ਵਿਚ ਪਥਰੀ |
ਕਿਡਨੀ ਵਿਚ ਸੂਜਨ ਆਉਣੀ | ਪ੍ਰੋਸਟੇਟ ਦੀ ਬਿਮਾਰੀ (ਬਿਮਾਰੀਆਂ) |
ਨੇਫੋ੍ਰਟਿਕ ਸਿੰਨਡੋ੍ਰਮ | ਮੂਤਰਮਾਰਗ ਵਿਚ ਜਨਮ ਤੋਂ ਤਕਲੀਫ |
ਪੇਸ਼ਾਬ ਵਿਚ ਇਨੰਫੈਕਸ਼ਨ ਦਾ ਰੋਗ |
ਮੂਤਰਮਾਰਗ ਵਿਚ ਕੇਂਸਰ |
ਕਿਡਨੀ ਫੇਲਿਉਰ ਦਾ ਮਤਲਬ ਹੈ, ਦੋਨਾ ਕਿਡਨੀਆਂ ਦੀ ਵਰਕਿੰਗਕੇਪੈਬਿਲਿਟੀ ਵਿਚ (ਕੰਮ ਕਰਨ ਦੀ ਤਾਕਤ ਵਿਚ) ਕੰਮੀ ਹੌਣੀ। ਖ਼ੂਨ ਵਿਚ ਕ੍ਰੀਏਟਿਨਿਨ ਅਤੇ ਯੂਰੀਆ ਦੀ ਮਾਤਰਾ ਦਾ ਵਧ ਜਾਣਾ, ਕਿਡਨੀ ਫੇਲ ਹੋਣ ਦਾ ਸੰਕੇਤ ਹੁੰਦਾ ਹੈ।
(1) ਐਕਉਟ ਕਿਡਨੀ ਫੇਲਿਉਰ
(2) ਕੋ੍ਰਨਿਕ ਕਿਡਨੀ ਫੇਲਿਉਰ
ਅਕਉਟ ਕਿਡਨੀ ਫੇਲਿਉਰ ਨਾਰਮਲ ਢੰਗ (ਸਹਿਜ ਢੰਗ) ਨਾਲ ਕੰਮ ਕਰਦੀ ਕਿਡਨੀ, ਦਮ ਸਮੇਂਵਿਚ, ਅਚਾਨਕ, ਖ਼ਰਾਬ ਹੋ ਜਾਂਦੀ ਹੈ। ਐਕਉਟ ਕਿਡਨੀ ਫੇਲਿਉਰ ਹੌਣ ਦਾ ਮੁ'ਖਪ ਕਾਰਨ ਦਸਤ-ਉਲਟੀ ਦਾ ਹੌਣਾ, ਮਲੇਰੀਆ, ਖ਼ੂਨ ਦਾ ਦਬਾਅ (ਭ.ਫ.) ਅਚਾਨਕ ਘਟ ਹੋ ਜਾਣਾ ਆਦਿ ਹੈ। ਉਚਿਤ ਦਵਾ ਅਤੇ ਲੋੜ ਪੈਣ ਤੇ ਡਾਇਲਿਸਿਸ ਦੇ ਉਪਚਾਰ ਨਾਲ ਇਸ ਤਰ੍ਹਾਂ ਨਾਲ ਖ਼ਰਾਬ ਹੋਈਆਂ ਦੋਨੋਂ ਕਿਡਨੀਆਂ ਮੁੜ ਪੂਰੀ ਤਰਾਂ ਸਹੀ ਤਰਾਂ ਨਾਲ ਕੰਮ ਕਰਨ ਲਗਦੀਆਂ ਹਨ।
ਕੋ੍ਰਨਿਕ ਕਿਡਨੀ ਫੇਲਿਉਰ (ਕੋ੍ਰਨਿਕ ਡਨੀ ਡਿਜ਼ੀਜ਼ - ਛਖਧ) ਵਿਚ ਦੋਨੋਂ ਕਿਡਨੀਆਂ ਹੌਲੀ ਹੌਲੀ ਲੰਮਾ ਸਮਾ ਲੈ ਕੇ ਇਸ ਪ੍ਰਕਾਰ ਖ਼ਰਾਬ ਹੁੰਦੀਆਂ ਹਨ ਕਿ ਮੁੜ ਠੀਕ ਨਾ ਹੋ ਸਕਣ। ਸਰੀਰ ਵਿਚ ਸੌਜ਼ਸ ਆਣਾ, ਭੁ'ਖ ਘਟ ਲਗਣੀ, ਉਲਟੀ ਆਉਣੀ, ਜੀ ਮਿਚਲਾਉਣਾ, ਕਮਜ਼ੋਰੀ ਮਹਿਸੂਸ ਹੌਣੀ, ਉਮਰ ਵਿਚ ਹਾਈ ਬ'ਲਡਪੇ੍ਰਸ਼ਰ ਹੌਣਾ ਆਦਿ ਇਸ ਰੋਗ ਦੇ ਮੁਖ ਲਛਣ ਹਨ। ਕੋ੍ਰਨਿਕ ਕਿਡਨੀ ਫੇਲਿਉਰ ਦੇ ਮੁਖ ਕਾਰਨ ਡਾਇਬੀਟੀਜ਼ (ਮਧੁਮੇਹ), ਹਾਈ ਬਲਡਪੇ੍ਰਸ਼ਰ ਅਤੇ ਕਿਡਨੀ ਦੇ ਵਖ - ਵਖ ਰੋਗ ਆਦਿ ਹਨ।
ਖ਼ੂਨ ਦੀ ਜਾਂਚ ਵਿਚ ਕ੍ਰੀਏਟੀਨਿਨ ਅਤੇ ਯੂਰੀਆ ਦੀ ਮਾਤਰਾ ਨਾਲ ਕਿਡਨੀ ਦੀ ਕੰਮ ਕਰਨ ਦੀ ਸ਼ਕਤੀ ਦੇ ਬਾਰੇ ਵਿਚ ਪਤਾ ਚਲਦਾ ਹੈ। ਕਿਡਨੀ ਦੇ ਜ਼ਿਆਦਾ ਖ਼ਰਾਬ ਤੇ ਖ਼ੂਨ ਵਿਚ ਕ੍ਰੀਏਟੀਨਿਨ ਅਤੇ ਯੂਰੀਆ ਦੀ ਮਾਤਰਾ ਵਧਣ ਲਗਦੀ ਹੈ। ਇਸ ਰੋਗ ਦਾ ਪ੍ਰਾਥਮਿਕ ਉਪਚਾਰ (ਸ਼ੂਰੁ ਦਾ ਇਲਾਜ) ਦਵਾਈਆਂ ਅਤੇ ਖਾਣ-ਪੀਣ ਵਿਚ ਪੂਰੀ ਤਰ੍ਹਾਂ ਪਰਹੇਜ਼ ਦੁਆਰਾ ਕੀਤਾ ਜਾਂਦਾ ਹੈ। ਇਸ ਉਪਚਾਰ ਦਾ ਉਦੇਸ਼ ਕਿਡਨੀ ਨੂੰ ਵਧ ਖ਼ਰਾਬ ਹੋਣ ਤੋਂ ਬਚਾਦੇਂ ਹੋੲੇ ਦਵਾਈਆਂ ਦੀ ਮਦਦ ਨਾਲ ਮਰੀਜ਼ ਦੀ ਸਿਹਤ ਨੂੰ ਲੰਮੇ ਸਮੇਂ ਤਕ (ਠੀਕ-ਠਾਕ) ਰਖਣਾ ਹੈ। ਕਿਡਨੀ ਵਧ ਖ਼ਰਾਬ ਹੌਣ ਤੇ ਨਾਰਮਲੀ ਜਦ ਕ੍ਰੀਏਟੀਨਿਨ 8-10 ਮਿਲੀਗ੍ਰਾਮ ਪ੍ਰਤੀਸ਼ਤ ਤੋਂ ਜ਼ਿਆਦਾ ਵਧ ਜਾਏ, ਤਦ ਦਵਾਈ ਅਤੇ ਪਰਹੇਜ਼ ਦੇ ਬਾਵਜੂਦ ਵੀ ਮਰੀਜ਼ ਦੀ ਹਾਲਤ ਵਿਚ ਸੁਧਾਰ ਨਹੀਂ ਹੁੰਦਾ। ਐਸੀ ਸਿਥਿਤੀ ਵਿਚ ਉਪਚਾਰ ਦੇ ਵਿਕ'ਲਪ ਡਾਇਲਿਸਿਸ (ਖ਼ੂਨ ਦਾ ਡਾਇਲਿਸਿਸ ਜਾਂ ਪੇਟ ਦਾ ਡਾਇਲਿਸਿਸ) ਅਤੇ ਕਿਡਨੀ ਟ੍ਰਾਂਸਫਰ (ਕਿਡਨੀ ਬਦਲਵਾਣੀ) ਹੀ ਹੈ।
ਦੋਨੋਂ ਕਿਡਨੀਆਂ ਜਦ ਜ਼ਿਆਦਾ ਖ਼ਰਾਬ ਹੋ ਜਾਂਦੀਆਂ ਹਨ, ਤਦ ਸਰੀਰ ਵਿਚ ਅਨਾਵਸ਼ਕ (ਗ਼ੈਰ-ਜ਼ਰੂਰੀ) ਉਤਸਰਜ਼ੀ ਪਦਾਰਥ ਅਤੇ ਪਾਣੀ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਇਨਾ੍ਹ ਪਦਾਰਥਾਂ ਨੂੰ ਕਿ੍ਰਤਰਿਮ ਰੂਪ ਨਾਲ ਦੂਰ ਕਰਨ ਦੀ ਕਿਰਿਆ ਨੂੰ ਡਾਇਲਿਸਿਸ ਕਹਿੰਦੇ ਹਨ।
ਇਸ ਪ੍ਰਕਾਰ ਦੇ ਡਾਇਲਿਸਿਸ ਵਿਚ ਹੀਮੋਡਾਇਲਿਸਿਸ ਮਸ਼ੀਨ ਦੀ ਮਦਦ ਨਾਲ ਕਿ੍ਰਤਰਿਮ (ਨਕਲੀ) ਕਿਡਨੀ (ਡਾਇਲਾਇਜ਼ਰ) ਵਿਚ ਖ਼ੂਨ ਸ਼ੂਧ ਕੀਤਾ ਜਾਂਦਾ ਹੈ। ਏ.ਵੀ. ਫਿਸਚਿਉਲਾ ਜਾਂ ਡਬਲ ਲਯੁਮੇਨ ਕੇਥੇਟਰ ਦੀ ਮਦਦ ਨਾਲ ਸਰੀਰ ਵਿਚੋਂ ਸ਼ੂਧ ਕਰਨ ਦੇ ਲਈ ਖ਼ੂਨ ਕ'ਢਿਆ ਜਾਂਦਾ ਹੈ। ਮਸ਼ੀਨ ਦੀ ਮਦਦ ਨਾਲ ਖ਼ੂਨ ਸ਼ੂਧ ਹੋ ਕੇ ਮੁੜ ਸਰੀਰ ਵਿਚ ਵਾਪਸ ਭੇਜ ਦਿਤਾ ਜਾਂਦਾ ਹੈ। ਤਬੀਅਤ ਤੰਦਰੁਸਤ ਰਖਣ ਦੇ ਲਈ ਮਰੀਜ਼ ਨੂੰ ਨੇਮ ਨਾਲ ਤੇ ਸੁਝਾਂਏ ਢੰਗ ਨਾਲ ਹਫਤੇ ਵਿਚ ਦੋ ਤੋਂ ਤਿੰਨ ਵਾਰ ਹੀਮੋਡਾਇਲਿਸਿਸ ਕਰਾਣਾ ਜ਼ਰੂਰੀ ਹੈ। ਹੀਮੋਡਾਇਲਿਸਿਸ ਦੇ ਦੌਰਾਨ ਪਲੰਘ ਤੇ ਆਰਾਮ ਕਰਦੇ ਹੋਏ ਨਾਰਮਲ ਕੰਮ ਕਰ ਸਕਦਾ ਹੈ, ਜਿਵੇਂ ਨਾਸ਼ਤਾ ਕਰਨਾ, ਟੀ.ਵੀ. ਦੇਖਣਾ ਆਦਿ। ਮਿਥੇ-ਸੁਝਾਂਏ ਢੰਗ ਨਾਲ ਡਾਇਲਿਸਿਸ ਕਰਾਣ ਤੇ ਮਰੀਜ ਸਹਿਜ ਜੀਵਨ ਜੀ ਸਕਦਾ ਹੈ। ਸਿਰਫ਼ ਡਾਇਲਿਸਿਸ ਕਰਵਾਉਣ ਦੇ ਲਈ ਉਸਨੂੰ ਸਪਤਾਲ ਦੇ ਹੀਮੋਡਾਇਲਿਸਿਸ ਯੁਨਿਟ ਵਿਚ ਆਉਣਾ ਪੈਂਦਾ ਹੈ, ਜਿਥੇ ਚਾਰ ਘੰਟੇ ਵਿਚ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਵਰਤਮਾਨ ਸਮੇਂ ਵਿਚ ਹੀਮੋਡਾਇਲਿਸਿਸ ਕਰਵਾਉਣ ਵਾਲੇ ਮਰੀਜ਼ਾਂ ਦੀ ਸੰਖਿਆ ਪੇਟ ਦੇ ਡਾਇਲਿਸਿਸ (ਸੀ.ਏ.ਪੀ.ਡੀ.) ਦੇ ਮਰੀਜ਼ਾਂ ਤੋ ਜ਼ਿਆਦਾ ਹੈ।
ਇਸ ਡਾਇਲਿਸਿਸ ਵਿਚ ਮਰੀਜ਼ ਅਪਣੇ ਘਰ ਵਿਚ ਹੀ ਮਸ਼ੀਨ ਦੇ ਬਿਨਾਂ ਡਾਇਲਿਸਿਸ ਕਰ ਸਕਦਾ ਹੈ। ਸੀ.ਏ.ਪੀ.ਡੀ. ਵਿਚ ਖ਼ਾਸ ਤਰ੍ਹਾਂ ਦੀ ਨਰਮ ਅਤੇ ਕਈ ਛੇਦਾਂ (ਸੁਰਾਖਾ) ਵਾਲੀ ਨਲੀ (ਕੇਥੇਟਰ) ਨਾਰਮਲ ਆਪਰੇਸ਼ਨ ਦੁਆਰਾ ਪੇਟ ਵਿਚ ਪਾਈ ਜਾਂਦੀ ਹੈ। ਇਸ ਨਲੀ ਦੁਆਰਾ ਵਿਸ਼ੇਸ਼ ਦ੍ਰਵ (ਫ.ਧ.ਢਲੁਦਿ) ਪੇਟ ਵਿਚ ਪਾਇਆ ਜਾਂਦਾ ਹੈ। ਕਈ ਘੰਟਿਆ ਦੇ ਬਾਅਦ ਜਦ ਇਸ ਦ੍ਰਵ ਨੂੰ ਨਲੀ ਰਾਹੀਂ ਬਾਹਰ ਕ'ਢਿਆ ਜਾਂਦਾ ਹੈ ਤਦ ਇਸ ਦ੍ਰਵ ਦੇ ਨਾਲ ਸਰੀਰ ਦਾ ਅਨਾਵਸ਼ਕ ਕ'ਚਰਾ ਵੀ ਬਾਹਰ ਨਿਕਲ ਜਾਂਦਾ ਹੈ। ਇਸ ਕਿਰਿਆ ਵਿਚ ਹੀਮੋਡਾਇਲਿਸਿਸ ਤੋਂ ਵੀ ਜ਼ਿਆਦਾ ਖ਼ਰਚ ਅਤੇ ਪੇਟ ਵਿਚ ਇੰਨਫੈਕਸ਼ਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸੀ.ਏ.ਪੀ.ਡੀ. ਦੀਆਂ ਇਹ ਦੋ ਮੁ'ਖਘ ਕਮੀਆਂ ਹਨ।
ਕਿਸੀ ਵੀ ਉਮਰ ਵਿਚ ਹੌਣ ਵਾਲਾ ਇਹ ਕਿਡਨੀ ਰੋਗ ਬ'ਚਿਆਂ ਵਿਚ ਅ'ਧਿਕ (ਜ਼ਿਆਦਾ) ਦੇਖਿਆ ਜਾਂਦਾ ਹੈ। ਇਹ ਰੋਗ ਗਲੇ ਵਿਚ ਇੰਨਫੇਕਸ਼ਨ ਜਾਂ ਚ'ਮੜੀ ਦੇ ਇੰਨਫੈਕਸ਼ਨ ਦੇ ਕਾਰਨ ਹੁੰਦਾ ਹੈ। ਚਿਹਰੇ ਤੇ ਸੌਜ ਆਣੀ, ਪੇਸ਼ਾਬ ਲਾਲ ਰੰਗ ਦਾ ਹੋਣਾ, ਇਸ ਰੋਗ ਦੇ ਮੁਖਘ ਲ'ਛਣ ਹਨ। ਇਸ ਰੋਗ ਦੀ ਜਾਂਚ ਦੇ ਦੌਰਾਨ ਹਾਈ ਬ'ਲਡਪੇਸ਼ਰ, ਪੇਸ਼ਾਬ ਵਿਚ ਪੋ੍ਰਟੀਨ ਅਤੇ ਰਕਤਕਣਾਂ ਦੀ ਉਪਸਥਿਤਿ ਅਤੇ ਕਈ ਵਾਰ ਕਿਡਨੀ ਫੇਲਿਉਰ ਦੇਖਣ ਨੂੰ ਮਿਲਦੀ ਹੈ। ਜ਼ਿਆਦਾਤਰ ਬ'ਚਿਆਂ ਨੂੰ ਜੇਕਰ ਜਲਦੀ ਉਚਿਤ ਦਵਾਂ ਆਦਿ ਦਿਤੀ ਜਾਏ, ਤਾਂ ਥੋੜੇ ਹੀ ਸਮੇਂਵਿਚ ਇਹ ਰੋਗ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020