ਸੁੰਦਰ, ਸਵਛ ਅਤੇ ਨਿਰੋਗੀ ਰਹਿਣੀ ਕਿਸ ਨੂੰ ਚੰਗਾ ਨਹੀਂ ਲਗਦੀ ਹੈ: ਸਰੀਰ ਦੀ ਬਾਹਰੀ ਸਵਛਤਾ ਤੁਹਾਡੇ ਹਥ ਵਿਚ ਹੈ, ਪਰ ਸਰੀਰ ਦੇ ਅੰਦਰ ਦੀ ਸਵਛਤਾ ਤੁਹਾਡੀ ਕਿਡਨੀ ਸੰਭਾਲਦੀ ਹੈ। ਕਿਡਨੀ ਸਰੀਰ ਦਾ ਗੈਰਜ਼ਰੂਰੀ ਕਚਰਾ ਅਤੈ ਜ਼ਹਿਰੀਲਾ ਪਦਾਰਥ ਕਢ ਕੇ ਸਰੀਰ ਨੰ ਸਵਛਰਖਣ ਦਾ ਮਹ'ਤਵਪੂਨ ਕਾਰਜ ਕਰਦੀ ਹੈ। ਕਿਡਨੀ ਦੇ ਰੋਗਾਂ ਨਾਲ ਪੀੜਤ ਮਰੀਜਾਂ ਦੀ ਸੰਖਿਆ ਪਿਛਲੇ ਕੁਝ ਸਾਲਾਂ ਤੋ ਵਧਦੀ ਜਾ ਰਹੀ ਹੈ। ਡਾਇਬਿਟੀਜ਼ (ਮਧੁਮੇਹ) ਅਤੇ ਉੱਚ ਰਕਤਚਾਪ ਦੇ ਮਰੀਜਾਂ ਦੀ ਵਧਦੀ ਸੰਖਿਆ ਦੇ ਕਾਰਨ ਕਿਡਨੀ ਫੇਲਿਉਰ ਦੇ ਮਰੀਜਾਂ ਦੀ ਸੰਖਿਆ ਵਿਚ ਗੰਭੀਰ ਰੂਪ ਨਾਲ ਵਾਧਾ ਹੋਇਆ ਹੈ। ਇਸ ਪੁਸਤਕ ਦੇ ਮਾਧਿਯਮ ਨਾਲ ਹਰ ਇਕ ਵਅਕਤੀ ਨੂੰ ਕਿਡਨੀ ਦੇ ਵਿਸ਼ੈ ਵਿਚ ਜਾਣਕਾਰੀਆਂ, ਸੂਚਨਾਵਾਂ ਅਤੇ ਹਿਦਾਇਤਾਂ ਦਾ ਹਰ ਸੰਭਵ ਪ੍ਰਯਾਸ ਕੀਤਾ ਗਿਆ ਹੈ। ਨਾਲ ਹੀ ਕਿਡਨੀ ਦੇ ਰੋਗਾਂ ਦੇ ਲਛਣ, ਉਪਚਾਰ ਅਤੇ ਰੋਕਥਾਮ ਦੀ ਮਹਤਵਪੂਰਨ ਜਾਣਕਾਰੀ ਵੀ ਦਿਤੀ ਗਈ ਹੈ। ਇਸ ਪੁਸਤਕ ਦੇ ਵਖ-ਵਖ ਅਧਿਆਵਾਂ ਵਿਚ ਸਰਲ ਅਤੇ ਸੁਬੋਧ ਭਾਸ਼ਾ ਵਿਚ ਕਿਡਨੀ ਰੋਗਾਂ ਦੇ ਬਾਚਾਅ ਦੇ ਤਰੀਕਿਆਂ, ਕਿਡਨੀ ਰੋਗਾਂ ਨਾਲ ਸੰਬੰਧਤ ਅਵਿਗਿਆਨਕ ਮਾਨਤਾਵਾਂ ਨੂੰ ਦੂਰ ਕਰਨ ਅਤੇ ਡਾਇਲਿਸਿਸ, ਕਿਡਨੀ ਟ੍ਰਾਂਸਪਲਾਟੇਸ਼ਨ, ਕੇਡੇਵਰ ਟ੍ਰਾਂਸਪਲਾਟੇਸ਼ਨ, ਆਹਾਰ, ਪਰਹੇਜ਼ ਵਗੈਰਾ ਦੀ ਸਾਰੀਆਂ ਜਾਣਕਾਰੀਆਂ ਦਾ ਵਿਵਰਨ ਵਿਸਤਾਰਪੂਰਵਕ ਦਿ'ਤਾ ਗਿਆ ਹੈ। ਪਾਠਕ ਬਿਨਾਂ ਕਿਸੀ ਪਰੇਸ਼ਾਨੀ ਦੇ ਇਸ ਪੁਸਤਕ ਨੂੰ ਸਰਲਤਾ ਨਾਲ ਪੜ ਸਕਣ ਇਸਦੇ ਲਈ ਪੁਸਤਕ ਦੇ ਅੰਤ ਵਿਚ ਮੇਡੀਕਲ ਸ਼ਬਦਾਵਲੀ ਅਤੇ ਸੰਖੇਪ ਸਬਦਾਂ ਦਾ ਸਰਲ ਅਰਥ ਦਿਤਾ ਹੈ। ਸਾਮਾਨਯ ਵਿਅਕਤੀ ਅਤੇ ਕਿਡਨੀ ਰੋਗੀਆਂ ਦੇ ਲਈ ਇਸ ਪੁਸਤਕ ਦੀ ਜਾਣਕਾਰੀਆਂ ਅਤਿਅੰਤ ਉਪਯੋਗੀ ਰਹਿਣਗੀਆਂ। ਕਿਡਨੀ ਦੇ ਵਿਸ਼ੈ ਬਾਰੇ ਜਾਣੀਏ ਅਤੇ ਕਿਡਨੀ ਦੇ ਰੋਗਾਂ ਨੂੰ ਰੋਕੀਏ ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020