ਕਿਡਨੀ ਦੇ ਕਈ ਰੋਗ ਬਹੁਤ ਗੰਭੀਰ ਹੁੰਦੇ ਹਨ ਅਤੇ ਜੇਕਰ ਇਨਾਂਹ ਦਾ ਸਮੇਂ ਤੇ ਇਲਾਜ ਨਾ ਕੀਤਾ ਗਿਆ ਤਾਂ ਉਪਚਾਰ ਅਸਰਦਾਰ ਨਹੀਂ ਹੁੰਦਾ। ਕੋਨਿਕ ਕਿਡਨੀ ਫੇਲਿਉਰ ਜਿਹੇ ਰੋਗ ਜੋ ਠੀਕ ਨਹੀਂ ਹੋ ਸਕਦੇ, ਉਨਾ੍ਹ ਦਾ ਅਤੰਮ ਚਰਨ ਦੇ ਉਪਚਾਰ ਜਿਵੇਂ: ਡਾਇਲਿਸਿਸ ਤੇ ਕਿਡਨੀ ਟ੍ਰਾਂਸਪਲਾਂਟੇਸ਼ਨ ਬਹੁਤ ਮਹਿੰਗੇ ਹਨ। ਇਹ ਸੁਵਿਧਾ ਹਰ ਜਗਾ੍ਹ ਉਪਲਬਧ (ਫੋਸਸਬਿਲੲ) ਵੀ ਨਹੀਂ ਹੁੰਦੀ। ਕਿਡਨੀ ਖ਼ਰਾਬ ਹੌਣ ਤੋਂ ਬਚਾਵ ਦੀ ਜਾਣਕਾਰੀ ਹਰ ਵਿਅਕਤੀ ਨੂੰ ਹੌਣੀ ਚਾਹਿਦੀ ਹੈ। ਇਸਦੇ ਨਿਮਨਲਿਖਤ ਦੋ ਭਾਗ ਹਨ:
(੧) ਕਿਡਨੀ ਸਵਸਥ ਰਖਣ ਲਈ ਕੁਝ ਆਮ (ਨਾਰਮਲ) ਸੂਚਨਾਵਾਂ:
(੨) ਪਰਿਵਾਰ ਵਿਚ ਡਾਇਬਿਟੀਜ਼ ਤੇ ਹਾਈ ਬ'ਲਡਪੇਸ਼ਰ ਹੌਣ ਤੇ ਜ਼ਰੂਰੀ ਜਾਣਕਾਰੀ: ਡਾਇਬਿਟੀਜ਼ ਤੇ ਹਾਈ ਬ'ਲਡਪੇਸ਼ਰ ਦੀ ਬਿਮਾਰੀ ਵੰਸ਼ਅਨੁਗਤ (ਖਾਨਦਾਨੀ) ਹੈ। ਜੇਕਰ ਇਹ ਬਿਮਾਰੀ ਪਰਿਵਾਰ ਵਿਚ ਹੈ ਤਾਂ ਪਰਿਵਾਰ ਦੇ ਹਰ ਇਕ ਸਦਸਯ (ਮੇਂਬਰ) ਨੂੰ ੦ ਸਾਲ ਦੀ ਉਮਰ ਦੇ ਬਾਅਦ ਹਰ ਸਾਲ ਜਾਂਚ ਕਰਾਕੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਇਹਨਾਂ ਰੋਗਾਂ ਦੀ ਸ਼ੂਰੁਆਤ (ਉਪਸਥਿਤੀ) ਤੇ ਨਹੀਂ ਹੋਈ।
(੩) ਨਿਯਮਤ ਸਵਾਸਥ ਐਗਜ਼ਾਮਿਨ: ੪੦ ਸਾਲ ਦੀ ਉਮਰ ਦੇ ਬਾਅਦ ਸਰੀਰ ਵਿਚ ਕੋਈ ਤਕਲੀਫ ਨਾ ਹੌਣ ਤੇ ਵੀ ਸਰੀਰਕ ਚੈਕਅਪ, ਟੇਸਟ ਆਦਿ ਕਰਾਉਣ ਨਾਲ ਹਾਈ ਬਲਡਪੇਸ਼ਰ, ਕਿਡਨੀ ਦੀਆਂ ਅਨੇਕ ਬਿਮਾਰੀਆਂ ਆਦਿ ਦੀ ਜਾਣਕਾਰੀ, ਰੋਗ ਦੇ ਕਿਸੀ ਲਛਣ ਦੇ ਨਾ ਦਿ'ਖਣ ਤੇ ਵੀ ਮਿਲ ਸਕਦੀ ਹੈ। ਇਸ ਤਰ੍ਹਾਂ ਰੋਗ ਦੀ ਪੂਰਬਵਰਤੀ ਜਾਣਕਾਰੀ ਮਿਲ ਜਾਣ ਤੇ ਉਪਚਾਰ ਨਾਲ ਕਿਡਨੀ ਨੂੰ ਭਵਿ'ਖ ਵਿਚ ਖ਼ਰਾਬ ਹੌਣ ਤੋਂ ਬਚਾਇਆ ਜਾ ਸਕਦਾ ਹੈ।
ਚਿਹਰੇ ਅਤੇ ਪੈਰਾਂ ਵਿਚ ਸੂਜਨ ਆਉਣੀ, ਖਾਣ-ਪੀਣ ਵਿਚ ਅਰੁਚਿ ਹੋਵਣੀ, ਉਲਟੀ ਜਾ ਉਭਕਾਈ ਆਵਣੀ, ਖ਼ੂਨ ਵਿਚ ਫਿਕਾਪਨ (ਪਤਲਾ) ਹੌਣਾ, ਲੰਮੇ ਸਮੇਂ ਤੋਂ ਥਕਾਵਟ ਦਾ ਅਹਿਸਾਸ ਹੌਣਾ, ਰਾਤ ਵਿਚ ਕਈ ਵਾਰ ਪੇਸ਼ਾਬ ਜਾਣਾ, ਪੇਸ਼ਾਬ ਵਿਚ ਤਕਲੀਫ ਹੌਣੀ, ਅਜਿਹੇ ਲਛਣ ਕਿਡਨੀ ਰੋਗ ਦੀ ਨਿਸ਼ਾਨੀ ਹੋ ਸਕਦੇ ਹਨ। ਅਜਿਹੇ ਤਕਲੀਫ ਨਾਲ ਪਰੇਸਾਨ ਵਿਅਕਤੀ ਨੂੰ ਤੁਰੰਤ (ਫ਼ੋਰਨ) ਜਾਂਚ ਲਈ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ। ਉਪਰੋਕਤ ਲਛਣਾਂ ਦੀ ਗੈਰ-ਹਾਜ਼ਰੀ (ਲਛਣਾਂ ਦੇ ਨਾ ਹੋਣ ਤੇ) ਜੇਕਰ ਪੇਸ਼ਾਬ ਵਿਚ ਪੋਟੀਨ ਜਾਂਦਾ ਹੋਵੈ ਜਾਂ ਖ਼ੂਨ ਵਿਚ ਕ੍ਰੀਏਟਿਨਿਨ ਦੀ ਮਾਤਰਾ ਵਧ ਗਈ ਹੋਵੈ ਤਾਂ ਇਹ ਵੀ ਕਿਡਨੀ ਰੋਗ ਦੀ ਨਿਸ਼ਾਨੀ ਹੈ। ਕਿਡਨੀ ਰੋਗ ਦੀ ਮੁਢਲੀ (ਸ਼ੂਰੁਆਤੀ) ਅਵਸਥਾ ਦਾ ਨਿਦਾਨ ਰੋਗ ਦੇ ਰੋਕਥਾਮ, (ਨਿਅੰਨਤ੍ਰਣ)(ਕਾਬੂ) ਅਤੇ ਠੀਕ ਕਰਨ ਵਿਚ ਅਤਿਅੰਤ ਮਹਤਵਪੂਰਨ ਹੁੰਦਾ ਹੈ।
ਡਾਇਲਿਸਿਸ ਵਿਚ ਆਉਣ ਵਾਲੀ ਕੋ੍ਰਨਿਕ ਕਿਡਨੀ ਡਿਜ਼ੀਜ਼ ਦੇ ਹਰ ਤਿੰਨ ਮਰੀਜ਼ਾ ਵਿਚੋਂ ਇਕ ਮਰੀਜ਼ ਦੇ ਕਿਡਨੀ ਫੇਲ ਹੌਣ ਦਾ ਕਾਰਨ ਡਾਇਬਿਟੀਜ਼ ਹੁੰਦਾ ਹੈ। ਇਸ ਗੰਭੀਰ ਸਮਸਿਆ ਨੂੰ ਰੋਕਣ ਦੇ ਲਈ ਡਾਇਬਿਟੀਜ਼ ਦੇ ਮਰੀਜ਼ਾ ਨੂੰ ਹਮੇਸ਼ਾ ਦਵਾਈ ਅਤੇ ਪਰਹੇਜ਼ ਨਾਲ ਡਾਇਬਿਟੀਜ਼ ਕੰਨਟੋ੍ਰਲ ਰ'ਖਣਾ ਚਾਹੀਦਾ ਹੈ। ਹਰਇਕ ਮਰੀਜ਼ ਨੂੰ ਕਿਡਨੀ ਤੇ ਡਾਇਬਿਟੀਜ਼ ਦੇ ਅਸਰ ਦੀ ਛੇਤੀ ਜਾਣਕਾਰੀ ਦੇ ਲਈ ਹਰ ਤਿੰਨ ਮਹੀਨੇ ਵਿਚ ਖ਼ੂਨ ਦੇ ਦਬਾਅ ਤੇ ਪੇਸ਼ਾਬ ਵਿਚ ਪ੍ਰੋਟੀਨ ਦੀ ਜਾਂਚ ਕਰਾਉਣੀ ਜ਼ਰੂਰੀ ਹੈ। ਖ਼ੂਨ ਦਾ ਦਬਾਅ ਵਧਣਾ, ਪੇਸ਼ਾਬ ਵਿਚ ਪ੍ਰੋਟੀਨ ਦਾ ਆਉਣਾ, ਖ਼ੂਨ ਵਿਚ ਵਾਰ-ਵਾਰ ਸ਼ਰਕਰਾ (ਗਲੂਕੋਜ਼) ਦੀ ਮਾਤਰਾ ਘਟ ਹੌਣੀ ਅਤੇ ਡਾਇਬਿਟੀਜ਼ ਦੇ ਕਾਰਨ ਕਿਡਨੀ ਖ਼ਰਾਬ ਹੋਣ ਦੇ ਸੰਕੇਤ ਹੁੰਦੇ ਹਨ। ਜੇਕਰ ਮਰੀਜ਼ ਨੂੰ ਡਾਇਬਿਟੀਜ਼ ਦੇ ਕਾਰਨ ਅ'ਖਾਂ ਵਿਚ ਤਕਲੀਫ ਦੀ ਵਜਾ੍ਹ ਲਈ ਲੇਸਰ (ਲੇਜ਼ਰ) ਦਾ ਉਪਚਾਰ ਕਰਾਉਣਾ ਪਵੈ ਤਾਂ ਐਸੇ ਮਰੀਜ਼ਾਂ ਦੀ ਕਿਡਨੀ ਖ਼ਰਾਬ ਹੌਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ ਮਰੀਜ਼ਾਂ ਨੂੰ ਕਿਡਨੀ ਦੀ ਨਿਯਮਤ ਰੂਪ ਤੋਂ ਜਾਂਚ ਕਰਵਾਉੁਣੀ ਚਾਹੀਦੀ ਹੈ, ਜੋ ਜ਼ਰੂਰੀ ਹੈ। ਕਿਡਨੀ ਨੂੰ ਖ਼ਰਾਬ ਹੌਣ ਤੋਂ ਬਚਾਉਣ ਦੇ ਲਈ ਡਾਇਬਿਟੀਜ਼ ਦੇ ਕਾਰਨ ਕਿਡਨੀ ਤੇ ਅਸਰ ਦਾ ਸ਼ੂਰੁਆਤੀ ਨਿਦਾਨ ਜ਼ਰੂਰੀ ਹੈ। ਇਸ ਦੇ ਲਈ ਪੇਸ਼ਾਬ ਵਿਚ ਮਾਈਕ੍ਰੋਅੈਲਬਿਉਮਿੰਨਯੁਰੀਆ ਦੀ ਜਾਂਚ ਇਕੋ ਇਕ ਤੇ ਸਰਵਉਤਮ ਜਾਂਚ ਹੈ।
ਹਾਈ ਬਲਡਪ੍ਰਸ਼ਰ ਕੋ੍ਰਨਿਕ ਕਿਡਨੀ ਫੇਲਿਉਰ ਦਾ ਇਕ ਮਹਤਵਪੂਰਨ ਕਾਰਨ ਹੈ। ਜ਼ਿਆਦਾਤਰ ਮਰੀਜ਼ਾਂ ਵਿਚ ਹਾਈ ਬ'ਲਡਪ੍ਰੇਸ਼ਰ ਦੇ ਕੋਈ ਲਛਣ ਨਾ ਹੋਣ ਦੇ ਕਾਰਨ ਕਈ ਮਰੀਜ਼ ਬਲਡ ਪ੍ਰੇਸ਼ਰ ਦੀ ਦਵਾ ਅਨਿਯਮਿਤ ਢੰਗ ਨਾਲ ਲੈਂਦੇ ਹਨ ਜਾਂ ਦਵਾਈ ਬੰਦ ਕਰ ਦੇਂਦੇ ਹਨ। ਐਸੇ ਮਰੀਜ਼ਾਂ ਵਿਚ ਲੰਮੇਂ ਸਮੇਂ ਤਕ ਖ਼ੂਨ ਦਾ ਦਬਾਅ ਉਚਾ ਬਣੇ ਰਹਿਣ ਦੇ ਕਾਰਨ ਕਿਡਨੀ ਖਰਾਬ ਹੌਣ ਦੀ ਅਸ਼ੰਕਾ ਰਹਿੰਦੀ ਹੈ। ਇਸ ਲਈ ਉਚ ਰਕਤਚਾਪ (ਹਾਈ ਬਲਡਪ੍ਰੇਸ਼ਰ) ਵਾਲੇ ਮਰੀਜ਼ਾਂ ਨੂੰ ਖ਼ੂਨ ਦਾ ਦਬਾਅ ਨਿਅੰਨਤ੍ਰਣ ਵਿਚ ਰ'ਖਣਾ ਚਾਹੀਦਾ ਹੈ। ਅਤੇ ਕਿਡਨੀ ਤੇ ਇਸਦੇ ਪ੍ਰਭਾਵ ਦੇ ਜਲਦੀ (ਛੇਤੀ) ਨਿਦਾਨ ਦੇ ਲਈ ਸਾਲ ਵਿਚ ਇਕ ਵਾਰ ਪੇਸ਼ਾਬ ਦੀ ਅਤੇ ਖ਼ੂਨ ਵਿਚ ਕ੍ਰੀਏਟਿਨਿਨ ਦੀ ਜਾਂਚ ਕਰਵਾਣ ਦੀ ਸਲਾਹ ਦਿਤੀ ਜਾਂਦੀ ਹੈ।
ਕੋ੍ਰਨਿਕ ਕਿਡਨੀ ਫੇਲਿਉਰ ਦੇਂ ਮਰੀਜ਼ ਜੇਕਰ ਸਖ਼ਤੀ ਨਾਲ ਖਾਣ ਵਿਚ ਪਰਹੇਜ਼, ਨਿਯਮਤ ਜਾਂਚ ਅਤੇ ਦਵਾਈ ਦਾ ਸੇਵਨ ਕਰਨ ਤਾਂ ਕਿਡਨੀ ਖ਼ਰਾਬ ਹੋਣ ਦੀ ਪ੍ਰਕਿਰਿਆ ਨੂੰ ਧੀਮਾ (ਸ਼ਲੋਾ) ਕਰ ਸਕਦੇ ਹਨ ਅਤੇ ਡਾਇਲਿਸਿਸ ਜਾ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਲੋੜ ਨੂੰ ਲੰਮੇ ਸਮੇਂ ਤਕ ਟਾਲ ਸਕਦੇ ਹਨ। ਕੋ੍ਰਨਿਕ ਕਿਡਨੀ ਫੇਲਿਉਰ ਦੇਂ ਮਰੀਜ਼ਾ ਵਿਚ ਕਿਡਨੀ ਨੂੰ ਨਕਸਾਨ ਹੋਣ ਤੋਂ ਬਚਾਉਣ ਦੇ ਲਈ ਸਭ ਤੋਂ ਮਹਤਵਪੂਰਨ ਉਪਚਾਰ ਹਾਈ ਬਲਡਪ੍ਰੇਸ਼ਰ ਤੇ ਹਮੈਸ਼ਾ ਲਈ ਉਚਿਤ ਨਿਅੰਨਤ੍ਰਣ ਰਖਣਾ ਜ਼ਰੂਰੀ ਹੈ। ਇਸ ਦੇ ਲਈ ਮਰੀਜ਼ ਨੂੰ ਘਰ ਵਿਚ ਦਿਨ ਵਿਚ ਦੋ ਤੋਂ ਤਿੰਨ ਵਾਰ ਬੀ.ਪੀ. ਨਾਪ ਕੇ ਚਾਰਟ ਬਣਾਣਾ ਚਾਹੀਦਾ ਹੈ। ਖ਼ੂਨ ਦਾ ਦਬਾਅ 140 ਫ਼ 84 ਤੋਂ ਹੇਠਾਂ ਹੌਣਾ ਲਾਭਦਾਯਕ ਅਤੇ ਜ਼ਰੂਰੀ ਹੈ। ਕੋ੍ਰਨਿਕ ਕਿਡਨੀ ਫੇਲਿਉਰ ਦੇਂ ਮਰੀਜ਼ਾ ਵਿਚ ਮੂਤਰ – ਮਾਰਗ ਵਿਚ ਰੁਕਾਵਟ, ਪ'ਥਰੀ, ਪੇਸ਼ਾਬ ਦੀ ਪਰੇਸ਼ਾਨੀ ਜਾਂ ਕੋਈ ਹੋਰ ਇੰਨਫੇਕਸ਼ਨ, ਸਰੀਰ ਵਿਚ ਪਾਣੀ ਦੀ ਮਾਤਰਾ ਘਟ ਹੋ ਜਾਣੀ ਇਤਆਦਿ ਦਾ ਤੂਰੰਤ ਤੇ ਉਚਿਤ ਉਪਚਾਰ ਕਰਾਉਣ ਨਾਲ ਕਿਡਨੀ ਦੀ ਕਾਰਜ-ਸ਼ਕਤੀ ਨੂੰ ਲੰਮੇ ਸਮੇਂ ਤਕ ਉਸੀ ਤਰਾਂਹ ਰਖਣ ਵਿਚ ਮਦਦ ਮਿਲਦੀ ਹੈ।
ਪਾਲਿਸਿਸਟਿਕ ਕਿਡਨੀ ਡਿਜ਼ੀਜ਼ (ਪੀ.ਕੇ.ਡੀ.) ਇਕ ਵੰਸਅਨੁਗਤ (ਪੀੜੀ ਦਰ ਪੀੜੀ ਚਲਣ ਵਾਲਾ ਰੋਗ ਹੈ)। ਇਸ ਲਈ ਪਰਿਵਾਰ ਦੇ ਕਿਸੀ ਇਕ ਮੇਂਬਰ ਵਿਚ ਇਸ ਰੋਗ ਦੇ ਨਿਦਾਨ ਹੌਣ ਤੇ ਡਾਕਟਰ ਦੀ ਸਲਾਹ ਦੇ ਅਨੁਸਾਰ ਬਾਕੀ ਵਿਅਕਤੀਆਂ ਨੂੰ ਇਹ ਬਿਮਾਰੀ ਤਾ ਨਹੀਂ ਹੈ, ਇਸਦਾ ਨਿਦਾਨ ਕਰ ਲੈਣਾ ਚਾਹੀਦਾ ਹੈ। ਇਹ ਰੋਗ ਮਾਤਾ ਜਾਂ ਪਿਤਾ ਤੋਂ ਵਿਰਾਸਤ ਦੇ ਰੂਪ ਵਿਚ 50 ਪ੍ਰਤਿਸ਼ਤ ਬਚਿਆਂ ਵਿਚ ਆਉਂਦਾਂ ਹੈ। ਇਸ ਲਈ 20 ਸਾਲ ਦੀ ਉਮਰ ਤੋਂ ਬਾਅਦ ਕਿਡਨੀ ਰੋਗ ਦੇ ਕੋਈ ਲਛ'ਣ ਨਾ ਹੋਣ ਤੇ ਵੀ ਪੇਸ਼ਾਬ, ਖ਼ੂਨ ਅਤੇ ਕਿਡਨੀ ਦੀ ਸੋਨੋਗ੍ਰਾਫੀ ਦੀ ਜਾਂਚ ਡਾਕਟਰ ਦੀ ਸਲਾਹ ਅਨੁਸਾਰ ਜਾਂ 2 ਤੋਂ 3 ਸਾਲ ਦੇ ਅੰਤਰਾਲ ਤੇ ਨਿਯਮਿਤ ਰੂਪ ਤੋਂ ਕਰਵਾਣੀ ਚਾਹੀਦੀ ਹੈ। ਮੁਢਲੇ ਨਿਦਾਨ ਦੇ ਬਾਅਦ ਖਾਣ-ਪੀਣ ਵਿਚ ਪਰਹੇਜ਼, ਖ਼ੂਨ ਦੇ ਦਬਾਅ ਤੇ ਕਾਬੂ ਪੇਸ਼ਾਬ ਦੇ ਇੰਨਫੇਕਸ਼ਨ ਦਾ ਸ਼ੀਘਰ ਉਪਚਾਰ ਆਦਿ ਦੀ ਮਦਦ ਨਾਲ ਕਿਡਨੀ ਖ਼ਰਾਬ ਹੌਣ ਦੀ ਪ੍ਰਕਿਰਿਆ ਧੀਮੀ (ਸ਼ਲੋਾ) ਕੀਤੀ ਜਾ ਸਕਦੀ ਹੈ।
ਬਚਿਆਂ ਵਿਚ ਜੇਕਰ ਵਾਰ-ਵਾਰ ਬੁਖ਼ਾਰ ਆਂਦਾ ਹੋਵੈ, ਉਹਨਾਂ ਦਾ ਵਜ਼ਨ ਨਾ ਵਧਦਾ ਹੋਵੈ ਤਾਂ ਇਸਦੇ ਲਈ ਮੂਤਰਮਾਰਗ ਦਾ ਇੰਨਫੇਕਸ਼ਨ ਜਿੰਮੇਦਾਰ ਹੋ ਸਕਦਾ ਹੈ। ਬਚਿਆ ਵਿਚ ਮੂਤਰਮਾਰਗ ਦੇ ਇੰਨਫੇਕਸ਼ਨ ਦਾ ਜਲਦੀ ਨਿਦਾਨ ਅਤੇ ਸਹੀ ਇਲਾਜ ਮਹਤਵ ਪੂਰਨ ਹੈ। ਜੇਕਰ ਨਿਦਾਨ ਵਿਚ ਦੇਰੀ ਹੋਵੈ, ਤਾਂ ਬਚੇ ਦੀ ਵਿਕਾਸ ਹੋ ਰਹੀ ਕਿਡਨੀ ਵਿਚ ਪੂਰਾ ਨਾ ਹੌਣ ਵਾਲਾ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਦੇ ਨੁਕਸਾਨ ਦੇ ਕਾਰਨ ਭਵਿਖ ਵਿਚ ਕਿਡਨੀ ਦਾ ਹੌਲੀ ਹੌਲੀ ਖ਼ਰਾਬ ਹੌਣ ਦਾ ਡਰ ਰਹਿੰਦਾ ਹੈ (ਪਰ ਵਿਅਸਕਾਂ ਵਿਚ ਮੂਤਰਮਾਰਗ ਦੇ ਸੰਕ੍ਰਮਣ (ਇੰਨਫੇਕਸ਼ਨ) ਦੇ ਕਾਰਨ ਕਿਡਨੀ ਖ਼ਰਾਬ ਹੌਣ ਦਾ ਡਰ ਘਟ ਹੈ) ਘਟ ਉਮਰ ਦੇ ਅਧੇ ਤੋਂ ਵਧ ਬ'ਚਿਆਂ ਵਿਚ, ਪੇਸ਼ਾਬ ਵਿਚ ਇੰਨਫੇਕਸ਼ਨ ਦਾ ਮੁਖਯ ਕਾਰਨ ਮੂਤਰ-ਮਾਰਗ ਵਿਚੋਂ ਜਨਮ - ਜਾਤ (ਭੇ ਭਰਿਟਹ) ਨੁਕਸਾਨ ਜਾ ਰੁਕਾਵਟ ਹੁੰਦੀ ਹੈ। ਇਸ ਪ੍ਰਕਾਰ ਦੇ ਰੋਗਾਂ ਵਿਚ ਸਮੇਂਸਿਰ ਅਤੇ ਸ਼ੀਘਰ ਉਪਚਾਰ ਕਰਵਾਣਾ ਜ਼ਰੂਰੀ ਹੈ। ਉਪਚਾਰ ਦੇ ਅਭਾਵ ਕਰਕੇ ਕਿਡਨੀ ਖ਼ਰਾਬ ਹੌਣ ਦੀ ਸੰਭਾਵਨਾ ਰਹਿੰਦੀ ਹੈ। ਸੰਖੇਪ ਵਿਚ ਬ'ਚਿਆਂ ਵਿਚ ਕਿਡਨੀ ਖ਼ਰਾਬ ਹੌਣ ਤੋਂ ਬਚਾਣ ਦੇ ਲਈ ਮੂਤਰ-ਮਾਰਗ ਦੇ ਇੰਨਫੇਕਸ਼ਨ ਦਾ ਛੇਤੀ ਨਿਦਾਨ ਅਤੇ ਉਪਚਾਰ ਅਤੇ ਇੰਨਫੇਕਸ਼ਨ ਹੌਣ ਦੇ ਕਾਰਨ ਦਾ ਨਿਦਾਨ ਅਤੇ ਉਪਚਾਰ ਅਤਿ ਜ਼ਰੂਰੀ ਹੈ।
ਕਿਸੀ ਵੀ ਉਮਰ ਵਿਚ ਪੇਸ਼ਾਬ ਵਿਚ ਇੰਨਫੇਕਸ਼ਨ ਦੀ ਤਕਲੀਫ ਜੇਕਰ ਵਾਰ-ਵਾਰ ਹੋਵੈ ਅਤੇ ਦਵਾਈ ਦੇ ਪ੍ਰਯੋਗ ਤੇ ਹਾਲਤ ਕਾਬੂ (ਕੰਨਟ੍ਰੋਲ) ਵਿਚ ਨਾ ਆ ਰਹੀ ਹੋਵੈ, ਤਾਂ ਇਸਦਾ ਕਾਰਨ ਜਾਣਨਾ ਜ਼ਰੂਰੀ ਹੈ। ਇਸਦਾ ਕਾਰਨ ਮੂਤਰ - ਮਾਰਗ ਵਿਚ ਰੁਕਾਵਟ, ਪਥਰੀ ਵਗੈਰਾ ਹੋਵੈ ਤਾਂ ਸਮੇਂ ਸਿਰ ਸਹੀ ਉਪਚਾਰ ਨਾਲ ਕਿਡਨੀ ਨੂੰ ਹੌਣ ਵਾਲੇ ਸੰਭਾਵਤ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਅਕਸਰ ਕਿਡਨੀ ਜਾਂ ਮੂਤਰ-ਮਾਰਗ ਵਿਚ ਪ'ਥਰੀ ਦਾ ਨਿਦਾਨ ਹੌਣ ਦੇ ਬਾਅਦ ਕੋਈ ਖ਼ਾਸ ਤਕਲੀਫ ਨਾ ਹੌਣ ਦੇ ਕਾਰਨ ਮਰੀਜ਼ ਉਪਚਾਰ ਦੇ ਪ੍ਰਤਿ ਲਾਪਰਵਾਹ ਹੋ ਜਾਂਦੇ ਹਨ। ਇਸੀ ਤਰ੍ਹਾਂ ਵਡੀ ਉਮਰ ਵਿਚ ਪ੍ਰੋਸਟੇਟ ਦੀ ਤਕਲੀਫ (ਬੀ.ਪੀ.ਐਚ) ਦੇ ਕਾਰਨ ਪੈਦਾ ਹੋਏ ਲਛਣਾਂ ਦੇ ਪ੍ਰਤਿ ਮਰੀਜ਼ ਲਾਪਰਵਾਹ ਰਹਿੰਦਾ ਹੈ। ਐਸੇ ਮਰੀਜਾਂ ਵਿਚ ਲੰਮੇ ਸਮੇਂ ਦੇ ਬਾਅਦ ਕਿਡਨੀ ਨੂੰ ਨੁਕਸਾਨ ਹੌਣ ਦਾ ਡਰ (ਖ਼ਤਰਾ) ਰਹਿੰਦਾ ਹੈ। ਇਸ ਲਈ ਸਮੇਂ ਤੇ ਹੀ ਡਾਕਟਰ ਦੀ ਸਲਾਹ ਦੇ ਅਨੁਸਾਰ ਇਲਾਜ ਕਰਾਉਣਾ ਜ਼ਰੂਰੀ ਹੈ।
ਆਮ ਤੌਰ ਤੇ 30 ਸਾਲਾਂ ਤੋਂ ਘਟ ਉਮਰ ਦੇ ਵਿਅਕਤੀਆਂ ਵਿਚ ਹਾਈ-ਬਲ'ਡ ਪ੍ਰੇਸ਼ਰ ਅਸਾਧਾਰਨ ਲਛਣ ਹੈ। ਘਟ ਉਮਰ ਵਿਚ ਹਾਈ ਬਲਡਪ੍ਰੇਸ਼ਰ ਦਾ ਸਭ ਤੋਂ ਮਰ'ਤਵਪੂਰਨ ਕਾਰਨ ਕਿਡਨੀ ਰੋਗ ਹੈ। ਇਸ ਲਈ ਘਟ ਉਮਰ ਵਿਚ ਹਾਈ ਬਲਡ-ਪ੍ਰੇਸ਼ਰ ਤੇ ਕਿਡਨੀ ਦੀ ਜਾਂਚ ਜ਼ਰੂਰ ਕਰਵਾਣੀ ਚਾਹੀਦੀ ਹੈ।
ਅਚਾਨਕ ਕਿਡਨੀ ਖ਼ਰਾਬ ਹੌਣ ਦੇ ਮੁਖਪ ਕਾਰਨਾਂ 'ਚੋਂ ਦਸਤ, ਉਲਟੀ ਹੌਣੀ, ਮਲੇਰੀਆ, ਬਹੁਤ ਜ਼ਿਆਦਾ ਖ਼ੂਨ ਰਿ'ਸਣਾ ਖ਼ੂਨ ਵਿਚ ਗੰਭੀਰ ਇੰਨਫੇਕਸ਼ਨ, ਮੂਤਰ-ਮਾਰਗ ਵਿਚ ਅਵਰੋਧ (ਰੁਕਾਵਟ) ਆਦਿ ਸ਼ਾਮਲ ਹੈ (ਇਨਾਂਹ ਸਾਰੀਆਂ ਸ'ਮਸਿਆਂਵਾਂ ਦਾ ਛੇਤੀ ਉਚਿਤ ਅਤੇ ਸੰਪੂਰਨ (ਪੂਰਾ ਤੇ ਸਹੀ) ਉਪਚਾਰ ਕਰਾਣ ਤੇ ਕਿਡਨੀ ਨੂੰ ਖ਼ਰਾਬ ਹੌਣ ਤੋਂ ਬਚਾਇਆ ਜਾ ਸਕਦਾ ਹੈ।
ਸਮਾਨਯਤਾ: ਲਈ ਜਾਣ ਵਾਲੀਆ ਦਵਾਈਆਂ ਵਿਚੋਂ ਕਈ ਦਵਾਈਆਂ ਸੁਰਕਸ਼ਾ ਕਿਡਨੀ ਦੀ (ਜਿਵੇਂ ਕੀ ਦਰਦਨਾਸ਼ਕ ਦਵਾਈ ਲੰਮੇਂ ਸਮੇਂ ਤਕ ਲੈਣ ਨਾਲ ਕਿਡਨੀ ਨੂੰ ਨੁਕਸਾਨ ਹੌਣ ਦਾ ਡਰ ਰਹਿੰਦਾ ਹੈ। ਇਸ ਲਈ ਗੈਰ-ਜ਼ਰੂਰੀ ਦਵਾਈਆਂ ਦੇ ਇਸਤੇਮਾਲ ਦੀ ਆਦਤ ਨੂੰ ਟਾਲਣਾ ਚਾਹੀਦਾ ਹੈ ਅਤੇ ਜ਼ਰੂਰੀ ਦਵਾਈ ਡਾਕਟਰ ਦੀ ਸਲਾਹ ਦੇ ਅਨੁਸਾਰ ਨਿਰਧਾਰਿਤ ਮਾਤਰਾ ਅਤੇ ਸਮੇਂ ਸਿਰ ਲੈਣਾ ਹੀ ਲਾਭਦਾਇਕ ਹੁੰਦਾ ਹੈ। ਸਾਰੀ ਆਯੁਰਵੈਦਿਕ ਦਵਾਈਆਂ ਸੁਰਖਿਅਤ ਹਨ, ਇਹ ਇਕ ਗ਼ਲਤ ਧਾਰਨਾ ਹੈ। ਕਈ ਭਾਰੀ ਧਾਤੂਆਂ ਦੀ ਭਸਮ ਕਿਡਨੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।
ਇਕ ਕਿਡਨੀ ਵਾਲੇ ਵਿਅਕਤੀਆਂ ਨੂੰ ਪਾਣੀ ਜ਼ਿਆਦਾ ਪੀਣਾ, ਪੇਸ਼ਾਬ ਵਿਚ ਹੋਰ ਕਈ ਤਰਾਂ ਦੇ ਇੰਨਫੇਕਸ਼ਨ ਦਾ ਛੇਤੀ ਅਤੇ ਉਚਿਤ ਉਪਚਾਰ ਕਰਾਣਾ ਅਤੇ ਨਿਅਮਤ ਰੂਪ ਵਿਚ ਡਾਕਟਰ ਨੂੰ ਦਿਖਾਣਾ (ਅਤਿਅੰਤ) ਬਹੁਤ ਜ਼ਰੂਰੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020